Ang 585
ਭ੍ਰਮੁ ਮਾਇਆ ਵਿਚਹੁ ਕਟੀਐ; ਸਚੜੈ ਨਾਮਿ ਸਮਾਏ ॥
bhram maaeaa vichahu katteeai; sacharrai naam samaae |
Punjabi
ਸੰਸਾ ਤੇ ਮਾਇਆ-ਮੋਹ ਮੇਰੇ ਅੰਦਰੋਂ ਦੂਰ ਹੋ ਗਏ ਹਨ ਅਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ।
English
Doubt and Maya have been removed from within me, and I am merged in the Naam, the True Name of the Lord.
ਸਚੈ ਨਾਮਿ ਸਮਾਏ. ਹਰਿ ਗੁਣ ਗਾਏ; ਮਿਲਿ ਪ੍ਰੀਤਮ ਸੁਖੁ ਪਾਏ ॥
sachai naam samaae. har gun gaae; mil preetam sukh paae |
Punjabi
ਮੈਂ ਸਤਿਨਾਮ ਵਿੱਚ ਲੀਨ ਹੋ ਗਿਆ ਹਾਂ, ਰੱਬ ਦਾ ਜੱਸ ਗਾਉਂਦਾ ਹਾਂ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਸੁੱਖ ਪਾਉਂਦਾ ਹਾਂ।
English
Merged in the True Name of the Lord, I sing the Glorious Praises of the Lord; meeting my Beloved, I have found peace.
ਸਦਾ ਅਨੰਦਿ ਰਹੈ ਦਿਨੁ ਰਾਤੀ; ਵਿਚਹੁ ਹੰਉਮੈ ਜਾਏ ॥
sadaa anand rahai din raatee; vichahu hnaumai jaae |
Punjabi
ਦਿਨ ਤੇ ਰਾਤ ਮੈਂ ਹਮੇਸ਼ਾਂ ਹੀ ਪ੍ਰਸੰਨ ਰਹਿੰਦਾ ਹਾਂ ਅਤੇ ਮੇਰੇ ਅੰਦਰੋਂ ਹੰਕਾਰ ਦੂਰ ਹੋ ਗਿਆ ਹੈ।
English
I am in constant bliss, day and night; egotism has been dispelled from within me.
ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ; ਤਿਨ ਕੈ ਹੰਉ ਲਾਗਉ ਪਾਏ ॥
jinee purakhee har naam chit laaeaa; tin kai hnau laagau paae |
Punjabi
ਮੈਂ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਉਤੇ ਡਿਗਦਾ ਹਾਂ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦੇ ਹਨ।
English
I fall at the feet of those who enshrine the Naam within their consciousness.
ਕਾਂਇਆ ਕੰਚਨੁ. ਤਾਂ ਥੀਐ; ਜਾ ਸਤਿਗੁਰੁ ਲਏ ਮਿਲਾਏ ॥੨॥
kaaneaa kanchan. taan theeai; jaa satigur le milaae |2|
Punjabi
ਜੇਕਰ ਸੱਚੇ ਗੁਰੂ ਜੀ ਮੈਨੂੰ ਆਪਣੇ ਨਾਲ ਜੋੜ ਲੈਣ, ਤਦ ਮੇਰੀ ਦੇਹ ਸੋਨੇ ਦੀ ਹੋ ਜਾਵੇਗੀ।
English
The body becomes like gold, when the True Guru unites one with Himself. ||2||
ਸੋ ਸਚਾ ਸਚੁ ਸਲਾਹੀਐ; ਜੇ ਸਤਿਗੁਰੁ ਦੇਇ ਬੁਝਾਏ ॥
so sachaa sach salaaheeai; je satigur dee bujhaae |
Punjabi
ਜੇਕਰ ਸੱਚੇ ਗੁਰੂ ਜੀ ਸਮਝ ਪ੍ਰਦਾਨ ਕਰਨ ਤਾਂ ਪ੍ਰਾਣੀ ਨਿਸਚਿਤ ਹੀ ਉਸ ਸੱਚੇ ਸਾਈਂ ਦੀ ਸਿਫ਼ਤ ਕਰਦੇ ਹਨ।
English
We truly praise the True Lord, when the True Guru imparts understanding.
ਬਿਨੁ ਸਤਿਗੁਰ. ਭਰਮਿ ਭੁਲਾਣੀਆ; ਕਿਆ ਮੁਹੁ. ਦੇਸਨਿ ਆਗੈ ਜਾਏ ॥
bin satigur. bharam bhulaaneea; kiaa muhu. desan aagai jaae |
Punjabi
ਸੱਚੇ ਗੁਰਾਂ ਦੇ ਬਾਝੋਂ ਉਹ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ। ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਉਣਗੇ?
English
Without the True Guru, they are deluded by doubt; going to the world hereafter, what face will they display?
ਕਿਆ ਦੇਨਿ ਮੁਹੁ ਜਾਏ. ਅਵਗੁਣਿ ਪਛੁਤਾਏ; ਦੁਖੋ ਦੁਖੁ ਕਮਾਏ ॥
kiaa den muhu jaae. avagun pachhutaae; dukho dukh kamaae |
Punjabi
ਪ੍ਰਲੋਕ ਵਿੱਚ ਉਹ ਕਿਹੜਾ ਮੂੰਹ ਦਿਖਾਉਣਗੇ? ਉਹ ਆਪਣੇ ਗੁਨਾਹਾਂ ਲਈ ਅਫਸੋਸ ਕਰਨਗੇ ਅਤੇ ਨਿਰੋਲ ਕਸ਼ਟ ਹੀ ਪਾਉਣਗੇ।
English
What face will they show, when they go there? They will regret and repent for their sins; their actions will bring them only pain and suffering.
ਨਾਮਿ ਰਤੀਆ ਸੇ ਰੰਗਿ ਚਲੂਲਾ; ਪਿਰ ਕੈ ਅੰਕਿ ਸਮਾਏ ॥
naam rateea se rang chaloolaa; pir kai ank samaae |
Punjabi
ਗੂੜ੍ਹੀ ਲਾਲ ਰੰਗਤ ਹੈ ਉਨ੍ਹਾਂ ਦੀ ਜੋ ਨਾਮ ਨਾਲ ਰੰਗੀਜੀਆਂ ਹਨ। ਉਹ ਆਪਣੇ ਪਤੀ ਦੇ ਸਰੂਪ ਵਿੱਚ ਲੀਨ ਹੋ ਜਾਂਦੀਆਂ ਹਨ।
English
Those who are imbued with the Naam are dyed in the deep crimson color of the Lord's Love; they merge into the Being of their Husband Lord.
ਤਿਸੁ ਜੇਵਡੁ. ਅਵਰੁ ਨ ਸੂਝਈ; ਕਿਸੁ ਆਗੈ ਕਹੀਐ ਜਾਏ ॥
tis jevadd. avar na soojhee; kis aagai kaheeai jaae |
Punjabi
ਉਸ ਜਿੱਡਾ ਵੱਡਾ ਹੋਰ ਕੋਈ ਮੈਨੂੰ ਸੁਝ ਨਹੀਂ ਆਉਂਦਾ, ਮੈਂ ਹੋਰ ਕੀਹਦੇ ਕੋਲ ਜਾ ਕੇ ਫਰਿਆਦੀ ਹੋਵਾਂ?
English
I can conceive of no other as great as the Lord; unto whom should I go and speak?
ਸੋ ਸਚਾ ਸਚੁ ਸਲਾਹੀਐ; ਜੇ ਸਤਿਗੁਰੁ ਦੇਇ ਬੁਝਾਏ ॥੩॥
so sachaa sach salaaheeai; je satigur dee bujhaae |3|
Punjabi
ਜੇਕਰ ਸੱਚੇ ਗੁਰੂ ਜੀ ਸਮਝ ਪ੍ਰਦਾਨ ਕਰਨ ਤਾਂ ਪ੍ਰਾਣੀ ਨਿਸਚਿਤ ਹੀ ਉਸ ਸੱਚੇ ਸੁਆਮੀ ਦੀ ਸਿਫ਼ਤ ਕਰਦਾ ਹੈ।
English
We truly praise the True Lord, when the True Guru imparts understanding. ||3||
ਜਿਨੀ ਸਚੜਾ ਸਚੁ ਸਲਾਹਿਆ; ਹੰਉ. ਤਿਨ ਲਾਗਉ ਪਾਏ ॥
jinee sacharraa sach salaahiaa; hnau. tin laagau paae |
Punjabi
ਜੋ ਸੱਚਿਆਂ ਦੇ ਪਰਮ ਸੱਚਿਆਰਾਂ ਦੀ ਸਿਫ਼ਤ-ਸਨ ਕਰਦੇ ਹਨ ਮੈਂ ਉਨ੍ਹਾਂ ਦੇ ਪੈਰੀ ਪੈਂਦਾ ਹਾਂ।
English
I fall at the feet of those who praise the Truest of the True.
ਸੇ ਜਨ ਸਚੇ ਨਿਰਮਲੇ; ਤਿਨ ਮਿਲਿਆ. ਮਲੁ ਸਭ ਜਾਏ ॥
se jan sache niramale; tin miliaa. mal sabh jaae |
Punjabi
ਸੱਚੇ ਅਤੇ ਪਵਿੱਤਰ ਹਨ ਉਹ ਪੁਰਸ਼, ਉਨ੍ਹਾਂ ਨੂੰ ਮਿਲ ਕੇ ਸਾਰੀ ਮੈਲ ਧੋਤੀ ਜਾਂਦੀ ਹੈ।
English
Those humble beings are true, and immaculately pure; meeting them, all filth is washed off.
ਤਿਨ ਮਿਲਿਆ. ਮਲੁ ਸਭ ਜਾਏ. ਸਚੈ ਸਰਿ ਨਾਏ; ਸਚੈ ਸਹਜਿ ਸੁਭਾਏ ॥
tin miliaa. mal sabh jaae. sachai sar naae; sachai sehaj subhaae |
Punjabi
ਉਨ੍ਹਾਂ ਨੂੰ ਮਿਲ ਕੇ ਸਾਰੀ ਮੈਲ ਧੋਤੀ ਜਾਂਦੀ ਹੈ, ਇਨਸਾਨ ਨਾਮ ਦੇ ਸੱਚੇ ਤਾਲਾਬ ਅੰਦਰ ਨ੍ਹਾਉਂਦਾ ਹੈ ਅਤੇ ਸੁਭਾਵਕ ਹੀ ਸਤਿਵਾਦੀ ਥੀ ਵੰਞਦਾ ਹੈ।
English
Meeting them, all filth is washed off; bathing in the Pool of Truth, one becomes truthful, with intuitive ease.
ਨਾਮੁ ਨਿਰੰਜਨੁ ਅਗਮੁ ਅਗੋਚਰੁ; ਸਤਿਗੁਰਿ ਦੀਆ ਬੁਝਾਏ ॥
naam niranjan agam agochar; satigur deea bujhaae |
Punjabi
ਸੱਚੇ ਗੁਰਾਂ ਨੇ ਮੈਨੂੰ ਪਵਿੱਤ੍ਰ, ਪਹੁੰਚ ਤੋਂ ਪਰੇ ਅਤੇ ਅਗਾਧ ਪ੍ਰਭੂ ਦਾ ਨਾਮ ਦਰਸਾ ਦਿੱਤਾ ਹੈ।
English
The True Guru has given me the realization of the Naam, the Immaculate Name of the Lord, the unfathomable, the imperceptible.
ਅਨਦਿਨੁ ਭਗਤਿ ਕਰਹਿ ਰੰਗਿ ਰਾਤੇ; ਨਾਨਕ ਸਚਿ ਸਮਾਏ ॥
anadin bhagat kareh rang raate; naanak sach samaae |
Punjabi
ਪ੍ਰੇਮ ਨਾਲ ਰੰਗੇ ਹੋਏ ਜੋ ਰਾਤ ਦਿਨ ਸੱਚੇ ਸਾਈਂ ਦੀ ਪ੍ਰੇਮ ਮਈ ਸੇਵਾ ਕਰਦੇ ਹਨ, ਹੇ ਨਾਨਕ! ਉਹ ਉਸ ਅੰਦਰ ਲੀਨ ਹੋ ਜਾਂਦੇ ਹਨ।
English
Those who perform devotional worship to the Lord night and day, are imbued with His Love; O Nanak, they are absorbed in the True Lord.
ਜਿਨੀ ਸਚੜਾ ਸਚੁ ਧਿਆਇਆ; ਹੰਉ ਤਿਨ ਕੈ ਲਾਗਉ ਪਾਏ ॥੪॥੪॥
jinee sacharraa sach dhiaaeaa; hnau tin kai laagau paae |4|4|
Punjabi
ਮੈਂ ਉਨ੍ਹਾਂ ਦੇ ਪੈਰੀ ਪੈਂਦਾ ਹਾਂ, ਜੋ ਸਚਿਆਰ ਪ੍ਰਭੂ ਦਾ ਸਿਮਰਨ ਕਰਦੇ ਹਨ।
English
I fall at the feet of those who meditate on the Truest of the True. ||4||4||
ਵਡਹੰਸ ਕੀ ਵਾਰ ਮਹਲਾ ੪, ਲਲਾਂ ਬਹਲੀਮਾ ਕੀ ਧੁਨਿ, ਗਾਵਣੀ ॥
vaddahans kee vaar mahalaa 4, lalaan bahaleemaa kee dhun, gaavanee |
Punjabi
ਵਡਹੰਸ ਦੀ ਵਾਰ ਚੌਥੀ ਪਾਤਿਸ਼ਾਹੀ। ਲਲਾ ਬਹਲੀਮਾ ਦੀ ਸੁਰਤਾਲ ਤੇ ਗਾਉਣੀ।
English
Vaar Of Wadahans, Fourth Mehl: To Be Sung In The Tune Of Lalaa-Behleemaa:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸਬਦਿ ਰਤੇ ਵਡ ਹੰਸ ਹੈ; ਸਚੁ ਨਾਮੁ ਉਰਿ ਧਾਰਿ ॥
sabad rate vadd hans hai; sach naam ur dhaar |
Punjabi
ਰੋ ਰੱਬੀ ਕਲਾਮ ਨਾਲ ਰੰਗੀਜੇ ਹਨ ਅਤੇ ਸੱਚੇ ਨਾਮ ਨੂੰ ਆਪਣੇ ਦਿਲ ਅੰਦਰ ਵਸਾਉਂਦੇ ਹਨ, ਉਹ ਪਰਮ ਹੰਸ ਹਨ।
English
The great swans are imbued with the Word of the Shabad; they enshrine the True Name within their hearts.
ਸਚੁ ਸੰਗ੍ਰਹਹਿ. ਸਦ ਸਚਿ ਰਹਹਿ; ਸਚੈ ਨਾਮਿ ਪਿਆਰਿ ॥
sach sangraheh. sad sach raheh; sachai naam piaar |
Punjabi
ਉਹ ਸੱਚ ਨੂੰ ਇਕੱਤਰ ਕਰਦੇ ਹਨ, ਹਮੇਸ਼ਾਂ ਸੱਚ ਵਿੱਚ ਵੱਸਦੇ ਹਨ ਅਤੇ ਸੱਚੇ ਨਾਮ ਨਾਲ ਪ੍ਰੇਮ ਲਾਉਂਦੇ ਹਨ।
English
They gather Truth, remain always in Truth, and love the True Name.
ਸਦਾ ਨਿਰਮਲ. ਮੈਲੁ ਨ ਲਗਈ; ਨਦਰਿ ਕੀਤੀ ਕਰਤਾਰਿ ॥
sadaa niramal. mail na lagee; nadar keetee karataar |
Punjabi
ਹਮੇਸ਼ਾਂ ਲਈ ਉਹ ਪਵਿੱਤਰ ਹਨ, ਉਨ੍ਹਾਂ ਨੂੰ ਕੋਈ ਮੈਲ ਨਹੀਂ ਚਿਮੜਦੀ ਅਤੇ ਉਨ੍ਹਾਂ ਉਤੇ ਸਿਰਜਣਹਾਰ ਦੀ ਮਿਹਰ ਹੈ।
English
They are always pure and immaculate - filth does not touch them; they are blessed with the Grace of the Creator Lord.
ਨਾਨਕ ਹਉ. ਤਿਨ ਕੈ ਬਲਿਹਾਰਣੈ; ਜੋ ਅਨਦਿਨੁ ਜਪਹਿ ਮੁਰਾਰਿ ॥੧॥
naanak hau. tin kai balihaaranai; jo anadin japeh muraar |1|
Punjabi
ਨਾਨਕ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜਾ ਰੈਣ ਦਿਹੁੰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
English
O Nanak, I am a sacrifice to those who, night and day, meditate on the Lord. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਮੈ ਜਾਨਿਆ. ਵਡ ਹੰਸੁ ਹੈ; ਤਾ. ਮੈ ਕੀਆ ਸੰਗੁ ॥
mai jaaniaa. vadd hans hai; taa. mai keea sang |
Punjabi
ਮੈਂ ਉਨ੍ਹਾਂ ਨੂੰ ਪਰਮ ਹੰਸ ਖਿਆਲ ਕੀਤਾ ਸੀ। ਤਾਂ ਹੀ ਮੈਂ ਉਸ ਦੀ ਸੰਗਤ ਕੀਤੀ ਹੈ।
English
I thought that he was a great swan, so I associated with him.
ਜੇ ਜਾਣਾ ਬਗੁ ਬਪੁੜਾ; ਤ. ਜਨਮਿ ਨ ਦੇਦੀ ਅੰਗੁ ॥੨॥
je jaanaa bag bapurraa; ta. janam na dedee ang |2|
Punjabi
ਜੇਕਰ ਮੈਂ ਜਾਣਦੀ ਹੁੰਦੀ ਕਿ ਉਹ ਵੀਚਾਰਾ ਬਗਲਾ ਹੀ ਹੈ, ਮੈਂ ਮੁੱਢ ਤੋਂ ਹੀ ਉਸ ਨਾਲ ਮੇਲ-ਮਿਲਾਪ ਨਾਂ ਕਰਦੀ।
English
If I had known that he was only a wretched heron from birth, I would not have touched him. ||2||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਹੰਸਾ ਵੇਖਿ ਤਰੰਦਿਆ; ਬਗਾਂ ਭਿ ਆਯਾ ਚਾਉ ॥
hansaa vekh tarandiaa; bagaan bhi aayaa chaau |
Punjabi
ਹੰਸਾਂ ਨੂੰ ਤਾਰੀਆਂ ਲਾਉਂਦੇ ਦੇਖ ਕੇ, ਬਗਲਿਆਂ ਨੂੰ ਵੀ ਤਰਨ ਦੀ ਖਾਹਿਸ਼ ਪੈਦਾ ਹੋ ਗਈ।
English
Seeing the swans swimming, the herons became envious.
ਡੁਬਿ ਮੁਏ ਬਗ ਬਪੁੜੇ; ਸਿਰੁ ਤਲਿ. ਉਪਰਿ ਪਾਉ ॥੩॥
ddub mue bag bapurre; sir tal. upar paau |3|
Punjabi
ਵਿਚਾਰੇ ਬਗਲੇ ਡੁਬ ਕੇ ਮਰ ਗਏ। ਉਨ੍ਹਾਂ ਦੇ ਸਿਰ ਹੇਠਾਂ ਤੇ ਪੈਰ ਉਤੇ ਨੂੰ ਸਨ।
English
But the poor herons drowned and died, and floated with their heads down, and their feet above. ||3||
ਪਉੜੀ ॥
paurree |
Punjabi
ਪਉੜੀ।
English
Pauree:
ਤੂ ਆਪੇ ਹੀ ਆਪਿ. ਆਪਿ ਹੈ; ਆਪਿ ਕਾਰਣੁ ਕੀਆ ॥
too aape hee aap. aap hai; aap kaaran keea |
Punjabi
ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ ਅਤੇ ਤੂੰ ਖੁਦ ਹੀ ਤੂੰ ਜਗਤ ਨੂੰ ਰਚਿਆ ਹੈ।
English
You Yourself are Yourself, all by Yourself; You Yourself created the creation.
ਤੂ ਆਪੇ ਆਪਿ ਨਿਰੰਕਾਰੁ ਹੈ; ਕੋ ਅਵਰੁ ਨ ਬੀਆ ॥
too aape aap nirankaar hai; ko avar na beea |
Punjabi
ਹੇ ਸਰੂਪ-ਰਹਿਤ ਸੁਆਮੀ! ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈਂ। ਤੇਰੇ ਬਿਨਾ ਹੋਰ ਕੋਈ ਦੂਸਰਾ ਨਹੀਂ।
English
You Yourself are Yourself the Formless Lord; there is no other than You.
ਤੂ ਕਰਣ ਕਾਰਣ ਸਮਰਥੁ ਹੈ; ਤੂ ਕਰਹਿ ਸੁ ਥੀਆ ॥
too karan kaaran samarath hai; too kareh su theea |
Punjabi
ਤੂੰ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਜੋ ਤੂੰ ਕਰਦਾ ਹੈ, ਉਹੀ ਹੁੰਦਾ ਹੈ।
English
You are the all-powerful Cause of causes; what You do, comes to be.
ਤੂ ਅਣਮੰਗਿਆ ਦਾਨੁ ਦੇਵਣਾ; ਸਭਨਾਹਾ ਜੀਆ ॥
too anamangiaa daan devanaa; sabhanaahaa jeea |
Punjabi
ਤੂੰ ਬਿਨ ਮੰਗੀਆਂ ਦਾਤਾਂ ਸਾਰਿਆਂ ਜੀਵਾਂ ਨੂੰ ਦਿੰਦਾ ਹੈ।
English
You give gifts to all beings, without their asking.
ਸਭਿ ਆਖਹੁ ਸਤਿਗੁਰੁ ਵਾਹੁ ਵਾਹੁ; ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥
sabh aakhahu satigur vaahu vaahu; jin daan har naam mukh deea |1|
Punjabi
ਸਾਰੇ ਜਣੇ ਕਹੋ, "ਧੰਨ! ਧੰਨ! ਹਨ ਸੱਚੇ ਗੁਰਦੇਵ ਜੀ" ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੀ ਮੁਖੀ ਤਾਦ ਮੈਨੂੰ ਦਿੱਤੀ ਹੈ।
English
Everyone proclaims, "Waaho! Waaho!" Blessed, blessed is the True Guru, who has given the supreme gift of the Name of the Lord. ||1||