Ekam
Guru Granth Sahib

Ang 586

Ang 586 · Line 1

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 586 · Line 2

ਭੈ ਵਿਚਿ. ਸਭੁ ਆਕਾਰੁ ਹੈ; ਨਿਰਭਉ. ਹਰਿ ਜੀਉ ਸੋਇ ॥

bhai vich. sabh aakaar hai; nirbhau. har jeeo soe |

Punjabi

ਸਾਰਾ ਸੰਸਾਰ ਸਾਹਿਬ ਦੇ ਡਰ ਅੰਦਰ ਹੈ ਕੇਲਵ ਓਹੀ ਪੂਜਨੀਯ ਵਾਹਿਗੁਰੂ ਡਰ-ਰਹਿਤ ਹੈ।

Bhai Manmohan Singh (Shabad OS, CC BY-SA)

English

The entire universe is in fear; only the Dear Lord is fearless.

Dr. Sant Singh Khalsa (Shabad OS, CC BY-SA)
Ang 586 · Line 3

ਸਤਿਗੁਰਿ ਸੇਵਿਐ. ਹਰਿ ਮਨਿ ਵਸੈ; ਤਿਥੈ ਭਉ. ਕਦੇ ਨ ਹੋਇ ॥

satigur seviai. har man vasai; tithai bhau. kade na hoe |

Punjabi

ਸੱਚੇ ਗੁਰਾਂ ਦੀ ਸੇਵਾ ਕਰਨ ਨਾਲ ਸਾਈਂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ, ਉਥੇ ਫੇਰ ਡਰ ਨਹੀਂ ਠਹਿਰਦਾ।

Bhai Manmohan Singh (Shabad OS, CC BY-SA)

English

Serving the True Guru, the Lord comes to dwell in the mind, and then, fear cannot stay there.

Dr. Sant Singh Khalsa (Shabad OS, CC BY-SA)
Ang 586 · Line 4

ਦੁਸਮਨੁ ਦੁਖੁ ਤਿਸ ਨੋ. ਨੇੜਿ ਨ ਆਵੈ; ਪੋਹਿ. ਨ ਸਕੈ ਕੋਇ ॥

dusaman dukh tis no. nerr na aavai; pohi. na sakai koe |

Punjabi

ਵੈਰੀ ਅਤੇ ਦੁੱਖ ਉਸ ਦੇ ਲਾਗੇ ਹੀ ਨਹੀਂ ਲੱਗਦੇ ਅਤੇ ਕੋਈ ਉਸ ਨੂੰ ਛੂਹ ਤੱਕ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Enemies and pain cannot come close, and no one can touch him.

Dr. Sant Singh Khalsa (Shabad OS, CC BY-SA)
Ang 586 · Line 5

ਗੁਰਮੁਖਿ ਮਨਿ ਵੀਚਾਰਿਆ; ਜੋ ਤਿਸੁ ਭਾਵੈ. ਸੁ ਹੋਇ ॥

guramukh man veechaariaa; jo tis bhaavai. su hoe |

Punjabi

ਗਰੂ-ਸਮਰਪਨ ਆਪਣੇ ਦਿਲੋਂ ਸੁਆਮੀ ਨੂੰ ਸਿਮਰਣ ਦੁਆਰਾ ਸਮਝ ਜਾਂਦਾ ਹੈ ਕਿ ਜੋ ਕੁਛ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

The Gurmukh reflects upon the Lord in his mind; whatever pleases the Lord - that alone comes to pass.

Dr. Sant Singh Khalsa (Shabad OS, CC BY-SA)
Ang 586 · Line 6

ਨਾਨਕ. ਆਪੇ ਹੀ ਪਤਿ ਰਖਸੀ; ਕਾਰਜ ਸਵਾਰੇ ਸੋਇ ॥੧॥

naanak. aape hee pat rakhasee; kaaraj savaare soe |1|

Punjabi

ਨਾਨਕ, ਸਾਹਿਬ ਆਪ ਹੀ ਇਨਸਾਨ ਦੀ ਇੱਜ਼ਤ ਰੱਖਦਾ ਹੈ ਅਤੇ ਓਹੀ ਕੰਮ-ਕਾਜ ਸਵਾਰਦਾ ਹੈ।

Bhai Manmohan Singh (Shabad OS, CC BY-SA)

English

O Nanak, He Himself preserves one's honor; He alone resolves our affairs. ||1||

Dr. Sant Singh Khalsa (Shabad OS, CC BY-SA)
Ang 586 · Line 7

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 586 · Line 8

ਇਕਿ ਸਜਣ ਚਲੇ. ਇਕਿ ਚਲਿ ਗਏ; ਰਹਦੇ ਭੀ ਫੁਨਿ ਜਾਹਿ ॥

eik sajan chale. ik chal ge; rahade bhee fun jaeh |

Punjabi

ਮੇਰੇ ਕਈ ਮਿੱਤ੍ਰ ਜਾ ਰਹੇ ਹਨ, ਕਈ ਅੱਗੇ ਹੀ (ਦੁਨੀਆਂ ਤੋਂ) ਟੁਰ ਗਏ ਹਨ ਅਤੇ ਬਾਕੀ ਦੇ ਭੀ ਆਖਰਕਾਰ ਟੁਰ ਜਾਣਗੇ।

Bhai Manmohan Singh (Shabad OS, CC BY-SA)

English

Some friends are leaving, some have already left, and those remaining will eventually leave.

Dr. Sant Singh Khalsa (Shabad OS, CC BY-SA)
Ang 586 · Line 9

ਜਿਨੀ ਸਤਿਗੁਰੁ. ਨ ਸੇਵਿਓ; ਸੇ ਆਇ ਗਏ ਪਛੁਤਾਹਿ ॥

jinee satigur. na sevio; se aae ge pachhutaeh |

Punjabi

ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ, ਉਹ ਆਪਣੇ ਆਉਣ ਤੇ ਜਾਣ ਤੇ ਪਸਚਾਤਾਪ ਕਰਦੇ ਹਨ।

Bhai Manmohan Singh (Shabad OS, CC BY-SA)

English

Those who do not serve the True Guru, come and go regretting.

Dr. Sant Singh Khalsa (Shabad OS, CC BY-SA)
Ang 586 · Line 10

ਨਾਨਕ. ਸਚਿ ਰਤੇ. ਸੇ ਨ ਵਿਛੁੜਹਿ; ਸਤਿਗੁਰੁ ਸੇਵਿ ਸਮਾਹਿ ॥੨॥

naanak. sach rate. se na vichhurreh; satigur sev samaeh |2|

Punjabi

ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਵੱਖਰੇ ਨਹੀਂ ਹੁੰਦੇ। ਸੱਚੇ ਗੁਰਾਂ ਦੀ ਚਾਕਰੀ ਰਾਹੀਂ ਇਸ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, those who are attuned to Truth are not separated; serving the True Guru, they merge into the Lord. ||2||

Dr. Sant Singh Khalsa (Shabad OS, CC BY-SA)
Ang 586 · Line 11

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 586 · Line 12

ਤਿਸੁ ਮਿਲੀਐ. ਸਤਿਗੁਰ ਸਜਣੈ; ਜਿਸੁ ਅੰਤਰਿ ਹਰਿ ਗੁਣਕਾਰੀ ॥

tis mileeai. satigur sajanai; jis antar har gunakaaree |

Punjabi

ਤੂੰ ਉਨ੍ਹਾਂ ਮਿੱਤ੍ਰਾਂ ਦੇ ਸੱਚੇ ਗੁਰਾਂ ਨੂੰ ਮਿਲ, ਜਿਨ੍ਹਾਂ ਦੇ ਹਿਰਦੇ ਅੰਦਰ ਨੇਕੀ ਕਰਨ ਵਾਲਾ ਵਾਹਿਗੁਰੂ ਵਸਦਾ ਹੈ।

Bhai Manmohan Singh (Shabad OS, CC BY-SA)

English

Meet with that True Guru, the True Friend, within whose mind the Lord, the virtuous One, abides.

Dr. Sant Singh Khalsa (Shabad OS, CC BY-SA)
Ang 586 · Line 13

ਤਿਸੁ ਮਿਲੀਐ. ਸਤਿਗੁਰ ਪ੍ਰੀਤਮੈ; ਜਿਨਿ ਹੰਉਮੈ ਵਿਚਹੁ ਮਾਰੀ ॥

tis mileeai. satigur preetamai; jin hnaumai vichahu maaree |

Punjabi

ਤੂੰ ਉਸ ਪਿਆਰੇ ਸੱਚੇ ਗੁਰੂ ਨੂੰ ਮਿਲ, ਜਿਸ ਨੇ ਆਪਣੇ ਅੰਦਰੋਂ ਹੰਕਾਰ ਮਾਰ ਮੁਕਾਇਆ ਹੈ।

Bhai Manmohan Singh (Shabad OS, CC BY-SA)

English

Meet with that Beloved True Guru, who has subdued ego from within himself.

Dr. Sant Singh Khalsa (Shabad OS, CC BY-SA)
Ang 586 · Line 14

ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ; ਜਿਨਿ ਹਰਿ ਉਪਦੇਸੁ ਦੇ. ਸਭ ਸ੍ਰਿਸ੍ਟਿ ਸਵਾਰੀ ॥

so satigur pooraa dhan dhan hai; jin har upades de. sabh srisatt savaaree |

Punjabi

ਮੁਬਾਰਕ! ਮੁਬਾਰਕ! ਹਨ ਉਹ ਪੂਰਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਰੱਬ ਦੀ ਸੇਵਾ ਦੀ ਸਿਖਮਤ ਦੇ ਕੇ ਸਾਰੀ ਦੁਨੀਆਂ ਦਾ ਸੁਧਾਰ ਕੀਤਾ ਹੈ।

Bhai Manmohan Singh (Shabad OS, CC BY-SA)

English

Blessed, blessed is the Perfect True Guru, who has given the Lord's Teachings to reform the whole world.

Dr. Sant Singh Khalsa (Shabad OS, CC BY-SA)
Ang 586 · Line 15

ਨਿਤ ਜਪਿਅਹੁ ਸੰਤਹੁ ਰਾਮ ਨਾਮੁ; ਭਉਜਲ ਬਿਖੁ ਤਾਰੀ ॥

nit japiahu santahu raam naam; bhaujal bikh taaree |

Punjabi

ਹੇ ਸਾਧੂਓ! ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰੋ, ਜੋ ਤੁਹਾਨੂੰ ਜ਼ਹਿਰੀਲੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।

Bhai Manmohan Singh (Shabad OS, CC BY-SA)

English

O Saints, meditate constantly on the Lord's Name, and cross over the terrifying, poisonous world-ocean.

Dr. Sant Singh Khalsa (Shabad OS, CC BY-SA)
Ang 586 · Line 16

ਗੁਰਿ ਪੂਰੈ ਹਰਿ ਉਪਦੇਸਿਆ; ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥

gur poorai har upadesiaa; gur vittarriahu hnau sad vaaree |2|

Punjabi

ਪੂਰਨ ਗੁਰਾਂ ਨੇ ਮੈਨੂੰ ਸਾਹਿਬ ਬਾਰੇ ਸਿਖਮਤ ਦਿੱਤੀ ਹੈ। ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।

Bhai Manmohan Singh (Shabad OS, CC BY-SA)

English

The Perfect Guru has taught me about the Lord; I am forever a sacrifice to the Guru. ||2||

Dr. Sant Singh Khalsa (Shabad OS, CC BY-SA)
Ang 586 · Line 17

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 586 · Line 18

ਸਤਿਗੁਰ ਕੀ ਸੇਵਾ ਚਾਕਰੀ; ਸੁਖੀ ਹੂੰ ਸੁਖ ਸਾਰੁ ॥

satigur kee sevaa chaakaree; sukhee hoon sukh saar |

Punjabi

ਸੱਚੇ ਗੁਰਾਂ ਦੀ ਖਿਦਮਤ ਤੇ ਘਾਲ, ਆਰਾਮਾਂ ਦੇ ਆਰਾਮ ਦਾ ਜੌਹਰ ਹੈ।

Bhai Manmohan Singh (Shabad OS, CC BY-SA)

English

Service to, and obedience to the True Guru, is the essence of comfort and peace.

Dr. Sant Singh Khalsa (Shabad OS, CC BY-SA)
Ang 586 · Line 19

ਐਥੈ ਮਿਲਨਿ ਵਡਿਆਈਆ; ਦਰਗਹ ਮੋਖ ਦੁਆਰੁ ॥

aithai milan vaddiaaeea; daragah mokh duaar |

Punjabi

ਇਸ ਦੇ ਰਾਹੀਂ ਬੰਦਾ ਏਥੇ ਇੱਜ਼ਤ-ਆਬਰੂ ਪਾ ਲੈਂਦਾ ਹੈ ਅਤੇ ਸਾਹਿਬ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ।

Bhai Manmohan Singh (Shabad OS, CC BY-SA)

English

Doing so, one obtains honor here, and the door of salvation in the Court of the Lord.

Dr. Sant Singh Khalsa (Shabad OS, CC BY-SA)
Ang 586 · Line 20

ਸਚੀ ਕਾਰ ਕਮਾਵਣੀ; ਸਚੁ ਪੈਨਣੁ. ਸਚੁ ਨਾਮੁ ਅਧਾਰੁ ॥

sachee kaar kamaavanee; sach painan. sach naam adhaar |

Punjabi

ਉਹ ਸੱਚੀ ਕਿਰਤ ਕਰਦਾ ਹੈ, ਸੱਚ ਨੂੰ ਪਹਿਨਦਾ ਹੈ ਅਤੇ ਸੱਚਾ ਨਾਮ ਹੀ ਉਸ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

In this way, perform the tasks of Truth, wear Truth, and take the Support of the True Name.

Dr. Sant Singh Khalsa (Shabad OS, CC BY-SA)
Ang 586 · Line 21

ਸਚੀ ਸੰਗਤਿ ਸਚਿ ਮਿਲੈ; ਸਚੈ ਨਾਇ ਪਿਆਰੁ ॥

sachee sangat sach milai; sachai naae piaar |

Punjabi

ਸੱਚੀ ਸੁਹਬਤ ਰਾਹੀਂ ਉਹ ਸੱਚ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਸੱਚੇ ਨਾਮ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ।

Bhai Manmohan Singh (Shabad OS, CC BY-SA)

English

Associating with Truth, obtain Truth, and love the True Name.

Dr. Sant Singh Khalsa (Shabad OS, CC BY-SA)
Ang 586 · Line 22

ਸਚੈ ਸਬਦਿ ਹਰਖੁ ਸਦਾ; ਦਰਿ ਸਚੈ ਸਚਿਆਰੁ ॥

sachai sabad harakh sadaa; dar sachai sachiaar |

Punjabi

ਸੱਚੇ ਨਾਮ ਦੇ ਰਾਹੀਂ ਉਹ ਸਦੀਵ ਹੀ ਖੁਸ਼ੀ ਅੰਦਰ ਵਸਦਾ ਹੈ ਤੇ ਸੱਚੇ ਦਰਬਾਰ ਵਿੱਚ ਸੱਚਾ ਕਰਾਰ ਦਿੱਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the True Word of the Shabad, be always happy, and you shall be acclaimed as True in the True Court.

Dr. Sant Singh Khalsa (Shabad OS, CC BY-SA)
Ang 586 · Line 23

ਨਾਨਕ. ਸਤਿਗੁਰ ਕੀ ਸੇਵਾ ਸੋ ਕਰੈ; ਜਿਸ ਨੋ ਨਦਰਿ ਕਰੈ ਕਰਤਾਰੁ ॥੧॥

naanak. satigur kee sevaa so karai; jis no nadar karai karataar |1|

Punjabi

ਨਾਨਕ, ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਜਿਸ ਉਤੇ ਸਿਰਜਣਹਾਰ ਰਹਿਮਤ ਧਾਰਦਾ ਹੈ।

Bhai Manmohan Singh (Shabad OS, CC BY-SA)

English

O Nanak, he alone serves the True Guru, whom the Creator has blessed with His Glance of Grace. ||1||

Dr. Sant Singh Khalsa (Shabad OS, CC BY-SA)
Ang 586 · Line 24

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 586 · Line 25

ਹੋਰ ਵਿਡਾਣੀ ਚਾਕਰੀ; ਧ੍ਰਿਗੁ ਜੀਵਣੁ. ਧ੍ਰਿਗੁ ਵਾਸੁ ॥

hor viddaanee chaakaree; dhrig jeevan. dhrig vaas |

Punjabi

ਲਾਨ੍ਹਤ ਹੈ ਉਨ੍ਹਾਂ ਦੀ ਜਿੰਦਗੀ, ਅਤੇ ਲਾਨ੍ਹਤ ਹੈ ਉਨ੍ਹਾਂ ਦੇ ਵਾਸੇ ਉਤੇ, ਜੋ ਕਿਸੇ ਹੋਰਸ ਦੀ ਸੇਵਾ ਕਮਾਉਂਦੇ ਹਨ।

Bhai Manmohan Singh (Shabad OS, CC BY-SA)

English

Cursed is the life, and cursed is the dwelling, of those who serve another.

Dr. Sant Singh Khalsa (Shabad OS, CC BY-SA)
Ang 586 · Line 26

ਅੰਮ੍ਰਿਤੁ ਛੋਡਿ. ਬਿਖੁ ਲਗੇ; ਬਿਖੁ ਖਟਣਾ ਬਿਖੁ ਰਾਸਿ ॥

amrit chhodd. bikh lage; bikh khattanaa bikh raas |

Punjabi

ਉਹ ਅੰਮ੍ਰਿਤ ਨੂੰ ਤਿਆਗ ਕੇ ਜ਼ਹਿਰ ਨੂੰ ਜੁੜਕੇ ਜ਼ਹਿਰ ਨੂੰ ਕਮਾਉਂਦੇ ਹਨ ਅਤੇ ਜ਼ਹਿਰ ਹੀ ਉਨ੍ਹਾਂ ਦੀ ਪੂੰਜੀ ਹੈ।

Bhai Manmohan Singh (Shabad OS, CC BY-SA)

English

Abandoning the Ambrosial Nectar, they turn to poison; they earn poison, and poison is their only wealth.

Dr. Sant Singh Khalsa (Shabad OS, CC BY-SA)
Ang 586 · Line 27

ਬਿਖੁ ਖਾਣਾ ਬਿਖੁ ਪੈਨਣਾ; ਬਿਖੁ ਕੇ ਮੁਖਿ ਗਿਰਾਸ ॥

bikh khaanaa bikh painanaa; bikh ke mukh giraas |

Punjabi

ਵਿਹੁ ਹੈ ਉਨ੍ਹਾਂ ਦਾ ਭੋਜਨ, ਵਿਹੁ ਹੀ ਪੁਸ਼ਾਕ ਅਤੇ ਵਿਹੁ ਦੀਆਂ ਬੁਰਕੀਆਂ ਹੀ ਉਹ ਆਪਣੇ ਮੂੰਹ ਵਿੱਚ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Poison is their food, and poison is their dress; they fill their mouths with morsels of poison.

Dr. Sant Singh Khalsa (Shabad OS, CC BY-SA)
Ang 586 · Line 28

ਐਥੈ ਦੁਖੋ ਦੁਖੁ ਕਮਾਵਣਾ; ਮੁਇਆ ਨਰਕਿ ਨਿਵਾਸੁ ॥

aithai dukho dukh kamaavanaa; mueaa narak nivaas |

Punjabi

ਏਥੇ ਇਹ ਨਿਰੇਪੁਰੇ ਕਸ਼ਟ ਦੀ ਹੀ ਕਮਾਈ ਕਰਦੇ ਹਨ ਤੇ ਮਰ ਕੇ ਉਹ ਦੋਖਕ ਅੰਦਰ ਵਸਦੇ ਹਨ।

Bhai Manmohan Singh (Shabad OS, CC BY-SA)

English

In this world, they earn only pain and suffering, and dying, they go to abide in hell.

Dr. Sant Singh Khalsa (Shabad OS, CC BY-SA)
Ang 586 · Line 29

ਮਨਮੁਖ ਮੁਹਿ ਮੈਲੈ. ਸਬਦੁ ਨ ਜਾਣਨੀ; ਕਾਮ ਕਰੋਧਿ ਵਿਣਾਸੁ ॥

manamukh muhi mailai. sabad na jaananee; kaam karodh vinaas |

Punjabi

ਪ੍ਰਤੀਕੂਲਾਂ ਦੇ ਚਿਹਰੇ ਗੰਦੇ ਹਨ, ਉਹ ਨਾਮ ਨੂੰ ਅਨੁਭਵ ਨਹੀਂ ਕਰਦੇ ਅਤੇ ਵਿਸ਼ੇ ਭੋਗ ਤੇ ਗੁੱਸੇ ਵਿੱਚ ਹੀ ਤਬਾਹ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The self-willed manmukhs have filthy faces; they do not know the Word of the Shabad; in sexual desire and anger they waste away.

Dr. Sant Singh Khalsa (Shabad OS, CC BY-SA)
Ang 586 · Line 30

ਸਤਿਗੁਰ ਕਾ ਭਉ ਛੋਡਿਆ; ਮਨਹਠਿ ਕੰਮੁ. ਨ ਆਵੈ ਰਾਸਿ ॥

satigur kaa bhau chhoddiaa; manahatth kam. na aavai raas |

Punjabi

ਉਹ ਸੱਚੇ ਗੁਰਾਂ ਦਾ ਡਰ ਤਿਆਗ ਦਿੰਦੇ ਹਨ ਤੇ ਉਨ੍ਹਾਂ ਦੇ ਚਿੱਤ ਦੀ ਜਿੱਦ ਦੇ ਸਬੱਬ, ਉਨ੍ਹਾਂ ਦਾ ਕਾਰਜ ਠੀਕ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

They forsake the Fear of the True Guru, and because of their stubborn ego, their efforts do not come to fruition.

Dr. Sant Singh Khalsa (Shabad OS, CC BY-SA)
Ang 586 · Line 31

ਜਮ ਪੁਰਿ ਬਧੇ ਮਾਰੀਅਹਿ; ਕੋ ਨ ਸੁਣੇ ਅਰਦਾਸਿ ॥

jam pur badhe maareeeh; ko na sune aradaas |

Punjabi

ਮੌਤ ਦੇ ਸ਼ਹਿਰ ਵਿੱਚ ਉਹ ਨਰੜ ਕੇ ਸੁੱਟੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀ ਬੇਨਤੀ ਨਹੀਂ ਸੁਣਦਾ।

Bhai Manmohan Singh (Shabad OS, CC BY-SA)

English

In the City of Death, they are bound and beaten, and no one hears their prayers.

Dr. Sant Singh Khalsa (Shabad OS, CC BY-SA)
Ang 586 · Line 32

ਨਾਨਕ. ਪੂਰਬਿ ਲਿਖਿਆ ਕਮਾਵਣਾ; ਗੁਰਮੁਖਿ ਨਾਮਿ ਨਿਵਾਸੁ ॥੨॥

naanak. poorab likhiaa kamaavanaa; guramukh naam nivaas |2|

Punjabi

ਨਾਨਕ ਉਹ ਆਪਣੀ ਪੂਰਬਲੀ ਲਿਖਤ ਅਨੁਸਾਰ ਕਰਮ ਕਮਾਉਂਦੇ ਹਨ। ਗੁਰਾਂ ਦੇ ਰਾਹੀਂ, ਉਹ ਨਾਮ ਅੰਦਰ ਵਸਦੇ ਹਨ।

Bhai Manmohan Singh (Shabad OS, CC BY-SA)

English

O Nanak, they act according to their pre-ordained destiny; the Gurmukh abides in the Naam, the Name of the Lord. ||2||

Dr. Sant Singh Khalsa (Shabad OS, CC BY-SA)
Ang 586 · Line 33

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 586 · Line 34

ਸੋ ਸਤਿਗੁਰੁ ਸੇਵਿਹੁ ਸਾਧ ਜਨੁ; ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥

so satigur sevihu saadh jan; jin har har naam drirraaeaa |

Punjabi

ਹੇ ਸੰਤ ਜਨੋ! ਉਸ ਸੱਚੇ ਗੁਰੂ ਦੀ ਘਾਲ ਕਮਾਓ, ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰਦਾ ਹੈ।

Bhai Manmohan Singh (Shabad OS, CC BY-SA)

English

Serve the True Guru, O Holy people; He implants the Name of the Lord, Har, Har, in our minds.

Dr. Sant Singh Khalsa (Shabad OS, CC BY-SA)
Ang 586 · Line 35

ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ; ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥

so satigur poojahu dinas raat; jin jaganaath jagadees japaaeaa |

Punjabi

ਦਿਨ ਰਾਤ ਉਸ ਸੱਚੇ ਗੁਰੂ ਦੀ ਪੂਜਾ ਕਰੋ, ਜੋ ਬੰਦੇ ਤੋਂ ਸੰਸਾਰ ਦੇ ਸੁਆਮੀ ਤੇ ਜਗਤ ਦੇ ਮਾਲਕ ਦਾ ਸਿਮਰਨ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

Worship the True Guru day and night; He leads us the meditate on the Lord of the Universe, the Master of the Universe.

Dr. Sant Singh Khalsa (Shabad OS, CC BY-SA)
Ang 586 · Line 36

ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ; ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥

so satigur dekhahu ik nimakh nimakh; jin har kaa har panth bataaeaa |

Punjabi

ਹਰ ਮੁਹਤ ਤੂੰ ਉਸ ਸੱਚੇ ਗੁਰੂ ਨੂੰ ਵੇਖ ਜੋ ਸਾਹਿਬ ਦਾ ਰੱਬੀ ਰਾਹ ਦਰਸਾਉਂਦਾ ਹੈ।

Bhai Manmohan Singh (Shabad OS, CC BY-SA)

English

Behold the True Guru, each and every moment; He shows us the Divine Path of the Lord.

Dr. Sant Singh Khalsa (Shabad OS, CC BY-SA)
Ang 586 · Line 37

ਤਿਸੁ ਸਤਿਗੁਰ ਕੀ ਸਭ ਪਗੀ ਪਵਹੁ; ਜਿਨਿ ਮੋਹ ਅੰਧੇਰੁ ਚੁਕਾਇਆ ॥

tis satigur kee sabh pagee pavahu; jin moh andher chukaaeaa |

Punjabi

ਸਾਰੇ ਉਸ ਸੱਚੇ ਗੁਰੂ ਦੇ ਪੈਰੀ ਪਓ, ਜਿਸ ਨੇ ਸੰਸਾਰੀ ਮਮਤਾ ਦਾ ਅਨ੍ਹੇਰਾ ਦੂਰ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

Let everyone fall at the feet of the True Guru; He has dispelled the darkness of emotional attachment.

Dr. Sant Singh Khalsa (Shabad OS, CC BY-SA)
Ang 586 · Line 38

ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ; ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥

so satagur kahahu sabh dhan dhan; jin har bhagat bhanddaar lahaaeaa |3|

Punjabi

ਸਾਰੇ ਜਣੇ ਉਨ੍ਹਾਂ ਸੱਚੇ ਗੁਰਾਂ ਨੂੰ ਸ਼ਾਬਾਸ਼! ਸ਼ਾਬਾਸ਼! ਆਖੋ ਜਿਨ੍ਹਾਂ ਨੇ ਬੰਦੇ ਨੂੰ ਰੱਬ ਦੀ ਇਬਾਦਤ ਦਾ ਖਜਾਨਾ ਲਭਾ ਦਿੱਤਾ ਹੈ।

Bhai Manmohan Singh (Shabad OS, CC BY-SA)

English

Let everyone hail and praise the True Guru, who has led us to find the treasure of the Lord's devotional worship. ||3||

Dr. Sant Singh Khalsa (Shabad OS, CC BY-SA)
Ang 586 · Line 39

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 586 · Line 40

ਸਤਿਗੁਰਿ ਮਿਲਿਐ ਭੁਖ ਗਈ; ਭੇਖੀ. ਭੁਖ ਨ ਜਾਇ ॥

satigur miliai bhukh gee; bhekhee. bhukh na jaae |

Punjabi

ਸੱਚੇ ਗੁਰਾਂ ਨਾਲ ਮਿਲ ਕੇ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਪਾਖੰਡੀ ਬਾਣੇ ਪਾਉਣ ਨਾਲ ਸੰਸਾਰੀ ਭੁੱਖ ਦੂਰ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Meeting with the True Guru, hunger departs; by wearing the robes of a beggar, hunger does not depart.

Dr. Sant Singh Khalsa (Shabad OS, CC BY-SA)