Ekam
Guru Granth Sahib

Ang 603

Ang 603 · Line 1

ਬਿਨੁ ਗੁਰ. ਪ੍ਰੀਤਿ ਨ ਊਪਜੈ ਭਾਈ; ਮਨਮੁਖਿ ਦੂਜੈ ਭਾਇ ॥

bin gur. preet na aoopajai bhaaee; manamukh doojai bhaae |

Punjabi

ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਪੈਦਾ ਨਹੀਂ ਹੰਦਾ, ਹੇ ਵੀਰ! ਆਪ-ਹੁਦਰੇ ਨੂੰ ਹੋਰਸ ਦੀ ਪ੍ਰੀਤ ਵਿੱਚ ਖੱਚਤ ਹੋਏ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Without the Guru, love for the Lord does not well up, O Siblings of Destiny; the self-willed manmukhs are engrossed in the love of duality.

Dr. Sant Singh Khalsa (Shabad OS, CC BY-SA)
Ang 603 · Line 2

ਤੁਹ ਕੁਟਹਿ. ਮਨਮੁਖ ਕਰਮ ਕਰਹਿ ਭਾਈ; ਪਲੈ. ਕਿਛੂ ਨ ਪਾਇ ॥੨॥

tuh kutteh. manamukh karam kareh bhaaee; palai. kichhoo na paae |2|

Punjabi

ਆਪ-ਹੁਦਰਿਆਂ ਦਾ ਕਰਮ ਕਮਾਉਣ, ਛਿਲੜ ਕੁੱਟਣ ਦੇ ਸਮਾਨ ਹੈ। ਇਸ ਤੋਂ ਉਨ੍ਹਾਂ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Actions performed by the manmukh are like the threshing of the chaff - they obtain nothing for their efforts. ||2||

Dr. Sant Singh Khalsa (Shabad OS, CC BY-SA)
Ang 603 · Line 3

ਗੁਰ ਮਿਲਿਐ. ਨਾਮੁ ਮਨਿ ਰਵਿਆ ਭਾਈ; ਸਾਚੀ ਪ੍ਰੀਤਿ ਪਿਆਰਿ ॥

gur miliai. naam man raviaa bhaaee; saachee preet piaar |

Punjabi

ਗੁਰਾਂ ਨਾਲ ਮਿਲ ਕੇ ਨਾਮ ਹਿਰਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਹੇ ਵੀਰ! ਅਤੇ ਸੱਚੀ ਪ੍ਰੀਤਿ ਤੇ ਪਿਆਰ ਹਿਰਦੇ ਅੰਦਰ ਵਸ ਜਾਂਦੇ ਹਨ।

Bhai Manmohan Singh (Shabad OS, CC BY-SA)

English

Meeting the Guru, the Naam comes to permeate the mind, O Siblings of Destiny, with true love and affection.

Dr. Sant Singh Khalsa (Shabad OS, CC BY-SA)
Ang 603 · Line 4

ਸਦਾ ਹਰਿ ਕੇ ਗੁਣ ਰਵੈ ਭਾਈ; ਗੁਰ ਕੈ ਹੇਤਿ ਅਪਾਰਿ ॥੩॥

sadaa har ke gun ravai bhaaee; gur kai het apaar |3|

Punjabi

ਗੁਰਾਂ ਵਾਸਤੇ ਬੇਅੰਤ ਪ੍ਰੇਮ ਨਾਲ ਤਦ ਇਨਸਾਨ ਸਦੀਵ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦਾ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

He always sings the Glorious Praises of the Lord, O Siblings of Destiny, with infinite love for the Guru. ||3||

Dr. Sant Singh Khalsa (Shabad OS, CC BY-SA)
Ang 603 · Line 5

ਆਇਆ ਸੋ ਪਰਵਾਣੁ ਹੈ ਭਾਈ; ਜਿ ਗੁਰ ਸੇਵਾ ਚਿਤੁ ਲਾਇ ॥

aaeaa so paravaan hai bhaaee; ji gur sevaa chit laae |

Punjabi

ਪ੍ਰਮਾਣੀਕ ਹੈ ਉਸ ਦਾ ਨਾਮ ਆਗਮਨ ਹੇ ਵੀਰ! ਜੋ ਗੁਰਾਂ ਦੀ ਚਾਕਰੀ ਅੰਦਰ ਆਪਣੇ ਮਨ ਨੂੰ ਜੋੜਦਾ ਹੈ।

Bhai Manmohan Singh (Shabad OS, CC BY-SA)

English

How blessed and approved is his coming into the world, O Siblings of Destiny, who focuses his mind on serving the Guru.

Dr. Sant Singh Khalsa (Shabad OS, CC BY-SA)
Ang 603 · Line 6

ਨਾਨਕ. ਨਾਮੁ ਹਰਿ ਪਾਈਐ ਭਾਈ; ਗੁਰਸਬਦੀ ਮੇਲਾਇ ॥੪॥੮॥

naanak. naam har paaeeai bhaaee; gurasabadee melaae |4|8|

Punjabi

ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਣੀ ਸੁਆਮੀ ਦੇ ਨਾਮ ਨੂੰ ਪਾ ਲੈਂਦਾ ਹੈ ਅਤੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the Name of the Lord is obtained, O Siblings of Destiny, through the Word of the Guru's Shabad, and we merge with the Lord. ||4||8||

Dr. Sant Singh Khalsa (Shabad OS, CC BY-SA)
Ang 603 · Line 7

ਸੋਰਠਿ ਮਹਲਾ ੩ ਘਰੁ ੧ ॥

soratth mahalaa 3 ghar 1 |

Punjabi

ਸੋਰਠਿ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Third Mehl, First House:

Dr. Sant Singh Khalsa (Shabad OS, CC BY-SA)
Ang 603 · Line 8

ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ; ਗੁਰਮੁਖਿ ਬੂਝ ਬੁਝਾਇ ॥

tihee gunee tribhavan viaapiaa bhaaee; guramukh boojh bujhaae |

Punjabi

ਹੇ ਵੀਰ! ਤਿੰਨੇ ਜਹਾਨ ਤਿੰਨਾਂ ਲੱਛਣਾਂ ਅੰਦਰ ਖੱਚਤ ਹੋਏ ਹੋਏ ਹਨ। ਸਤਿਗੁਰ ਜੀ ਇਹ ਸਮਝ ਦਰਸਾਉਂਦੇ ਹਨ।

Bhai Manmohan Singh (Shabad OS, CC BY-SA)

English

The three worlds are entangled in the three qualities, O Siblings of Destiny; the Guru imparts understanding.

Dr. Sant Singh Khalsa (Shabad OS, CC BY-SA)
Ang 603 · Line 9

ਰਾਮ ਨਾਮਿ ਲਗਿ ਛੂਟੀਐ ਭਾਈ; ਪੂਛਹੁ ਗਿਆਨੀਆ ਜਾਇ ॥੧॥

raam naam lag chhootteeai bhaaee; poochhahu giaaneea jaae |1|

Punjabi

ਸੁਆਮੀ ਦੇ ਨਾਮ ਨਾਲ ਜੁੜ ਕੇ ਬੰਦਾ ਬੰਦ-ਖਲਾਸ ਹੁੰਦਾ ਹੈ। (ਬੇਸ਼ੱਕ) ਜਾ ਕੇ ਬ੍ਰਹਿਮ ਬੇਤਿਆਂ ਕੋਲੋਂ ਪਤਾ ਕਰ ਲੈ, ਹੇ ਵੀਰ!

Bhai Manmohan Singh (Shabad OS, CC BY-SA)

English

Attached to the Lord's Name, one is emancipated, O Siblings of Destiny; go and ask the wise ones about this. ||1||

Dr. Sant Singh Khalsa (Shabad OS, CC BY-SA)
Ang 603 · Line 10

ਮਨ ਰੇ. ਤ੍ਰੈ ਗੁਣ ਛੋਡਿ; ਚਉਥੈ ਚਿਤੁ ਲਾਇ ॥

man re. trai gun chhodd; chauthai chit laae |

Punjabi

ਹੇ ਮੇਰੀ ਜਿੰਦੜੀਏ! ਤੂੰ ਤਿੰਨਾਂ ਹੀ ਅਵਸਥਾਵਾਂ ਨੂੰ ਤਿਆਗ ਦੇ ਅਤੇ ਆਪਣੇ ਮਨ ਨੂੰ ਚੌਥੀ ਅਵਸਥਾ (ਪਰਮ ਪਦ) ਨਾਲ ਜੋੜ।

Bhai Manmohan Singh (Shabad OS, CC BY-SA)

English

O mind, renounce the three qualities, and focus your consciousness on the fourth state.

Dr. Sant Singh Khalsa (Shabad OS, CC BY-SA)
Ang 603 · Line 11

ਹਰਿ ਜੀਉ ਤੇਰੈ ਮਨਿ ਵਸੈ ਭਾਈ; ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥

har jeeo terai man vasai bhaaee; sadaa har ke gun gaae | rahaau |

Punjabi

ਹੇ ਵੀਰ! ਸੁਆਮੀ ਮਹਾਰਾਜ ਤੇਰੇ ਚਿੱਤ ਅੰਦਰ ਵੱਸਦਾ ਹੈ। ਤੂੰ ਸਦੀਵ ਹੀ ਸੁਆਮੀ ਦੀ ਉਸਤਤੀ ਗਾਇਨ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

The Dear Lord abides in the mind, O Siblings of Destiny; ever sing the Glorious Praises of the Lord. ||Pause||

Dr. Sant Singh Khalsa (Shabad OS, CC BY-SA)
Ang 603 · Line 12

ਨਾਮੈ ਤੇ ਸਭਿ ਊਪਜੇ ਭਾਈ; ਨਾਇ ਵਿਸਰਿਐ ਮਰਿ ਜਾਇ ॥

naamai te sabh aoopaje bhaaee; naae visariai mar jaae |

Punjabi

ਨਾਮ ਤੋਂ ਹੀ ਸਾਰੇ ਉਤਪੰਨ ਹੋਏ ਹਨ, ਹੇ ਭਰਾਵਾਂ! ਤੇ ਨਾਮ ਨੂੰ ਭੁਲਾ ਕੇ ਉਹ ਮਰ ਮੁੱਕ ਜਾਂਦੇ ਹਨ।

Bhai Manmohan Singh (Shabad OS, CC BY-SA)

English

From the Naam, everyone originated, O Siblings of Destiny; forgetting the Naam, they die away.

Dr. Sant Singh Khalsa (Shabad OS, CC BY-SA)
Ang 603 · Line 13

ਅਗਿਆਨੀ ਜਗਤੁ ਅੰਧੁ ਹੈ ਭਾਈ; ਸੂਤੇ ਗਏ ਮੁਹਾਇ ॥੨॥

agiaanee jagat andh hai bhaaee; soote ge muhaae |2|

Punjabi

ਬੇਸਮਝ ਦੁਨੀਆ ਅੰਨ੍ਹੀ ਹੈ। (ਮਨੁੱਖ) ਸੁੱਤੇ ਪਏ ਹੀ ਲੁੱਟੇ ਜਾ ਰਹੇ ਹਨ, ਹੇ ਭਰਾਵਾਂ!

Bhai Manmohan Singh (Shabad OS, CC BY-SA)

English

The ignorant world is blind, O Siblings of Destiny; those who sleep are plundered. ||2||

Dr. Sant Singh Khalsa (Shabad OS, CC BY-SA)
Ang 603 · Line 14

ਗੁਰਮੁਖਿ ਜਾਗੇ ਸੇ ਉਬਰੇ ਭਾਈ; ਭਵਜਲੁ ਪਾਰਿ ਉਤਾਰਿ ॥

guramukh jaage se ubare bhaaee; bhavajal paar utaar |

Punjabi

ਜੋ ਗੁਰਾਂ ਦੇ ਰਾਹੀਂ ਜਾਗਦੇ ਰਹਿੰਦੇ ਹਨ, ਉਹ ਬਚ ਜਾਂਦੇ ਹਨ, ਹੇ ਵੀਰ! ਅਤੇ ਭਿਆਨਕ ਜੱਗ ਰੂਪੀ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those Gurmukhs who remain awake are saved, O Siblings of Destiny; they cross over the terrifying world-ocean.

Dr. Sant Singh Khalsa (Shabad OS, CC BY-SA)
Ang 603 · Line 15

ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ; ਹਿਰਦੈ ਰਖਿਆ ਉਰ ਧਾਰਿ ॥੩॥

jag meh laahaa har naam hai bhaaee; hiradai rakhiaa ur dhaar |3|

Punjabi

ਸੰਸਾਰ ਅੰਦਰ ਰੱਬ ਦਾ ਨਾਮ ਹੀ ਮੁਨਾਫਾ ਹੈ, ਹੇ ਭਰਾਵਾਂ! ਇਸ ਲਈ ਰੱਬ ਦੇ ਨਾਮ ਨੂੰ ਮੈਂ ਆਪਣੇ ਦਿਲ ਤੇ ਮਨ ਨਾਲ ਲਾਈ ਰੱਖਦਾ ਹਾਂ।

Bhai Manmohan Singh (Shabad OS, CC BY-SA)

English

In this world, the Name of the Lord is the true profit, O Siblings of Destiny; keep it enshrined within your heart. ||3||

Dr. Sant Singh Khalsa (Shabad OS, CC BY-SA)
Ang 603 · Line 16

ਗੁਰ ਸਰਣਾਈ ਉਬਰੇ ਭਾਈ; ਰਾਮ ਨਾਮਿ ਲਿਵ ਲਾਇ ॥

gur saranaaee ubare bhaaee; raam naam liv laae |

Punjabi

ਗੁਰਾਂ ਦੀ ਸ਼ਰਣਾਗਤ ਲੈਣ ਅਤੇ ਸੁਆਮੀ ਦੇ ਨਾਮ ਲੈਣ ਨਾਲ ਪ੍ਰੇਮ ਪਾਉਣ ਕਰ ਕੇ ਮੈਂ ਬੱਚ ਗਿਆ ਹਾਂ, ਹੇ ਵੀਰ!

Bhai Manmohan Singh (Shabad OS, CC BY-SA)

English

In the Guru's Sanctuary, O Siblings of Destiny, you shall be saved; be lovingly attuned to the Lord's Name.

Dr. Sant Singh Khalsa (Shabad OS, CC BY-SA)
Ang 603 · Line 17

ਨਾਨਕ. ਨਾਉ ਬੇੜਾ, ਨਾਉ ਤੁਲਹੜਾ ਭਾਈ; ਜਿਤੁ ਲਗਿ. ਪਾਰਿ ਜਨ ਪਾਇ ॥੪॥੯॥

naanak. naau berraa, naau tulaharraa bhaaee; jit lag. paar jan paae |4|9|

Punjabi

ਨਾਨਕ, ਨਾਮ ਕਿਸ਼ਤੀ ਹੈ ਅਤੇ ਨਾਮ ਦੀ ਤੁਲ੍ਹਾ, ਜਿਸ ਤੇ ਚੜ੍ਹ ਕੇ ਸਾਹਿਬ ਦਾ ਗੋਲਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the Name of the Lord is the boat, and the Name is the raft, O Siblings of Destiny; setting out on it, the Lord's humble servant crosses over the world-ocean. ||4||9||

Dr. Sant Singh Khalsa (Shabad OS, CC BY-SA)
Ang 603 · Line 18

ਸੋਰਠਿ ਮਹਲਾ ੩ ਘਰੁ ੧ ॥

soratth mahalaa 3 ghar 1 |

Punjabi

ਸੋਰਠਿ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Third Mehl, First House:

Dr. Sant Singh Khalsa (Shabad OS, CC BY-SA)
Ang 603 · Line 19

ਸਤਿਗੁਰੁ ਸੁਖ ਸਾਗਰੁ ਜਗ ਅੰਤਰਿ; ਹੋਰ ਥੈ ਸੁਖੁ ਨਾਹੀ ॥

satigur sukh saagar jag antar; hor thai sukh naahee |

Punjabi

ਸੱਚੇ ਗੁਰੂ ਜੀ ਸੁੱਖ ਦੇ ਸਮੁੰਦਰ ਹਨ ਇਸ ਜਹਾਲ ਅੰਦਰ ਹੋਰ ਕੋਈ ਅਨੰਦ ਨਾਂ ਟਿਕਾਣਾ ਨਹੀਂ।

Bhai Manmohan Singh (Shabad OS, CC BY-SA)

English

The True Guru is the ocean of peace in the world; there is no other place of rest and peace.

Dr. Sant Singh Khalsa (Shabad OS, CC BY-SA)
Ang 603 · Line 20

ਹਉਮੈ ਜਗਤੁ ਦੁਖਿ ਰੋਗਿ ਵਿਆਪਿਆ; ਮਰਿ ਜਨਮੈ ਰੋਵੈ ਧਾਹੀ ॥੧॥

haumai jagat dukh rog viaapiaa; mar janamai rovai dhaahee |1|

Punjabi

ਸੰਸਾਰ ਹੰਕਾਰ ਦੀ ਦੁੱਖਦਾਈ ਬੀਮਾਰੀ ਨੇ ਗ੍ਰਸਿਆਂ ਹੋਇਆ ਹੈ। ਇਹ ਆਉਂਦਾ, ਜਾਂਦਾ ਹੈ ਤੇ ਭੁੱਬਾਂ ਮਾਰ ਮਾਰ ਰੋਂਦਾ ਹੈ।

Bhai Manmohan Singh (Shabad OS, CC BY-SA)

English

The world is afflicted with the painful disease of egotism; dying, only to be reborn, it cries out in pain. ||1||

Dr. Sant Singh Khalsa (Shabad OS, CC BY-SA)
Ang 603 · Line 21

ਪ੍ਰਾਣੀ; ਸਤਿਗੁਰੁ ਸੇਵਿ ਸੁਖੁ ਪਾਇ ॥

praanee; satigur sev sukh paae |

Punjabi

ਹੇ ਜੀਵ! ਤੂੰ ਸੱਚੇ ਗੁਰਾਂ ਦੀ ਟਹਿਲ ਕਮਾ ਤੇ ਆਰਾਮ ਨੂੰ ਪ੍ਰਾਪਤ ਹੋ।

Bhai Manmohan Singh (Shabad OS, CC BY-SA)

English

O mind, serve the True Guru, and obtain peace.

Dr. Sant Singh Khalsa (Shabad OS, CC BY-SA)
Ang 603 · Line 22

ਸਤਿਗੁਰੁ ਸੇਵਹਿ. ਤਾ ਸੁਖੁ ਪਾਵਹਿ; ਨਾਹਿ ਤ. ਜਾਹਿਗਾ ਜਨਮੁ ਗਵਾਇ ॥ ਰਹਾਉ ॥

satigur seveh. taa sukh paaveh; naeh ta. jaahigaa janam gavaae | rahaau |

Punjabi

ਜੇਕਰ ਤੂੰ ਸੱਚੇ ਗੁਰਾਂ ਦੀ ਟਹਿਲ ਕਮਾਵਨੂੰਗਾ ਕੇਵਲ ਤਦ ਹੀ ਤੂੰ ਆਰਾਮ ਪਵਨੂੰਗਾ, ਨਹੀਂ ਤਾਂ ਤੂੰ ਆਪਣਾ ਜੀਵਨ ਵਿਅਰਥ ਗੁਆ ਕੇ ਟੁਰ ਜਾਵੇਗਾ। ਠਹਿਰਾਉ।

Bhai Manmohan Singh (Shabad OS, CC BY-SA)

English

If you serve the True Guru, you shall find peace; otherwise, you shall depart, after wasting away your life in vain. ||Pause||

Dr. Sant Singh Khalsa (Shabad OS, CC BY-SA)
Ang 603 · Line 23

ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ; ਹਰਿ ਰਸ ਸਾਦੁ. ਨ ਆਇਆ ॥

trai gun dhaat bahu karam kamaaveh; har ras saad. na aaeaa |

Punjabi

ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਅਸਰ ਅਧੀਨ ਭੱਜਿਆ ਫਿਰਦਾ ਬੰਦਾ ਅਨੇਕਾਂ ਹੀ ਕੰਮ ਕਰਦਾ ਹੈ ਅਤੇ ਈਸ਼ਵਰੀ ਅੰਮ੍ਰਿਤ ਦਾ ਸੁਆਦ ਨਹੀਂ ਮਾਣਦਾ।

Bhai Manmohan Singh (Shabad OS, CC BY-SA)

English

Led around by the three qualities, he does many deeds, but he does not come to taste and savor the subtle essence of the Lord.

Dr. Sant Singh Khalsa (Shabad OS, CC BY-SA)
Ang 603 · Line 24

ਸੰਧਿਆ ਤਰਪਣੁ ਕਰਹਿ ਗਾਇਤ੍ਰੀ; ਬਿਨੁ ਬੂਝੇ ਦੁਖੁ ਪਾਇਆ ॥੨॥

sandhiaa tarapan kareh gaaeitree; bin boojhe dukh paaeaa |2|

Punjabi

ਉਹ ਆਥਣ ਦੀ ਅਰਦਾਸ ਕਰਦਾ ਹੈ, ਪਾਣੀ-ਭਟੀ ਚੜ੍ਹਾਉਂਦਾ ਹੈ ਅਤੇ ਗਾਇਤਰੀ ਆਦਿ ਭਜਨ ਗਾਇਨ ਕਰਦਾ ਹੈ, ਪਰ ਰੱਬੀ ਗਿਆਤ ਦੇ ਬਾਝੋਂ ਉਹ ਦੁੱਖ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

He says his evening prayers, and makes offerings of water, and recites his morning prayers, but without true understanding, he still suffers in pain. ||2||

Dr. Sant Singh Khalsa (Shabad OS, CC BY-SA)
Ang 603 · Line 25

ਸਤਿਗੁਰੁ ਸੇਵੇ ਸੋ ਵਡਭਾਗੀ; ਜਿਸ ਨੋ ਆਪਿ ਮਿਲਾਏ ॥

satigur seve so vaddabhaagee; jis no aap milaae |

Punjabi

ਭਾਰੇ ਚੰਗੇ ਕਰਮਾਂ ਵਾਲਾ ਹੈ ਉਹ, ਜੋ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ। ਕੇਵਲ ਓਹੀ ਗੁਰਾਂ ਨੂੰ ਮਿਲਦਾ ਹੈ, ਜਿਸ ਨੂੰ ਸਾਹਿਬ ਖੁਦ ਮਿਲਾਉਂਦਾ ਹੈ।

Bhai Manmohan Singh (Shabad OS, CC BY-SA)

English

One who serves the True Guru is very fortunate; as the Lord so wills, he meets with the Guru.

Dr. Sant Singh Khalsa (Shabad OS, CC BY-SA)
Ang 603 · Line 26

ਹਰਿ ਰਸੁ ਪੀ ਜਨ ਸਦਾ ਤ੍ਰਿਪਤਾਸੇ; ਵਿਚਹੁ ਆਪੁ ਗਵਾਏ ॥੩॥

har ras pee jan sadaa tripataase; vichahu aap gavaae |3|

Punjabi

ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਕੇ, ਸੁਆਮੀ ਦੇ ਗੋਲੇ ਹਮੇਸ਼ਾਂ ਰੱਜੇ ਰਹਿੰਦੇ ਹਨ ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

Drinking in the sublime essence of the Lord, His humble servants remain ever satisfied; they eradicate self-conceit from within themselves. ||3||

Dr. Sant Singh Khalsa (Shabad OS, CC BY-SA)
Ang 603 · Line 27

ਇਹੁ ਜਗੁ ਅੰਧਾ. ਸਭੁ ਅੰਧੁ ਕਮਾਵੈ; ਬਿਨੁ ਗੁਰ. ਮਗੁ ਨ ਪਾਏ ॥

eihu jag andhaa. sabh andh kamaavai; bin gur. mag na paae |

Punjabi

ਇਹ ਸੰਸਾਰ ਅੰਨ੍ਹਾ ਹੈ, ਅਤੇ ਸਭ ਅੰਨ੍ਹੇਵਾਹ ਹੀ ਕੰਮ ਕਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਰਸਤਾ ਨਹੀਂ ਲੱਭਦਾ।

Bhai Manmohan Singh (Shabad OS, CC BY-SA)

English

This world is blind, and all act blindly; without the Guru, no one finds the Path.

Dr. Sant Singh Khalsa (Shabad OS, CC BY-SA)
Ang 603 · Line 28

ਨਾਨਕ. ਸਤਿਗੁਰੁ ਮਿਲੈ, ਤ ਅਖੀ ਵੇਖੈ; ਘਰੈ ਅੰਦਰਿ ਸਚੁ ਪਾਏ ॥੪॥੧੦॥

naanak. satigur milai, ta akhee vekhai; gharai andar sach paae |4|10|

Punjabi

ਨਾਨਕ, ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਤਦ ਹੀ ਇਨਸਾਨ ਆਪਣਿਆਂ ਦਿੱਬ ਨੈਣਾਂ ਨਾਲ ਵੇਖਦਾ ਹੈ ਅਤੇ ਸੱਚੇ ਸਾਈਂ ਨੂੰ ਆਪਣੇ ਨਿੱਜ ਦੇ ਗ੍ਰਿਹ ਵਿਚੋਂ ਹੀ ਲੱਭ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, meeting with the True Guru, one sees with his eyes, and finds the True Lord within the home of his own being. ||4||10||

Dr. Sant Singh Khalsa (Shabad OS, CC BY-SA)
Ang 603 · Line 29

ਸੋਰਠਿ ਮਹਲਾ ੩ ॥

soratth mahalaa 3 |

Punjabi

ਸੋਰਠਿ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Third Mehl:

Dr. Sant Singh Khalsa (Shabad OS, CC BY-SA)
Ang 603 · Line 30

ਬਿਨੁ ਸਤਿਗੁਰ ਸੇਵੇ. ਬਹੁਤਾ ਦੁਖੁ ਲਾਗਾ; ਜੁਗ ਚਾਰੇ ਭਰਮਾਈ ॥

bin satigur seve. bahutaa dukh laagaa; jug chaare bharamaaee |

Punjabi

ਸਤਿਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਆਦਮੀ ਨੂੰ ਘਣੇਰਾ ਕਸ਼ਟ ਵਾਪਰਦਾ ਹੈ ਅਤੇ ਉਹ ਚਾਰੇ ਯੁੱਗ ਹੀ ਭਟਕਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

Without serving the True Guru, he suffers in terrible pain, and throughout the four ages, he wanders aimlessly.

Dr. Sant Singh Khalsa (Shabad OS, CC BY-SA)
Ang 603 · Line 31

ਹਮ ਦੀਨ. ਤੁਮ ਜੁਗੁ ਜੁਗੁ ਦਾਤੇ; ਸਬਦੇ ਦੇਹਿ ਬੁਝਾਈ ॥੧॥

ham deen. tum jug jug daate; sabade dehi bujhaaee |1|

Punjabi

ਮੈਂ ਇਕ ਨਿਰਬਲ ਜੀਵ ਹਾਂ ਅਤੇ ਤੂੰ ਸਮੂਹ ਯੁੱਗਾਂ ਅੰਦਰ ਦਾਤਾਰ ਸੁਆਮੀ ਹੈ। ਤੂੰ ਆਪਣੇ ਨਾਮ ਦੀ ਸੋਝੀ ਮੈਨੂੰ ਪਾ ਦੇ।

Bhai Manmohan Singh (Shabad OS, CC BY-SA)

English

I am poor and meek, and throughout the ages, You are the Great Giver - please, grant me the understanding of the Shabad. ||1||

Dr. Sant Singh Khalsa (Shabad OS, CC BY-SA)
Ang 603 · Line 32

ਹਰਿ ਜੀਉ; ਕ੍ਰਿਪਾ ਕਰਹੁ ਤੁਮ ਪਿਆਰੇ ॥

har jeeo; kripaa karahu tum piaare |

Punjabi

ਹੇ ਮੇਰੇ ਮਹਾਰਾਜ ਪ੍ਰੀਤਮ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ।

Bhai Manmohan Singh (Shabad OS, CC BY-SA)

English

O Dear Beloved Lord, please show mercy to me.

Dr. Sant Singh Khalsa (Shabad OS, CC BY-SA)
Ang 603 · Line 33

ਸਤਿਗੁਰੁ ਦਾਤਾ ਮੇਲਿ ਮਿਲਾਵਹੁ; ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥

satigur daataa mel milaavahu; har naam devahu aadhaare | rahaau |

Punjabi

ਮੇਨੂੰ ਦਾਤਾਰ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦੇ ਅਤੇ ਮੈਨੂੰ ਆਪਣੇ ਨਾਮ ਦਾ ਆਸਰਾ ਪ੍ਰਦਾਨ ਕਰ, ਹੇ ਵਾਹਿਗੁਰੂ! ਠਹਿਰਾਉ।

Bhai Manmohan Singh (Shabad OS, CC BY-SA)

English

Unite me in the Union of the True Guru, the Great Giver, and give me the support of the Lord's Name. ||Pause||

Dr. Sant Singh Khalsa (Shabad OS, CC BY-SA)
Ang 603 · Line 34

ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ; ਪਾਇਆ ਨਾਮੁ ਅਪਾਰਾ ॥

manasaa maar dubidhaa sehaj samaanee; paaeaa naam apaaraa |

Punjabi

ਆਪਣੀ ਖਾਹਿਸ਼ ਤੇ ਦਵੈਤ-ਭਾਵ ਨੂੰ ਮੇਟ ਤੇ ਅਡੋਲਤਾ ਵਿੱਚ ਲੀਨ ਹੋ ਕੇ, ਮੈਂ ਅਨੰਦ ਨਾਮ ਨੂੰ ਪ੍ਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Conquering my desires and duality, I have merged in celestial peace, and I have found the Naam, the Name of the Infinite Lord.

Dr. Sant Singh Khalsa (Shabad OS, CC BY-SA)
Ang 603 · Line 35

ਹਰਿ ਰਸੁ ਚਾਖਿ. ਮਨੁ ਨਿਰਮਲੁ ਹੋਆ; ਕਿਲਬਿਖ ਕਾਟਣਹਾਰਾ ॥੨॥

har ras chaakh. man niramal hoaa; kilabikh kaattanahaaraa |2|

Punjabi

ਵਾਹਿਗੁਰੂ, ਜੋ ਪਾਪ ਨਾਸ ਕਰਨ ਵਾਲਾ ਹੈ, ਦੇ ਰਸ ਪਾਨ ਕਰ, ਮੇਰੀ ਆਤਮਾ ਪਵਿੱਤਰ ਹੋ ਗਈ ਹੈ।

Bhai Manmohan Singh (Shabad OS, CC BY-SA)

English

I have tasted the sublime essence of the Lord, and my soul has become immaculately pure; the Lord is the Destroyer of sins. ||2||

Dr. Sant Singh Khalsa (Shabad OS, CC BY-SA)