Ekam
Guru Granth Sahib

Ang 604

Ang 604 · Line 1

ਸਬਦਿ ਮਰਹੁ. ਫਿਰਿ ਜੀਵਹੁ ਸਦ ਹੀ; ਤਾ ਫਿਰਿ. ਮਰਣੁ ਨ ਹੋਈ ॥

sabad marahu. fir jeevahu sad hee; taa fir. maran na hoee |

Punjabi

ਗੁਰਾਂ ਦੀ ਬਾਣੀ ਦੁਆਰਾ ਜੀਵਤ ਮਰ ਕੇ ਤੂੰ ਸਦੀਵ ਹੀ ਜੀਉਂਦਾ ਰਹਨੂੰਗਾ ਅਤੇ ਫੇਰ ਮੁੜ ਕੇ ਤੂੰ ਨਹੀਂ ਮਰਨੂੰਗਾ।

Bhai Manmohan Singh (Shabad OS, CC BY-SA)

English

Dying in the Word of the Shabad, you shall live forever, and you shall never die again.

Dr. Sant Singh Khalsa (Shabad OS, CC BY-SA)
Ang 604 · Line 2

ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ; ਸਬਦੇ ਪਾਵੈ ਕੋਈ ॥੩॥

amrit naam sadaa man meetthaa; sabade paavai koee |3|

Punjabi

ਨਾਮ-ਸੁਧਾਰਸ ਜਿੰਦੜੀ ਨੂੰ ਹਮੇਸ਼ਾਂ ਹੀ ਮਿੱਠੜਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਜਣਾ ਹੀ ਇਸ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

The Ambrosial Nectar of the Naam is ever-sweet to the mind; but how few are those who obtain the Shabad. ||3||

Dr. Sant Singh Khalsa (Shabad OS, CC BY-SA)
Ang 604 · Line 3

ਦਾਤੈ ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥

daatai daat rakhee hath apanai; jis bhaavai tis deee |

Punjabi

ਦਾਤਾਰ ਸੁਆਮੀ ਨੇ ਬਖਸ਼ਿਸ਼ਾਂ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਹਨ। ਉਹ ਇਹ ਕੇਵਲ ਉਸ ਨੂੰ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।

Bhai Manmohan Singh (Shabad OS, CC BY-SA)

English

The Great Giver keeps His Gifts in His Hand; He gives them to those with whom He is pleased.

Dr. Sant Singh Khalsa (Shabad OS, CC BY-SA)
Ang 604 · Line 4

ਨਾਨਕ ਨਾਮਿ ਰਤੇ. ਸੁਖੁ ਪਾਇਆ; ਦਰਗਹ ਜਾਪਹਿ ਸੇਈ ॥੪॥੧੧॥

naanak naam rate. sukh paaeaa; daragah jaapeh seee |4|11|

Punjabi

ਨਾਨਕ, ਨਾਮ ਨਾਲ ਰੰਗੀਜ ਕੇ, ਪ੍ਰਾਣੀ ਆਰਾਮ ਪਾਉਂਦੇ ਹਨ। ਸਾਹਿਬ ਦੇ ਦਰਬਾਰ ਅੰਦਰ ਉਹ ਸੁੰਦਰ ਦਿਸਦੇ ਹਨ।

Bhai Manmohan Singh (Shabad OS, CC BY-SA)

English

O Nanak, imbued with the Naam, they find peace, and in the Court of the Lord, they are exalted. ||4||11||

Dr. Sant Singh Khalsa (Shabad OS, CC BY-SA)
Ang 604 · Line 5

ਸੋਰਠਿ ਮਹਲਾ ੩ ॥

soratth mahalaa 3 |

Punjabi

ਸੋਰਠਿ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Third Mehl:

Dr. Sant Singh Khalsa (Shabad OS, CC BY-SA)
Ang 604 · Line 6

ਸਤਿਗੁਰ ਸੇਵੇ. ਤਾ ਸਹਜ ਧੁਨਿ ਉਪਜੈ; ਗਤਿ ਮਤਿ ਤਦ ਹੀ ਪਾਏ ॥

satigur seve. taa sehaj dhun upajai; gat mat tad hee paae |

Punjabi

ਜਦ ਬੰਦਾ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਤਦ ਰੱਬੀ ਕੀਰਤਨ ਉਸ ਦੇ ਅੰਦਰ ਗੂੰਜਦੇ ਹਨ ਅਤੇ ਤਾਂ ਹੀ ਉਸ ਨੂੰ ਸਮਝ ਤੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

Serving the True Guru, the divine melody wells up within, and one is blessed with wisdom and salvation.

Dr. Sant Singh Khalsa (Shabad OS, CC BY-SA)
Ang 604 · Line 7

ਹਰਿ ਕਾ ਨਾਮੁ ਸਚਾ ਮਨਿ ਵਸਿਆ; ਨਾਮੇ ਨਾਮਿ ਸਮਾਏ ॥੧॥

har kaa naam sachaa man vasiaa; naame naam samaae |1|

Punjabi

ਵਾਹਿਗੁਰੂ ਦਾ ਸੱਚਾ ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਉਹ ਨਾਮ ਸਰੂਪ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The True Name of the Lord comes to abide in the mind, and through the Name, one merges in the Name. ||1||

Dr. Sant Singh Khalsa (Shabad OS, CC BY-SA)
Ang 604 · Line 8

ਬਿਨੁ ਸਤਿਗੁਰ; ਸਭੁ ਜਗੁ ਬਉਰਾਨਾ ॥

bin satigur; sabh jag bauraanaa |

Punjabi

ਸੱਚੇ ਗੁਰਾਂ ਦੇ ਬਗੈਰ ਸਾਰਾ ਸੰਸਾਰ ਸ਼ੁਦਾਈ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Without the True Guru, the whole world is insane.

Dr. Sant Singh Khalsa (Shabad OS, CC BY-SA)
Ang 604 · Line 9

ਮਨਮੁਖਿ ਅੰਧਾ. ਸਬਦੁ ਨ ਜਾਣੈ; ਝੂਠੈ ਭਰਮਿ ਭੁਲਾਨਾ ॥ ਰਹਾਉ ॥

manamukh andhaa. sabad na jaanai; jhootthai bharam bhulaanaa | rahaau |

Punjabi

ਅੰਨ੍ਹਾ, ਆਪ-ਹੁਦਰਾ ਪੁਰਸ਼ ਨਾਮ ਨੂੰ ਨਹੀਂ ਜਾਣਦਾ ਤੇ ਉਹ ਕੂੜੀ ਗਲਤ-ਫਹਿਮੀ ਅੰਦਰ ਕੁਰਾਹੇ ਪਿਆ ਹੋਇਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The blind, self-willed manmukhs do not realize the Word of the Shabad; they are deluded by false doubts. ||Pause||

Dr. Sant Singh Khalsa (Shabad OS, CC BY-SA)
Ang 604 · Line 10

ਤ੍ਰੈ ਗੁਣ ਮਾਇਆ ਭਰਮਿ ਭੁਲਾਇਆ; ਹਉਮੈ ਬੰਧਨ ਕਮਾਏ ॥

trai gun maaeaa bharam bhulaaeaa; haumai bandhan kamaae |

Punjabi

ਤਿੰਨਾਂ ਲੱਛਣਾਂ ਵਾਲੀ ਮੋਹਨੀ ਨੇ ਮਨੁੱਖ ਨੂੰ ਮੁਗਾਲਤੇ ਅੰਦਰ ਗੁੰਮਰਾਹ ਕੀਤਾ ਹੋਇਆ ਹੈ ਅਤੇ ਉਹ ਸਵੈ-ਹੰਗਤਾ ਦੇ ਫਾਹੇ ਇਕੱਤਰ ਕਰਦਾ ਹੈ।

Bhai Manmohan Singh (Shabad OS, CC BY-SA)

English

The three-faced Maya had led them astray in doubt, and they are snared by the noose of egotism.

Dr. Sant Singh Khalsa (Shabad OS, CC BY-SA)
Ang 604 · Line 11

ਜੰਮਣੁ ਮਰਣੁ ਸਿਰ ਊਪਰਿ ਊਭਉ; ਗਰਭ ਜੋਨਿ ਦੁਖੁ ਪਾਏ ॥੨॥

jaman maran sir aoopar aoobhau; garabh jon dukh paae |2|

Punjabi

ਪੈਦਾਇਸ਼ ਤੇ ਮੌਤ ਉਸ ਦੇ ਸਿਰ ਉਤੇ ਖਲੋਤੀਆਂ ਹਨ ਅਤੇ ਪੇਟ ਵਿਚੋਂ ਬਾਰ ਬਾਰ ਜਨਮ ਲੈਣ ਦੁਆਰਾ ਵਿੱਚ ਉਹ ਕਸ਼ਟ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

Birth and death hang over their heads, and being reborn from the womb, they suffer in pain. ||2||

Dr. Sant Singh Khalsa (Shabad OS, CC BY-SA)
Ang 604 · Line 12

ਤ੍ਰੈ ਗੁਣ ਵਰਤਹਿ ਸਗਲ ਸੰਸਾਰਾ; ਹਉਮੈ ਵਿਚਿ. ਪਤਿ ਖੋਈ ॥

trai gun varateh sagal sansaaraa; haumai vich. pat khoee |

Punjabi

ਸਾਰਾ ਜਹਾਨ ਤਿੰਨਾਂ ਸੁਭਾਵਾਂ ਦੇ ਅਸਰ ਅਧੀਨ ਕੰਮ ਕਰਦਾ ਹੈ ਅਤੇ ਹੰਕਾਰ ਅੰਦਰ ਇਹ ਆਪਣੀ ਇੱਜ਼ਤ ਆਬਰੂ ਵੰਞਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The three qualities permeate the whole world; acting in ego, it loses its honor.

Dr. Sant Singh Khalsa (Shabad OS, CC BY-SA)
Ang 604 · Line 13

ਗੁਰਮੁਖਿ ਹੋਵੈ. ਚਉਥਾ ਪਦੁ ਚੀਨੈ; ਰਾਮ ਨਾਮਿ ਸੁਖੁ ਹੋਈ ॥੩॥

guramukh hovai. chauthaa pad cheenai; raam naam sukh hoee |3|

Punjabi

ਜੋ ਗੁਰੂ-ਅਨੁਸਾਰੀ ਹੋ ਵੰਞਦਾ ਹੈ, ਉਹ ਬੈਕੁੰਠੀ ਅਨੰਦ ਦੀ ਚੌਥੀ ਅਵਸਥਾ ਨੂੰ ਅਨੁਭਵ ਕਰ ਲੈਂਦਾ ਹੈ ਤੇ ਸਾਈਂ ਦੇ ਨਾਮ ਅਨੰਦ ਪਾਉਂਦਾ ਹੈ।

Bhai Manmohan Singh (Shabad OS, CC BY-SA)

English

But one who becomes Gurmukh comes to realize the fourth state of celestial bliss; he finds peace through the Name of the Lord. ||3||

Dr. Sant Singh Khalsa (Shabad OS, CC BY-SA)
Ang 604 · Line 14

ਤ੍ਰੈ ਗੁਣ ਸਭਿ ਤੇਰੇ. ਤੂ ਆਪੇ ਕਰਤਾ; ਜੋ ਤੂ ਕਰਹਿ. ਸੁ ਹੋਈ ॥

trai gun sabh tere. too aape karataa; jo too kareh. su hoee |

Punjabi

ਤਿੰਨੇ ਹੀ ਮਾਇਆ ਦੇ ਗੁਣ ਸਭ ਤੇਰੇ ਹਨ, ਤੇ ਤੂੰ ਆਪ ਹੀ ਉਨ੍ਹਾਂ ਦੇ ਬਣਾਉਣ ਵਾਲਾ ਹੈ। ਜਿਹੜਾ ਕੁੱਝ ਤੂੰ ਕਰਦਾ ਹੈ, ਉਹ ਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

The three qualities are all Yours, O Lord; You Yourself created them. Whatever You do, comes to pass.

Dr. Sant Singh Khalsa (Shabad OS, CC BY-SA)
Ang 604 · Line 15

ਨਾਨਕ. ਰਾਮ ਨਾਮਿ ਨਿਸਤਾਰਾ; ਸਬਦੇ. ਹਉਮੈ ਖੋਈ ॥੪॥੧੨॥

naanak. raam naam nisataaraa; sabade. haumai khoee |4|12|

Punjabi

ਨਾਨਕ, ਸਾਹਿਬ ਦੇ ਨਾਮ ਰਾਹੀਂ ਪ੍ਰਾਣੀ ਮੁਕਤ ਹੋ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, through the Lord's Name, one is emancipated; through the Shabad, he is rid of egotism. ||4||12||

Dr. Sant Singh Khalsa (Shabad OS, CC BY-SA)
Ang 604 · Line 16

ਸੋਰਠਿ ਮਹਲਾ ੪ ਘਰੁ ੧ ॥

soratth mahalaa 4 ghar 1 |

Punjabi

ਸੋਰਠਿ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fourth Mehl, First House:

Dr. Sant Singh Khalsa (Shabad OS, CC BY-SA)
Ang 604 · Line 17

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 604 · Line 18

ਆਪੇ ਆਪਿ ਵਰਤਦਾ ਪਿਆਰਾ; ਆਪੇ ਆਪਿ ਅਪਾਹੁ ॥

aape aap varatadaa piaaraa; aape aap apaahu |

Punjabi

ਮੇਰਾ ਪ੍ਰਭੂ ਪ੍ਰੀਤਮ ਆਪ ਸਾਰਿਆਂ ਅੰਦਰ ਵਿਆਪਕ ਹੈ ਅਤੇ ਆਪ ਹੀ ਨਿਰਲੇਪ ਰਹਿੰਦਾ ਹੈ।

Bhai Manmohan Singh (Shabad OS, CC BY-SA)

English

My Beloved Lord Himself pervades and permeates all; He Himself is, all by Himself.

Dr. Sant Singh Khalsa (Shabad OS, CC BY-SA)
Ang 604 · Line 19

ਵਣਜਾਰਾ ਜਗੁ ਆਪਿ ਹੈ ਪਿਆਰਾ; ਆਪੇ ਸਾਚਾ ਸਾਹੁ ॥

vanajaaraa jag aap hai piaaraa; aape saachaa saahu |

Punjabi

ਇਹ ਸੰਸਾਰ ਅੰਦਰ ਆਪੇ ਹੀ ਪ੍ਰੀਤਮ ਵਾਪਾਰੀ ਹੈ ਅਤੇ ਆਪ ਹੀ ਸੱਚਾ ਸ਼ਾਹੂਕਾਰ।

Bhai Manmohan Singh (Shabad OS, CC BY-SA)

English

My Beloved Himself is the trader in this world; He Himself is the true banker.

Dr. Sant Singh Khalsa (Shabad OS, CC BY-SA)
Ang 604 · Line 20

ਆਪੇ ਵਣਜੁ ਵਾਪਾਰੀਆ ਪਿਆਰਾ; ਆਪੇ ਸਚੁ ਵੇਸਾਹੁ ॥੧॥

aape vanaj vaapaareea piaaraa; aape sach vesaahu |1|

Punjabi

ਪ੍ਰੀਤਮ ਆਪ ਸੁਦਾਗਰੀ ਤੇ ਸੁਦਾਗਰ ਹੈ, ਅਤੇ ਆਪ ਹੀ ਸੱਚੀ ਸਾਖ।

Bhai Manmohan Singh (Shabad OS, CC BY-SA)

English

My Beloved Himself is the trade and the trader; He Himself is the true credit. ||1||

Dr. Sant Singh Khalsa (Shabad OS, CC BY-SA)
Ang 604 · Line 21

ਜਪਿ ਮਨ; ਹਰਿ ਹਰਿ ਨਾਮੁ ਸਲਾਹ ॥

jap man; har har naam salaah |

Punjabi

ਹੇ ਬੰਦੇ! ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਵਾਹਿਗੁਰੂ ਦੇ ਨਾਮ ਦੀ ਹੀ ਪ੍ਰਸੰਸਾ ਕਰ।

Bhai Manmohan Singh (Shabad OS, CC BY-SA)

English

O mind, meditate on the Lord, Har, Har, and praise His Name.

Dr. Sant Singh Khalsa (Shabad OS, CC BY-SA)
Ang 604 · Line 22

ਗੁਰ ਕਿਰਪਾ ਤੇ ਪਾਈਐ ਪਿਆਰਾ; ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥

gur kirapaa te paaeeai piaaraa; amrit agam athaah | rahaau |

Punjabi

ਗੁਰਾਂ ਦੀ ਦਇਆ ਦੁਆਰਾ ਹੀ ਅਮਰ, ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰੀਤਮ ਪਾਇਆ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

By Guru's Grace, the Beloved, Ambrosial, unapproachable and unfathomable Lord is obtained. ||Pause||

Dr. Sant Singh Khalsa (Shabad OS, CC BY-SA)
Ang 604 · Line 23

ਆਪੇ ਸੁਣਿ ਸਭ ਵੇਖਦਾ ਪਿਆਰਾ; ਮੁਖਿ ਬੋਲੇ ਆਪਿ ਮੁਹਾਹੁ ॥

aape sun sabh vekhadaa piaaraa; mukh bole aap muhaahu |

Punjabi

ਪ੍ਰੀਤਮ ਆਪ ਸਾਰਿਆਂ ਨੂੰ ਸੁਣਦਾ ਤੇ ਵੇਖਦਾ ਹੈ ਅਤੇ ਆਪੇ ਹੀ ਸਾਰਿਆਂ ਦੇ ਮੂੰਹ ਰਾਹੀਂ ਆਪਣੇ ਮੂੰਹ ਤੋਂ ਉਚਾਰਦਾ ਹੈ।

Bhai Manmohan Singh (Shabad OS, CC BY-SA)

English

The Beloved Himself sees and hears everything; He Himself speaks through the mouths of all beings.

Dr. Sant Singh Khalsa (Shabad OS, CC BY-SA)
Ang 604 · Line 24

ਆਪੇ ਉਝੜਿ ਪਾਇਦਾ ਪਿਆਰਾ; ਆਪਿ ਵਿਖਾਲੇ ਰਾਹੁ ॥

aape ujharr paaeidaa piaaraa; aap vikhaale raahu |

Punjabi

ਮੇਰੇ ਪ੍ਰੀਤ ਆਪ ਹੀ ਉਜਾਣ ਵਿੱਚ ਲੈ ਜਾਂਦਾ ਹੈ ਅਤੇ ਆਪ ਹੀ ਰਸਤਾ ਦਿਖਲਾਉਂਦਾ ਹੈ।

Bhai Manmohan Singh (Shabad OS, CC BY-SA)

English

The Beloved Himself leads us into the wilderness, and He Himself shows us the Way.

Dr. Sant Singh Khalsa (Shabad OS, CC BY-SA)
Ang 604 · Line 25

ਆਪੇ ਹੀ ਸਭੁ ਆਪਿ ਹੈ ਪਿਆਰਾ; ਆਪੇ ਵੇਪਰਵਾਹੁ ॥੨॥

aape hee sabh aap hai piaaraa; aape veparavaahu |2|

Punjabi

ਮੇਰਾ ਪ੍ਰੀਤਮ ਸਾਰਾ ਕੁਛ ਆਪ ਹੀ ਹੈ ਅਤੇ ਆਪ ਹੀ ਬੇਮੁਹਤਾਜ ਹੈ।

Bhai Manmohan Singh (Shabad OS, CC BY-SA)

English

The Beloved Himself is Himself all-in-all; He Himself is carefree. ||2||

Dr. Sant Singh Khalsa (Shabad OS, CC BY-SA)
Ang 604 · Line 26

ਆਪੇ ਆਪਿ ਉਪਾਇਦਾ ਪਿਆਰਾ; ਸਿਰਿ ਆਪੇ ਧੰਧੜੈ ਲਾਹੁ ॥

aape aap upaaeidaa piaaraa; sir aape dhandharrai laahu |

Punjabi

ਖੁਦ-ਬ-ਖੁਦ ਹੀ ਪ੍ਰੀਤਮ ਰਚਦਾ ਹੈ ਅਤੇ ਫਿਰ ਖੁਦ ਹੀ ਹਰ ਇਕਸ ਨੂੰ ਕੰਮ ਲਾਉਦਾਂ ਹੈ।

Bhai Manmohan Singh (Shabad OS, CC BY-SA)

English

The Beloved Himself, all by Himself, created everything; He Himself links all to their tasks.

Dr. Sant Singh Khalsa (Shabad OS, CC BY-SA)
Ang 604 · Line 27

ਆਪਿ ਕਰਾਏ ਸਾਖਤੀ ਪਿਆਰਾ; ਆਪਿ ਮਾਰੇ ਮਰਿ ਜਾਹੁ ॥

aap karaae saakhatee piaaraa; aap maare mar jaahu |

Punjabi

ਖੁਦ ਪ੍ਰੀਤਮ ਰਚਨਾ ਨੂੰ ਰਚਦਾ ਹੈ ਅਤੇ ਉਸ ਦੇ ਤਬਾਹ ਕਰਨ ਤੇ ਇਹ ਤਬਾਹ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The Beloved Himself creates the Creation, and He Himself destroys it.

Dr. Sant Singh Khalsa (Shabad OS, CC BY-SA)
Ang 604 · Line 28

ਆਪੇ ਪਤਣੁ ਪਾਤਣੀ ਪਿਆਰਾ; ਆਪੇ ਪਾਰਿ ਲੰਘਾਹੁ ॥੩॥

aape patan paatanee piaaraa; aape paar langhaahu |3|

Punjabi

ਮੇਰਾ ਪ੍ਰੀਤਮ ਆਪ ਘਾਟ ਅਤੇ ਮਲਾਹ ਹੈ ਅਤੇ ਆਪ ਹੀ ਪਾਰ ਲੰਘਾਉਂਦੀ ਹੈ।

Bhai Manmohan Singh (Shabad OS, CC BY-SA)

English

He Himself is the wharf, and He Himself is the ferryman, who ferries us across. ||3||

Dr. Sant Singh Khalsa (Shabad OS, CC BY-SA)
Ang 604 · Line 29

ਆਪੇ ਸਾਗਰੁ ਬੋਹਿਥਾ ਪਿਆਰਾ; ਗੁਰੁ ਖੇਵਟੁ ਆਪਿ ਚਲਾਹੁ ॥

aape saagar bohithaa piaaraa; gur khevatt aap chalaahu |

Punjabi

ਪ੍ਰੀਤਮ ਖੁਦ ਸਮੁੰਦਰ ਅਤੇ ਜਹਾਜ ਹੈ ਅਤੇ ਖੁਦ ਹੀ ਗੁਰੂ ਮਲਾਹ, ਹੋ ਇਸ ਨੂੰ ਚਲਾਉਂਦਾ ਹੈ।

Bhai Manmohan Singh (Shabad OS, CC BY-SA)

English

The Beloved Himself is the ocean, and the boat; He Himself is the Guru, the boatman who steers it

Dr. Sant Singh Khalsa (Shabad OS, CC BY-SA)
Ang 604 · Line 30

ਆਪੇ ਹੀ ਚੜਿ ਲੰਘਦਾ ਪਿਆਰਾ; ਕਰਿ ਚੋਜ ਵੇਖੈ ਪਾਤਿਸਾਹੁ ॥

aape hee charr langhadaa piaaraa; kar choj vekhai paatisaahu |

Punjabi

ਜਹਾਜ ਤੇ ਸਵਾਰ ਹੋ ਖੁਦ ਹੀ ਪ੍ਰੀਤਮ ਪਾਰ ਹੁੰਦਾ ਹੈ ਅਤੇ ਉਹ ਬਾਦਸ਼ਾਹ ਆਪਣੇ ਰਚੇ ਹੋਏ ਅਸਚਰਜ ਕੌਤਕਾਂ ਨੂੰ ਦੇਖਦਾ ਹੈ।

Bhai Manmohan Singh (Shabad OS, CC BY-SA)

English

. The Beloved Himself sets sail and crosses over; He, the King, beholds His wondrous play.

Dr. Sant Singh Khalsa (Shabad OS, CC BY-SA)
Ang 604 · Line 31

ਆਪੇ ਆਪਿ ਦਇਆਲੁ ਹੈ ਪਿਆਰਾ; ਜਨ ਨਾਨਕ ਬਖਸਿ ਮਿਲਾਹੁ ॥੪॥੧॥

aape aap deaal hai piaaraa; jan naanak bakhas milaahu |4|1|

Punjabi

ਪ੍ਰੀਤਮ ਖੁਦ ਹੀ ਮਿਹਰਬਾਨ ਮਾਲਕ ਹੈ, ਹੇ ਗੋਲੇ ਨਾਨਕ! ਤੇ ਪ੍ਰਾਣੀ ਨੂੰ ਮਾਫ ਕਰ, ਉਹ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Beloved Himself is the Merciful Master; O servant Nanak, He forgives and blends with Himself. ||4||1||

Dr. Sant Singh Khalsa (Shabad OS, CC BY-SA)
Ang 604 · Line 32

ਸੋਰਠਿ ਮਹਲਾ ੪ ਚਉਥਾ ॥

soratth mahalaa 4 chauthaa |

Punjabi

ਸੋਰਠਿ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fourth Mehl:

Dr. Sant Singh Khalsa (Shabad OS, CC BY-SA)
Ang 604 · Line 33

ਆਪੇ ਅੰਡਜ ਜੇਰਜ ਸੇਤਜ ਉਤਭੁਜ; ਆਪੇ ਖੰਡ. ਆਪੇ ਸਭ ਲੋਇ ॥

aape anddaj jeraj setaj utabhuj; aape khandd. aape sabh loe |

Punjabi

ਸੁਆਮੀ ਆਪ ਹੀ ਆਂਡਿਆਂ ਤੋਂ ਪੈਦਾ ਹੋਇਆ, ਜੇਰ ਤੋਂ ਜੰਮਿਆ, ਮੁੜ੍ਹਕੇ ਤੋਂ ਪੈਦਾ ਹੋਇਆ ਤੇ ਧਰਤੀ ਤੋਂ ਉਗਿਆ ਹੋਇਆ ਵਿੱਚ ਹੈ। ਉਹ ਆਪ ਮਹਾਂਦੀਪਾਂ ਵਿੱਚ ਹੈ ਤੇ ਆਪ ਹੀ ਸਾਰਿਆਂ ਸੰਸਾਰਾਂ ਵਿੱਚ।

Bhai Manmohan Singh (Shabad OS, CC BY-SA)

English

He Himself is born of the egg, from the womb, from sweat and from the earth; He Himself is the continents and all the worlds.

Dr. Sant Singh Khalsa (Shabad OS, CC BY-SA)
Ang 604 · Line 34

ਆਪੇ ਸੂਤੁ ਆਪੇ ਬਹੁ ਮਣੀਆ; ਕਰਿ ਸਕਤੀ ਜਗਤੁ ਪਰੋਇ ॥

aape soot aape bahu maneea; kar sakatee jagat paroe |

Punjabi

ਉਹ ਆਪ ਹੀ ਧਾਗਾ ਹੈ ਅਤੇ ਆਪ ਹੀ ਅਨੇਕ ਮਣਕੇ। ਆਪਣੀ ਸੱਤਿਆ ਕਰ ਕੇ ਉਸ ਨੇ ਸੰਸਾਰ ਨੂੰ ਪਰੋਇਆ ਹੋਇਆ ਹੈ।

Bhai Manmohan Singh (Shabad OS, CC BY-SA)

English

He Himself is the thread, and He Himself is the many beads; through His Almighty Power, He has strung the worlds.

Dr. Sant Singh Khalsa (Shabad OS, CC BY-SA)