Ang 630
ਸਭ ਜੀਅ ਤੇਰੇ. ਦਇਆਲਾ ॥
sabh jeea tere. deaalaa |
Punjabi
ਸਾਰੇ ਜੀਵ ਤੈਂਡੇ ਹੀ ਹਨ, ਹੇ ਮਿਹਰਬਾਨ ਮਾਲਕ!
English
All beings are Yours, O Merciful Lord.
ਅਪਨੇ ਭਗਤ. ਕਰਹਿ ਪ੍ਰਤਿਪਾਲਾ ॥
apane bhagat. kareh pratipaalaa |
Punjabi
ਤੂੰ ਆਪਣੇ ਸੰਤਾਂ ਦੀ ਪਾਲਣਾ-ਪੋਸਣਾ ਕਰਦਾ ਹੈ।
English
You cherish Your devotees.
ਅਚਰਜੁ; ਤੇਰੀ ਵਡਿਆਈ ॥
acharaj; teree vaddiaaee |
Punjabi
ਅਦਭੁੱਤ ਹੈ ਤੇਰੀ ਮਹਿਮਾ।
English
Your glorious greatness is wonderful and marvellous.
ਨਿਤ ਨਾਨਕ. ਨਾਮੁ ਧਿਆਈ ॥੨॥੨੩॥੮੭॥
nit naanak. naam dhiaaee |2|23|87|
Punjabi
ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।
English
Nanak ever meditates on the Naam, the Name of the Lord. ||2||23||87||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਨਾਲਿ ਨਰਾਇਣੁ ਮੇਰੈ ॥
naal naraaein merai |
Punjabi
ਵਿਆਪਕ ਵਾਹਿਗੁਰੂ ਮੇਰੇ ਅੰਗ ਸੰਗ ਹੈ।
English
The Lord is always with me.
ਜਮਦੂਤੁ; ਨ ਆਵੈ ਨੇਰੈ ॥
jamadoot; na aavai nerai |
Punjabi
ਸੋ ਮੌਤ ਦਾ ਫਰੇਸ਼ਤਾ ਮੇਰੇ ਲਾਗੇ ਨਹੀਂ ਲੱਗਦਾ।
English
The Messenger of Death does not approach me.
ਕੰਠਿ ਲਾਇ ਪ੍ਰਭ ਰਾਖੈ ॥
kantth laae prabh raakhai |
Punjabi
ਆਪਣੀ ਛਾਤੀ ਨਾਲ ਲਾ ਕੇ ਸੁਆਮੀ ਮੇਰੀ ਰੱਖਿਆ ਕਰਦਾ ਹੈ।
English
God holds me close in His embrace, and protects me.
ਸਤਿਗੁਰ ਕੀ ਸਚੁ ਸਾਖੈ ॥੧॥
satigur kee sach saakhai |1|
Punjabi
ਸੱਚੀ ਹੈ ਸਿੱਖਿਆ ਸੱਚੇ ਗੁਰਾਂ ਦੀ।
English
True are the Teachings of the True Guru. ||1||
ਗੁਰਿ ਪੂਰੈ. ਪੂਰੀ ਕੀਤੀ ॥
gur poorai. pooree keetee |
Punjabi
ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ।
English
The Perfect Guru has done it perfectly.
ਦੁਸਮਨ ਮਾਰਿ ਵਿਡਾਰੇ ਸਗਲੇ; ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥
dusaman maar viddaare sagale; daas kau sumat deetee |1| rahaau |
Punjabi
ਉਸ ਨੇ ਮੇਰੇ ਸਾਰੇ ਵੈਰੀ ਕੁੱਟ ਕੇ ਪਰੇ ਹਟਾ ਦਿੱਤੇ ਹਨ ਅਤੇ ਮੈਨੂੰ ਆਪਣੇ ਗੋਲੇ ਨੂੰ, ਸ੍ਰੇਸ਼ਟ ਸਮਝ ਦਿੱਤੀ ਹੈ। ਠਹਿਰਾਉ।
English
He has beaten and driven off my enemies, and given me, His slave, the sublime understanding of the neutral mind. ||1||Pause||
ਪ੍ਰਭਿ. ਸਗਲੇ ਥਾਨ ਵਸਾਏ ॥
prabh. sagale thaan vasaae |
Punjabi
ਸਾਹਿਬ ਨੇ ਸਾਰੀਆਂ ਥਾਵਾਂ ਅਬਾਦ ਕਰ ਦਿੱਤੀਆਂ ਹਨ।
English
God has blessed all places with prosperity.
ਸੁਖਿ ਸਾਂਦਿ ਫਿਰਿ ਆਏ ॥
sukh saand fir aae |
Punjabi
ਰਾਜ਼ੀ ਬਾਜ਼ੀ, ਮੈਂ ਮੁੜ ਕੇ ਘਰ ਆ ਗਿਆ ਹਾਂ।
English
I have returned again safe and sound.
ਨਾਨਕ. ਪ੍ਰਭ ਸਰਣਾਏ ॥
naanak. prabh saranaae |
Punjabi
ਨਾਨਕ ਨੇ ਸੁਆਮੀ ਦੀ ਸ਼ਰਣ ਲਈ ਹੈ,
English
Nanak has entered God's Sanctuary.
ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥
jin sagale rog mittaae |2|24|88|
Punjabi
ਜਿਸ ਨੇ ਉਸ ਦੀਆਂ ਸਾਰੀਆਂ ਜ਼ਹਿਮਤਾਂ (ਕਸ਼ਟ) ਦੂਰ ਕਰ ਦਿੱਤੀਆਂ ਹਨ।
English
It has eradicated all disease. ||2||24||88||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਸਰਬ ਸੁਖਾ ਕਾ ਦਾਤਾ ਸਤਿਗੁਰੁ; ਤਾ ਕੀ ਸਰਨੀ ਪਾਈਐ ॥
sarab sukhaa kaa daataa satigur; taa kee saranee paaeeai |
Punjabi
ਸੱਚੇ ਗੁਰੂ ਜੀ ਸਾਰਿਆ ਆਰਾਮਾਂ ਦੇ ਦੇਣ ਵਾਲੇ ਹਨ। ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ!
English
The True Guru is the Giver of all peace and comfort - seek His Sanctuary.
ਦਰਸਨੁ ਭੇਟਤ ਹੋਤ ਅਨੰਦਾ; ਦੂਖੁ ਗਇਆ ਹਰਿ ਗਾਈਐ ॥੧॥
darasan bhettat hot anandaa; dookh geaa har gaaeeai |1|
Punjabi
ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ, ਪੀੜ ਦੂਰ ਹੋ ਜਾਂਦੀ ਹੈ ਤੇ ਬੰਦਾ ਹਰੀ ਦਾ ਜੱਸ ਗਾਉਂਦਾ ਹੈ।
English
Beholding the Blessed Vision of His Darshan, bliss ensues, pain is dispelled, and one sings the Lord's Praises. ||1||
ਹਰਿ ਰਸੁ ਪੀਵਹੁ. ਭਾਈ ॥
har ras peevahu. bhaaee |
Punjabi
ਹੇ ਵੀਰ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ।
English
Drink in the sublime essence of the Lord, O Siblings of Destiny.
ਨਾਮੁ ਜਪਹੁ. ਨਾਮੋ ਆਰਾਧਹੁ; ਗੁਰ ਪੂਰੇ ਕੀ ਸਰਨਾਈ ॥ ਰਹਾਉ ॥
naam japahu. naamo aaraadhahu; gur poore kee saranaaee | rahaau |
Punjabi
ਤੂੰ ਨਾਮ ਨੂੰ ਉਚਾਰ, ਨਾਮ ਦਾ ਸਿਮਰਨ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ। ਠਹਿਰਾਉ।
English
Chant the Naam, the Name of the Lord; worship the Naam in adoration, and enter the Sanctuary of the Perfect Guru. ||Pause||
ਤਿਸਹਿ ਪਰਾਪਤਿ. ਜਿਸੁ ਧੁਰਿ ਲਿਖਿਆ; ਸੋਈ ਪੂਰਨੁ ਭਾਈ ॥
tiseh paraapat. jis dhur likhiaa; soee pooran bhaaee |
Punjabi
ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸੀ ਲਿਖਤਕਾਰ ਹੈ। ਕੇਵਲ ਓਹੀ ਮੁਕੰਮਲ ਹੁੰਦਾ ਹੈ, ਹੇ ਭਰਾ!
English
Only one who has such pre-ordained destiny receives it; he alone becomes perfect, O Siblings of Destiny.
ਨਾਨਕ ਕੀ ਬੇਨੰਤੀ. ਪ੍ਰਭ ਜੀ; ਨਾਮਿ ਰਹਾ ਲਿਵ ਲਾਈ ॥੨॥੨੫॥੮੯॥
naanak kee benantee. prabh jee; naam rahaa liv laaee |2|25|89|
Punjabi
ਹੇ ਮਹਾਰਾਜ ਮਾਲਕ! ਨਾਨਕ ਦੀ ਅਰਦਾਸ ਹੈ, ਕਿ ਉਹ ਤੇਰੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ।
English
Nanak's prayer, O Dear God, is to remain lovingly absorbed in the Naam. ||2||25||89||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਕਰਨ ਕਰਾਵਨ ਹਰਿ ਅੰਤਰਜਾਮੀ; ਜਨ ਅਪੁਨੇ ਕੀ ਰਾਖੈ ॥
karan karaavan har antarajaamee; jan apune kee raakhai |
Punjabi
ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ, ਹੇਤੂਆਂ ਦਾ ਹੇਤੂ ਹੈ। ਉਹ ਆਪਣੇ ਗੋਲੇ ਦੀ ਲੱਜਿਆ ਰੱਖਦਾ ਹੈ।
English
The Lord is the Cause of Causes, the Inner-knower, the Searcher of hearts; He preserves the honor of His servant.
ਜੈ ਜੈ ਕਾਰੁ ਹੋਤੁ ਜਗ ਭੀਤਰਿ; ਸਬਦੁ ਗੁਰੂ ਰਸੁ ਚਾਖੈ ॥੧॥
jai jai kaar hot jag bheetar; sabad guroo ras chaakhai |1|
Punjabi
ਤਦ ਸੰਸਾਰ ਅੰਦਰ ਉਸ ਦੀ ਵਾਹ! ਵਾਹ! ਹੁੰਦੀ ਹੈ ਅਤੇ ਉਹ ਗੁਰਾਂ ਦੀ ਬਾਣੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
English
He is hailed and congratulated throughout the world, and he tastes the sublime essence of the Word of the Guru's Shabad. ||1||
ਪ੍ਰਭ ਜੀ; ਤੇਰੀ ਓਟ ਗੁਸਾਈ ॥
prabh jee; teree ott gusaaee |
Punjabi
ਹੇ ਸ੍ਰਿਸ਼ਟੀ ਦੇ ਸੁਆਮੀ! ਮਾਣਨੀਯ ਮਾਲਕ! ਕੇਵਲ ਤੂੰ ਹੀ ਮੇਰਾ ਆਸਰਾ ਹੈ।
English
Dear God, Lord of the world, You are my only support.
ਤੂ ਸਮਰਥੁ. ਸਰਨਿ ਕਾ ਦਾਤਾ; ਆਠ ਪਹਰ ਤੁਮੑ ਧਿਆਈ ॥ ਰਹਾਉ ॥
too samarath. saran kaa daataa; aatth pehar tuma dhiaaee | rahaau |
Punjabi
ਤੂੰ ਹੇ ਸਰਬ-ਸ਼ਕਤੀਵਾਨ ਸੁਆਮੀ! ਪਨਾਹ ਦੇਣ ਵਾਲਾ ਹੈ। ਦਿਨ ਦੇ ਅੱਠੇ ਪਹਿਰ ਹੀ, ਮੈਂ ਤੈਂਡਾ ਸਿਮਰਨ ਕਰਦਾ ਹਾਂ। ਠਹਿਰਾਉ।
English
You are all-powerful, the Giver of Sanctuary; twenty-four hours a day, I meditate on You. ||Pause||
ਜੋ ਜਨੁ. ਭਜਨੁ ਕਰੇ ਪ੍ਰਭ ਤੇਰਾ; ਤਿਸੈ. ਅੰਦੇਸਾ ਨਾਹੀ ॥
jo jan. bhajan kare prabh teraa; tisai. andesaa naahee |
Punjabi
ਜਿਹੜਾ ਪੁਰਸ਼ ਤੈਂਡਾ ਸਿਮਰਨ ਕਰਦਾ ਹੈ, ਹੇ ਸੁਆਮੀ! ਉਸ ਨੂੰ ਕੋਈ ਫਿਕਰ ਨਹੀਂ ਵਿਆਪਦਾ।
English
That humble being, who vibrates upon You, O God, is not afflicted by anxiety.
ਸਤਿਗੁਰ ਚਰਨ ਲਗੇ. ਭਉ ਮਿਟਿਆ; ਹਰਿ ਗੁਨ ਗਾਏ ਮਨ ਮਾਹੀ ॥੨॥
satigur charan lage. bhau mittiaa; har gun gaae man maahee |2|
Punjabi
ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਸ ਦਾ ਡਰ ਦੂਰ ਹੋ ਜਾਂਦਾ ਹੈ ਤੇ ਆਪਣੇ ਚਿੱਤ ਵਿੱਚ ਉਹ ਸੁਆਮੀ ਦਾ ਜੱਸ ਗਾਉਂਦਾ ਹੈ।
English
Attached to the Feet of the True Guru, his fear is dispelled, and within his mind, he sings the Glorious Praises of the Lord. ||2||
ਸੂਖ ਸਹਜ ਆਨੰਦ ਘਨੇਰੇ; ਸਤਿਗੁਰ ਦੀਆ ਦਿਲਾਸਾ ॥
sookh sehaj aanand ghanere; satigur deea dilaasaa |
Punjabi
ਉਹ ਆਤਮਕ ਅਨੰਦ ਤੇ ਬਹੁਤੀਆਂ ਖੁਸ਼ੀਆਂ ਅੰਦਰ ਵੱਸਦਾ ਹੈ। ਉਸ ਨੂੰ ਸੱਚੇ ਗੁਰਾਂ ਨੇ ਧੀਰਜ ਤਸੱਲੀ ਦਿੱਤੀ ਹੈ।
English
He abides in celestial peace and utter ecstasy; the True Guru has comforted him.
ਜਿਣਿ ਘਰਿ ਆਏ ਸੋਭਾ ਸੇਤੀ; ਪੂਰਨ ਹੋਈ ਆਸਾ ॥੩॥
jin ghar aae sobhaa setee; pooran hoee aasaa |3|
Punjabi
ਫਤਿਹ ਹਾਸਲ ਕਰ ਕੇ, ਉਹ ਇੱਜ਼ਤ ਨਾਲ ਆਪਣੇ ਘਰ ਨੂੰ ਮੁੜਦਾ ਹੈ ਅਤੇ ਉਸ ਦੀ ਕਾਮਨਾ ਪੂਰੀ ਹੋ ਜਾਂਦੀ ਹੈ।
English
He has returned home victorious, with honor, and his hopes have been fulfilled. ||3||
ਪੂਰਾ ਗੁਰੁ. ਪੂਰੀ ਮਤਿ ਜਾ ਕੀ; ਪੂਰਨ ਪ੍ਰਭ ਕੇ ਕਾਮਾ ॥
pooraa gur. pooree mat jaa kee; pooran prabh ke kaamaa |
Punjabi
ਪੂਰਨ ਹੈ ਗੁਰੂ, ਜਿਸ ਦਾ ਉਪਦੇਸ਼ ਭੀ ਪੂਰਨ ਹੈ। ਐਨ-ਮੁਕੰਮਲ ਹਨ ਸੁਆਮੀ ਦੇ ਕਰਤਬ।
English
Perfect are the Teachings of the Perfect Guru; Perfect are the actions of God.
ਗੁਰ ਚਰਨੀ ਲਾਗਿ. ਤਰਿਓ ਭਵ ਸਾਗਰੁ; ਜਪਿ ਨਾਨਕ. ਹਰਿ ਹਰਿ ਨਾਮਾ ॥੪॥੨੬॥੯੦॥
gur charanee laag. tario bhav saagar; jap naanak. har har naamaa |4|26|90|
Punjabi
ਗੁਰਾਂ ਦੇ ਪੈਰੀ ਪੈ ਕੇ, ਨਾਨਕ ਨੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕੀਤਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
English
Grasping hold of the Guru's feet, Nanak has crossed over the terrifying world-ocean, chanting the Name of the Lord, Har, Har. ||4||26||90||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਭਇਓ ਕਿਰਪਾਲੁ. ਦੀਨ ਦੁਖ ਭੰਜਨੁ; ਆਪੇ ਸਭ ਬਿਧਿ ਥਾਟੀ ॥
bheo kirapaal. deen dukh bhanjan; aape sabh bidh thaattee |
Punjabi
ਮਸਕੀਨਾਂ ਦੇ ਦੁੱਖੜੇ ਦੂਰ ਕਰਨਹਾਰ ਵਾਹਿਗੁਰੂ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਸਾਰੀਆਂ ਕਾਢਾਂ ਕੱਢ ਲਈਆਂ ਹਨ।
English
Becoming merciful, the Destroyer of the pains of the poor has Himself devised all devices.
ਖਿਨ ਮਹਿ ਰਾਖਿ ਲੀਓ. ਜਨੁ ਅਪੁਨਾ; ਗੁਰ ਪੂਰੈ ਬੇੜੀ ਕਾਟੀ ॥੧॥
khin meh raakh leeo. jan apunaa; gur poorai berree kaattee |1|
Punjabi
ਇਕ ਮੁਹਤ ਵਿੱਚ ਸਾਈਂ ਨੇ ਆਪਣੇ ਸੇਵਕ ਨੂੰ ਬਚਾ ਲਿਆ ਹੈ ਤੇ ਪੂਰਨ ਗੁਰੂ ਨੇ ਉਸ ਦੀਆਂ ਜੰਜੀਰਾਂ ਵੱਢ ਸੁੱਟੀਆਂ ਹਨ।
English
In an instant, He has saved His humble servant; the Perfect Guru has cut away his bonds. ||1||
ਮੇਰੇ ਮਨ; ਗੁਰ ਗੋਵਿੰਦੁ ਸਦ ਧਿਆਈਐ ॥
mere man; gur govind sad dhiaaeeai |
Punjabi
ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਆਪਣੇ ਗੁਰੂ ਪ੍ਰਮੇਸ਼ਰ ਨੂੰ ਯਾਦ ਕਰ।
English
O my mind, meditate forever on the Guru, the Lord of the Universe.
ਸਗਲ ਕਲੇਸ ਮਿਟਹਿ ਇਸੁ ਤਨ ਤੇ; ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥
sagal kales mitteh is tan te; man chindiaa fal paaeeai | rahaau |
Punjabi
ਸਾਰੇ ਦੁੱਖੜੇ ਤੇਰੀ ਇਸ ਦੇਹ ਤੋਂ ਦੂਰ ਹੋ ਜਾਣਗੇ ਅਤੇ ਤੂੰ ਆਪਣੇ ਚਿੱਤ-ਚਾਹੁੰਦੇ ਫਲ ਪ੍ਰਾਪਤ ਕਰ ਲਵੇਂਗਾ। ਠਹਿਰਾਉ।
English
All illness shall depart from this body, and you shall obtain the fruits of your mind's desires. ||Pause||
ਜੀਅ ਜੰਤ ਜਾ ਕੇ ਸਭਿ ਕੀਨੇ; ਪ੍ਰਭੁ ਊਚਾ ਅਗਮ ਅਪਾਰਾ ॥
jeea jant jaa ke sabh keene; prabh aoochaa agam apaaraa |
Punjabi
ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਉਹ ਸਾਹਿਬ ਜਿਸ ਨੇ ਸਾਰੇ ਪ੍ਰਾਣਧਾਰੀ ਰਚੇ ਹਨ।
English
God created all beings and creatures; He is lofty, inaccessible and infinite.
ਸਾਧਸੰਗਿ ਨਾਨਕ ਨਾਮੁ ਧਿਆਇਆ; ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥
saadhasang naanak naam dhiaaeaa; mukh aoojal bhe darabaaraa |2|27|91|
Punjabi
ਸਤਿ ਸੰਗਤ ਅੰਦਰ ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ।
English
In the Saadh Sangat, the Company of the Holy, Nanak meditates on the Naam, the Name of the Lord; his face is radiant in the Court of the Lord. ||2||27||91||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਸਿਮਰਉ ਅਪੁਨਾ ਸਾਂਈ ॥
simrau apunaa saanee |
Punjabi
ਮੈਂ ਆਪਣੇ ਸੁਆਮੀ ਦਾ ਭਜਨ ਕਰਦਾ ਹਾਂ,
English
I meditate in remembrance on my Lord.
ਦਿਨਸੁ ਰੈਨਿ ਸਦ ਧਿਆਈ ॥
dinas rain sad dhiaaee |
Punjabi
ਅਤੇ ਦਿਨੇ ਰਾਤ ਮੈਂ ਹਮੇਸ਼ਾਂ ਉਸ ਨੂੰ ਯਾਦ ਕਰਦਾ ਹਾਂ।
English
Day and night, I ever meditate on Him.
ਹਾਥ ਦੇਇ ਜਿਨਿ ਰਾਖੇ ॥
haath dee jin raakhe |
Punjabi
ਜਿਸ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ,
English
He gave me His hand, and protected me.
ਹਰਿ ਨਾਮ ਮਹਾ ਰਸ ਚਾਖੇ ॥੧॥
har naam mahaa ras chaakhe |1|
Punjabi
ਮੈਂ ਸੁਆਮੀ ਦੇ ਨਾਮ ਦਾ ਪਰਮ ਅੰਮ੍ਰਿਤ ਪਾਨ ਕੀਤਾ ਹੈ।
English
I drink in the most sublime essence of the Lord's Name. ||1||