Ang 661
ਜਬ ਲਗੁ ਦੁਨੀਆ ਰਹੀਐ. ਨਾਨਕ; ਕਿਛੁ ਸੁਣੀਐ ਕਿਛੁ ਕਹੀਐ ॥
jab lag duneea raheeai. naanak; kichh suneeai kichh kaheeai |
Punjabi
ਜਦ ਤਾਂਈਂ ਅਸੀਂ ਇਸ ਸੰਸਾਰ ਵਿੱਚ ਹਾਂ, ਸਾਨੂੰ ਪ੍ਰਭੂ ਸਾਰੇ ਕੁਝਕੁ ਸੁਣਨਾ ਤੇ ਕੁਝਕੁ ਉਚਾਰਨਾ ਚਾਹੀਦਾ ਹੈ।
English
As long as we are in this world, O Nanak, we should listen, and speak of the Lord.
ਭਾਲਿ ਰਹੇ ਹਮ. ਰਹਣੁ ਨ ਪਾਇਆ; ਜੀਵਤਿਆ ਮਰਿ ਰਹੀਐ ॥੫॥੨॥
bhaal rahe ham. rehan na paaeaa; jeevatiaa mar raheeai |5|2|
Punjabi
ਮੈਂ ਖੋਜ ਕੀਤੀ ਹੈ ਅਤੇ ਏਥੇ ਠਹਿਰਨ ਦਾ ਮੈਨੂੰ ਕੋਈ ਰਾਹ ਨਹੀਂ ਲੱਭਾ, ਇਸ ਲਈ ਤੂੰ ਜੀਊਦੇ ਜੀ ਮਰਿਆ ਰਹੁ।
English
I have searched, but I have found no way to remain here; so, remain dead while yet alive. ||5||2||
ਧਨਾਸਰੀ ਮਹਲਾ ੧ ਘਰੁ ਦੂਜਾ ॥
dhanaasaree mahalaa 1 ghar doojaa |
Punjabi
ਧਨਾਸਰੀ ਪਹਿਲੀ ਪਾਤਿਸ਼ਾਹੀ।
English
Dhanaasaree, First Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਿਉ ਸਿਮਰੀ; ਸਿਵਰਿਆ ਨਹੀ ਜਾਇ ॥
kiau simaree; sivariaa nahee jaae |
Punjabi
ਮੈਂ ਸੁਆਮੀ ਦਾ ਕਿਸ ਤਰ੍ਹਾਂ ਭਜਨ ਕਰਾਂ? ਉਸ ਦਾ ਸਿਮਰਨ ਮੈਂ ਕਰ ਨਹੀਂ ਸਕਦਾ।
English
How can I remember the Lord in meditation? I cannot meditate on Him in remembrance.
ਤਪੈ ਹਿਆਉ; ਜੀਅੜਾ ਬਿਲਲਾਇ ॥
tapai hiaau; jeearraa bilalaae |
Punjabi
ਸੁਆਮੀ ਦੇ ਸਿਮਰਨ ਬਾਝੋਂ ਮੇਰੀ ਜੀਅਰਾ ਸੜਦਾ ਹੈ ਅਤੇ ਮੇਰੀ ਆਤਮਾ ਵਿਰਲਾਪ ਕਰਦੀ ਹੈ।
English
My heart is burning, and my soul is crying out in pain.
ਸਿਰਜਿ ਸਵਾਰੇ. ਸਾਚਾ ਸੋਇ ॥
siraj savaare. saachaa soe |
Punjabi
ਉਹ ਸੱਚਾ ਸਾਹਿਬ, ਪ੍ਰਾਣੀ ਨੂੰ ਸਾਜਦਾ ਤੇ ਸ਼ਿੰਗਾਰਦਾ ਹੈ।
English
The True Lord creates and adorns.
ਤਿਸੁ ਵਿਸਰਿਐ; ਚੰਗਾ ਕਿਉ ਹੋਇ ॥੧॥
tis visariai; changaa kiau hoe |1|
Punjabi
ਉਸ ਨੂੰ ਭੁਲਾ ਕੇ, ਜੀਵ ਕਿਸ ਤਰ੍ਹਾਂ ਭੁਲਾ ਸਕਦਾ ਹੈ?
English
Forgetting Him, how can one be good? ||1||
ਹਿਕਮਤਿ ਹੁਕਮਿ; ਨ ਪਾਇਆ ਜਾਇ ॥
hikamat hukam; na paaeaa jaae |
Punjabi
ਚਾਲਾਕੀ ਅਤੇ ਹੁਕਮ ਰਾਹੀਂ ਸਾਹਿਬ ਪ੍ਰਾਪਤ ਕੀਤਾ ਨਹੀਂ ਜਾ ਸਕਦਾ।
English
By clever tricks and commands, He cannot be found.
ਕਿਉ ਕਰਿ ਸਾਚਿ ਮਿਲਉ; ਮੇਰੀ ਮਾਇ ॥੧॥ ਰਹਾਉ ॥
kiau kar saach milau; meree maae |1| rahaau |
Punjabi
ਕਿਸੇ ਤਰੀਕੇ ਨਾਲ ਮੈਂ ਆਪਣੇ ਸੱਚੇ ਮਾਲਕ ਨਾਲ ਮਿਲ ਸਕਦਾ ਹੈ, ਹੇ ਮੈਂਡੇ ਮਾਤਾ? ਠਹਿਰਾਉ।
English
How am I to meet my True Lord, O my mother? ||1||Pause||
ਵਖਰੁ ਨਾਮੁ. ਦੇਖਣ ਕੋਈ ਜਾਇ ॥
vakhar naam. dekhan koee jaae |
Punjabi
ਟਾਵਾਂ ਟੱਲਾ ਜਣਾ ਹੀ ਨਾਮ ਦੇ ਸੌਦੇ ਸੂਤ ਨੂੰ ਵੇਖਣ (ਭਾਲਣ) ਜਾਂਦਾ ਹੈ।
English
How rare is the one who goes out, and searches for the merchandise of the Naam.
ਨਾ ਕੋ ਚਾਖੈ; ਨਾ ਕੋ ਖਾਇ ॥
naa ko chaakhai; naa ko khaae |
Punjabi
ਇਸ ਨਾਮ ਦੇ ਸੋਦੇ ਸੂਤ ਨੂੰ ਨਾਂ ਕੋਈ ਚੱਖਦਾ ਹੈ ਤੇ ਨਾਂ ਹੀ ਖਾਂਦਾ ਹੈ।
English
No one tastes it, and no one eats it.
ਲੋਕਿ ਪਤੀਣੈ; ਨਾ ਪਤਿ ਹੋਇ ॥
lok pateenai; naa pat hoe |
Punjabi
ਲੋਗਾਂ ਨੂੰ ਖੁਸ਼ ਕਰਨ ਦੁਆਰਾ ਪ੍ਰਾਣੀ ਨੂੰ ਇੱਜ਼ਤ ਪ੍ਰਾਪਤ ਨਹੀਂ ਹੁੰਦੀ।
English
Honor is not obtained by trying to please other people.
ਤਾ ਪਤਿ ਰਹੈ; ਰਾਖੈ ਜਾ ਸੋਇ ॥੨॥
taa pat rahai; raakhai jaa soe |2|
Punjabi
ਜੇਕਰ ਉਹ ਸਾਹਿਬ ਬਚਾਵੇ, ਕੇਵਲ ਤਦ ਹੀ ਪ੍ਰਾਣੀ ਦੀ ਇੱਜ਼ਤ ਬੱਚ ਸਕਦੀ ਹੈ।
English
One's honor is preserved, only if the Lord preserves it. ||2||
ਜਹ ਦੇਖਾ; ਤਹ ਰਹਿਆ ਸਮਾਇ ॥
jeh dekhaa; teh rahiaa samaae |
Punjabi
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਸਾਈਂ ਨੂੰ ਵਿਆਪਕ ਵੇਖਦਾ ਹਾਂ।
English
Wherever I look, there I see Him, pervading and permeating.
ਤੁਧੁ ਬਿਨੁ; ਦੂਜੀ ਨਾਹੀ ਜਾਇ ॥
tudh bin; doojee naahee jaae |
Punjabi
ਤੇਰੇ ਬਾਝੋਂ ਹੇ ਸਾਈਂ! ਮੇਰਾ ਹੋਰ ਕੋਈ ਆਰਾਮ ਦਾ ਟਿਕਾਣਾ ਨਹੀਂ।
English
Without You, I have no other place of rest.
ਜੇ ਕੋ ਕਰੇ; ਕੀਤੈ ਕਿਆ ਹੋਇ ॥
je ko kare; keetai kiaa hoe |
Punjabi
ਕਰਨ ਨੂੰ ਕੋਈ ਕਿਤਨੀ ਕਰਨ ਕੋਸ਼ਿਸ਼ ਪਿਆ ਕਰੇ, ਪਰ ਉਸ ਦੇ ਕੀਤਿਆਂ ਕੋਈ ਕੀ ਹੋ ਸਕਦਾ ਹੈ?
English
He may try, but what can anyone do by his own doing?
ਜਿਸ ਨੋ ਬਖਸੇ; ਸਾਚਾ ਸੋਇ ॥੩॥
jis no bakhase; saachaa soe |3|
Punjabi
ਕੇਵਲ ਓਹੀ ਕਰਨ ਦੇ ਯੋਗ ਹੁੰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ, ਬਰਕਤ ਦਿੰਦਾ ਹੈ।
English
He alone is blessed, whom the True Lord forgives. ||3||
ਹੁਣਿ ਉਠਿ ਚਲਣਾ; ਮੁਹਤਿ. ਕਿ ਤਾਲਿ ॥
hun utth chalanaa; muhat. ki taal |
Punjabi
ਹੁਣ ਇਕ ਛਿਨ ਜਾਂ ਹੱਥ ਦੀ ਤਾੜੀ ਵੱਜਣ ਤੇ ਵਿੱਚ ਹੀ ਮੈਂ ਖੜਾ ਹੋ ਟੁਰ ਵੰਝਣਾ ਹੈ।
English
Now, I shall have to get up and depart, in an instant, in the clapping of hands.
ਕਿਆ ਮੁਹੁ ਦੇਸਾ; ਗੁਣ ਨਹੀ ਨਾਲਿ ॥
kiaa muhu desaa; gun nahee naal |
Punjabi
ਮੈਂ ਸਾਈਂ ਨੂੰ ਕਿਹੜਾ ਮੂੰਹ ਦਿਖਾਵਾਂਗਾ, ਜਦ ਕਿ ਮੈਂ ਨੇਕੀਆਂ ਤੋਂ ਬਿਨਾ ਹਾਂ?
English
What face will I show the Lord? I have no virtue at all.
ਜੈਸੀ ਨਦਰਿ ਕਰੇ; ਤੈਸਾ ਹੋਇ ॥
jaisee nadar kare; taisaa hoe |
Punjabi
ਜਿਸ ਤਰ੍ਹਾਂ ਦੀ ਸੁਆਮੀ ਦੀ ਦ੍ਰਿਸ਼ਟੀ ਹੈ, ਉਸੇ ਤਰ੍ਹਾਂ ਦਾ ਹੀ ਜੀਵ ਹੋ ਜਾਂਦਾ ਹੈ।
English
As is the Lord's Glance of Grace, so it is.
ਵਿਣੁ ਨਦਰੀ; ਨਾਨਕ. ਨਹੀ ਕੋਇ ॥੪॥੧॥੩॥
vin nadaree; naanak. nahee koe |4|1|3|
Punjabi
ਪ੍ਰਭੂ ਦੀ ਰਹਿਮਤ ਦੀ ਨਿਗ੍ਹਾ ਬਗੈਰ, ਹੇ ਨਾਨਕ! ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ।
English
Without His Glance of Grace, O Nanak, no one is blessed. ||4||1||3||
ਧਨਾਸਰੀ ਮਹਲਾ ੧ ॥
dhanaasaree mahalaa 1 |
Punjabi
ਧਨਾਸਰੀ ਪਹਿਲੀ ਪਾਤਿਸ਼ਾਹੀ।
English
Dhanaasaree, First Mehl:
ਨਦਰਿ ਕਰੇ; ਤਾ ਸਿਮਰਿਆ ਜਾਇ ॥
nadar kare; taa simariaa jaae |
Punjabi
ਜੇਕਰ ਹਰੀ ਮਿਹਰ ਧਾਰੇ, ਤਦ ਹੀ ਬੰਦਾ ਉਸ ਨੂੰ ਯਾਦ ਕਰਦਾ ਹੈ।
English
If the Lord bestows His Glance of Grace, then one remembers Him in meditation.
ਆਤਮਾ ਦ੍ਰਵੈ; ਰਹੈ ਲਿਵ ਲਾਇ ॥
aatamaa dravai; rahai liv laae |
Punjabi
ਉਸ ਦੀ ਰੂਹ ਨਰਮ ਹੋ ਜਾਂਦੀ ਹੈ। ਉਹ ਪ੍ਰਭੂ ਤੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ।
English
The soul is softened, and he remains absorbed in the Lord's Love.
ਆਤਮਾ ਪਰਾਤਮਾ; ਏਕੋ ਕਰੈ ॥
aatamaa paraatamaa; eko karai |
Punjabi
ਆਪਣੀ ਰੂਹ ਉਹ ਪਰਮ ਰੂਹ ਨਾਲ ਇਕ ਮਿੱਕ ਕਰ ਦਿੰਦਾ ਹੈ।
English
His soul and the Supreme Soul become one.
ਅੰਤਰ ਕੀ ਦੁਬਿਧਾ; ਅੰਤਰਿ ਮਰੈ ॥੧॥
antar kee dubidhaa; antar marai |1|
Punjabi
ਉਸ ਦੇ ਮਨ ਦਾ ਦਵੈਤ-ਭਾਵਮਨ ਵਿੱਚ ਹੀ ਲੀਨ ਜਾਂਦਾ ਹੈ।
English
The duality of the inner mind is overcome. ||1||
ਗੁਰ ਪਰਸਾਦੀ; ਪਾਇਆ ਜਾਇ ॥
gur parasaadee; paaeaa jaae |
Punjabi
ਗੁਰਾਂ ਦੀ ਦਇਆ ਦੁਆਰਾ ਪ੍ਰਭੂ ਪਾਇਆ ਜਾਂਦਾ ਹੈ।
English
By Guru's Grace, God is found.
ਹਰਿ ਸਿਉ ਚਿਤੁ ਲਾਗੈ; ਫਿਰਿ. ਕਾਲੁ ਨ ਖਾਇ ॥੧॥ ਰਹਾਉ ॥
har siau chit laagai; fir. kaal na khaae |1| rahaau |
Punjabi
ਜੇਕਰ ਆਦਮੀ ਦਾ ਮਨ ਪ੍ਰਭੂ ਨਾਲ ਜੁੜ ਜਾਵੇ ਤਦ, ਮੌਤ ਉਸ ਨੂੰ ਨਹੀਂ ਨਿਗਲਦੀ। ਠਹਿਰਾਉ।
English
One's consciousness is attached to the Lord, and so Death does not devour him. ||1||Pause||
ਸਚਿ ਸਿਮਰਿਐ; ਹੋਵੈ ਪਰਗਾਸੁ ॥
sach simariai; hovai paragaas |
Punjabi
ਸੱਚੇ ਸਾਹਿਬ ਦਾ ਆਰਾਧਨ ਕਰਨ ਦੁਆਰਾ ਮਨੁੱਖ ਦਾ ਮਨ ਰੋਸ਼ਨ ਹੋ ਜਾਂਦਾ ਹੈ।
English
Remembering the True Lord in meditation, one is enlightened.
ਤਾ ਤੇ; ਬਿਖਿਆ ਮਹਿ ਰਹੈ ਉਦਾਸੁ ॥
taa te; bikhiaa meh rahai udaas |
Punjabi
ਇਸ ਲਈ ਮਾਇਆ ਉਹ ਨਿਰਲੇਪ ਰਹਿੰਦਾ ਹੈ।
English
Then, in the midst of Maya, he remains detached.
ਸਤਿਗੁਰ ਕੀ ਐਸੀ ਵਡਿਆਈ ॥
satigur kee aisee vaddiaaee |
Punjabi
ਐਹੋ ਜੇਹੀ ਹੈ ਸੱਚੇ ਗੁਰਾਂ ਦੀ ਮਹਾਨਤਾ,
English
Such is the Glory of the True Guru;
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥
putr kalatr viche gat paaee |2|
Punjabi
ਕਿ ਲੜਕਿਆਂ ਅਤੇ ਪਤਨੀ ਹਤੇ ਵਿਚਕਾਰ ਹੀ ਇਨਸਾਨ ਮੁਕਤੀ ਪਾ ਲੈਂਦਾ ਹੈ।
English
in the midst of children and spouses, they attain emancipation. ||2||
ਐਸੀ ਸੇਵਕੁ ਸੇਵਾ ਕਰੈ ॥
aisee sevak sevaa karai |
Punjabi
ਸਾਹਿਬ ਦਾ ਗੋਲਾ ਉਸ ਦੀ ਐਹੋ ਜੇਹੀ ਟਹਿਲ ਕਮਾਉਂਦਾ ਹੈ,
English
Such is the service which the Lord's servant performs,
ਜਿਸ ਕਾ ਜੀਉ; ਤਿਸੁ ਆਗੈ ਧਰੈ ॥
jis kaa jeeo; tis aagai dharai |
Punjabi
ਕਿ ਉਹ ਆਪਣੀ ਜਿੰਦੜੀ ਉਸ ਦੇ ਮੂਹਰੇ ਰੱਖ ਦਨੂੰਦਾ ਹੈ ਜਿਸ ਦੀ ਕਿ ਉਹ ਹੈ।
English
that he dedicates his soul to the Lord, to whom it belongs.
ਸਾਹਿਬ ਭਾਵੈ; ਸੋ ਪਰਵਾਣੁ ॥
saahib bhaavai; so paravaan |
Punjabi
ਜੋ ਸਾਈਂ ਨੂੰ ਚੰਗਾ ਲੱਗਦਾ ਹੈ, ਉਹ ਕਬੂਲ ਪੈ ਜਾਂਦਾ ਹੈ।
English
One who is pleasing to the Lord and Master is acceptable.
ਸੋ ਸੇਵਕੁ; ਦਰਗਹ ਪਾਵੈ ਮਾਣੁ ॥੩॥
so sevak; daragah paavai maan |3|
Punjabi
ਐਸਾ ਗੋਲਾ ਪ੍ਰਭੂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।
English
Such a servant obtains honor in the Court of the Lord. ||3||
ਸਤਿਗੁਰ ਕੀ ਮੂਰਤਿ; ਹਿਰਦੈ ਵਸਾਏ ॥
satigur kee moorat; hiradai vasaae |
Punjabi
ਸੱਚੇ ਗੁਰਾਂ ਦੇ ਸਰੂਪ ਨੂੰ ਉਹ ਆਪਣੇ ਮਨ ਵਿੱਚ ਟਿਕਾਉਂਦਾ ਹੈ,
English
He enshrines the image of the True Guru in his heart.
ਜੋ ਇਛੈ; ਸੋਈ ਫਲੁ ਪਾਏ ॥
jo ichhai; soee fal paae |
Punjabi
ਤੇ ਉਹ ਉਨ੍ਹਾਂ ਮੁਰਾਦਾਂ ਨੂੰ ਪਾ ਲੈਂਦਾ ਹੈ, ਜਿਨ੍ਹਾਂ ਨੂੰ ਉਹ ਲੋੜਦਾ ਹੈ।
English
He obtains the rewards which he desires.
ਸਾਚਾ ਸਾਹਿਬੁ; ਕਿਰਪਾ ਕਰੈ ॥
saachaa saahib; kirapaa karai |
Punjabi
ਸੱਚਾ ਸੁਆਮੀ ਉਸ ਉਤੇ ਆਪਣੀ ਰਹਿਮਤ ਨਿਸ਼ਾਵਰ ਕਰਦਾ ਹੈ।
English
The True Lord and Master grants His Grace;
ਸੋ ਸੇਵਕੁ; ਜਮ ਤੇ ਕੈਸਾ ਡਰੈ ॥੪॥
so sevak; jam te kaisaa ddarai |4|
Punjabi
ਐਹੋ ਜੇਹਾ ਸੇਵਕ ਮੌਤ ਤੋਂ ਤਰ੍ਹਾਂ ਡਰ ਸਕਦਾ ਹੈ?
English
how can such a servant be afraid of death? ||4||
ਭਨਤਿ ਨਾਨਕੁ; ਕਰੇ ਵੀਚਾਰੁ ॥
bhanat naanak; kare veechaar |
Punjabi
ਗੁਰੂ ਜੀ ਆਖਦੇ ਹਨ, ਜੇਕਰ ਕੋਈ ਜਣਾ ਸਾਹਿਬ ਦੀ ਬੰਦਗੀ ਧਾਰਨ ਕਰ ਲਵੇ,
English
Prays Nanak, practice contemplation,
ਸਾਚੀ ਬਾਣੀ ਸਿਉ; ਧਰੇ ਪਿਆਰੁ ॥
saachee baanee siau; dhare piaar |
Punjabi
ਅਤੇ "ਸੱਚੀ ਗੁਰਬਾਣੀ" ਪਿਰਹੜੀ ਪਾ ਲਵੇ,
English
and enshrine love for the True Word of His Bani.
ਤਾ ਕੋ ਪਾਵੈ. ਮੋਖ ਦੁਆਰੁ ॥
taa ko paavai. mokh duaar |
Punjabi
ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਕਰ ਲੈਂਦਾ ਹੈ।
English
Then, you shall find the Gate of Salvation.
ਜਪੁ ਤਪੁ ਸਭੁ; ਇਹੁ ਸਬਦੁ ਹੈ ਸਾਰੁ ॥੫॥੨॥੪॥
jap tap sabh; ihu sabad hai saar |5|2|4|
Punjabi
ਸਾਈਂ ਦੀ ਇਹ ਬੰਦਗੀ ਸਾਰੀਆਂ ਉਪਾਸ਼ਨਾਂ ਤੇ ਤਪੱਸਿਆ ਦਾ ਨਿਚੋੜ ਹੈ।
English
This Shabad is the most excellent of all chanting and austere meditations. ||5||2||4||
ਧਨਾਸਰੀ ਮਹਲਾ ੧ ॥
dhanaasaree mahalaa 1 |
Punjabi
ਧਨਾਸਰੀ ਪਹਿਲੀ ਪਾਤਿਸ਼ਾਹੀ।
English
Dhanaasaree, First Mehl:
ਜੀਉ ਤਪਤੁ ਹੈ; ਬਾਰੋ ਬਾਰ ॥
jeeo tapat hai; baaro baar |
Punjabi
ਮੇਰੀ ਜਿੰਦੜੀ ਮੁੜ ਮੁੜ ਕੇ ਮੱਚਦੀ ਹੈ।
English
My soul burns, over and over again.
ਤਪਿ ਤਪਿ ਖਪੈ; ਬਹੁਤੁ ਬੇਕਾਰ ॥
tap tap khapai; bahut bekaar |
Punjabi
ਬਹੁਤ ਦੁਖਾਂਤ੍ਰ ਹੋ, ਜਿੰਦੜੀ ਵਿਆਕੁਲ ਹੋ ਜਾਂਦੀ ਹੈ ਅਤੇ ਘਣੇਰਿਆਂ ਪਾਪਾਂ ਦਾ ਸ਼ਿਕਾਰ ਥੀ ਵੰਞਦਾ ਹੈ।
English
Burning and burning, it is ruined, and it falls into evil.
ਜੈ ਤਨਿ; ਬਾਣੀ ਵਿਸਰਿ ਜਾਇ ॥
jai tan; baanee visar jaae |
Punjabi
ਜਿਸ ਸਰੀਰ ਨੂੰ ਗੁਰਬਾਣੀ ਭੁੱਲ ਜਾਂਦੀ ਹੈ,
English
That body, which forgets the Word of the Guru's Bani,
ਜਿਉ ਪਕਾ ਰੋਗੀ ਵਿਲਲਾਇ ॥੧॥
jiau pakaa rogee vilalaae |1|
Punjabi
ਉਹ ਚਿਰ ਦੇ ਬੀਮਾਰ ਵਾਂਗੂੰ ਵਿਲਕਦਾ ਹੈ।
English
cries out in pain, like a chronic patient. ||1||
ਬਹੁਤਾ ਬੋਲਣੁ; ਝਖਣੁ ਹੋਇ ॥
bahutaa bolan; jhakhan hoe |
Punjabi
ਜ਼ਿਆਦਾ ਬੋਲਣਾ ਸਭ ਬੇਫਾਇਦਾ ਹੈ।
English
To speak too much and babble is useless.
ਵਿਣੁ ਬੋਲੇ; ਜਾਣੈ ਸਭੁ ਸੋਇ ॥੧॥ ਰਹਾਉ ॥
vin bole; jaanai sabh soe |1| rahaau |
Punjabi
ਸਾਡੇ ਕਹਿਣ ਤੇ ਬਗੈਰ ਹੀ ਉਹ ਸੁਆਮੀ ਸਭ ਕੁਛ ਜਾਣਦਾ ਹੈ। ਠਹਿਰਾਉ।
English
Even without our speaking, He knows everything. ||1||Pause||
ਜਿਨਿ ਕਨ ਕੀਤੇ; ਅਖੀ ਨਾਕੁ ॥
jin kan keete; akhee naak |
Punjabi
ਉਹ ਹੈ, ਜਿਸ ਨੇ ਸਾਡੇ ਕੰਨ, ਨੇਤ੍ਰ ਅਤੇ ਨੱਕ ਬਣਾਏ ਹਨ।
English
He created our ears, eyes and nose.
ਜਿਨਿ ਜਿਹਵਾ ਦਿਤੀ; ਬੋਲੇ ਤਾਤੁ ॥
jin jihavaa ditee; bole taat |
Punjabi
ਜਿਸ ਨੇ ਤੁਰੰਤ ਬੋਲਣ ਲਈ ਸਾਨੂੰ ਜੀਭ ਦਿੱਤੀ ਹੈ।
English
He gave us our tongue to speak so fluently.