Ang 670
ਜਪਿ ਮਨ ਸਤਿ ਨਾਮੁ; ਸਦਾ ਸਤਿ ਨਾਮੁ ॥
jap man sat naam; sadaa sat naam |
Punjabi
ਹੇ ਮੇਰੇ ਮਨ! ਤੂੰ ਸਦੀਵ ਹੀ ਸੱਚੇ ਨਾਮ, ਸੱਚੇ ਨਾਮ ਦਾ ਸਿਮਰਨ ਕਰ।
English
Chant, O my mind, the True Name, Sat Naam, the True Name.
ਹਲਤਿ ਪਲਤਿ ਮੁਖ ਊਜਲ ਹੋਈ ਹੈ; ਨਿਤ ਧਿਆਈਐ. ਹਰਿ ਪੁਰਖੁ ਨਿਰੰਜਨਾ ॥ ਰਹਾਉ ॥
halat palat mukh aoojal hoee hai; nit dhiaaeeai. har purakh niranjanaa | rahaau |
Punjabi
ਹਮੇਸ਼ਾਂ ਪਵਿੱਤਰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦਾ ਚਿਹਰਾ ਇਸ ਲੋਕ ਤੇ ਪ੍ਰਲੋਕ ਵਿੱਚ ਰੌਸ਼ਨ ਹੋ ਜਾਂਦਾ ਹੈ। ਠਹਿਰਾਓ।
English
In this world, and in the world beyond, your face shall be radiant, by meditating continually on the immaculate Lord God. ||Pause||
ਜਹ ਹਰਿ ਸਿਮਰਨੁ ਭਇਆ. ਤਹ ਉਪਾਧਿ ਗਤੁ ਕੀਨੀ; ਵਡਭਾਗੀ ਹਰਿ ਜਪਨਾ ॥
jeh har simaran bheaa. teh upaadh gat keenee; vaddabhaagee har japanaa |
Punjabi
ਜਿਥੇ ਕਿਤੇ ਵਾਹਿਗੁਰੂ ਦੀ ਭਜਨ ਬੰਦਗੀ ਹੈ, ਓਥੋਂ ਸਾਰੀਆਂ ਮੁਸੀਬਤਾਂ ਦੌੜ ਜਾਂਦੀਆਂ ਹਨ। ਕੇਵਲ ਪਰਮ ਚੰਗੇ ਨਸੀਬਾਂ ਵਾਲੇ ਹੀ ਸਾਈਂ ਦਾ ਆਰਾਧਨ ਕਰਦੇ ਹਨ।
English
Wherever anyone remembers the Lord in meditation, disaster runs away from that place. By great good fortune, we meditate on the Lord.
ਜਨ ਨਾਨਕ ਕਉ. ਗੁਰਿ ਇਹ ਮਤਿ ਦੀਨੀ; ਜਪਿ ਹਰਿ. ਭਵਜਲੁ ਤਰਨਾ ॥੨॥੬॥੧੨॥
jan naanak kau. gur ih mat deenee; jap har. bhavajal taranaa |2|6|12|
Punjabi
ਗੁਰਾਂ ਨੇ ਦਾਸ ਨਾਨਕ ਨੂੰ ਇਹ ਸਮਝ ਪ੍ਰਦਾਨ ਕੀਤੀ ਹੈ ਕਿ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਬੰਦਾ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
The Guru has blessed servant Nanak with this understanding, that by meditating on the Lord, we cross over the terrifying world-ocean. ||2||6||12||
ਧਨਾਸਰੀ ਮਹਲਾ ੪ ॥
dhanaasaree mahalaa 4 |
Punjabi
ਧਨਾਸਰੀ ਚੌਥੀ ਪਾਤਿਸ਼ਾਹੀ।
English
Dhanaasaree, Fourth Mehl:
ਮੇਰੇ ਸਾਹਾ; ਮੈ. ਹਰਿ ਦਰਸਨ ਸੁਖੁ ਹੋਇ ॥
mere saahaa; mai. har darasan sukh hoe |
Punjabi
ਮੇਰੇ ਸੁਆਮੀ ਵਾਹਿਗੁਰੂ ਦਾ ਦੀਦਾਰ ਵੇਖ ਕੇ ਮੈਂ ਸੁਖ ਪਾਉਂਦਾ ਹਾਂ।
English
O my King, beholding the Blessed Vision of the Lord's Darshan, I am at peace.
ਹਮਰੀ ਬੇਦਨਿ. ਤੂ ਜਾਨਤਾ ਸਾਹਾ; ਅਵਰੁ. ਕਿਆ ਜਾਨੈ ਕੋਇ ॥ ਰਹਾਉ ॥
hamaree bedan. too jaanataa saahaa; avar. kiaa jaanai koe | rahaau |
Punjabi
ਮੇਰੀ ਪੀੜ ਨੂੰ ਤੂੰ ਜਾਣਦਾ ਹੈਂ, ਹੇ ਪਾਤਸ਼ਾਹ! ਹੋਰ ਕੋਈ ਕੀ ਜਾਣ ਸਕਦਾ ਹੈ? ਠਹਿਰਾਓ।
English
You alone know my inner pain, O King; what can anyone else know? ||Pause||
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ; ਤੇਰਾ ਕੀਆ ਸਚੁ ਸਭੁ ਹੋਇ ॥
saachaa saahib sach too mere saahaa; teraa keea sach sabh hoe |
Punjabi
ਹੇ ਪਾਤਿਸ਼ਾਹ! ਨਿਸਚਿਤ ਹੀ ਤੂੰ ਮੇਰਾ ਸੱਚਾ ਸੁਆਮੀ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਸਭ ਸੱਚ ਹੈ।
English
O True Lord and Master, You are truly my King; whatever You do, all that is True.
ਝੂਠਾ ਕਿਸ ਕਉ ਆਖੀਐ ਸਾਹਾ; ਦੂਜਾ ਨਾਹੀ ਕੋਇ ॥੧॥
jhootthaa kis kau aakheeai saahaa; doojaa naahee koe |1|
Punjabi
ਮੈਂ ਕੂੜਾ ਕਿਸ ਨੂੰ ਕਹਾਂ, ਜਦ ਕਿ ਤੇਰੇ ਬਗੈਰ ਹੋਰ ਕੋਈ ਹੈ ਹੀ ਨਹੀਂ, ਹੇ ਪਾਤਿਸ਼ਾਹ!
English
Who should I call a liar? There is no other than You, O King. ||1||
ਸਭਨਾ ਵਿਚਿ ਤੂ ਵਰਤਦਾ ਸਾਹਾ; ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥
sabhanaa vich too varatadaa saahaa; sabh tujheh dhiaaveh din raat |
Punjabi
ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਸੁਆਮੀ! ਅਤੇ ਹਰ ਕੋਈ ਤੈਨੂੰ ਦਿਨ ਰਾਤ ਯਾਦ ਕਰਦਾ ਹੈ।
English
You are pervading and permeating in all; O King, everyone meditates on You, day and night.
ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ; ਤੂ ਸਭਨਾ ਕਰਹਿ ਇਕ ਦਾਤਿ ॥੨॥
sabh tujh hee thaavahu mangade mere saahaa; too sabhanaa kareh ik daat |2|
Punjabi
ਸਾਰੇ ਜਣੇ ਤੇਰੇ ਪਾਸੋਂ ਮੰਗਦੇ ਹਨ, ਹੇ ਸੁਆਮੀ! ਤੇ ਕੇਵਲ ਤੂੰ ਹੀ ਸਾਰਿਆਂ ਨੂੰ ਬਖ਼ਸ਼ੀਸ਼ਾਂ ਦਿੰਦਾ ਹੈਂ।
English
Everyone begs of You, O my King; You alone give gifts to all. ||2||
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ; ਤੁਝ ਤੇ. ਬਾਹਰਿ ਕੋਈ ਨਾਹਿ ॥
sabh ko tujh hee vich hai mere saahaa; tujh te. baahar koee naeh |
Punjabi
ਸਾਰੇ ਤੇਰੇ ਇਖਤਿਆਰ ਅੰਦਰ ਹਨ, ਹੇ ਸੁਆਮੀ ਕੋਈ ਭੀ ਤੇਰੇ ਤੋਂ ਬਾਹਰ ਨਹੀਂ।
English
All are under Your Power, O my King; none at all are beyond You.
ਸਭਿ ਜੀਅ ਤੇਰੇ. ਤੂ ਸਭਸ ਦਾ ਮੇਰੇ ਸਾਹਾ; ਸਭਿ ਤੁਝ ਹੀ ਮਾਹਿ ਸਮਾਹਿ ॥੩॥
sabh jeea tere. too sabhas daa mere saahaa; sabh tujh hee maeh samaeh |3|
Punjabi
ਸਾਰੇ ਜੀਵ ਤੇਰੇ ਹਨ ਤੇ ਤੂੰ ਸਾਰਿਆਂ ਦਾ ਸੁਆਮੀ ਹੈਂ, ਹੇ ਸਾਹਿਬ! ਅਤੇ ਹਰ ਕੋਈ ਤੇਰੇ ਵਿੱਚ ਲੀਨ ਹੋ ਜਾਵੇਗਾ।
English
All beings are Yours-You belong to all, O my King. All shall merge and be absorbed in You. ||3||
ਸਭਨਾ ਕੀ ਤੂ ਆਸ ਹੈ. ਮੇਰੇ ਪਿਆਰੇ; ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥
sabhanaa kee too aas hai. mere piaare; sabh tujheh dhiaaveh mere saah |
Punjabi
ਤੂੰ ਸਾਰਿਆਂ ਦੀ ਆਸ ਉਮੈਦ ਹੈਂ, ਹੇ ਮੇਰੇ ਪ੍ਰੀਤਮਾ! ਅਤੇ ਹਰ ਕੋਈ ਤੈਨੂੰ ਯਾਦ ਕਰਦਾ ਹੈ, ਹੇ ਮੇਰੇ ਸ਼ਾਹੂਕਾਰ!
English
You are the hope of all, O my Beloved; all meditate on You, O my King.
ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ; ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
jiau bhaavai tiau rakh too mere piaare; sach naanak ke paatisaah |4|7|13|
Punjabi
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਪ੍ਰੀਤਮ! ਗੋਲੇ ਨਾਨਕ ਦਾ, ਤੂੰ ਹੀ ਸੱਚਾ ਬਾਦਸ਼ਾਹ ਹੈਂ।
English
As it pleases You, protect and preserve me, O my Beloved; You are the True King of Nanak. ||4||7||13||
ਧਨਾਸਰੀ ਮਹਲਾ ੫ ਘਰੁ ੧ ਚਉਪਦੇ ॥
dhanaasaree mahalaa 5 ghar 1 chaupade |
Punjabi
ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
English
Dhanaasaree, Fifth Mehl, First House, Chau-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਭਵ ਖੰਡਨ ਦੁਖ ਭੰਜਨ ਸ੍ਵਾਮੀ; ਭਗਤਿ ਵਛਲ ਨਿਰੰਕਾਰੇ ॥
bhav khanddan dukh bhanjan svaamee; bhagat vachhal nirankaare |
Punjabi
ਮੇਰਾ ਸਾਹਿਬ ਡਰ ਦੂਰ ਕਰਨਹਾਰ, ਪੀੜ ਹਰਤਾ, ਆਪਣੇ ਸੰਤਾਂ ਦਾ ਪ੍ਰੇਮੀ ਅਤੇ ਚੱਕਰ ਚਿਹਨ ਰਹਿਤ ਹੈ।
English
O Destroyer of fear, Remover of suffering, Lord and Master, Lover of Your devotees, Formless Lord.
ਕੋਟਿ ਪਰਾਧ ਮਿਟੇ ਖਿਨ ਭੀਤਰਿ; ਜਾਂ ਗੁਰਮੁਖਿ ਨਾਮੁ ਸਮਾਰੇ ॥੧॥
kott paraadh mitte khin bheetar; jaan guramukh naam samaare |1|
Punjabi
ਜਦ, ਗੁਰਾਂ ਦੇ ਰਾਹੀਂ, ਪ੍ਰਾਣੀ ਨਾਮ ਦਾ ਸਿਮਰਨ ਕਰਦਾ ਹੈ ਤਾਂ ਕਰੋੜਾਂ ਹੀ ਪਾਪ ਇੱਕ ਨਿਮਖ ਵਿੱਚ ਨਾਸ ਹੋ ਜਾਂਦੇ ਹਨ।
English
Millions of sins are eradicated in an instant when, as Gurmukh, one contemplates the Naam, the Name of the Lord. ||1||
ਮੇਰਾ ਮਨੁ; ਲਾਗਾ ਹੈ ਰਾਮ ਪਿਆਰੇ ॥
meraa man; laagaa hai raam piaare |
Punjabi
ਮੇਰੀ ਜਿੰਦੜੀ, ਮੇਰੇ ਪ੍ਰੀਤਮ ਪ੍ਰਭੂ ਨਾਲ ਜੁੜੀ ਹੋਈ ਹੈ।
English
My mind is attached to my Beloved Lord.
ਦੀਨ ਦਇਆਲਿ ਕਰੀ ਪ੍ਰਭਿ ਕਿਰਪਾ; ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥
deen deaal karee prabh kirapaa; vas keene panch dootaare |1| rahaau |
Punjabi
ਗਰੀਬਾਂ ਤੇ ਮਿਹਰਬਾਨ, ਮੇਰੇ ਸੁਆਮੀ ਨੇ ਮਿਹਰ ਕੀਤੀ ਹੈ ਅਤੇ ਮੇਰੇ ਪੰਜੇ ਹੀ ਵੈਰੀ ਮੇਰੇ ਵੱਸ ਕਰ ਦਿੱਤੇ ਹਨ। ਠਹਿਰਾਓ।
English
God, Merciful to the meek, granted His Grace, and placed the five enemies under my control. ||1||Pause||
ਤੇਰਾ ਥਾਨੁ ਸੁਹਾਵਾ. ਰੂਪੁ ਸੁਹਾਵਾ; ਤੇਰੇ ਭਗਤ ਸੋਹਹਿ ਦਰਬਾਰੇ ॥
teraa thaan suhaavaa. roop suhaavaa; tere bhagat soheh darabaare |
Punjabi
ਸੁੰਦਰ ਹੈ ਤੇਰਾ ਟਿਕਾਣਾ ਅਤੇ ਸੁੰਦਰ ਤੇਰਾ ਸਰੂਪ। ਤੇਰੇ ਸਾਧੂ ਤੇਰੀ ਦਰਗਾਹ ਵਿੱਚ ਸੁੰਦਰ ਲੱਗਦੇ ਹਨ।
English
Your place is so beautiful; Your form is so beautiful; Your devotees look so beautiful in Your Court.
ਸਰਬ ਜੀਆ ਕੇ ਦਾਤੇ ਸੁਆਮੀ; ਕਰਿ ਕਿਰਪਾ ਲੇਹੁ ਉਬਾਰੇ ॥੨॥
sarab jeea ke daate suaamee; kar kirapaa lehu ubaare |2|
Punjabi
ਹੇ, ਸਮੂਹ ਜੀਵਾਂ ਦੇ ਦਾਤਾਰ ਪ੍ਰਭੂ! ਮਿਹਰ ਧਾਰ ਅਤੇ ਮੇਰਾ ਪਾਰ ਉਤਾਰਾ ਕਰ।
English
O Lord and Master, Giver of all beings, please, grant Your Grace, and save me. ||2||
ਤੇਰਾ ਵਰਨੁ. ਨ ਜਾਪੈ, ਰੂਪੁ ਨ ਲਖੀਐ; ਤੇਰੀ ਕੁਦਰਤਿ. ਕਉਨੁ ਬੀਚਾਰੇ ॥
teraa varan. na jaapai, roop na lakheeai; teree kudarat. kaun beechaare |
Punjabi
ਤੇਰਾ ਰੰਗ ਜਾਣਿਆਂ ਨਹੀਂ ਜਾਂਦਾ, ਨਾਂ ਹੀ ਤੇਰਾ ਸਰੂਪ ਵੇਖਿਆ ਜਾਂਦਾ ਹੈ। ਤੇਰੀ ਸ਼ਕਤੀ ਨੂੰ ਕੌਣ ਅਨੁਭਵ ਕਰ ਸਕਦਾ ਹੈ?
English
Your color is not known, and Your form is not seen; who can contemplate Your Almighty Creative Power?
ਜਲਿ ਥਲਿ ਮਹੀਅਲਿ. ਰਵਿਆ ਸ੍ਰਬ ਠਾਈ; ਅਗਮ ਰੂਪ ਗਿਰਧਾਰੇ ॥੩॥
jal thal maheeal. raviaa srab tthaaee; agam roop giradhaare |3|
Punjabi
ਤੂੰ ਪਾਣੀ, ਧਰਤੀ, ਅਸਮਾਨ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਬੇਅੰਤ ਸੁੰਦਰ ਅਤੇ ਪਹਾੜ ਨੂੰ ਚੁਕਣ ਵਾਲੇ ਸਾਹਿਬ।
English
You are contained in the water, the land and the sky, everywhere, O Lord of unfathomable form, Holder of the mountain. ||3||
ਕੀਰਤਿ ਕਰਹਿ ਸਗਲ ਜਨ ਤੇਰੀ; ਤੂ ਅਬਿਨਾਸੀ ਪੁਰਖੁ ਮੁਰਾਰੇ ॥
keerat kareh sagal jan teree; too abinaasee purakh muraare |
Punjabi
ਹੇ, ਤੂੰ ਹੰਕਾਰ ਦੇ ਵੈਰੀ ਤੇ ਅਮਰ ਸੁਆਮੀ! ਸਮੂਹ ਪ੍ਰਾਣੀ ਤੇਰੀ ਮਹਿਮਾ ਗਾਇਨ ਕਰਦੇ ਹਨ।
English
All beings sing Your Praises; You are the imperishable Primal Being, the Destroyer of ego.
ਜਿਉ ਭਾਵੈ ਤਿਉ ਰਾਖਹੁ ਸੁਆਮੀ; ਜਨ ਨਾਨਕ ਸਰਨਿ ਦੁਆਰੇ ॥੪॥੧॥
jiau bhaavai tiau raakhahu suaamee; jan naanak saran duaare |4|1|
Punjabi
ਨਫ਼ਰ ਨਾਨਕ ਨੇ ਤੇਰੇ ਦਰ ਦੀ ਪਨਾਹ ਲਈ ਹੈ, ਹੇ ਸਾਹਿਬ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ।
English
As it pleases You, please protect and preserve me; servant Nanak seeks Sanctuary at Your Door. ||4||1||
ਧਨਾਸਰੀ ਮਹਲਾ ੫ ॥
dhanaasaree mahalaa 5 |
Punjabi
ਧਨਾਸਰੀ ਪੰਜਵੀਂ ਪਾਤਿਸ਼ਾਹੀ।
English
Dhanaasaree, Fifth Mehl:
ਬਿਨੁ ਜਲ. ਪ੍ਰਾਨ ਤਜੇ ਹੈ ਮੀਨਾ; ਜਿਨਿ ਜਲ ਸਿਉ ਹੇਤੁ ਬਢਾਇਓ ॥
bin jal. praan taje hai meenaa; jin jal siau het badtaaeo |
Punjabi
ਮੱਛੀ, ਜਿਸ ਨੇ ਪਾਣੀ ਨਾਲ ਘਣਾ ਪਿਆਰ ਪਾਇਆ ਹੋਇਆ ਹੈ, ਪਾਣੀ ਦੇ ਬਗੈਰ ਜਾਨ ਦੇ ਦਿੰਦੀ ਹੈ।
English
The fish out of water loses its life; it is deeply in love with the water.
ਕਮਲ ਹੇਤਿ ਬਿਨਸਿਓ ਹੈ ਭਵਰਾ; ਉਨਿ ਮਾਰਗੁ ਨਿਕਸਿ. ਨ ਪਾਇਓ ॥੧॥
kamal het binasio hai bhavaraa; un maarag nikas. na paaeo |1|
Punjabi
ਕੰਵਲ ਦੇ ਪ੍ਰੇਮ ਅੰਦਰ ਫਸ, ਭਉਰਾ ਮਰ ਮੁਕਦਾ ਹੈ। ਇਸ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭਦਾ।
English
The bumble bee, totally in love with the lotus flower, is lost in it; it cannot find the way to escape from it. ||1||
ਅਬ ਮਨ; ਏਕਸ ਸਿਉ ਮੋਹੁ ਕੀਨਾ ॥
ab man; ekas siau mohu keenaa |
Punjabi
ਹੁਣ ਮੇਰੇ ਮਨ ਨੇ ਇੱਕ ਸੁਆਮੀ ਨਾਲ ਪ੍ਰੇਮ ਪਾ ਲਿਆ ਹੈ।
English
Now, my mind has nurtured love for the One Lord.
ਮਰੈ ਨ ਜਾਵੈ. ਸਦ ਹੀ ਸੰਗੇ; ਸਤਿਗੁਰਸਬਦੀ ਚੀਨਾ ॥੧॥ ਰਹਾਉ ॥
marai na jaavai. sad hee sange; satigurasabadee cheenaa |1| rahaau |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ, ਜੋ ਮਰਦਾ ਨਹੀਂ, ਨਾਂ ਹੀ ਜੰਮਦਾ ਹੈ ਅਤੇ ਹਮੇਸ਼ਾਂ ਮੇਰੇ ਅੰਗ ਸੰਗ ਹੈ। ਠਹਿਰਾਓ।
English
He does not die, and is not born; He is always with me. Through the Word of the True Guru's Shabad, I know Him. ||1||Pause||