Ang 5
ਨਾਨਕ. ਆਖਣਿ ਸਭੁ ਕੋ ਆਖੈ; ਇਕ ਦੂ ਇਕੁ, ਸਿਆਣਾ ॥
naanak. aakhan sabh ko aakhai; ik doo ik, siaanaa |
Punjabi
ਨਾਨਕ! ਸਾਰੇ ਤੇਰੀ ਕਥਾ ਵਰਨਣ ਕਰਦੇ ਹਨ ਤੇ ਇਕ ਨਾਲੋ ਇਕ ਵਧੇਰੇ ਅਕਲਮੰਦ ਹੈ।
English
O Nanak, everyone speaks of Him, each one wiser than the rest.
ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ॥
vaddaa saahib, vaddee naaee; keetaa jaa kaa hovai |
Punjabi
ਵਿਸ਼ਾਲ ਹੈ ਮਾਲਕ ਤੇ ਵਿਸ਼ਾਲ ਉਸ ਦਾ ਨਾਮ ਅਤੇ ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।
English
Great is the Master, Great is His Name. Whatever happens is according to His Will.
ਨਾਨਕ. ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥
naanak. je ko aapau jaanai; agai geaa na sohai |21|
Punjabi
ਨਾਨਕ! ਜੇਕਰ ਕੋਈ ਜਾਣਾ ਆਪਣੇ ਆਪ ਨੂੰ ਕਰਣ-ਯੋਗ ਮੰਨ ਲਵੇ, ਅਗਲੇ ਲੋਕ ਵਿੱਚ ਪੁੱਜਣ ਤੇ ਉਹ ਸੁਭਾਇਮਾਨ ਨਹੀਂ ਲੱਗੇਗਾ।
English
O Nanak, one who claims to know everything shall not be decorated in the world hereafter. ||21||
ਪਾਤਾਲਾ ਪਾਤਾਲ ਲਖ; ਆਗਾਸਾ ਆਗਾਸ ॥
paataalaa paataal lakh; aagaasaa aagaas |
Punjabi
ਪਇਆਲਾ ਦੇ ਹੇਠਾਂ ਪਇਆਲ ਹਨ ਅਤੇ ਲਖੂਖ਼ਾ (ਲਖਾਂ) ਅਸਮਾਨਾ ਉਤੇ ਅਸਮਾਨ।
English
There are nether worlds beneath nether worlds, and hundreds of thousands of heavenly worlds above.
ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥
orrak orrak bhaal thake; ved kehan ik vaat |
Punjabi
ਧਾਰਮਕ ਗ੍ਰੰਥ ਇਕ ਗੱਲ ਆਖਦੇ ਹਨ ਰੱਬ ਦੇ ਅੰਤ ਅਤੇ ਹੱਦ ਬੰਨਿਆਂ ਨੂੰ ਲੱਭਦੇ ਹੋਏ, ਨਾਕਾਮਯਾਬ ਹੋ, ਲੋਕ ਹਾਰ ਹੁਟ ਗਏ ਹਨ।
English
The Vedas say that you can search and search for them all, until you grow weary.
ਸਹਸ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥
sehas atthaarah kehan katebaa; asuloo ik dhaat |
Punjabi
ਯਹੁਦੀ, ਈਸਾਈ ਤੇ ਮੁਸਲਿਮ ਧਾਰਮਕ ਗਰੰਥ ਆਖਦੇ ਹਨ, ਕਿ ਅਠਾਰਾ ਹਜ਼ਾਰ ਆਲਮ ਹਨ, ਪ੍ਰੰਤੂ ਅਸਲ ਵਿੱਚ ਇਕੋ ਹੀ ਸਾਰ-ਤਤ ਹੈ, ਕਿ ਪ੍ਰਭੂ ਬੇਅੰਤ ਹੈ।
English
The scriptures say that there are 18,000 worlds, but in reality, there is only One Universe.
ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ ॥
lekhaa hoe ta likheeai; lekhai hoe vinaas |
Punjabi
ਜੇਕਰ ਉਸਦਾ ਕੋਈ ਹਿਸਾਬ ਕਿਤਾਬ ਹੋਵੇ, ਕੇਵਲ ਤਾ ਹੀ ਇਨਸਾਨ ਉਸਨੂੰ ਲਿਖ ਸਕਦਾ ਹੈ ਕਿ ਵਾਹਿਗੁਰੂ ਦਾ ਹਿਸਾਬ ਕਿਤਾਬ ਮੁਕਦਾ ਨਹੀਂ ਅਤੇ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਇਨਸਾਨ ਖੁਦ ਹੀ ਮੁਕ ਜਾਂਦਾ ਹੈ।
English
If you try to write an account of this, you will surely finish yourself before you finish writing it.
ਨਾਨਕ. ਵਡਾ ਆਖੀਐ; ਆਪੇ ਜਾਣੈ ਆਪੁ ॥੨੨॥
naanak. vaddaa aakheeai; aape jaanai aap |22|
Punjabi
ਹੇ ਨਾਨਕ! ਉਸਨੂੰ ਵਿਸ਼ਾਲ ਵਰਨਣ ਕਰ। ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ।
English
O Nanak, call Him Great! He Himself knows Himself. ||22||
ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥
saalaahee saalaeh; etee surat na paaeea |
Punjabi
ਸ਼ਲਾਘਾ ਕਰਨ ਵਾਲੇ ਸਾਹਿਬ ਦੀ ਸ਼ਲਾਘਾ ਕਰਦੇ ਹਨ, ਪਰ ਉਨ੍ਹਾਂ ਨੂੰ ਏਨੀ ਸਮਝ ਪ੍ਰਾਪਤ ਨਹੀਂ ਹੁੰਦੀ
English
The praisers praise the Lord, but they do not obtain intuitive understanding
ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥
nadeea atai vaah; paveh samund, na jaaneeeh |
Punjabi
ਕਿ ਉਸਦੀ ਵਿਸ਼ਾਲਤਾ ਨੂੰ ਜਾਣ ਲੈਣਾ ਹੈ ਇਸ ਤਰਾਂ ਹੈ ਜਿਸ ਤਰ੍ਹਾਂ ਸਮੁੰਦਰ ਵਿੱਚ ਡਿੱਗਣ ਵਾਲੇ ਨਾਲੇ ਤੇ ਦਰਿਆ ਇਸਦੇ ਵਿਸਥਾਰ ਨੂੰ ਨਹੀਂ ਸਮਝਦੇ।
English
the streams and rivers flowing into the ocean do not know its vastness.
ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥
samund saah sulataan; girahaa setee maal dhan |
Punjabi
ਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤਿ, ਰਾਜੇ ਅਤੇ ਮਹਾਰਾਜੇ,
English
Even kings and emperors, with mountains of property and oceans of wealth
ਕੀੜੀ ਤੁਲਿ ਨ ਹੋਵਨੀ; ਜੇ ਤਿਸੁ, ਮਨਹੁ ਨ ਵੀਸਰਹਿ ॥੨੩॥
keerree tul na hovanee; je tis, manahu na veesareh |23|
Punjabi
ਕੀੜੀ ਦੇ ਬਰਾਬਰ ਨਹੀਂ ਹੁੰਦੇ ਜੋ ਆਪਣੇ ਚਿੱਤ ਅੰਦਰ ਪ੍ਰਭੂ ਨਾ ਭੁਲੇ।
English
-these are not even equal to an ant, who does not forget God. ||23||
ਅੰਤੁ ਨ. ਸਿਫਤੀ; ਕਹਣਿ. ਨ ਅੰਤੁ ॥
ant na. sifatee; kehan. na ant |
Punjabi
ਸੁਆਮੀ ਦੀ ਸਿਫ਼ਤ ਸ਼ਲਾਘਾ ਦਾ ਕੋਈ ਓੜਕ ਨਹੀਂ ਤੇ ਨਾਹੀ ਓੜਕ ਹੈ ਇਸ ਦੇ ਆਖਣ ਵਾਲਿਆਂ ਦਾ।
English
Endless are His Praises, endless are those who speak them.
ਅੰਤੁ ਨ. ਕਰਣੈ; ਦੇਣਿ. ਨ ਅੰਤੁ ॥
ant na. karanai; den. na ant |
Punjabi
ਬੇ-ਅੰਦਾਜ਼ ਹਨ ਉਸਦੇ ਕੰਮ ਅਤੇ ਬੇ-ਅੰਦਾਜ਼ਾ ਉਸ ਦੀਆਂ ਦਾਤਾਂ।
English
Endless are His Actions, endless are His Gifts.
ਅੰਤੁ ਨ. ਵੇਖਣਿ; ਸੁਣਣਿ. ਨ ਅੰਤੁ ॥
ant na. vekhan; sunan. na ant |
Punjabi
ਵਾਹਿਗੁਰੂ ਦੇ ਦੇਖਣ ਦਾ ਕੋਈ ਓੜਕ ਨਹੀਂ ਅਤੇ ਨਾਂ ਹੀ ਓੜਕ ਹੈ ਉਸਦੇ ਸਰਵਣ ਕਰਨ ਦਾ।
English
Endless is His Vision, endless is His Hearing.
ਅੰਤੁ ਨ ਜਾਪੈ; ਕਿਆ ਮਨਿ ਮੰਤੁ ॥
ant na jaapai; kiaa man mant |
Punjabi
ਸਾਹਿਬ ਦੇ ਦਿਲ ਦਾ ਕੀ ਮਨੋਰਥ ਹੈ? ਇਸ ਦਾ ਓੜਕ ਜਾਣਿਆ ਨਹੀਂ ਜਾਂਦਾ।
English
His limits cannot be perceived. What is the Mystery of His Mind?
ਅੰਤੁ ਨ ਜਾਪੈ; ਕੀਤਾ ਆਕਾਰੁ ॥
ant na jaapai; keetaa aakaar |
Punjabi
ਉਸਦੀ ਰਚੀ ਹੋਈ ਰਚਨਾ ਦਾ ਓੜਕ ਮਲੂਮ ਨਹੀਂ ਹੁੰਦਾ।
English
The limits of the created universe cannot be perceived.
ਅੰਤੁ ਨ ਜਾਪੈ ਪਾਰਾਵਾਰੁ ॥
ant na jaapai paaraavaar |
Punjabi
ਉਸਦੇ ਇਸ ਤੇ ਉਸ ਕਿਨਾਰੇ ਦਾ ਥਹੁ ਪਤਾ ਜਾਣਿਆ ਨਹੀਂ ਜਾਂਦਾ।
English
Its limits here and beyond cannot be perceived.
ਅੰਤ ਕਾਰਣਿ; ਕੇਤੇ ਬਿਲਲਾਹਿ ॥
ant kaaran; kete bilalaeh |
Punjabi
ਉਸਦਾ ਹੱਦ-ਬੰਨਾ ਜਾਣਨ ਲਈ ਘਨੇਰੇ ਵਿਰਲਾਪ ਕਰਦੇ ਹਨ,
English
Many struggle to know His limits,
ਤਾ ਕੇ ਅੰਤ; ਨ ਪਾਏ ਜਾਹਿ ॥
taa ke ant; na paae jaeh |
Punjabi
ਪ੍ਰੰਤੂ ਉਸਦੇ ਓੜਕਾਂ ਦਾ ਪਤਾ ਨਹੀਂ ਲੱਗਦਾ।
English
but His limits cannot be found.
ਏਹੁ ਅੰਤੁ; ਨ ਜਾਣੈ ਕੋਇ ॥
ehu ant; na jaanai koe |
Punjabi
ਇਹ ਪਾਰਾਵਾਰ ਕੋਈ ਨਹੀਂ ਜਾਣ ਸਕਦਾ।
English
No one can know these limits.
ਬਹੁਤਾ ਕਹੀਐ; ਬਹੁਤਾ ਹੋਇ ॥
bahutaa kaheeai; bahutaa hoe |
Punjabi
ਜਿੰਨਾ ਵਧੇਰੇ ਅਸੀਂ ਬਿਆਨ ਕਰਦੇ ਹਾਂ, ਓਨਾ ਵਧੇਰੇ ਅਪਰਸਿਧ ਉਹ ਹੋ ਜਾਂਦਾ ਹੈ।
English
The more you say about them, the more there still remains to be said.
ਵਡਾ ਸਾਹਿਬੁ; ਊਚਾ ਥਾਉ ॥
vaddaa saahib; aoochaa thaau |
Punjabi
ਵਿਸ਼ਾਲ ਹੈ ਸੁਆਮੀ ਅਤੇ ਬੁਲੰਦ ਉਸ ਦਾ ਆਸਣ।
English
Great is the Master, High is His Heavenly Home.
ਊਚੇ ਉਪਰਿ; ਊਚਾ ਨਾਉ ॥
aooche upar; aoochaa naau |
Punjabi
ਉਸਦਾ ਨਾਮ ਉਚਿਆਂ ਤੋਂ ਮਹਾਨ ਉੱਚਾ ਹੈ।
English
Highest of the High, above all is His Name.
ਏਵਡੁ ਊਚਾ; ਹੋਵੈ ਕੋਇ ॥
evadd aoochaa; hovai koe |
Punjabi
ਜੇਕਰ ਕੋਈ ਜਣਾ ਐਡਾ ਵੱਡਾ ਤੇ ਉੱਚਾ ਹੋਵੇ, ਜਿੱਡਾ ਉਹ ਹੈ,
English
Only one as Great and as High as God
ਤਿਸੁ ਊਚੇ ਕਉ; ਜਾਣੈ ਸੋਇ ॥
tis aooche kau; jaanai soe |
Punjabi
ਤਦ ਹੀ ਉਹ ਉਸ ਨੂੰ ਜਾਣ ਸਕੇਗਾ।
English
can know His Lofty and Exalted State.
ਜੇਵਡੁ ਆਪਿ; ਜਾਣੈ ਆਪਿ ਆਪਿ ॥
jevadd aap; jaanai aap aap |
Punjabi
ਉਹ ਕਿੱਡਾ ਵੱਡਾ ਹੈ, ਉਹ ਖੁਦ ਹੀ ਜਾਣਦਾ ਹੈ।
English
Only He Himself is that Great. He Himself knows Himself.
ਨਾਨਕ ਨਦਰੀ; ਕਰਮੀ ਦਾਤਿ ॥੨੪॥
naanak nadaree; karamee daat |24|
Punjabi
ਹੇ ਨਾਨਕ! ਕ੍ਰਿਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ੀਸ਼ਾ ਬਖਸ਼ਦਾ ਹੈ।
English
O Nanak, by His Glance of Grace, He bestows His Blessings. ||24||
ਬਹੁਤਾ ਕਰਮੁ; ਲਿਖਿਆ ਨਾ ਜਾਇ ॥
bahutaa karam; likhiaa naa jaae |
Punjabi
ਘਨੇਰੀਆਂ ਹਨ ਉਸ ਦੀਆਂ ਬਖਸ਼ਿਸ਼ਾਂ ਇਹ ਲਿਖੀਆਂ ਨਹੀਂ ਜਾ ਸਕਦੀਆਂ।
English
His Blessings are so abundant that there can be no written account of them.
ਵਡਾ ਦਾਤਾ; ਤਿਲੁ ਨ ਤਮਾਇ ॥
vaddaa daataa; til na tamaae |
Punjabi
ਉਹ ਭਾਰਾ ਦਾਤਾਰ ਹੈ ਅਤੇ ਉਸਨੂੰ ਭੋਰਾ ਭੀ ਤਮ੍ਹਾ ਨਹੀਂ।
English
The Great Giver does not hold back anything.
ਕੇਤੇ ਮੰਗਹਿ; ਜੋਧ ਅਪਾਰ ॥
kete mangeh; jodh apaar |
Punjabi
ਸੂਰਮਿਆਂ ਦੇ ਸਮੂਦਾਇ ਬੇ-ਅੰਤ ਸਾਹਿਬ ਦੇ ਦਰ ਤੇ ਖੈਰ ਮੰਗਦੇ ਹਨ।
English
There are so many great, heroic warriors begging at the Door of the Infinite Lord.
ਕੇਤਿਆ ਗਣਤ; ਨਹੀ ਵੀਚਾਰੁ ॥
ketiaa ganat; nahee veechaar |
Punjabi
ਘਣੇ ਹੀ ਗਿਣਤੀ ਤੋਂ ਬਾਹਰ ਉਸਨੂੰ ਸੋਚਦੇ ਸਮਝਦੇ ਹਨ।
English
So many contemplate and dwell upon Him, that they cannot be counted.
ਕੇਤੇ; ਖਪਿ ਤੁਟਹਿ ਵੇਕਾਰ ॥
kete; khap tutteh vekaar |
Punjabi
ਬਹੁਤੇ ਵੈਲ ਅੰਦਰ ਖੁਰ ਕੇ ਖਤਮ ਹੋ ਜਾਂਦੇ ਹਨ।
English
So many waste away to death engaged in corruption.
ਕੇਤੇ; ਲੈ ਲੈ ਮੁਕਰੁ ਪਾਹਿ ॥
kete; lai lai mukar paeh |
Punjabi
ਕਈ ਲਗਾਤਾਰ ਦਾਤਾਂ ਲੈਂਦੇ ਹਨ ਅਤੇ ਤਾਂ ਭੀ ਉਨ੍ਹਾਂ ਤੋਂ ਮਨੁਕਰ ਹੋ ਜਾਂਦੇ ਹਨ।
English
So many take and take again, and then deny receiving.
ਕੇਤੇ ਮੂਰਖ; ਖਾਹੀ ਖਾਹਿ ॥
kete moorakh; khaahee khaeh |
Punjabi
ਕਈ ਬੇ-ਸਮਝ ਖਾਣ ਵਾਲੇ ਖਾਈ ਹੀ ਜਾਂਦੇ ਹਨ।
English
So many foolish consumers keep on consuming.
ਕੇਤਿਆ; ਦੂਖ ਭੂਖ ਸਦ ਮਾਰ ॥
ketiaa; dookh bhookh sad maar |
Punjabi
ਘਣੇ ਹੀ ਤਕਲੀਫ ਫਾਕਾ-ਕਸ਼ੀ ਅਤੇ ਹਮੇਸ਼ਾਂ ਦੀ ਕੁਟਫਾਟ ਸਹਾਰਦੇ ਹਨ।
English
So many endure distress, deprivation and constant abuse.
ਏਹਿ ਭਿ ਦਾਤਿ ਤੇਰੀ; ਦਾਤਾਰ ॥
ehi bhi daat teree; daataar |
Punjabi
ਇਹ ਭੀ ਤੇਰੀਆਂ ਬਖਸ਼ੀਸ਼ਾਂ ਹਨ, ਹੇ ਦਾਤੇ!
English
Even these are Your Gifts, O Great Giver!
ਬੰਦਿ ਖਲਾਸੀ; ਭਾਣੈ ਹੋਇ ॥
band khalaasee; bhaanai hoe |
Punjabi
ਕੈਦ ਤੋਂ ਰਿਹਾਈ ਹਰੀ ਦੇ ਹੁਕਮ ਨਾਲ ਹੁੰਦੀ ਹੈ।
English
Liberation from bondage comes only by Your Will.
ਹੋਰੁ; ਆਖਿ ਨ ਸਕੈ ਕੋਇ ॥
hor; aakh na sakai koe |
Punjabi
ਹੋਰਸ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
English
No one else has any say in this.
ਜੇ ਕੋ ਖਾਇਕੁ; ਆਖਣਿ ਪਾਇ ॥
je ko khaaeik; aakhan paae |
Punjabi
ਜੇਕਰ ਕੋਈ ਮੂਰਖ ਦਖਲ ਦੇਣ ਦਾ ਹੀਆ ਕਰੇ,
English
If some fool should presume to say that he does,
ਓਹੁ ਜਾਣੈ; ਜੇਤੀਆ ਮੁਹਿ ਖਾਇ ॥
ohu jaanai; jeteea muhi khaae |
Punjabi
ਉਹੀ ਜਾਣੇਗਾ ਕਿ ਉਸ ਦੇ ਮੂੰਹ ਉਤੇ ਕਿੰਨੀਆਂ ਕੁ ਸੱਟਾਂ ਪੈਦੀਆਂ ਹਨ।
English
he shall learn, and feel the effects of his folly.
ਆਪੇ ਜਾਣੈ; ਆਪੇ ਦੇਇ ॥
aape jaanai; aape dee |
Punjabi
ਸਾਈਂ ਸਾਰਾ ਕੁਛ ਖੁਦ ਜਾਣਦਾ ਹੈ ਤੇ ਖੁਦ ਹੀ ਦਿੰਦਾ ਹੈ।
English
He Himself knows, He Himself gives.
ਆਖਹਿ; ਸਿ ਭਿ ਕੇਈ ਕੇਇ ॥
aakheh; si bhi keee kee |
Punjabi
ਪੁਨਾਂ, ਵਿਰਲੇ ਹਨ ਉਹ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ।
English
Few, very few are those who acknowledge this.
ਜਿਸ ਨੋ ਬਖਸੇ; ਸਿਫਤਿ ਸਾਲਾਹ ॥
jis no bakhase; sifat saalaah |
Punjabi
ਜਿਸ ਨੂੰ ਸਾਹਿਬ ਆਪਣੀ ਕੀਰਤੀ ਅਤੇ ਸ਼ਲਾਘਾ ਕਰਨੀ ਪਰਦਾਨ ਕਰਦਾ ਹੈ,
English
One who is blessed to sing the Praises of the Lord,
ਨਾਨਕ; ਪਾਤਿਸਾਹੀ ਪਾਤਿਸਾਹੁ ॥੨੫॥
naanak; paatisaahee paatisaahu |25|
Punjabi
ਹੇ ਨਾਨਕ! ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ।
English
O Nanak, is the king of kings. ||25||
ਅਮੁਲ ਗੁਣ; ਅਮੁਲ ਵਾਪਾਰ ॥
amul gun; amul vaapaar |
Punjabi
ਅਨਮੁਲ ਹਨ ਤੇਰੀਆਂ ਚੰਗਿਆਈਆਂ, ਹੇ ਸਾਹਿਬ! ਅਤੇ ਅਨਮੁਲ ਤੇਰਾ ਵਣਜ।
English
Priceless are His Virtues, Priceless are His Dealings.
ਅਮੁਲ ਵਾਪਾਰੀਏ; ਅਮੁਲ ਭੰਡਾਰ ॥
amul vaapaaree; amul bhanddaar |
Punjabi
ਅਨਮੁਲ ਹਨ ਤੇਰੇ ਵੱਣਜਾਰੇ ਤੇ ਅਨਮੁਲ ਤੇਰੇ ਖਜਾਨੇ।
English
Priceless are His Dealers, Priceless are His Treasures.
ਅਮੁਲ ਆਵਹਿ; ਅਮੁਲ ਲੈ ਜਾਹਿ ॥
amul aaveh; amul lai jaeh |
Punjabi
ਅਨਮੁਲ ਹਨ ਜੋ ਤੇਰੇ ਕੋਲ ਆਉਂਦੇ ਹਨ ਅਤੇ ਅਨਮੁਲ ਉਹ ਜੋ ਤੇਰੇ ਕੋਲੋ ਸੌਦਾ ਖਰੀਦ ਕੇ ਲੈ ਜਾਂਦੇ ਹਨ।
English
Priceless are those who come to Him, Priceless are those who buy from Him.
ਅਮੁਲ ਭਾਇ; ਅਮੁਲਾ ਸਮਾਹਿ ॥
amul bhaae; amulaa samaeh |
Punjabi
ਅਨਮੁਲ ਹੈ ਤੇਰੀ ਪ੍ਰੀਤ ਅਤੇ ਅਨਮੁਲ ਤੇਰੇ ਅੰਦਰ ਲੀਨਤਾ।
English
Priceless is Love for Him, Priceless is absorption into Him.
ਅਮੁਲੁ ਧਰਮੁ; ਅਮੁਲੁ ਦੀਬਾਣੁ ॥
amul dharam; amul deebaan |
Punjabi
ਅਨਮੁਲ ਹੈ ਤੇਰਾ ਈਸ਼ਵਰੀ ਕਾਨੂੰਨ ਅਤੇ ਅਨਮੁਲ ਤੇਰਾ ਦਰਬਾਰ।
English
Priceless is the Divine Law of Dharma, Priceless is the Divine Court of Justice.
ਅਮੁਲੁ ਤੁਲੁ; ਅਮੁਲੁ ਪਰਵਾਣੁ ॥
amul tul; amul paravaan |
Punjabi
ਅਨਮੁਲ ਹੈ ਤੇਰੀ ਤਕੜੀ ਅਤੇ ਅਨਮੁਲ ਤੇਰੇ ਵੱਟੇ!
English
Priceless are the scales, priceless are the weights.
ਅਮੁਲੁ ਬਖਸੀਸ; ਅਮੁਲੁ ਨੀਸਾਣੁ ॥
amul bakhasees; amul neesaan |
Punjabi
ਅਨਮੁਲ ਹਨ ਤੇਰੀਆਂ ਦਾਤਾਂ ਅਤੇ ਅਨਮੁਲ ਹੈ ਤੇਰੀ ਪਰਵਾਨਗੀ ਦਾ ਚਿੰਨ੍ਹ!
English
Priceless are His Blessings, Priceless is His Banner and Insignia.
ਅਮੁਲੁ ਕਰਮੁ; ਅਮੁਲੁ ਫੁਰਮਾਣੁ ॥
amul karam; amul furamaan |
Punjabi
ਅਨਮੁਲ ਹੈ ਤੇਰੀ ਰਹਿਮਤ ਅਤੇ ਅਨਮੁਲ ਤੇਰਾ ਹੁਕਮ।
English
Priceless is His Mercy, Priceless is His Royal Command.
ਅਮੁਲੋ ਅਮੁਲੁ; ਆਖਿਆ ਨ ਜਾਇ ॥
amulo amul; aakhiaa na jaae |
Punjabi
ਮੁਲ ਤੋਂ ਪਰੇ ਅਤੇ ਅਮੋਲਕ, ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ।
English
Priceless, O Priceless beyond expression!
ਆਖਿ ਆਖਿ; ਰਹੇ ਲਿਵ ਲਾਇ ॥
aakh aakh; rahe liv laae |
Punjabi
ਲਗਾਤਾਰ ਤੇਰਾ ਉਚਾਰਣ ਕਰਨ ਦੁਆਰਾ, ਹੇ ਮਾਲਕ! ਮੈਂ ਤੇਰੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
English
Speak of Him continually, and remain absorbed in His Love.
ਆਖਹਿ ਵੇਦ; ਪਾਠ ਪੁਰਾਣ ॥
aakheh ved; paatth puraan |
Punjabi
ਵੇਦਾਂ ਅਤੇ ਪੁਰਾਣਾ ਦੇ ਪਾਠੀ ਤੈਨੂੰ ਹੀ ਪੁਕਾਰਦੇ ਹਨ।
English
The Vedas and the Puraanas speak.
ਆਖਹਿ; ਪੜੇ ਕਰਹਿ ਵਖਿਆਣ ॥
aakheh; parre kareh vakhiaan |
Punjabi
ਪੜ੍ਹੇ ਲਿਖੇ ਤੇਰਾ ਨਾਮ ਉਚਾਰਦੇ ਅਤੇ ਤੇਰੇ ਬਾਰੇ ਭਾਸ਼ਨ ਦਿੰਦੇ ਹਨ।
English
The scholars speak and lecture.
ਆਖਹਿ ਬਰਮੇ; ਆਖਹਿ ਇੰਦ ॥
aakheh barame; aakheh ind |
Punjabi
ਬਰ੍ਹਮੇ ਤੇਰਾ ਜ਼ਿਕਰ ਕਰਦੇ ਹਨ ਅਤੇ ਇੰਦ੍ਰ ਭੀ ਤੇਰਾ ਹੀ ਜ਼ਿਕਰ ਕਰਦੇ ਹਨ।
English
Brahma speaks, Indra speaks.