Ekam
Guru Granth Sahib

Ang 712

Ang 712 · Line 1

ਬਿਨੁ ਸਿਮਰਨ. ਜੋ ਜੀਵਨੁ ਬਲਨਾ; ਸਰਪ ਜੈਸੇ ਅਰਜਾਰੀ ॥

bin simaran. jo jeevan balanaa; sarap jaise arajaaree |

Punjabi

ਸੁਆਮੀ ਦੀ ਬੰਦਗੀ ਦੇ ਬਾਝੋਂ ਜੀਉਣਾ ਅੱਗ ਵਿੱਚ ਸੜਨ ਦੀ ਤਰ੍ਹਾਂ ਹੈ ਭਾਵਨੂੰ ਇਹ ਜਿੰਦਗੀ ਸੱਪ ਦੀ ਜਿੰਦਗੀ ਦੇ ਤੁੱਲ ਲੰਬੀ ਹੀ ਕਿਉਂ ਨਾਂ ਹੋਵੇ।

Bhai Manmohan Singh (Shabad OS, CC BY-SA)

English

Without meditating in remembrance on the Lord, life is like a burning fire, even if one lives long, like a snake.

Dr. Sant Singh Khalsa (Shabad OS, CC BY-SA)
Ang 712 · Line 2

ਨਵ ਖੰਡਨ ਕੋ ਰਾਜੁ ਕਮਾਵੈ; ਅੰਤਿ ਚਲੈਗੋ ਹਾਰੀ ॥੧॥

nav khanddan ko raaj kamaavai; ant chalaigo haaree |1|

Punjabi

ਭਾਵਨੂੰ ਆਦਮੀ ਧਰਤੀ ਤੇ ਨਵਾਂ ਹੀ ਖਿੱਤਿਆ ਤੇ ਹਕੂਮਤ ਕਰਦਾ ਹੋਵੇ, ਪ੍ਰੰਤੂ ਸੁਆਮੀ ਦੇ ਸਿਮਰਨ ਦੇ ਬਾਝੋਂ ਅਖੀਰ ਨੂੰ ਉਹ ਬਾਜ਼ੀ ਹਾਰ ਕੇ ਟੁਰ ਵੰਞੇਗਾ।

Bhai Manmohan Singh (Shabad OS, CC BY-SA)

English

One may rule over the nine regions of the earth, but in the end, he shall have to depart, losing the game of life. ||1||

Dr. Sant Singh Khalsa (Shabad OS, CC BY-SA)
Ang 712 · Line 3

ਗੁਣ ਨਿਧਾਨ ਗੁਣ ਤਿਨ ਹੀ ਗਾਏ; ਜਾ ਕਉ ਕਿਰਪਾ ਧਾਰੀ ॥

gun nidhaan gun tin hee gaae; jaa kau kirapaa dhaaree |

Punjabi

ਕੇਵਲ ਓਹੀ, ਵਡਿਆਈਆਂ ਹਦੇ ਖਜਾਨੇ, ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਜਿਸ ਉਤੇ ਉਸ ਦੀ ਮਿਹਰ ਹੈ।

Bhai Manmohan Singh (Shabad OS, CC BY-SA)

English

He alone sings the Glorious Praises of the Lord, the treasure of virtue, upon whom the Lord showers His Grace.

Dr. Sant Singh Khalsa (Shabad OS, CC BY-SA)
Ang 712 · Line 4

ਸੋ ਸੁਖੀਆ ਧੰਨੁ ਉਸੁ ਜਨਮਾ; ਨਾਨਕ. ਤਿਸੁ ਬਲਿਹਾਰੀ ॥੨॥੨॥

so sukheea dhan us janamaa; naanak. tis balihaaree |2|2|

Punjabi

ਉਹ ਹੀ ਆਰਾਮ ਵਿੱਚ ਹੈ ਅਤੇ ਉਸੇ ਦਾ ਹੀ ਹੈ ਸੁਲੱਖਣਾ ਜਨਮ, ਜੋ ਪ੍ਰਭੂ ਦਾ ਜੱਸ ਗਾਉਂਦਾ ਹੈ। ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ।

Bhai Manmohan Singh (Shabad OS, CC BY-SA)

English

He is at peace, and his birth is blessed; Nanak is a sacrifice to him. ||2||2||

Dr. Sant Singh Khalsa (Shabad OS, CC BY-SA)
Ang 712 · Line 5

ਟੋਡੀ ਮਹਲਾ ੫ ਘਰੁ ੨ ਚਉਪਦੇ ॥

ttoddee mahalaa 5 ghar 2 chaupade |

Punjabi

ਟੋਡੀ ਪੰਜਵੀਂ ਪਾਤਿਸ਼ਾਹੀ। ਚਉਪਦੇ।

Bhai Manmohan Singh (Shabad OS, CC BY-SA)

English

Todee, Fifth Mehl, Second House, Chau-Padhay:

Dr. Sant Singh Khalsa (Shabad OS, CC BY-SA)
Ang 712 · Line 6

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 712 · Line 7

ਧਾਇਓ ਰੇ ਮਨ; ਦਹ ਦਿਸ ਧਾਇਓ ॥

dhaaeo re man; deh dis dhaaeo |

Punjabi

ਇਹ ਮਨ ਦੱਸੀ ਪਾਸੀਂ ਭਟਕਦਾ, ਭਟਕਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

The mind wanders, wandering in the ten directions.

Dr. Sant Singh Khalsa (Shabad OS, CC BY-SA)
Ang 712 · Line 8

ਮਾਇਆ ਮਗਨ ਸੁਆਦਿ ਲੋਭਿ ਮੋਹਿਓ; ਤਿਨਿ ਪ੍ਰਭਿ ਆਪਿ ਭੁਲਾਇਓ ॥ ਰਹਾਉ ॥

maaeaa magan suaad lobh mohio; tin prabh aap bhulaaeo | rahaau |

Punjabi

ਇਨਸਾਨ ਮਾਲ ਮਿਲਖ ਅੰਦਰ ਮਤਵਾਲਾ ਹੈ ਅਤੇ ਲਾਲਚ ਦੇ ਸਵਾਦ ਨੇ ਉਸ ਨੂੰ ਮੋਹਿਆ ਹੋਇਆ ਹੈ। ਉਸ ਸਾਈਂ ਦੇ ਖੁਦ ਨੂੰ ਕੁਰਾਹੇ ਪਾਇਆ ਹੋਇਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

It is intoxicated by Maya, enticed by the taste of greed. God Himself has deluded it. ||Pause||

Dr. Sant Singh Khalsa (Shabad OS, CC BY-SA)
Ang 712 · Line 9

ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ; ਇਕੁ ਮੁਹਤੁ. ਨ ਇਹੁ ਮਨੁ ਲਾਇਓ ॥

har kathaa har jas saadhasangat siau; ik muhat. na ihu man laaeo |

Punjabi

ਰੱਬ ਦੀ ਕਥਾ ਵਾਰਤਾ, ਰੱਬ ਦੀ ਕੀਰਤੀ ਅਤੇ ਸਤਿ ਸੰਗਤ ਨਾਲ, ਉਹ ਇਕ ਨਿਮਖ ਭਰ ਲਈ ਭੀ ਆਪਣੇ ਇਸ ਚਿੱਤ ਨੂੰ ਨਹੀਂ ਜੋੜਦਾ।

Bhai Manmohan Singh (Shabad OS, CC BY-SA)

English

He does not focus his mind, even for a moment, on the Lord's sermon, or the Lord's Praises, or the Saadh Sangat, the Company of the Holy.

Dr. Sant Singh Khalsa (Shabad OS, CC BY-SA)
Ang 712 · Line 10

ਬਿਗਸਿਓ ਪੇਖਿ ਰੰਗੁ ਕਸੁੰਭ ਕੋ; ਪਰ ਗ੍ਰਿਹ ਜੋਹਨਿ ਜਾਇਓ ॥੧॥

bigasio pekh rang kasunbh ko; par grih johan jaaeo |1|

Punjabi

ਉਹ ਕੁਸੁੰਭੇ ਦੇ ਫੁਲ ਦੀ ਰੰਗਤਾ (ਮਾਇਆ) ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਅਤੇ ਹੋਰਸ ਦੀ ਇਸਤਰੀ ਤੱਕਣ ਨੂੰ ਜਾਂਦਾ ਹੈ।

Bhai Manmohan Singh (Shabad OS, CC BY-SA)

English

He is excited, gazing on the transitory color of the safflower, and looking at other men's wives. ||1||

Dr. Sant Singh Khalsa (Shabad OS, CC BY-SA)
Ang 712 · Line 11

ਚਰਨ ਕਮਲ ਸਿਉ ਭਾਉ. ਨ ਕੀਨੋ; ਨਹ ਸਤ ਪੁਰਖੁ ਮਨਾਇਓ ॥

charan kamal siau bhaau. na keeno; neh sat purakh manaaeo |

Punjabi

ਪ੍ਰਭੂ ਦੇ ਕੰਵਲ ਚਰਨਾਂ ਨਾਲ ਉਹ ਪਿਆਰ ਨਹੀਂ ਕਰਦਾ, ਨਾਂ ਹੀ ਉਹ ਸੱਚੇ ਸੁਆਮੀ ਨੂੰ ਪ੍ਰਸੰਨ ਕਰਦਾ ਹੈ।

Bhai Manmohan Singh (Shabad OS, CC BY-SA)

English

He does not love the Lord's lotus feet, and he does not please the True Lord.

Dr. Sant Singh Khalsa (Shabad OS, CC BY-SA)
Ang 712 · Line 12

ਧਾਵਤ ਕਉ ਧਾਵਹਿ ਬਹੁ ਭਾਤੀ; ਜਿਉ ਤੇਲੀ ਬਲਦੁ ਭ੍ਰਮਾਇਓ ॥੨॥

dhaavat kau dhaaveh bahu bhaatee; jiau telee balad bhramaaeo |2|

Punjabi

ਤੇਰੀ ਦੋ ਬਲਦ ਦੇ ਚੱਕਰ ਕੱਟਣ ਦੀ ਮਾਨੰਦ ਉਹ ਉੱਡ ਪੁੱਡ ਜਾਣ ਵਾਲੇ ਪਦਾਰਥ ਮਗਰ ਅਨੇਕਾਂ ਤਰੀਕਿਆਂ ਨਾਲ ਭੱਜਿਆ ਫਿਰਦਾ ਹੈ।

Bhai Manmohan Singh (Shabad OS, CC BY-SA)

English

He runs around chasing the fleeting objects of the world, in all directions, like the ox around the oil press. ||2||

Dr. Sant Singh Khalsa (Shabad OS, CC BY-SA)
Ang 712 · Line 13

ਨਾਮ ਦਾਨੁ ਇਸਨਾਨੁ. ਨ ਕੀਓ; ਇਕ ਨਿਮਖ. ਨ ਕੀਰਤਿ ਗਾਇਓ ॥

naam daan isanaan. na keeo; ik nimakh. na keerat gaaeo |

Punjabi

ਉਹ ਨਾਮ ਦਾ ਸਿਮਰਨ, ਪੁੰਨਦਾਨ ਅਤੇ ਇਸ਼ਨਾਨ ਨਹੀਂ ਕਰਦਾ ਅਤੇ ਇਕ ਮੁਹਤ ਲਈ ਭੀ ਰੱਬ ਦੀ ਉਸਤਤ ਨਹੀਂ ਗਾਉਂਦਾ।

Bhai Manmohan Singh (Shabad OS, CC BY-SA)

English

He does not practice the Naam, the Name of the Lord; nor does he practice charity or inner cleansing.

Dr. Sant Singh Khalsa (Shabad OS, CC BY-SA)
Ang 712 · Line 14

ਨਾਨਾ ਝੂਠਿ ਲਾਇ. ਮਨੁ ਤੋਖਿਓ; ਨਹ ਬੂਝਿਓ ਅਪਨਾਇਓ ॥੩॥

naanaa jhootth laae. man tokhio; neh boojhio apanaaeo |3|

Punjabi

ਅਨੇਕਾਂ ਕੂੜਾਂ ਨਾਲ ਚਿਮੜ ਕੇ ਉਹ ਆਪਣੇ ਚਿੱਤ ਨੂੰ ਖੁਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਨਹੀਂ ਸਮਝਦਾ।

Bhai Manmohan Singh (Shabad OS, CC BY-SA)

English

He does not sing the Kirtan of the Lord's Praises, even for an instant. Clinging to his many falsehoods, he does not please his own mind, and he does not understand his own self. ||3||

Dr. Sant Singh Khalsa (Shabad OS, CC BY-SA)
Ang 712 · Line 15

ਪਰਉਪਕਾਰ. ਨ ਕਬਹੂ ਕੀਏ; ਨਹੀ ਸਤਿਗੁਰੁ ਸੇਵਿ ਧਿਆਇਓ ॥

praupakaar. na kabahoo kee; nahee satigur sev dhiaaeo |

Punjabi

ਉਹ ਕਦੇ ਭੀ ਹੋਰਨਾਂ ਦਾ ਭਲਾ ਨਹੀਂ ਕਰਦਾ, ਨਾਂ ਹੀ ਉਹ ਸੱਚੇ ਗੁਰਾਂ ਨੂੰ ਸੇਵਦਾ ਅਤੇ ਸਿਮਰਦਾ ਹੈ।

Bhai Manmohan Singh (Shabad OS, CC BY-SA)

English

He never does good deeds for others; he does not serve or meditate on the True Guru.

Dr. Sant Singh Khalsa (Shabad OS, CC BY-SA)
Ang 712 · Line 16

ਪੰਚ ਦੂਤ ਰਚਿ ਸੰਗਤਿ ਗੋਸਟਿ; ਮਤਵਾਰੋ ਮਦ ਮਾਇਓ ॥੪॥

panch doot rach sangat gosatt; matavaaro mad maaeo |4|

Punjabi

ਉਹ ਪੰਜ ਭੂਤਨਿਆਂ ਦੇ ਮੇਲ-ਮਿਲਾਪ ਅਤੇ ਚਰਚਾ ਵਾਰਤਾ ਅੰਦਰ ਲੀਨ ਹੋਇਆ ਹੋਇਆ ਸੰਸਾਰੀ ਪਦਾਰਥਾਂ ਦੇ ਹੰਕਾਰ ਦਾ ਮਤਵਾਲਾ ਹੈ।

Bhai Manmohan Singh (Shabad OS, CC BY-SA)

English

He is entangled in the company and the advice of the five demons, intoxicated by the wine of Maya. ||4||

Dr. Sant Singh Khalsa (Shabad OS, CC BY-SA)
Ang 712 · Line 17

ਕਰਉ ਬੇਨਤੀ ਸਾਧਸੰਗਤਿ ਹਰਿ; ਭਗਤਿ ਵਛਲ ਸੁਣਿ ਆਇਓ ॥

krau benatee saadhasangat har; bhagat vachhal sun aaeo |

Punjabi

ਵਾਹਿਗੁਰੂ ਨੂੰ ਆਪਣੇ ਸੰਤਾਂ ਦਾ ਪ੍ਰੀਤਵਾਨ ਸੁਣ ਕੇ, ਮਾਂ ਆ ਕੇ ਸਤਿ ਸੰਗਤ ਅੰਦਰ ਉਸ ਦੇ ਅੱਗੇ ਬਿਨੇ ਕਰਦਾ ਹੈ।

Bhai Manmohan Singh (Shabad OS, CC BY-SA)

English

I offer my prayer in the Saadh Sangat; hearing that the Lord is the Lover of His devotees, I have come.

Dr. Sant Singh Khalsa (Shabad OS, CC BY-SA)
Ang 712 · Line 18

ਨਾਨਕ. ਭਾਗਿ ਪਰਿਓ ਹਰਿ ਪਾਛੈ; ਰਾਖੁ ਲਾਜ ਅਪੁਨਾਇਓ ॥੫॥੧॥੩॥

naanak. bhaag pario har paachhai; raakh laaj apunaaeo |5|1|3|

Punjabi

ਨਾਨਕ ਉਸ ਦੇ ਮਗਰ ਭਜ ਕੇ ਜਾਂਦਾ ਹੈ ਅਤੇ ਅਰਜੋਈ ਕਰਦਾ ਹੈ, "ਹੇ ਸੁਆਮੀ! ਤੂੰ ਮੈਨੂੰ ਆਪਣਾ ਬਣਾ ਲੈ ਅਤੇ ਮੇਰੀ ਇੱਜ਼ਤ-ਆਬਰੂ ਬਰਕਰਾਰ ਰੱਖ।

Bhai Manmohan Singh (Shabad OS, CC BY-SA)

English

Nanak runs after the Lord, and pleads, "Protect my honor, Lord, and make me Your own." ||5||1||3||

Dr. Sant Singh Khalsa (Shabad OS, CC BY-SA)
Ang 712 · Line 19

ਟੋਡੀ ਮਹਲਾ ੫ ॥

ttoddee mahalaa 5 |

Punjabi

ਟੋਡੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Todee, Fifth Mehl:

Dr. Sant Singh Khalsa (Shabad OS, CC BY-SA)
Ang 712 · Line 20

ਮਾਨੁਖੁ; ਬਿਨੁ ਬੂਝੇ ਬਿਰਥਾ ਆਇਆ ॥

maanukh; bin boojhe birathaa aaeaa |

Punjabi

ਸਾਈਂ ਜਾਨਣ ਦੇ ਬਾਝੋਂ ਵਿਅਰਥ ਹੇ ਬੰਦੇ ਦਾ ਆਗਮਨ।

Bhai Manmohan Singh (Shabad OS, CC BY-SA)

English

Without understanding, his coming into the world is useless.

Dr. Sant Singh Khalsa (Shabad OS, CC BY-SA)
Ang 712 · Line 21

ਅਨਿਕ ਸਾਜ ਸੀਗਾਰ ਬਹੁ ਕਰਤਾ; ਜਿਉ ਮਿਰਤਕੁ ਓਢਾਇਆ ॥ ਰਹਾਉ ॥

anik saaj seegaar bahu karataa; jiau miratak odtaaeaa | rahaau |

Punjabi

ਉਹ ਅਨੇਕਾਂ ਸਜਾਵਟਾ ਅਤੇ ਘਣੇਰੇ ਹਾਰਸ਼ਿੰਗਾਰ ਕਰਦਾ ਹੈ, ਪਰ ਇਹ ਮੁਰਦੇ ਨੂੰ ਕੱਪੜੇ ਪਾਉਣ ਦੀ ਮਾਨਿੰਦ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He puts on various ornaments and many decorations, but it is like dressing a corpse. ||Pause||

Dr. Sant Singh Khalsa (Shabad OS, CC BY-SA)
Ang 712 · Line 22

ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ; ਇਕਤ੍ਰ ਕਰੀ ਹੈ ਮਾਇਆ ॥

dhaae dhaae kripan sram keeno; ikatr karee hai maaeaa |

Punjabi

ਸੂਮ, ਅਧਿਕ ਕੋਸ਼ਿਸ਼ਾਂ ਦੁਆਰਾ, ਦੁੱਖਾਂ ਨਾਲ ਧਨ-ਦੌਲਤ ਜਮ੍ਹਾਂ ਕਰਦਾ ਹੈ।

Bhai Manmohan Singh (Shabad OS, CC BY-SA)

English

With great effort and exertion, the miser works to gather in the riches of Maya.

Dr. Sant Singh Khalsa (Shabad OS, CC BY-SA)
Ang 712 · Line 23

ਦਾਨੁ ਪੁੰਨੁ ਨਹੀ ਸੰਤਨ ਸੇਵਾ; ਕਿਤ ਹੀ ਕਾਜਿ. ਨ ਆਇਆ ॥੧॥

daan pun nahee santan sevaa; kit hee kaaj. na aaeaa |1|

Punjabi

ਉਹ ਸਖਾਵਤ ਦੀ ਟਹਿਲ ਨਹੀਂ ਕਮਾਉਂਦਾ। ਉਸ ਦੀ ਦੌਲਤ ਉਸ ਦੇ ਕਿਸੇ ਕੰਮ ਨਹੀਂ ਆਉਂਦੀ।

Bhai Manmohan Singh (Shabad OS, CC BY-SA)

English

He does not give anything in charity or generosity, and he does not serve the Saints; his wealth does not do him any good at all. ||1||

Dr. Sant Singh Khalsa (Shabad OS, CC BY-SA)
Ang 712 · Line 24

ਕਰਿ ਆਭਰਣ ਸਵਾਰੀ ਸੇਜਾ; ਕਾਮਨਿ ਥਾਟੁ ਬਨਾਇਆ ॥

kar aabharan savaaree sejaa; kaaman thaatt banaaeaa |

Punjabi

ਇਸਤਰੀ, ਗਹਿਣਾ ਗੱਟਾ ਪਾਉਂਦੀ ਹੈ, ਪਲੰਘ ਨੂੰ ਸਜਾਉਂਦੀ ਹੈ, ਅਤੇ ਭਾਰਾ ਠਾਠ ਰਚਦੀ ਹੈ।

Bhai Manmohan Singh (Shabad OS, CC BY-SA)

English

The soul-bride puts on her ornaments, embellishes her bed, and fashions decorations.

Dr. Sant Singh Khalsa (Shabad OS, CC BY-SA)
Ang 712 · Line 25

ਸੰਗੁ. ਨ ਪਾਇਓ ਅਪੁਨੇ ਭਰਤੇ; ਪੇਖਿ ਪੇਖਿ ਦੁਖੁ ਪਾਇਆ ॥੨॥

sang. na paaeo apune bharate; pekh pekh dukh paaeaa |2|

Punjabi

ਪਰ ਜੇ ਉਸ ਨੂੰ ਆਪਣੇ ਕੰਤ ਦਾ ਸੰਜੋਗ ਪ੍ਰਾਪਤ ਨਹੀਂ ਹੁੰਦਾ, ਤਾਂ ਉਹ ਆਪਣੀਆਂ ਸਜਾਵਟਾਂ ਨੂੰ ਵੇਖ ਵੇਖ ਕੇ ਦੁੱਖ ਉਠਾਉਂਦੀ ਹੈ।

Bhai Manmohan Singh (Shabad OS, CC BY-SA)

English

But if she does not obtain the company of her Husband Lord, the sight of these decorations only brings her pain. ||2||

Dr. Sant Singh Khalsa (Shabad OS, CC BY-SA)
Ang 712 · Line 26

ਸਾਰੋ ਦਿਨਸੁ ਮਜੂਰੀ ਕਰਤਾ; ਤੁਹੁ ਮੂਸਲਹਿ ਛਰਾਇਆ ॥

saaro dinas majooree karataa; tuhu moosaleh chharaaeaa |

Punjabi

ਆਦਮੀ ਸਾਰਾ ਦਿਹਾੜਾ ਛਿਲਕੇ ਨੂੰ ਮੋਹਲੇ ਨਾਲ ਛੜਨ ਦੀ ਮਿਹਨਤ ਮੁਸ਼ੱਕਤ ਕਰਦਾ ਹੈ।

Bhai Manmohan Singh (Shabad OS, CC BY-SA)

English

The man works all day long, threshing the husks with the pestle.

Dr. Sant Singh Khalsa (Shabad OS, CC BY-SA)
Ang 712 · Line 27

ਖੇਦੁ ਭਇਓ ਬੇਗਾਰੀ ਨਿਆਈ; ਘਰ ਕੈ ਕਾਮਿ. ਨ ਆਇਆ ॥੩॥

khed bheo begaaree niaaee; ghar kai kaam. na aaeaa |3|

Punjabi

ਉਹ ਵਗਾਰੀ ਦੀ ਤਰ੍ਹਾਂ ਤਕਲੀਫ ਉਠਾਉਂਦਾ ਹੈ ਅਤੇ ਆਪਣੇ ਘਰ ਦਾ ਕੋਈ ਕੰਮ ਨਹੀਂ ਸੁਆਰਦਾ।

Bhai Manmohan Singh (Shabad OS, CC BY-SA)

English

He is depressed, like a forced laborer, and so he is of no use to his own home. ||3||

Dr. Sant Singh Khalsa (Shabad OS, CC BY-SA)
Ang 712 · Line 28

ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ; ਤਿਸੁ ਹਿਰਦੈ ਨਾਮੁ ਵਸਾਇਆ ॥

bheo anugrahu jaa kau prabh ko; tis hiradai naam vasaaeaa |

Punjabi

ਜਿਸ ਉਤੇ ਸੁਆਮੀ ਦੀ ਰਹਿਮਤ ਹੈ, ਉਸ ਦਾ ਮਨ ਅੰਦਰ ਸੁਆਮੀ ਆਪਣਾ ਨਾਮ ਟਿਕਾਉਂਦਾ ਹੈ।

Bhai Manmohan Singh (Shabad OS, CC BY-SA)

English

But when God shows His Mercy and Grace, He implants the Naam, the Name of the Lord, within the heart.

Dr. Sant Singh Khalsa (Shabad OS, CC BY-SA)
Ang 712 · Line 29

ਸਾਧਸੰਗਤਿ ਕੈ ਪਾਛੈ ਪਰਿਅਉ; ਜਨ ਨਾਨਕ. ਹਰਿ ਰਸੁ ਪਾਇਆ ॥੪॥੨॥੪॥

saadhasangat kai paachhai pariaau; jan naanak. har ras paaeaa |4|2|4|

Punjabi

ਉਹ ਸਤਿ ਸੰਗਤ ਦੀ ਭਾਲ ਕਰਦਾ ਹੈ, ਹੇ ਦਾਸ ਨਾਨਕ! ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Search the Saadh Sangat, the Company of the Holy, O Nanak, and find the sublime essence of the Lord. ||4||2||4||

Dr. Sant Singh Khalsa (Shabad OS, CC BY-SA)
Ang 712 · Line 30

ਟੋਡੀ ਮਹਲਾ ੫ ॥

ttoddee mahalaa 5 |

Punjabi

ਟੋਡੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Todee, Fifth Mehl:

Dr. Sant Singh Khalsa (Shabad OS, CC BY-SA)
Ang 712 · Line 31

ਕ੍ਰਿਪਾ ਨਿਧਿ; ਬਸਹੁ ਰਿਦੈ ਹਰਿ ਨੀਤ ॥

kripaa nidh; basahu ridai har neet |

Punjabi

ਹੇ ਮਿਹਰ ਦੇ ਸਮੁੰਦਰ ਵਾਹਿਗੁਰੂ! ਤੂੰ ਸਦਾ ਮੇਰੇ ਮਨ ਅੰਦਰ ਵੱਸ।

Bhai Manmohan Singh (Shabad OS, CC BY-SA)

English

O Lord, ocean of mercy, please abide forever in my heart.

Dr. Sant Singh Khalsa (Shabad OS, CC BY-SA)
Ang 712 · Line 32

ਤੈਸੀ ਬੁਧਿ ਕਰਹੁ ਪਰਗਾਸਾ; ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥

taisee budh karahu paragaasaa; laagai prabh sang preet | rahaau |

Punjabi

ਤੂੰ ਮੇਰੇ ਅੰਦਰ ਐਹੋ ਜੇਹੀ ਮਤ ਪ੍ਰਕਾਸ਼ ਕਰ ਕਿ ਮੇਰੀ ਤੇਰੇ ਨਾਲ ਪ੍ਰੀਤ ਪੈ ਜਾਵੇ, ਹੇ ਸੁਆਮੀ! ਠਹਿਰਾਉ।

Bhai Manmohan Singh (Shabad OS, CC BY-SA)

English

Please awaken such understanding within me, that I may be in love with You, God. ||Pause||

Dr. Sant Singh Khalsa (Shabad OS, CC BY-SA)
Ang 712 · Line 33

ਦਾਸ ਤੁਮਾਰੇ ਕੀ ਪਾਵਉ ਧੂਰਾ; ਮਸਤਕਿ ਲੇ ਲੇ ਲਾਵਉ ॥

daas tumaare kee paavau dhooraa; masatak le le laavau |

Punjabi

ਮੈਨੂੰ ਆਪਣੇ ਸੇਵਕ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ। ਇਸ ਨੂੰ ਪ੍ਰਾਪਤ ਕਰ ਕੇ, ਮੈਂ ਆਪਣੇ ਮੱਥੇ ਉਤੇ ਲਾਵਾਂਗਾ।

Bhai Manmohan Singh (Shabad OS, CC BY-SA)

English

Please, bless me with the dust of the feet of Your slaves; I touch it to my forehead.

Dr. Sant Singh Khalsa (Shabad OS, CC BY-SA)
Ang 712 · Line 34

ਮਹਾ ਪਤਿਤ ਤੇ. ਹੋਤ ਪੁਨੀਤਾ; ਹਰਿ ਕੀਰਤਨ ਗੁਨ ਗਾਵਉ ॥੧॥

mahaa patit te. hot puneetaa; har keeratan gun gaavau |1|

Punjabi

ਵਾਹਿਗੁਰੂ ਦੀਆਂ ਸਿਫਤਾਂ ਅਤੇ ਨੇਕੀਆਂ ਦਾ ਗਾਇਨ ਕਰਨ ਦੁਆਰਾ ਮੈਂ ਪਰਮ ਪਾਂਬਰ ਤੋਂ ਪ੍ਰਵਿੱਤਰ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

I was a great sinner, but I have been made pure, singing the Kirtan of the Lord's Glorious Praises. ||1||

Dr. Sant Singh Khalsa (Shabad OS, CC BY-SA)