Ang 714
ਜੋ ਮਾਗਹਿ ਸੋਈ ਸੋਈ ਪਾਵਹਿ; ਸੇਵਿ ਹਰਿ ਕੇ ਚਰਣ ਰਸਾਇਣ ॥
jo maageh soee soee paaveh; sev har ke charan rasaaein |
Punjabi
ਖੁਸ਼ੀ ਦੇ ਘਰ, ਸੁਆਮੀ ਦੇ ਚਰਨਾਂ ਦੀ ਘਾਲ ਕਮਾਉਣ ਦੁਆਰਾ ਜਿਹੜਾ ਕੁੱਛ ਤੂੰ ਮੰਗਦਾ ਹੈ, ਉਹੀ ਉਹੀ ਕੁੱਛ ਤੂੰ ਪਾ ਲਵੇਗਾਂ।
English
Whatever I ask for, I receive; I serve at the Lord's feet, the source of nectar.
ਜਨਮ ਮਰਣ ਦੁਹਹੂ ਤੇ ਛੂਟਹਿ; ਭਵਜਲੁ ਜਗਤੁ ਤਰਾਇਣ ॥੧॥
janam maran duhahoo te chhootteh; bhavajal jagat taraaein |1|
Punjabi
ਤੂੰ ਜੰਮਣ ਤੇ ਮਰਨ ਦੋਨਾਂ ਤੋਂ ਖਲਾਸੀ ਪਾ ਜਾਵੇਗਾ, ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਵੰਝੇਗਾ।
English
I am released from the bondage of birth and death, and so I cross over the terrifying world-ocean. ||1||
ਖੋਜਤ ਖੋਜਤ ਤਤੁ ਬੀਚਾਰਿਓ; ਦਾਸ ਗੋਵਿੰਦ ਪਰਾਇਣ ॥
khojat khojat tat beechaario; daas govind paraaein |
Punjabi
ਭਾਲ ਭਾਲ ਕੇ ਮੈਂ ਇਹ ਅਸਲੀਅਤ ਨਿਰਣੇ ਕੀਤੀ ਹੈ ਕਿ ਸੁਆਮੀ ਦਾ ਗੋਲਾ ਉਸ ਦੇ ਸਮਰਪਨਹ ਹੋਇਆ ਹੋਇਆ ਹੁੰਦਾ ਹੈ।
English
Searching and seeking, I have come to understand the essence of reality; the slave of the Lord of the Universe is dedicated to Him.
ਅਬਿਨਾਸੀ ਖੇਮ ਚਾਹਹਿ ਜੇ ਨਾਨਕ; ਸਦਾ ਸਿਮਰਿ ਨਾਰਾਇਣ ॥੨॥੫॥੧੦॥
abinaasee khem chaaheh je naanak; sadaa simar naaraaein |2|5|10|
Punjabi
ਹੇ ਨਾਨਕ! ਜੇਕਰ ਤੂੰ ਸਦੀਵੀ ਖੁਸ਼ੀ ਲੋੜਦਾ ਹੈ। ਤਾਂ ਤੂੰ ਹਮੇਸ਼ਾਂ ਹੀ ਸਰਬ-ਵਿਆਪਕ ਸੁਆਮੀ ਦਾ ਆਰਾਧਨ ਕਰ।
English
If you desire eternal bliss, O Nanak, ever remember the Lord in meditation. ||2||5||10||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਨਿੰਦਕੁ; ਗੁਰ ਕਿਰਪਾ ਤੇ ਹਾਟਿਓ ॥
nindak; gur kirapaa te haattio |
Punjabi
ਗੁਰ ਦੀ ਰਹਿਮਤ ਸਦਕਾ, ਨਿੰਦਿਆਂ ਕਰਨ ਵਾਲਾ ਦੂਰ ਹਟਾ ਦਿੱਤਾ ਗਿਆ ਹੈ।
English
The slanderer, by Guru's Grace, has been turned away.
ਪਾਰਬ੍ਰਹਮ ਪ੍ਰਭ ਭਏ ਦਇਆਲਾ; ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥
paarabraham prabh bhe deaalaa; siv kai baan sir kaattio |1| rahaau |
Punjabi
ਸ਼੍ਰੋਮਣੀ ਸੁਆਮੀ, ਮਾਲਕ, ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਸ਼ਿਵਜੀ ਦੇ ਤੀਰ ਨਾਲ ਉਸ ਦਾ ਸਿਰ ਕੱਟ ਸੁੱਟਿਆ ਹੈ। ਠਹਿਰਾਉ।
English
The Supreme Lord God has become merciful; with Shiva's arrow, He shot his head off. ||1||Pause||
ਕਾਲੁ ਜਾਲੁ ਜਮੁ. ਜੋਹਿ ਨ ਸਾਕੈ; ਸਚ ਕਾ ਪੰਥਾ ਥਾਟਿਓ ॥
kaal jaal jam. johi na saakai; sach kaa panthaa thaattio |
Punjabi
ਮੌਤ ਅਤੇ ਮੌਤ ਦੀ ਫਾਹੀ ਮੈਨੂੰ ਤੱਕਾ ਨਹੀਂ ਸਕਦੀ; ਕਿਉਂਕਿ ਮੈਂ ਸੱਚ ਦਾ ਮਾਰਗ ਪੱਕੇ ਤੌਰ ਤੇ ਅਪਣਾ ਲਿਆ ਹੈ।
English
Death, and the noose of death, cannot see me; I have adopted the Path of Truth.
ਖਾਤ ਖਰਚਤ. ਕਿਛੁ ਨਿਖੁਟਤ ਨਾਹੀ; ਰਾਮ ਰਤਨੁ ਧਨੁ ਖਾਟਿਓ ॥੧॥
khaat kharachat. kichh nikhuttat naahee; raam ratan dhan khaattio |1|
Punjabi
ਸਾਹਿਬ ਦੇ ਨਾਮ ਦਾ ਜਵੇਹਰ ਮੈਂ ਆਪਣੀ ਦੌਲਤ ਵੱਜੋ ਕਮਾਇਆ ਹੈ, ਜੋ ਖਾਣ ਤੇ ਖਰਚਣ ਨਾਲ ਮੁਕਦੀ ਨਹੀਂ।
English
I have earned the wealth, the jewel of the Lord's Name; eating and spending, it is never used up. ||1||
ਭਸਮਾ ਭੂਤ ਹੋਆ ਖਿਨ ਭੀਤਰਿ; ਅਪਨਾ ਕੀਆ ਪਾਇਆ ॥
bhasamaa bhoot hoaa khin bheetar; apanaa keea paaeaa |
Punjabi
ਇਕ ਮੁਹਤ ਵਿੱਚ ਦੂਸ਼ਣ ਲਾਉਣ ਵਾਲਾ ਸੁਆਹ ਹੋ ਗਿਆ ਅਤੇ ਇਸ ਤਰ੍ਹਾਂ ਉਸ ਨੇ ਆਪਣੇ ਕਰਮਾਂ ਦਾ ਫਲ ਪਾ ਲਿਆ ਹੈ।
English
In an instant, the slanderer was reduced to ashes; he received the rewards of his own actions.
ਆਗਮ ਨਿਗਮੁ ਕਹੈ ਜਨੁ ਨਾਨਕੁ; ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥
aagam nigam kahai jan naanak; sabh dekhai lok sabaaeaa |2|6|11|
Punjabi
ਦਾਸ ਨਾਨਕ ਗੈਬੀ ਗੱਲ ਆਖਦਾ ਹੈ, ਅਤੇ ਸਾਰਾ, ਵਿਆਪਕ ਸੰਸਾਰ ਇਸ ਨੂੰ ਵੇਖਦਾ ਹੈ।
English
Servant Nanak speaks the truth of the scriptures; the whole world is witness to it. ||2||6||11||
ਟੋਡੀ ਮਃ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਕਿਰਪਨ ਤਨ ਮਨ; ਕਿਲਵਿਖ ਭਰੇ ॥
kirapan tan man; kilavikh bhare |
Punjabi
ਹੇ ਕੰਜੂਸ! ਤੇਰੀ ਦੇਹ ਤੇ ਦਿਲ ਪਾਪ ਨਾਲ ਭਰੇ ਪਏ ਹਨ।
English
O miser, your body and mind are full of sin.
ਸਾਧਸੰਗਿ ਭਜਨੁ ਕਰਿ ਸੁਆਮੀ; ਢਾਕਨ ਕਉ ਇਕੁ ਹਰੇ ॥੧॥ ਰਹਾਉ ॥
saadhasang bhajan kar suaamee; dtaakan kau ik hare |1| rahaau |
Punjabi
ਸਤਿ ਸੰਗਤ ਅੰਦਰ ਤੂੰ ਸਾਹਿਬ ਦਾ ਸਿਮਰਨ ਕਰ। ਕੇਵਲ ਵਾਹਿਗੁਰੂ ਹੀ ਤੇਰੇ ਪਾਪਾ ਕੱਜ ਸਕਦਾ ਹੈ ਠਹਿਰਾਉ।
English
In the Saadh Sangat, the Company of the Holy, vibrate, meditate on the Lord and Master; He alone can cover your sins. ||1||Pause||
ਅਨਿਕ ਛਿਦ੍ਰ. ਬੋਹਿਥ ਕੇ ਛੁਟਕਤ; ਥਾਮ. ਨ ਜਾਹੀ ਕਰੇ ॥
anik chhidr. bohith ke chhuttakat; thaam. na jaahee kare |
Punjabi
ਜਦ ਜਹਾਜ ਵਿੱਚ ਬਹੁਤ ਸਾਰੀਆਂ ਮੋਰੀਆਂ ਪੈ ਜਾਣ, ਤਾਂ ਉਹ ਹੱਥਾਂ ਨਾਲ ਬੰਦ ਨਹੀਂ ਹੋ ਸਕਦੀਆਂ।
English
When many holes appear in your boat, you cannot plug them with your hands.
ਜਿਸ ਕਾ ਬੋਹਿਥੁ. ਤਿਸੁ ਆਰਾਧੇ; ਖੋਟੇ ਸੰਗਿ ਖਰੇ ॥੧॥
jis kaa bohith. tis aaraadhe; khotte sang khare |1|
Punjabi
ਤੂੰ ਉਸ ਦਾ ਸਿਮਰਨ ਕਰ ਜਿਸ ਦੀ ਮਲਕੀਅਤ ਜਹਾਜ ਹੈ, ਜਿਸ ਦੀ ਸੰਗਤ ਅੰਦਰ ਖੱਟੇ ਭੀ ਖਰਿਆਂ ਨਾਲ ਤਰ ਜਾਂਦੇ ਹਨ।
English
Worship and adore the One, to whom your boat belongs; He saves the counterfeit along with the genuine. ||1||
ਗਲੀ. ਸੈਲ ਉਠਾਵਤ ਚਾਹੈ; ਓਇ. ਊਹਾ ਹੀ ਹੈ ਧਰੇ ॥
galee. sail utthaavat chaahai; oe. aoohaa hee hai dhare |
Punjabi
ਬੰਦਾ ਗੱਲੀ ਬਾਤੀ ਪਹਾੜ ਨੂੰ ਚੁੱਕਣਾ ਚਾਹੁੰਦਾ ਹੈ, ਪਰ ਉਹ ਉਥੇ ਹੀ ਟਿਕਿਆ ਰਹਿੰਦਾ ਹੈ, ਜਿਥੇ ਉਹ ਹੈ।
English
People want to lift up the mountain with mere words, but it just stays there.
ਜੋਰੁ ਸਕਤਿ ਨਾਨਕ. ਕਿਛੁ ਨਾਹੀ; ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥
jor sakat naanak. kichh naahee; prabh raakhahu saran pare |2|7|12|
Punjabi
ਨਾਨਕ ਦੇ ਪੱਲੇ ਕੋਈ ਸਤਿਆ ਅਤੇ ਤਾਕਤ ਨਹੀਂ ਹੇ ਸਾਹਿਬ! ਤੂੰ ਉਸ ਦੀ ਰੱਖਿਆ ਕਰ, ਜਿਸ ਨੇ ਤੇਰੀ ਪਨਾਹ ਲਈ ਹੈ।
English
Nanak has no strength or power at all; O God, please protect me - I seek Your Sanctuary. ||2||7||12||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਹਰਿ ਕੇ ਚਰਨ ਕਮਲ; ਮਨਿ ਧਿਆਉ ॥
har ke charan kamal; man dhiaau |
Punjabi
ਤੂੰ ਹਰੀ ਦੇ ਕੰਵਲ ਚਰਨਾਂ ਦਾ ਆਪਣੇ ਚਿੱਤ ਅੰਦਰ ਚਿੰਤਨ ਕਰ।
English
Meditate on the lotus feet of the Lord within your mind.
ਕਾਢਿ ਕੁਠਾਰੁ ਪਿਤ ਬਾਤ ਹੰਤਾ; ਅਉਖਧੁ. ਹਰਿ ਕੋ ਨਾਉ ॥੧॥ ਰਹਾਉ ॥
kaadt kutthaar pit baat hantaa; aaukhadh. har ko naau |1| rahaau |
Punjabi
ਰੱਬ ਦੇ ਨਾਮ ਦੀ ਦਵਾਈ ਸਫਰਾਂ ਤੇ ਬਲਗਮ ਦੀਆਂ ਬੀਮਾਰੀਆਂ ਨੂੰ ਕੁਹਾੜੇ ਨਾਲ ਨਾਸ ਕਰ ਦੇਣ ਵਾਲੀ ਕਹੀ ਜਾਂਦੀ ਹੈ। ਠਹਿਰਾਉ।
English
The Name of the Lord is the medicine; it is like an axe, which destroys the diseases caused by anger and egotism. ||1||Pause||
ਤੀਨੇ ਤਾਪ ਨਿਵਾਰਣਹਾਰਾ; ਦੁਖ ਹੰਤਾ ਸੁਖ ਰਾਸਿ ॥
teene taap nivaaranahaaraa; dukh hantaa sukh raas |
Punjabi
ਸਾਹਿਬ ਤਿੰਨਾਂ ਹੀ ਬੁਖਾਰਾਂ ਨੂੰ ਦੂਰ ਕਰਨਹਾਰ ਹੈ। ਉਹ ਦੁੱਖੜੇ ਨਾਸ ਕਰਨ ਵਾਲਾ ਅਤੇ ਆਰਾਮ ਚੈਨ ਦੀ ਪੂੰਜੀ ਹੈ।
English
The Lord is the One who removes the three fevers; He is the Destroyer of pain, the warehouse of peace.
ਤਾ ਕਉ ਬਿਘਨੁ. ਨ ਕੋਊ ਲਾਗੈ; ਜਾ ਕੀ ਪ੍ਰਭ ਆਗੈ ਅਰਦਾਸਿ ॥੧॥
taa kau bighan. na koaoo laagai; jaa kee prabh aagai aradaas |1|
Punjabi
ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜੋ ਆਪਣੇ ਪ੍ਰਭੂ ਦੇ ਹਜ਼ੂਰ ਪ੍ਰਾਰਥਨਾ ਕਰਦਾ ਹੈ।
English
No obstacles block the path of one who prays before God. ||1||
ਸੰਤ ਪ੍ਰਸਾਦਿ ਬੈਦ ਨਾਰਾਇਣ; ਕਰਣ ਕਾਰਣ ਪ੍ਰਭ ਏਕ ॥
sant prasaad baid naaraaein; karan kaaran prabh ek |
Punjabi
ਸਾਧੂਆਂ ਦੀ ਦਇਆ ਦੁਆਰਾ ਪ੍ਰਥਮ ਪੁਰਖ ਮੇਰਾ ਹਕੀਮ ਹੋ ਗਿਅ ਹੈ। ਕੇਵਲ ਸੁਆਮੀ ਹੀ ਸਾਰੇ ਕਾਰਜ ਕਰਨ ਵਾਲਾ ਹੈ।
English
By the Grace of the Saints, the Lord has become my physician; God alone is the Doer, the Cause of causes.
ਬਾਲ ਬੁਧਿ ਪੂਰਨ ਸੁਖਦਾਤਾ; ਨਾਨਕ ਹਰਿ ਹਰਿ ਟੇਕ ॥੨॥੮॥੧੩॥
baal budh pooran sukhadaataa; naanak har har ttek |2|8|13|
Punjabi
ਹੇ ਨਾਨਕ! ਸੁਆਮੀ ਵਾਹਿਗੁਰੂ ਬੱਚੇ ਵਰਗੀ ਭੋਲੀ ਭਾਲੀ ਮਤ ਵਾਲਿਆ ਪੁਰਸ਼ਾਂ ਨੂੰ ਪੂਰਾ ਆਰਾਮ ਤੇ ਆਸਰਾ ਦੇਣ ਵਾਲਾ ਹੈ।
English
He is the Giver of perfect peace to the innocent-minded people; O Nanak, the Lord, Har, Har, is my support. ||2||8||13||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਹਰਿ ਹਰਿ ਨਾਮੁ; ਸਦਾ ਸਦ ਜਾਪਿ ॥
har har naam; sadaa sad jaap |
Punjabi
ਤੂੰ ਸਦੀਵ, ਅਤੇ ਹਰ ਵੇਲੇ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ।
English
Chant the Name of the Lord, Har, Har, forever and ever.
ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ; ਵਸਦੀ ਕੀਨੀ ਆਪਿ ॥੧॥ ਰਹਾਉ ॥
dhaar anugrahu paarabraham suaamee; vasadee keenee aap |1| rahaau |
Punjabi
ਆਪਣੀ ਮਿਹਰ ਕਰ ਕੇ ਸ਼੍ਰੋਮਣੀ ਸਾਹਿਬ, ਮਾਲਕ, ਨੇ ਖੁਦ ਨਗਰੀ ਨੂੰ ਨਵਨੂੰ ਸਿਰਿਓ ਆਬਾਦ ਕਰ ਦਿੱਤਾ ਹੈ। ਠਹਿਰਾਉ।
English
Showering His Kind Mercy, the Supreme Lord God Himself has blessed the town. ||1||Pause||
ਜਿਸ ਕੇ ਸੇ. ਫਿਰਿ ਤਿਨ ਹੀ ਸਮੑਾਲੇ; ਬਿਨਸੇ ਸੋਗ ਸੰਤਾਪ ॥
jis ke se. fir tin hee samaale; binase sog santaap |
Punjabi
ਜੀਹਦਾ ਮੈਂ ਹਾਂ, ਉਸ ਨੇ ਮੁੜ ਮੇਰੀ ਸੰਭਾਲ ਕੀਤੀ ਹੈ, ਅਤੇ ਮੈਂ ਗਮਾਂ ਅਤੇ ਦੁੱਖ ਤੋਂ ਖਲਾਸੀ ਪਾ ਗਿਆ ਹਾਂ।
English
The One who owns me, has again taken care of me; my sorrow and suffering is past.
ਹਾਥ ਦੇਇ ਰਾਖੇ ਜਨ ਅਪਨੇ; ਹਰਿ ਹੋਏ ਮਾਈ ਬਾਪ ॥੧॥
haath dee raakhe jan apane; har hoe maaee baap |1|
Punjabi
ਆਪਣਾ ਹੱਥ ਦੇ ਕੇ, ਸਾਹਿਬ ਨੇ, ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ ਅਤੇ ਖੁਦ ਹੀ ਮੇਰਾ ਮਾਤਾ ਪਿਤਾ ਹੋ ਗਿਆ ਹੈ।
English
He gave me His hand, and saved me, His humble servant; the Lord is my mother and father. ||1||
ਜੀਅ ਜੰਤ ਹੋਏ ਮਿਹਰਵਾਨਾ; ਦਯਾ ਧਾਰੀ ਹਰਿ ਨਾਥ ॥
jeea jant hoe miharavaanaa; dayaa dhaaree har naath |
Punjabi
ਵਾਹਿਗੁਰੂ ਸੁਆਮੀ, ਨੇ ਮਿਹਰ ਕੀਤੀ ਹੈ ਅਤੇ ਮਨੁੱਖ ਤੇ ਹੋਰ ਜੀਵ ਮੇਰੇ ਉਤੇ ਦਇਆਲੂ ਹੋ ਗਏ ਹਨ।
English
All beings and creatures have become kind to me; my Lord and Master blessed me with His Kind Mercy.
ਨਾਨਕ. ਸਰਨਿ ਪਰੇ ਦੁਖ ਭੰਜਨ; ਜਾ ਕਾ ਬਡ ਪਰਤਾਪ ॥੨॥੯॥੧੪॥
naanak. saran pare dukh bhanjan; jaa kaa badd parataap |2|9|14|
Punjabi
ਨਾਨਕ ਨੇ ਦੁੱਖ ਦੂਰ ਕਰਨ ਵਾਲੇ ਦੀ ਟੇਕ ਲਈ ਹੈ। ਵਿਸ਼ਾਲ ਹੈ ਜਿਸ ਦਾ ਤੱਪ ਤੇਜ।
English
Nanak seeks the Sanctuary of the Lord, the Destroyer of pain; His glory is so great! ||2||9||14||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਸ੍ਵਾਮੀ, ਸਰਨਿ ਪਰਿਓ ਦਰਬਾਰੇ ॥
svaamee, saran pario darabaare |
Punjabi
ਹੇ ਸੁਆਮੀ! ਮੈਂ ਤੇਰੀ ਦਰਗਾਹ ਦੀ ਪਨਾਹ ਲੋੜਦਾ ਹਾਂ।
English
O Lord and Master, I seek the Sanctuary of Your Court.
ਕੋਟਿ ਅਪਰਾਧ ਖੰਡਨ ਕੇ ਦਾਤੇ; ਤੁਝ ਬਿਨੁ. ਕਉਨੁ ਉਧਾਰੇ ॥੧॥ ਰਹਾਉ ॥
kott aparaadh khanddan ke daate; tujh bin. kaun udhaare |1| rahaau |
Punjabi
ਹੇ ਦਾਤਾਰ! ਤੂੰ ਕ੍ਰੋੜਾਂ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਤੇਰੇ ਬਾਝੋਂ ਮੇਨੂੰ ਹੋਰ ਕੌਣ ਬਚਾ ਸਕਦਾ ਹੈ। ਠਹਿਰਾਉ।
English
Destroyer of millions of sins, O Great Giver, other than You, who else can save me? ||1||Pause||
ਖੋਜਤ ਖੋਜਤ ਬਹੁ ਪਰਕਾਰੇ; ਸਰਬ ਅਰਥ ਬੀਚਾਰੇ ॥
khojat khojat bahu parakaare; sarab arath beechaare |
Punjabi
ਅਨੇਕਾਂ ਤਰੀਕਿਆਂ ਨਾਲ ਭਾਲ, ਭਾਲ ਕੇ, ਮੈਂ ਜੀਵਨ ਦੇ ਸਾਰੇ ਮਨੋਰਥ ਸੋਚੇ ਵਿਚਾਰੇ ਹਨ।
English
Searching, searching in so many ways, I have contemplated all the objects of life.
ਸਾਧਸੰਗਿ ਪਰਮ ਗਤਿ ਪਾਈਐ; ਮਾਇਆ ਰਚਿ ਬੰਧਿ ਹਾਰੇ ॥੧॥
saadhasang param gat paaeeai; maaeaa rach bandh haare |1|
Punjabi
ਸਤਿ ਸੰਗਤ ਰਾਹੀਂ ਹੀ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ ਅਤੇ ਧਨ-ਦੋਲਤ ਨਾਲ ਬੱਝਿਆ ਤੇ ਖੱਚਤ ਹੋਇਆ, ਬੰਦਾ ਬਾਜ਼ੀ ਹਾਰ ਜਾਂਦਾ ਹੈ।
English
In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1||