Ang 717
ਸਾਂਤਿ ਸਹਜ ਸੂਖ ਮਨਿ ਉਪਜਿਓ; ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥
saant sehaj sookh man upajio; kott soor naanak paragaas |2|5|24|
Punjabi
ਆਰਾਮ, ਅਡੋਲਤਾ ਅਤੇ ਆਨੰਦ ਮੇਰੇ ਚਿੱਤ ਅੰਦਰ ਉਤਪੰਨ ਹੋ ਗਏ ਹਨ ਅਤੇ ਮੇਰੇ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ ਹੋ ਗਏ ਹਨ, ਹੇ ਨਾਨਕ!
English
Peace and tranquility, poise and pleasure, have welled up within my mind; millions of suns, O Nanak, illuminate me. ||2||5||24||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਹਰਿ ਹਰਿ; ਪਤਿਤ. ਪਾਵਨ ॥
har har; patit. paavan |
Punjabi
ਸੁਆਮੀ ਵਾਹਿਗੁਰੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
English
The Lord, Har, Har, is the Purifier of sinners;
ਜੀਅ ਪ੍ਰਾਨ ਮਾਨ ਸੁਖਦਾਤਾ; ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥
jeea praan maan sukhadaataa; antarajaamee man ko bhaavan | rahaau |
Punjabi
ਵਾਹਿਗੁਰੂ ਆਤਮਾ, ਜਿੰਦ ਜਾਨ, ਇੱਜ਼ਤ ਆਬਰੂ ਅਤੇ ਆਰਾਮ ਬਖਸ਼ਣਹਾਰ ਹੈ। ਉਹ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਠਹਿਰਾਉ।
English
He is the soul, the breath of life, the Giver of peace and honor, the Inner-knower, the Searcher of hearts; He is pleasing to my mind. ||Pause||
ਸੁੰਦਰੁ ਸੁਘੜੁ ਚਤੁਰੁ ਸਭ ਬੇਤਾ; ਰਿਦ ਦਾਸ ਨਿਵਾਸ. ਭਗਤ ਗੁਨ ਗਾਵਨ ॥
sundar sugharr chatur sabh betaa; rid daas nivaas. bhagat gun gaavan |
Punjabi
ਪ੍ਰਭੂ ਸੁਨੱਖਾ, ਸਿਆਣਾ, ਹੁਸ਼ਿਆਰ ਅਤੇ ਸਾਰਾ ਕੁਝ ਜਾਨਣਹਾਰ ਹੈ, ਸਾਧੂ ਉਸ ਦੀ ਮਹਿਮਾ ਗਾਇਨ ਕਰਦੇ ਹਨ, ਜੋ ਆਪਣੇ ਸੇਵਕਾਂ ਦੇ ਮਨ ਅੰਦਰ ਵਸਦਾ ਹੈ।
English
He is beautiful and wise, clever and all-knowing. He dwells within the hearts of His slaves; His devotees sing His Glorious Praises.
ਨਿਰਮਲ ਰੂਪ ਅਨੂਪ ਸੁਆਮੀ; ਕਰਮ ਭੂਮਿ ਬੀਜਨ ਸੋ ਖਾਵਨ ॥੧॥
niramal roop anoop suaamee; karam bhoom beejan so khaavan |1|
Punjabi
ਪਵਿੱਤਰ ਸਰੂਪ ਵਾਲਾ ਹੈ, ਲਾਸਾਨੀ ਸਾਹਿਬ। ਦੇਹ ਅਮਲਾਂ ਦੀ ਧਰਤੀ ਹੈ, ਜਿਹੜਾ ਕੁਛ ਪ੍ਰਾਣੀ ਦੇਹ ਅਮਲਾਂ ਦੀ ਧਰਤੀ ਹੈ। ਜਿਹੜਾ ਕੁਛ ਪ੍ਰਾਣੀ ਇਸ ਵਿੱਚ ਬੀਜਦਾ ਹੈ ਓਹੀ ਕੁਛ ਉਹ ਖਾਂਦਾ ਹੈ।
English
His form is immaculate and pure; He is the incomparable Lord and Master. Upon the field of actions and karma, whatever one plants, one eats. ||1||
ਬਿਸਮਨ ਬਿਸਮ ਭਏ ਬਿਸਮਾਦਾ; ਆਨ ਨ ਬੀਓ ਦੂਸਰ ਲਾਵਨ ॥
bisaman bisam bhe bisamaadaa; aan na beeo doosar laavan |
Punjabi
ਮੈਂ ਪ੍ਰਭੂ ਦੀ ਅਦਭੁਤਤਾ ਤੇ ਹੈਰਾਨ ਤੈ ਚਕਰਿਤ ਹੋ ਗਿਆ ਹਾਂ। ਕਿਸੇ ਹੋਰਸ ਦੂਜੇ ਨੂੰ ਮੈਂ ਉਸ ਦੇ ਤੁਲ ਨਹੀਂ ਜਾਣਦਾ।
English
I am amazed, and wonder-struck by His wonder. There is none other than Him.
ਰਸਨਾ ਸਿਮਰਿ ਸਿਮਰਿ ਜਸੁ ਜੀਵਾ; ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥
rasanaa simar simar jas jeevaa; naanak daas sadaa bal jaavan |2|6|25|
Punjabi
ਆਪਣੀ ਜੀਭਾ ਨਾਲ ਸੁਆਮੀ ਦੀ ਮਹਿਮਾ ਉਚਾਰਨ ਉਚਾਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਗੋਲਾ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।
English
Meditating in remembrance on His Praises with my tongue, I live; slave Nanak is forever a sacrifice to Him. ||2||6||25||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਮਾਈ; ਮਾਇਆ ਛਲੁ ॥
maaee; maaeaa chhal |
Punjabi
ਹੇ ਮੇਰੀ ਮਾਤਾ! ਸੰਸਾਰੀ ਮੋਹ ਮਾਇਆ ਠੱਗ ਲੈਣ ਵਾਲੀ ਹੈ।
English
O my mother, Maya is so misleading and deceptive.
ਤ੍ਰਿਣ ਕੀ ਅਗਨਿ. ਮੇਘ ਕੀ ਛਾਇਆ; ਗੋਬਿਦ ਭਜਨ ਬਿਨੁ. ਹੜ ਕਾ ਜਲੁ ॥ ਰਹਾਉ ॥
trin kee agan. megh kee chhaaeaa; gobid bhajan bin. harr kaa jal | rahaau |
Punjabi
ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਾਝੋਂ ਇਹ ਫੂਸ ਦੀ ਅੱਗ ਉਡਦੇ ਜਾਂਦੇ ਬੱਦਲ ਦੀ ਛਾਂ ਅਤੇ ਹੜ੍ਹ ਦੇ ਪਾਣੀ ਦੇ ਮਾਨੰਦ ਹੈ। ਠਹਿਰਾਉ।
English
Without meditating on the Lord of the Universe, it is like straw on fire, or the shadow of a cloud, or the running of the flood-waters. ||Pause||
ਛੋਡਿ ਸਿਆਨਪ ਬਹੁ ਚਤੁਰਾਈ; ਦੁਇ ਕਰ ਜੋੜਿ. ਸਾਧ ਮਗਿ ਚਲੁ ॥
chhodd siaanap bahu chaturaaee; due kar jorr. saadh mag chal |
Punjabi
ਤੂੰ ਆਪਣੀ ਅਕਲਮੰਦੀ ਤੇ ਬਹੁਤੀ ਚਲਾਕੀ ਨੂੰ ਤਿਆਗ ਦੇ ਅਤੇ ਆਪਣੀ ਦੋਨੋਂ ਹੱਥ ਬੰਨ੍ਹ ਕੇ ਸੰਤਾਂ ਦੇ ਮਾਰਗ ਤੇ ਟੁਰ।
English
Renounce your cleverness and all your mental tricks; with your palms pressed together, walk on the Path of the Holy Saints.
ਸਿਮਰਿ ਸੁਆਮੀ ਅੰਤਰਜਾਮੀ; ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥
simar suaamee antarajaamee; maanukh deh kaa ihu aootam fal |1|
Punjabi
ਤੂੰ ਆਪਣੇ ਅੰਦਰਲੀਆਂ ਜਾਨਣਹਾਰ ਪ੍ਰਭੂ ਦਾ ਆਰਾਧਨ ਕਰ। ਮਨੁੱਖੀ-ਜਨਮ ਦਾ ਇਸ ਸ੍ਰੇਸ਼ਟ ਮੇਵਾ ਹੈ।
English
Remember the Lord, the Inner-knower, the Searcher of hearts; this is the most sublime reward of this human incarnation. ||1||
ਬੇਦ ਬਖਿਆਨ ਕਰਤ ਸਾਧੂ ਜਨ; ਭਾਗਹੀਨ ਸਮਝਤ ਨਹੀ. ਖਲੁ ॥
bed bakhiaan karat saadhoo jan; bhaagaheen samajhat nahee. khal |
Punjabi
ਪਵਿੱਤਰ ਪੁਰਸ਼ ਬ੍ਰਹਿਮ ਗਿਆਨ ਦਾ ਪ੍ਰਚਾਰ ਕਰਦੇ ਹਨ ਪਰ ਨਿਕਰਮਣ ਤੇ ਮੂਰਖ ਮਨੁੱਖ ਇਸ ਨੂੰ ਨਹੀਂ ਸਮਝਦਾ।
English
The Holy Saints preach the teachings of the Vedas, but the unfortunate fools do not understand them.
ਪ੍ਰੇਮ ਭਗਤਿ ਰਾਚੇ ਜਨ ਨਾਨਕ; ਹਰਿ ਸਿਮਰਨਿ. ਦਹਨ ਭਏ ਮਲ ॥੨॥੭॥੨੬॥
prem bhagat raache jan naanak; har simaran. dehan bhe mal |2|7|26|
Punjabi
ਗੋਲਾ ਨਾਨਕ ਪ੍ਰਭੂ ਦੀ ਪ੍ਰੀਤ ਅਤੇ ਸ਼ਰਧਾ ਤੇ ਸਿਦਕ ਵਿੱਚ ਲੀਨ ਹੋਇਆ ਹੋਇਆ ਹੈੲ। ਵਾਹਿਗੁਰੂ ਦਾ ਭਜਨ ਕਰਨ ਦੁਆਰਾ ਪਾਪਾਂ ਦੀ ਗੰਦਗੀ ਸੜ ਮਚ ਜਾਂਦੀ ਹੈ।
English
Servant Nanak is absorbed in loving devotional worship; meditating in remembrance on the Lord, one's dirt is burnt away. ||2||7||26||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਮਾਈ; ਚਰਨ ਗੁਰ ਮੀਠੇ ॥
maaee; charan gur meetthe |
Punjabi
ਮੇਰੀ ਅੰਮੜੀਏ! ਗੁਰਾਂ ਦੇ ਪੈਰ ਮੈਨੂੰ ਮਿੱਠੇ ਲੱਗਦੇ ਹਨ।
English
O mother, the Guru's feet are so sweet.
ਵਡੈ ਭਾਗਿ ਦੇਵੈ ਪਰਮੇਸਰੁ; ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥
vaddai bhaag devai paramesar; kott falaa darasan gur ddeetthe | rahaau |
Punjabi
ਭਾਰੇ ਚੰਗੇ ਨਸੀਬਾਂ ਰਾਹੀਂ ਪਰਮ ਪ੍ਰਭੂ ਨੇ ਉਹ ਮੈਨੂੰ ਪ੍ਰਦਾਨ ਕੀਤੇ ਹਨ। ਗੁਰਾਂ ਦਾ ਦੀਦਾਰ ਦੇਖਣ ਦੁਆਰਾ ਕ੍ਰੋੜਾਂ ਹੀ ਫਲ ਪ੍ਰਾਪਤ ਹੋ ਜਾਂਦੇ ਹਨ। ਠਹਿਰਾਉ।
English
By great good fortune, the Transcendent Lord has blessed me with them. Millions of rewards come from the Blessed Vision of the Guru's Darshan. ||Pause||
ਗੁਨ ਗਾਵਤ ਅਚੁਤ ਅਬਿਨਾਸੀ; ਕਾਮ ਕ੍ਰੋਧ ਬਿਨਸੇ ਮਦ ਢੀਠੇ ॥
gun gaavat achut abinaasee; kaam krodh binase mad dteetthe |
Punjabi
ਅਮਰ ਅਤੇ ਨਾਸ-ਰਹਿਤ ਸੁਆਮੀ ਦਾ ਜੱਸ ਗਾਉਣ ਦੁਆਰਾ ਢੀਠਪੁਣਾ, ਕਾਮ-ਚੇਸ਼ਟਾ, ਗੁੱਸਾ ਤੇ ਗਰੂਰ ਨਾਸ ਹੋ ਜਾਂਦੇ ਹਨ।
English
Singing the Glorious Praises of the imperishable, indestructible Lord, sexual desire, anger and stubborn pride vanish.
ਅਸਥਿਰ ਭਏ ਸਾਚ ਰੰਗਿ ਰਾਤੇ; ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥
asathir bhe saach rang raate; janam maran baahur nahee peetthe |1|
Punjabi
ਜੋ ਸੱਚੀ ਪ੍ਰੀਤ ਨਾਲ ਰੰਗੀਜੇ ਹਨ, ਉਹ ਅਹਿੱਲ ਥੀ ਵੰਞਦੇ ਹਨ ਅਤੇ ਜੰਮਣ ਤੇ ਮਰਨ ਮੁੜ ਕੇ ਉਨ੍ਹਾਂ ਨੂੰ ਨਹੀਂ ਪੀਂਹਦੇ।
English
Those who are imbued with the Love of the True Lord become permanent and eternal; birth and death do not grind them down any more. ||1||
ਬਿਨੁ ਹਰਿ ਭਜਨ. ਰੰਗ ਰਸ ਜੇਤੇ; ਸੰਤ ਦਇਆਲ ਜਾਨੇ ਸਭਿ ਝੂਠੇ ॥
bin har bhajan. rang ras jete; sant deaal jaane sabh jhootthe |
Punjabi
ਸਾਧੂਆਂ ਦੀ ਦਇਆ ਰਾਹੀਂ ਮੈਂ ਸਾਰੀਆਂ ਖੁਸ਼ੀਆਂ ਤੇ ਮੌਜ਼ ਬਹਾਰਾਂ, ਜਿਹੜੀਆਂ ਭੀ ਹਨ, ਵਾਹਿਗੁਰੂ ਦੇ ਸਿਮਰਨ ਦੇ ਬਗੈਰ ਕੂੜੀਆਂ ਜਾਣਦਾ ਹਾਂ।
English
Without the Lord's meditation, all joys and pleasures are totally false and worthless; by the Kind Mercy of the Saints, I know this.
ਨਾਮ ਰਤਨੁ ਪਾਇਓ ਜਨ ਨਾਨਕ; ਨਾਮ ਬਿਹੂਨ. ਚਲੇ ਸਭਿ ਮੂਠੇ ॥੨॥੮॥੨੭॥
naam ratan paaeo jan naanak; naam bihoon. chale sabh mootthe |2|8|27|
Punjabi
ਦਾਸ ਨਾਨਕ ਨੇ ਨਾਮ ਦਾ ਹੀਰਾ ਪ੍ਰਾਪਤ ਕਰ ਲਿਆ ਹੈ। ਨਾਮ ਦੇ ਬਿਨਾ ਆਪਣੇ ਮਨੁੱਖੀ-ਜੀਵਨ ਨੂੰ ਸਾਰੇ ਠਗਾ ਕੇ ਟੁਰ ਜਾਂਦੇ ਹਨ।
English
Servant Nanak has found the jewel of the Naam; without the Naam, all must depart, cheated and plundered. ||2||8||27||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਸਾਧਸੰਗਿ; ਹਰਿ ਹਰਿ ਨਾਮੁ ਚਿਤਾਰਾ ॥
saadhasang; har har naam chitaaraa |
Punjabi
ਸਤਿ ਸੰਗਤ ਅੰਦਰ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
English
In the Saadh Sangat, the Company of the Holy, I contemplate the Name of the Lord, Har, Har.
ਸਹਜਿ ਅਨੰਦੁ ਹੋਵੈ ਦਿਨੁ ਰਾਤੀ; ਅੰਕੁਰੁ ਭਲੋ ਹਮਾਰਾ ॥ ਰਹਾਉ ॥
sehaj anand hovai din raatee; ankur bhalo hamaaraa | rahaau |
Punjabi
ਦਿਹੁੰ ਰੈਣ ਬੈਕੁੰਠੀ, ਆਨੰਦ ਮਾਣਦਾ ਹਾਂ। ਮੇਰੀ ਕਿਸਮਤ ਦਾ ਬੀਜ ਚੰਗੀ ਤਰ੍ਹਾਂ ਫੁਟ ਪਿਆ ਹੈ। ਠਹਿਰਾਉ।
English
I am in peaceful poise and bliss, day and night; the seed of my destiny has sprouted. ||Pause||
ਗੁਰੁ ਪੂਰਾ. ਭੇਟਿਓ ਬਡਭਾਗੀ; ਜਾ ਕੋ. ਅੰਤੁ ਨ ਪਾਰਾਵਾਰਾ ॥
gur pooraa. bhettio baddabhaagee; jaa ko. ant na paaraavaaraa |
Punjabi
ਪਰਮ ਚੰਗੇ ਨਸੀਬਾਂ ਦੁਆਰਾ ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਦਾ ਓੜਕ ਤੇ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।
English
I have met the True Guru, by great good fortune; He has no end or limitation.
ਕਰੁ ਗਹਿ ਕਾਢਿ ਲੀਓ ਜਨੁ ਅਪੁਨਾ; ਬਿਖੁ ਸਾਗਰ ਸੰਸਾਰਾ ॥੧॥
kar geh kaadt leeo jan apunaa; bikh saagar sansaaraa |1|
Punjabi
ਆਪਣੇ ਗੋਲੇ ਨੂੰ ਹੱਥੋਂ ਫੜ ਕੇ ਸਤਿਗੁਰੂ ਨੇ ਜ਼ਹਿਰ ਦੇ ਜਗਤ-ਸਮੁੰਦਰ ਵਿਚੋਂ ਬਾਹਰ ਧੂ ਲਿਆ ਹੈ।
English
Taking His humble servant by the hand, He pulls him out of the poisonous world-ocean. ||1||
ਜਨਮ ਮਰਨ ਕਾਟੇ ਗੁਰ ਬਚਨੀ; ਬਹੁੜਿ. ਨ ਸੰਕਟ ਦੁਆਰਾ ॥
janam maran kaatte gur bachanee; bahurr. na sankatt duaaraa |
Punjabi
ਗੁਰਾਂ ਦੇ ਸ਼ਬਦ ਦੁਆਰਾ, ਮੇਰੇ ਜੰਮਣੇ ਅਤੇ ਮਰਣੇ ਮੁੱਕ ਗਏ ਹਨ ਅਤੇ ਮੈਂ ਮੁੜ ਕੇ ਦੁੱਖ ਦਾ ਦਰਵਾਜਾ ਨਹੀਂ ਵੇਖਾਂਗਾ।
English
Birth and death are ended for me, by the Word of the Guru's Teachings; I shall no longer pass through the door of pain and suffering.
ਨਾਨਕ ਸਰਨਿ ਗਹੀ ਸੁਆਮੀ ਕੀ; ਪੁਨਹ ਪੁਨਹ ਨਮਸਕਾਰਾ ॥੨॥੯॥੨੮॥
naanak saran gahee suaamee kee; punah punah namasakaaraa |2|9|28|
Punjabi
ਨਾਨਕ ਨੇ ਪ੍ਰਭੂ ਦੀ ਪਨਾਹ ਪਕੜੀ ਹੈ ਅਤੇ ਉਹ ਬਾਰੰਬਾਰ ਉਸ ਨੂੰ ਪ੍ਰਣਾਮ ਕਰਦਾ ਹੈ।
English
Nanak holds tight to the Sanctuary of his Lord and Master; again and again, he bows in humility and reverence to Him. ||2||9||28||
ਟੋਡੀ ਮਹਲਾ ੫ ॥
ttoddee mahalaa 5 |
Punjabi
ਟੋਡੀ ਪੰਜਵੀਂ ਪਾਤਿਸ਼ਾਹੀ।
English
Todee, Fifth Mehl:
ਮਾਈ; ਮੇਰੇ ਮਨ ਕੋ ਸੁਖੁ ॥
maaee; mere man ko sukh |
Punjabi
ਮੇਰੀ ਮਾਤਾ, ਮੇਰੇ ਚਿੱਤ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
English
O my mother, my mind is at peace.
ਕੋਟਿ ਅਨੰਦ ਰਾਜ ਸੁਖੁ ਭੁਗਵੈ; ਹਰਿ ਸਿਮਰਤ. ਬਿਨਸੈ ਸਭ ਦੁਖੁ ॥੧॥ ਰਹਾਉ ॥
kott anand raaj sukh bhugavai; har simarat. binasai sabh dukh |1| rahaau |
Punjabi
ਮੈਂ ਹੁਣ ਕ੍ਰੋੜਾਂ ਹੀ ਪਾਤਿਸ਼ਾਹੀਆਂ ਦੀਆਂ ਖੁਸ਼ੀਆਂ ਅਤੇ ਆਰਾਮ ਮਾਣਦਾ ਹਾਂ। ਵਾਹਿਗੁਰੂ ਦਾ ਭਜਨ ਕਰਨ ਦੁਆਰਾ ਮੇਰੇ ਸਾਰੇ ਦੁੱਖੜੇ ਦੂਰ ਹੋ ਗਏ ਹਨ। ਠਹਿਰਾਉ।
English
I enjoy the ecstasy of millions of princely pleasures; remembering the Lord in meditation, all pains have been dispelled. ||1||Pause||
ਕੋਟਿ ਜਨਮ ਕੇ ਕਿਲਬਿਖ ਨਾਸਹਿ; ਸਿਮਰਤ ਪਾਵਨ ਤਨ ਮਨ ਸੁਖ ॥
kott janam ke kilabikh naaseh; simarat paavan tan man sukh |
Punjabi
ਸਾਈਂ ਦੀ ਬੰਦਗੀ ਦੁਆਰਾ ਕ੍ਹ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ ਅਤੇ ਅਧਰਮੀ ਦੀ ਦੇਹ ਤੇ ਆਤਮਾ ਆਰਾਮ ਪਾਉਂਦੇ ਹਨ।
English
The sins of millions of lifetimes are erased, by meditating on the Lord; becoming pure, my mind and body have found peace.
ਦੇਖਿ ਸਰੂਪੁ ਪੂਰਨੁ ਭਈ ਆਸਾ; ਦਰਸਨੁ ਭੇਟਤ ਉਤਰੀ ਭੁਖ ॥੧॥
dekh saroop pooran bhee aasaa; darasan bhettat utaree bhukh |1|
Punjabi
ਸੁਆਮੀ ਦਾ ਸੁੰਦਰ ਰੂਪ ਦੇਖਣ ਦੁਆਰਾ, ਮੇਰੀ ਅਭਿਲਾਖਾ ਪੂਰੀ ਹੋ ਗਈ ਹੈ ਅਤੇ ਉਸ ਦਾ ਦੀਦਾਰ ਪਾਉਣ ਨਾਲ ਮੇਰੀ ਖੁਦਿਆ ਨਵਿਰਤ ਥੀ ਗਈ ਹੈ।
English
Gazing upon the Lord's form of perfect beauty, my hopes have been fulfilled; attaining the Blessed Vision of His Darshan, my hunger has been appeased. ||1||
ਚਾਰਿ ਪਦਾਰਥ ਅਸਟ ਮਹਾ ਸਿਧਿ; ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥
chaar padaarath asatt mahaa sidh; kaamadhen paarajaat har har rukh |
Punjabi
ਵਾਹਿਗੁਰੂ ਦਾ ਨਾਮ ਚਾਰ ਉੱਤਮ ਦਾਤਾਂ, ਅੱਠ ਵਿਸ਼ਾਲ ਕਰਾਮਾਤੀ ਸ਼ਕਤੀਆਂ, ਸਰਵਗੀ ਗਾਂ, ਅਤੇ ਕਲਪ ਬਿਰਛ ਹੈ।
English
The four great blessings, the eight supernatural spiritual powers of the Siddhas, the wish-fulfilling Elysian cow, and the wish-fulfilling tree of life - all these come from the Lord, Har, Har.
ਨਾਨਕ. ਸਰਨਿ ਗਹੀ ਸੁਖ ਸਾਗਰ; ਜਨਮ ਮਰਨ ਫਿਰਿ ਗਰਭ. ਨ ਧੁਖੁ ॥੨॥੧੦॥੨੯॥
naanak. saran gahee sukh saagar; janam maran fir garabh. na dhukh |2|10|29|
Punjabi
ਹੇ ਨਾਨਕ, ਆਰਾਮ ਦੇ ਸਮੁੰਦਰ ਦੀ ਪਨਾਹ ਪਕੜਨ ਦੁਆਰਾ ਤੈਨੂੰ ਮੁੜ ਕੇ, ਜੰਮਣ, ਮਰਨ ਅਤੇ ਉਦਰ ਦੀ ਪੀੜ ਨਹੀਂ ਉਠਾਣੀ ਪਵੇਗੀ।
English
O Nanak, holding tight to the Sanctuary of the Lord, the ocean of peace, you shall not suffer the pains of birth and death, or fall into the womb of reincarnation again. ||2||10||29||