Ang 8
ਸਰਮ ਖੰਡ ਕੀ; ਬਾਣੀ ਰੂਪੁ ॥
saram khandd kee; baanee roop |
Punjabi
ਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦ੍ਰਤਾ ਹੈ।
English
In the realm of humility, the Word is Beauty.
ਤਿਥੈ ਘਾੜਤਿ ਘੜੀਐ; ਬਹੁਤੁ ਅਨੂਪੁ ॥
tithai ghaarrat gharreeai; bahut anoop |
Punjabi
ਉਥੇ ਪ੍ਰੇਮ ਲਾਸਾਨੀ ਬਣਾਵਟ ਬਣਾਈ ਜਾਂਦੀ ਹੈ।
English
Forms of incomparable beauty are fashioned there.
ਤਾ ਕੀਆ ਗਲਾ; ਕਥੀਆ ਨਾ ਜਾਹਿ ॥
taa keea galaa; katheea naa jaeh |
Punjabi
ਉਸ ਥਾਂ ਦੀਆਂ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
English
These things cannot be described.
ਜੇ ਕੋ ਕਹੈ; ਪਿਛੈ ਪਛੁਤਾਇ ॥
je ko kahai; pichhai pachhutaae |
Punjabi
ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਉਹ ਮਗਰੋ ਪਸ਼ਚਾਤਾਪ ਕਰੇਗਾ।
English
One who tries to speak of these shall regret the attempt.
ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ॥
tithai gharreeai; surat mat man budh |
Punjabi
ਉਥੇ ਅੰਤ੍ਰੀਵੀ ਗਿਆਤ, ਅਕਲ, ਆਤਮਾ ਅਤੇ ਸਮਝ ਸੋਚ ਨਵੇਂ ਸਿਰਿਓ ਢਾਲੇ ਜਾਂਦੇ ਹਨ।
English
The intuitive consciousness, intellect and understanding of the mind are shaped there.
ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ॥੩੬॥
tithai gharreeai; suraa sidhaa kee sudh |36|
Punjabi
ਉਥੇ ਪਵਿੱਤ੍ਰ ਪੁਰਸ਼ਾਂ ਅਤੇ ਕਰਾਮਾਤੀ ਬੰਦਿਆਂ ਦੀ ਖਸਲਤ (ਨਵੇਂ ਸਿਰੀਓ) ਢਾਲੀ ਜਾਂਦੀ ਹੈ।
English
The consciousness of the spiritual warriors and the Siddhas, the beings of spiritual perfection, are shaped there. ||36||
ਕਰਮ ਖੰਡ ਕੀ; ਬਾਣੀ ਜੋਰੁ ॥
karam khandd kee; baanee jor |
Punjabi
ਬਖਸ਼ਿਸ਼ ਦੇ ਮੰਡਲ ਦੇ ਬੰਦੇ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ।
English
In the realm of karma, the Word is Power.
ਤਿਥੈ; ਹੋਰੁ ਨ ਕੋਈ ਹੋਰੁ ॥
tithai; hor na koee hor |
Punjabi
ਹੇਠਾ ਦੱਸਿਆਂ ਹੋਇਆ ਦੇ ਬਾਝੋਂ) ਹੋਰ ਕੋਈ ਉਸ ਮੰਡਲ ਅੰਦਰ ਨਹੀਂ ਵੱਸਦਾ।
English
No one else dwells there,
ਤਿਥੈ; ਜੋਧ ਮਹਾਬਲ ਸੂਰ ॥
tithai; jodh mahaabal soor |
Punjabi
ਪ੍ਰਮ ਬਲਵਾਨ ਜੋਧੇ ਅਤੇ ਸੂਰਮੇ ਉਥੇ ਨਿਵਾਸ ਰੱਖਦੇ ਹਨ।
English
except the warriors of great power, the spiritual heroes.
ਤਿਨ ਮਹਿ; ਰਾਮੁ ਰਹਿਆ ਭਰਪੂਰ ॥
tin meh; raam rahiaa bharapoor |
Punjabi
ਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ।
English
They are totally fulfilled, imbued with the Lord's Essence.
ਤਿਥੈ; ਸੀਤੋ ਸੀਤਾ ਮਹਿਮਾ ਮਾਹਿ ॥
tithai; seeto seetaa mahimaa maeh |
Punjabi
ਜੋ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ ਮੁਕੰਮਲ ਤੌਰ ਤੇ ਸਿਉਂਤੇ ਹੋਏ ਹਨ, ਉਹ ਉਥੇ ਰਹਿੰਦੇ ਹਨ।
English
Myriads of Sitas are there, cool and calm in their majestic glory.
ਤਾ ਕੇ ਰੂਪ; ਨ ਕਥਨੇ ਜਾਹਿ ॥
taa ke roop; na kathane jaeh |
Punjabi
ਉਨ੍ਹਾਂ ਦੀ ਸੁੰਦਰਤਾ ਵਰਨਣ ਨਹੀਂ ਕੀਤੀ ਜਾ ਸਕਦੀ।
English
Their beauty cannot be described.
ਨਾ ਓਹਿ ਮਰਹਿ; ਨ ਠਾਗੇ ਜਾਹਿ ॥
naa ohi mareh; na tthaage jaeh |
Punjabi
ਉਹ ਨਾਂ ਮਰਦੇ ਹਨ ਤੇ ਨਾਂ ਹੀ ਛਲੇ ਜਾਂਦੇ ਹਨ।
English
Neither death nor deception comes to those,
ਜਿਨ ਕੈ; ਰਾਮੁ ਵਸੈ ਮਨ ਮਾਹਿ ॥
jin kai; raam vasai man maeh |
Punjabi
ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।
English
within whose minds the Lord abides.
ਤਿਥੈ ਭਗਤ ਵਸਹਿ; ਕੇ ਲੋਅ ॥
tithai bhagat vaseh; ke loa |
Punjabi
ਅਨੇਕਾਂ ਪੁਰੀਆਂ ਦੇ ਸਾਧੂ ਉਥੇ ਰਹਿੰਦੇ ਹਨ।
English
The devotees of many worlds dwell there.
ਕਰਹਿ ਅਨੰਦੁ; ਸਚਾ ਮਨਿ ਸੋਇ ॥
kareh anand; sachaa man soe |
Punjabi
ਉਹ ਮੌਜਾਂ ਮਾਣਦੇ ਹਨ। ਉਹ ਸੱਚਾ ਸੁਆਮੀ ਉਨ੍ਹਾਂ ਦੇ ਦਿਲਾਂ ਅੰਦਰ ਹੈ।
English
They celebrate; their minds are imbued with the True Lord.
ਸਚ ਖੰਡਿ ਵਸੈ ਨਿਰੰਕਾਰੁ ॥
sach khandd vasai nirankaar |
Punjabi
ਸੱਚਾਈ ਦੇ ਮੰਡਲ ਵਿੱਚ ਸ਼ਕਲ ਸੂਰਤ-ਰਹਿਤ ਸੁਆਮੀ ਨਿਵਾਸ ਰੱਖਦਾ ਹੈ।
English
In the realm of Truth, the Formless Lord abides.
ਕਰਿ ਕਰਿ ਵੇਖੈ; ਨਦਰਿ ਨਿਹਾਲ ॥
kar kar vekhai; nadar nihaal |
Punjabi
ਰਚਨਾ ਨੂੰ ਰਚ ਕੇ ਵਾਹਿਗੁਰੂ ਉਸਨੂੰ ਤੱਕਦਾ ਹੈ ਜਦ ਉਹ ਜੀਵਾ ਉਤੇ ਆਪਣੀ ਦਿਆ-ਦ੍ਰਿਸ਼ਟੀ ਧਾਰਦਾ ਹੈ, ਉਹ ਉਨ੍ਹਾਂ ਨੂੰ ਖ਼ੁਸ਼ ਪ੍ਰਸੰਨ ਕਰ ਦਿੰਦਾ ਹੈ।
English
Having created the creation, He watches over it. By His Glance of Grace, He bestows happiness.
ਤਿਥੈ ਖੰਡ ਮੰਡਲ; ਵਰਭੰਡ ॥
tithai khandd manddal; varabhandd |
Punjabi
ਉਸ ਮੰਡਲ ਵਿੱਚ ਮਹਾਂਦੀਪ, ਸੰਸਾਰ ਅਤੇ ਸੂਰਜ ਬੰਧਾਨ ਹਨ।
English
There are planets, solar systems and galaxies.
ਜੇ ਕੋ ਕਥੈ; ਤ. ਅੰਤ ਨ ਅੰਤ ॥
je ko kathai; ta. ant na ant |
Punjabi
ਜੇ ਕੋਈ ਉਨ੍ਹਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਸਮਝ ਲਵੇ ਕਿ ਉਨ੍ਹਾਂ ਦਾ ਕੋਈ ਓੜਕ ਜਾਂ ਹਦ-ਬੰਨਾਂ ਨਹੀਂ।
English
If one speaks of them, there is no limit, no end.
ਤਿਥੈ. ਲੋਅ ਲੋਅ; ਆਕਾਰ ॥
tithai. loa loa; aakaar |
Punjabi
ਉਥੇ ਆਲਮਾ ਉਤੇ ਆਲਮ, ਅਤੇ ਮਖਲੂਕਾਤਾਂ ਤੇ ਮਖਲੂਕਾਤਾਂ ਹਨ।
English
There are worlds upon worlds of His Creation.
ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥
jiv jiv hukam; tivai tiv kaar |
Punjabi
ਜਿਸ ਤਰ੍ਹਾਂ ਦਾ ਮਾਲਕ ਦਾ ਫੁਰਮਾਨ ਹੈ, ਉਸੇ ਤਰ੍ਹਾਂ ਦੇ ਹਨ ਉਨ੍ਹਾਂ ਦੇ ਕਾਰ ਵਿਹਾਰ।
English
As He commands, so they exist.
ਵੇਖੈ ਵਿਗਸੈ; ਕਰਿ ਵੀਚਾਰੁ ॥
vekhai vigasai; kar veechaar |
Punjabi
ਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ।
English
He watches over all, and contemplating the creation, He rejoices.
ਨਾਨਕ ਕਥਨਾ; ਕਰੜਾ ਸਾਰੁ ॥੩੭॥
naanak kathanaa; kararraa saar |37|
Punjabi
ਹੇ ਨਾਨਕ! ਸੱਚਾਈ ਦੇ ਮੰਡਲ ਨੂੰ ਬਿਆਨ ਕਰਨਾ ਲੋਹੇ ਵਰਗਾ ਸਖਤ ਹੈ।
English
O Nanak, to describe this is as hard as steel! ||37||
ਜਤੁ ਪਾਹਾਰਾ; ਧੀਰਜੁ ਸੁਨਿਆਰੁ ॥
jat paahaaraa; dheeraj suniaar |
Punjabi
ਬ੍ਰਹਿਮਚਰਜ ਨੂੰ ਆਪਣੀ ਭਠੀ, ਸਬਰ ਨੂੰ ਆਪਣਾ ਸੁਨਿਆਰਾ,
English
Let self-control be the furnace, and patience the goldsmith.
ਅਹਰਣਿ ਮਤਿ; ਵੇਦੁ ਹਥੀਆਰੁ ॥
aharan mat; ved hatheeaar |
Punjabi
ਸਮਝ ਨੂੰ ਆਪਣੀ ਆਰਣ, ਬ੍ਰਹਮ ਗਿਆਨ ਨੂੰ ਆਪਣੇ ਸੰਦ,
English
Let understanding be the anvil, and spiritual wisdom the tools.
ਭਉ ਖਲਾ; ਅਗਨਿ ਤਪ ਤਾਉ ॥
bhau khalaa; agan tap taau |
Punjabi
ਰੱਬ ਦੇ ਡਰ ਨੂੰ ਆਪਣੀਆਂ ਧੋਂਕਣੀਆਂ, ਤਪੱਸਿਆ ਕਰਨ ਨੂੰ ਆਪਣੀ ਅੱਗ,
English
With the Fear of God as the bellows, fan the flames of tapa, the body's inner heat.
ਭਾਂਡਾ ਭਾਉ; ਅੰਮ੍ਰਿਤੁ ਤਿਤੁ ਢਾਲਿ ॥
bhaanddaa bhaau; amrit tith dtaal |
Punjabi
ਅਤੇ ਪ੍ਰਭੂ ਦੇ ਪਿਆਰ ਨੂੰ ਅਪਣਾ ਬਰਤਨ ਬਣਾ, ਜਿਸ ਅੰਦਰੋਂ ਰੱਬ ਦੇ ਨਾਮ ਦਾ ਸੁਧਾ ਰਸ ਚੋ।
English
In the crucible of love, melt the Nectar of the Name,
ਘੜੀਐ ਸਬਦੁ; ਸਚੀ ਟਕਸਾਲ ॥
gharreeai sabad; sachee ttakasaal |
Punjabi
ਇਸ ਤਰ੍ਹਾਂ ਸੱਚੀ ਸਿਕਸ਼ਾਲਾ ਅੰਦਰ ਰੱਬੀ ਕਲਾਮ ਰਚੀ ਜਾਂਦੀ ਹੈ।
English
and mint the True Coin of the Shabad, the Word of God.
ਜਿਨ ਕਉ ਨਦਰਿ ਕਰਮੁ; ਤਿਨ ਕਾਰ ॥
jin kau nadar karam; tin kaar |
Punjabi
ਇਹ ਉਨ੍ਹਾਂ ਦਾ ਨਿੱਤਕ੍ਰਮ ਹੈ ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ।
English
Such is the karma of those upon whom He has cast His Glance of Grace.
ਨਾਨਕ ਨਦਰੀ; ਨਦਰਿ ਨਿਹਾਲ ॥੩੮॥
naanak nadaree; nadar nihaal |38|
Punjabi
ਹੇ ਨਾਨਕ! ਮਿਹਰਬਾਨ ਮਾਲਕ, ਆਪਣੀ ਮਿਹਰ ਦੀ ਨਿਗ੍ਹਾ ਨਾਲ ਉਨ੍ਹਾਂ ਨੂੰ ਅਨੰਦ ਪ੍ਰਸੰਨ ਕਰ ਦਿੰਦਾ ਹੈ।
English
O Nanak, the Merciful Lord, by His Grace, uplifts and exalts them. ||38||
ਸਲੋਕੁ ॥
salok |
Punjabi
ਸਲੋਕ (ਅਖੀਰਲਾ ਉਪਦੇਸ)।
English
Salok:
ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥
pavan guroo, paanee pitaa; maataa dharat mehat |
Punjabi
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
English
Air is the Guru, Water is the Father, and Earth is the Great Mother of all.
ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥
divas raat due, daaee daaeaa; khelai sagal jagat |
Punjabi
ਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
English
Day and night are the two nurses, in whose lap all the world is at play.
ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥
changiaaeea buriaaeea; vaachai dharam hadoor |
Punjabi
ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
English
Good deeds and bad deeds-the record is read out in the Presence of the Lord of Dharma.
ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥
karamee aapo aapanee; ke nerrai ke door |
Punjabi
ਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਤੇ ਕਈ ਦੁਰੇਡੇ ਹੋਣਗੇ।
English
According to their own actions, some are drawn closer, and some are driven farther away.
ਜਿਨੀ. ਨਾਮੁ ਧਿਆਇਆ; ਗਏ ਮਸਕਤਿ ਘਾਲਿ ॥
jinee. naam dhiaaeaa; ge masakat ghaal |
Punjabi
ਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ,
English
Those who have meditated on the Naam, the Name of the Lord, and departed after having worked by the sweat of their brows
ਨਾਨਕ. ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥
naanak. te mukh ujale; ketee chhuttee naal |1|
Punjabi
ਹੇ ਨਾਨਕ! ਉਨ੍ਹਾਂ ਦੇ ਚੇਹਰੇ ਰੋਸ਼ਨ ਹੋਣਗੇ, ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਖਲਾਸੀ ਪਾ ਜਾਣਗੇ।
English
-O Nanak, their faces are radiant in the Court of the Lord, and many are saved along with them! ||1||
ਸੋ ਦਰੁ ਰਾਗੁ ਆਸਾ ਮਹਲਾ ੧ ॥
so dar raag aasaa mahalaa 1 |
Punjabi
ਸੋ ਦਰ ਆਸਾ ਰਾਗ ਪਹਿਲੀ ਪਾਤਿਸ਼ਾਹੀ।
English
So Dar ~ That Door. Raag Aasaa, First Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
English
One Universal Creator God. By The Grace Of The True Guru:
ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮਾਲੇ ॥
so dar teraa kehaa, so ghar kehaa; jit beh sarab samaale |
Punjabi
ਉਹ ਤੇਰਾ ਦਰਵਾਜ਼ਾ ਕੇਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ ਹੈ, ਜਿਸ ਵਿੱਚ ਬੈਠ ਕੇ (ਤੂੰ) ਸਾਰਿਆਂ ਦੀ ਸੰਭਾਲ ਕਰਦਾ ਹੈ। (ਹੇ ਸਾਂਈਂ)!
English
Where is That Door of Yours, and where is That Home, in which You sit and take care of all?
ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥
vaaje tere naad anek asankhaa; kete tere vaavanahaare |
Punjabi
ਬਹੁਤੀਆਂ ਕਿਸਮਾਂ ਦੇ ਤੇਰੇ ਅਣਗਿਣਤ ਸੰਗੀਤਕ ਸਾਜ਼ ਉਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਤੇਰੇ ਰਾਗ ਕਰਨ ਵਾਲੇ।
English
The Sound-current of the Naad vibrates there for You, and countless musicians play all sorts of instruments there for You.
ਕੇਤੇ ਤੇਰੇ, ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥
kete tere, raag paree siau kaheeeh; kete tere gaavanahaare |
Punjabi
ਅਨੇਕਾਂ ਹਨ ਤੇਰੇ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਅਤੇ ਅਨੇਕਾਂ ਹੀ ਰਾਗੀ ਤੇਰਾ ਜਸ ਗਾਉਂਦੇ ਹਨ।
English
There are so many Ragas and musical harmonies to You; so many minstrels sing hymns of You.
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ॥
gaavan tudhano pavan paanee baisantar; gaavai raajaa dharam duaare |
Punjabi
ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
English
Wind, water and fire sing of You. The Righteous Judge of Dharma sings at Your Door.
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ॥
gaavan tudhano chit gupat likh jaanan; likh likh dharam beechaare |
Punjabi
ਚਿਤ੍ਰ ਗੁਪਤ (ਲਿਖਣ ਵਾਲੇ ਫ਼ਰਿਸ਼ਤੇ), ਜੋ ਲਿਖਣਾ ਜਾਣਦੇ ਹਨ, ਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜਸ ਗਾਇਨ ਕਰਦੇ ਹਨ।
English
Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥
gaavan tudhano eesar brahamaa devee; sohan tere sadaa savaare |
Punjabi
ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ, ਬਰ੍ਹਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ।
English
Shiva, Brahma and the Goddess of Beauty, ever adorned by You, sing of You.
ਗਾਵਨਿ ਤੁਧਨੋ ਇੰਦ੍ਰ. ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥
gaavan tudhano indr. indraasan baitthe; devatiaa dar naale |
Punjabi
ਆਪਣੇ ਤਖ਼ਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜ਼ੇ ਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ।
English
Indra, seated on His Throne, sings of You, with the deities at Your Door.
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧਨੋ ਸਾਧ ਬੀਚਾਰੇ ॥
gaavan tudhano sidh samaadhee andar; gaavan tudhano saadh beechaare |
Punjabi
ਆਪਣੀ ਧਿਆਨ ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿਬ-ਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
English
The Siddhas in Samaadhi sing of You; the Saadhus sing of You in contemplation.