Ang 727
ਜੀਵਤ ਲਉ. ਬਿਉਹਾਰੁ ਹੈ; ਜਗ ਕਉ ਤੁਮ ਜਾਨਉ ॥
jeevat lau. biauhaar hai; jag kau tum jaanau |
Punjabi
ਤੂੰ ਚੰਗੀ ਤਰ੍ਹਾਂ ਜਾਣ ਲੈਂ ਕਿ ਸੰਸਾਰ ਦੇ ਕਾਰ-ਵਿਹਾਰ ਉਦੋਂ ਤਾਈ ਹੀ ਹਨ। ਜਦ ਤਾਂਈਂ ਇਨਸਾਨ ਜੀਉਂਦੇ ਹਨ।
English
Your worldly affairs exist only as long as you are alive; know this well.
ਨਾਨਕ. ਹਰਿ ਗੁਨ ਗਾਇ ਲੈ; ਸਭ ਸੁਫਨ ਸਮਾਨਉ ॥੨॥੨॥
naanak. har gun gaae lai; sabh sufan samaanau |2|2|
Punjabi
ਨਾਨਕ, ਤੂੰ ਪ੍ਰਭੂ ਦੀਆਂ ਸਿਫਤਾਂ ਗਾਇਨ ਕਰ। ਹਰ ਚੀਜ਼ ਸੁਪਨੇ ਦੀ ਮਾਨੰਦ ਹੈ।
English
O Nanak, sing the Glorious Praises of the Lord; everything is like a dream. ||2||2||
ਤਿਲੰਗ ਮਹਲਾ ੯ ॥
tilang mahalaa 9 |
Punjabi
ਤਿਲੰਕ ਨੌਵੀਂ ਪਾਤਿਸ਼ਾਹੀ।
English
Tilang, Ninth Mehl:
ਹਰਿ ਜਸੁ. ਰੇ ਮਨਾ ਗਾਇ ਲੈ; ਜੋ ਸੰਗੀ ਹੈ ਤੇਰੋ ॥
har jas. re manaa gaae lai; jo sangee hai tero |
Punjabi
ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦੀ ਮਹਿਮਾ ਗਾਇਨ ਕਰ, ਜੋ ਤੇਰਾ ਸੱਚਾ ਸਾਥੀ ਹੈ।
English
Sing the Lord's Praises, O mind; He is your only true companion.
ਅਉਸਰੁ ਬੀਤਿਓ ਜਾਤੁ ਹੈ; ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
aausar beetio jaat hai; kahio maan lai mero |1| rahaau |
Punjabi
ਵੇਲਾ ਬੀਤਦਾ ਜਾ ਰਿਹਾ ਹੈ, ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਠਹਿਰਾਉ।
English
Your time is passing away; listen carefully to what I say. ||1||Pause||
ਸੰਪਤਿ ਰਥ ਧਨ ਰਾਜ ਸਿਉ; ਅਤਿ ਨੇਹੁ ਲਗਾਇਓ ॥
sanpat rath dhan raaj siau; at nehu lagaaeo |
Punjabi
ਤੂੰ ਧਨ-ਦੌਲਤ, ਰਥਾਂ, ਪਤਨੀ ਅਤੇ ਜਾਗੀਰਾਂ ਨਾਲ ਪਰਮ ਪਿਆਰ ਪਾਇਆ ਹੋਇਆ ਹੈ।
English
You are so in love with property, chariots, wealth and power.
ਕਾਲ ਫਾਸ ਜਬ ਗਲਿ ਪਰੀ; ਸਭ ਭਇਓ ਪਰਾਇਓ ॥੧॥
kaal faas jab gal paree; sabh bheo paraaeo |1|
Punjabi
ਜਦ ਮੌਤ ਦੀ ਫਾਹੀ ਤੇਰੀ ਗਰਦਨ ਉਦਾਲੇ ਪਊਗੀ। ਸਾਰਾ ਕੁਛ ਹੋਰਨਾਂ ਦੀ ਮਲਕੀਅਤ ਹੋ ਜਾਵੇਗਾ।
English
When the noose of death tightens around your neck, they will all belong to others. ||1||
ਜਾਨਿ ਬੂਝ ਕੈ ਬਾਵਰੇ; ਤੈ ਕਾਜੁ ਬਿਗਾਰਿਓ ॥
jaan boojh kai baavare; tai kaaj bigaario |
Punjabi
ਜਾਣ ਬੁਝ ਕੇ, ਹੇ ਪਗਲੇ ਪੁਰਸ਼, ਮੈਂ ਆਪਣਾ ਕੰਮ ਖ਼ਰਾਬ ਕਰ ਲਿਆ ਹੈ।
English
Know this well, O madman - you have ruined your affairs.
ਪਾਪ ਕਰਤ. ਸੁਕਚਿਓ ਨਹੀ; ਨਹ ਗਰਬੁ ਨਿਵਾਰਿਓ ॥੨॥
paap karat. sukachio nahee; neh garab nivaario |2|
Punjabi
ਤੂੰ ਗੁਨਾਹ ਕਰਨ ਤੋਂ ਸੰਕੋਚ ਨਹੀਂ ਕਰਦਾ, ਨਾਂ ਹੀ ਤੂੰ ਆਪਣੀ ਸਵੈ-ਹੰਗਤਾ ਨੂੰ ਛੱਡਦਾ ਹੈਂ।
English
You did not restrain yourself from committing sins, and you did not eradicate your ego. ||2||
ਜਿਹ ਬਿਧਿ. ਗੁਰ ਉਪਦੇਸਿਆ; ਸੋ ਸੁਨੁ. ਰੇ ਭਾਈ ॥
jih bidh. gur upadesiaa; so sun. re bhaaee |
Punjabi
ਜਿਸ ਤਰ੍ਹਾਂ ਗੁਰੂ ਜੀ ਤੈਨੂੰ ਸਿੱਖਮਤ ਦਿੰਦੇ ਹਨ, ਤੂੰ ਉਸ ਨੂੰ ਸ੍ਰਵਣ ਕਰ, ਹੇ ਭਰਾ!
English
So listen to the Teachings imparted by the Guru, O Siblings of Destiny.
ਨਾਨਕ ਕਹਤ ਪੁਕਾਰਿ ਕੈ; ਗਹੁ ਪ੍ਰਭ ਸਰਨਾਈ ॥੩॥੩॥
naanak kehat pukaar kai; gahu prabh saranaaee |3|3|
Punjabi
ਨਾਨਕ ਉਚੀ ਬੋਲ ਕੇ ਆਖਦਾ ਹੈ, ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।
English
Nanak proclaims: hold tight to the Protection and the Sanctuary of God. ||3||3||
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ॥
tilang baanee bhagataa kee kabeer jee |
Punjabi
ਤਿਲੰਕ ਸ਼ਬਦ ਭਗਤਾਂ ਦੇ। ਮਹਾਰਾਜ ਕਬੀਰ ਜੀ।
English
Tilang, The Word Of Devotee Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਬੇਦ ਕਤੇਬ ਇਫਤਰਾ ਭਾਈ; ਦਿਲ ਕਾ ਫਿਕਰੁ. ਨ ਜਾਇ ॥
bed kateb ifataraa bhaaee; dil kaa fikar. na jaae |
Punjabi
ਵੇਦ ਅਤੇ ਚਾਰੇ ਸ਼ਾਮ ਦੇਸ ਦੇ ਮਜ਼ਹਬੀ ਗ੍ਰੰਥ ਬੇਲੋੜੇ ਹਨ, ਹੇ ਭਰਾ! ਜੇਕਰ ਚਿੱਤ ਦੀ ਚਿੰਤ ਦੂਰ ਨਹੀਂ ਹੰਦੀ।
English
The Vedas and the Scriptures are only make-believe, O Siblings of Destiny; they do not relieve the anxiety of the heart.
ਟੁਕੁ ਦਮੁ ਕਰਾਰੀ. ਜਉ ਕਰਹੁ; ਹਾਜਿਰ ਹਜੂਰਿ ਖੁਦਾਇ ॥੧॥
ttuk dam karaaree. jau karahu; haajir hajoor khudaae |1|
Punjabi
ਜੇਕਰ ਤੂੰ ਆਪਣਾ ਮਨ ਇਕ ਨਿਮਖ ਭਰ ਲਈ ਭੀ ਵਾਹਿਗੁਰੂ ਵਿੱਚ ਟਿਕਾ ਲਵੇ, ਤਦ ਸੁਆਮੀ ਤੇਰੇ ਅੱਗੇ ਐਨ ਨਾਜ਼ਰ ਦਿਸੇਗਾ।
English
If you will only center yourself on the Lord, even for just a breath, then you shall see the Lord face-to-face, present before you. ||1||
ਬੰਦੇ. ਖੋਜੁ ਦਿਲ ਹਰ ਰੋਜ; ਨਾ ਫਿਰੁ. ਪਰੇਸਾਨੀ ਮਾਹਿ ॥
bande. khoj dil har roj; naa fir. paresaanee maeh |
Punjabi
ਹੇ ਇਨਸਾਨ! ਆਪਣੇ ਮਨ ਦੀ ਨਿਤਾਪ੍ਰਤੀ ਢੂੰਡ ਭਾਲ ਕਰ ਅਤੇ ਖਬਰਾਹਟ ਅੰਦਰ ਨਾਂ ਭਟਕ।
English
O human being, search your own heart every day, and do not wander around in confusion.
ਇਹ ਜੁ ਦੁਨੀਆ. ਸਿਹਰੁ ਮੇਲਾ; ਦਸਤਗੀਰੀ ਨਾਹਿ ॥੧॥ ਰਹਾਉ ॥
eih ju duneea. sihar melaa; dasatageeree naeh |1| rahaau |
Punjabi
ਇਹ ਜਗਤ ਇਕ ਜਾਦੂ ਦਾ ਤਮਾਸ਼ਾ ਹੈ। ਇਸ ਵਿੱਚ ਕੋਈ ਵੀ ਤੇਰਾ ਹੱਥ ਪਕੜਨ ਵਾਲਾ ਨਹੀਂ। ਠਹਿਰਾਉ।
English
This world is just a magic-show; no one will be holding your hand. ||1||Pause||
ਦਰੋਗੁ ਪੜਿ ਪੜਿ. ਖੁਸੀ ਹੋਇ; ਬੇਖਬਰ ਬਾਦੁ ਬਕਾਹਿ ॥
darog parr parr. khusee hoe; bekhabar baad bakaeh |
Punjabi
ਕੂੜ ਨੂੰ ਵਾਚ ਵਾਚ ਕੇ, ਪ੍ਰਾਣੀ ਪ੍ਰਸੰਨ ਹੁੰਦੇ ਹਨ ਅਤੇ ਬੇਸਮਝ ਹੋਣ ਕਾਰਨ ਊਲ ਜਲੂਲ ਬਕਦੇ ਹਨ।
English
Reading and studying falsehood, people are happy; in their ignorance, they speak nonsense.
ਹਕੁ ਸਚੁ ਖਾਲਕੁ, ਖਲਕ ਮਿਆਨੇ; ਸਿਆਮ ਮੂਰਤਿ ਨਾਹਿ ॥੨॥
hak sach khaalak, khalak miaane; siaam moorat naeh |2|
Punjabi
ਮੇਰਾ ਨਿਆਇਕਾਰੀ ਸੱਚਾ ਸਿਰਜਣਹਾਰ ਆਪਣੀ ਰਚਨਾ ਅੰਦਰ ਹੈ। ਉਹ ਕਾਲੇ ਸਰੂਪ ਵਾਲਾ ਕ੍ਰਿਸ਼ਨ ਨਹੀਂ ਹੈ।
English
The True Creator Lord is diffused into His creation; He is not just the dark-skinned Krishna of legends. ||2||
ਅਸਮਾਨ ਮੵਿਾਨੇ ਲਹੰਗ ਦਰੀਆ; ਗੁਸਲ ਕਰਦਨ ਬੂਦ ॥
asamaan mayiaane lahang dareea; gusal karadan bood |
Punjabi
ਦਸਮ ਦੁਆਰਾ ਅੰਦਰ ਬੈਕੁੰਠੀ ਆਨੰਦ ਦੀ ਨਦੀ ਵਗਦੀ ਹੈ। ਤੈਨੂੰ ਇਸ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ।
English
Through the Tenth Gate, the stream of nectar flows; take your bath in this.
ਕਰਿ ਫਕਰੁ ਦਾਇਮ, ਲਾਇ ਚਸਮੇ; ਜਹ ਤਹਾ ਮਉਜੂਦੁ ॥੩॥
kar fakar daaeim, laae chasame; jeh tahaa maujood |3|
Punjabi
ਤੂੰ ਹਮੇਸ਼ਾਂ ਹੀ ਸੁਆਮੀ ਦੀ ਸੇਵਾ ਕਮਾ। ਉਹ ਐਨਕਾ ਲਾ ਕੇ ਤੂੰ ਉਸ ਨੂੰ ਹਰ ਜਗ੍ਹਾ ਹਾਜ਼ਰ ਨਾਜ਼ਰ ਵੇਖ।
English
Serve the Lord forever; use your eyes, and see Him ever-present everywhere. ||3||
ਅਲਾਹ ਪਾਕੰ ਪਾਕ ਹੈ; ਸਕ ਕਰਉ. ਜੇ ਦੂਸਰ ਹੋਇ ॥
alaah paakan paak hai; sak krau. je doosar hoe |
Punjabi
ਪ੍ਰਭੂ ਪਵਿੱਤਰਾਂ ਦਾ ਪਰਮ ਪਵਿਤਰ ਹੈ। ਤੂੰ ਤਾਂ ਸੰਦੇਹ ਕਰੇ ਜੇਕਰ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਝ ਕਰਦਾ ਹੈ।
English
The Lord is the purest of the pure; only through doubt could there be another.
ਕਬੀਰ. ਕਰਮੁ ਕਰੀਮ ਕਾ; ਉਹੁ ਕਰੈ ਜਾਨੈ ਸੋਇ ॥੪॥੧॥
kabeer. karam kareem kaa; uhu karai jaanai soe |4|1|
Punjabi
ਕਬੀਰ ਰਹਿਮਤ, ਰਹੀਮ ਸੁਆਮੀ ਪਾਸੋਂ ਉਤਪੰਨ ਹੁੰਦੀ ਹੈ। ਕੇਵਲ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਛ ਕਰਦਾ ਹੈ।
English
O Kabeer, mercy flows from the Merciful Lord; He alone knows who acts. ||4||1||
ਨਾਮਦੇਵ ਜੀ ॥
naamadev jee |
Punjabi
ਮਹਾਰਾਜ ਨਾਮ ਦੇਵ।
English
Naam Dayv Jee:
ਮੈ ਅੰਧੁਲੇ ਕੀ ਟੇਕ; ਤੇਰਾ ਨਾਮੁ ਖੁੰਦਕਾਰਾ ॥
mai andhule kee ttek; teraa naam khundakaaraa |
Punjabi
ਮੈਂ ਅੰਨ੍ਹੇ ਦਾ ਹੇ ਸਿਰਜਾਣਹਾਰ! ਕੇਵਲ ਤੇਰਾ ਨਾਮ ਹੀ ਆਸਰਾ ਹੈ।
English
I am blind; Your Name, O Creator Lord, is my only anchor and support.
ਮੈ ਗਰੀਬ ਮੈ ਮਸਕੀਨ; ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
mai gareeb mai masakeen; teraa naam hai adhaaraa |1| rahaau |
Punjabi
ਮੈਂ ਗਰੀਬੜਾ ਹਾਂ, ਮੈਂ ਆਜ਼ਿਜ਼ ਹਾਂ ਮੇਰੀ ਓਟ ਤੈਂਡਾ ਨਾਮ ਹੀ ਹੈ।
English
I am poor, and I am meek. Your Name is my only support. ||1||Pause||
ਕਰੀਮਾਂ ਰਹੀਮਾਂ; ਅਲਾਹ ਤੂ ਗਨਂੀ ॥
kareemaan raheemaan; alaah too gananee |
Punjabi
ਦਰਿਆਦਿਲ, ਦਇਆਵਾਨ ਅਤੇ ਧਨਾਡ ਤੂੰ ਹੈ, ਹੇ ਪ੍ਰਭੂ!
English
O beautiful Lord, benevolent and merciful Lord, You are so wealthy and generous.
ਹਾਜਰਾ ਹਜੂਰਿ; ਦਰਿ ਪੇਸਿ ਤੂੰ ਮਨਂੀ ॥੧॥
haajaraa hajoor; dar pes toon mananee |1|
Punjabi
ਤੂੰ ਮੇਰੇ ਅੰਦਰ ਤੇ ਸਾਹਮਣੇ ਸਦਾ ਹਾਜ਼ਰ ਨਾਜ਼ਰ ਹੈ।
English
You are ever-present in every presence, within and before me. ||1||
ਦਰੀਆਉ ਤੂ, ਦਿਹੰਦ ਤੂ; ਬਿਸੀਆਰ ਤੂ ਧਨੀ ॥
dareeaau too, dihand too; biseeaar too dhanee |
Punjabi
ਤੂੰ ਦਰਿਆ ਹੈ, ਤੂੰ ਦਾਤਾ ਅਤੇ ਤੂੰ ਹੀ ਮਹਾਂ ਮਾਲਦਾਰ ਹੈ।
English
You are the river of life, You are the Giver of all; You are so very wealthy.
ਦੇਹਿ ਲੇਹਿ ਏਕੁ ਤੂੰ; ਦਿਗਰ ਕੋ ਨਹੀ ॥੨॥
dehi lehi ek toon; digar ko nahee |2|
Punjabi
ਕੇਵਲ ਤੂੰ ਹੀ ਦਿੰਦਾ ਅਤੇ ਲੈਂਦਾ ਹੈ। ਹੋਰ ਦੂਜਾ ਕੋਈ ਨਹੀਂ।
English
You alone give, and You alone take away; there is no other at all. ||2||
ਤੂੰ ਦਾਨਾਂ ਤੂੰ ਬੀਨਾਂ; ਮੈ ਬੀਚਾਰੁ ਕਿਆ ਕਰੀ ॥
toon daanaan toon beenaan; mai beechaar kiaa karee |
Punjabi
ਤੂੰ ਸਿਆਣਾ ਹੈ, ਤੂੰ ਹੀ ਦੇਖਣ ਵਾਲਾ ਹੈ। ਮੈਂ ਤੇਰਾ ਕੀ ਧਿਆਨ ਧਾਰ ਸਕਦਾ ਹਾਂ?
English
You are wise, You are the supreme seer; how could I make You an object of thought?
ਨਾਮੇ ਚੇ ਸੁਆਮੀ; ਬਖਸੰਦ ਤੂੰ ਹਰੀ ॥੩॥੧॥੨॥
naame che suaamee; bakhasand toon haree |3|1|2|
Punjabi
ਨਾਮ ਦੇ ਸਾਹਿਬ, ਹੇ ਵਾਹਿਗੁਰੂ! ਤੂੰ ਬਖਸ਼ਣਹਾਰ ਹੈ।
English
O Lord and Master of Naam Dayv, You are the merciful Lord of forgiveness. ||3||1||2||
ਹਲੇ ਯਾਰਾਂ ਹਲੇ ਯਾਰਾਂ; ਖੁਸਿਖਬਰੀ ॥
hale yaaraan hale yaaraan; khusikhabaree |
Punjabi
ਹੇ! ਮੇਰੇ ਮਿੱਤਰ, ਹੇ ਮੇਰੇ ਮਿੱਤਰ! ਤੂੰ ਕੀ ਸੁਖ ਸੁਨੇਹਾ ਲਿਆਇਆ ਹੈ?
English
Hello, my friend, hello my friend. Is there any good news?
ਬਲਿ ਬਲਿ ਜਾਂਉ ਹਉ; ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥
bal bal jaanau hau; bal bal jaanau | neekee teree bigaaree aale teraa naau |1| rahaau |
Punjabi
ਸਦਕੇ! ਓ ਸਦਕੇ, ਸਦਕੇ, ਓ ਸਦਕੇ! ਮੈਂ ਜਾਂਦਾ ਹਾਂ ਤੇਰੇ ਉਤੋਂ। ਚੰਗੀ ਹੇ ਤੇਰੀ ਵਗਾਰ ਅਤੇ ਸ੍ਰੇਸ਼ਟ ਹੈ ਤੇਰਾ ਨਾਮ। ਠਹਿਰਾਉ।
English
I am a sacrifice, a devoted sacrifice, a dedicated and devoted sacrifice, to You. Slavery to You is so sublime; Your Name is noble and exalted. ||1||Pause||
ਕੁਜਾ ਆਮਦ. ਕੁਜਾ ਰਫਤੀ; ਕੁਜਾ ਮੇ ਰਵੀ ॥
kujaa aamad. kujaa rafatee; kujaa me ravee |
Punjabi
ਤੂੰ ਕਿਥੋਂ ਆਇਆ ਹੈ? ਤੂੰ ਕਿਥੇ ਗਿਆ ਸਾਂ ਅਤੇ ਕਿਧਰ ਨੂੰ ਜਾਂਦਾ ਹੈ?
English
Where did you come from? Where have You been? And where are You going?
ਦ੍ਵਾਰਿਕਾ ਨਗਰੀ; ਰਾਸਿ ਬੁਗੋਈ ॥੧॥
dvaarikaa nagaree; raas bugoee |1|
Punjabi
ਇਹ ਦਵਾਰਕਾ ਦਾ ਸ਼ਹਿਰ ਹੈ। ਤੂੰ ਸੱਚੋ ਸੱਚ ਕਾਹੁ।
English
Tell me the truth, in the holy city of Dwaarikaa. ||1||
ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ ॥
khoob teree pagaree; meetthe tere bol |
Punjabi
ਸੁੰਦਰ ਹੈ ਤੇਰੀ ਦਸਤਾਰ ਅਤੇ ਮਿੱਠੀ ਹੈ ਤੇਰੀ ਬੋਲ ਬਾਣੀ।
English
How handsome is your turban! And how sweet is your speech.
ਦ੍ਵਾਰਿਕਾ ਨਗਰੀ; ਕਾਹੇ ਕੇ ਮਗੋਲ ॥੨॥
dvaarikaa nagaree; kaahe ke magol |2|
Punjabi
ਦਵਾਰਕਾ ਦੇ ਸ਼ਹਿਰ ਵਿੱਚ ਮੁਗਲ ਕਿਸ ਤਰ੍ਹਾਂ ਹੋ ਸਕਦਾ ਹੈ?
English
Why are there Moghals in the holy city of Dwaarikaa? ||2||
ਚੰਦਂੀ ਹਜਾਰ ਆਲਮ; ਏਕਲ ਖਾਨਾਂ ॥
chandanee hajaar aalam; ekal khaanaan |
Punjabi
ਕੇਵਲ ਤੂੰ ਹੀ ਅਨੇਕਾਂ ਹਜ਼ਾਰਾਂ ਸੰਸਾਰਾਂ ਦਾ ਸੁਆਮੀ ਹੈ।
English
You alone are the Lord of so many thousands of worlds.
ਹਮ ਚਿਨੀ ਪਾਤਿਸਾਹ; ਸਾਂਵਲੇ ਬਰਨਾਂ ॥੩॥
ham chinee paatisaah; saanvale baranaan |3|
Punjabi
ਏਸੇ ਤਰ੍ਹਾਂ ਦਾ ਹੀ ਹੈ ਕਾਲੇ ਰੰਗ ਵਾਲਾ ਮੇਰਾ ਸੁਲਤਾਨ।
English
You are my Lord King, like the dark-skinned Krishna. ||3||
ਅਸਪਤਿ ਗਜਪਤਿ; ਨਰਹ ਨਰਿੰਦ ॥
asapat gajapat; narah narind |
Punjabi
ਤੂੰ ਘੋੜਿਆਂ ਦਾ ਸੁਆਮੀ (ਸੂਰਜ), ਹਾਥੀਆਂ ਦਾ ਸੁਆਮੀ (ਇੰਦਰ) ਅਤੇ ਇਨਸਾਨਾਂ ਦਾ ਰਾਜਾ (ਬ੍ਰਹਮਾ) ਹੈ।
English
You are the Lord of the sun, Lord Indra and Lord Brahma, the King of men.
ਨਾਮੇ ਕੇ ਸ੍ਵਾਮੀ; ਮੀਰ ਮੁਕੰਦ ॥੪॥੨॥੩॥
naame ke svaamee; meer mukand |4|2|3|
Punjabi
ਤੂੰ ਨਾਮੇ ਦਾ ਸਾਹਿਬ, ਸਾਰਿਆਂ ਦਾ ਪਾਤਿਸ਼ਾਹ ਅਤੇ ਮੁਕਤੀ ਦੇਣ ਵਾਲਾ ਹੈ।
English
You are the Lord and Master of Naam Dayv, the King, the Liberator of all. ||4||2||3||