Ang 726
ਜੋ ਗੁਰਸਿਖ ਗੁਰੁ ਸੇਵਦੇ; ਸੇ ਪੁੰਨ ਪਰਾਣੀ ॥
jo gurasikh gur sevade; se pun paraanee |
Punjabi
ਗੁਰਾਂ ਦੀ ਮਰੀਦ, ਜਿਹੜੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਗੁਣਵਾਨ ਜੀਵ ਹਨ।
English
Those Sikhs of the Guru, who serve the Guru, are the most blessed beings.
ਜਨੁ ਨਾਨਕੁ. ਤਿਨ ਕਉ ਵਾਰਿਆ; ਸਦਾ ਸਦਾ ਕੁਰਬਾਣੀ ॥੧੦॥
jan naanak. tin kau vaariaa; sadaa sadaa kurabaanee |10|
Punjabi
ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ। ਉਨ੍ਹਾਂ ਉਤੋਂ ਹਮੇਸ਼ਾ, ਹਮੇਸ਼ਾਂ ਹੀ ਸਕਦੇ ਵੰਞਦਾ ਹਾਂ।
English
Servant Nanak is a sacrifice to them; He is forever and ever a sacrifice. ||10||
ਗੁਰਮੁਖਿ ਸਖੀ ਸਹੇਲੀਆ; ਸੇ ਆਪਿ ਹਰਿ ਭਾਈਆ ॥
guramukh sakhee saheleea; se aap har bhaaeea |
Punjabi
ਪਵਿੱਤਰ-ਆਤਮਾ ਸਖੀਆ ਅਤੇ ਸਾਥਣਾਂ ਉਹ ਖੁਦ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ।
English
The Lord Himself is pleased with the Gurmukhs, the fellowship of the companions.
ਹਰਿ ਦਰਗਹ ਪੈਨਾਈਆ; ਹਰਿ ਆਪਿ ਗਲਿ ਲਾਈਆ ॥੧੧॥
har daragah painaaeea; har aap gal laaeea |11|
Punjabi
ਵਾਹਿਗੁਰੂ ਦੇ ਦਰਬਾਰ ਅੰਦਰ, ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ। ਪ੍ਰਭੂ ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲੈਂਦਾ ਹੈ।
English
In the Lord's Court, they are given robes of honor, and the Lord Himself hugs them close in His embrace. ||11||
ਜੋ ਗੁਰਮੁਖਿ ਨਾਮੁ ਧਿਆਇਦੇ; ਤਿਨ ਦਰਸਨੁ ਦੀਜੈ ॥
jo guramukh naam dhiaaeide; tin darasan deejai |
Punjabi
ਗੁਰੂ-ਅਨੁਸਾਰੀ ਜੋ ਤੇਰੇ ਨਾਮ ਦਾ ਸਿਮਰਨ ਕਰਦੇ ਹਨ, ਹੇ ਸਾਈਂ! ਤੂੰ ਮੈਨੂੰ ਉਨ੍ਹਾਂ ਦਾ ਦੀਦਾਰ ਬਖਸ਼।
English
Please bless me with the Blessed Vision of the Darshan of those Gurmukhs, who meditate on the Naam, the Name of the Lord.
ਹਮ ਤਿਨ ਕੇ ਚਰਣ ਪਖਾਲਦੇ; ਧੂੜਿ ਘੋਲਿ ਘੋਲਿ ਪੀਜੈ ॥੧੨॥
ham tin ke charan pakhaalade; dhoorr ghol ghol peejai |12|
Punjabi
ਮੈਂ ਉਨ੍ਹਾਂ ਦੇ ਪੈਰ ਧੋਂਦਾ ਹਾਂ ਅਤੇ ਹਿਲਾ ਹਿਲਾ ਕੇ, ਮੈਂ ਉਨ੍ਹਾਂ ਦੇ ਪੈਰਾਂ ਦਾ ਧੋਂਣ ਪੀਂਦਾ ਹਾਂ।
English
I wash their feet, and drink in the dust of their feet, dissolved in the wash water. ||12||
ਪਾਨ ਸੁਪਾਰੀ ਖਾਤੀਆ; ਮੁਖਿ ਬੀੜੀਆ ਲਾਈਆ ॥
paan supaaree khaateea; mukh beerreea laaeea |
Punjabi
ਜੋ ਤਬੋਲ ਤੇ ਸਪਾਰੀ ਖਾਂਦੀਆਂ ਹਨ ਅਤੇ ਆਪਦੇ ਬੁਲ੍ਹਾ ਨੂੰ ਲਾਲ ਵੱਟਣ ਮਲਦੀਆਂ ਹਨ,
English
Those who eat betel nuts and betel leaf and smoke intoxicants,
ਹਰਿ ਹਰਿ. ਕਦੇ ਨ ਚੇਤਿਓ; ਜਮਿ ਪਕੜਿ ਚਲਾਈਆ ॥੧੩॥
har har. kade na chetio; jam pakarr chalaaeea |13|
Punjabi
ਪ੍ਰੰਤੂ ਸੁਆਮੀ ਵਾਹਿਗੁਰੂ ਦਾ ਸਿਮਰਨ ਕਦਾਚਿਤ ਨਹੀਂ ਕਰਦੀਆਂ, ਮੌਤ ਦਾ ਫਰੇਸ਼ਤਾ ਉਨ੍ਹਾਂ ਨੂੰ ਫੜ ਕੇ ਲੈ ਜਾਂਦਾ ਹੈ।
English
but do not contemplate the Lord, Har, Har - the Messenger of Death will seize them and take them away. ||13||
ਜਿਨ ਹਰਿ ਨਾਮਾ ਹਰਿ ਚੇਤਿਆ; ਹਿਰਦੈ ਉਰਿ ਧਾਰੇ ॥
jin har naamaa har chetiaa; hiradai ur dhaare |
Punjabi
ਜੋ ਰੱਬ ਦੇ ਨਾਮ ਅਤੇ ਰੱਬ ਦਾ ਸਿਮਰਨ ਕਰਦੇ ਹਨ, ਅਤੇ ਉਸ ਨੂੰ ਆਪਣੇ ਮਨ ਤੇ ਦਿਲ ਨਾਲ ਲਾਈ ਰੱਖਦੇ ਹਨ।
English
The Messenger of Death does not even approach those who contemplate the Name of the Lord, Har, Har,
ਤਿਨ ਜਮੁ. ਨੇੜਿ ਨ ਆਵਈ; ਗੁਰਸਿਖ ਗੁਰ ਪਿਆਰੇ ॥੧੪॥
tin jam. nerr na aavee; gurasikh gur piaare |14|
Punjabi
ਮੌਤ ਦਾ ਦੂਤ ਉਨ੍ਹਾਂ ਨਜ਼ਦੀਕ ਨਹੀਂ ਆਉਂਦਾ। ਗੁਰਾਂ ਦੇ ਮੁਰੀਦ ਗੁਰਾਂ ਦੇ ਮਹਿਬੂਬ ਹਨ।
English
And keep Him enshrined in their hearts. The Guru's Sikhs are the Guru's Beloveds. ||14||
ਹਰਿ ਕਾ ਨਾਮੁ ਨਿਧਾਨੁ ਹੈ; ਕੋਈ ਗੁਰਮੁਖਿ ਜਾਣੈ ॥
har kaa naam nidhaan hai; koee guramukh jaanai |
Punjabi
ਵਾਹਿਗੁਰੂ ਦਾ ਨਾਮ ਖਜਾਨਾ ਹੈ, ਪ੍ਰੰਤੂ ਕੋਈ ਵਿਰਲਾ ਹੀ ਜਣਾ ਹੀ ਇਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
English
The Name of the Lord is a treasure, known only to the few Gurmukhs.
ਨਾਨਕ. ਜਿਨ ਸਤਿਗੁਰੁ ਭੇਟਿਆ; ਰੰਗਿ ਰਲੀਆ ਮਾਣੈ ॥੧੫॥
naanak. jin satigur bhettiaa; rang raleea maanai |15|
Punjabi
ਨਾਨਕ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦੇ ਹਨ, ਉਹ ਸੁੱਖ ਅਤਾ ਅਨੰਦ ਭੋਗਦੇ ਹਨ।
English
O Nanak, those who meet with the True Guru, enjoy peace and pleasure. ||15||
ਸਤਿਗੁਰੁ ਦਾਤਾ ਆਖੀਐ; ਤੁਸਿ ਕਰੇ ਪਸਾਓ ॥
satigur daataa aakheeai; tus kare pasaao |
Punjabi
ਸੱਚੇ ਗੁਰਦੇਵ ਜੀ ਦਾਤਾਰ ਕਹੇ ਜਾਂਦੇ ਹਨ। ਪ੍ਰਸੰਨ ਹੋ ਕੇ ਉਹ ਦਾਤਾ ਬਖਸ਼ਦਾ ਹੈ।
English
The True Guru is called the Giver; in His Mercy, He grants His Grace.
ਹਉ. ਗੁਰ ਵਿਟਹੁ ਸਦ ਵਾਰਿਆ; ਜਿਨਿ ਦਿਤੜਾ ਨਾਓ ॥੧੬॥
hau. gur vittahu sad vaariaa; jin ditarraa naao |16|
Punjabi
ਮੈਂ ਸਦੀਵ ਹੀ ਗੁਰਾਂ ਉਤੋਂ, ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਪ੍ਰਭੂ ਦਾ ਨਾਮ ਪ੍ਰਦਾਨ ਕੀਤਾ ਹੈ।
English
I am forever a sacrifice to the Guru, who has blessed me with the Lord's Name. ||16||
ਸੋ ਧੰਨੁ ਗੁਰੂ ਸਾਬਾਸਿ ਹੈ; ਹਰਿ ਦੇਇ ਸਨੇਹਾ ॥
so dhan guroo saabaas hai; har dee sanehaa |
Punjabi
ਸੁਲੱਖਣੇ! ਸੁਲੱਖਣ। ਹਨ ਉਹ ਗੁਰੂ ਮਹਾਰਾਜ ਜੋ ਮੈਨੂੰ ਪ੍ਰਭੂ ਦਾ ਸੰਦੇਸਾ ਦਿੰਦੇ ਹਨ।
English
Blessed, very blessed is the Guru, who brings the Lord's message.
ਹਉ ਵੇਖਿ ਵੇਖਿ ਗੁਰੂ ਵਿਗਸਿਆ; ਗੁਰ ਸਤਿਗੁਰ ਦੇਹਾ ॥੧੭॥
hau vekh vekh guroo vigasiaa; gur satigur dehaa |17|
Punjabi
ਗੁਰਾਂ ਨੂੰ ਤੇ ਵੱਡੇ ਸੱਚੇ ਗੁਰਾਂ ਦੀ ਦੇਹ ਨੂੰ ਦੇਖ ਦੇਖ ਕੇ ਮੈਂ ਹਮੇਸ਼ਾਂ ਹੀ ਪ੍ਰਫੁੱਲਤ ਹੁੰਦਾ ਹਾਂ।
English
I gaze upon the Guru, the Guru, the True Guru embodied, and I blossom forth in bliss. ||17||
ਗੁਰ ਰਸਨਾ ਅੰਮ੍ਰਿਤੁ ਬੋਲਦੀ; ਹਰਿ ਨਾਮਿ ਸੁਹਾਵੀ ॥
gur rasanaa amrit boladee; har naam suhaavee |
Punjabi
ਗੁਰਾਂ ਦੀ ਜੀਭਾ ਬ੍ਰਹਿਮ-ਰਸ ਉਚਾਰਨ ਕਰਦੀ ਹੈ ਅਤੇ ਵਾਹਿਗੁਰੂ ਦੇ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।
English
The Guru's tongue recites Words of Ambrosial Nectar; He is adorned with the Lord's Name.
ਜਿਨ ਸੁਣਿ ਸਿਖਾ. ਗੁਰੁ ਮੰਨਿਆ; ਤਿਨਾ ਭੁਖ ਸਭ ਜਾਵੀ ॥੧੮॥
jin sun sikhaa. gur maniaa; tinaa bhukh sabh jaavee |18|
Punjabi
ਜਿਹੜੇ ਸਿੱਖ ਗੁਰਾਂ ਨੂੰ ਸੁਣਦੇ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਦੇ ਹਨ, ਉਨ੍ਹਾਂ ਦੀ ਸਾਰੀ ਖੁਧਿਆ ਦੂਰ ਹੋ ਜਾਂਦੀ ਹੈ।
English
Those Sikhs who hear and obey the Guru - all their desires depart. ||18||
ਹਰਿ ਕਾ ਮਾਰਗੁ ਆਖੀਐ; ਕਹੁ ਕਿਤੁ ਬਿਧਿ ਜਾਈਐ ॥
har kaa maarag aakheeai; kahu kit bidh jaaeeai |
Punjabi
ਲੋਕੀਂ ਰੱਬ ਦੇ ਰਾਹ ਦੀਆਂ ਗੱਲਾਂ ਕਰਦੇ ਹਨ, ਦੱਸੋਂ! ਕਿਹੜੇ, ਕਿਹੜੇ ਤਰੀਕੇ ਨਾਲ ਮੈਂ ਇਸ ਉਤੇ ਟੁਰ ਸਕਦਾ ਹਾਂ?
English
Some speak of the Lord's Path; tell me, how can I walk on it?
ਹਰਿ ਹਰਿ ਤੇਰਾ ਨਾਮੁ ਹੈ; ਹਰਿ ਖਰਚੁ ਲੈ ਜਾਈਐ ॥੧੯॥
har har teraa naam hai; har kharach lai jaaeeai |19|
Punjabi
ਮੇਰੇ ਸੁਆਮੀ ਮਾਲਕ, ਤੇਰਾ ਅਤੇ ਤੇਰੇ ਨਾਮ ਦਾ ਸਫਰ ਖਰਚ ਨਾਲ ਲੈ ਕੇ, ਮੈਂ ਇਸ ਰਾਹ ਉਤੇ ਟੁਰ ਸਕਦਾ ਹਾਂ।
English
O Lord, Har, Har, Your Name is my supplies; I will take it with me and set out. ||19||
ਜਿਨ ਗੁਰਮੁਖਿ ਹਰਿ ਆਰਾਧਿਆ; ਸੇ ਸਾਹ ਵਡ ਦਾਣੇ ॥
jin guramukh har aaraadhiaa; se saah vadd daane |
Punjabi
ਗੁਰੂ-ਸਮਰਪਨ, ਜੋ ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਧਨਾਡ ਅਤੇ ਬਹੁਤ ਸਿਆਣੇ ਹਨ।
English
Those Gurmukhs who worship and adore the Lord, are wealthy and very wise.
ਹਉ. ਸਤਿਗੁਰ ਕਉ ਸਦ ਵਾਰਿਆ; ਗੁਰ ਬਚਨਿ ਸਮਾਣੇ ॥੨੦॥
hau. satigur kau sad vaariaa; gur bachan samaane |20|
Punjabi
ਮੈਂ ਸੱਚੇ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਗੁਰਬਾਣੀ ਅੰਦਰ ਲੀਨ ਹੋਇਆ ਹੋਇਆ ਹਾਂ।
English
I am forever a sacrifice to the True Guru; I am absorbed in the Words of the Guru's Teachings. ||20||
ਤੂ ਠਾਕੁਰੁ. ਤੂ ਸਾਹਿਬੋ; ਤੂਹੈ ਮੇਰਾ ਮੀਰਾ ॥
too tthaakur. too saahibo; toohai meraa meeraa |
Punjabi
ਤੂੰ ਮਾਲਕ ਹਂੈ, ਤੂੰ ਹੀ ਸੁਆਮੀ ਅਤੇ ਤੂੰ ਹੀ ਸੁਆਮੀ ਅਤੇ ਤੂੰ ਹੀ ਮੇਰਾ ਸੁਲਤਾਨ।
English
You are the Master, my Lord and Master; You are my Ruler and King.
ਤੁਧੁ ਭਾਵੈ ਤੇਰੀ ਬੰਦਗੀ; ਤੂ ਗੁਣੀ ਗਹੀਰਾ ॥੨੧॥
tudh bhaavai teree bandagee; too gunee gaheeraa |21|
Punjabi
ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗਦਾ ਹੈ, ਹੇ ਸੁਆਮੀ ਕੇਵਲ ਤਦ ਹੀ ਤੇਰੀ ਪ੍ਰੇਮਮਈ ਸੇਵਾ ਹੋ ਸਕਦੀ ਹੈ। ਤੂੰ ਗੁਣਾਂ ਦਾ ਸਮੁੰਦਰ ਹੈ।
English
If it is pleasing to Your Will, then I worship and serve You; You are the treasure of virtue. ||21||
ਆਪੇ ਹਰਿ. ਇਕ ਰੰਗੁ ਹੈ; ਆਪੇ ਬਹੁ ਰੰਗੀ ॥
aape har. ik rang hai; aape bahu rangee |
Punjabi
ਆਪ ਹੀ ਪ੍ਰਭੂ ਬਹੁਤਿਆਂ ਸਰੂਪਾਂ ਵਿੱਚ ਪ੍ਰਗਟ ਹੈ ਅਤੇ ਆਪ ਹੀ ਕੇਵਲ ਇਕ ਸਰੂਪ ਵਾਲਾ ਹੈ।
English
The Lord Himself is absolute; He is The One and Only; but He Himself is also manifested in many forms.
ਜੋ ਤਿਸੁ ਭਾਵੈ ਨਾਨਕਾ; ਸਾਈ ਗਲ ਚੰਗੀ ॥੨੨॥੨॥
jo tis bhaavai naanakaa; saaee gal changee |22|2|
Punjabi
ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਹੇ ਨਾਨਕ! ਕੇਵਲ ਓਹੀ ਸ੍ਰੇਸ਼ਟ ਬਾਤ ਹੈ।
English
Whatever pleases Him, O Nanak, that alone is good. ||22||2||
ਤਿਲੰਗ ਮਹਲਾ ੯ ਕਾਫੀ ॥
tilang mahalaa 9 kaafee |
Punjabi
ਤਿਲੰਕ ਨੌਵੀਂ ਪਾਤਿਸ਼ਾਹੀ। ਕਾਫੀ।
English
Tilang, Ninth Mehl, Kaafee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਚੇਤਨਾ ਹੈ. ਤਉ ਚੇਤ ਲੈ; ਨਿਸਿ ਦਿਨਿ ਮੈ. ਪ੍ਰਾਨੀ ॥
chetanaa hai. tau chet lai; nis din mai. praanee |
Punjabi
ਹੇ ਫਾਨੀ ਬੰਦੇ! ਜੇਕਰ ਤੈਨੂੰ ਕੋਈ ਸਮਝ ਹੈ, ਤਦ ਤੂੰ ਰਾਤ ਦਿਨ ਸਾਹਿਬ ਦਾ ਸਿਮਰਨ ਕਰ।
English
If you are conscious, then be conscious of Him night and day, O mortal.
ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
chhin chhin aaudh bihaat hai; foottai ghatt jiau paanee |1| rahaau |
Punjabi
ਤਿੜਕੇ ਹੋਏ ਘੜੇ ਵਿਚੋਂ ਪਾਣੀ ਦੀ ਮਾਨੰਦ ਹਰ ਮੁਹਤ ਉਮਰ ਬੀਤਦੀ ਜਾ ਰਹੀ ਹੈ। ਠਹਿਰਾੳ।
English
Each and every moment, your life is passing away, like water from a cracked pitcher. ||1||Pause||
ਹਰਿ ਗੁਨ. ਕਾਹਿ ਨ ਗਾਵਹੀ; ਮੂਰਖ ਅਗਿਆਨਾ ॥
har gun. kaeh na gaavahee; moorakh agiaanaa |
Punjabi
ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਹੇ ਬੇਸਮਝ ਬੇਵਕੂਫ!
English
Why do you not sing the Glorious Praises of the Lord, you ignorant fool?
ਝੂਠੈ ਲਾਲਚਿ ਲਾਗਿ ਕੈ; ਨਹਿ ਮਰਨੁ ਪਛਾਨਾ ॥੧॥
jhootthai laalach laag kai; neh maran pachhaanaa |1|
Punjabi
ਕੂੜੇ ਲੋਭ ਨਾਲ ਚਿਮੜ ਕੇ, ਤੂੰ ਮੌਤ ਨੂੰ ਚੇਤੇ ਨਹੀਂ ਕਰਦਾ।
English
You are attached to false greed, and you do not even consider death. ||1||
ਅਜਹੂ ਕਛੁ ਬਿਗਰਿਓ ਨਹੀ; ਜੋ ਪ੍ਰਭ ਗੁਨ ਗਾਵੈ ॥
ajahoo kachh bigario nahee; jo prabh gun gaavai |
Punjabi
ਅਜੇ ਭੀ ਕੁਝ ਵਿਗੜਿਆ ਨਹੀਂ, ਜੇਕਰ ਤੂੰ ਹੁਣ ਭੀ ਸੁਆਮੀ ਦਾ ਜੱਸ ਗਾਇਨ ਕਰਨ ਲੱਗ ਜਾਵੇ।
English
Even now, no harm has been done, if you will only sing God's Praises.
ਕਹੁ ਨਾਨਕ. ਤਿਹ ਭਜਨ ਤੇ; ਨਿਰਭੈ ਪਦੁ ਪਾਵੈ ॥੨॥੧॥
kahu naanak. tih bhajan te; nirabhai pad paavai |2|1|
Punjabi
ਗੁਰੂ ਜੀ ਫੁਰਮਾਉਂਦੇ ਹਨ, ਉਸ ਦਾ ਸਿਮਰਨ ਕਰਨ ਦੁਆਰਾ ਤੂੰ ਭੈ-ਰਹਿਤ ਮਰਤਬੇ ਨੂੰ ਪਾ ਲਵੇਂਗਾ।
English
Says Nanak, by meditating and vibrating upon Him, you shall obtain the state of fearlessness. ||2||1||
ਤਿਲੰਗ ਮਹਲਾ ੯ ॥
tilang mahalaa 9 |
Punjabi
ਤਿਲੰਕ ਨੌਵੀਂ ਪਾਤਿਸ਼ਾਹੀ।
English
Tilang, Ninth Mehl:
ਜਾਗ ਲੇਹੁ ਰੇ ਮਨਾ; ਜਾਗ ਲੇਹੁ ਕਹਾ ਗਾਫਲ ਸੋਇਆ ॥
jaag lehu re manaa; jaag lehu kahaa gaafal soeaa |
Punjabi
ਜਾਗਦਾ ਰਹੁ, ਹੇ ਬੰਦੇ! ਜਾਗਦਾ ਰਹੁ ਤੂੰ ਕਿਉਂ ਬੇਪਰਵਾਹ ਹੋ ਕੇ ਸੋ ਰਿਹਾ ਹੈ।
English
Wake up, O mind! Wake up! Why are you sleeping unaware?
ਜੋ ਤਨੁ ਉਪਜਿਆ ਸੰਗ. ਹੀ; ਸੋ ਭੀ ਸੰਗਿ. ਨ ਹੋਇਆ ॥੧॥ ਰਹਾਉ ॥
jo tan upajiaa sang. hee; so bhee sang. na hoeaa |1| rahaau |
Punjabi
ਦੇਹ ਜਿਹੜੀ ਤੇਰੇ ਨਾਲ ਪੈਦਾ ਹੋਈ ਸੀ, ਉਹ ਭੀ ਤੇਰੇ ਨਾਲ ਨਹੀਂ ਜਾਣੀ। ਠਹਿਰਾਉ।
English
That body, which you were born with, shall not go along with you in the end. ||1||Pause||
ਮਾਤ ਪਿਤਾ ਸੁਤ ਬੰਧ ਜਨ; ਹਿਤੁ ਜਾ ਸਿਉ ਕੀਨਾ ॥
maat pitaa sut bandh jan; hit jaa siau keenaa |
Punjabi
ਮਾਂ, ਪਿਓ, ਪੁੱਤ੍ਰ, ਅਤੇ ਸਾਕ-ਸੈਨ, ਜਿਨ੍ਹਾਂ ਨਾਲ ਤੂੰ ਪਿਆਰ ਪਾਇਆ ਹੋਇਆ ਹੈ,
English
Mother, father, children and relatives whom you love,
ਜੀਉ ਛੂਟਿਓ ਜਬ ਦੇਹ ਤੇ; ਡਾਰਿ ਅਗਨਿ ਮੈ ਦੀਨਾ ॥੧॥
jeeo chhoottio jab deh te; ddaar agan mai deenaa |1|
Punjabi
ਤੇਰੇ ਸਰੀਰ ਨੂੰ ਅੱਗ ਵਿੱਚ ਸੁੱਟ ਪਾਉਣਗੇ, ਜਦ ਆਤਮਾ ਇਸ ਤੋਂ ਵੱਖਰੀ ਹੋ ਵੰਝੇਗੀ।
English
will throw your body into the fire, when your soul departs from it. ||1||