Ang 731
ਮੇਰੇ ਲਾਲ ਜੀਉ; ਤੇਰਾ ਅੰਤੁ. ਨ ਜਾਣਾ ॥
mere laal jeeo; teraa ant. na jaanaa |
Punjabi
ਹੇ ਮੇਰੇ ਪੂਜਯ ਪ੍ਰੀਤਮ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ।
English
O my Dear Beloved Lord, Your limits are not known.
ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ; ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥
toon jal thal maheeal bharipur leenaa; toon aape sarab samaanaa |1| rahaau |
Punjabi
ਤੂੰ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈਂ। ਤੂੰ ਖੁਦ ਹੀ ਹਰ ਥਾਂ ਵਿਆਪਕ ਹੈਂ। ਠਹਿਰਾਉ।
English
You pervade the water, the land, and the sky; You Yourself are All-pervading. ||1||Pause||
ਮਨੁ ਤਾਰਾਜੀ. ਚਿਤੁ ਤੁਲਾ; ਤੇਰੀ ਸੇਵ ਸਰਾਫੁ ਕਮਾਵਾ ॥
man taaraajee. chit tulaa; teree sev saraaf kamaavaa |
Punjabi
ਮੇਰੀ ਆਤਮਾ ਤੱਕੜੀ ਹੈ, ਗਿਆਤ ਵੱਟੇ ਅਤੇ ਤੇਰੀ ਘਾਲ ਕਮਾਉਣੀ ਮੇਰਾ ਜੌਹਰੀ ਹੈ।
English
Mind is the scale, consciousness the weights, and the performance of Your service is the appraiser.
ਘਟ ਹੀ ਭੀਤਰਿ. ਸੋ ਸਹੁ ਤੋਲੀ; ਇਨ ਬਿਧਿ ਚਿਤੁ ਰਹਾਵਾ ॥੨॥
ghatt hee bheetar. so sahu tolee; in bidh chit rahaavaa |2|
Punjabi
ਆਪਣੇ ਹਿਰਦੇ ਅੰਦਰ ਮੈਂ ਉਸ ਕੰਤ ਨੂੰ ਹਾੜਦੀ ਹਾਂ। ਇਸ ਤਰੀਕੇ ਨਾਲ ਮੈਂ ਆਪਣੀ ਬਿਰਤੀ ਨੂੰ ਜੋੜਦੀ ਹਾਂ।
English
Deep within my heart, I weigh my Husband Lord; in this way I focus my consciousness. ||2||
ਆਪੇ ਕੰਡਾ ਤੋਲੁ ਤਰਾਜੀ; ਆਪੇ ਤੋਲਣਹਾਰਾ ॥
aape kanddaa tol taraajee; aape tolanahaaraa |
Punjabi
ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ।
English
You Yourself are the balance, the weights and the scale; You Yourself are the weigher.
ਆਪੇ ਦੇਖੈ ਆਪੇ ਬੂਝੈ; ਆਪੇ ਹੈ ਵਣਜਾਰਾ ॥੩॥
aape dekhai aape boojhai; aape hai vanajaaraa |3|
Punjabi
ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ।
English
You Yourself see, and You Yourself understand; You Yourself are the trader. ||3||
ਅੰਧੁਲਾ ਨੀਚ ਜਾਤਿ ਪਰਦੇਸੀ; ਖਿਨੁ ਆਵੈ ਤਿਲੁ ਜਾਵੈ ॥
andhulaa neech jaat paradesee; khin aavai til jaavai |
Punjabi
ਅੰਨ੍ਹੀ, ਨੀਵੇਂ ਵਰਨ ਦੀ ਅਤੇ ਬਦੇਸਣ ਜਿੰਦੜੀ ਇਕ ਮੁਹਤ ਭਰ ਲਈ ਆਉਂਦੀ ਹੈ ਅਤੇ ਇਕ ਲੰਮ੍ਹੇ ਵਿੱਚ ਟੁਰ ਜਾਂਦੀ ਹੈ।
English
The blind, low class wandering soul, comes for a moment, and departs in an instant.
ਤਾ ਕੀ ਸੰਗਤਿ ਨਾਨਕੁ ਰਹਦਾ; ਕਿਉ ਕਰਿ ਮੂੜਾ ਪਾਵੈ ॥੪॥੨॥੯॥
taa kee sangat naanak rahadaa; kiau kar moorraa paavai |4|2|9|
Punjabi
ਉਸ ਦੀ ਸੁਹਬਤ ਅੰਦਰ ਨਾਨਕ ਵਸਦਾ ਹੈ। ਉਹ, ਮੂਰਖ ਕਿਸ ਤਰ੍ਹਾਂ ਤੈਨੂੰ ਪਰਾਪਤ ਕਰ ਸਕਦਾ ਹੈ, ਹੇ ਪ੍ਰਭੂ!
English
In its company, Nanak dwells; how can the fool attain the Lord? ||4||2||9||
ਰਾਗੁ ਸੂਹੀ ਮਹਲਾ ੪ ਘਰੁ ੧ ॥
raag soohee mahalaa 4 ghar 1 |
Punjabi
ਰਾਗ ਸੂਹੀ ਚੌਥੀ ਪਾਤਿਸ਼ਾਹੀ।
English
Raag Soohee, Fourth Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮਨਿ ਰਾਮ ਨਾਮੁ ਆਰਾਧਿਆ; ਗੁਰ ਸਬਦਿ. ਗੁਰੂ ਗੁਰ ਕੇ ॥
man raam naam aaraadhiaa; gur sabad. guroo gur ke |
Punjabi
ਪੀਰਾਂ ਦੇ ਪੀਰ ਗੁਰਾਂ ਦੇ ਉਪਦੇਸ਼ ਰਾਹੀਂ ਮੇਰੀ ਜਿੰਦੜੀ ਸੁਆਮੀ ਤੇ ਨਾਮ ਦਾ ਸਿਮਰਨ ਕਰਦੀ ਹੈ।
English
My mind worships and adores the Lord's Name, through the Guru, and the Word of the Guru's Shabad.
ਸਭਿ ਇਛਾ ਮਨਿ ਤਨਿ ਪੂਰੀਆ; ਸਭੁ ਚੂਕਾ ਡਰੁ ਜਮ ਕੇ ॥੧॥
sabh ichhaa man tan pooreea; sabh chookaa ddar jam ke |1|
Punjabi
ਮੇਰੇ ਚਿੱਤ ਅਤੇ ਸਰੀਰ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਹੋ ਗਈਆਂ ਹਨ ਅਤੇ ਮੇਰਾ ਮੌਤ ਦਾ ਭੈ ਭੀ ਸਮੂਹ ਜਾਂਦਾ ਰਿਹਾ ਹੈ।
English
All the desires of my mind and body have been fulfilled; all fear of death has been dispelled. ||1||
ਮੇਰੇ ਮਨ; ਗੁਣ ਗਾਵਹੁ. ਰਾਮ ਨਾਮ ਹਰਿ ਕੇ ॥
mere man; gun gaavahu. raam naam har ke |
Punjabi
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਗਾਇਨ ਕਰ।
English
O my mind, sing the Glorious Praises of the Lord's Name.
ਗੁਰਿ ਤੁਠੈ. ਮਨੁ ਪਰਬੋਧਿਆ; ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥
gur tutthai. man parabodhiaa; har peea ras gattake |1| rahaau |
Punjabi
ਗੁਰਾਂ ਦੀ ਪਰਸੰਨਤਾ ਰਾਹੀਂ ਆਤਮਾ ਨੂੰ ਸਿਖ-ਮਤ ਆ ਜਾਂਦੀ ਹੈ ਅਤੇ ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਗਟਗਟ ਕਰ ਕੇ ਪਾਨ ਕਰਦੀ ਹੈ। ਠਹਿਰਾਉ।
English
And when the Guru is pleased and satisfied, the mind is instructed; it then joyfully drinks in the subtle essence of the Lord. ||1||Pause||
ਸਤਸੰਗਤਿ ਊਤਮ ਸਤਿਗੁਰ ਕੇਰੀ; ਗੁਨ ਗਾਵੈ ਹਰਿ ਪ੍ਰਭ ਕੇ ॥
satasangat aootam satigur keree; gun gaavai har prabh ke |
Punjabi
ਸਰੇਸ਼ਟ ਹੈ ਸੱਚੇ ਗੁਰਾਂ ਦੀ ਸਾਧ ਸੰਗਤ, ਜੋ ਮੇਰੇ ਸੁਆਮੀ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ।
English
The Sat Sangat, the True Congregation of the True Guru, is sublime and exalted. They sing the Glorious Praises of the Lord God.
ਹਰਿ ਕਿਰਪਾ ਧਾਰਿ. ਮੇਲਹੁ ਸਤਸੰਗਤਿ; ਹਮ ਧੋਵਹ ਪਗ ਜਨ ਕੇ ॥੨॥
har kirapaa dhaar. melahu satasangat; ham dhovah pag jan ke |2|
Punjabi
ਆਪਣੀ ਮਿਹਰ ਕਰ ਕੇ, ਹੇ ਸਾਹਿਬ ਮੈਨੂੰ ਸਾਧ ਸਮਾਗਮ ਅੰਦਰ ਜੋੜ। ਮੈਂ ਤੇਰੇ ਗੋਲਿਆਂ ਦੇ ਪੈਰ ਧੋਂਦਾਂ ਹਾਂ।
English
Bless me with Your Mercy, Lord, and unite me with the Sat Sangat; I wash the feet of Your humble servants. ||2||
ਰਾਮ ਨਾਮੁ ਸਭੁ ਹੈ ਰਾਮ ਨਾਮਾ; ਰਸੁ ਗੁਰਮਤਿ ਰਸੁ ਰਸਕੇ ॥
raam naam sabh hai raam naamaa; ras guramat ras rasake |
Punjabi
ਸਾਈਂ ਦਾ ਨਾਮ ਸਾਈਂ ਦਾ ਨਾਮ ਸਾਰੇ ਗੂੰਜ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਦੀ ਮਿਠਾਸ ਤੇ ਸੁਆਦ ਮਾਣਿਆ ਜਾਂਦਾ ਹੈ।
English
The Lord's Name is all. The Lord's Name is the essence of the Guru's Teachings, the juice, the sweetness of it.
ਹਰਿ ਅੰਮ੍ਰਿਤੁ, ਹਰਿ ਜਲੁ ਪਾਇਆ; ਸਭ ਲਾਥੀ ਤਿਸ. ਤਿਸ ਕੇ ॥੩॥
har amrit, har jal paaeaa; sabh laathee tis. tis ke |3|
Punjabi
ਪਿਆਸੇ ਪ੍ਰਾਣੀ ਨੂੰ ਈਸ਼ਵਰੀ-ਅੰਮ੍ਰਿਤ ਵਾਹਿਗੁਰੂ ਦੀ ਪਾਣੀ ਪਰਾਪਤ ਹੋ ਗਿਆ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਗਈ ਹੈ।
English
I have found the Ambrosial Nectar, the Divine Water of the Lord's Name, and all my thirst for it is quenched. ||3||
ਹਮਰੀ ਜਾਤਿ ਪਾਤਿ, ਗੁਰੁ ਸਤਿਗੁਰੁ; ਹਮ ਵੇਚਿਓ ਸਿਰੁ, ਗੁਰ ਕੇ ॥
hamaree jaat paat, gur satigur; ham vechio sir, gur ke |
Punjabi
ਮੇਰੀ ਜਾਤੀ ਅਤੇ ਮੇਰੀ ਇੱਜ਼ਤ ਆਬਰੂ ਵਿਸ਼ਾਲ ਸੱਚੇ ਗੁਰੂ ਜੀ ਹਨ। ਮੈਂ ਆਪਣਾ ਸੀਸ ਗੁਰਾਂ ਕੋਲ ਫਰੋਖਤ ਕਰ ਦਿੱਤਾ ਹੈ।
English
The Guru, the True Guru, is my social status and honor; I have sold my head to the Guru.
ਜਨ ਨਾਨਕ. ਨਾਮੁ ਪਰਿਓ ਗੁਰ ਚੇਲਾ; ਗੁਰ ਰਾਖਹੁ ਲਾਜ ਜਨ ਕੇ ॥੪॥੧॥
jan naanak. naam pario gur chelaa; gur raakhahu laaj jan ke |4|1|
Punjabi
ਗੋਲਾ ਨਾਨਕ ਗੁਰਾਂ ਦਾ ਮੁਰੀਦ ਆਖਿਆ ਜਾਂਦਾ ਹੈ। ਹੇ ਮੇਰੇ ਗੁਰਦੇਵ! ਤੂੰ ਆਪਣੇ ਗੋਲੇ ਦੀ ਪਤਿ-ਆਬਰੂ ਰੱਖ।
English
Servant Nanak is called the chaylaa, the disciple of the Guru; O Guru, save the honor of Your servant. ||4||1||
ਸੂਹੀ ਮਹਲਾ ੪ ॥
soohee mahalaa 4 |
Punjabi
ਸੂਹੀ ਚੌਥੀ ਪਾਤਿਸ਼ਾਹੀ।
English
Soohee, Fourth Mehl:
ਹਰਿ ਹਰਿ ਨਾਮੁ ਭਜਿਓ ਪੁਰਖੋਤਮੁ; ਸਭਿ ਬਿਨਸੇ ਦਾਲਦ ਦਲਘਾ ॥
har har naam bhajio purakhotam; sabh binase daalad dalaghaa |
Punjabi
ਮੈਂ ਪਰਮ ਪੁਰਸ਼, ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਮੇਰੀ ਗਰੀਬੀ ਅਤੇ ਪਾਪਾਂ ਦੀਆਂ ਫੌਜਾਂ ਸਮੂਹ ਨਾਸ ਹੋ ਗਈਆਂ ਹਨ।
English
I chant and vibrate the Name of the Lord God, the Supreme Being, Har, Har; my poverty and problems have all been eradicated.
ਭਉ ਜਨਮ ਮਰਣਾ ਮੇਟਿਓ ਗੁਰਸਬਦੀ; ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥
bhau janam maranaa mettio gurasabadee; har asathir sev sukh samaghaa |1|
Punjabi
ਗੁਰਾਂ ਦੀ ਬਾਣੀ ਰਾਹੀਂ ਮੇਰਾ ਜਨਮ ਤੇ ਮਰਨ ਦਾ ਡਰ ਦੂਰ ਹੋ ਗਿਆ ਹੈ। ਸਦੀਵੀ ਸਥਿਰ ਸੁਆਮੀ ਦੀ ਘਾਲ ਕਮਾ ਕੇ ਮੈਂ ਆਰਾਮ ਅੰਦਰ ਲੀਨ ਹੋ ਗਿਆ ਹਾਂ।
English
The fear of birth and death has been erased, through the Word of the Guru's Shabad; serving the Unmoving, Unchanging Lord, I am absorbed in peace. ||1||
ਮੇਰੇ ਮਨ; ਭਜੁ ਰਾਮ ਨਾਮ ਅਤਿ ਪਿਰਘਾ ॥
mere man; bhaj raam naam at piraghaa |
Punjabi
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪਰਮ ਪਿਆਰੇ ਨਾਮ ਦਾ ਆਰਾਧਨ ਕਰ।
English
O my mind, vibrate the Name of the most Beloved, Darling Lord.
ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ; ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥
mai man tan arap dhario gur aagai; sir vech leeo mul mahaghaa |1| rahaau |
Punjabi
ਆਪਣੀ ਜਿੰਦੜੀ ਅਤੇ ਦੇਹ ਨੂੰ ਸਮਰਪਣ ਕਰ ਦੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਮੂਹਰੇ ਰੱਖ ਦਿੱਤਾ ਹੈ। ਆਪਣਾ ਸੀਸ ਮੈਂ ਅਕਰੇ ਨਿਰਖ ਤੇ ਫਰੋਖਤ ਕਰ ਦਿੱਤਾ ਹੈ। ਠਹਿਰਾਉ।
English
I have dedicated my mind and body, and placed them in offering before the Guru; I have sold my head to the Guru, for a very dear price. ||1||Pause||
ਨਰਪਤਿ ਰਾਜੇ ਰੰਗ ਰਸ ਮਾਣਹਿ; ਬਿਨੁ ਨਾਵੈ. ਪਕੜਿ ਖੜੇ ਸਭਿ ਕਲਘਾ ॥
narapat raaje rang ras maaneh; bin naavai. pakarr kharre sabh kalaghaa |
Punjabi
ਮਨੁੱਖਾਂ ਦੇ ਮਾਲਕ, ਬਾਦਸ਼ਾਹ ਖੁੱਸ਼ੀਆਂ ਅਤੇ ਸੁਆਦ ਭੋਗਦੇ ਹਨ ਪ੍ਰੰਤੂ ਨਾਮ ਦੇ ਬਗੈਰ, ਮੌਤ ਉਨ੍ਹਾਂ ਸਾਰਿਆਂ ਨੂੰ ਫੜ ਕੇ ਲੈ ਜਾਂਦੀ ਹੈ।
English
The kings and the rulers of men enjoy pleasures and delights, but without the Name of the Lord, death seizes and dispatches them all.
ਧਰਮ ਰਾਇ ਸਿਰਿ ਡੰਡੁ ਲਗਾਨਾ; ਫਿਰਿ ਪਛੁਤਾਨੇ ਹਥ ਫਲਘਾ ॥੨॥
dharam raae sir ddandd lagaanaa; fir pachhutaane hath falaghaa |2|
Punjabi
ਧਰਮ ਰਾਜੇ ਦਾ ਡੰਡਾ ਉਨ੍ਹਾਂ ਦੇ ਸਿਰ ਉਤੇ ਵਜਦਾ ਹੈ ਅਤੇ ਜਦ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ ਮਿਲਦਾ ਹੈ, ਜਦ ਉਹ ਪਸਚਾਤਾਪ ਕਰਦੇ ਹਨ।
English
The Righteous Judge of Dharma strikes them over the heads with his staff, and when the fruits of their actions come into their hands, then they regret and repent. ||2||
ਹਰਿ ਰਾਖੁ. ਰਾਖੁ. ਜਨ ਕਿਰਮ ਤੁਮਾਰੇ ਸਰਣਾਗਤਿ; ਪੁਰਖ ਪ੍ਰਤਿਪਲਘਾ ॥
har raakh. raakh. jan kiram tumaare saranaagat; purakh pratipalaghaa |
Punjabi
ਮੇਰੀ ਰਖਿਆ, ਰੱਖਿਆ ਕਰ, ਹੇ ਵਾਹਿਗੁਰੂ! ਮੈਂ ਤੇਰਾ ਕੀਟ ਗੋਲਾ ਹਾਂ। ਮੈਂ ਤੇਰੀ ਪਨਾਹ ਲਈ ਹੈ; ਹੇ ਮੇਰੇ ਪ੍ਰਤਿਪਾਲਣਹਾਰ ਪ੍ਰਭੂ!
English
Save me, save me, Lord; I am Your humble servant, a mere worm. I seek the Protection of Your Sanctuary, O Primal Lord, Cherisher and Nourisher.
ਦਰਸਨੁ ਸੰਤ ਦੇਹੁ ਸੁਖੁ ਪਾਵੈ; ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥
darasan sant dehu sukh paavai; prabh loch poor jan tumaghaa |3|
Punjabi
ਮੈਨੂੰ ਆਪਣੇ ਸਾਧੂ ਦਾ ਦੀਦਾਰ ਬਖਸ਼, ਤਾਂ ਜੋ ਮੈਨੂੰ ਸ਼ਾਂਤੀ ਪਰਾਪਤ ਹੋਵੇ। ਮੇਰੀ ਸੱਧਰ ਪੂਰੀ ਕਰ। ਹੇ ਸਾਹਿਬ! ਕਿਉਂ ਜੋ ਮੈਂ ਤੇਰਾ ਗੋਲਾ ਹਾਂ।
English
Please bless me with the Blessed Vision of the Saint's Darshan, that I may find peace. O God, please fulfill the desires of Your humble servant. ||3||
ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ; ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥
tum samarath purakh vadde prabh suaamee; mo kau keejai daan har nimaghaa |
Punjabi
ਤੂੰ ਸਰਬ-ਸ਼ਕਤੀਵਾਨ ਤੇ ਵਿਸ਼ਾਲ ਵਾਹਿਗੁਰੂ, ਪਾਰਬ੍ਰਹਮ ਪਰਮੇਸ਼ਵਰ ਹੈਂ। ਹੇ ਠਾਕੁਰ! ਤੂੰ ਮੈਨੂੰ ਨਿਮ੍ਰਿਤਾ ਦੀ ਦਾਤ ਬਖਸ਼।
English
You are the All-powerful, Great, Primal God, my Lord and Master. O Lord, please bless me with the gift of humility.
ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ; ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥
jan naanak naam milai sukh paavai; ham naam vittahu sad ghumaghaa |4|2|
Punjabi
ਨਾਮ ਨੂੰ ਹਾਸਲ ਕਰਕੇ ਨਫਰ ਨਾਨਕ ਆਰਾਮ ਪਾਉਂਦਾ ਹੈ। ਮੈਂ ਹਮੇਸ਼ਾਂ ਤੇਰੇ ਨਾਮ ਉਤੋਂ ਘੋਲੀ ਜਾਂਦਾ ਹਾਂ, ਹੇ ਪ੍ਰਭੂ!
English
Servant Nanak has found the Naam, the Name of the Lord, and is at peace; I am forever a sacrifice to the Naam. ||4||2||
ਸੂਹੀ ਮਹਲਾ ੪ ॥
soohee mahalaa 4 |
Punjabi
ਸੂਹੀ ਚੌਥੀ ਪਾਤਿਸ਼ਾਹੀ।
English
Soohee, Fourth Mehl:
ਹਰਿ ਨਾਮਾ ਹਰਿ ਰੰਙੁ ਹੈ; ਹਰਿ ਰੰਙੁ ਮਜੀਠੈ ਰੰਙੁ ॥
har naamaa har rang hai; har rang majeetthai rang |
Punjabi
ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਪ੍ਰੇਮ ਹੈ। ਵਾਹਿਗੁਰੂ ਦਾ ਪ੍ਰੇਮ ਮਜੀਠ ਦੀ ਤਰ੍ਹਾਂ ਪੱਕਾ ਰੰਗ ਹੈ।
English
The Lord's Name is the Love of the Lord. The Lord's Love is the permanent color.
ਗੁਰਿ ਤੁਠੈ. ਹਰਿ ਰੰਗੁ ਚਾੜਿਆ; ਫਿਰਿ ਬਹੁੜਿ. ਨ ਹੋਵੀ ਭੰਙੁ ॥੧॥
gur tutthai. har rang chaarriaa; fir bahurr. na hovee bhang |1|
Punjabi
ਪ੍ਰਸੰਨ ਹੋ ਕੇ, ਗੁਰੂ ਜੀ ਪ੍ਰਭੂ ਦੀ ਰੰਗਤ ਨਾਲ ਰੰਗ ਦਿੰਦੇ ਹਨ ਅਤੇ ਇਹ ਮੁੜ ਕਦੇ ਉਤਰਦਾ ਨਹੀਂ।
English
When the Guru is totally satisfied and pleased, He colors us with the Lord's Love; this color shall never fade away. ||1||