Ang 740
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਰਹਣੁ. ਨ ਪਾਵਹਿ; ਸੁਰਿ ਨਰ ਦੇਵਾ ॥
rehan. na paaveh; sur nar devaa |
Punjabi
ਦੈਵੀ ਪੁਰਸ਼ਾਂ ਅਤੇ ਦੇਵਤਿਆਂ ਨੂੰ ਠਹਿਰਨ ਨਹੀਂ ਦਿੱਤਾ ਜਾਂਦਾ।
English
The angelic beings and demi-gods are not permitted to remain here.
ਊਠਿ ਸਿਧਾਰੇ; ਕਰਿ ਮੁਨਿ ਜਨ ਸੇਵਾ ॥੧॥
aootth sidhaare; kar mun jan sevaa |1|
Punjabi
ਟਹਿਲ ਕਮਾ ਕੇ, ਖਾਮੋਸ਼ ਰਿਸ਼ੀ ਭੀ ਖੜੇ ਹੋ ਟੁਰ ਜਾਂਦੇ ਹਨ।
English
The silent sages and humble servants also must arise and depart. ||1||
ਜੀਵਤ ਪੇਖੇ; ਜਿਨੑੀ ਹਰਿ ਹਰਿ ਧਿਆਇਆ ॥
jeevat pekhe; jinaee har har dhiaaeaa |
Punjabi
ਸਦੀਵ ਹੀ ਜਿਉਂਦੇ ਵੇਖੇ ਜਾਂਦੇ ਹਨ, ਉਹ ਪ੍ਰਾਣੀ ਜੋ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ।
English
Only those who meditate on the Lord, Har, Har, are seen to live on.
ਸਾਧਸੰਗਿ; ਤਿਨੑੀ ਦਰਸਨੁ ਪਾਇਆ ॥੧॥ ਰਹਾਉ ॥
saadhasang; tinaee darasan paaeaa |1| rahaau |
Punjabi
ਸਤਿ ਸੰਗਤ ਦੇ ਰਾਹੀਂ ਉਹ ਸੁਆਮੀ ਦਾ ਦੀਦਾਰ ਪਾ ਲੈਂਦੇ ਹਨ। ਠਹਿਰਾਉ।
English
In the Saadh Sangat, the Company of the Holy, they obtain the Blessed Vision of the Lord's Darshan. ||1||Pause||
ਬਾਦਿਸਾਹ ਸਾਹ. ਵਾਪਾਰੀ ਮਰਨਾ ॥
baadisaah saah. vaapaaree maranaa |
Punjabi
ਪਾਤਿਸ਼ਾਹ, ਸ਼ਾਹੂਕਾਰ ਅਤੇ ਵਣਜਾਰੇ ਸਾਰੇ ਹੀ ਮਰ ਜਾਣਗੇ।
English
Kings, emperors and merchants must die.
ਜੋ ਦੀਸੈ; ਸੋ ਕਾਲਹਿ ਖਰਨਾ ॥੨॥
jo deesai; so kaaleh kharanaa |2|
Punjabi
ਜੋ ਕੋਈ ਭੀ ਦਿਸ ਆਉਂਦਾ ਹੈ, ਉਸ ਨੂੰ ਮੌਤ ਖੈਰ ਕਰ ਦਏਗੀ।
English
Whoever is seen shall be consumed by death. ||2||
ਕੂੜੈ ਮੋਹਿ; ਲਪਟਿ ਲਪਟਾਨਾ ॥
koorrai mohi; lapatt lapattaanaa |
Punjabi
ਪ੍ਰਾਣੀ ਝੂਠੀਆਂ ਸੰਸਾਰੀ ਲਗਨਾਂ ਨਾਲ ਜੁੜਿਆ ਤੇ ਚਿਬੜਿਆ ਹੋਇਆ ਹੈ।
English
Mortal beings are entangled, clinging to false worldly attachments.
ਛੋਡਿ ਚਲਿਆ; ਤਾ ਫਿਰਿ ਪਛੁਤਾਨਾ ॥੩॥
chhodd chaliaa; taa fir pachhutaanaa |3|
Punjabi
ਸਭ ਕੁਛ ਪਿਛੇ ਛੱਡ ਕੇ ਜਦ ਉਹ ਤੁਰਦਾ ਹੈ ਤਦ ਓੜਕ ਉਹ ਆਪ ਪਸ਼ਚਾਤਾਪ ਕਰਦਾ ਹੈ।
English
And when they must leave them behind, then they regret and grieve. ||3||
ਕ੍ਰਿਪਾ ਨਿਧਾਨ; ਨਾਨਕ ਕਉ ਕਰਹੁ ਦਾਤਿ ॥
kripaa nidhaan; naanak kau karahu daat |
Punjabi
ਹੇ ਰਹਿਮਤ ਦੇ ਖਜਾਨੇ! ਤੂੰ ਨਾਨਕ ਇਹ ਦਾਨ ਪਰਦਾਨ ਕਰ,
English
O Lord, O treasure of mercy, please bless Nanak with this gift,
ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥
naam teraa japee din raat |4|8|14|
Punjabi
ਕਿ ਦਿਨ ਰਾਤ ਉਹ ਤੇਰੇ ਨਾਮ ਦਾ ਸਿਮਰਨ ਕਰੇ।
English
that he may chant Your Name, day and night. ||4||8||14||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਘਟ ਘਟ ਅੰਤਰਿ; ਤੁਮਹਿ ਬਸਾਰੇ ॥
ghatt ghatt antar; tumeh basaare |
Punjabi
ਸਾਰਿਆਂ ਦਿਲਾਂ ਅੰਦਰ ਤੂੰ ਵਸਦਾ ਹੈ, ਹੇ ਪ੍ਰਭੂ!
English
You dwell deep within the heart of each and every being.
ਸਗਲ ਸਮਗ੍ਰੀ; ਸੂਤਿ ਤੁਮਾਰੇ ॥੧॥
sagal samagree; soot tumaare |1|
Punjabi
ਸਾਰੀ ਰਚਨਾ ਤੇਰੇ ਧਾਗੇ ਅੰਦਰ ਪਰੋਤੀ ਹੋਈ ਹੈ।
English
The entire universe is strung on Your Thread. ||1||
ਤੂੰ ਪ੍ਰੀਤਮ; ਤੂੰ ਪ੍ਰਾਨ ਅਧਾਰੇ ॥
toon preetam; toon praan adhaare |
Punjabi
ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦ-ਜਾਨ ਦਾ ਆਸਰਾ।
English
You are my Beloved, the Support of my breath of life.
ਤੁਮ ਹੀ ਪੇਖਿ ਪੇਖਿ; ਮਨੁ ਬਿਗਸਾਰੇ ॥੧॥ ਰਹਾਉ ॥
tum hee pekh pekh; man bigasaare |1| rahaau |
Punjabi
ਤੈਨੂੰ ਵੇਖ, ਵੇਖ ਕੇ ਮੇਰੀ ਆਤਮਾ ਪਰਫੁਲਤ ਹੋ ਗਈ ਹੈ। ਠਹਿਰਾਉ।
English
Beholding You, gazing upon You, my mind blossoms forth. ||1||Pause||
ਅਨਿਕ ਜੋਨਿ. ਭ੍ਰਮਿ ਭ੍ਰਮਿ; ਭ੍ਰਮਿ ਹਾਰੇ ॥
anik jon. bhram bhram; bhram haare |
Punjabi
ਬਹੁਤੀਆਂ ਜੂਨੀਆਂ ਅੰਦਰ ਭਟਕ, ਭਟਕ, ਭਟਕ ਕੇ ਮੈਂ ਹਰ ਹੁਟ ਗਿਆ ਹਾਂ।
English
Wandering, wandering, wandering through countless incarnations, I have grown so weary.
ਓਟ ਗਹੀ ਅਬ ਸਾਧ ਸੰਗਾਰੇ ॥੨॥
ott gahee ab saadh sangaare |2|
Punjabi
ਮੈਂ ਹੁਣ ਸਤਿਸੰਗਤ ਦੀ ਪਨਾਹ ਪਕੜ ਲਈ ਹੈ।
English
Now, I hold tight to the Saadh Sangat, the Company of the Holy. ||2||
ਅਗਮ ਅਗੋਚਰੁ ਅਲਖ ਅਪਾਰੇ ॥
agam agochar alakh apaare |
Punjabi
ਤੂੰ ਹੇ ਸੁਆਮੀ! ਅਪਹੁੰਚ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਹੈ।
English
You are inaccessible, incomprehensible, invisible and infinite.
ਨਾਨਕੁ ਸਿਮਰੈ; ਦਿਨੁ ਰੈਨਾਰੇ ॥੩॥੯॥੧੫॥
naanak simarai; din rainaare |3|9|15|
Punjabi
ਦਿਨ ਰਾਤ, ਤੇਰਾ ਆਰਾਧਨਾ ਕਰਦਾ ਹੈ, ਹੇ ਵਾਹਿਗੁਰੂ!
English
Nanak remembers You in meditation, day and night. ||3||9||15||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਕਵਨ ਕਾਜ; ਮਾਇਆ ਵਡਿਆਈ ॥
kavan kaaj; maaeaa vaddiaaee |
Punjabi
ਕਿਹੜੇ ਕੰਮ ਹੈ ਸੰਸਾਰੀ ਪਦਾਰਥਾਂ ਦੀ ਪ੍ਰਭਤਾ,
English
What is the use of the glory of Maya?
ਜਾ ਕਉ ਬਿਨਸਤ; ਬਾਰ ਨ ਕਾਈ ॥੧॥
jaa kau binasat; baar na kaaee |1|
Punjabi
ਜਿਨ੍ਹਾਂ ਨੂੰ ਨਾਸ ਹੁੰਦਿਆਂ ਕੋਈ ਵੇਲਾ ਨਹੀਂ ਲੱਗਦਾ।
English
It disappears in no time at all. ||1||
ਇਹੁ ਸੁਪਨਾ; ਸੋਵਤ ਨਹੀ ਜਾਨੈ ॥
eihu supanaa; sovat nahee jaanai |
Punjabi
ਇਹ ਜਹਾਨ ਇਕ ਸੁਫਨਾ ਹੈ ਪਰ ਸੁੱਤਾ ਪਿਆ ਬੰਦਾ ਇਸ ਨੂੰ ਜਾਣਦਾ ਨਹੀਂ।
English
This is a dream, but the sleeper does not know it.
ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥
achet bivasathaa meh lapattaanai |1| rahaau |
Punjabi
ਬੇਖਬਰੀ ਦੇ ਹਾਲਤ ਵਿੱਚ ਉਹ ਇਸ ਨੂੰ ਚਿਮੜਿਆ ਹੋਇਆ ਹੈ। ਠਹਿਰਾਉ।
English
In his unconscious state, he clings to it. ||1||Pause||
ਮਹਾ ਮੋਹਿ; ਮੋਹਿਓ ਗਾਵਾਰਾ ॥
mahaa mohi; mohio gaavaaraa |
Punjabi
ਬੇਸਮਝ ਬੰਦੇ ਨੂੰ ਮਹਾਨ ਸੰਸਾਰੀ ਲਗਨ ਨੇ ਫਰੇਫਤਾ ਕਰ ਲਿਆ ਹੈ।
English
The poor fool is enticed by the great attachments of the world.
ਪੇਖਤ ਪੇਖਤ; ਊਠਿ ਸਿਧਾਰਾ ॥੨॥
pekhat pekhat; aootth sidhaaraa |2|
Punjabi
ਸਾਰਿਆਂ ਦੇ ਤਕਦੇ ਤਕਦੇ ਉਹ ਖੜਾ ਹੋ ਟੁਰ ਜਾਂਦਾ ਹੈ।
English
Gazing upon them, watching them, he must still arise and depart. ||2||
ਊਚ ਤੇ ਊਚ; ਤਾ ਕਾ ਦਰਬਾਰਾ ॥
aooch te aooch; taa kaa darabaaraa |
Punjabi
ਉਚਿਆ ਦੀ ਪਰਮ ਉਚੀ ਹੈ ਉਸ ਦੀ ਕਚਹਿਰੀ।
English
The Royal Court of His Darbaar is the highest of the high.
ਕਈ ਜੰਤ; ਬਿਨਾਹਿ ਉਪਾਰਾ ॥੩॥
kee jant; binaeh upaaraa |3|
Punjabi
ਕ੍ਰੜਾਂ ਹੀ ਜੀਵ ਉਹ ਰਚਦਾ ਤੇ ਨਾਸ ਕਰਦਾ ਹੈ।
English
He creates and destroys countless beings. ||3||
ਦੂਸਰ ਹੋਆ ਨਾ ਕੋ ਹੋਈ ॥
doosar hoaa naa ko hoee |
Punjabi
ਨਾਂ ਕੋਈ ਹੋਰ ਹੋਇਆ ਹੈ, ਨਾਂ ਹੀ ਕੋਈ ਕਦੇ ਹੋਵੇਗਾ।
English
There has never been any other, and there shall never be.
ਜਪਿ ਨਾਨਕ; ਪ੍ਰਭ ਏਕੋ ਸੋਈ ॥੪॥੧੦॥੧੬॥
jap naanak; prabh eko soee |4|10|16|
Punjabi
ਤੂੰ ਹੇ ਨਾਨਕ! ਕੇਵਲ ਉਸ ਅਦੁੱਤੀ ਸਾਹਿਬ ਦਾ ਸਿਮਰਨ ਕਰ।
English
O Nanak, meditate on the One God. ||4||10||16||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਸਿਮਰਿ ਸਿਮਰਿ ਤਾ ਕਉ; ਹਉ ਜੀਵਾ ॥
simar simar taa kau; hau jeevaa |
Punjabi
ਉਸ ਦਾ ਆਰਾਧਨ, ਆਰਾਧਨ ਕਰ ਕੇ ਮੈਂ ਜੀਉਂਦਾ ਹਾਂ।
English
Meditating, meditating in remembrance on Him, I live.
ਚਰਣ ਕਮਲ ਤੇਰੇ; ਧੋਇ ਧੋਇ ਪੀਵਾ ॥੧॥
charan kamal tere; dhoe dhoe peevaa |1|
Punjabi
ਮੈਂ ਤੇਰੇ ਕੰਵਲ ਰੂਚੀ ਚਰਨ ਧੋਂਦਾ ਹਾਂ ਤੇ ਧੋਣ ਨੂੰ ਪੀਂਦਾ ਹਾਂ, ਹੇ ਸੁਆਮੀ!
English
I wash Your Lotus Feet, and drink in the wash water. ||1||
ਸੋ ਹਰਿ ਮੇਰਾ. ਅੰਤਰਜਾਮੀ ॥
so har meraa. antarajaamee |
Punjabi
ਉਹ ਮੇਰਾ ਸੁਆਮੀ ਦਿਲ ਦੀਆਂ ਜਾਨਣਹਾਰ ਹੈ।
English
He is my Lord, the Inner-knower, the Searcher of hearts.
ਭਗਤ ਜਨਾ ਕੈ ਸੰਗਿ. ਸੁਆਮੀ ॥੧॥ ਰਹਾਉ ॥
bhagat janaa kai sang. suaamee |1| rahaau |
Punjabi
ਸਾਈਂ ਪਵਿੱਤਰ-ਪੁਰਸ਼ਾਂ ਦੇ ਨਾਲ ਵਸਦਾ ਹੈ। ਠਹਿਰਾਉ।
English
My Lord and Master abides with His humble devotees. ||1||Pause||
ਸੁਣਿ ਸੁਣਿ ਅੰਮ੍ਰਿਤ ਨਾਮੁ; ਧਿਆਵਾ ॥
sun sun amrit naam; dhiaavaa |
Punjabi
ਤੇਰੇ ਸੁਧਾ-ਸਰੂਪ ਨਾਮ ਨੂੰ ਸੁਣ ਸੁਣ ਕੇ, ਮੈਂ ਇਸ ਦਾ ਆਰਾਧਨ ਕਰਦਾ ਹਾਂ।
English
Hearing, hearing Your Ambrosial Naam, I meditate on it.
ਆਠ ਪਹਰ; ਤੇਰੇ ਗੁਣ ਗਾਵਾ ॥੨॥
aatth pehar; tere gun gaavaa |2|
Punjabi
ਅੱਠੇ ਪਹਿਰ ਹੀ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ।
English
Twenty-four hours a day, I sing Your Glorious Praises. ||2||
ਪੇਖਿ ਪੇਖਿ ਲੀਲਾ; ਮਨਿ ਆਨੰਦਾ ॥
pekh pekh leelaa; man aanandaa |
Punjabi
ਤੇਰੇ ਅਦਭੁਤ ਕੌਤਕ ਵੇਖ ਵੇਖ ਕੇ, ਮੇਰਾ ਚਿੱਤ ਖੁਸ਼ੀ ਵਿੱਚ ਹੈ।
English
Beholding, beholding Your divine play, my mind is in bliss.
ਗੁਣ ਅਪਾਰ; ਪ੍ਰਭ ਪਰਮਾਨੰਦਾ ॥੩॥
gun apaar; prabh paramaanandaa |3|
Punjabi
ਬੇਅੰਤ ਹਨ ਤੇਰੀਆਂ ਨੇਕੀਆਂ, ਹੇ ਪਰਮ ਪ੍ਰਸੰਨਤਾ ਦੇ ਸੁਆਮੀ!
English
Your Glorious Virtues are infinite, O God, O Lord of supreme bliss. ||3||
ਜਾ ਕੈ ਸਿਮਰਨਿ; ਕਛੁ ਭਉ. ਨ ਬਿਆਪੈ ॥
jaa kai simaran; kachh bhau. na biaapai |
Punjabi
ਜਿਸ ਨੂੰ ਯਾਦ ਕਰਨ ਦੁਆਰਾ ਕੁਝ ਡਰ ਨਹੀਂ ਲੱਗਦਾ,
English
Meditating in remembrance on Him, fear cannot touch me.
ਸਦਾ ਸਦਾ; ਨਾਨਕ ਹਰਿ ਜਾਪੈ ॥੪॥੧੧॥੧੭॥
sadaa sadaa; naanak har jaapai |4|11|17|
Punjabi
ਉਸ ਸਾਹਿਬ ਦਾ ਨਾਨਕ, ਸਦੀਵ ਤੇ ਹਮੇਸ਼ਾਂ ਲਈ ਆਰਾਧਨ ਕਰਦਾ ਹੈ।
English
Forever and ever, Nanak meditates on the Lord. ||4||11||17||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਗੁਰ ਕੈ ਬਚਨਿ; ਰਿਦੈ ਧਿਆਨੁ ਧਾਰੀ ॥
gur kai bachan; ridai dhiaan dhaaree |
Punjabi
ਆਪਣੇ ਮਨ ਅੰਦਰ ਮੈਂ ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹਾਂ।
English
Within my heart, I meditate on the Word of the Guru's Teachings.
ਰਸਨਾ; ਜਾਪੁ ਜਪਉ ਬਨਵਾਰੀ ॥੧॥
rasanaa; jaap jpau banavaaree |1|
Punjabi
ਆਪਣੀ ਜੀਭ ਨਾਲ ਮੈਂ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
English
With my tongue, I chant the Chant of the Lord. ||1||
ਸਫਲ ਮੂਰਤਿ; ਦਰਸਨ ਬਲਿਹਾਰੀ ॥
safal moorat; darasan balihaaree |
Punjabi
ਫਲਦਾਇਕ ਹੈ ਸਾਹਿਬ ਦੀ ਵਿਅਕਤੀ। ਉਸ ਦੇ ਦੀਦਾਰ ਉਤੇ ਮੈਂ ਘੋਲੀ ਜਾਂਦਾ ਹਾਂ।
English
The image of His vision is fruitful; I am a sacrifice to it.
ਚਰਣ ਕਮਲ; ਮਨ ਪ੍ਰਾਣ ਅਧਾਰੀ ॥੧॥ ਰਹਾਉ ॥
charan kamal; man praan adhaaree |1| rahaau |
Punjabi
ਪ੍ਰਭੂ ਦੇ ਕੰਵਲ ਪੈਰ ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹਨ। ਠਹਿਰਾਉ।
English
His Lotus Feet are the Support of the mind, the Support of the very breath of life. ||1||Pause||
ਸਾਧਸੰਗਿ; ਜਨਮ ਮਰਣ ਨਿਵਾਰੀ ॥
saadhasang; janam maran nivaaree |
Punjabi
ਸਤਿਸੰਗਤ ਦੇ ਰਾਹੀਂ ਜੰਮਣ ਅਤੇ ਮਰਣ ਦਾ ਗੇੜ ਮੁੱਕ ਜਾਂਦੇ ਹਨ।
English
In the Saadh Sangat, the Company of the Holy, the cycle of birth and death is ended.
ਅੰਮ੍ਰਿਤ ਕਥਾ ਸੁਣਿ; ਕਰਨ ਅਧਾਰੀ ॥੨॥
amrit kathaa sun; karan adhaaree |2|
Punjabi
ਅੰਮ੍ਰਿਤਮਈ ਧਰਮ ਵਾਰਤਾ ਦਾ ਸੁਣਨਾ, ਮੇਰੇ ਕੰਨਾ ਦਾ ਆਸਰਾ ਹੈ।
English
To hear the Ambrosial Sermon is the support of my ears. ||2||
ਕਾਮ ਕ੍ਰੋਧ ਲੋਭ ਮੋਹ; ਤਜਾਰੀ ॥
kaam krodh lobh moh; tajaaree |
Punjabi
ਮੈਂ ਭੋਗ-ਬਿਲਾਸ, ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਤਿਆਗ ਦਿੱਤੇ ਹਨ।
English
I have renounced sexual desire, anger, greed and emotional attachment.
ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥
drirr naam daan isanaan suchaaree |3|
Punjabi
ਮੈਂ ਨਾਮ ਦਾਨ ਪੁੰਨ, ਨ੍ਹਾਉਣ ਅਤੇ ਨੈਕ ਅਮਲਾਂ ਨੂੰ ਗ੍ਰਹਿਣ ਕਰ ਲਿਆ ਹੈ।
English
I have enshrined the Naam within myself, with charity, true cleansing and righteous conduct. ||3||
ਕਹੁ ਨਾਨਕ; ਇਹੁ ਤਤੁ ਬੀਚਾਰੀ ॥
kahu naanak; ihu tat beechaaree |
Punjabi
ਗੁਰੂ ਜੀ ਆਖਦੇ ਹਨ, ਮੈਂ ਇਹ ਅਸਲੀਅਤ ਅਨੁਭਵ ਕਰ ਲਈ ਹੈ,
English
Says Nanak, I have contemplated this essence of reality;
ਰਾਮ ਨਾਮ ਜਪਿ; ਪਾਰਿ ਉਤਾਰੀ ॥੪॥੧੨॥੧੮॥
raam naam jap; paar utaaree |4|12|18|
Punjabi
ਕਿ ਜੋ ਕੋਈ ਭੀ ਸਾਈਂ ਦੇ ਨਾਮ ਉਚਾਰਨ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
English
chanting the Name of the Lord, I am carried across. ||4||12||18||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਲੋਭਿ ਮੋਹਿ ਮਗਨ; ਅਪਰਾਧੀ ॥
lobh mohi magan; aparaadhee |
Punjabi
ਪਾਪੀ ਲਾਲਚ ਅਤੇ ਸੰਸਾਰੀ ਮਮਤਾ ਵਿੱਚ ਲੀਨ ਹੋਇਆ ਹੋਇਆ ਹੈ
English
The sinner is absorbed in greed and emotional attachment.