Ang 739
ਕਰਿ ਕਿਰਪਾ; ਮੋਹਿ ਸਾਧਸੰਗੁ ਦੀਜੈ ॥੪॥
kar kirapaa; mohi saadhasang deejai |4|
Punjabi
ਅਤੇ ਮਿਹਰ ਧਾਰ ਕੇ ਮੈਨੂੰ ਸਤਿਸੰਗਤ ਦੀ ਦਾਤ ਬਖਸ਼।
English
Have Mercy upon me, and bless me with the Saadh Sangat, the Company of the Holy. ||4||
ਤਉ ਕਿਛੁ ਪਾਈਐ; ਜਉ ਹੋਈਐ ਰੇਨਾ ॥
tau kichh paaeeai; jau hoeeai renaa |
Punjabi
ਆਦਮੀ ਨੂੰ ਕੇਵਲ ਉਦੋਂ ਹੀ ਕੁਝ ਪਰਾਪਤ ਹੁੰਦਾ ਹੈ, ਜਦੋਂ ਉਹ ਸਮੂਹ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।
English
He alone obtains something, who becomes the dust under the feet of all.
ਜਿਸਹਿ ਬੁਝਾਏ; ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥
jiseh bujhaae; tis naam lainaa |1| rahaau |2|8|
Punjabi
ਜਿਸ ਨੂੰ ਵਾਹਿਗੁਰੂ ਸਮਝ ਬਖਸ਼ਦਾ ਹੈ, ਉਹ ਹੀ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।
English
And he alone repeats the Naam, whom God causes to understand. ||1||Pause||2||8||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਘਰ ਮਹਿ ਠਾਕੁਰੁ; ਨਦਰਿ. ਨ ਆਵੈ ॥
ghar meh tthaakur; nadar. na aavai |
Punjabi
ਆਪਣੇ ਗ੍ਰਿਹ ਅੰਦਰ ਇਨਸਾਨ ਪ੍ਰਭੂ ਨੂੰ ਵੇਖਦਾ ਨਹੀਂ,
English
Within the home of his own self, he does not even come to see his Lord and Master.
ਗਲ ਮਹਿ; ਪਾਹਣੁ ਲੈ ਲਟਕਾਵੈ ॥੧॥
gal meh; paahan lai lattakaavai |1|
Punjabi
ਅਤੇ ਆਪਣੀ ਗਰਦਨ ਨਾਲ ਇਕ ਪੱਥਰ ਦਾ ਦੇਵ ਲਟਕਾ ਲੈਂਦਾ ਹੈ।
English
And yet, around his neck, he hangs a stone god. ||1||
ਭਰਮੇ ਭੂਲਾ; ਸਾਕਤੁ ਫਿਰਤਾ ॥
bharame bhoolaa; saakat firataa |
Punjabi
ਮਾਇਆ ਦਾ ਪੁਜਾਰੀ ਸ਼ੱਕ ਸ਼ੁਭੇ ਅੰਦਰ ਭੁੱਲਿਆ ਫਿਰਦਾ ਹੈ।
English
The faithless cynic wanders around, deluded by doubt.
ਨੀਰੁ ਬਿਰੋਲੈ; ਖਪਿ ਖਪਿ ਮਰਤਾ ॥੧॥ ਰਹਾਉ ॥
neer birolai; khap khap marataa |1| rahaau |
Punjabi
ਉਹ ਪਾਣੀ ਰਿੜਕਦਾ ਹੈ ਅਤੇ ਤਕਲੀਫ ਅੰਦਰ ਮਰਦਾ ਹੈ। ਠਹਿਰਾਉ।
English
He churns water, and after wasting his life away, he dies. ||1||Pause||
ਜਿਸੁ ਪਾਹਣ ਕਉ; ਠਾਕੁਰੁ ਕਹਤਾ ॥
jis paahan kau; tthaakur kahataa |
Punjabi
ਜਿਹੜੇ ਪੱਥਰ ਨੂੰ ਉਹ ਆਪਣਾ ਦੇਵਤਾ ਆਖਦਾ ਹੈ,
English
That stone, which he calls his god,
ਓਹੁ ਪਾਹਣੁ; ਲੈ ਉਸ ਕਉ ਡੁਬਤਾ ॥੨॥
ohu paahan; lai us kau ddubataa |2|
Punjabi
ਉਹ ਪੱਥਰ ਹੀ ਉਸ ਨੂੰ ਲੈ ਕੇ ਡੁਬ ਜਾਂਦਾ ਹੈ।
English
that stone pulls him down and drowns him. ||2||
ਗੁਨਹਗਾਰ ਲੂਣ ਹਰਾਮੀ ॥
gunahagaar loon haraamee |
Punjabi
ਹੇ ਲੂਣ ਖਾ ਕੇ ਹਰਾਮ ਹਕਰਨ ਵਾਲੇ ਪਾਪੀ,
English
O sinner, you are untrue to your own self;
ਪਾਹਣ ਨਾਵ; ਨ ਪਾਰਗਿਰਾਮੀ ॥੩॥
paahan naav; na paaragiraamee |3|
Punjabi
ਪੱਥਰ ਦੀ ਬੇੜੀ ਨੇ ਤੈਨੂੰ ਪਾਰ ਨਹੀਂ ਲੈ ਜਾਣਾ।
English
a boat of stone will not carry you across. ||3||
ਗੁਰ ਮਿਲਿ ਨਾਨਕ; ਠਾਕੁਰੁ ਜਾਤਾ ॥
gur mil naanak; tthaakur jaataa |
Punjabi
ਗੁਰਾਂ ਨੂੰ ਮਿਲ ਕੇ ਮੈਂ ਆਪਣੇ ਸਾਈਂ ਨੂੰ ਜਾਣ ਲਿਆ ਹੈ, ਹੇ ਨਾਨਕ!
English
Meeting the Guru, O Nanak, I know my Lord and Master.
ਜਲਿ ਥਲਿ ਮਹੀਅਲਿ; ਪੂਰਨ ਬਿਧਾਤਾ ॥੪॥੩॥੯॥
jal thal maheeal; pooran bidhaataa |4|3|9|
Punjabi
ਕਿਸਮਤ ਦਾ ਲਿਖਾਰੀ ਵਾਹਿਗੁਰੂ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈ।
English
The Perfect Architect of Destiny is pervading and permeating the water, the land and the sky. ||4||3||9||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਲਾਲਨੁ ਰਾਵਿਆ; ਕਵਨ ਗਤੀ ਰੀ ॥
laalan raaviaa; kavan gatee ree |
Punjabi
ਕਿਸ ਤਰੀਕੇ ਨਾਲ ਤੂੰ ਆਪਣੇ ਪ੍ਰੀਤਮ ਨੂੰ ਮਾਣਿਆ ਹੈ?
English
How have you enjoyed your Dear Beloved?
ਸਖੀ ਬਤਾਵਹੁ; ਮੁਝਹਿ ਮਤੀ ਰੀ ॥੧॥
sakhee bataavahu; mujheh matee ree |1|
Punjabi
ਹੇ ਮੇਰੀ ਸਹੇਲੀਓ! ਤੂੰ ਮੈਨੂੰ ਆਪਣੀ ਸਲਾਹ ਮਸ਼ਵਰਾ ਦੱਸ।
English
O sister, please teach me, please show me. ||1||
ਸੂਹਬ ਸੂਹਬ ਸੂਹਵੀ ॥
soohab soohab soohavee |
Punjabi
ਲਾਲ, ਲਾਲ, ਲਾਲ ਹੋ ਜਾਂਦੀ ਹੈ ਉਹ ਪਤਨੀ,
English
Crimson, crimson, crimson
ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥
apane preetam kai rang ratee |1| rahaau |
Punjabi
ਜੋ ਆਪਣੇ ਪਿਆਰੇ ਦੇ ਪ੍ਰੇਮ ਨਾਲ ਰੰਗੀ ਹੋਈ ਹੈ। ਠਹਿਰਾਉ।
English
- this is the color of the soul-bride who is imbued with the Love of her Beloved. ||1||Pause||
ਪਾਵ ਮਲੋਵਉ; ਸੰਗਿ ਨੈਨ ਭਤੀਰੀ ॥
paav malovau; sang nain bhateeree |
Punjabi
ਮੇਰਿਆ ਪਿਆਰਿਆ! ਆਪਣੀਆਂ ਅੱਖਾਂ ਦੀਆਂ ਝਿਮਣੀਆਂ ਨਾਲ ਤੇਰੇ ਪੈਰ ਮਲਦੀ ਹਾਂ।
English
I wash Your Feet with my eye-lashes.
ਜਹਾ ਪਠਾਵਹੁ; ਜਾਂਉ ਤਤੀ ਰੀ ॥੨॥
jahaa patthaavahu; jaanau tatee ree |2|
Punjabi
ਜਿਥੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦੀ ਹਾਂ।
English
Wherever You send me, there I will go. ||2||
ਜਪ ਤਪ ਸੰਜਮ; ਦੇਉ ਜਤੀ ਰੀ ॥
jap tap sanjam; deo jatee ree |
Punjabi
ਮੈਂ ਆਪਣੀ ਪੂਜਾ, ਤਪੱਸਿਆ, ਸਵੈ-ਜ਼ਬਤ ਅਤੇ ਜਤ ਸਤ ਉਸ ਨੂੰ ਦੇ ਦੇਵਾਂਗੀ।
English
I would trade meditation, austerity, self-discipline and celibacy,
ਇਕ ਨਿਮਖ ਮਿਲਾਵਹੁ; ਮੋਹਿ ਪ੍ਰਾਨਪਤੀ ਰੀ ॥੩॥
eik nimakh milaavahu; mohi praanapatee ree |3|
Punjabi
ਇਕ ਮੁਹਤ ਲਈ ਭੀ ਮੈਨੂੰ ਮੇਰੀ ਜਿੰਦ-ਜਾਨ ਦੇ ਸੁਆਮੀ ਨਾਲ ਮਿਲਾ ਦਿਓ।
English
if I could only meet the Lord of my life, for even an instant. ||3||
ਮਾਣੁ ਤਾਣੁ ਅਹੰਬੁਧਿ; ਹਤੀ ਰੀ ॥
maan taan ahanbudh; hatee ree |
Punjabi
ਜੋ ਆਪਣੀ ਸਵੈ-ਇੱਜ਼ਤ, ਤਾਕਤ ਅਤੇ ਹੰਕਾਰੀ-ਮੱਤ ਨੂੰ ਮੇਟ ਸੁਟਦੀ ਹੈ,
English
She who eradicates her self-conceit, power and arrogant intellect,
ਸਾ ਨਾਨਕ; ਸੋਹਾਗਵਤੀ ਰੀ ॥੪॥੪॥੧੦॥
saa naanak; sohaagavatee ree |4|4|10|
Punjabi
ਕੇਵਲ ਓਹੀ, ਹੇ ਨਾਨਕ! ਆਪਣੇ ਪਤਿ ਦੀ ਸਤਿਵੰਤੀ ਪਤਨੀ ਹੈ।
English
O Nanak, is the true soul-bride. ||4||4||10||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਤੂੰ ਜੀਵਨੁ; ਤੂੰ ਪ੍ਰਾਨ ਅਧਾਰਾ ॥
toon jeevan; toon praan adhaaraa |
Punjabi
ਤੂੰ ਮੇਰੀ ਜਿੰਦ-ਜਾਨ ਹੈਂ, ਤੇ ਤੂੰ ਹੀ ਮੇਰੀ ਆਤਮਾ ਦਾ ਆਸਰਾ।
English
You are my Life, the very Support of my breath of life.
ਤੁਝ ਹੀ ਪੇਖਿ ਪੇਖਿ; ਮਨੁ ਸਾਧਾਰਾ ॥੧॥
tujh hee pekh pekh; man saadhaaraa |1|
Punjabi
ਤੈਨੂੰ ਵੇਖ, ਵੇਖ ਕੇ, ਹੇ ਸੁਆਮੀ! ਮੇਰੀ ਆਤਮਾ ਆਸਰੇ-ਰਹਿਤ ਹੋ ਜਾਂਦੀ ਹੈ।
English
Gazing upon You, beholding You, my mind is soothed and comforted. ||1||
ਤੂੰ ਸਾਜਨੁ; ਤੂੰ ਪ੍ਰੀਤਮੁ ਮੇਰਾ ॥
toon saajan; toon preetam meraa |
Punjabi
ਤੂੰ ਮੇਰਾ ਮਿੱਤਰ ਹੈ ਅਤੇ ਤੂੰ ਹੀ ਮੇਰਾ ਦਿਲਬਰ।
English
You are my Friend, You are my Beloved.
ਚਿਤਹਿ. ਨ ਬਿਸਰਹਿ; ਕਾਹੂ ਬੇਰਾ ॥੧॥ ਰਹਾਉ ॥
chiteh. na bisareh; kaahoo beraa |1| rahaau |
Punjabi
ਮੈਂ ਕਿਸੇ ਵੇਲੇ ਭੀ ਤੈਨੂੰ ਆਪਣੇ ਮਨੋਂ ਨਹੀਂ ਭੁਲਾਉਂਦਾ। ਠਹਿਰਾਉ।
English
I shall never forget You. ||1||Pause||
ਬੈ ਖਰੀਦੁ; ਹਉ ਦਾਸਰੋ ਤੇਰਾ ॥
bai khareed; hau daasaro teraa |
Punjabi
ਮੈਂ ਤੇਰਾ ਮੁੱਲ ਲਿਆ ਹੋਇਆ ਗੁਲਾਮ ਹਾਂ।
English
I am Your indentured servant; I am Your slave.
ਤੂੰ ਭਾਰੋ ਠਾਕੁਰੁ; ਗੁਣੀ ਗਹੇਰਾ ॥੨॥
toon bhaaro tthaakur; gunee gaheraa |2|
Punjabi
ਹੇ ਚੰਗਿਆਈਆਂ ਦੇ ਖਜਾਨੇ, ਤੂੰ ਮੇਰਾ ਵੱਡਾ ਸੁਆਮੀ ਹੈਂ।
English
You are my Great Lord and Master, the treasure of excellence. ||2||
ਕੋਟਿ ਦਾਸ; ਜਾ ਕੈ ਦਰਬਾਰੇ ॥
kott daas; jaa kai darabaare |
Punjabi
ਜਿਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਦਾਸ ਹਨ।
English
There are millions of servants in Your Court - Your Royal Darbaar.
ਨਿਮਖ ਨਿਮਖ ਵਸੈ. ਤਿਨੑ ਨਾਲੇ ॥੩॥
nimakh nimakh vasai. tina naale |3|
Punjabi
ਉਹ ਹਰ ਮੁਹਤ ਉਨ੍ਹਾਂ ਦੇ ਨਾਲ ਰਹਿੰਦਾ ਹੈ।
English
Each and every instant, You dwell with them. ||3||
ਹਉ ਕਿਛੁ ਨਾਹੀ; ਸਭੁ ਕਿਛੁ ਤੇਰਾ ॥
hau kichh naahee; sabh kichh teraa |
Punjabi
ਮੈਂ ਕੁਝ ਭੀ ਨਹੀਂ, ਸਭ ਕੁਝ ਤੇਰਾ ਹੀ ਹੈ, ਹੇ ਸੁਆਮੀ!
English
I am nothing; everything is Yours.
ਓਤਿ ਪੋਤਿ; ਨਾਨਕ ਸੰਗਿ ਬਸੇਰਾ ॥੪॥੫॥੧੧॥
ot pot; naanak sang baseraa |4|5|11|
Punjabi
ਤਾਣੇ ਪੇਟੇ ਦੀ ਤਰ੍ਹਾਂ ਤੂੰ ਨਾਨਕ ਦੇ ਨਾਲ ਵਸਦਾ ਹੈਂ।
English
Through and through, You abide with Nanak. ||4||5||11||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਸੂਖ ਮਹਲ; ਜਾ ਕੇ ਊਚ ਦੁਆਰੇ ॥
sookh mehal; jaa ke aooch duaare |
Punjabi
ਉਸ ਦੇ ਸੁਖਦਾਈ ਮੰਦਰ ਅਤੇ ਉਚੇ ਦਰਵਾਜੇ।
English
His Mansions are so comfortable, and His gates are so lofty.
ਤਾ ਮਹਿ ਵਾਸਹਿ; ਭਗਤ ਪਿਆਰੇ ॥੧॥
taa meh vaaseh; bhagat piaare |1|
Punjabi
ਉਨ੍ਹਾਂ ਵਿੱਚ ਰੱਬ ਦੇ ਲਾਡਲੇ ਸੰਤ ਵਸਤੇ ਹਨ।
English
Within them, His beloved devotees dwell. ||1||
ਸਹਜ ਕਥਾ; ਪ੍ਰਭ ਕੀ ਅਤਿ ਮੀਠੀ ॥
sehaj kathaa; prabh kee at meetthee |
Punjabi
ਪਰਮ ਮਿੱਠੀ ਹੈ ਸੁਆਮੀ ਦੀ ਅਡੋਲਤਾ ਦੀ ਧਰਮਵਾਰਤਾ।
English
The Natural Speech of God is so very sweet.
ਵਿਰਲੈ ਕਾਹੂ; ਨੇਤ੍ਰਹੁ ਡੀਠੀ ॥੧॥ ਰਹਾਉ ॥
viralai kaahoo; netrahu ddeetthee |1| rahaau |
Punjabi
ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਠਹਿਰਾਉ।
English
How rare is that person, who sees it with his eyes. ||1||Pause||
ਤਹ ਗੀਤ ਨਾਦ; ਅਖਾਰੇ ਸੰਗਾ ॥
teh geet naad; akhaare sangaa |
Punjabi
ਉਥੇ ਸਤਿਸੰਗਤ ਦੇ ਅਸਥਾਨ ਵਿੱਚ ਇਲਾਹੀ ਕੀਰਤਨ ਗਾਇਨ ਕੀਤਾ ਜਾਂਦਾ ਹੈ।
English
There, in the arena of the congregation, the divine music of the Naad, the sound current, is sung.
ਊਹਾ ਸੰਤ, ਕਰਹਿ ਹਰਿ ਰੰਗਾ ॥੨॥
aoohaa sant, kareh har rangaa |2|
Punjabi
ਉਥੇ ਸਾਧੂ ਆਪਣੇ ਪ੍ਰਭੂ ਨਾਂ ਮੌਜਾਂ ਮਾਣਦੇ ਹਨ।
English
There, the Saints celebrate with their Lord. ||2||
ਤਹ. ਮਰਣੁ ਨ ਜੀਵਣੁ; ਸੋਗੁ ਨ ਹਰਖਾ ॥
teh. maran na jeevan; sog na harakhaa |
Punjabi
ਉਥੇ ਨਾਂ ਜੰਮਣਾ ਅਤੇ ਮਰਨਾ ਹੈ, ਨਾਂ ਹੀ ਖੁਸ਼ੀ ਅਤੇ ਗਮੀ।
English
Neither birth nor death is there, neither pain nor pleasure.
ਸਾਚ ਨਾਮ ਕੀ. ਅੰਮ੍ਰਿਤ ਵਰਖਾ ॥੩॥
saach naam kee. amrit varakhaa |3|
Punjabi
ਓਥੇ ਸਾਈਂ ਦੇ ਸੱਚੇ ਨਾਮ ਦਾ ਆਬਿ-ਹਿਯਾਤ ਬਰਸਦਾ ਹੈ।
English
The Ambrosial Nectar of the True Name rains down there. ||3||
ਗੁਹਜ ਕਥਾ ਇਹ; ਗੁਰ ਤੇ ਜਾਣੀ ॥
guhaj kathaa ih; gur te jaanee |
Punjabi
ਇਸ ਗੁਪਤ ਵਾਰਤਾ ਦਾ ਮੈਨੂੰ ਗੁਰਾਂ ਪਾਸੋਂ ਪਤਾ ਲੱਗਾ ਹੈ।
English
From the Guru, I have come to know the mystery of this speech.
ਨਾਨਕੁ ਬੋਲੈ; ਹਰਿ ਹਰਿ ਬਾਣੀ ॥੪॥੬॥੧੨॥
naanak bolai; har har baanee |4|6|12|
Punjabi
ਨਾਨਕ, ਪ੍ਰਭੂ ਪਰਮੇਸ਼ਰ ਦੀ ਬਾਣੀ ਉਚਾਰਨ ਕਰਦਾ ਹੈ।
English
Nanak speaks the Bani of the Lord, Har, Har. ||4||6||12||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਜਾ ਕੈ ਦਰਸਿ; ਪਾਪ ਕੋਟਿ ਉਤਾਰੇ ॥
jaa kai daras; paap kott utaare |
Punjabi
ਜਿਨ੍ਹਾਂ ਦੇ ਦਰਸ਼ਨ ਰਾਹੀਂ ਕ੍ਰੋੜਾਂ ਹੀ ਕਸਮਲ ਧੋਤੇ ਜਾਂਦੇ ਹਨ,
English
By the Blessed Vision of their Darshan, millions of sins are erased.
ਭੇਟਤ ਸੰਗਿ; ਇਹੁ ਭਵਜਲੁ ਤਾਰੇ ॥੧॥
bhettat sang; ihu bhavajal taare |1|
Punjabi
ਅਤੇ ਜਿਨ੍ਹਾਂ ਦੀ ਸੰਗਤ ਨਾਲ ਜੁੜਨ ਦੁਆਰਾ ਇਸ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
English
Meeting with them, this terrifying world-ocean is crossed over||1||
ਓਇ ਸਾਜਨ; ਓਇ ਮੀਤ ਪਿਆਰੇ ॥
oe saajan; oe meet piaare |
Punjabi
ਕੇਵਲ ਓਹੀ ਮੇਰੇ ਮਿੱਤ੍ਰ ਹਨ ਅਤੇ ਓਹੀ ਲਾਡਲੇ ਯਾਰ,
English
They are my companions, and they are my dear friends,
ਜੋ ਹਮ ਕਉ; ਹਰਿ ਨਾਮੁ ਚਿਤਾਰੇ ॥੧॥ ਰਹਾਉ ॥
jo ham kau; har naam chitaare |1| rahaau |
Punjabi
ਜਿਹੜੇ ਮੇਰੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਵਾਉਂਦੇ ਹਨ। ਠਹਿਰਾਉ।
English
who inspire me to remember the Lord's Name. ||1||Pause||
ਜਾ ਕਾ ਸਬਦੁ ਸੁਨਤ; ਸੁਖ ਸਾਰੇ ॥
jaa kaa sabad sunat; sukh saare |
Punjabi
ਕੇਵਲ ਪ੍ਰਭੂ ਹੀ ਮੇਰਾ ਮਿੱਤਰ ਹੈ, ਜਿਸ ਦੀ ਬਾਣੀ ਸ੍ਰਵਣ ਕਰਨ ਦੁਆਰਾ ਸਮੂਹ ਆਰਾਮ ਪਰਾਪਤ ਹੋ ਜਾਂਦਾ ਹੈ।
English
Hearing the Word of His Shabad, I am totally at peace.
ਜਾ ਕੀ ਟਹਲ; ਜਮਦੂਤ ਬਿਦਾਰੇ ॥੨॥
jaa kee ttehal; jamadoot bidaare |2|
Punjabi
ਜਿਸ ਦੀ ਚਾਕਰੀ ਰਾਹੀਂ ਮੌਤ ਦੇ ਫ਼ਰਿਸ਼ਤੇ ਪਰੇ ਹਟ ਜਾਂਦੇ ਹਨ।
English
When I serve Him, the Messenger of Death is chased away. ||2||
ਜਾ ਕੀ ਧੀਰਕ; ਇਸੁ ਮਨਹਿ ਸਧਾਰੇ ॥
jaa kee dheerak; is maneh sadhaare |
Punjabi
ਜਿਸ ਦਾ ਦਿਲਾਸਾ ਇਸ ਆਤਮਾ ਨੂੰ ਆਸਰਾ ਦਿੰਦਾ ਹੈ,
English
His comfort and consolation soothes and supports my mind.
ਜਾ ਕੈ ਸਿਮਰਣਿ; ਮੁਖ ਉਜਲਾਰੇ ॥੩॥
jaa kai simaran; mukh ujalaare |3|
Punjabi
ਅਤੇ ਜਿਸ ਦੀ ਬੰਦਗੀ ਦੁਆਰਾ ਚਿਹਰਾ ਰੌਸ਼ਨ ਹੋ ਜਾਂਦਾ ਹੈ।
English
Remembering Him in meditation, my face is radiant and bright. ||3||
ਪ੍ਰਭ ਕੇ ਸੇਵਕ; ਪ੍ਰਭਿ ਆਪਿ ਸਵਾਰੇ ॥
prabh ke sevak; prabh aap savaare |
Punjabi
ਸਾਈਂ ਦੇ ਗੋਲਿਆਂ ਨੂੰ ਸਾਈਂ ਖੁਦ ਹੀ ਸ਼ੁਸ਼ੋਭਤ ਕਰਦਾ ਹੈ।
English
God embellishes and supports His servants.
ਸਰਣਿ ਨਾਨਕ; ਤਿਨੑ ਸਦ ਬਲਿਹਾਰੇ ॥੪॥੭॥੧੩॥
saran naanak; tina sad balihaare |4|7|13|
Punjabi
ਨਾਨਕ, ਉਨ੍ਹਾਂ ਦੀ ਪਨਾਹ ਲੋੜਦਾ ਹੈ ਅਤੇ ਸਦੀਵੀ ਹੀ ਉਨ੍ਹਾਂ ਉਤੇ ਕੁਰਬਾਨ ਜਾਂਦਾ ਹੈ।
English
Nanak seeks the Protection of their Sanctuary; he is forever a sacrifice to them. ||4||7||13||