Ang 742
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਦਰਸਨੁ ਦੇਖਿ ਜੀਵਾ; ਗੁਰ ਤੇਰਾ ॥
darasan dekh jeevaa; gur teraa |
Punjabi
ਹੇ ਮੇਰੇ ਗੁਰਦੇਵ! ਮੈਂ ਤੇਰਾ ਦੀਦਾਰ ਵੇਖ ਕੇ ਜੀਉਂਦਾ ਹਾਂ।
English
Gazing upon the Blessed Vision of Your Darshan, I live.
ਪੂਰਨ ਕਰਮੁ ਹੋਇ; ਪ੍ਰਭ ਮੇਰਾ ॥੧॥
pooran karam hoe; prabh meraa |1|
Punjabi
ਇਸ ਤਰ੍ਹਾਂ ਮੇਰੇ ਭਾਗ ਮੁਕੰਮਲ ਹੋ ਗਏ ਹਨ, ਹੋ ਸੁਆਮੀ!
English
My karma is perfect, O my God. ||1||
ਇਹ ਬੇਨੰਤੀ ਸੁਣਿ, ਪ੍ਰਭ ਮੇਰੇ ॥
eih benantee sun, prabh mere |
Punjabi
ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ, ਹੇ ਮੇਰੇ ਸਾਹਿਬ!
English
Please, listen to this prayer, O my God.
ਦੇਹਿ ਨਾਮੁ; ਕਰਿ ਅਪਣੇ ਚੇਰੇ ॥੧॥ ਰਹਾਉ ॥
dehi naam; kar apane chere |1| rahaau |
Punjabi
ਮੈਨੂੰ ਆਪਣਾ ਨਾਮ ਬਖਸ਼ ਅਤੇ ਮੈਨੂੰ ਆਪਣਾ ਗੋਲਾ ਬਣਾ ਲੈ। ਠਹਿਰਾਉ।
English
Please bless me with Your Name, and make me Your chaylaa, Your disciple. ||1||Pause||
ਅਪਣੀ ਸਰਣਿ ਰਾਖੁ; ਪ੍ਰਭ ਦਾਤੇ ॥
apanee saran raakh; prabh daate |
Punjabi
ਮੇਰੇ ਦਾਤਾਰ ਸੁਆਮੀ, ਤੂੰ ਮੈਨੂੰ ਆਪਣੀ ਪਨਾਹ ਹੇਠਾਂ ਰੱਖ।
English
Please keep me under Your Protection, O God, O Great Giver.
ਗੁਰ ਪ੍ਰਸਾਦਿ; ਕਿਨੈ ਵਿਰਲੈ ਜਾਤੇ ॥੨॥
gur prasaad; kinai viralai jaate |2|
Punjabi
ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਪੁਰਸ਼ ਹੀ ਤੈਨੂੰ ਸਮਝਦਾ ਹੈ।
English
By Guru's Grace, a few people understand this. ||2||
ਸੁਨਹੁ ਬਿਨਉ; ਪ੍ਰਭ ਮੇਰੇ ਮੀਤਾ ॥
sunahu binau; prabh mere meetaa |
Punjabi
ਹੇ ਮੇਰੇ ਮਿੱਤਰ ਸੁਆਮੀ! ਤੂੰ ਮੇਰੀ ਪ੍ਰਾਰਥਨਾ ਸੁਣ।
English
Please hear my prayer, O God, my Friend.
ਚਰਣ ਕਮਲ ਵਸਹਿ; ਮੇਰੈ ਚੀਤਾ ॥੩॥
charan kamal vaseh; merai cheetaa |3|
Punjabi
ਤੇਰੇ ਕੰਵਲ-ਰੂਪੀ ਚਰਨ ਮੇਰੇ ਹਿਰਦੇ ਅੰਦਰ ਨਿਵਾਸ ਕਰਨ।
English
May Your Lotus Feet abide within my consciousness. ||3||
ਨਾਨਕੁ; ਏਕ ਕਰੈ ਅਰਦਾਸਿ ॥
naanak; ek karai aradaas |
Punjabi
ਨਾਨਕ ਇਕ ਬੇਨਤੀ ਕਰਦਾ ਹੈ,
English
Nanak makes one prayer:
ਵਿਸਰੁ ਨਾਹੀ; ਪੂਰਨ ਗੁਣਤਾਸਿ ॥੪॥੧੮॥੨੪॥
visar naahee; pooran gunataas |4|18|24|
Punjabi
ਕਿ ਮੈਂ ਮੈਨੂੰ ਨਾਂ ਭੁੱਲਾਂ, ਹੇ ਤੂੰ ਨੇਕੀਆਂ ਦੇ ਮੁਕੰਮਲ ਖਜਾਨੇ।
English
may I never forget You, O perfect treasure of virtue. ||4||18||24||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਮੀਤੁ ਸਾਜਨੁ ਸੁਤ ਬੰਧਪ ਭਾਈ ॥
meet saajan sut bandhap bhaaee |
Punjabi
ਪ੍ਰਭੂ ਮੇਰਾ ਦੋਸਤ, ਯਾਰ, ਪੁੱਤਰ, ਸਨਬੰਧੀ ਅਤੇ ਭਰਾ ਹੈ।
English
He is my friend, companion, child, relative and sibling.
ਜਤ ਕਤ ਪੇਖਉ; ਹਰਿ ਸੰਗਿ ਸਹਾਈ ॥੧॥
jat kat pekhau; har sang sahaaee |1|
Punjabi
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਨੂੰ ਆਪਣਾ ਸੰਗੀ ਅਤੇ ਸਹਾਇਕ ਵੇਖਦਾ ਹਾਂ।
English
Wherever I look, I see the Lord as my companion and helper. ||1||
ਜਤਿ ਮੇਰੀ ਪਤਿ ਮੇਰੀ; ਧਨੁ ਹਰਿ ਨਾਮੁ ॥
jat meree pat meree; dhan har naam |
Punjabi
ਵਾਹਿਗੁਰੂ ਦਾ ਨਾਮ ਮੇਰੀ ਜਾਤ, ਮੇਰੀ ਪਤਿ ਆਬਰੂ ਅਤੇ ਦੌਲਤ ਹੈ।
English
The Lord's Name is my social status, my honor and wealth.
ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥
sookh sehaj aanand bisaraam |1| rahaau |
Punjabi
ਉਸ ਨਾਲ ਮੈਨੂੰ ਸੁਖ, ਅਡੁਲਤਾ, ਪ੍ਰਸੰਨਤਾ ਅਤੇ ਆਰਾਮ ਪਰਾਪਤ ਹੁੰਦੇ ਹਨ। ਠਹਿਰਾਉ।
English
He is my pleasure, poise, bliss and peace. ||1||Pause||
ਪਾਰਬ੍ਰਹਮੁ ਜਪਿ; ਪਹਿਰਿ ਸਨਾਹ ॥
paarabraham jap; pahir sanaah |
Punjabi
ਮੈਂ ਪਰਮ ਪ੍ਰਭੂ ਦੇ ਸਿਮਰਨ ਦੀ ਸੰਜੋਅ ਪਾਈ ਹੋਈ ਹੈ। ਕ੍ਰੋੜਾਂ ਹੀ ਸ਼ਸਤਰ ਇਸ ਨੂੰ ਵਿੰਨ੍ਹ ਨਹੀਂ ਸਕਦੇ।
English
I have strapped on the armor of meditation on the Supreme Lord God.
ਕੋਟਿ ਆਵਧ; ਤਿਸੁ ਬੇਧਤ ਨਾਹਿ ॥੨॥
kott aavadh; tis bedhat naeh |2|
Punjabi
ਕ੍ਰੋੜਾਂ ਹੀ ਸ਼ਸ਼ਤਰ ਇਸ ਨੂੰ ਵਿੰਨ੍ਹ ਨਹੀਂ ਸਕਦੇ।
English
It cannot be pierced, even by millions of weapons. ||2||
ਹਰਿ ਚਰਨ ਸਰਣ; ਗੜ ਕੋਟ ਹਮਾਰੈ ॥
har charan saran; garr kott hamaarai |
Punjabi
ਪ੍ਰਭੂ ਦੇ ਚਰਨਾਂ ਦੀ ਪਨਾਹ ਮੇਰਾ ਕਿਲ੍ਹਾ ਅਤੇ ਫਸੀਲ ਹੈ।
English
The Sanctuary of the Lord's Feet is my fortress and battlement.
ਕਾਲੁ ਕੰਟਕੁ ਜਮੁ; ਤਿਸੁ ਨ ਬਿਦਾਰੈ ॥੩॥
kaal kanttak jam; tis na bidaarai |3|
Punjabi
ਦੁਖਦਾਈ ਮੌਤ ਦਾ ਫਰਿਸ਼ਤਾ ਇਸ ਨੂੰ ਢਾਅ ਨਹੀਂ ਸਕਦਾ।
English
The Messenger of Death, the torturer, cannot demolish it. ||3||
ਨਾਨਕ ਦਾਸ ਸਦਾ ਬਲਿਹਾਰੀ ॥
naanak daas sadaa balihaaree |
Punjabi
ਗੋਲਾ ਨਾਨਕ ਸਦੀਵ ਹੀ ਘੋਲੀ ਜਾਂਦਾ ਹੈ,
English
Slave Nanak is forever a sacrifice
ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥
sevak sant raajaa raam muraaree |4|19|25|
Punjabi
ਹੰਕਾਰ ਦੇ ਵੈਰੀ ਪਾਤਿਸ਼ਾਹ ਪਰਮੇਸ਼ਰ ਦੇ ਟਹਿਲੂਆਂ ਅਤੇ ਸਾਧੂਆਂ ਉਤੋਂ।
English
to the selfless servants and Saints of the Sovereign Lord, the Destroyer of ego. ||4||19||25||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਗੁਣ ਗੋਪਾਲ ਪ੍ਰਭ ਕੇ; ਨਿਤ ਗਾਹਾ ॥
gun gopaal prabh ke; nit gaahaa |
Punjabi
ਜਿਥੇ ਸਦਾ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ,
English
Where the Glorious Praises of God, the Lord of the world are continually sung,
ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥
anad binod mangal sukh taahaa |1|
Punjabi
ਉਥੇ ਪਰਸੰਨਤਾ, ਖੁਸ਼ੀ ਦੀਆਂ ਖੇਡਾਂ, ਪਰਮ ਆਨੰਦ ਅਤੇ ਆਰਾਮ ਹੈ।
English
there is bliss, joy, happiness and peace. ||1||
ਚਲੁ ਸਖੀਏ; ਪ੍ਰਭੁ ਰਾਵਣ ਜਾਹਾ ॥
chal sakhee; prabh raavan jaahaa |
Punjabi
ਆ, ਮੇਰੀ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਾਣਨ ਲਈ ਜਾਈਏ।
English
Come, O my companions - let us go and enjoy God.
ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥
saadh janaa kee charanee paahaa |1| rahaau |
Punjabi
ਆਓ ਆਪਾਂ ਪਵਿੱਤਰ ਪੁਰਸ਼ਾਂ ਦੇ ਪੈਰੀ ਪਈਏ। ਠਹਿਰਾਉ।
English
Let us fall at the feet of the holy, humble beings. ||1||Pause||
ਕਰਿ ਬੇਨਤੀ; ਜਨ ਧੂਰਿ ਬਾਛਾਹਾ ॥
kar benatee; jan dhoor baachhaahaa |
Punjabi
ਮੈਂ ਵਾਹਿਗੁਰੂ ਅੱਗੇ ਜੋਦੜੀ ਕਰਦਾ ਅਤੇ ਉਸ ਦੇ ਗੋਲਿਆਂ ਦੇ ਪੈਰਾਂ ਦੀ ਧੂੜ ਨੂੰ ਲੋੜਦਾ ਹਾਂ।
English
I pray for the dust of the feet of the humble.
ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥
janam janam ke kilavikh laahaan |2|
Punjabi
ਇਸ ਤਰ੍ਹਾਂ ਮੈਂ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਧੋਂਦਾ ਹਾਂ।
English
It shall wash away the sins of countless incarnations. ||2||
ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥
man tan praan jeeo arapaahaa |
Punjabi
ਸਾਹਿਬ ਨੂੰ ਮੈਂ ਆਪਣੀ ਆਤਮਾ, ਦੇਹ, ਸੁਆਸ ਅਤੇ ਜਿੰਦ-ਜਾਨ ਸਮਰਪਨ ਕਰਦਾ ਹਾਂ।
English
I dedicate my mind, body, breath of life and soul to God.
ਹਰਿ ਸਿਮਰਿ ਸਿਮਰਿ; ਮਾਨੁ ਮੋਹੁ ਕਟਾਹਾਂ ॥੩॥
har simar simar; maan mohu kattaahaan |3|
Punjabi
ਵਾਹਿਗੁਰੂ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਮੈਂ ਆਪਣੀ ਹੰਗਤਾ ਅਤੇ ਸੰਸਾਰੀ ਮਮਤਾ ਨੂੰ ਨਾਸ ਕਰ ਰਿਹਾ ਹਾਂ।
English
Remembering the Lord in meditation, I have eradicated pride and emotional attachment. ||3||
ਦੀਨ ਦਇਆਲ; ਕਰਹੁ ਉਤਸਾਹਾ ॥
deen deaal; karahu utasaahaa |
Punjabi
ਹੇ ਮਸਕੀਨਾਂ ਦੇ ਮਿਹਰਬਾਨ ਸੁਆਮੀ! ਤੂੰ ਇਹ ਉਮਾਹ ਸਖਸ਼,
English
O Lord, O Merciful to the meek, please give me faith and confidence,
ਨਾਨਕ ਦਾਸ; ਹਰਿ ਸਰਣਿ ਸਮਾਹਾ ॥੪॥੨੦॥੨੬॥
naanak daas; har saran samaahaa |4|20|26|
Punjabi
ਗੋਲੇ ਨਾਨਕ ਨੂੰ ਕਿ ਉਹ ਤੇਰੀ ਸ਼ਰਣਾਗਤ ਅੰਦਰ ਲੀਨ ਰਹੇ।
English
so that slave Nanak may remain absorbed in Your Sanctuary. ||4||20||26||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਬੈਕੁੰਠ ਨਗਰੁ; ਜਹਾ ਸੰਤ ਵਾਸਾ ॥
baikuntth nagar; jahaa sant vaasaa |
Punjabi
ਬ੍ਰਹਿਮ ਲੋਕ ਹੈ ਉਹ ਥਾਂ ਜਿਥੇ ਸਾਧੂ ਵਸਦੇ ਹਨ।
English
The city of heaven is where the Saints dwell.
ਪ੍ਰਭ ਚਰਣ ਕਮਲ; ਰਿਦ ਮਾਹਿ ਨਿਵਾਸਾ ॥੧॥
prabh charan kamal; rid maeh nivaasaa |1|
Punjabi
ਸੁਆਮੀ ਦੇ ਕੰਵਲ ਰੂਪੀ ਚਰਨਾਂ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
English
They enshrine the Lotus Feet of God within their hearts. ||1||
ਸੁਣਿ ਮਨ ਤਨ; ਤੁਝੁ ਸੁਖੁ ਦਿਖਲਾਵਉ ॥
sun man tan; tujh sukh dikhalaavau |
Punjabi
ਸ੍ਰਵਣ ਕਰ, ਹੇ ਮਰੀਏ ਆਤਮਾਂ ਅਤੇ ਦੇਹ ਮੈਂ ਤੁਹਾਨੂੰ ਆਰਾਮ ਦਾ ਮਾਰਗ ਵਿਖਾਵਾਂ,
English
Listen, O my mind and body, and let me show you the way to find peace,
ਹਰਿ ਅਨਿਕ ਬਿੰਜਨ; ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥
har anik binjan; tujh bhog bhunchaavau |1| rahaau |
Punjabi
ਅਤੇ ਤੁਹਾਨੂੰ ਸੁਆਮੀ ਦੇ ਅਨੈਕਾਂ ਭੋਜਨ ਅਤੇ ਨਿਆਮਤਾਂ ਛਕਾਵਾਂ। ਠਹਿਰਾਉ।
English
so that you may eat and enjoy the various delicacies of the Lord||1||Pause||
ਅੰਮ੍ਰਿਤ ਨਾਮੁ ਭੁੰਚੁ; ਮਨ ਮਾਹੀ ॥
amrit naam bhunch; man maahee |
Punjabi
ਆਪਣੇ ਹਿਰਦੇ ਅੰਦਰ ਸੁਧਾਰਸਰੂਪ ਨਾਮ ਨੂੰ ਚੱਖ।
English
Taste the Ambrosial Nectar of the Naam, the Name of the Lord, within your mind.
ਅਚਰਜ ਸਾਦ ਤਾ ਕੇ; ਬਰਨੇ ਨ ਜਾਹੀ ॥੨॥
acharaj saad taa ke; barane na jaahee |2|
Punjabi
ਅਕਥਨੀਯ ਹੈ ਇਸ ਦਾ ਅਦਭੁਤ ਸੁਆਦ।
English
Its taste is wondrous - it cannot be described. ||2||
ਲੋਭੁ ਮੂਆ; ਤ੍ਰਿਸਨਾ ਬੁਝਿ ਥਾਕੀ ॥
lobh mooaa; trisanaa bujh thaakee |
Punjabi
ਤੇਰਾ ਲਾਲਚ ਨਾਸ ਹੋ ਜਾਵੇਗਾ ਅਤੇ ਤੇਰੀ ਖਾਹਿਸ਼ ਬੁੱਝ ਜਾਵੇਗੀ।
English
Your greed shall die, and your thirst shall be quenched.
ਪਾਰਬ੍ਰਹਮ ਕੀ ਸਰਣਿ; ਜਨ ਤਾਕੀ ॥੩॥
paarabraham kee saran; jan taakee |3|
Punjabi
ਸਾਧੂ ਕੇਵਲ ਸ਼੍ਰੋਮਣੀ ਸਾਹਿਬ ਦੀ ਹੀ ਓਟ ਤਕਾਉਂਦਾ ਹੈ।
English
The humble beings seek the Sanctuary of the Supreme Lord God. ||3||
ਜਨਮ ਜਨਮ ਕੇ; ਭੈ ਮੋਹ ਨਿਵਾਰੇ ॥
janam janam ke; bhai moh nivaare |
Punjabi
ਸੁਆਮੀ ਅਨੇਕਾਂ ਜਨਮਾਂ ਦਿਆਂ ਡਰਾਂ ਅਤੇ ਸੰਸਾਰੀ ਲਗਨਾਂ ਨੂੰ ਦੂਰ ਕਰ ਦਿੰਦਾ ਹੈ।
English
The Lord dispels the fears and attachments of countless incarnations.
ਨਾਨਕ ਦਾਸ; ਪ੍ਰਭ ਕਿਰਪਾ ਧਾਰੇ ॥੪॥੨੧॥੨੭॥
naanak daas; prabh kirapaa dhaare |4|21|27|
Punjabi
ਨੌਕਰ ਨਾਨਕ ਉਤੇ, ਪ੍ਰਭੂ ਨੇ ਆਪਣੀ ਰਹਿਮਤ ਕੀਤੀ ਹੈ।
English
God has showered His Mercy and Grace upon slave Nanak. ||4||21||27||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਅਨਿਕ ਬੀਂਗ ਦਾਸ ਕੇ; ਪਰਹਰਿਆ ॥
anik beeng daas ke; parahariaa |
Punjabi
ਸੁਆਮੀ ਆਪਣੇ ਗੋਲੇ ਦੀਆਂ ਕਈ ਕਮਜ਼ੋਰੀਆਂ ਨੂੰ ਦੂਰ ਕਰ ਦਿੰਦਾ ਹੈ,
English
God covers the many shortcomings of His slaves.
ਕਰਿ ਕਿਰਪਾ; ਪ੍ਰਭਿ ਅਪਨਾ ਕਰਿਆ ॥੧॥
kar kirapaa; prabh apanaa kariaa |1|
Punjabi
ਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ।
English
Granting His Mercy, God makes them His own. ||1||
ਤੁਮਹਿ ਛਡਾਇ ਲੀਓ; ਜਨੁ ਅਪਨਾ ॥
tumeh chhaddaae leeo; jan apanaa |
Punjabi
ਤੂੰ ਹੇ ਸਾਈਂ! ਆਪਣੇ ਨਫਰ ਨੂੰ ਛੁਡਾ ਲੈਂਦਾ ਹੈ,
English
You emancipate Your humble servant,
ਉਰਝਿ ਪਰਿਓ; ਜਾਲੁ ਜਗੁ ਸੁਪਨਾ ॥੧॥ ਰਹਾਉ ॥
aurajh pario; jaal jag supanaa |1| rahaau |
Punjabi
ਜੋ ਕਿ ਸੁਫਨੇ ਵਰਗੇ ਸੰਸਾਰ ਦੀ ਫਾਹੀ ਅੰਦਰ ਫਾਬਾ ਹੋਇਆ ਹੈ। ਠਹਿਰਾਉ।
English
and rescue him from the noose of the world, which is just a dream. ||1||Pause||
ਪਰਬਤ ਦੋਖ ਮਹਾ ਬਿਕਰਾਲਾ ॥
parabat dokh mahaa bikaraalaa |
Punjabi
ਮੇਰੇ ਪਹਾੜ ਵਰਗੇ ਪਰਮ ਭਿਆਨਕ ਪਾਪ,
English
Even huge mountains of sin and corruption
ਖਿਨ ਮਹਿ ਦੂਰਿ ਕੀਏ; ਦਇਆਲਾ ॥੨॥
khin meh door kee; deaalaa |2|
Punjabi
ਇਕ ਮੁਹਤ ਵਿੱਚ ਮਿਹਰਬਾਨ ਮਾਲਕ ਨੇ ਧੋ ਸੁਟੇ ਹਨ।
English
are removed in an instant by the Merciful Lord. ||2||
ਸੋਗ ਰੋਗ ਬਿਪਤਿ ਅਤਿ ਭਾਰੀ ॥
sog rog bipat at bhaaree |
Punjabi
ਅਫਸੋਸ, ਬੀਮਾਰੀਆਂ ਅਤੇ ਪਰਮ ਵੱਡੀਆਂ ਮੁਸੀਬਤਾਂ,
English
Sorrow, disease and the most terrible calamities
ਦੂਰਿ ਭਈ; ਜਪਿ ਨਾਮੁ ਮੁਰਾਰੀ ॥੩॥
door bhee; jap naam muraaree |3|
Punjabi
ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰਫਾ ਹੋ ਜਾਂਦੀਆਂ ਹਨ।
English
are removed by meditating on the Naam, the Name of the Lord. ||3||
ਦ੍ਰਿਸਟਿ ਧਾਰਿ; ਲੀਨੋ ਲੜਿ ਲਾਇ ॥
drisatt dhaar; leeno larr laae |
Punjabi
ਕਿਰਪਾ ਕਰ ਕੇ ਸਾਹਿਬ ਆਪਣੇ ਸ਼ਰਧਾਲੂਆਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ।
English
Bestowing His Glance of Grace, He attaches us to the hem of His robe.