Ang 743
ਹਰਿ ਚਰਣ ਗਹੇ; ਨਾਨਕ ਸਰਣਾਇ ॥੪॥੨੨॥੨੮॥
har charan gahe; naanak saranaae |4|22|28|
Punjabi
ਹੇ ਨਾਨਕ! ਉਹ ਵਾਹਿਗੁਰੂ ਦੇ ਚਰਨ ਪਰੜ ਲੈਂਦੇ ਹਨ ਅਤੇ ਉਸ ਦੀ ਪਨਾਹ ਅੰਦਰ ਵਸਦੇ ਹਨ।
English
Grasping the Lord's Feet, O Nanak, we enter His Sanctuary. ||4||22||28||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਦੀਨੁ ਛਡਾਇ; ਦੁਨੀ ਜੋ ਲਾਏ ॥
deen chhaddaae; dunee jo laae |
Punjabi
ਜਿਹੜਾ ਆਪਣੇ ਮਨ ਨੂੰ ਸੁਆਮੀ ਦੇ ਸਿਮਰਨ ਵੱਲੋਂ ਹਟਾ ਕੇ ਦੁਨੀਆਦਾਰੀ ਵੱਲ ਜੋੜਦਾ ਹੈ,
English
One who withdraws from God's Path, and attaches himself to the world,
ਦੁਹੀ ਸਰਾਈ; ਖੁਨਾਮੀ ਕਹਾਏ ॥੧॥
duhee saraaee; khunaamee kahaae |1|
Punjabi
ਉਹ ਦੋਨਾਂ ਹੀ ਜਹਾਨਾਂ ਵਿੱਚ ਪਾਪੀ ਆਖਿਆ ਜਾਂਦਾ ਹੈ।
English
is known as a sinner in both worlds. ||1||
ਜੋ ਤਿਸੁ ਭਾਵੈ; ਸੋ ਪਰਵਾਣੁ ॥
jo tis bhaavai; so paravaan |
Punjabi
ਕੇਵਲ ਉਹ ਹੀ ਕਬੂਲ ਪੈਂਦਾ ਹੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
English
He alone is approved, who pleases the Lord.
ਆਪਣੀ ਕੁਦਰਤਿ; ਆਪੇ ਜਾਣੁ ॥੧॥ ਰਹਾਉ ॥
aapanee kudarat; aape jaan |1| rahaau |
Punjabi
ਆਪਣੀ ਅਪਾਰ ਸ਼ਕਤੀ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਠਹਿਰਾਉ।
English
Only He Himself knows His creative omnipotence. ||1||Pause||
ਸਚਾ ਧਰਮੁ ਪੁੰਨੁ; ਭਲਾ ਕਰਾਏ ॥
sachaa dharam pun; bhalaa karaae |
Punjabi
ਜੋ ਸੱਚਾਈ, ਦਾਨ ਪੁੰਨ ਅਤੇ ਨੇਕੀ ਦੀ ਕਮਾਈ ਕਰਦਾ ਹੈ।
English
One who practices truth, righteous living, charity and good deeds,
ਦੀਨ ਕੈ ਤੋਸੈ; ਦੁਨੀ. ਨ ਜਾਏ ॥੨॥
deen kai tosai; dunee. na jaae |2|
Punjabi
ਹੇ; ਈਮਾਨ ਦੇ ਸਫਰ ਖਰਚ ਦੀ ਬਰਕਤ, ਸੰਸਾਰੀ ਕਾਮਯਾਬੀ ਉਸ ਨੂੰ ਪਿੱਠ ਨਹੀਂ ਦਿੰਦੀ।
English
has the supplies for God's Path. Worldly success shall not fail him. ||2||
ਸਰਬ ਨਿਰੰਤਰਿ; ਏਕੋ ਜਾਗੈ ॥
sarab nirantar; eko jaagai |
Punjabi
ਸਾਰਿਆਂ ਅੰਦਰ ਪ੍ਰਭੂ ਸੁਚੇਤ ਹੋ ਕੇ ਵਿਚਰ ਰਿਹਾ ਹੈ।
English
Within and among all, the One Lord is awake.
ਜਿਤੁ ਜਿਤੁ ਲਾਇਆ; ਤਿਤੁ ਤਿਤੁ ਕੋ ਲਾਗੈ ॥੩॥
jit jit laaeaa; tith tit ko laagai |3|
Punjabi
ਜਿਸ ਕਿਸੇ ਨਾਲ ਸੁਆਮੀ ਕਿਸੇ ਨਾਲ ਜੋੜਦਾ ਹੈ ਉਸ ਦੇ ਨਾਲ ਹੀ ਉਹ ਜੁੜ ਜਾਂਦਾ ਹੈ।
English
As He attaches us, so are we attached. ||3||
ਅਗਮ ਅਗੋਚਰੁ; ਸਚੁ ਸਾਹਿਬੁ ਮੇਰਾ ॥
agam agochar; sach saahib meraa |
Punjabi
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈਂ ਤੂ, ਹੇ ਮੇਰੇ ਸੱਚੇ ਸੁਆਮੀ।
English
You are inaccessible and unfathomable, O my True Lord and Master.
ਨਾਨਕੁ ਬੋਲੈ; ਬੋਲਾਇਆ ਤੇਰਾ ॥੪॥੨੩॥੨੯॥
naanak bolai; bolaaeaa teraa |4|23|29|
Punjabi
ਨਾਨਕ ਉਸ ਤਰ੍ਹਾਂ ਕਹਿੰਦਾ ਹੈ ਜਿਸ ਤਰ੍ਹਾਂ ਤੂ ਉਸ ਪਾਸੋਂ ਕਹਾਉਂਦਾ ਹੈ।
English
Nanak speaks as You inspire him to speak. ||4||23||29||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਪ੍ਰਾਤਹਕਾਲਿ; ਹਰਿ ਨਾਮੁ ਉਚਾਰੀ ॥
praatahakaal; har naam uchaaree |
Punjabi
ਅੰਮ੍ਰਿਤ ਵੇਲੇ ਮੈਂ ਹਰੀ ਦੇ ਨਾਮ ਦਾ ਉਚਾਰਨ ਕਰਦਾ ਹਾਂ,
English
In the early hours of the morning, I chant the Lord's Name.
ਈਤ ਊਤ ਕੀ ਓਟ ਸਵਾਰੀ ॥੧॥
eet aoot kee ott savaaree |1|
Punjabi
ਉਸ ਦੁਆਰਾ ਮੈਂ ਆਪਣੇ ਲਈ ਇਸ ਲੋਕ ਤੇ ਪ੍ਰਲੋਕ ਦੋਨਾਂ ਵਿੱਚ ਆਸਰਾ ਬਣਾ ਲਿਆ ਹੈ।
English
I have fashioned a shelter for myself, hear and hereafter. ||1||
ਸਦਾ ਸਦਾ ਜਪੀਐ ਹਰਿ ਨਾਮ ॥
sadaa sadaa japeeai har naam |
Punjabi
ਤੂੰ ਨਿਤ, ਨਿਤ ਸਾਈਂ ਦੇ ਨਾਮ ਦਾ ਸਿਮਰਨ ਕਰ,
English
Forever and ever, I chant the Lord's Name,
ਪੂਰਨ ਹੋਵਹਿ; ਮਨ ਕੇ ਕਾਮ ॥੧॥ ਰਹਾਉ ॥
pooran hoveh; man ke kaam |1| rahaau |
Punjabi
ਤਾਂ ਜੋ ਤੇਰੇ ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣ। ਠਹਿਰਾਉ।
English
and the desires of my mind are fulfilled. ||1||Pause||
ਪ੍ਰਭੁ ਅਬਿਨਾਸੀ; ਰੈਣਿ ਦਿਨੁ ਗਾਉ ॥
prabh abinaasee; rain din gaau |
Punjabi
ਰਾਤ ਦਿਨੇ ਤੂੰ ਅਮਰ ਸੁਆਮੀ ਦੀ ਮਹਿਮਾ ਗਾਇਨ ਕਰ,
English
Sing the Praises of the Eternal, Imperishable Lord God, night and day.
ਜੀਵਤ ਮਰਤ; ਨਿਹਚਲੁ ਪਾਵਹਿ ਥਾਉ ॥੨॥
jeevat marat; nihachal paaveh thaau |2|
Punjabi
ਅਤੇ ਜਿਉਂਦਾ ਹੋਇਆ ਤੇ ਮਰਨ ਮਗਰੋਂ ਤੂੰ ਸਦੀਵੀ ਸਥਿਰ ਸਥਾਨ ਪਾ ਲਵੇਗਾ।
English
In life, and in death, you shall find your eternal, unchanging home. ||2||
ਸੋ ਸਾਹੁ ਸੇਵਿ; ਜਿਤੁ ਤੋਟਿ. ਨ ਆਵੈ ॥
so saahu sev; jit tott. na aavai |
Punjabi
ਤੂੰ ਉਸ ਸ਼ਾਹੂਕਾਰ ਦੀ ਟਹਿਲ ਕਮਾ; ਜਿਸ ਕਰਕੇ ਤੈਨੂੰ ਕਿਸੇ ਸ਼ੈ ਦੀ ਕਮੀ ਨਾਂ ਵਾਪਰੇ,
English
So serve the Sovereign Lord, and you shall never lack anything.
ਖਾਤ ਖਰਚਤ; ਸੁਖਿ ਅਨਦਿ ਵਿਹਾਵੈ ॥੩॥
khaat kharachat; sukh anad vihaavai |3|
Punjabi
ਅਤੇ ਅਤੇ ਖਾਂਦਾ ਤੇ ਖਰਚਦਾ ਹੋਇਆ ਤੂੰ ਆਪਣੀ ਜਿੰਦਗੀ ਆਰਾਮ ਤੇ ਖੁੱਸ਼ੀ ਵਿੱਚ ਬਤੀਤ ਕਰੇਂਗਾ।
English
While eating and consuming, you shall pass your life in peace. ||3||
ਜਗਜੀਵਨ ਪੁਰਖੁ; ਸਾਧਸੰਗਿ ਪਾਇਆ ॥
jagajeevan purakh; saadhasang paaeaa |
Punjabi
ਜਗਤ ਦੀ ਜਿੰਦ-ਜਾਨ ਸੁਆਮੀ ਨੂੰ ਮੈਂ ਸਤਿਸੰਗਤ ਅੰਦਰ ਪਰਾਪਤ ਕਰ ਲਿਆ ਹੈ।
English
O Life of the World, O Primal Being, I have found the Saadh Sangat, the Company of the Holy.
ਗੁਰ ਪ੍ਰਸਾਦਿ; ਨਾਨਕ ਨਾਮੁ ਧਿਆਇਆ ॥੪॥੨੪॥੩੦॥
gur prasaad; naanak naam dhiaaeaa |4|24|30|
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਸਾਹਿਬ ਦੇ ਨਾਮ ਦਾ ਸਿਮਰਨ ਕੀਤਾ ਹੈ।
English
By Guru's Grace, O Nanak, I meditate on the Naam, the Name of the Lord. ||4||24||30||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਗੁਰ ਪੂਰੇ; ਜਬ ਭਏ ਦਇਆਲ ॥
gur poore; jab bhe deaal |
Punjabi
ਜਦ ਪੂਰਨ ਗੁਰਦੇਵ ਜੀ ਮਇਆਵਾਨ ਹੋ ਜਾਂਦੇ ਹਨ,
English
When the Perfect Guru becomes merciful,
ਦੁਖ ਬਿਨਸੇ; ਪੂਰਨ ਭਈ ਘਾਲ ॥੧॥
dukh binase; pooran bhee ghaal |1|
Punjabi
ਤਾਂ ਮੇਰੀਆਂ ਪੀੜਾਂ ਮਿਟ ਜਾਂਦੀਆਂ ਹਨ ਅਤੇ ਮੇਰੀ ਸੇਵਾ ਸੰਪੂਰਨ ਹੋ ਜਾਂਦੀ ਹੈ।
English
my pains are taken away, and my works are perfectly completed. ||1||
ਪੇਖਿ ਪੇਖਿ ਜੀਵਾ ਦਰਸੁ ਤੁਮੑਾਰਾ ॥
pekh pekh jeevaa daras tumaaraa |
Punjabi
ਮੇਰੇ ਮਾਲ ਮੈਂ ਤੇਰਾ ਦਰਸ਼ਨ ਵੇਖ, ਵੇਖ ਜੀਉਂਦਾ ਹਾਂ
English
Gazing upon, beholding the Blessed Vision of Your Darshan, I live;
ਚਰਣ ਕਮਲ ਜਾਈ ਬਲਿਹਾਰਾ ॥
charan kamal jaaee balihaaraa |
Punjabi
ਅਤੇ ਤੇਰਿਆਂ ਕੰਵਲ ਰੂਪ ਚਰਨਾਂ ਤੋਂ ਘੋਲੀ ਜਾਂਦਾ ਹਾਂ।
English
I am a sacrifice to Your Lotus Feet.
ਤੁਝ ਬਿਨੁ ਠਾਕੁਰ; ਕਵਨੁ ਹਮਾਰਾ ॥੧॥ ਰਹਾਉ ॥
tujh bin tthaakur; kavan hamaaraa |1| rahaau |
Punjabi
ਤੇਰੇ ਬਾਝੋਂ ਮੇਰਾ ਕਾਉਣ ਹੈ, ਹੇ ਸੁਆਮੀ! ਠਹਿਰਾਉ।
English
Without You, O my Lord and Master, who belongs to me? ||1||Pause||
ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥
saadhasangat siau preet ban aaee |
Punjabi
ਮੇਰਾ ਸਤਿਸੰਗਤ ਨਾਲ ਪ੍ਰੇਮ ਪੈ ਗਿਆ ਹੈ,
English
I have fallen in love with the Saadh Sangat, the Company of the Holy,
ਪੂਰਬ ਕਰਮਿ ਲਿਖਤ; ਧੁਰਿ ਪਾਈ ॥੨॥
poorab karam likhat; dhur paaee |2|
Punjabi
ਅਤੇ ਮੈਂ ਆਪਣੇ ਪਿਛਲੇ ਅਮਲਾ ਦੇ ਅਨੁਸਾਰ ਸੁਆਮੀ ਦੀ ਲਿਖਤਾਕਾਰਦਾ ਫਲ ਪਾ ਲਿਆ ਹੈ।
English
by the karma of my past actions and my pre-ordained destiny. ||2||
ਜਪਿ ਹਰਿ ਹਰਿ ਨਾਮੁ; ਅਚਰਜੁ ਪਰਤਾਪ ॥
jap har har naam; acharaj parataap |
Punjabi
ਅਦਭੁਤ ਹੈ ਸੁਆਮੀ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੀ ਪ੍ਰਭਤਾ,
English
Chant the Name of the Lord, Har, Har; how wondrous is His glory!
ਜਾਲਿ. ਨ ਸਾਕਹਿ; ਤੀਨੇ ਤਾਪ ॥੩॥
jaal. na saakeh; teene taap |3|
Punjabi
ਜਿਸ ਨੂੰ ਤਿੰਨੇ ਰੋਗ ਨਸ਼ਟ ਨਹੀਂ ਕਰ ਸਕਦੇ।
English
The three types of illness cannot consume it. ||3||
ਨਿਮਖ. ਨ ਬਿਸਰਹਿ; ਹਰਿ ਚਰਣ ਤੁਮੑਾਰੇ ॥
nimakh. na bisareh; har charan tumaare |
Punjabi
ਹੇ ਪ੍ਰਭੂ! ਮੈਂ ਤੇਰੇ ਚਰਨਾਂ ਨੂੰ ਇਕ ਮੁਹਤ ਲਈ ਭੀ ਕਦੇ ਨਾਂ ਭੁੱਲਾਂ!
English
May I never forget, even for an instant, the Lord's Feet.
ਨਾਨਕੁ ਮਾਗੈ; ਦਾਨੁ ਪਿਆਰੇ ॥੪॥੨੫॥੩੧॥
naanak maagai; daan piaare |4|25|31|
Punjabi
ਇਹੋ ਜਿਹੀ ਦਾਤ ਨਾਨਕ ਤੇਰੇ ਪਾਸੋਂ ਮੰਗਦਾ ਹੈ, ਹੇ ਮੇਰੇ ਪ੍ਰੀਤਮ।
English
Nanak begs for this gift, O my Beloved. ||4||25||31||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਸੇ ਸੰਜੋਗ ਕਰਹੁ; ਮੇਰੇ ਪਿਆਰੇ ॥
se sanjog karahu; mere piaare |
Punjabi
ਹੇ ਮੇਰੇ ਪ੍ਰੀਤਮ! ਐਹੋ ਜੇਹਾ ਸੁਭਾਗ ਸਮਾ ਲਿਆ,
English
May there be such an auspicious time, O my Beloved,
ਜਿਤੁ ਰਸਨਾ; ਹਰਿ ਨਾਮੁ ਉਚਾਰੇ ॥੧॥
jit rasanaa; har naam uchaare |1|
Punjabi
ਜਦ ਤੇਰੀ ਜੀਭ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੇ।
English
when, with my tongue, I may chant the Lord's Name||1||
ਸੁਣਿ ਬੇਨਤੀ; ਪ੍ਰਭ ਦੀਨ ਦਇਆਲਾ ॥
sun benatee; prabh deen deaalaa |
Punjabi
ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ, ਹੇ ਮਸਕੀਨ ਉਤੇ ਮਿਹਰਬਾਨ ਮਾਲਕ!
English
Hear my prayer, O God, O Merciful to the meek.
ਸਾਧ ਗਾਵਹਿ; ਗੁਣ ਸਦਾ ਰਸਾਲਾ ॥੧॥ ਰਹਾਉ ॥
saadh gaaveh; gun sadaa rasaalaa |1| rahaau |
Punjabi
ਸੰਤ, ਸਦੀਵੀ ਹੀ, ਅੰਮ੍ਰਿਤ ਦੇ ਘਰ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੇ ਹਨ। ਠਹਿਰਾਉ।
English
The Holy Saints ever sing the Glorious Praises of the Lord, the Source of Nectar. ||1||Pause||
ਜੀਵਨ ਰੂਪੁ; ਸਿਮਰਣੁ ਪ੍ਰਭ ਤੇਰਾ ॥
jeevan roop; simaran prabh teraa |
Punjabi
ਜਿੰਦਗੀ-ਬਖਸ਼ਣ ਵਾਲੀ ਹੈ ਤੇਰੀ ਬੰਦਗੀ, ਹੇ ਸੁਆਮੀ!
English
Your meditation and remembrance is life-giving, God.
ਜਿਸੁ ਕ੍ਰਿਪਾ ਕਰਹਿ; ਬਸਹਿ ਤਿਸੁ ਨੇਰਾ ॥੨॥
jis kripaa kareh; baseh tis neraa |2|
Punjabi
ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਉਸ ਦੇ ਤੂੰ ਨੇੜੇ ਹੀ ਵਸਦਾ ਹੈਂ।
English
You dwell near those upon whom You show mercy. ||2||
ਜਨ ਕੀ ਭੂਖ; ਤੇਰਾ ਨਾਮੁ ਅਹਾਰੁ ॥
jan kee bhookh; teraa naam ahaar |
Punjabi
ਤੇਰੇ ਗੁਮਾਸ਼ਤੇ ਦੀ ਭੁੱਖ ਦੂਰ ਕਰਨ ਲਈ ਤੇਰਾ ਨਾਮ ਹੀ ਭੋਜਨ ਹੈ।
English
Your Name is the food to satisfy the hunger of Your humble servants.
ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥
toon daataa prabh devanahaar |3|
Punjabi
ਹੇ ਦਾਤਾਰ ਸੁਆਮੀ! ਕੇਵਲ ਤੂੰ ਹੀ ਬਖਸ਼ਸ਼ ਕਰਨ ਵਾਲਾ ਹੈਂ।
English
You are the Great Giver, O Lord God. ||3||
ਰਾਮ ਰਮਤ; ਸੰਤਨ ਸੁਖੁ ਮਾਨਾ ॥
raam ramat; santan sukh maanaa |
Punjabi
ਸੁਆਮੀ ਦੇ ਨਾਮ ਦੇ ਉਚਾਰਨ ਵਿੱਚ ਸਾਧੂ ਖੁਸ਼ੀ ਮੰਨਦੇ ਹਨ।
English
The Saints take pleasure in repeating the Lord's Name.
ਨਾਨਕ; ਦੇਵਨਹਾਰ ਸੁਜਾਨਾ ॥੪॥੨੬॥੩੨॥
naanak; devanahaar sujaanaa |4|26|32|
Punjabi
ਨਾਨਕ, ਕੇਵਲ ਸਰਬੱਗ ਸੁਆਮੀ ਹੀ ਸਾਨੂੰ ਦੇਣ ਵਾਲਾ ਹੈ।
English
O Nanak, the Lord, the Great Giver, is All-knowing. ||4||26||32||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਬਹਤੀ ਜਾਤ; ਕਦੇ ਦ੍ਰਿਸਟਿ. ਨ ਧਾਰਤ ॥
bahatee jaat; kade drisatt. na dhaarat |
Punjabi
ਜਿੰਦਗੀ ਵਗਦੀ ਜਾ ਰਹੀ ਹੈ, ਪ੍ਰਭੂ ਤੂੰ ਇਸ ਨੂੰ ਕਦਾਚਿਤ ਵੇਖਦਾ ਨਹੀਂ।
English
Your life is slipping away, but you never even notice.
ਮਿਥਿਆ ਮੋਹ ਬੰਧਹਿ; ਨਿਤ ਪਾਰਚ ॥੧॥
mithiaa moh bandheh; nit paarach |1|
Punjabi
ਤੂੰ ਸਦਾ ਹੀ ਕੂੜੀ ਦੁਨਿਆਵੀ ਮਮਤਾ ਦੇ ਝਗੜਿਆਂ ਅੰਦਰ ਫਸਿਆ ਰਹਿੰਦਾ ਹੈ।
English
You are constantly entangled in false attachments and conflicts. ||1||
ਮਾਧਵੇ; ਭਜੁ ਦਿਨ ਨਿਤ ਰੈਣੀ ॥
maadhave; bhaj din nit rainee |
Punjabi
ਦਿਨ ਅਤੇ ਰਾਮ ਨੂੰ ਸਦੀਵ ਹੀ ਮਾਇਆ ਦੇ ਸੁਆਮੀ, ਵਾਹਿਗੁਰੂ ਦਾ ਸਿਮਰਨਕਰ।
English
Meditate, vibrate constantly, day and night, on the Lord.
ਜਨਮੁ ਪਦਾਰਥੁ ਜੀਤਿ; ਹਰਿ ਸਰਣੀ ॥੧॥ ਰਹਾਉ ॥
janam padaarath jeet; har saranee |1| rahaau |
Punjabi
ਵਾਹਿਗੁਰੂ ਦੀ ਛਤ੍ਰ ਛਾਇਆ ਹੇਠ ਵਸ ਕੇ, ਤੂੰ ਅਮੋਲਕ ਮਨੁੱਖੀ ਜੀਵਨ ਨੂੰ ਜਿਤ ਲੈ। ਠਹਿਰਾਉ।
English
You shall be victorious in this priceless human life, in the Protection of the Lord's Sanctuary. ||1||Pause||
ਕਰਤ ਬਿਕਾਰ; ਦੋਊ ਕਰ ਝਾਰਤ ॥
karat bikaar; doaoo kar jhaarat |
Punjabi
ਤੂੰ ਸਾਰੇ ਜ਼ੋਰ ਨਾਲ ਪਾਪ ਕਮਾਉਂਦਾ ਹੈਂ,
English
You eagerly commit sins and practice corruption,
ਰਾਮ ਰਤਨੁ; ਰਿਦ. ਤਿਲੁ ਨਹੀ ਧਾਰਤ ॥੨॥
raam ratan; rid. til nahee dhaarat |2|
Punjabi
ਅਤੇ ਇਕ ਮੁਹਤ ਭਰ ਲਈ ਭੀ ਨਾਮ ਦੇ ਹੀਰੇ ਨੂੰ ਆਪਣੇ ਵਿੱਚ ਨਹੀਂ ਟਿਕਾਉਂਦਾ।
English
But you do not enshrine the jewel of the Lord's Name within your heart, even for an instant. ||2||
ਭਰਣ ਪੋਖਣ ਸੰਗਿ; ਅਉਧ ਬਿਹਾਣੀ ॥
bharan pokhan sang; aaudh bihaanee |
Punjabi
ਸੁਰੀਰ ਨੂੰ ਖੁਆਣਾ ਅਤੇ ਮਾਲਣ ਪੋਸ਼ਣ ਵਿੱਚ ਜਿੰਦਗੀ ਬੀਤਦੀ ਜਾ ਰਹੀ ਹੈ,
English
Feeding and pampering your body, your life is passing away,