Ang 745
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਦਰਸਨ ਕਉ; ਲੋਚੈ ਸਭੁ ਕੋਈ ॥
darasan kau; lochai sabh koee |
Punjabi
ਸਾਰੇ ਸਾਹਿਬ ਦੇ ਦੀਦਾਰ ਦੀ ਤਾਂਘ ਕਰਦੇ ਹਨ।
English
Everyone longs for the Blessed Vision of the Lord's Darshan.
ਪੂਰੈ ਭਾਗਿ; ਪਰਾਪਤਿ ਹੋਈ ॥ ਰਹਾਉ ॥
poorai bhaag; paraapat hoee | rahaau |
Punjabi
ਪੂਰਨ ਚੰਗੀ ਪ੍ਰਾਲਭਧ ਰਾਹੀਂ ਸਾਹਿਬ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ।
English
By perfect destiny, it is obtained. ||Pause||
ਸਿਆਮ ਸੁੰਦਰ ਤਜਿ; ਨੀਦ. ਕਿਉ ਆਈ ॥
siaam sundar taj; need. kiau aaee |
Punjabi
ਆਪਣੇ ਸੁਹਣੇ ਸਾਂਵਲੇ ਕ੍ਰਿਸ਼ਨ (ਸੁਆਮੀਂ) ਨੂੰ ਛੱਡ ਕੇ ਪਤਨੀ ਕਿਉਂ ਸੋਂ ਗਈ ਹੈ?
English
Forsaking the Beautiful Lord, how can they go to sleep?
ਮਹਾ ਮੋਹਨੀ; ਦੂਤਾ ਲਾਈ ॥੧॥
mahaa mohanee; dootaa laaee |1|
Punjabi
ਵਿਸ਼ਾਲ ਮਾਇਆ ਨੇ ਪਤਨੀ ਨੂੰ ਪਾਪਾਂ ਦੇ ਮਾਰਗ ਪਾ ਛੱਡਿਆ ਹੈ।
English
The great enticer Maya has led them down the path of sin. ||1||
ਪ੍ਰੇਮ ਬਿਛੋਹਾ; ਕਰਤ ਕਸਾਈ ॥
prem bichhohaa; karat kasaaee |
Punjabi
ਇਸ ਕਸਾਇਣ (ਮਾਇਆ) ਨੇ ਪਤਨੀ ਨੂੰ ਆਪਣੇ ਪ੍ਰੀਤਮ ਨਾਲੋਂ ਵਿਛੋੜ ਛੱਡਿਆ ਹੈ।
English
This butcher has separated them from the Beloved Lord.
ਨਿਰਦੈ ਜੰਤੁ; ਤਿਸੁ ਦਇਆ. ਨ ਪਾਈ ॥੨॥
niradai jant; tis deaa. na paaee |2|
Punjabi
ਇਹ ਬੇ-ਰਹਿਮ (ਮਾਇਆ) ਉਸ ਵਿਚਾਰੇ ਪ੍ਰਾਣੀ ਤੇ ਤਰਸ ਨਹੀਂ ਕਰਦੀ।
English
This merciless one shows no mercy at all to the poor beings. ||2||
ਅਨਿਕ ਜਨਮ ਬੀਤੀਅਨ; ਭਰਮਾਈ ॥
anik janam beeteean; bharamaaee |
Punjabi
ਅਨੇਕਾਂ ਹੀ ਜੀਵਨ ਭਟਕਣ ਅੰਦਰ ਬੀਤ ਗਏ ਹਨ,
English
Countless lifetimes have passed away, wandering aimlessly.
ਘਰਿ ਵਾਸੁ. ਨ ਦੇਵੈ; ਦੁਤਰ ਮਾਈ ॥੩॥
ghar vaas. na devai; dutar maaee |3|
Punjabi
ਅਤੇ ਭਿਆਨਕ ਮਾਇਆ ਪ੍ਰਾਣੀ ਨੂੰ ਉਸ ਦੇ ਨਿਜ ਘਰ ਅੰਦਰ ਵਸਣ ਨਹੀਂ ਦਿੰਦੀ।
English
The terrible, treacherous Maya does not even allow them to dwell in their own home. ||3||
ਦਿਨੁ ਰੈਨਿ; ਅਪਨਾ ਕੀਆ ਪਾਈ ॥
din rain; apanaa keea paaee |
Punjabi
ਦਿਨ ਰਾਤ ਪ੍ਰਾਣੀ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
English
Day and night, they receive the rewards of their own actions.
ਕਿਸੁ ਦੋਸੁ. ਨ ਦੀਜੈ; ਕਿਰਤੁ ਭਵਾਈ ॥੪॥
kis dos. na deejai; kirat bhavaaee |4|
Punjabi
ਤੂੰ ਕਿਸੇ ਉਤੇ ਇਲਜਾਮ ਨਾਂ ਲਾ। ਤੇਰੇ ਆਪਣੇ ਅਮਲ ਤੈਨੂੰ ਕੁਰਾਹੇ ਪਾਉਂਦੇ ਹਨ, ਹੇ ਜੀਵ!
English
Don't blame anyone else; your own actions lead you astray. ||4||
ਸੁਣਿ ਸਾਜਨ ਸੰਤ ਜਨ ਭਾਈ ॥
sun saajan sant jan bhaaee |
Punjabi
ਸ੍ਰਵਣ ਕਰ, ਹੇ ਨੇਕ ਬੰਦੇ! ਮੇਰੇ ਮਿਤ੍ਰ ਅਤੇ ਮੇਰੇ ਵੀਰ!
English
Listen, O Friend, O Saint, O humble Sibling of Destiny:
ਚਰਣ ਸਰਣ; ਨਾਨਕ ਗਤਿ ਪਾਈ ॥੫॥੩੪॥੪੦॥
charan saran; naanak gat paaee |5|34|40|
Punjabi
ਪ੍ਰਭੂ ਦੇ ਚਰਨਾਂ ਦੀ ਪਨਾਹ ਪਰਾਪਤ ਕਰਨ ਦੁਆਰਾ ਨਾਨਕ ਨੇ ਮੁਕਤੀ ਹਾਸਲ ਕਰ ਲਈ ਹੈ।
English
in the Sanctuary of the Lord's Feet, Nanak has found Salvation. ||5||34||40||
ਰਾਗੁ ਸੂਹੀ ਮਹਲਾ ੫ ਘਰੁ ੪ ॥
raag soohee mahalaa 5 ghar 4 |
Punjabi
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
English
Raag Soohee, Fifth Mehl, Fourth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਭਲੀ ਸੁਹਾਵੀ ਛਾਪਰੀ; ਜਾ ਮਹਿ ਗੁਨ ਗਾਏ ॥
bhalee suhaavee chhaaparee; jaa meh gun gaae |
Punjabi
ਚੰਗੀ ਅਤੇ ਸੋਹਣੀ ਹੈ ਉਹ ਝੁੱਗੀ, ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਈਆਂ ਜਾਂਦੀਆਂ ਹਨ।
English
Even a crude hut is sublime and beautiful, if the Lord's Praises are sung within it.
ਕਿਤ ਹੀ ਕਾਮਿ. ਨ ਧਉਲਹਰ; ਜਿਤੁ ਹਰਿ ਬਿਸਰਾਏ ॥੧॥ ਰਹਾਉ ॥
kit hee kaam. na dhaulahar; jit har bisaraae |1| rahaau |
Punjabi
ਕਿਸੇ ਕੰਮ ਨਹੀਂ ਉਸ ਮਹੱਲ, ਜਿਨ੍ਹਾਂ ਵਿੱਚ ਪ੍ਰਭੂ ਭੁੱਲ ਜਾਂਦਾ ਹੈ। ਠਹਿਰਾਉ।
English
Those mansions where the Lord is forgotten are useless. ||1||Pause||
ਅਨਦੁ ਗਰੀਬੀ ਸਾਧਸੰਗਿ; ਜਿਤੁ ਪ੍ਰਭ ਚਿਤਿ ਆਏ ॥
anad gareebee saadhasang; jit prabh chit aae |
Punjabi
ਕੰਗਾਲਤਾ ਵਿੱਚ ਖੁਸ਼ੀ ਹੈ, ਜਿਸ ਵਿੱਚ ਬੰਦਾ ਸਤਿਸੰਗਤ ਅੰਦਰ ਆਪਣੇ ਸਾਹਿਬ ਨੂੰ ਸਿਮਰਦਾ ਹੈ।
English
Even poverty is bliss, if God comes to mind in the Saadh Sangat, the Company of the Holy.
ਜਲਿ ਜਾਉ ਏਹੁ ਬਡਪਨਾ; ਮਾਇਆ ਲਪਟਾਏ ॥੧॥
jal jaau ehu baddapanaa; maaeaa lapattaae |1|
Punjabi
ਐਹੋ ਜਿਹੀ ਸੰਸਾਰੀ ਵਡਿਆਈ ਸੜ ਜਾਏ, ਜਿਹੜੀ ਇਨਸਾਨ ਨੂੰ ਧਨ-ਦੌਲਤ ਅੰਦਰ ਫਸਾਉਂਦੀ ਹੈ।
English
This worldly glory might just as well burn; it only traps the mortals in Maya. ||1||
ਪੀਸਨੁ ਪੀਸਿ. ਓਢਿ ਕਾਮਰੀ; ਸੁਖੁ ਮਨੁ ਸੰਤੋਖਾਏ ॥
peesan pees. odt kaamaree; sukh man santokhaae |
Punjabi
ਜਦ ਚਿੱਤ ਅੰਦਰ ਸੰਤੁਸ਼ਟਤਾ ਹੈ ਤਾਂ ਬੰਦਾ ਖੁਸ਼ ਹੁੰਦਾ ਹੈ ਭਾਵੇਂ ਉਹ ਚੱਕੀ ਪੀਂਹਦਾ ਹੈ, ਜਾਂ ਕੰਬਲੀ ਉਪਰ ਲੈਂਦਾ ਹੋਵੇ।
English
One may have to grind corn, and wear a coarse blanket, but still, one can find peace of mind and contentment.
ਐਸੋ ਰਾਜੁ. ਨ ਕਿਤੈ ਕਾਜਿ; ਜਿਤੁ. ਨਹ ਤ੍ਰਿਪਤਾਏ ॥੨॥
aiso raaj. na kitai kaaj; jit. neh tripataae |2|
Punjabi
ਇਹੋ ਜਿਹੀ ਪਾਤਿਸ਼ਾਹੀ ਕਿਸੇ ਕੰਮ ਨਹੀਂ, ਜਿਸ ਨਾਲ ਪ੍ਰਾਣੀ ਨੂੰ ਸੰਤੋਖ ਨਹੀਂ ਆਉਂਦਾ।
English
Even empires are of no use at all, if they do not bring satisfaction. ||2||
ਨਗਨ ਫਿਰਤ ਰੰਗਿ ਏਕ ਕੈ; ਓਹੁ ਸੋਭਾ ਪਾਏ ॥
nagan firat rang ek kai; ohu sobhaa paae |
Punjabi
ਜੇ ਇਕ ਪ੍ਰਭੂ ਦੇ ਪ੍ਰੇਮ! ਅੰਦਰ ਨੰਗਾ ਫਿਰਦਾ ਹੈ, ਉਹ ਇੱਜ਼ਤ ਪਾਉਂਦਾ ਹੈ।
English
Someone may wander around naked, but if he loves the One Lord, he receives honor and respect.
ਪਾਟ ਪਟੰਬਰ ਬਿਰਥਿਆ; ਜਿਹ ਰਚਿ ਲੋਭਾਏ ॥੩॥
paatt pattanbar birathiaa; jih rach lobhaae |3|
Punjabi
ਵਿਅਰਥ ਹਨ ਰੇਸ਼ਮ ਅਤੇ ਅਤਲਸ ਦੇ ਕਪੜੇ ਜਿਨ੍ਹਾਂ ਵਿੱਚ ਖਚਤ ਹੋਣ ਨਾਲ ਬੰਦੇ ਦਾ ਲਾਲਚ ਵਧਣਾ ਹੈ।
English
Silk and satin clothes are worthless, if they lead to greed. ||3||
ਸਭੁ ਕਿਛੁ ਤੁਮੑਰੈ ਹਾਥਿ ਪ੍ਰਭ; ਆਪਿ ਕਰੇ ਕਰਾਏ ॥
sabh kichh tumarai haath prabh; aap kare karaae |
Punjabi
ਸਾਰਾ ਕੁਝ ਤੇਰੇ ਹੱਥਾਂ ਵਿੱਚ ਹੈ, ਹੇ ਸੁਆਮੀ! ਤੂੰ ਖੁਦ ਹੀ ਕਰਤਾ ਅਤੇ ਕਾਰਨ ਹੈਂ।
English
Everything is in Your Hands, God. You Yourself are the Doer, the Cause of causes.
ਸਾਸਿ ਸਾਸਿ ਸਿਮਰਤ ਰਹਾ; ਨਾਨਕ. ਦਾਨੁ ਪਾਏ ॥੪॥੧॥੪੧॥
saas saas simarat rahaa; naanak. daan paae |4|1|41|
Punjabi
ਨਾਨਕ ਨੂੰ ਇਹ ਦਾਤ ਪਰਦਾਨ ਕਰ, ਹੇ ਸਾਹਿਬ! ਕਿ ਹਰ ਸੁਆਸ ਨਾਲ ਉਹ ਤੈਨੂੰ ਚੇਤੇ ਕਰਦਾ ਰਹੇ।
English
With each and every breath, may I continue to remember You. Please, bless Nanak with this gift. ||4||1||41||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਹਰਿ ਕਾ ਸੰਤੁ. ਪਰਾਨ ਧਨ; ਤਿਸ ਕਾ ਪਨਿਹਾਰਾ ॥
har kaa sant. paraan dhan; tis kaa panihaaraa |
Punjabi
ਵਾਹਿਗੁਰੂ ਦਾ ਸਾਧੂ ਮੇਰੀ ਜਿੰਦ-ਜਾਨ ਅਤੇ ਮਾਨ ਧਨ ਹੈ। ਮੈਂ ਉਸ ਦਾ ਪਾਣੀ ਢੋਣ ਵਾਲਾ ਹਾਂ।
English
The Lord's Saint is my life and wealth. I am his water-carrier.
ਭਾਈ ਮੀਤ ਸੁਤ ਸਗਲ ਤੇ; ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥
bhaaee meet sut sagal te; jeea hoon te piaaraa |1| rahaau |
Punjabi
ਉਹ ਮੈਨੂੰ ਮੇਰੇ ਸਮੂਹ ਭਰਾਵਾਂ, ਮਿੱਤਰਾਂ, ਪੁੱਤਾਂ ਅਤੇ ਮੇਰੀ ਜਿੰਦੜੀ ਨਾਲੋਂ ਵਧੇਰੇ ਲਾਡਲਾ ਹੈ। ਠਹਿਰਾਉ।
English
He is dearer to me than all my siblings, friends and children. ||1||Pause||
ਕੇਸਾ ਕਾ ਕਰਿ ਬੀਜਨਾ; ਸੰਤ. ਚਉਰੁ ਢੁਲਾਵਉ ॥
kesaa kaa kar beejanaa; sant. chaur dtulaavau |
Punjabi
ਆਪਣੇ ਵਾਲਾਂ ਦਾ ਪੱਖਾ ਬਣਾ ਕੇ, ਮੈਂ ਸਾਧੂ ਉਤੇ ਚੌਰ ਵੱਜੋਂ ਝੁਲਾਉਂਦਾ ਹਾਂ।
English
I make my hair into a fan, and wave it over the Saint.
ਸੀਸੁ ਨਿਹਾਰਉ. ਚਰਣ ਤਲਿ; ਧੂਰਿ ਮੁਖਿ ਲਾਵਉ ॥੧॥
sees nihaarau. charan tal; dhoor mukh laavau |1|
Punjabi
ਉਸ ਦੇ ਪੈਰਾਂ ਨੂੰ ਪਰਸਨ ਲਈ ਮੈਂ ਆਪਣਾ ਸਿਰ ਨੀਵਾਂ ਝੁਕਾਉਂਦਾ ਹਾਂ ਤੇ ਉਨ੍ਹਾਂ ਦੀ ਧੂੜ ਆਪਣੇ ਚਿਹਰੇ ਨੂੰ ਲਾਉਂਦਾ ਹਾਂ।
English
I bow my head low, to touch his feet, and apply his dust to my face. ||1||
ਮਿਸਟ ਬਚਨ ਬੇਨਤੀ ਕਰਉ; ਦੀਨ ਕੀ ਨਿਆਈ ॥
misatt bachan benatee krau; deen kee niaaee |
Punjabi
ਆਜਜ਼ ਇਨਸਾਨ ਦੀ ਮਾਨਿੰਦ, ਮੈਂ ਉਸ ਮੂਹਰੇ ਮਿਠੇ ਸ਼ਬਦਾਂ ਨਾਲ ਜੋੜਦੀ ਕਰਦਾ ਹਾਂ।
English
I offer my prayer with sweet words, in sincere humility.
ਤਜਿ ਅਭਿਮਾਨੁ. ਸਰਣੀ ਪਰਉ; ਹਰਿ ਗੁਣ ਨਿਧਿ ਪਾਈ ॥੨॥
taj abhimaan. saranee prau; har gun nidh paaee |2|
Punjabi
ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਸ ਦੀ ਸ਼ਰਣਾਗਤ ਸੰਭਾਲਦਾ ਹਾਂ ਅਤੇ ਨੇਕੀਆਂ ਦੇ ਖਜਾਨੇ, ਵਾਹਿਗੁਰੂ ਨੂੰ ਪਾਉਂਦਾ ਹਾਂ;
English
Renouncing egotism, I enter His Sanctuary. I have found the Lord, the treasure of virtue. ||2||
ਅਵਲੋਕਨ ਪੁਨਹ ਪੁਨਹ ਕਰਉ; ਜਨ ਕਾ ਦਰਸਾਰੁ ॥
avalokan punah punah krau; jan kaa darasaar |
Punjabi
ਮੁੜ ਮੁੜ ਕੇ, ਮੈਂ ਸਾਹਿਬ ਦੇ ਗੋਲੇ ਦਾ ਦਰਸ਼ਨ ਦੇਖਦਾ ਹਾਂ।
English
I gaze upon the Blessed Vision of the Lord's humble servant, again and again.
ਅੰਮ੍ਰਿਤ ਬਚਨ ਮਨ ਮਹਿ ਸਿੰਚਉ; ਬੰਦਉ ਬਾਰ ਬਾਰ ॥੩॥
amrit bachan man meh sinchau; bandau baar baar |3|
Punjabi
ਉਸ ਦੇ ਸੁਧਾ ਸਰੂਪ ਸ਼ਬਦ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ ਅਤੇ ਮੁੜ ਮੁੜ ਕੇ ਮੈਂ ਉਸ ਨੂੰ ਬੰਦਨਾ ਕਰਦਾ ਹਾਂ।
English
I cherish and gather in His Ambrosial Words within my mind; time and time again, I bow to Him. ||3||
ਚਿਤਵਉ ਮਨਿ ਆਸਾ ਕਰਉ; ਜਨ ਕਾ ਸੰਗੁ ਮਾਗਉ ॥
chitvau man aasaa krau; jan kaa sang maagau |
Punjabi
ਆਪਣੇ ਚਿੱਤ ਵਿੱਚ ਮੈਂ ਹਰੀ ਦੇ ਗੋਲੇ ਦੀ ਸੰਗਤ ਚਾਹੁੰਦਾ ਹਾਂ। ਮੈਂ ਇਸ ਦੀ ਉਮੈਦ ਅਤੇ ਮੰਗ ਕਰਦਾ ਹਾਂ।
English
In my mind, I wish, hope and beg for the Society of the Lord's humble servants.
ਨਾਨਕ ਕਉ. ਪ੍ਰਭ ਦਇਆ ਕਰਿ; ਦਾਸ ਚਰਣੀ ਲਾਗਉ ॥੪॥੨॥੪੨॥
naanak kau. prabh deaa kar; daas charanee laagau |4|2|42|
Punjabi
ਹੇ ਸੁਆਮੀ! ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੇਰੇ ਗੋਲੇ ਦੇ ਪੂਰਾਂ ਉਤੇ ਢਹਿ ਪਵੇ।
English
Be Merciful to Nanak, O God, and lead him to the feet of Your slaves. ||4||2||42||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਜਿਨਿ ਮੋਹੇ ਬ੍ਰਹਮੰਡ ਖੰਡ; ਤਾਹੂ ਮਹਿ ਪਾਉ ॥
jin mohe brahamandd khandd; taahoo meh paau |
Punjabi
ਜਿਸ ਨੇ ਸੰਸਾਰ ਅਤੇ ਮਹਾਂਦੀਪ ਮੋਹਤ ਕੀਤੇ ਹੋਏ ਹਨ, ਉਸ ਦੇ ਪੰਜੇ ਵਿੱਚ ਮੈਂ ਕਾਬੂ ਆ ਗਿਆ ਹਾਂ।
English
She has enticed the worlds and solar systems; I have fallen into her clutches.
ਰਾਖਿ ਲੇਹੁ. ਇਹੁ ਬਿਖਈ ਜੀਉ; ਦੇਹੁ ਅਪੁਨਾ ਨਾਉ ॥੧॥ ਰਹਾਉ ॥
raakh lehu. ihu bikhee jeeo; dehu apunaa naau |1| rahaau |
Punjabi
ਹੇ ਮੇਰੇ ਸੁਆਮੀ! ਆਪਣਾ ਨਾਮ ਬਖਸ਼ ਕੇ ਮੇਰੀ ਇਸ ਅਪਰਾਧੀ ਆਤਮਾ ਦੀ ਰੱਖਿਆ ਕਰ। ਠਹਿਰਾਉ।
English
O Lord, please save this corrupt soul of mine; please bless me with Your Name. ||1||Pause||
ਜਾ ਤੇ. ਨਾਹੀ ਕੋ ਸੁਖੀ; ਤਾ ਕੈ ਪਾਛੈ ਜਾਉ ॥
jaa te. naahee ko sukhee; taa kai paachhai jaau |
Punjabi
ਮੈਂ ਉਸ ਦਾ ਪਿੱਛਾ ਕਰਦਾ ਹਾਂ ਜਿਸ ਨੇ ਕਦੇ ਕਿਸੇ ਨੂੰ ਸੁੱਖੀ ਨਹੀਂ ਕੀਤਾ।
English
She has not brought anyone peace, but still, I chase after her.
ਛੋਡਿ ਜਾਹਿ ਜੋ ਸਗਲ ਕਉ; ਫਿਰਿ ਫਿਰਿ ਲਪਟਾਉ ॥੧॥
chhodd jaeh jo sagal kau; fir fir lapattaau |1|
Punjabi
ਜਿਹੜੀ ਸਾਰਿਆਂ ਨੂੰ ਤਿਆਗ ਜਾਂਦੀ ਹੈ, ਉਸ ਨੂੰ ਮੈਂ ਮੁੜ ਮੁੜ ਕੇ ਚਿਮੜਦਾ ਹਾਂ।
English
She forsakes everyone, but still, I cling to her, again and again. ||1||
ਕਰਹੁ ਕ੍ਰਿਪਾ ਕਰੁਣਾਪਤੇ; ਤੇਰੇ ਹਰਿ ਗੁਣ ਗਾਉ ॥
karahu kripaa karunaapate; tere har gun gaau |
Punjabi
ਮੇਰੇ ਉੋਤੇ ਤਰਸ ਕਰ, ਹੇ ਰਹਿਮਤ ਦੇ ਸੁਆਮੀ ਤਾਂ ਜੋ ਤੇਰੀ ਈਸ਼ਵਰੀ ਮਹਿਮਾ ਗਾਇਨ ਕਰਾਂ।
English
Have Mercy on me, O Lord of Compassion; please let me sing Your Glorious Praises, O Lord.
ਨਾਨਕ ਕੀ ਪ੍ਰਭ ਬੇਨਤੀ; ਸਾਧਸੰਗਿ ਸਮਾਉ ॥੨॥੩॥੪੩॥
naanak kee prabh benatee; saadhasang samaau |2|3|43|
Punjabi
ਇਹ ਹੈ ਨਾਨਕ ਦੀ ਪ੍ਰਾਰਥਨਾ ਹੇ ਸਾਹਿਬ! ਕਿ ਉਹ ਸਤਿ ਸੰਗਤ ਅੰਦਰ ਲੀਨ ਹੋਇਆ ਰਹੇ।
English
This is Nanak's prayer, O Lord, that he may join and merge with the Saadh Sangat, the Company of the Holy. ||2||3||43||