Ang 794
ਕਿਆ ਤੂ ਸੋਇਆ; ਜਾਗੁ ਇਆਨਾ ॥
kiaa too soeaa; jaag eaanaa |
Punjabi
ਤੂੰ ਜਾਗ ਪਉ ਹੇ ਨਦਾਨ ਬੰਦੇ! ਤੂੰ ਕਿਉਂ ਸੁੱਤਾ ਪਿਆ ਹੈ?
English
Why are you asleep? Wake up, you ignorant fool!
ਤੈ ਜੀਵਨੁ ਜਗਿ; ਸਚੁ ਕਰਿ ਜਾਨਾ ॥੧॥ ਰਹਾਉ ॥
tai jeevan jag; sach kar jaanaa |1| rahaau |
Punjabi
ਤੂੰ ਸੰਸਾਰੀ ਜਿੰਦਗੀ ਨੂੰ ਸੱਚੀ ਕਰ ਕੇ ਜਾਣਦਾ ਹੈਂ। ਠਹਿਰਾਉ।
English
You believe that your life in the world is true. ||1||Pause||
ਜਿਨਿ ਜੀਉ ਦੀਆ; ਸੁ ਰਿਜਕੁ ਅੰਬਰਾਵੈ ॥
jin jeeo deea; su rijak anbaraavai |
Punjabi
ਜਿਸ ਨੇ ਤੈਨੂੰ ਜਿੰਦ-ਜਾਨ ਬਖਸ਼ੀ ਹੈ, ਉਹ ਹੀ ਤੈਨੂੰ ਰੋਜ਼ੀ ਪੁਚਾਵੇਗਾ।
English
The One who gave you life shall also provide you with nourishment.
ਸਭ ਘਟ ਭੀਤਰਿ; ਹਾਟੁ ਚਲਾਵੈ ॥
sabh ghatt bheetar; haatt chalaavai |
Punjabi
ਹਰ ਦਿਲ ਅੰਦਰ ਉਹ ਦੁਕਾਨ ਚਲਾ ਰਿਹਾ ਹੈ।
English
In each and every heart, He runs His shop.
ਕਰਿ ਬੰਦਿਗੀ; ਛਾਡਿ ਮੈ ਮੇਰਾ ॥
kar bandigee; chhaadd mai meraa |
Punjabi
ਤੂੰ ਸਾਹਿਬ ਦਾ ਸਿਮਰਨ ਧਾਰਨ ਕਰ ਅਤੇ ਆਪਣੀ ਹੰਗਤਾ ਅਤੇ ਅਪਣੱਤ ਤਿਆਗ ਕੇ।
English
Meditate on the Lord, and renounce your egotism and self-conceit.
ਹਿਰਦੈ ਨਾਮੁ ਸਮੑਾਰਿ ਸਵੇਰਾ ॥੨॥
hiradai naam samaar saveraa |2|
Punjabi
ਆਪਣੇ ਮਨ ਅੰਦਰ ਤੂੰ ਪ੍ਰਭੂ ਤੇ ਨਾਮ ਦਾ ਵੇਲੇ ਸਿਰ ਆਰਾਧਨ ਕਰ।
English
Within your heart, contemplate the Naam, the Name of the Lord, sometime. ||2||
ਜਨਮੁ ਸਿਰਾਨੋ; ਪੰਥੁ. ਨ ਸਵਾਰਾ ॥
janam siraano; panth. na savaaraa |
Punjabi
ਤੇਰੀ ਆਉਧ ਵਿਹਾ ਗਈ ਹੈ ਪਰ ਤੂੰ ਆਪਣੇ ਮਾਰਗ ਨੂੰ ਦਰੁਸਤ ਨਹੀਂ ਕੀਤਾ।
English
Your life has passed away, but you have not arranged your path.
ਸਾਂਝ ਪਰੀ; ਦਹ ਦਿਸ ਅੰਧਿਆਰਾ ॥
saanjh paree; deh dis andhiaaraa |
Punjabi
ਸ਼ਾਮ ਹੋ ਗਈ ਹੈ ਅਤੇ ਛੇਤੀ ਹੀ ਦੱਸੀਂ ਪਾਸੀਂ ਅਨ੍ਹੇਰਾ ਪੈ ਜਾਏਗਾ।
English
Evening has set in, and soon there will be darkness on all sides.
ਕਹਿ ਰਵਿਦਾਸ; ਨਿਦਾਨਿ ਦਿਵਾਨੇ ॥
keh ravidaas; nidaan divaane |
Punjabi
ਰਵਿਦਾਸ ਜੀ ਫੁਰਮਾਉਂਦੇ ਹਨ, ਹੇ ਬੇਸਮਝ ਪਗਲੇ ਪੁਰਸ਼!
English
Says Ravi Daas, O ignorant mad-man,
ਚੇਤਸਿ ਨਾਹੀ; ਦੁਨੀਆ ਫਨ ਖਾਨੇ ॥੩॥੨॥
chetas naahee; duneea fan khaane |3|2|
Punjabi
ਤੂੰ ਖਿਆਲ ਨਹੀਂ ਕਰਦਾ ਕਿ ਇਹ ਜਹਾਨ ਮੌਤ ਦਾ ਘਰ ਹੈ।
English
don't you realize, that this world is the house of death?! ||3||2||
ਸੂਹੀ ॥
soohee |
Punjabi
ਸੂਹੀ।
English
Soohee:
ਊਚੇ ਮੰਦਰ; ਸਾਲ ਰਸੋਈ ॥
aooche mandar; saal rasoee |
Punjabi
ਇਨਸਾਨ ਪਾਸ ਉਚੇ ਮਹਿਲ, ਦਾਲਾਨ ਅਤੇ ਲੰਗਰਖਾਨੇ ਹਨ।
English
You may have lofty mansions, halls and kitchens.
ਏਕ ਘਰੀ ਫੁਨਿ ਰਹਨੁ. ਨ ਹੋਈ ॥੧॥
ek gharee fun rehan. na hoee |1|
Punjabi
ਮੌਤ ਦੇ ਮਗਰੋਂ ਉਹ ਉਨ੍ਹਾਂ ਵਿੱਚ ਇਕ ਮੁਹਤ ਭਰ ਲਈ ਭੀ ਰਹਿ ਨਹੀਂ ਸਕਦਾ।
English
But you cannot stay in them, even for an instant, after death. ||1||
ਇਹੁ ਤਨੁ ਐਸਾ; ਜੈਸੇ ਘਾਸ ਕੀ ਟਾਟੀ ॥
eihu tan aisaa; jaise ghaas kee ttaattee |
Punjabi
ਇਹ ਦੇਹ ਕੱਖਾਂ ਦੀ ਕੁੱਲੀ ਦੀ ਤਰ੍ਹਾਂ ਹੈ।
English
This body is like a house of straw.
ਜਲਿ ਗਇਓ ਘਾਸੁ; ਰਲਿ ਗਇਓ ਮਾਟੀ ॥੧॥ ਰਹਾਉ ॥
jal geo ghaas; ral geo maattee |1| rahaau |
Punjabi
ਜਦ ਘਾਅ ਸੜ ਜਾਂਦਾ ਹੈ ਤਾਂ ਇਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
English
When it is burnt, it mixes with dust. ||1||Pause||
ਭਾਈ ਬੰਧ; ਕੁਟੰਬ ਸਹੇਰਾ ॥
bhaaee bandh; kuttanb saheraa |
Punjabi
ਉਸ ਦੇ ਸਨਬੰਧੀ, ਵਹੁਟੀ ਅਤੇ ਮਿੱਤਰ, ਕਹਿਣ ਲੱਗ ਜਾਂਦੇ ਹਨ,
English
Even relatives, family and friends begin to say,
ਓਇ ਭੀ ਲਾਗੇ; ਕਾਢੁ ਸਵੇਰਾ ॥੨॥
oe bhee laage; kaadt saveraa |2|
Punjabi
ਇਸ ਨੂੰ ਛੇਤੀ ਬਾਹਰ ਲੈ ਜਾਓ।
English
"Take his body out, immediately!" ||2||
ਘਰ ਕੀ ਨਾਰਿ; ਉਰਹਿ ਤਨ ਲਾਗੀ ॥
ghar kee naar; ureh tan laagee |
Punjabi
ਉਸ ਦੇ ਗ੍ਰਿਹ ਦੀ ਵਹੁਟੀ ਜੋ ਉਸ ਦੇ ਸਰੀਰ ਤੇ ਦਿਲ ਨਾਲ ਲੱਗੀ ਰਹਿੰਦੀ ਸੀ,
English
And the wife of his house, who was so attached to his body and heart,
ਉਹ ਤਉ; ਭੂਤੁ ਭੂਤੁ ਕਰਿ ਭਾਗੀ ॥੩॥
auh tau; bhoot bhoot kar bhaagee |3|
Punjabi
ਉਹ ਤਾਂ "ਪ੍ਰੇਤ ਪ੍ਰੇਤ" ਪੁਕਾਰਦੀ ਹੋਈ ਉਸ ਕੋਲੋਂ ਦੂਰ ਭੱਜ ਜਾਂਦੀ ਹੈ।
English
runs away, crying out, "Ghost! Ghost!" ||3||
ਕਹਿ ਰਵਿਦਾਸ; ਸਭੈ ਜਗੁ ਲੂਟਿਆ ॥
keh ravidaas; sabhai jag loottiaa |
Punjabi
ਰਵਿਦਾਸ ਜੀ ਆਖਦੇ ਹਨ, ਮੌਤ ਨੇ ਸਾਰੇ ਜਹਾਨ ਨੂੰ ਲੁੱਟ ਲਿਆ ਹੈ,
English
Says Ravi Daas, the whole world has been plundered,
ਹਮ ਤਉ; ਏਕ ਰਾਮੁ ਕਹਿ ਛੂਟਿਆ ॥੪॥੩॥
ham tau; ek raam keh chhoottiaa |4|3|
Punjabi
ਪ੍ਰੰਤੂ ਮੈਂ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਗਿਆ ਹਾਂ।
English
but I have escaped, chanting the Name of the One Lord. ||4||3||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
English
Raag Soohee, The Word Of Shaykh Fareed Jee:
ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
raag soohee baanee sekh fareed jee kee |
Punjabi
ਰਾਗੁ ਸੂਹੀ ਸ਼ਬਦ। ਸ਼ੇਖ ਫਰੀਦ ਜੀ ਦੇ।
English
One Universal Creator God. By The Grace Of The True Guru:
ਤਪਿ ਤਪਿ ਲੁਹਿ ਲੁਹਿ; ਹਾਥ ਮਰੋਰਉ ॥
tap tap luhi luhi; haath marorau |
Punjabi
ਲਗਾਤਾਰ ਸੜਦੀ ਤੇ ਮਚਦੀ ਹੋਈ, ਮੈਂ ਆਪਣੇ ਹੱਥ ਮਰੋੜਦੀ ਹਾਂ।
English
Burning and burning, writhing in pain, I wring my hands.
ਬਾਵਲਿ ਹੋਈ; ਸੋ ਸਹੁ ਲੋਰਉ ॥
baaval hoee; so sahu lorau |
Punjabi
ਉਸ ਆਪਣੇ ਕੰਤ ਨੂੰ ਭਾਲਦੀ ਹੋਈ ਮੈਂ ਕਮਲੀ ਹੋ ਗਈ ਹਾਂ।
English
I have gone insane, seeking my Husband Lord.
ਤੈ ਸਹਿ ਮਨ ਮਹਿ; ਕੀਆ ਰੋਸੁ ॥
tai seh man meh; keea ros |
Punjabi
ਤੂੰ, ਹੇ ਕੰਤ! ਆਪਣੇ ਚਿੱਤ ਵਿੱਚ ਮੇਰੇ ਨਾਲ ਗੁੱਸੇ ਹੈਂ।
English
O my Husband Lord, You are angry with me in Your Mind.
ਮੁਝੁ ਅਵਗਨ; ਸਹ. ਨਾਹੀ ਦੋਸੁ ॥੧॥
mujh avagan; seh. naahee dos |1|
Punjabi
ਮੇਰੇ ਵਿੱਚ ਬਦੀਆਂ ਹਨ। ਮੇਰੇ ਕੰਤ ਦਾ ਕੋਈ ਕਸੂਰ ਨਹੀਂ।
English
The fault is with me, and not with my Husband Lord. ||1||
ਤੈ ਸਾਹਿਬ ਕੀ; ਮੈ ਸਾਰ. ਨ ਜਾਨੀ ॥
tai saahib kee; mai saar. na jaanee |
Punjabi
ਮੇਰੇ ਸੁਆਮੀ ਮੈਂ ਤੈਰੀ ਕਦਰ ਨਹੀਂ ਜਾਣਦੀ।
English
O my Lord and Master, I do not know Your excellence and worth.
ਜੋਬਨੁ ਖੋਇ; ਪਾਛੈ ਪਛੁਤਾਨੀ ॥੧॥ ਰਹਾਉ ॥
joban khoe; paachhai pachhutaanee |1| rahaau |
Punjabi
ਆਪਣੀ ਜੁਆਨੀ ਗੁਆ ਕੇ, ਮੈਂ ਮਗਰੋਂ ਪਸਚਾਤਾਪ ਕਰਦੀ ਹਾਂ। ਠਹਿਰਾਉ।
English
Having wasted my youth, now I come to regret and repent. ||1||Pause||
ਕਾਲੀ ਕੋਇਲ; ਤੂ ਕਿਤ ਗੁਨ ਕਾਲੀ ॥
kaalee koeil; too kit gun kaalee |
Punjabi
ਹੇ ਕਾਲੀ ਕੋਕਲੇ! ਕਿਹੜਿਆਂ ਲੱਛਣਾਂ ਨੇ ਤੈਨੂੰ ਸਿਆਹ ਕਰ ਦਿੱਤਾ ਹੈ।
English
O black bird, what qualities have made you black?
ਅਪਨੇ ਪ੍ਰੀਤਮ ਕੇ; ਹਉ ਬਿਰਹੈ ਜਾਲੀ ॥
apane preetam ke; hau birahai jaalee |
Punjabi
ਮੈਨੂੰ ਮੇਰੇ ਪਿਆਰੇ ਦੇ ਵਿਛੋੜੇ ਨੇ ਸਾੜ ਸੁੱਟਿਆ ਹੈ।
English
"I have been burnt by separation from my Beloved."
ਪਿਰਹਿ ਬਿਹੂਨ; ਕਤਹਿ ਸੁਖੁ ਪਾਏ ॥
pireh bihoon; kateh sukh paae |
Punjabi
ਆਪਣੇ ਵਰਤੇ ਦੇ ਬਿਨਾਂ, ਉਹ ਕਦੇ ਕਿਸ ਤਰ੍ਹਾਂ ਆਰਾਮ ਪਾ ਸਕਦੀ ਹੈ?
English
Without her Husband Lord, how can the soul-bride ever find peace?
ਜਾ ਹੋਇ ਕ੍ਰਿਪਾਲੁ; ਤਾ ਪ੍ਰਭੂ ਮਿਲਾਏ ॥੨॥
jaa hoe kripaal; taa prabhoo milaae |2|
Punjabi
ਜਦ ਸਾਹਿਬ ਮਿਹਰਬਾਨ ਹੋ ਜਾਂਦਾ ਹੈ ਤਦ ਉਹ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
When He becomes merciful, then God unites us with Himself. ||2||
ਵਿਧਣ ਖੂਹੀ; ਮੁੰਧ ਇਕੇਲੀ ॥
vidhan khoohee; mundh ikelee |
Punjabi
ਸੰਸਾਰ ਦੇ ਖੂਹ ਵਿੱਚ ਕੱਲਮਕੱਲੀ ਪਤਨੀ ਦੁੱਖ ਭੋਗ ਰਹੀ ਹੈ।
English
The lonely soul-bride suffers in the pit of the world.
ਨਾ ਕੋ ਸਾਥੀ; ਨਾ ਕੋ ਬੇਲੀ ॥
naa ko saathee; naa ko belee |
Punjabi
ਉਸ ਦੀ ਨਾਂ ਕੋਈ ਸਾਥਣ ਹੈ, ਨਾਂ ਹੀ ਸੱਜਣੀ।
English
She has no companions, and no friends.
ਕਰਿ ਕਿਰਪਾ ਪ੍ਰਭਿ; ਸਾਧਸੰਗਿ ਮੇਲੀ ॥
kar kirapaa prabh; saadhasang melee |
Punjabi
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਸਤਿ ਸੰਗਤ ਨਾਲ ਮਿਲਾ ਦਿੱਤਾ ਹੈ।
English
In His Mercy, God has united me with the Saadh Sangat, the Company of the Holy.
ਜਾ ਫਿਰਿ ਦੇਖਾ; ਤਾ ਮੇਰਾ ਅਲਹੁ ਬੇਲੀ ॥੩॥
jaa fir dekhaa; taa meraa alahu belee |3|
Punjabi
ਜਦ ਮੈਂ ਮੁੜ ਕੇ ਵੇਖਦਾ ਹਾਂ, ਤਦ ਮੈਂ ਵਾਹਿਗੁਰੂ ਨੂੰ ਆਪਣਾ ਮਦਦਗਾਰ ਪਾਉਂਦਾ ਹਾਂ।
English
And when I look again, then I find God as my Helper. ||3||
ਵਾਟ ਹਮਾਰੀ; ਖਰੀ ਉਡੀਣੀ ॥
vaatt hamaaree; kharee uddeenee |
Punjabi
ਬੜਾ ਉਦਾਸ ਕਰਨ ਵਾਲਾ ਹੈ ਮਾਰਗ, ਜਿਸ ਤੇ ਮੈਂ ਟੁਰਨਾ ਹੈ।
English
The path upon which I must walk is very depressing.
ਖੰਨਿਅਹੁ ਤਿਖੀ; ਬਹੁਤੁ ਪਿਈਣੀ ॥
khaniahu tikhee; bahut pieenee |
Punjabi
ਇਹ ਖੰਡੇ ਨਾਲੋਂ ਤੇਜ਼ ਹੈ ਅਤੇ ਨਿਹਾਇਤ ਹੀ ਤੰਗ ਹੈ।
English
It is sharper than a two-edged sword, and very narrow.
ਉਸੁ ਊਪਰਿ ਹੈ ਮਾਰਗੁ ਮੇਰਾ ॥
aus aoopar hai maarag meraa |
Punjabi
ਉੇਸ ਦੇ ਉਪਰ ਹੈ ਮੇਰਾ ਰਸਤਾ।
English
That is where my path lies.
ਸੇਖ ਫਰੀਦਾ; ਪੰਥੁ ਸਮੑਾਰਿ ਸਵੇਰਾ ॥੪॥੧॥
sekh fareedaa; panth samaar saveraa |4|1|
Punjabi
ਹੇ ਸ਼ੇਖ ਫਰੀਦ! ਜਿੰਨੀ ਛੇਤੀ ਹੋ ਸਕੇ ਤੂੰ ਆਪਣੇ ਰਸਤੇ ਨੂੰ ਖਿਆਲ ਕਰ।
English
O Shaykh Fareed, think of that path early on. ||4||1||
ਸੂਹੀ ਲਲਿਤ ॥
soohee lalit |
Punjabi
ਸੂਹੀ ਲਲਿਤ।
English
Soohee, Lalit:
ਬੇੜਾ ਬੰਧਿ. ਨ ਸਕਿਓ; ਬੰਧਨ ਕੀ ਵੇਲਾ ॥
berraa bandh. na sakio; bandhan kee velaa |
Punjabi
ਤੂੰ ਉਸ ਵਕਤ ਤੁਲਹੜਾ ਨਹੀਂ ਬਣਾ ਸਕਿਆ ਜਦੋਂ ਤੈਨੂੰ ਬਣਾਉਣਾ ਚਾਹੀਦਾ ਸੀ।
English
You were not able to make yourself a raft when you should have.
ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ॥੧॥
bhar saravar jab aoochhalai; tab taran duhelaa |1|
Punjabi
ਜਦ ਸਮੁੰਦਰ ਪਰੀਪੂਰਨ ਹੋ ਉਛਲਦਾ ਹੈ, ਤਦ ਇਸ ਨੂੰ ਪਾਰ ਕਰਨਾ ਕਠਨ ਹੈ।
English
When the ocean is churning and over-flowing, then it is very difficult to cross over it. ||1||
ਹਥੁ. ਨ ਲਾਇ ਕਸੁੰਭੜੈ; ਜਲਿ ਜਾਸੀ ਢੋਲਾ ॥੧॥ ਰਹਾਉ ॥
hath. na laae kasunbharrai; jal jaasee dtolaa |1| rahaau |
Punjabi
ਤੂੰ ਕਸੁੰਭੇ ਦੇ ਫੁੱਲ ਨੂੰ ਆਪਣਾ ਹੱਥ ਨਾਂ ਲਾ, ਇਸ ਦਾ ਰੰਗ ਨਾਸ ਹੋ ਜਾਏਗਾ, ਮੇਰਿਆ ਪ੍ਰੀਤਮਾਂ! ਠਹਿਰਾਉ।
English
Do not touch the safflower with your hands; its color will fade away, my dear. ||1||Pause||
ਇਕ ਆਪੀਨੑੈ ਪਤਲੀ; ਸਹ ਕੇਰੇ ਬੋਲਾ ॥
eik aapeenai patalee; seh kere bolaa |
Punjabi
ਇਕ ਤਾਂ ਪਤਨੀ ਖੁਦ ਹੀ ਕਮਜ਼ੋਰ ਹੈ ਅਤੇ ਇਸ ਤੋਂ ਉਪਰ ਉੇਸ ਦੇ ਪਤੀ ਦਾ ਹੁਕਮ ਸਹਾਰਨਾਂ ਕਰਨ ਹੈ।
English
First, the bride herself is weak, and then, her Husband Lord's Order is hard to bear.
ਦੁਧਾ ਥਣੀ. ਨ ਆਵਈ; ਫਿਰਿ ਹੋਇ. ਨ ਮੇਲਾ ॥੨॥
dudhaa thanee. na aavee; fir hoe. na melaa |2|
Punjabi
ਜਿਸ ਤਰ੍ਹਾਂ ਦੁੱਧ ਥਣਾਂ ਵਿੱਚ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਰੂਹ ਮੁੜ ਉੇਸੇ ਦੇਹ ਦੇ ਨਾਲ ਨਹੀਂ ਮਿਲਦੀ।
English
Milk does not return to the breast; it will not be collected again. ||2||
ਕਹੈ ਫਰੀਦੁ. ਸਹੇਲੀਹੋ; ਸਹੁ ਅਲਾਏਸੀ ॥
kahai fareed. saheleeho; sahu alaaesee |
Punjabi
ਫਰੀਦ ਜੀ ਆਖਦੇ ਹਨ, ਹਹੇ ਮੇਰੀਓ ਸਖੀਓ! ਜਦ ਭਰਤਾ ਬੁਲਾਉਂਦਾ ਹੈ,
English
Says Fareed, O my companions, when our Husband Lord calls,
ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥੩॥੨॥
hans chalasee ddunmanaa; eh tan dteree theesee |3|2|
Punjabi
ਆਤਮਾ ਨਿਮੌਝੂਣੀ ਹੋ ਟੁਰ ਪੈਂਦੀ ਹੈ ਅਤੇ ਇਹ ਸਰੀਰ ਸੁਆਹ ਹੀ ਢੇਰੀ ਹੋ ਜਾਂਦਾ ਹੈ।
English
the soul departs, sad at heart, and this body returns to dust. ||3||2||