Ang 836
ਮਨ ਕੀ ਬਿਰਥਾ. ਮਨ ਹੀ ਜਾਣੈ; ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥
man kee birathaa. man hee jaanai; avar ki jaanai ko peer pareea |1|
Punjabi
ਮੇਰੇ ਦਿਲ ਦੀ ਪੀੜ ਨੂੰ ਕੇਵਲ ਮੇਰਾ ਚਿੱਤ ਹੀ ਜਾਣਦਾ ਹੈ। ਹੋਰ ਕੌਣ ਪਰਾਏ ਦੀ ਪੀੜ ਨੂੰ ਜਾਣ ਕਸਦਾ ਹੈ?
English
The pain of my mind is known only to my own mind; who can know the pain of another? ||1||
ਰਾਮ ਗੁਰਿ ਮੋਹਨਿ; ਮੋਹਿ ਮਨੁ ਲਈਆ ॥
raam gur mohan; mohi man leea |
Punjabi
ਫਰੇਫਤਾ ਕਰ ਲੈਣਹਾਰ, ਗੁਰੂ ਪਰਮੇਸ਼ਰ ਨੇ ਮੇਰੀ ਜਿੰਦੜੀ ਨੂੰ ਮੋਹ ਲਿਆ ਹੈ।
English
The Lord, the Guru, the Enticer, has enticed my mind.
ਹਉ ਆਕਲ ਬਿਕਲ ਭਈ. ਗੁਰ ਦੇਖੇ; ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥
hau aakal bikal bhee. gur dekhe; hau lott pott hoe peea |1| rahaau |
Punjabi
ਆਪਣੇ ਗੁਰਾਂ ਨੂੰ ਵੇਖਕੇ ਮੈਂ ਪਰਮ ਚਕਰਿਤ ਹੋ ਗਿਆ ਅਤੇ ਪਰਮ ਪਰਸੰਨਤਾ ਦੇ ਮਡਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਠਹਿਰਾਉ।
English
I am stunned and amazed, gazing upon my Guru; I have entered the realm of wonder and bliss. ||1||Pause||
ਹਉ ਨਿਰਖਤ ਫਿਰਉ. ਸਭਿ ਦੇਸ ਦਿਸੰਤਰ; ਮੈ. ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥
hau nirakhat firau. sabh des disantar; mai. prabh dekhan ko bahut man cheea |
Punjabi
ਮੈਂ ਸਮੂਹ ਮੁਲਕਾਂ ਅਤੇ ਪ੍ਰਦੇਸ਼ਾਂ ਅੰਦਰ ਵੇਖਦੀ ਫਿਰਦੀ ਹਾਂ। ਕਿਉਂਕਿ ਮੇਰੇ ਚਿੱਤ ਅੰਦਰ ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਘਣੇਰੀ ਸੱਧਰ ਹੈ।
English
I wander around, exploring all lands and foreign countries; within my mind, I have such a great longing to see my God.
ਮਨੁ ਤਨੁ ਕਾਟਿ ਦੇਉ ਗੁਰ ਆਗੈ; ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥
man tan kaatt deo gur aagai; jin har prabh maarag panth dikheea |2|
Punjabi
ਆਪਣੀ ਆਤਮਾ ਅਤੇ ਦੇਹ ਮੈਂ ਗੁਰਾਂ ਉਤੋਂ ਕੁਰਬਾਨ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।
English
I sacrifice my mind and body to the Guru, who has shown me the Way, the Path to my Lord God. ||2||
ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ; ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥
koee aan sadesaa dee prabh keraa; rid antar man tan meetth lageea |
Punjabi
ਜੇਕਰ ਕੋਈ ਆ ਕੇ ਮੈਨੂੰ ਮੇਰੇ ਮਾਲਕ ਦਾ ਸੁਨੇਹਾ ਦੇਵੇ ਤਾਂ ਉਹ ਮੇਰੇ ਹਿਰਦੇ, ਦਿਲ ਅਤੇ ਸਰੀਰ ਨੂੰ ਮਿੱਠੜਾ ਲੱਗਦਾ ਹੈ।
English
If only someone would bring me news of God; He seems so sweet to my heart, mind and body.
ਮਸਤਕੁ ਕਾਟਿ ਦੇਉ ਚਰਣਾ ਤਲਿ; ਜੋ ਹਰਿ ਪ੍ਰਭੁ ਮੇਲੇ. ਮੇਲਿ ਮਿਲਈਆ ॥੩॥
masatak kaatt deo charanaa tal; jo har prabh mele. mel mileea |3|
Punjabi
ਆਪਣਾ ਸਿਰ ਵੱਢ ਕੇ ਮੈਂ ਉਸ ਦੇ ਪੈਰਾਂ ਹੇਠਾਂ ਰੱਖ ਦੇਵਾਂਗਾ। ਜੈ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਮਿਲਾ ਦੇਵੇ ਅਤੇ ਉਸ ਦੀ ਸੰਗਤ ਨਾਲ ਜੋੜ ਦੇਵੇ।
English
I would cut off my head and place it under the feet of that one who leads me to meet and unite with my Lord God. ||3||
ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ; ਗੁਣ ਕਾਮਣ ਕਰਿ. ਹਰਿ ਪ੍ਰਭੁ ਲਹੀਆ ॥
chal chal sakhee ham prabh parabodhah; gun kaaman kar. har prabh laheea |
Punjabi
ਆਓ ਮੇਰੀਓ ਸਹੇਲੀਓ! ਆਪਾਂ ਚੱਲ ਕੇ ਆਪਣੇ ਸਾਹਿਬ ਨੂੰ ਸਮਝੀਏ ਅਤੇ ਨੇਕੀਆਂ ਦੇ ਜਾਦੂ ਕਰ ਕੇ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਹੋਈਏ।
English
Let us go, O my companions, and understand our God; with the spell of virtue, let us obtain our Lord God.
ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ; ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥
bhagat vachhal uaa ko naam kaheeat hai; saran prabhoo tis paachhai peea |4|
Punjabi
ਉਸ ਦਾ ਨਾਉਂ ਆਪਣੇ ਸੰਤਾਂ ਨੂੰ ਪਿਆਰ ਕਰਨ ਵਾਲਾ ਆਖਿਆ ਜਾਂਦਾ ਹੈ। ਆਓ! ਆਪਾਂ ਉਨ੍ਹਾਂ ਦੇ ਮਗਰ ਲੱਗ ਕੇ ਟੁਰੀਏ। ਜਿਨ੍ਹਾਂ ਨੇ ਸੁਆਮੀ ਦੀ ਪਨਾਹ ਲਈ ਹੈ।
English
He is called the Lover of His devotees; let us follow in the footsteps of those who seek God's Sanctuary. ||4||
ਖਿਮਾ ਸੀਗਾਰ ਕਰੇ ਪ੍ਰਭ ਖੁਸੀਆ; ਮਨਿ ਦੀਪਕ ਗੁਰ ਗਿਆਨੁ ਬਲਈਆ ॥
khimaa seegaar kare prabh khuseea; man deepak gur giaan baleea |
Punjabi
ਜੇਕਰ ਪਤਨੀ ਆਪਣੇ ਆਪ ਨੂੰ ਦਇਆ ਨਾਲ ਸ਼ਸ਼ੋਭਤ ਕਰ ਲਵੇ ਤਾਂ ਮੇਰਾ ਸੁਆਮੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ ਅਤੇ ਗੁਰਾਂ ਦੀ ਦਾਨਾਈ ਦਾ ਦੀਵਾ ਉਸ ਦੇ ਹਿਰਦੇ ਅੰਦਰ ਲੱਗ ਪੈਂਦਾ ਹੈ।
English
If the soul-bride adorns herself with compassion and forgiveness, God is pleased, and her mind is illumined with the lamp of the Guru's wisdom.
ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ; ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥
ras ras bhog kare prabh meraa; ham tis aagai jeeo katt katt peea |5|
Punjabi
ਪਰਸੰਨਤਾ ਅਤੇ ਖੁਸ਼ੀ ਨਾਲ ਮੇਰਾ ਮਾਲਕ ਉਸ ਨੂੰ ਮਾਣਦਾ ਹੈ। ਉਸ ਆਪਣੇ ਸੁਆਮੀ ਨੂੰ ਮੈਂ ਆਪਣੀ ਦੇਹ ਦੀ ਹਰ ਬੋਟੀ ਸਮਰਪਣ ਕਰਦਾ ਹਾਂ।
English
With happiness and ecstasy, my God enjoys her; I offer each and every bit of my soul to Him. ||5||
ਹਰਿ ਹਰਿ ਹਾਰੁ ਕੰਠਿ ਹੈ ਬਨਿਆ; ਮਨੁ ਮੋਤੀਚੂਰੁ, ਵਡ ਗਹਨ ਗਹਨਈਆ ॥
har har haar kantth hai baniaa; man moteechoor, vadd gehan gahaneea |
Punjabi
ਪ੍ਰਭੂ ਦੇ ਨਾਮ ਨੂੰ ਮੈਂ ਆਪਣੀ ਗਲ-ਮਾਲਾ ਬਣਾ ਲਿਆ ਹੈ ਅਤੇ ਪ੍ਰੇਮ-ਪੂਰਤ ਹਿਰਦਾ ਮੇਰੇ ਸੀਸ ਦੇ ਸ਼ਿੰਗਾਰ ਲਈ ਪਰਮ ਗਹਿਣਾ ਹੈ।
English
I have made the Name of the Lord, Har, Har, my necklace; my mind tinged with devotion is the intricate ornament of crowning glory.
ਹਰਿ ਹਰਿ ਸਰਧਾ ਸੇਜ ਵਿਛਾਈ; ਪ੍ਰਭੁ ਛੋਡਿ. ਨ ਸਕੈ, ਬਹੁਤੁ ਮਨਿ ਭਈਆ ॥੬॥
har har saradhaa sej vichhaaee; prabh chhodd. na sakai, bahut man bheea |6|
Punjabi
ਆਪਣੇ ਸੁਆਮੀ ਮਾਲਕ ਲਈ ਮੈਂ ਵਿਸ਼ਵਾਸ ਭਰੋਸੇ ਦਾ ਬਿਸਤਰਾ ਵਿਛਾਇਆ ਹੈ। ਮੈਂ ਆਪਣੇ ਸਿਰ ਦੇ ਸਾਈਂ ਨੂੰ ਛੱਡ ਨਹੀਂ ਸਕਦੀ, ਕਿਉਂਕਿ ਮੇਰੇ ਚਿੱਤ ਅੰਦਰ ਉਸ ਲਈ ਅਨੰਦ ਪਿਆਰ ਹੈ।
English
I have spread out my bed of faith in the Lord, Har, Har. I cannot abandon Him - my mind is filled with such a great love for Him. ||6||
ਕਹੈ ਪ੍ਰਭੁ ਅਵਰੁ. ਅਵਰੁ ਕਿਛੁ ਕੀਜੈ; ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥
kahai prabh avar. avar kichh keejai; sabh baad seegaar fokatt fokatteea |
Punjabi
ਜੇਕਰ ਸੁਆਮੀ ਕੋਈ ਗੱਲ ਆਖੇ ਅਤੇ ਸੁਆਣੀ ਬਿਲਕੁਲ ਕੁਛ ਹੋਰ ਹੀ ਕਰੇ ਤਾਂ ਬਿਰਬੇ ਅਤੇ ਫੱਕ ਨਿਆਈ ਹਨ ਉਸ ਦੇ ਸਾਰੇ ਹਾਰ-ਸ਼ਿੰਗਾਰ।
English
If God says one thing, and the soul-bride does something else, then all her decorations are useless and false.
ਕੀਓ ਸੀਗਾਰੁ ਮਿਲਣ ਕੈ ਤਾਈ; ਪ੍ਰਭੁ ਲੀਓ ਸੁਹਾਗਨਿ. ਥੂਕ ਮੁਖਿ ਪਈਆ ॥੭॥
keeo seegaar milan kai taaee; prabh leeo suhaagan. thook mukh peea |7|
Punjabi
ਆਪਣੇ ਪਤੀ ਦੇ ਨਾਲ ਮਿਲਣ ਲਈ ਪਤਨੀ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਪ੍ਰੰਤੂ ਪਾਕ ਪਵਿੱਤਰ ਪਤਨੀਆਂ ਪ੍ਰਭੂ ਨੂੰ ਪਾ ਲੈਂਦੀਆਂ ਹਨ ਅਤੇ ਉਸ ਦੇ ਚਿਹਰੇ ਤੇ ਥੁੱਕਾਂ ਪੈਂਦੀਆਂ ਹਨ।
English
She may adorn herself to meet her Husband Lord, but still, only the virtuous soul-bride meets God, and the other's face is spat upon. ||7||
ਹਮ ਚੇਰੀ. ਤੂ ਅਗਮ ਗੁਸਾਈ; ਕਿਆ ਹਮ ਕਰਹ. ਤੇਰੈ ਵਸਿ ਪਈਆ ॥
ham cheree. too agam gusaaee; kiaa ham karah. terai vas peea |
Punjabi
ਮੈਂ ਤੇਰੀ ਗੋਲੀ ਹਾਂ। ਤੂੰ ਆਲਮ ਦਾ ਬੇਅੰਤ ਸੁਆਮੀ ਹੈ। ਮੈਂ ਤੇਰੇ ਇਖਤਿਆਰ ਵਿੱਚ ਹਾਂ। ਆਪਣੇ ਆਪ ਮੈਂ ਕੀ ਕਰ ਸਕਦੀ ਹਾਂ?
English
I am Your hand-maiden, O Inaccessible Lord of the Universe; what can I do by myself? I am under Your power.
ਦਇਆ ਦੀਨ ਕਰਹੁ ਰਖਿ ਲੇਵਹੁ; ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥
deaa deen karahu rakh levahu; naanak har gur saran sameea |8|5|8|
Punjabi
ਹੇ ਸਾਹਿਬ! ਤੂੰ ਮਸਕੀਨਾਂ ਉਤੇ ਮਿਹਰ ਧਾਰ ਅਤੇ ਉਨ੍ਹਾਂ ਦੀ ਰੱਖਿਆ ਕਰ। ਹੇ ਗੁਰੂ ਪਰਮੇਸ਼ਰ! ਨਾਨਕ ਨੇ ਤੇਰੀ ਪਨਾਹ ਲਈ ਹੈ।
English
Be merciful, Lord, to the meek, and save them; Nanak has entered the Sanctuary of the Lord, and the Guru. ||8||5||8||
ਬਿਲਾਵਲੁ ਮਹਲਾ ੪ ॥
bilaaval mahalaa 4 |
Punjabi
ਬਿਲਾਵਲ ਚੌਥੀ ਪਾਤਿਸ਼ਾਹੀ।
English
Bilaaval, Fourth Mehl:
ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ; ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥
mai man tan prem agam tthaakur kaa; khin khin saradhaa man bahut uttheea |
Punjabi
ਮੇਰੇ ਹਿਰਦੇ ਤੇ ਸਰੀਰ ਅੰਦਰ ਅਨੰਤ ਸੁਆਮੀ ਦੀ ਪ੍ਰੀਤ ਹੈ। ਹਰ ਮੁਹਤ ਮੇਰੇ ਚਿੱਤ ਅੰਦਰ ਬੇਅੰਤ ਵਿਸ਼ਵਾਸ ਭਰੋਸਾ ਉਤਪੰਨ ਹੁੰਦਾ ਹੈ।
English
My mind and body are filled with love for my Inaccessible Lord and Master. Each and every instant, I am filled with immense faith and devotion.
ਗੁਰ ਦੇਖੇ ਸਰਧਾ ਮਨ ਪੂਰੀ; ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥
gur dekhe saradhaa man pooree; jiau chaatrik priau priau boond mukh peea |1|
Punjabi
ਗੁਰਾਂ ਨੂੰ ਵੇਖ ਕੇ ਮੇਰੇ ਚਿੱਤ ਦੀ ਅਭਿਲਾਸ਼ਾ ਪੂਰਨ ਹੋ ਜਾਂਦੀ ਹੈ, ਜਿਸ ਤਰ੍ਹਾਂ ਦੁੱਖ-ਬੰਧਕ ਪੁਕਾਰ ਮਗਰੋਂ ਪਪੀਹਾ ਸ਼ਾਂਤ ਤੇ ਸੀਤਲ ਹੋ ਜਾਂਦਾ ਹੈ ਜਦ ਕਿ ਮੀਂਹ ਦੀ ਕਣੀ ਉਸ ਦੇ ਮੂੰਹ ਵਿੱਚ ਪੈਂਦੀ ਹੈ।
English
Gazing upon the Guru, my mind's faith is fulfilled, like the song-bird, which cries and cries, until the rain-drop falls into its mouth. ||1||
ਮਿਲੁ ਮਿਲੁ ਸਖੀ; ਹਰਿ ਕਥਾ ਸੁਨਈਆ ॥
mil mil sakhee; har kathaa suneea |
Punjabi
ਮਿਲੋ! ਮੈਨੂੰ ਮਿਲੋ ਮੇਰੀ ਸਹੇਲੀਓ ਅਤੇ ਮੈਨੂੰ ਪ੍ਰਭੂ ਦੀਆਂ ਕਥਾ ਕਹਾਣੀਆਂ ਸੁਣਾਓ।
English
Join with me, join with me, O my companions, and teach me the Sermon of the Lord.
ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ; ਮੈ. ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥
satigur deaa kare prabh mele; mai. tis aagai sir katt katt peea |1| rahaau |
Punjabi
ਮਿਹਰ ਧਾਰ ਕੇ ਸੱਚੇ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿੱਤਾ ਹੈ। ਆਪਣਾ ਸੀਸ ਵੱਢ ਵੱਢ ਕੇ ਮੈਂ ਉਨ੍ਹਾਂ ਮੂਹਰੇ ਭੇਟ ਕਰਦਾ ਹਾਂ ਹਾਂ। ਠਹਿਰਾਉ।
English
The True Guru has mercifully united me with God. Cutting off my head, and chopping it into pieces, I offer it to Him. ||1||Pause||
ਰੋਮਿ ਰੋਮਿ ਮਨਿ ਤਨਿ ਇਕ ਬੇਦਨ; ਮੈ ਪ੍ਰਭ ਦੇਖੇ ਬਿਨੁ ਨੀਦ. ਨ ਪਈਆ ॥
rom rom man tan ik bedan; mai prabh dekhe bin need. na peea |
Punjabi
ਮੇਰੇ ਵਾਲ ਵਾਲ, ਦਿਲ ਤੇ ਦੇਹ ਅੰਦਰ ਵਿਛੋੜੇ ਦੀ ਪੀੜ ਹੈ। ਆਪਣੇ ਸਾਹਿਬ ਨੂੰ ਵੇਖਣ ਦੇ ਬਗੈਰ ਮੈਨੂੰ ਨੀਂਦ ਨਹੀਂ ਪੈਂਦੀ।
English
Each and every hair on my head, and my mind and body, suffer the pains of separation; without seeing my God, I cannot sleep.
ਬੈਦਕ ਨਾਟਿਕ ਦੇਖਿ ਭੁਲਾਨੇ; ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥
baidak naattik dekh bhulaane; mai hiradai man tan prem peer lageea |2|
Punjabi
ਮੈਨੂੰ ਵੇਖ ਕੇ ਹਕੀਮ ਅਤੇ ਨਬਜ਼ ਵੇਖਣ ਵਾਲੇ ਟਪਲਾ ਖਾ ਗਏ ਹਨ। ਮੇਰੀ ਆਤਮਾ ਚਿੱਤ ਅਤੇ ਦੇਹ ਅੰਦਰ ਪ੍ਰਭੂ ਦੇ ਪਿਆਰ ਦੀ ਪੀੜ ਹੈ।
English
The doctors and healers look at me, and are perplexed. Within my heart, mind and body, I feel the pain of divine love. ||2||
ਹਉ ਖਿਨੁ ਪਲੁ ਰਹਿ. ਨ ਸਕਉ, ਬਿਨੁ ਪ੍ਰੀਤਮ; ਜਿਉ ਬਿਨੁ ਅਮਲੈ. ਅਮਲੀ ਮਰਿ ਗਈਆ ॥
hau khin pal reh. na skau, bin preetam; jiau bin amalai. amalee mar geea |
Punjabi
ਜਿਸ ਤਰ੍ਹਾਂ ਇਕ ਅਫੀਮੀ, ਅਫੀਮ ਬਿਨਾਂ ਜੀਊ ਨਹੀਂ ਸਕਦਾ, ਏਸੇ ਤਰ੍ਹਾਂ ਹੀ ਮੈਂ ਆਪਣੇ ਪਿਆਰ ਦੇ ਬਾਝੋਂ ਇਕ ਮੁਹਤ ਦੇ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ।
English
I cannot live for a moment, for even an instant, without my Beloved, like the opium addict who cannot live without opium.
ਜਿਨ ਕਉ ਪਿਆਸ ਹੋਇ ਪ੍ਰਭ ਕੇਰੀ; ਤਿਨੑ ਅਵਰੁ. ਨ ਭਾਵੈ, ਬਿਨੁ ਹਰਿ ਕੋ ਦੁਈਆ ॥੩॥
jin kau piaas hoe prabh keree; tina avar. na bhaavai, bin har ko dueea |3|
Punjabi
ਜਿਨ੍ਹਾਂ ਨੂੰ ਸੁਆਮੀ ਦੀ ਤਰੇਹ ਹੈ, ਵਾਹਿਗੁਰੂ ਦੇ ਬਾਝੋਂ ਉਹ ਹੋਰਸ ਕਿਸੇ ਨੂੰ ਪਿਆਰ ਨਹੀਂ ਕਰਦੇ।
English
Those who thirst for God, do not love any other. Without the Lord, there is no other at all. ||3||
ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ; ਹਉ ਤਿਸੁ ਵਿਟਹੁ. ਬਲਿ ਬਲਿ ਘੁਮਿ ਗਈਆ ॥
koee aan aan meraa prabhoo milaavai; hau tis vittahu. bal bal ghum geea |
Punjabi
ਕੋਈ ਆ ਕੇ ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ। ਮੈਂ ਉਸ ਉਤੋਂ ਕੁਰਬਾਨ, ਕੁਰਬਾਨ ਅਤੇ ਸਦਕੇ ਜਾਂਦਾ ਹਾਂ।
English
If only someone would come and unite me with God; I am devoted, dedicated, a sacrifice to him.
ਅਨੇਕ ਜਨਮ ਕੇ ਵਿਛੁੜੇ. ਜਨ ਮੇਲੇ; ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ ॥੪॥
anek janam ke vichhurre. jan mele; jaa sat sat satigur saran paveea |4|
Punjabi
ਜਦ ਪ੍ਰਾਣੀ ਸੱਚੇ, ਸੱਚੇ, ਸੱਚੇ ਗੁਰਾਂ ਦੀ ਛੱਤ੍ਰ ਛਾਇਆ ਹੇਠ ਆਉਂਦਾ ਹੈ ਤਾਂ ਬਹੁਤਿਆਂ ਜਨਮਾਂ ਦੀ ਜੁਦਾਈ ਦੇ ਮਗਰੋਂ ਉਹ ਸਾਹਿਬ ਨਾਲ ਮਿਲ ਪੈਂਦਾ ਹੈ।
English
After being separated from the Lord for countless incarnations, I am re-united with Him, entering the Sanctuary of the True, True, True Guru. ||4||