Ang 842
ਤੂ ਸੁਖਦਾਤਾ; ਲੈਹਿ ਮਿਲਾਇ ॥
too sukhadaataa; laihi milaae |
Punjabi
ਤੂੰ ਹੇ ਖੁਸ਼ੀ ਬਖਸ਼ਨਹਾਰ ਸੁਆਮੀ! ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
You are the Giver of peace; You merge them into Yourself.
ਏਕਸ ਤੇ ਦੂਜਾ; ਨਾਹੀ ਕੋਇ ॥
ekas te doojaa; naahee koe |
Punjabi
ਹਰ ਸ਼ੈ ਇਕ ਵਾਹਿਗੁਰੂ ਤੋਂ ਉਤਪੰਨ ਹੁੰਦੀ ਹੈ। ਹੋਰ ਕੋਈ ਹੈ ਹੀ ਨਹੀਂ।
English
Everything comes from the One and only Lord; there is no other at all.
ਗੁਰਮੁਖਿ ਬੂਝੈ; ਸੋਝੀ ਹੋਇ ॥੯॥
guramukh boojhai; sojhee hoe |9|
Punjabi
ਗੁਰਾਂ ਦੇ ਰਾਹੀਂ ਅਸਲੀਅਤ ਨੂੰ ਅਨੁਭਵ ਕਰ ਕੇ ਬੰਦਾ ਈਸ਼ਵਰੀ ਗਿਆਤ ਪਰਾਪਤ ਕਰ ਲੈਂਦਾ ਹੈ।
English
The Gurmukh realizes this, and understands. ||9||
ਪੰਦ੍ਰਹ ਥਿਤਂੀ; ਤੈ ਸਤ ਵਾਰ ॥
pandrah thitanee; tai sat vaar |
Punjabi
ਜਿਵੇਂ ਪੰਦਰਾਂ ਤਿੱਥਾਂ, ਹਫਤੇ ਦੇ ਸੱਤ ਦਿਨ,
English
The fifteen lunar days, the seven days of the week,
ਮਾਹਾ ਰੁਤੀ; ਆਵਹਿ ਵਾਰ ਵਾਰ ॥
maahaa rutee; aaveh vaar vaar |
Punjabi
ਮਹੀਨੇ ਤੇ ਮੌਸਮ ਮੁੜ ਮੁੜ ਕੇ ਆਉਂਦੇ ਹਨ,
English
the months, seasons, days and nights, come over and over again;
ਦਿਨਸੁ ਰੈਣਿ; ਤਿਵੈ ਸੰਸਾਰੁ ॥
dinas rain; tivai sansaar |
Punjabi
ਇਸੇ ਤਰ੍ਹਾਂ ਦਿਨ ਤੇ ਰਾਤ ਹੀ ਦੁਨੀਆ ਵਹਾਉ ਅੰਦਰ ਹੈ।
English
so the world goes on.
ਆਵਾ ਗਉਣੁ; ਕੀਆ ਕਰਤਾਰਿ ॥
aavaa gaun; keea karataar |
Punjabi
ਆਉਣਾ ਅਤੇ ਜਾਣਾ ਸਿਰਜਣਹਾਰ ਸੁਆਮੀ ਨੇ ਹੁਕਮ ਕੀਤਾ ਹੈ।
English
Coming and going were created by the Creator Lord.
ਨਿਹਚਲੁ ਸਾਚੁ; ਰਹਿਆ ਕਲ ਧਾਰਿ ॥
nihachal saach; rahiaa kal dhaar |
Punjabi
ਆਪਣੀ ਸਤਿਆ ਵਰਤਾ ਕੇ, ਸੱਚਾ ਸੁਆਮੀ ਆਪ ਸਦੀਵੀ ਸਥਿਰ ਰਹਿੰਦਾ ਹੈ।
English
The True Lord remains steady and stable, by His almighty power.
ਨਾਨਕ. ਗੁਰਮੁਖਿ ਬੂਝੈ ਕੋ; ਸਬਦੁ ਵੀਚਾਰਿ ॥੧੦॥੧॥
naanak. guramukh boojhai ko; sabad veechaar |10|1|
Punjabi
ਨਾਨਕ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਨਾਮ ਦਾ ਚਿੰਤਨ ਕਰਨ ਦੁਆਰਾ, ਇਸ ਗੱਲ ਨੂੰ ਸਮਝਦਾ ਹੈ।
English
O Nanak, how rare is that Gurmukh who understands, and contemplates the Naam, the Name of the Lord. ||10||1||
ਬਿਲਾਵਲੁ ਮਹਲਾ ੩ ॥
bilaaval mahalaa 3 |
Punjabi
ਬਿਲਾਵਲ ਤੀਜੀ ਪਾਤਿਸ਼ਾਹੀ।
English
Bilaaval, Third Mehl:
ਆਦਿ ਪੁਰਖੁ; ਆਪੇ ਸ੍ਰਿਸਟਿ ਸਾਜੇ ॥
aad purakh; aape srisatt saaje |
Punjabi
ਪਰਾਪੂਰਬਲਾ ਪ੍ਰਭੂ ਆਪ ਹੀ ਰਚਨਾ ਨੂੰ ਰਚਦਾ ਹੈ।
English
The Primal Lord Himself formed the Universe.
ਜੀਅ ਜੰਤ; ਮਾਇਆ ਮੋਹਿ ਪਾਜੇ ॥
jeea jant; maaeaa mohi paaje |
Punjabi
ਪ੍ਰਾਣੀ ਅਤੇ ਨੀਵੀਆਂ ਜੂਨਾਂ ਸੰਸਾਰੀ ਪਦਾਰਥਾਂ ਦੀ ਲਗਨ ਅੰਦਰ ਖਚਤ ਹੋਈਆਂ ਹਈਆਂ ਹਨ।
English
The beings and creatures are engrossed in emotional attachment to Maya.
ਦੂਜੈ ਭਾਇ; ਪਰਪੰਚਿ ਲਾਗੇ ॥
doojai bhaae; parapanch laage |
Punjabi
ਹੋਰਸ ਨਾਲ ਪਿਆਰ ਹੋਣ ਕਾਰਨ ਉਹ ਸੰਸਾਰ ਨਾਲ ਜੁੜੇ ਹੋਏ ਹਨ।
English
In the love of duality, they are attached to the illusory material world.
ਆਵਹਿ ਜਾਵਹਿ; ਮਰਹਿ ਅਭਾਗੇ ॥
aaveh jaaveh; mareh abhaage |
Punjabi
ਉਹ ਨਿਕਰਮਣ ਮਰ ਜਾਂਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
English
The unfortunate ones die, and continue to come and go.
ਸਤਿਗੁਰਿ ਭੇਟਿਐ; ਸੋਝੀ ਪਾਇ ॥
satigur bhettiai; sojhee paae |
Punjabi
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਸੱਚੀ ਸਮਝ ਪਰਪਾਤ ਹੋ ਜਾਂਦੀ ਹੈ।
English
Meeting with the True Guru, understanding is obtained.
ਪਰਪੰਚੁ ਚੂਕੈ; ਸਚਿ ਸਮਾਇ ॥੧॥
parapanch chookai; sach samaae |1|
Punjabi
ਤਦ ਗਲਤ-ਫਹਿਮੀ ਦੂਰ ਹੋ ਜਾਂਦੀ ਹੈ ਤੇ ਬੰਦਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
English
Then, the illusion of the material world is shattered, and one merges in Truth. ||1||
ਜਾ ਕੈ ਮਸਤਕਿ; ਲਿਖਿਆ ਲੇਖੁ ॥
jaa kai masatak; likhiaa lekh |
Punjabi
ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ;
English
One who has such pre-ordained destiny inscribed upon his forehead
ਤਾ ਕੈ ਮਨਿ ਵਸਿਆ; ਪ੍ਰਭੁ ਏਕੁ ॥੧॥ ਰਹਾਉ ॥
taa kai man vasiaa; prabh ek |1| rahaau |
Punjabi
ਉਸ ਦੇ ਹਿਰਦੇ ਅੰਦਰ ਅਦੁੱਤੀ ਸੁਆਮੀ ਵਸਦਾ ਹੈ। ਠਹਿਰਾਉ।
English
- the One God abides within his mind. ||1||Pause||
ਸ੍ਰਿਸਟਿ ਉਪਾਇ; ਆਪੇ ਸਭੁ ਵੇਖੈ ॥
srisatt upaae; aape sabh vekhai |
Punjabi
ਰਚਨਾ ਨੂੰ ਰਚ ਕੇ, ਪ੍ਰਭੂ ਆਪ ਹੀ ਸਾਰਿਆਂ ਨੂੰ ਦੇਖਦਾ ਹੈ।
English
He created the Universe, and He Himself beholds all.
ਕੋਇ. ਨ ਮੇਟੈ; ਤੇਰੈ ਲੇਖੈ ॥
koe. na mettai; terai lekhai |
Punjabi
ਕੋਈ ਭੀ ਤੇਰੀ ਲਿਖਤਾਕਾਰ ਨੂੰ ਮੇਟ ਨਹੀਂ ਸਕਦਾ।
English
No one can erase Your record, Lord.
ਸਿਧ ਸਾਧਿਕ; ਜੇ ਕੋ ਕਹੈ ਕਹਾਏ ॥
sidh saadhik; je ko kahai kahaae |
Punjabi
ਜੇਕਰ ਕੋਈ ਆਪਣੇ ਆਪ ਨੂੰ ਪੂਰਨ ਪੁਰਸ਼ ਤੇ ਅਭਿਆਸੀ ਅਖਵਾਵੇ।
English
If someone calls himself a Siddha or a seeker,
ਭਰਮੇ ਭੂਲਾ; ਆਵੈ ਜਾਏ ॥
bharame bhoolaa; aavai jaae |
Punjabi
ਉਹ ਸੰਦੇਹ ਅੰਦਰ ਭਟਕਦਾ ਹੈ ਤੇ ਆਉਂਦਾ ਅਤੇ ਜਾਂਦਾ ਰਹਿੰਦਾ ਹੈ।
English
he is deluded by doubt, and will continue coming and going.
ਸਤਿਗੁਰੁ ਸੇਵੈ; ਸੋ ਜਨੁ ਬੂਝੈ ॥
satigur sevai; so jan boojhai |
Punjabi
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਪੁਰਸ਼ ਹੀ ਪ੍ਰਭੂ ਨੂੰ ਸਮਝਦਾ ਹੈ।
English
That humble being alone understands, who serves the True Guru.
ਹਉਮੈ ਮਾਰੇ; ਤਾ ਦਰੁ ਸੂਝੈ ॥੨॥
haumai maare; taa dar soojhai |2|
Punjabi
ਜੇਕਰ ਇਨਸਾਨ ਆਪਣੀ ਹੰਗਤਾ ਨੂੰ ਮਾਰ ਸੁੱਟੇ, ਕੇਵਲ ਤਦ ਹੀ ਉਹ ਪ੍ਰਭੂ ਦਾ ਦਰਵਾਜਾ ਵੇਖਦਾ ਹੈ।
English
Conquering his ego, he finds the Lord's Door. ||2||
ਏਕਸੁ ਤੇ; ਸਭੁ ਦੂਜਾ ਹੂਆ ॥
ekas te; sabh doojaa hooaa |
Punjabi
ਇਕ ਸੁਆਮੀ ਤੋਂ ਹੀ ਹੋਰ ਸਾਰਾ ਕੁਛ ਉਤਪੰਨ ਹੋਇਆ ਹੈ।
English
From the One Lord, all others were formed.
ਏਕੋ ਵਰਤੈ; ਅਵਰੁ. ਨ ਬੀਆ ॥
eko varatai; avar. na beea |
Punjabi
ਇਕ ਵਾਹਿਗੁਰੂ ਹੀ ਸਾਰੇ ਵਿਆਪਕ ਹੋ ਰਿਹਾ ਹੈ। ਹੋਰ ਕੋਈ ਹੈ ਹੀ ਨਹੀਂ।
English
The One Lord is pervading everywhere; there is no other at all.
ਦੂਜੇ ਤੇ; ਜੇ ਏਕੋ ਜਾਣੈ ॥
dooje te; je eko jaanai |
Punjabi
ਹੋਰਸ ਨੂੰ ਤਿਆਗ, ਜੇਕਰ ਪ੍ਰਾਣੀ ਕੇਵਲ ਇਕ ਸੁਆਮੀ ਨੂੰ ਜਾਣ ਲਵੇ,
English
Renouncing duality, one comes to know the One Lord.
ਗੁਰ ਕੈ ਸਬਦਿ; ਹਰਿ ਦਰਿ ਨੀਸਾਣੈ ॥
gur kai sabad; har dar neesaanai |
Punjabi
ਤਦ ਵਾਹਿਗੁਰੂ ਦੇ ਦਰਬਾਰ ਅੰਦਰ ਉਸ ਦੇ ਕੋਲ ਗੁਰਬਾਣੀ ਦੀ ਫਾਰਖਤੀ ਦਾ ਪਰਵਾਨਾ ਹੁੰਦਾ ਹੈ।
English
Through the Word of the Guru's Shabad, one knows the Lord's Door, and His Banner.
ਸਤਿਗੁਰੁ ਭੇਟੇ; ਤਾ ਏਕੋ ਪਾਏ ॥
satigur bhette; taa eko paae |
Punjabi
ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਅਦੁੱਤੀ ਸਾਹਿਬ ਨੂੰ ਪਾ ਲੈਂਦਾ ਹੈ।
English
Meeting the True Guru, one finds the One Lord.
ਵਿਚਹੁ; ਦੂਜਾ ਠਾਕਿ ਰਹਾਏ ॥੩॥
vichahu; doojaa tthaak rahaae |3|
Punjabi
ਉਸ ਦੇ ਅੰਦਰੋਂ ਤਾਂ ਹੋਰਸ ਦੀ ਪ੍ਰੀਤ ਨਾਸ ਹੋ ਜਾਂਦੀ ਹੈ।
English
Duality is subdued within. ||3||
ਜਿਸ ਦਾ ਸਾਹਿਬੁ, ਡਾਢਾ ਹੋਇ ॥
jis daa saahib, ddaadtaa hoe |
Punjabi
ਬਲਵਾਨ ਹੈ ਜਿਸ ਦਾ ਮਾਲਕ,
English
One who belongs to the All-powerful Lord and Master
ਤਿਸ ਨੋ ਮਾਰਿ; ਨ ਸਾਕੈ ਕੋਇ ॥
tis no maar; na saakai koe |
Punjabi
ਕੋਈ ਜਣਾ ਭੀ ਉਸ ਨੂੰ ਮਾਰ ਨਹੀਂ ਸਕਦਾ।
English
no one can destroy him.
ਸਾਹਿਬ ਕੀ; ਸੇਵਕੁ ਰਹੈ ਸਰਣਾਈ ॥
saahib kee; sevak rahai saranaaee |
Punjabi
ਜੇਕਰ ਪ੍ਰਭੂ ਦਾ ਗੋਲਾ ਉਸ ਦੀ ਪਨਾਹ ਹੇਠਾਂ ਰਹੇ,
English
The Lord's servant remains under His protection;
ਆਪੇ ਬਖਸੇ; ਦੇ ਵਡਿਆਈ ॥
aape bakhase; de vaddiaaee |
Punjabi
ਤਾਂ ਖੁਦ-ਬ-ਖੁਦ ਹੀ ਪ੍ਰਭੂ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਪ੍ਰਭਤਾ ਪਰਦਾਨ ਕਰਦਾ ਹੈ।
English
The Lord Himself forgives him, and blesses him with glorious greatness.
ਤਿਸ ਤੇ ਊਪਰਿ; ਨਾਹੀ ਕੋਇ ॥
tis te aoopar; naahee koe |
Punjabi
ਉਸ ਦੇ ਉਤੇ ਅਸਲ ਹੀ ਹੋਰ ਕੋਈ ਨਹੀਂ।
English
There is none higher than Him.
ਕਉਣੁ ਡਰੈ; ਡਰੁ ਕਿਸ ਕਾ ਹੋਇ ॥੪॥
kaun ddarai; ddar kis kaa hoe |4|
Punjabi
ਜਦ ਉਸ ਦਾ ਗੋਲਾ ਕਿਉਂ ਭੈ-ਭੀਤ ਹੋਏ ਅਤੇ ਉਹ ਕਿਸਦਾ ਭੈ ਮਹਿਸੂਸ ਕਰੇ?
English
Why should he be afraid? What should he ever fear? ||4||
ਗੁਰਮਤੀ; ਸਾਂਤਿ ਵਸੈ ਸਰੀਰ ॥
guramatee; saant vasai sareer |
Punjabi
ਗੁਰਾਂ ਦੇ ਉਪਦੇਸ਼ ਰਾਹੀਂ, ਠੰਢ-ਚੈਨ ਦੇਹ ਅੰਦਰ ਨਿਵਾਸ ਕਰ ਲੈਂਦੀ ਹੈ।
English
Through the Guru's Teachings, peace and tranquility abide within the body.
ਸਬਦੁ ਚੀਨਿੑ; ਫਿਰਿ ਲਗੈ ਨ. ਪੀਰ ॥
sabad cheena; fir lagai na. peer |
Punjabi
ਤੂੰ ਸਾਹਿਬ ਦੇ ਨਾਮ ਦਾ ਮਿਮਰਨ ਕਰ, ਅਤੇ ਪੀੜ ਤੈਨੂੰ ਨਹੀਂ ਵਾਪਰੇਗੀ,
English
Remember the Word of the Shabad, and you shall never suffer pain.
ਆਵੈ ਨ ਜਾਇ; ਨਾ ਦੁਖੁ ਪਾਏ ॥
aavai na jaae; naa dukh paae |
Punjabi
ਅਤੇ ਤੂੰ ਆਵੇਂ ਤੇ ਜਾਵੇਂਗਾ ਨਹੀਂ, ਨਾਂ ਹੀ ਤੂੰ ਕੋਈ ਤਕਲੀਫ ਉਠਾਵੇਂਗਾ।
English
You shall not have to come or go, or suffer in sorrow.
ਨਾਮੇ ਰਾਤੇ; ਸਹਜਿ ਸਮਾਏ ॥
naame raate; sehaj samaae |
Punjabi
ਨਾਮ ਦੇ ਨਾਲ ਰੰਗੀਜਣ ਦੁਆਰਾ ਤੂੰ ਬੈਕੁੰਠੀ ਅਨੰਦ ਅੰਦਰ ਲੀਨ ਹੋ ਜਾਵੇਗਾ।
English
Imbued with the Naam, the Name of the Lord, you shall merge in celestial peace.
ਨਾਨਕ. ਗੁਰਮੁਖਿ ਵੇਖੈ ਹਦੂਰਿ ॥
naanak. guramukh vekhai hadoor |
Punjabi
ਨਾਨਕ, ਗੁਰਾਂ ਦੀ ਰਹਿਮਤ ਸਦਕਾ, ਪ੍ਰਾਣੀ ਪ੍ਰਭੂ ਨੂੰ ਨੇੜੇ ਹੀ ਦੇਖ ਲੈਂਦਾ ਹੈ।
English
O Nanak, the Gurmukh beholds Him ever-present, close at hand.
ਮੇਰਾ ਪ੍ਰਭੁ; ਸਦ ਰਹਿਆ ਭਰਪੂਰਿ ॥੫॥
meraa prabh; sad rahiaa bharapoor |5|
Punjabi
ਮੇਰਾ ਮਾਲਕ ਹਮੇਸ਼ਾਂ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
English
My God is always fully pervading everywhere. ||5||
ਇਕਿ ਸੇਵਕ; ਇਕਿ ਭਰਮਿ ਭੁਲਾਏ ॥
eik sevak; ik bharam bhulaae |
Punjabi
ਕਈ ਸੁਆਮੀ ਦੇ ਗੋਲੇ ਹਨ ਅਤੇ ਕਈ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
English
Some are selfless servants, while others wander, deluded by doubt.
ਆਪੇ ਕਰੇ ਹਰਿ; ਆਪਿ ਕਰਾਏ ॥
aape kare har; aap karaae |
Punjabi
ਵਾਹਿਗੁਰੂ ਖੁਦ ਸਭ ਕੁਛ ਕਰਦਾ ਅਤੇ ਖੁਦ ਹੀ ਕਰਵਾਉਂਦਾ ਹੈ।
English
The Lord Himself does, and causes everything to be done.
ਏਕੋ ਵਰਤੈ; ਅਵਰੁ. ਨ ਕੋਇ ॥
eko varatai; avar. na koe |
Punjabi
ਇਕ ਸੁਆਮੀ ਹੀ ਹਰ ਸ਼ੈ ਬਖਸ਼ਦਾ ਹੈ ਅਤੇ ਹੋਰ ਕੋਈ ਨਹੀਂ।
English
The One Lord is all-pervading; there is no other at all.
ਮਨਿ ਰੋਸੁ ਕੀਜੈ; ਜੇ ਦੂਜਾ ਹੋਇ ॥
man ros keejai; je doojaa hoe |
Punjabi
ਆਦਮੀ ਅਪਰਸੰਨਤਾ ਤਾਂ ਮਹਿਸੂਸ ਕਰੇ ਜੇਕਰ ਕੋਈ ਹੋਰ ਹੋਵੇ।
English
The mortal might complain, if there were any other.
ਸਤਿਗੁਰੁ ਸੇਵੇ; ਕਰਣੀ ਸਾਰੀ ॥
satigur seve; karanee saaree |
Punjabi
ਤੂੰ ਆਪਣੇ ਸੱਚੇ ਗੁਰਾਂ ਦੀ ਘਾਲ ਕਮਾ। ਕੇਵਲ ਇਹ ਹੀ ਸ੍ਰੇਸ਼ਟ ਕਰਮ ਹੈ।
English
Serve the True Guru; this is the most excellent action.
ਦਰਿ ਸਾਚੈ; ਸਾਚੇ ਵੀਚਾਰੀ ॥੬॥
dar saachai; saache veechaaree |6|
Punjabi
ਸੱਚੇ ਸਾਈਂ ਦੇ ਦਰਬਾਰ ਅੰਦਰ ਉਹ ਸੱਚੇ ਖਿਆਲ ਕੀਤੇ ਜਾਂਦੇ ਹਨ।
English
In the Court of the True Lord, you shall be judged true. ||6||
ਥਿਤੀ ਵਾਰ ਸਭਿ; ਸਬਦਿ ਸੁਹਾਏ ॥
thitee vaar sabh; sabad suhaae |
Punjabi
ਸਾਰੀਆਂ ਤਿੱਥਾਂ ਅਤੇ ਹਫਤੇ ਦੇ ਦਿਹਾੜੇ ਸੁਹਣੇ ਲੱਗਦੇ ਹਨ ਜੇਕਰ ਇਨਸਾਨ ਨਾਮ ਦਾ ਸਿਮਰਨ ਕਰੇ।
English
All the lunar days, and the days of the week are beautiful, when one contemplates the Shabad.
ਸਤਿਗੁਰੁ ਸੇਵੇ; ਤਾ ਫਲੁ ਪਾਏ ॥
satigur seve; taa fal paae |
Punjabi
ਜੇਕਰ ਬੰਦਾ ਸੱਚੇ ਗੁਰਾਂ ਦੀ ਟਹਿਲ ਕਮਾਵੇ, ਤਦ ਉਹ ਮੇਵੇ ਨੂੰ ਪਰਾਪਤ ਕਰ ਲੈਂਦਾ ਹੈ।
English
If one serves the True Guru, he obtains the fruits of his rewards.
ਥਿਤੀ ਵਾਰ ਸਭਿ; ਆਵਹਿ ਜਾਹਿ ॥
thitee vaar sabh; aaveh jaeh |
Punjabi
ਚੰਦ੍ਰਮਾ ਅਤੇ ਸੂਰਜ ਦੇ ਦਿਹਾੜੇ ਸਮੂਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
English
The omens and days all come and go.
ਗੁਰਸਬਦੁ ਨਿਹਚਲੁ; ਸਦਾ ਸਚਿ ਸਮਾਹਿ ॥
gurasabad nihachal; sadaa sach samaeh |
Punjabi
ਸਦੀਵੀ ਕਾਲਸਥਾਈ ਹੈ ਗੁਰਾਂ ਦਾ ਸ਼ਬਦ, ਜਿਸ ਦੇ ਰਾਹੀਂ ਆਦਮੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
English
But the Word of the Guru's Shabad is eternal and unchanging. Through it, one merges in the True Lord.
ਥਿਤੀ ਵਾਰ ਤਾ; ਜਾ ਸਚਿ ਰਾਤੇ ॥
thitee vaar taa; jaa sach raate |
Punjabi
ਕੇਵਲ ਤਦ ਹੀ ਸਫਲ ਹੁੰਦੇ ਹਨ, ਚੰਦ੍ਰਮਾ ਅਤੇ ਸੂਰਜ ਦੇ ਦਿਹਾੜੇ ਜਦ ਪ੍ਰਾਣੀ ਸੱਚ ਨਾਲ ਰੰਗਿਆ ਜਾਂਦਾ ਹੈ।
English
The days are auspicious, when one is imbued with Truth.
ਬਿਨੁ ਨਾਵੈ; ਸਭਿ ਭਰਮਹਿ ਕਾਚੇ ॥੭॥
bin naavai; sabh bharameh kaache |7|
Punjabi
ਨਾਮ ਦੇ ਬਾਝੋਂ ਸਮੂਹ ਕੂੜੇ ਪੁਰਸ਼ ਜੂਨੀਆਂ ਅੰਦਰ ਭਟਕਦੇ ਹਨ।
English
Without the Name, all the false ones wander deluded. ||7||
ਮਨਮੁਖ ਮਰਹਿ; ਮਰਿ ਬਿਗਤੀ ਜਾਹਿ ॥
manamukh mareh; mar bigatee jaeh |
Punjabi
ਆਪ-ਹੁਦਰੇ ਮਰ ਜਾਂਦੇ ਹਨ ਅਤੇ ਮਰਨ ਮਗਰੋਂ ਮੰਦੀ ਦਸ਼ਾ ਨੂੰ ਪਰਾਪਤ ਹੁੰਦੇ ਹਨ।
English
The self-willed manmukhs die, and dead, they fall into the most evil state.
ਏਕੁ. ਨ ਚੇਤਹਿ; ਦੂਜੈ ਲੋਭਾਹਿ ॥
ek. na cheteh; doojai lobhaeh |
Punjabi
ਇਕ ਸੁਆਮੀ ਦਾ ਉਹ ਸਿਮਰਨ ਨਹੀਂ ਕਰਦੇ ਅਤੇ ਦਵੈਤ-ਭਵ ਨੇ ਉਨ੍ਹਾਂ ਨੂੰ ਲੁਭਾਇਮਾਨ ਕਰ ਲਿਆ ਹੈ।
English
They do not remember the One Lord; they are deluded by duality.
ਅਚੇਤ ਪਿੰਡੀ; ਅਗਿਆਨ ਅੰਧਾਰੁ ॥
achet pinddee; agiaan andhaar |
Punjabi
ਰੂਹਾਨੀ ਬੇਸਮਝੀ ਦੇ ਅਨ੍ਹੇਰੇ ਦੇ ਕਾਰਨ, ਮਨੁੱਖਾਂ ਦੇਹ ਵਿਚਾਰ-ਹੀਣ ਹੋ ਗਈ ਹੈ।
English
The human body is unconscious, ignorant and blind.
ਬਿਨੁ ਸਬਦੈ; ਕਿਉ ਪਾਏ ਪਾਰੁ ॥
bin sabadai; kiau paae paar |
Punjabi
ਨਾਮ ਦੇ ਬਾਝੋਂ ਬੰਦੇ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ?
English
Without the Word of the Shabad, how can anyone cross over?
ਆਪਿ ਉਪਾਏ; ਉਪਾਵਣਹਾਰੁ ॥
aap upaae; upaavanahaar |
Punjabi
ਰਚਨਹਾਰ ਆਪੇ ਹੀ ਜੀਵਾਂ ਨੂੰ ਰਚਦਾ ਹੈ।
English
The Creator Himself creates.
ਆਪੇ ਕੀਤੋਨੁ; ਗੁਰ ਵੀਚਾਰੁ ॥੮॥
aape keeton; gur veechaar |8|
Punjabi
ਉਹ ਖੁਦ ਹੀ ਗੁਰਾਂ ਦੇ ਸ਼ਬਦ ਨੂੰ ਸੋਚਦਾ ਸਮਝਦਾ ਹੈ।
English
He Himself contemplates the Guru's Word. ||8||
ਬਹੁਤੇ ਭੇਖ ਕਰਹਿ; ਭੇਖਧਾਰੀ ॥
bahute bhekh kareh; bhekhadhaaree |
Punjabi
ਸੰਪ੍ਰਦਾਈ, ਘਣੇਰੇ ਧਾਰਮਕ ਬਾਣੇ ਪਹਿਨਦੇ ਹਨ।
English
The religious fanatics wear all sorts of religious robes.
ਭਵਿ ਭਵਿ ਭਰਮਹਿ; ਕਾਚੀ ਸਾਰੀ ॥
bhav bhav bharameh; kaachee saaree |
Punjabi
ਅਣਪੁਗੀ ਨਰਦ ਦੀ ਤਰ੍ਹਾਂ ਉਹ ਭਟਕਦੇ, ਭਟਕਦੇ ਤੇ ਭਟਕਦੇ ਹੀ ਫਿਰਦੇ ਹਨ।
English
They roll around and wander around, like the false dice on the board.
ਐਥੈ ਸੁਖੁ ਨ ਆਗੈ ਹੋਇ ॥
aithai sukh na aagai hoe |
Punjabi
ਇਥੇ ਅਤੇ ਉਥੇ ਉਹ ਆਰਾਮ ਨਹੀਂ ਪਾਉਂਦੇ,
English
They find no peace, here or hereafter.