Ang 841
ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦ ॥
bilaaval mahalaa 3 vaar sat ghar 10 |
Punjabi
ਬਿਲਾਵਲੁ ਤੀਜੀ ਪਾਤਿਸ਼ਾਹੀ। ਸਤ ਦਿਨ।
English
Bilaaval, Third Mehl, The Seven Days, Tenth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ, ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਆਦਿਤ ਵਾਰਿ; ਆਦਿ ਪੁਰਖੁ ਹੈ ਸੋਈ ॥
aadit vaar; aad purakh hai soee |
Punjabi
ਐਤਵਾਰ: ਕੇਵਲ ਉਹ ਹੀ ਪਰਾਪੂਰਬਲਾ ਪ੍ਰਭੂ,
English
Sunday: He, the Lord, is the Primal Being.
ਆਪੇ ਵਰਤੈ; ਅਵਰੁ. ਨ ਕੋਈ ॥
aape varatai; avar. na koee |
Punjabi
ਉਹ ਆਪ ਹੀ ਕਰਨਹਾਰ ਹੈ, ਹੋਰ ਕੋਈ ਹੈ ਹੀ ਨਹੀਂ।
English
He Himself is the Pervading Lord; there is no other at all.
ਓਤਿ ਪੋਤਿ; ਜਗੁ ਰਹਿਆ ਪਰੋਈ ॥
ot pot; jag rahiaa paroee |
Punjabi
ਤਾਣੇ ਪੇਟੇ ਦੀ ਤਰ੍ਹਾਂ, ਉਸ ਨੇ ਆਪਣੇ ਆਪ ਨੂੰ ਸੰਸਾਰ ਦੇ ਅੰਦਰ ਉਣਿਆ ਹੋਇਆ ਹੈ।
English
Through and through, He is woven into the fabric of the world.
ਆਪੇ ਕਰਤਾ; ਕਰੈ ਸੁ ਹੋਈ ॥
aape karataa; karai su hoee |
Punjabi
ਜਿਹੜਾ ਕੁਛ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
English
Whatever the Creator Himself does, that alone happens.
ਨਾਮਿ ਰਤੇ; ਸਦਾ ਸੁਖੁ ਹੋਈ ॥
naam rate; sadaa sukh hoee |
Punjabi
ਨਾਮ ਨਾਲ ਰੰਗੀਜਣ ਦਵਾਰਾ ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।
English
Imbued with the Naam, the Name of the Lord, one is forever in peace.
ਗੁਰਮੁਖਿ ਵਿਰਲਾ. ਬੂਝੈ ਕੋਈ ॥੧॥
guramukh viralaa. boojhai koee |1|
Punjabi
ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।
English
But how rare is the one, who, as Gurmukh, understands this. ||1||
ਹਿਰਦੈ ਜਪਨੀ ਜਪਉ; ਗੁਣਤਾਸਾ ॥
hiradai japanee jpau; gunataasaa |
Punjabi
ਆਪਣੇ ਮਨ ਅੰਦਰ, ਮੈਂ ਨੇਕੀਆਂ ਦੇ ਖਜਾਨੇ ਦੀ ਮਾਲਾ ਫੇਰਦਾ ਹਾਂ।
English
Within my heart, I chant the Chant of the Lord, the treasure of virtue.
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ; ਜਨ ਪਗਿ ਲਗਿ ਧਿਆਵਉ, ਹੋਇ ਦਾਸਨਿ ਦਾਸਾ ॥੧॥ ਰਹਾਉ ॥
har agam agochar aparanpar suaamee; jan pag lag dhiaavau, hoe daasan daasaa |1| rahaau |
Punjabi
ਮੇਰਾ ਵਾਹਿਗੁਰੂ ਅਗਾਧ, ਅਦ੍ਰਿਸ਼ਟ ਅਤੇ ਬੇਅੰਤ ਹੈ, ਸੰਤਾਂ ਦੇ ਚਰਣੀ ਪੈ ਅਤੇ ਸਾਹਿਬ ਦੇ ਗੋਲਿਆਂ ਦਾ ਗੋਲਾ ਬਣ, ਮੈਂ ਉਸ ਦਾ ਸਿਮਰਨ ਕਰਦਾ ਹਾਂ। ਠਹਿਰਾਉ।
English
The Lord, my Lord and Master, is inaccessible, unfathomable and unlimited. Grasping the feet of the Lord's humble servants, I meditate on Him, and become the slave of His slaves. ||1||Pause||
ਸੋਮਵਾਰਿ; ਸਚਿ ਰਹਿਆ ਸਮਾਇ ॥
somavaar; sach rahiaa samaae |
Punjabi
ਸੋਮ: ਸੱਚਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
English
Monday: The True Lord is permeating and pervading.
ਤਿਸ ਕੀ ਕੀਮਤਿ; ਕਹੀ. ਨ ਜਾਇ ॥
tis kee keemat; kahee. na jaae |
Punjabi
ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
English
His value cannot be described.
ਆਖਿ ਆਖਿ; ਰਹੇ ਸਭਿ ਲਿਵ ਲਾਇ ॥
aakh aakh; rahe sabh liv laae |
Punjabi
ਸੁਆਮੀ ਨੂੰ ਬਿਆਨ ਤੇ ਵਰਣਨ ਕਰਨ ਦੁਆਰਾ, ਸਾਰੇ ਉਸ ਵਿੱਚ ਆਪਣੀ ਬਿਰਤੀ ਜੋੜੀ ਰੱਖਦੇ ਹਨ।
English
Talking and speaking about Him, all keep themselves lovingly focused on Him.
ਜਿਸੁ ਦੇਵੈ; ਤਿਸੁ ਪਲੈ ਪਾਇ ॥
jis devai; tis palai paae |
Punjabi
ਨਾਮ ਉਸ ਦੀ ਝੋਲੀ ਵਿੱਚ ਪੈਂਦਾ ਹੈ, ਜਿਸ ਨੂੰ ਸੁਆਮੀ ਇਸ ਦੀ ਬਖਸ਼ਿਸ਼ ਕਰਦਾ ਹੈ।
English
Devotion falls into the laps of those whom He so blesses.
ਅਗਮ ਅਗੋਚਰੁ; ਲਖਿਆ ਨ ਜਾਇ ॥
agam agochar; lakhiaa na jaae |
Punjabi
ਮੇਰਾ ਮਾਲਕ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਅਤੇ ਵੇਖਿਆ ਨਹੀਂ ਜਾ ਸਕਦਾ।
English
He is inaccessible and unfathomable; He cannot be seen.
ਗੁਰ ਕੈ ਸਬਦਿ; ਹਰਿ ਰਹਿਆ ਸਮਾਇ ॥੨॥
gur kai sabad; har rahiaa samaae |2|
Punjabi
ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਸਾਰੇ ਵਿਆਪਕ ਵੇਖਿਆ ਜਾਂਦਾ ਹੈ।
English
Through the Word of the Guru's Shabad, the Lord is seen to be permeating and pervading everywhere. ||2||
ਮੰਗਲਿ; ਮਾਇਆ ਮੋਹੁ ਉਪਾਇਆ ॥
mangal; maaeaa mohu upaaeaa |
Punjabi
ਮੰਗਲਵਾਰ: ਪ੍ਰਭੂ ਨੇ ਆਪ ਹੀ ਸੰਸਾਰੀ ਪਦਾਰਥਾਂ ਦੀ ਮੁਹੱਬਤ ਉਤਪੰਨ ਕੀਤੀ ਹੈ।
English
Tuesday: The Lord created love and attachment to Maya.
ਆਪੇ; ਸਿਰਿ ਸਿਰਿ ਧੰਧੈ ਲਾਇਆ ॥
aape; sir sir dhandhai laaeaa |
Punjabi
ਉਸ ਨੇ ਆਪ ਹੀ ਸਾਰਿਆਂ ਇਨਸਾਨਾਂ ਨੂੰ ਆਪਣੇ ਕੰਮੀ ਕਾਜੀ ਜੋੜਿਆ ਹੋਇਆ ਹੈ।
English
He Himself has enjoined each and every being to their tasks.
ਆਪਿ ਬੁਝਾਏ; ਸੋਈ ਬੂਝੈ ॥
aap bujhaae; soee boojhai |
Punjabi
ਕੇਵਲ ਉਹ ਹੀ ਉਸ ਨੂੰ ਸਮਝਦਾ ਹੈ, ਜਿਸ ਨੂੰ ਉਹ ਖੁਦ ਦਰਸਾਉਂਦਾ ਹੈ।
English
He alone understands, whom the Lord causes to understand.
ਗੁਰ ਕੈ ਸਬਦਿ; ਦਰੁ ਘਰੁ ਸੂਝੈ ॥
gur kai sabad; dar ghar soojhai |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਾਣੀ ਆਪਣੇ ਘਰ-ਬਾਰ ਨੂੰ ਸਮਝ ਲੈਂਦਾ ਹੈ।
English
Through the Word of the Guru's Shabad, one understands his heart and home.
ਪ੍ਰੇਮ ਭਗਤਿ ਕਰੇ; ਲਿਵ ਲਾਇ ॥
prem bhagat kare; liv laae |
Punjabi
ਤਦ ਉਹ ਪਿਆਰ ਨਾਲ ਪ੍ਰਭੂ ਦੀ ਅਨੁਰਾਗੀ ਸੇਵਾ ਕਰਦਾ ਹੈ,
English
He worships the Lord in loving devotion.
ਹਉਮੈ ਮਮਤਾ; ਸਬਦਿ ਜਲਾਇ ॥੩॥
haumai mamataa; sabad jalaae |3|
Punjabi
ਅਤੇ ਆਪਣੀ ਹੰਗਤਾ ਅਤੇ ਅਪਣੱਤ ਨੂੰ ਨਾਮ ਨਾਲ ਸਾੜ ਸੁਟਦਾ ਹੈ।
English
His egotism and self-conceit are burnt away by the Shabad. ||3||
ਬੁਧਵਾਰਿ; ਆਪੇ ਬੁਧਿ ਸਾਰੁ ॥
budhavaar; aape budh saar |
Punjabi
ਬੁੱਧਵਾਰ: ਪ੍ਰਭੂ ਆਪ ਹੀ ਇਨਸਾਨ ਨੂੰ ਸਰੇਸ਼ਟ ਸਮਝ ਪਰਦਾਨ ਕਰਦਾ ਹੈ।
English
Wednesday: He Himself bestows sublime understanding.
ਗੁਰਮੁਖਿ ਕਰਣੀ; ਸਬਦੁ ਵੀਚਾਰੁ ॥
guramukh karanee; sabad veechaar |
Punjabi
ਗੁਰਾਂ ਦੀ ਰਹਿਮਤ ਸਕਦਾ, ਤਦ ਉਹ ਚੰਗੇ ਅਮਲ ਕਮਾਉਂਦਾ ਅਤੇ ਨਾਮ ਦਾ ਸਿਮਰਨ ਕਰਦਾ ਹੈ।
English
The Gurmukh does good deeds, and contemplates the Word of the Shabad.
ਨਾਮਿ ਰਤੇ; ਮਨੁ ਨਿਰਮਲੁ ਹੋਇ ॥
naam rate; man niramal hoe |
Punjabi
ਨਾਮ ਦੇ ਨਾਲ ਰੰਗੀਜਣ ਦੁਆਰਾ ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ।
English
Imbued with the Naam, the Name of the Lord, the mind become pure and immaculate.
ਹਰਿ ਗੁਣ ਗਾਵੈ; ਹਉਮੈ ਮਲੁ ਖੋਇ ॥
har gun gaavai; haumai mal khoe |
Punjabi
ਉਹ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਆਪਣੀ ਹੰਗਤਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।
English
He sings the Glorious Glorious Praises of the Lord, and washes off the filth of egotism.
ਦਰਿ ਸਚੈ; ਸਦ ਸੋਭਾ ਪਾਏ ॥
dar sachai; sad sobhaa paae |
Punjabi
ਸਾਈਂ ਦੀ ਸੱਚੀ ਦਰਗਾਹ ਅੰਦਰ ਉਹ ਹਮੇਸ਼ਾਂ ਪ੍ਰਭਤਾ ਪਾਉਂਦਾ ਹੈ।
English
In the Court of the True Lord, he obtains lasting glory.
ਨਾਮਿ ਰਤੇ; ਗੁਰ ਸਬਦਿ ਸੁਹਾਏ ॥੪॥
naam rate; gur sabad suhaae |4|
Punjabi
ਨਾਮ ਨਾਲ ਰੰਗੀਜ, ਉਹ ਗੁਰ-ਸ਼ਬਦ ਨਾਲ ਸੁਭਾਇਮਾਨ ਹੁੰਦਾ ਹੈ।
English
Imbued with the Naam, he is embellished with the Word of the Guru's Shabad. ||4||
ਲਾਹਾ ਨਾਮੁ ਪਾਏ; ਗੁਰ ਦੁਆਰਿ ॥
laahaa naam paae; gur duaar |
Punjabi
ਨਾਮ ਦਾ ਲਾਭ ਗੁਰਾਂ ਦੇ ਦਰ ਦੇ ਰਾਹੀਂ ਪਰਾਪਤ ਹੁੰਦਾ ਹੈ।
English
The profit of the Naam is obtained through the Door of the Guru.
ਆਪੇ ਦੇਵੈ ਦੇਵਣਹਾਰੁ ॥
aape devai devanahaar |
Punjabi
ਦੇਣ ਵਾਲਾ ਸੁਆਮੀ ਖੁਦ ਹੀ ਬੰਦੇ ਨੂੰ ਇਸ ਦੀ ਦਾਤ ਦਿੰਦਾ ਹੈ।
English
The Great Giver Himself gives it.
ਜੋ ਦੇਵੈ; ਤਿਸ ਕਉ ਬਲਿ ਜਾਈਐ ॥
jo devai; tis kau bal jaaeeai |
Punjabi
ਜਿਹੜਾ ਇਸ ਤਰ੍ਹਾਂ ਦਿੰਦਾ ਹੈ, ਉਸ ਉਤੋਂ ਸਦਕੇ ਜਾਂਦਾ ਹਾਂ।
English
I am a sacrifice to the One who gives it.
ਗੁਰ ਪਰਸਾਦੀ; ਆਪੁ ਗਵਾਈਐ ॥
gur parasaadee; aap gavaaeeai |
Punjabi
ਗੁਰਾਂ ਦੀ ਦਇਆ ਦੁਆਰਾ, ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
English
By Guru's Grace, self-conceit is eradicated.
ਨਾਨਕ. ਨਾਮੁ ਰਖਹੁ ਉਰ ਧਾਰਿ ॥
naanak. naam rakhahu ur dhaar |
Punjabi
ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।
English
O Nanak, enshrine the Naam within your heart.
ਦੇਵਣਹਾਰੇ ਕਉ ਜੈਕਾਰੁ ॥੫॥
devanahaare kau jaikaar |5|
Punjabi
ਦਾਤਾਰ ਪ੍ਰਭੂ ਨੂੰ ਮੈਂ ਸਨਿਮਰ ਪ੍ਰਣਾਮ ਕਰਦਾ ਹਾਂ।
English
I celebrate the victory of the Lord, the Great Giver. ||5||
ਵੀਰਵਾਰਿ; ਵੀਰ ਭਰਮਿ ਭੁਲਾਏ ॥
veeravaar; veer bharam bhulaae |
Punjabi
ਵੀਰਵਾਰ: ਬਵੰਜਾਂ, ਹਨੂਮਾਨ ਆਦਿ, ਯੋਧੇ ਸੰਦੇਹ ਅੰਦਰ ਗੁੰਮਰਾਹ ਹੋਏ ਹੋਏ ਹਨ।
English
Thursday: The fifty-two warriors were deluded by doubt.
ਪ੍ਰੇਤ ਭੂਤ ਸਭਿ; ਦੂਜੈ ਲਾਏ ॥
pret bhoot sabh; doojai laae |
Punjabi
ਸਾਰੇ ਜਿੰਨ ਅਤੇ ਭੂਤ ਹੋਰਸ ਨਾਲ ਜੁੜੇ ਹੋਏ ਹਨ।
English
All the goblins and demons are attached to duality.
ਆਪਿ ਉਪਾਏ; ਕਰਿ ਵੇਖੈ ਵੇਕਾ ॥
aap upaae; kar vekhai vekaa |
Punjabi
ਖੁਦ ਹੀ ਸਾਰਿਆਂ ਨੂੰ ਰਚ ਕੇ ਸੁਆਮੀ ਉਨ੍ਹਾਂ ਨੂੰ ਉਨ੍ਹਾਂ ਦੇ ਅਲਹਿਦਾਪਣ ਵਿੱਚ ਦੇਖਦਾ ਹੈ।
English
God Himself created them, and sees each one distinct.
ਸਭਨਾ ਕਰਤੇ; ਤੇਰੀ ਟੇਕਾ ॥
sabhanaa karate; teree ttekaa |
Punjabi
ਹੇ ਮੇਰੇ ਸਿਰਜਣਹਾਰ ਸਾਰਿਆ ਨੂੰ ਤੇਰਾ ਹੀ ਆਸਰਾ ਹੈ।
English
O Creator Lord, You are the Support of all.
ਜੀਅ ਜੰਤ; ਤੇਰੀ ਸਰਣਾਈ ॥
jeea jant; teree saranaaee |
Punjabi
ਪ੍ਰਾਣੀ ਤੇ ਜੀਵ-ਜੰਤੂ ਆਦਿ ਤੇਰੀ ਪਨਾਹ ਹੇਠਾਂ ਹਨ।
English
The beings and creatures are under Your protection.
ਸੋ ਮਿਲੈ; ਜਿਸੁ ਲੈਹਿ ਮਿਲਾਈ ॥੬॥
so milai; jis laihi milaaee |6|
Punjabi
ਕੇਵਲ ਉਹ ਹੀ ਤੈਨੂੰ ਮਿਲਦਾ ਹੈ, ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਉਂਦਾ ਹੈ।
English
He alone meets You, whom You Yourself meet. ||6||
ਸੁਕ੍ਰਵਾਰਿ; ਪ੍ਰਭੁ ਰਹਿਆ ਸਮਾਈ ॥
sukravaar; prabh rahiaa samaaee |
Punjabi
ਸ਼ੁਕਵਾਰ: ਮੇਰਾ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ।
English
Friday: God is permeating and pervading everywhere.
ਆਪਿ ਉਪਾਇ; ਸਭ ਕੀਮਤਿ ਪਾਈ ॥
aap upaae; sabh keemat paaee |
Punjabi
ਖੁਦ ਸਾਰਿਆਂ ਨੂੰ ਰਚ ਕੇ, ਸੁਆਮੀ ਹਰ ਇਕਸ ਦਾ ਮੁੱਲ ਪਾਉਂਦਾ ਹੈ।
English
He Himself created all, and appraises the value of all.
ਗੁਰਮੁਖਿ ਹੋਵੈ; ਸੁ ਕਰੈ ਬੀਚਾਰੁ ॥
guramukh hovai; su karai beechaar |
Punjabi
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ; ਉਹ ਸਾਹਿਬ ਦਾ ਸਿਮਰਨ ਧਾਰਨ ਕਰਦਾ ਹੈ।
English
One who become Gurmukh, contemplates the Lord.
ਸਚੁ ਸੰਜਮੁ; ਕਰਣੀ ਹੈ ਕਾਰ ॥
sach sanjam; karanee hai kaar |
Punjabi
ਉਹ ਸੱਚ ਅਤੇ ਪ੍ਰਹੇਜ਼ਗਾਰੀ ਦੇ ਕਰਮ ਕਮਾਉਂਦਾ ਹੈ।
English
He practices truth and self-restraint.
ਵਰਤੁ ਨੇਮੁ; ਨਿਤਾਪ੍ਰਤਿ ਪੂਜਾ ॥
varat nem; nitaaprat poojaa |
Punjabi
ਸਾਰੇ ਵਰਤ, ਧਾਰਮਕ ਸੰਸਕਾਰ ਅਤੇ ਹਰ ਰੋਜ਼ ਦੀਆਂ ਉਪਾਸ਼ਨਾਵਾਂ,
English
Without genuine understanding, all fasts,
ਬਿਨੁ ਬੂਝੇ; ਸਭੁ ਭਾਉ ਹੈ ਦੂਜਾ ॥੭॥
bin boojhe; sabh bhaau hai doojaa |7|
Punjabi
ਸੁਆਮੀ ਨੂੰ ਸਮਝ ਦੇ ਬਗੈਰ, ਬੰਦੇ ਨੂੰ ਹੋਰਸ ਦੀ ਪ੍ਰੀਤ ਵੱਲ ਲੈਂ ਜਾਂਦੀਆਂ ਹਨ।
English
Religious rituals and daily worship services lead only to the love of duality. ||7||
ਛਨਿਛਰਵਾਰਿ; ਸਉਣ ਸਾਸਤ ਬੀਚਾਰੁ ॥
chhanichharavaar; saun saasat beechaar |
Punjabi
ਸਨਿਚਰਵਾਰ: ਚੰਗੇ ਸ਼ਗਨ ਅਤੇ ਸ਼ਾਸਤਰ ਸੋਚਣੇ ਤੇ ਵਿਚਾਰਨੇ,
English
Saturday: Contemplating good omens and the Shaastras,
ਹਉਮੈ ਮੇਰਾ; ਭਰਮੈ ਸੰਸਾਰੁ ॥
haumai meraa; bharamai sansaar |
Punjabi
ਇਨ੍ਹਾਂ ਅਤੇ ਹੰਕਾਰ ਤੇ ਖੁਦੀ ਅੰਦਰ ਦੁਨੀਆਂ ਭਟਕ ਰਹੀ ਹੈ।
English
in egotism and self-conceit, the world wanders in delusion.
ਮਨਮੁਖੁ ਅੰਧਾ; ਦੂਜੈ ਭਾਇ ॥
manamukh andhaa; doojai bhaae |
Punjabi
ਅੰਨ੍ਹਾ ਅਧਰਮੀ ਹੋਰਸ ਦੇ ਪਿਆਰ ਅੰਦਰ ਗੁਲਤਾਨ ਹੋਇਆ ਹੋਇਆ ਹੈ,
English
The blind, self-willed manmukh in engrossed in the love of duality.
ਜਮ ਦਰਿ ਬਾਧਾ; ਚੋਟਾ ਖਾਇ ॥
jam dar baadhaa; chottaa khaae |
Punjabi
ਅਤੇ ਮੌਤ ਦੇ ਦਰਵਾਜੇ ਉਤੇ ਬੱਝਿਆ ਹੋਇਆ ਸੱਟਾਂ ਸਹਾਰਦਾ ਹੈ।
English
Bound and gagged at death's door, he is beaten and punished.
ਗੁਰ ਪਰਸਾਦੀ; ਸਦਾ ਸੁਖੁ ਪਾਏ ॥
gur parasaadee; sadaa sukh paae |
Punjabi
ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ।
English
By Guru's Grace, one finds lasting peace.
ਸਚੁ ਕਰਣੀ; ਸਾਚਿ ਲਿਵ ਲਾਏ ॥੮॥
sach karanee; saach liv laae |8|
Punjabi
ਉਹ ਸੱਚੇ ਕਰਮ ਕਮਾਉਂਦਾ ਹੈ ਅਤੇ ਸੱਚ ਨੂੰ ਪਿਆਰ ਕਰਦਾ ਹੈ।
English
He practices Truth, and lovingly focuses on the Truth. ||8||
ਸਤਿਗੁਰੁ ਸੇਵਹਿ; ਸੇ ਵਡਭਾਗੀ ॥
satigur seveh; se vaddabhaagee |
Punjabi
ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
English
Those who serve the True Guru are very fortunate.
ਹਉਮੈ ਮਾਰਿ; ਸਚਿ ਲਿਵ ਲਾਗੀ ॥
haumai maar; sach liv laagee |
Punjabi
ਆਪਣੀ ਹੰਗਤਾ ਨੂੰ ਮਾਰ ਕੇ, ਉਹ ਸੱਚੇ ਸੁਆਮੀ ਨਾਲ ਪ੍ਰੀਤ ਪਾਉਂਦੇ ਹਨ।
English
Conquering their ego, they embrace love for the True Lord.
ਤੇਰੈ ਰੰਗਿ ਰਾਤੇ; ਸਹਜਿ ਸੁਭਾਇ ॥
terai rang raate; sehaj subhaae |
Punjabi
ਤੇਰੀ ਪ੍ਰੀਤ ਨਾਲ, ਹੇ ਸਾਈਂ! ਉਹ ਸੁਭਾਵਕ ਹੀ ਰੰਗੇ ਹੋਏ ਹਨ।
English
They are automatically imbued with Your Love, O Lord.