Ekam
Guru Granth Sahib

Ang 845

Ang 845 · Line 1

ਭਗਤਿ ਵਛਲੁ ਹਰਿ ਨਾਮੁ ਹੈ; ਗੁਰਮੁਖਿ ਹਰਿ ਲੀਨਾ ਰਾਮ ॥

bhagat vachhal har naam hai; guramukh har leenaa raam |

Punjabi

ਸੁਆਮੀ ਵਾਹਿਗੁਰੂ ਦਾ ਨਾਮ ਉਸ ਦੇ ਅਨੁਰਾਗੀਆਂ ਦੀ ਢਾਲ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The Name of the Lord is the Lover of His devotees; the Gurmukhs attain the Lord.

Dr. Sant Singh Khalsa (Shabad OS, CC BY-SA)
Ang 845 · Line 2

ਬਿਨੁ ਹਰਿ ਨਾਮ. ਨ ਜੀਵਦੇ; ਜਿਉ ਜਲ ਬਿਨੁ ਮੀਨਾ ਰਾਮ ॥

bin har naam. na jeevade; jiau jal bin meenaa raam |

Punjabi

ਪਾਣੀ ਦੇ ਬਗੈਰ ਮੱਛੀ ਦੀ ਤਰ੍ਹਾਂ, ਉਹ ਪ੍ਰਭੂ ਦੇ ਨਾਮ ਦੇ ਬਗੈਰ ਜੀਉ ਨਹੀਂ ਸਕਦੇ।

Bhai Manmohan Singh (Shabad OS, CC BY-SA)

English

Without the Name of the Lord, they cannot even live, like the fish without water.

Dr. Sant Singh Khalsa (Shabad OS, CC BY-SA)
Ang 845 · Line 3

ਸਫਲ ਜਨਮੁ ਹਰਿ ਪਾਇਆ; ਨਾਨਕ. ਪ੍ਰਭਿ ਕੀਨਾ ਰਾਮ ॥੪॥੧॥੩॥

safal janam har paaeaa; naanak. prabh keenaa raam |4|1|3|

Punjabi

ਵਾਹਿਗੁਰੂ ਨਾਲ ਮਿਲ ਕੇ ਮੇਰਾ ਜੀਵਨ ਫਲਦਾਇਕ ਹੋ ਗਿਆ ਹੈ। ਸੁਆਮੀ ਨੇ ਆਪੇ ਹੀ ਮੈਨੂੰ ਸੰਪੂਰਨ ਕੀਤਾ ਹੈ।

Bhai Manmohan Singh (Shabad OS, CC BY-SA)

English

Finding the Lord, my life has become fruitful; O Nanak, the Lord God has fulfilled me. ||4||1||3||

Dr. Sant Singh Khalsa (Shabad OS, CC BY-SA)
Ang 845 · Line 4

ਬਿਲਾਵਲੁ ਮਹਲਾ ੪ ਸਲੋਕੁ ॥

bilaaval mahalaa 4 salok |

Punjabi

ਬਿਲਾਵਲ ਚੌਥੀ ਪਾਤਿਸ਼ਾਹੀ। ਸਲੋਕ।

Bhai Manmohan Singh (Shabad OS, CC BY-SA)

English

Bilaaval, Fourth Mehl, Salok:

Dr. Sant Singh Khalsa (Shabad OS, CC BY-SA)
Ang 845 · Line 5

ਹਰਿ ਪ੍ਰਭੁ ਸਜਣੁ ਲੋੜਿ ਲਹੁ; ਮਨਿ ਵਸੈ ਵਡਭਾਗੁ ॥

har prabh sajan lorr lahu; man vasai vaddabhaag |

Punjabi

ਸੁਆਮੀ ਵਾਹਿਗੁਰੂ ਆਪਣੇ ਮਿਤ੍ਰ ਦੀ ਭਾਲ ਕਰ। ਪਰਮ ਚੰਗੇ ਨਸੀਬਾਂ ਰਾਹੀਂ ਉਹ ਚਿੱਤ ਅੰਦਰ ਟਿਕਦਾ ਹੈ।

Bhai Manmohan Singh (Shabad OS, CC BY-SA)

English

Seek out the Lord God, your only true Friend. He shall dwell in your mind, by great good fortune.

Dr. Sant Singh Khalsa (Shabad OS, CC BY-SA)
Ang 845 · Line 6

ਗੁਰਿ ਪੂਰੈ ਵੇਖਾਲਿਆ; ਨਾਨਕ. ਹਰਿ ਲਿਵ ਲਾਗੁ ॥੧॥

gur poorai vekhaaliaa; naanak. har liv laag |1|

Punjabi

ਪੂਰਨ ਗੁਰਦੇਵ ਜੀ, ਹੇ ਨਾਨਕ! ਤੇਰਾ ਪ੍ਰਭੂ ਨਾਲ ਪਿਆਰ ਪਾ ਦੇਣਗੇ ਅਤੇ ਮੈਨੂੰ ਉਸ ਦਾ ਦੀਦਾਰ ਕਰਵਾ ਦੇਣਗੇ। ਛੰਤ।

Bhai Manmohan Singh (Shabad OS, CC BY-SA)

English

The True Guru shall reveal Him to you; O Nanak, lovingly focus yourself on the Lord. ||1||

Dr. Sant Singh Khalsa (Shabad OS, CC BY-SA)
Ang 845 · Line 7

ਛੰਤ ॥

chhant |

Punjabi

ਛੰਤ।

Bhai Manmohan Singh (Shabad OS, CC BY-SA)

English

Chhant:

Dr. Sant Singh Khalsa (Shabad OS, CC BY-SA)
Ang 845 · Line 8

ਮੇਰਾ ਹਰਿ ਪ੍ਰਭੁ ਰਾਵਣਿ ਆਈਆ; ਹਉਮੈ ਬਿਖੁ ਝਾਗੇ ਰਾਮ ॥

meraa har prabh raavan aaeea; haumai bikh jhaage raam |

Punjabi

ਹੰਕਾਰ ਦੀ ਜ਼ਹਿਰ ਨੂੰ ਨਵਿਰਤ ਕਰ ਕੇ, ਪਤਨੀ ਆਪਣੇ ਸੁਆਮੀ ਮਾਲਕ ਨੂੰ ਮਾਣਨ ਲਈ ਆਈ ਹੈ।

Bhai Manmohan Singh (Shabad OS, CC BY-SA)

English

The soul-bride has come to ravish and enjoy her Lord God, after eradicating the poison of egotism.

Dr. Sant Singh Khalsa (Shabad OS, CC BY-SA)
Ang 845 · Line 9

ਗੁਰਮਤਿ ਆਪੁ ਮਿਟਾਇਆ; ਹਰਿ ਹਰਿ ਲਿਵ ਲਾਗੇ ਰਾਮ ॥

guramat aap mittaaeaa; har har liv laage raam |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੇ ਆਪਣੇ ਆਪੇ ਨੂੰ ਮੇਟ ਦਿੱਤਾ ਹੈ, ਆਪਣੇ ਸੁਆਮੀ ਮਾਲਕ ਨਾਲ ਇਕਸੁਰ ਹੋ ਗਈ ਹੈ।

Bhai Manmohan Singh (Shabad OS, CC BY-SA)

English

Following the Guru's Teachings, she has eliminated her self-conceit; she is lovingly attuned to her Lord, Har, Har.

Dr. Sant Singh Khalsa (Shabad OS, CC BY-SA)
Ang 845 · Line 10

ਅੰਤਰਿ ਕਮਲੁ ਪਰਗਾਸਿਆ; ਗੁਰ ਗਿਆਨੀ ਜਾਗੇ ਰਾਮ ॥

antar kamal paragaasiaa; gur giaanee jaage raam |

Punjabi

ਉਸ ਦਾ ਦਿਲ ਕੰਵਲ ਪ੍ਰਫੁਲਤ ਹੋ ਗਿਆ ਹੈ ਅਤੇ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵੀਚਾਰ ਉਸ ਅੰਦਰ ਜਾਗ ਪਈ ਹੈ।

Bhai Manmohan Singh (Shabad OS, CC BY-SA)

English

Her heart-lotus deep within has blossomed forth, and through the Guru, spiritual wisdom has been awakened within her.

Dr. Sant Singh Khalsa (Shabad OS, CC BY-SA)
Ang 845 · Line 11

ਜਨ ਨਾਨਕ. ਹਰਿ ਪ੍ਰਭੁ ਪਾਇਆ; ਪੂਰੈ ਵਡਭਾਗੇ ਰਾਮ ॥੧॥

jan naanak. har prabh paaeaa; poorai vaddabhaage raam |1|

Punjabi

ਪੂਰਨ ਭਾਗਾਂ ਵਾਲਾ ਹੈ ਗੋਲਾ ਨਾਨਕ, ਜਿਸ ਨੇ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Servant Nanak has found the Lord God, by perfect, great good fortune. ||1||

Dr. Sant Singh Khalsa (Shabad OS, CC BY-SA)
Ang 845 · Line 12

ਹਰਿ ਪ੍ਰਭੁ ਹਰਿ ਮਨਿ ਭਾਇਆ; ਹਰਿ ਨਾਮਿ ਵਧਾਈ ਰਾਮ ॥

har prabh har man bhaaeaa; har naam vadhaaee raam |

Punjabi

ਵਾਹਿਗੁਰੂ ਸੁਆਮੀ ਮਾਲਕ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਮੈਂ ਪਰਮ ਪ੍ਰਸਨ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

The Lord, the Lord God, is pleasing to her mind; the Lord's Name resounds within her.

Dr. Sant Singh Khalsa (Shabad OS, CC BY-SA)
Ang 845 · Line 13

ਗੁਰਿ ਪੂਰੈ ਪ੍ਰਭੁ ਪਾਇਆ; ਹਰਿ ਹਰਿ ਲਿਵ ਲਾਈ ਰਾਮ ॥

gur poorai prabh paaeaa; har har liv laaee raam |

Punjabi

ਆਪਣੇ ਪੂਰਨ ਗੁਰਾਂ ਦੇ ਰਾਹੀਂ ਮੈਂ ਸਾਹਿਬ ਨੂੰ ਪਾ ਲਿਆ ਹੈ ਅਤੇ ਮੇਰੀ ਸੁਆਮੀ ਵਾਹਿਗੁਰੂ ਨਾਲ ਪ੍ਰੀਤ ਪੈ ਗਈ ਹੈ।

Bhai Manmohan Singh (Shabad OS, CC BY-SA)

English

Through the Perfect Guru, God is obtained; she is lovingly focused on the Lord, Har, Har.

Dr. Sant Singh Khalsa (Shabad OS, CC BY-SA)
Ang 845 · Line 14

ਅਗਿਆਨੁ ਅੰਧੇਰਾ ਕਟਿਆ; ਜੋਤਿ ਪਰਗਟਿਆਈ ਰਾਮ ॥

agiaan andheraa kattiaa; jot paragattiaaee raam |

Punjabi

ਮੇਰਾ ਬੇ-ਸਮਝੀ ਦਾ ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਰੱਬੀ ਨੂਰ ਮੇਰੇ ਤੇ ਨਾਜ਼ਲ ਹੋ ਗਿਆ ਹੈ।

Bhai Manmohan Singh (Shabad OS, CC BY-SA)

English

The darkness of ignorance is dispelled, and the Divine Light radiantly shines forth.

Dr. Sant Singh Khalsa (Shabad OS, CC BY-SA)
Ang 845 · Line 15

ਜਨ ਨਾਨਕ. ਨਾਮੁ ਅਧਾਰੁ ਹੈ; ਹਰਿ ਨਾਮਿ ਸਮਾਈ ਰਾਮ ॥੨॥

jan naanak. naam adhaar hai; har naam samaaee raam |2|

Punjabi

ਨੌਕਰ ਨਾਨਕ ਨੂੰ ਨਾਮ ਦਾ ਹੀ ਆਸਰਾ ਹੈ ਅਤੇ ਸਾਈਂ ਦੇ ਨਾਮ ਅੰਦਰ ਹੀ ਉਹ ਲੀਨ ਹੁੰਦਾ ਹੈ।

Bhai Manmohan Singh (Shabad OS, CC BY-SA)

English

The Naam, the Name of the Lord, is Nanak's only Support; he merges into the Lord's Name. ||2||

Dr. Sant Singh Khalsa (Shabad OS, CC BY-SA)
Ang 845 · Line 16

ਧਨ. ਹਰਿ ਪ੍ਰਭਿ ਪਿਆਰੈ ਰਾਵੀਆ; ਜਾਂ ਹਰਿ ਪ੍ਰਭ ਭਾਈ ਰਾਮ ॥

dhan. har prabh piaarai raaveea; jaan har prabh bhaaee raam |

Punjabi

ਪ੍ਰੀਤਮ ਵਾਹਿਗਰੂ ਸੁਆਮੀ ਪਤਨੀ ਨੂੰ ਮਾਣਦਾ ਹੈ, ਜਦ ਉਹ ਵਾਹਿਗੁਰੂ ਸੁਆਮੀ ਉਸ ਨਾਲ ਪ੍ਰਸੰਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The soul-bride is ravished and enjoyed by her Beloved Lord God, when the Lord God is pleased with her.

Dr. Sant Singh Khalsa (Shabad OS, CC BY-SA)
Ang 845 · Line 17

ਅਖੀ. ਪ੍ਰੇਮ ਕਸਾਈਆ; ਜਿਉ ਬਿਲਕ ਮਸਾਈ, ਰਾਮ ॥

akhee. prem kasaaeea; jiau bilak masaaee, raam |

Punjabi

ਮੇਰੇ ਨੇਤ੍ਰ ਪ੍ਰਭੂ ਦੀ ਪ੍ਰੀਤ ਵੱਲ ਐਉਂ ਖਿਚੇ ਹੋਏ ਹਨ, ਜਿਸ ਤਰ੍ਹਾਂ ਬਿੱਲੀ ਦੇ ਚੂਹੇ ਵੱਲ।

Bhai Manmohan Singh (Shabad OS, CC BY-SA)

English

My eyes are drawn to His Love, like the cat to the mouse.

Dr. Sant Singh Khalsa (Shabad OS, CC BY-SA)
Ang 845 · Line 18

ਗੁਰਿ ਪੂਰੈ. ਹਰਿ ਮੇਲਿਆ; ਹਰਿ ਰਸਿ ਆਘਾਈ ਰਾਮ ॥

gur poorai. har meliaa; har ras aaghaaee raam |

Punjabi

ਪੂਰਨ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਸੁਆਮੀ ਦੇ ਅੰਮ੍ਰਿਤ ਨਾਲ ਮੈਂ ਰੱਜ ਗਿਆ ਹਾਂ।

Bhai Manmohan Singh (Shabad OS, CC BY-SA)

English

The Perfect Guru has united me with the Lord; I am satisfied by the subtle essence of the Lord.

Dr. Sant Singh Khalsa (Shabad OS, CC BY-SA)
Ang 845 · Line 19

ਜਨ ਨਾਨਕ. ਨਾਮਿ ਵਿਗਸਿਆ; ਹਰਿ ਹਰਿ ਲਿਵ ਲਾਈ ਰਾਮ ॥੩॥

jan naanak. naam vigasiaa; har har liv laaee raam |3|

Punjabi

ਗੋਲਾ ਨਾਨਕ ਨਾਮ ਦੇ ਰਾਹੀਂ ਪ੍ਰਸੰਨ ਹੋ ਗਿਆ ਹੈ ਅਤੇ ਰੱਬ ਦੇ ਨਾਮ ਨਾਲ ਹੀ ਉਸ ਨੇ ਪਿਆਰ ਪਾਇਆ ਹੈ।

Bhai Manmohan Singh (Shabad OS, CC BY-SA)

English

Servant Nanak blossoms forth in the Naam, the Name of the Lord; he is lovingly attuned to the Lord, Har, Har. ||3||

Dr. Sant Singh Khalsa (Shabad OS, CC BY-SA)
Ang 845 · Line 20

ਹਮ ਮੂਰਖ ਮੁਗਧ ਮਿਲਾਇਆ; ਹਰਿ ਕਿਰਪਾ ਧਾਰੀ ਰਾਮ ॥

ham moorakh mugadh milaaeaa; har kirapaa dhaaree raam |

Punjabi

ਵਾਹਿਗੁਰੂ ਨੇ ਆਪਣੀ ਰਹਿਮਤ ਕੀਤੀ ਹੈ ਅਤੇ ਮੈਂ ਬੇਵਕੂਫ ਤੇ ਬੁੱਧੂ ਨੂੰ ਆਪਣੇ ਨਾਲ ਮਿਲਾ ਲਿਆ ਹੈ।

Bhai Manmohan Singh (Shabad OS, CC BY-SA)

English

I am a fool and an idiot, but the Lord showered me with His Mercy, and united me with Himself.

Dr. Sant Singh Khalsa (Shabad OS, CC BY-SA)
Ang 845 · Line 21

ਧਨੁ ਧੰਨੁ ਗੁਰੂ ਸਾਬਾਸਿ ਹੈ; ਜਿਨਿ ਹਉਮੈ ਮਾਰੀ ਰਾਮ ॥

dhan dhan guroo saabaas hai; jin haumai maaree raam |

Punjabi

ਵਾਹ, ਵਾਹ ਹਨ ਮੁਬਾਰਕ ਗੁਰਦੇਵ ਜੀ, ਜਿਨ੍ਹਾਂ ਨੇ ਮੇਰੇ ਅੰਦਰੋਂ ਹੰਕਾਰ ਮਾਰ ਮੁਕਾਇਆ ਹੈ!

Bhai Manmohan Singh (Shabad OS, CC BY-SA)

English

Blessed, blessed is the most wonderful Guru, who has conquered egotism.

Dr. Sant Singh Khalsa (Shabad OS, CC BY-SA)
Ang 845 · Line 22

ਜਿਨੑ ਵਡਭਾਗੀਆ ਵਡਭਾਗੁ ਹੈ; ਹਰਿ ਹਰਿ ਉਰ ਧਾਰੀ ਰਾਮ ॥

jina vaddabhaageea vaddabhaag hai; har har ur dhaaree raam |

Punjabi

ਪਰਮ ਚੰਗੇ ਨਸੀਬਾਂ ਵਾਲੇ, ਜਿਨ੍ਹਾਂ ਦੀ ਸਰੇਸ਼ਟ ਪ੍ਰਾਲਭਧ ਹੈ, ਸੁਆਮੀ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।

Bhai Manmohan Singh (Shabad OS, CC BY-SA)

English

Very fortunate, of blessed destiny are those, who enshrine the Lord, Har, Har, in their hearts.

Dr. Sant Singh Khalsa (Shabad OS, CC BY-SA)
Ang 845 · Line 23

ਜਨ ਨਾਨਕ. ਨਾਮੁ ਸਲਾਹਿ ਤੂ; ਨਾਮੇ ਬਲਿਹਾਰੀ ਰਾਮ ॥੪॥੨॥੪॥

jan naanak. naam salaeh too; naame balihaaree raam |4|2|4|

Punjabi

ਤੂੰ ਪ੍ਰਭੂ ਦੇ ਨਾਮ ਦੀ ਉਸਤਤੀ ਕਰ, ਹੇ ਗੋਲੇ ਨਾਨਕ! ਅਤੇ ਪ੍ਰਭੂ ਦੇ ਨਾਮ ਉਤੋਂ ਕੁਰਬਾਨ ਹੋ ਜਾ।

Bhai Manmohan Singh (Shabad OS, CC BY-SA)

English

O servant Nanak, praise the Naam, and be a sacrifice to the Naam. ||4||2||4||

Dr. Sant Singh Khalsa (Shabad OS, CC BY-SA)
Ang 845 · Line 24

ਬਿਲਾਵਲੁ ਮਹਲਾ ੫ ਛੰਤ ॥

bilaaval mahalaa 5 chhant |

Punjabi

ਬਿਲਾਵਲ ਪੰਜਵੀਂ ਪਾਤਿਸ਼ਾਹੀ। ਛੰਤ।

Bhai Manmohan Singh (Shabad OS, CC BY-SA)

English

Bilaaval, Fifth Mehl, Chhant:

Dr. Sant Singh Khalsa (Shabad OS, CC BY-SA)
Ang 845 · Line 25

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 845 · Line 26

ਮੰਗਲ ਸਾਜੁ ਭਇਆ; ਪ੍ਰਭੁ ਅਪਨਾ ਗਾਇਆ ਰਾਮ ॥

mangal saaj bheaa; prabh apanaa gaaeaa raam |

Punjabi

ਖੁਸ਼ੀ ਦਾ ਅਵਸਰ ਆ ਬਣਿਆ ਹੈ ਅਤੇ ਮੈਂ ਆਪਣੇ ਸੁਆਮੀ ਦੀ ਕੀਰਤੀ ਗਾਉਂਦਾ ਹੈ।

Bhai Manmohan Singh (Shabad OS, CC BY-SA)

English

The time of rejoicing has come; I sing of my Lord God.

Dr. Sant Singh Khalsa (Shabad OS, CC BY-SA)
Ang 845 · Line 27

ਅਬਿਨਾਸੀ ਵਰੁ ਸੁਣਿਆ; ਮਨਿ ਉਪਜਿਆ ਚਾਇਆ ਰਾਮ ॥

abinaasee var suniaa; man upajiaa chaaeaa raam |

Punjabi

ਮੈਂ ਆਪਣੇ ਅਮਰ ਲਾੜੇ ਸਾਰੇ ਸੁਣਿਆ ਹੈ ਅਤੇ ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।

Bhai Manmohan Singh (Shabad OS, CC BY-SA)

English

I have heard of my Imperishable Husband Lord, and happiness fills my mind.

Dr. Sant Singh Khalsa (Shabad OS, CC BY-SA)
Ang 845 · Line 28

ਮਨਿ ਪ੍ਰੀਤਿ ਲਾਗੈ ਵਡੈ ਭਾਗੈ; ਕਬ ਮਿਲੀਐ ਪੂਰਨ ਪਤੇ ॥

man preet laagai vaddai bhaagai; kab mileeai pooran pate |

Punjabi

ਮੇਰੇ ਚਿੱਤ ਅੰਦਰ ਪ੍ਰੇਮ ਹੈ। ਸਰੇਸ਼ਟ ਪ੍ਰਾਲਭਧ ਰਾਹੀਂ ਮੈਂ ਆਪਣੇ ਮੁਕੰਮਲ ਮਾਲਕ ਨਾਲ ਕਦੋਂ ਮਿਲਾਂਗੀ?

Bhai Manmohan Singh (Shabad OS, CC BY-SA)

English

My mind is in love with Him; when shall I realize my great good fortune, and meet with my Perfect Husband?

Dr. Sant Singh Khalsa (Shabad OS, CC BY-SA)
Ang 845 · Line 29

ਸਹਜੇ ਸਮਾਈਐ ਗੋਵਿੰਦੁ ਪਾਈਐ; ਦੇਹੁ ਸਖੀਏ ਮੋਹਿ ਮਤੇ ॥

sahaje samaaeeai govind paaeeai; dehu sakhee mohi mate |

Punjabi

ਹੇ ਮੇਰੀ ਸਹੇਲੀਏ! ਤੂੰ ਮੈਨੂੰ ਇਸ ਤਰ੍ਹਾਂ ਦੀ ਸਿੱਖ-ਮਤ ਦੇ ਕਿ ਮੈਂ ਆਲਮ ਦੇ ਸੁਆਮੀ ਨੂੰ ਪਾ ਲਵਾਂ ਅਤੇ ਸੁਖੈਨ ਹੀ ਉਸ ਅੰਦਰ ਲੀਨ ਹੋ ਜਾਵਾਂ।

Bhai Manmohan Singh (Shabad OS, CC BY-SA)

English

If only I could meet the Lord of the Universe, and be automatically absorbed into Him; tell me how, O my companions!

Dr. Sant Singh Khalsa (Shabad OS, CC BY-SA)
Ang 845 · Line 30

ਦਿਨੁ ਰੈਣਿ ਠਾਢੀ ਕਰਉ ਸੇਵਾ; ਪ੍ਰਭੁ ਕਵਨ ਜੁਗਤੀ ਪਾਇਆ ॥

din rain tthaadtee krau sevaa; prabh kavan jugatee paaeaa |

Punjabi

ਦਿਨ ਰਾਤ ਖਲੋ ਕੇ ਮੈਂ ਆਪਣੇ ਸੁਆਮੀ ਦੀ ਘਾਲ ਕਮਾਉਂਦੀ ਹਾਂ। ਕਿਸ ਤਰੀਕੇ ਨਾਲ ਮੈਂ ਆਪਣੇ ਕੰਤ ਨੂੰ ਪਾ ਸਕਦੀ ਹਾਂ?

Bhai Manmohan Singh (Shabad OS, CC BY-SA)

English

Day and night, I stand and serve my God; how can I attain Him?

Dr. Sant Singh Khalsa (Shabad OS, CC BY-SA)
Ang 845 · Line 31

ਬਿਨਵੰਤਿ ਨਾਨਕ. ਕਰਹੁ ਕਿਰਪਾ; ਲੈਹੁ ਮੋਹਿ ਲੜਿ ਲਾਇਆ ॥੧॥

binavant naanak. karahu kirapaa; laihu mohi larr laaeaa |1|

Punjabi

ਗੁਰੂ ਜੀ ਬਿਨੇ ਕਰਦੇ ਹਨ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

Prays Nanak, have mercy on me, and attach me to the hem of Your robe, O Lord. ||1||

Dr. Sant Singh Khalsa (Shabad OS, CC BY-SA)
Ang 845 · Line 32

ਭਇਆ ਸਮਾਹੜਾ; ਹਰਿ ਰਤਨੁ ਵਿਸਾਹਾ ਰਾਮ ॥

bheaa samaaharraa; har ratan visaahaa raam |

Punjabi

ਖੁਸ਼ੀ ਉਤਪੰਨ ਹੋ ਗਈ ਹੈ, ਕਿ ਮੈਂ ਵਾਹਿਗੁਰੂ ਦੇ ਜਵੇਹਰ ਨੂੰ ਖਰੀਦ ਲਿਆ ਹੈ।

Bhai Manmohan Singh (Shabad OS, CC BY-SA)

English

Joy has come! I have purchased the jewel of the Lord.

Dr. Sant Singh Khalsa (Shabad OS, CC BY-SA)
Ang 845 · Line 33

ਖੋਜੀ ਖੋਜਿ ਲਧਾ; ਹਰਿ ਸੰਤਨ ਪਾਹਾ ਰਾਮ ॥

khojee khoj ladhaa; har santan paahaa raam |

Punjabi

ਖੋਜੀ ਨੇ ਖੋਜ ਕੱਢ ਕੇ, ਜਵੇਹਰ ਨੂੰ ਸਾਧੂਆਂ ਕੋਲੋਂ ਲੱਭ ਲਿਆ ਹੈ।

Bhai Manmohan Singh (Shabad OS, CC BY-SA)

English

Searching, the seeker has found the Lord with the Saints.

Dr. Sant Singh Khalsa (Shabad OS, CC BY-SA)
Ang 845 · Line 34

ਮਿਲੇ ਸੰਤ ਪਿਆਰੇ ਦਇਆ ਧਾਰੇ; ਕਥਹਿ ਅਕਥ ਬੀਚਾਰੋ ॥

mile sant piaare deaa dhaare; katheh akath beechaaro |

Punjabi

ਮਿਹਰਬਾਨੀ ਕਰ ਕੇ ਲਾਡਲੇ ਸਾਧੂ ਮੈਨੂੰ ਮਿਲ ਪਏ ਅਤੇ ਮੈਂ ਹੁਣ ਸੁਆਮੀ ਦੀ ਅਕਹਿ ਕਥਾ-ਵਾਰਤਾ ਨੂੰ ਸੋਚਦਾ ਸਮਝਦਾ ਹਾਂ।

Bhai Manmohan Singh (Shabad OS, CC BY-SA)

English

I have met the Beloved Saints, and they have blessed me with their kindness; I contemplate the Unspoken Speech of the Lord.

Dr. Sant Singh Khalsa (Shabad OS, CC BY-SA)
Ang 845 · Line 35

ਇਕ ਚਿਤਿ ਇਕ ਮਨਿ ਧਿਆਇ ਸੁਆਮੀ; ਲਾਇ ਪ੍ਰੀਤਿ ਪਿਆਰੋ ॥

eik chit ik man dhiaae suaamee; laae preet piaaro |

Punjabi

ਇਕਾਗਰ ਮਨ ਅਤੇ ਇਕ ਦਿਲ ਨਾਲ ਮੈਂ ਮੁਹੱਬਤ ਤੇ ਪ੍ਰੇਮ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

With my consciousness centered, and my mind one-pointed, I meditate on my Lord and Master, with love and affection.

Dr. Sant Singh Khalsa (Shabad OS, CC BY-SA)
Ang 845 · Line 36

ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ; ਮਿਲੈ ਹਰਿ ਜਸੁ ਲਾਹਾ ॥

kar jorr prabh peh kar binantee; milai har jas laahaa |

Punjabi

ਹੱਥ ਬੰਨ੍ਹ ਕੇ, ਮੈਂ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹਾਂ, "ਹੇ ਵਾਹਿਗੁਰੂ! ਮੈਨੂੰ ਆਪਣੀ ਸਿਫ਼ਤ-ਸ਼ਲਾਘਾ ਦਾ ਨਫਾ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

With my palms pressed together, I pray unto God, to bless me with the profit of the Lord's Praise.

Dr. Sant Singh Khalsa (Shabad OS, CC BY-SA)
Ang 845 · Line 37

ਬਿਨਵੰਤਿ ਨਾਨਕ. ਦਾਸੁ ਤੇਰਾ; ਮੇਰਾ ਪ੍ਰਭੁ ਅਗਮ ਅਥਾਹਾ ॥੨॥

binavant naanak. daas teraa; meraa prabh agam athaahaa |2|

Punjabi

ਨਾਨਕ ਬੇਨਤੀ ਕਰਦਾ ਹੈ, "ਮੈਂ ਤੇਰਾ ਗੋਲਾ ਹਾਂ ਅਤੇ ਤੂੰ ਮੇਰਾ ਬੇਅੰਤ ਅਤੇ ਬੇਥਾਹ ਸੁਆਮੀ ਹੈਂ।

Bhai Manmohan Singh (Shabad OS, CC BY-SA)

English

Prays Nanak, I am Your slave. My God is inaccessible and unfathomable. ||2||

Dr. Sant Singh Khalsa (Shabad OS, CC BY-SA)