Ekam
Guru Granth Sahib

Ang 23

Ang 23 · Line 1

ਜਿਨਾ ਰਾਸਿ ਨ ਸਚੁ ਹੈ; ਕਿਉ. ਤਿਨਾ ਸੁਖੁ ਹੋਇ ॥

jinaa raas na sach hai; kiau. tinaa sukh hoe |

Punjabi

ਜਿਨ੍ਹਾਂ ਦੇ ਕੋਲ ਸਚਾਈ ਦੀ ਪੂੰਜੀ ਨਹੀਂ ਉਹ ਆਰਾਮ ਕਿਸ ਤਰ੍ਹਾਂ ਪਾਉਣਗੇ?

Bhai Manmohan Singh (Shabad OS, CC BY-SA)

English

Those who do not have the Assets of Truth-how can they find peace?

Dr. Sant Singh Khalsa (Shabad OS, CC BY-SA)
Ang 23 · Line 2

ਖੋਟੈ ਵਣਜਿ ਵਣੰਜਿਐ; ਮਨੁ ਤਨੁ ਖੋਟਾ ਹੋਇ ॥

khottai vanaj vananjiai; man tan khottaa hoe |

Punjabi

ਕੂੜੇ ਵਪਾਰ ਦਾ ਵਪਾਰ ਕਰਨ ਦੁਆਰਾ ਆਤਮਾ ਤੇ ਦੇਹਿ ਕੂੜੇ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

By dealing their deals of falsehood, their minds and bodies become false.

Dr. Sant Singh Khalsa (Shabad OS, CC BY-SA)
Ang 23 · Line 3

ਫਾਹੀ ਫਾਥੇ ਮਿਰਗ ਜਿਉ; ਦੂਖੁ ਘਣੋ ਨਿਤ ਰੋਇ ॥੨॥

faahee faathe mirag jiau; dookh ghano nit roe |2|

Punjabi

ਫੰਧੇ ਵਿੱਚ ਫਸੇ ਹੋਏ ਹਰਣ ਦੀ ਤਰ੍ਹਾਂ ਉਹ ਘਨੇਰਾ ਕਸ਼ਟ ਪਾਉਂਦੇ ਹਨ ਅਤੇ ਸਦਾ ਹੀ ਵਿਰਲਾਪ ਕਰਦੇ ਹਨ।

Bhai Manmohan Singh (Shabad OS, CC BY-SA)

English

Like the deer caught in the trap, they suffer in terrible agony; they continually cry out in pain. ||2||

Dr. Sant Singh Khalsa (Shabad OS, CC BY-SA)
Ang 23 · Line 4

ਖੋਟੇ. ਪੋਤੈ ਨਾ ਪਵਹਿ; ਤਿਨ. ਹਰਿ ਗੁਰ, ਦਰਸੁ ਨ ਹੋਇ ॥

khotte. potai naa paveh; tin. har gur, daras na hoe |

Punjabi

ਜਾਹਲੀ ਈਸ਼ਵਰੀ-ਖ਼ਜ਼ਾਲੇ ਅੰਦਰ ਨਹੀਂ ਪੈਦੇ। ਉਨ੍ਹਾਂ ਨੂੰ ਵੱਡੇ ਵਾਹਿਗੁਰੂ ਦਾ ਦੀਦਾਰ ਪਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

The counterfeit coins are not put into the Treasury; they do not obtain the Blessed Vision of the Lord-Guru.

Dr. Sant Singh Khalsa (Shabad OS, CC BY-SA)
Ang 23 · Line 5

ਖੋਟੇ. ਜਾਤਿ ਨ ਪਤਿ ਹੈ; ਖੋਟਿ. ਨ ਸੀਝਸਿ ਕੋਇ ॥

khotte. jaat na pat hai; khott. na seejhas koe |

Punjabi

ਕੂੜ ਪੁਰਸ਼ ਦੀ ਕੋਈ ਜਾਤੀ ਤੇ ਇਜ਼ਤ ਨਹੀਂ। ਕੂੜ ਦੇ ਰਾਹੀਂ ਕੋਈ ਜਣਾ ਕਾਮਯਾਬ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

The false ones have no social status or honor. No one succeeds through falsehood.

Dr. Sant Singh Khalsa (Shabad OS, CC BY-SA)
Ang 23 · Line 6

ਖੋਟੇ ਖੋਟੁ ਕਮਾਵਣਾ; ਆਇ ਗਇਆ ਪਤਿ ਖੋਇ ॥੩॥

khotte khott kamaavanaa; aae geaa pat khoe |3|

Punjabi

ਝੁਠਾ ਪ੍ਰਾਣੀ ਝੂਠ ਦੀ ਕਿਰਤ ਕਰਦਾ ਹੈ ਅਤੇ ਆਵਾਗਉਣ ਅੰਦਰ ਆਪਣੀ ਇੱਜ਼ਤ ਆਬਰੂ ਗੁਆ ਲੈਂਦਾ ਹੈ।

Bhai Manmohan Singh (Shabad OS, CC BY-SA)

English

Practicing falsehood again and again, people come and go in reincarnation, and forfeit their honor. ||3||

Dr. Sant Singh Khalsa (Shabad OS, CC BY-SA)
Ang 23 · Line 7

ਨਾਨਕ. ਮਨੁ ਸਮਝਾਈਐ; ਗੁਰ ਕੈ ਸਬਦਿ ਸਾਲਾਹ ॥

naanak. man samajhaaeeai; gur kai sabad saalaah |

Punjabi

ਹੇ ਨਾਨਕ! ਗੁਰਾਂ ਦੇ ਉਪਦੇਸ਼ ਅਤੇ ਸਲਾਹ-ਮਸ਼ਵਰੇ ਦੁਆਰਾ ਆਪਣੇ ਮਨੂਏ ਨੂੰ ਸਿੱਖ-ਮੱਤ ਦੇ।

Bhai Manmohan Singh (Shabad OS, CC BY-SA)

English

O Nanak, instruct your mind through the Word of the Guru's Shabad, and praise the Lord.

Dr. Sant Singh Khalsa (Shabad OS, CC BY-SA)
Ang 23 · Line 8

ਰਾਮ ਨਾਮ ਰੰਗਿ ਰਤਿਆ; ਭਾਰੁ ਨ ਭਰਮੁ. ਤਿਨਾਹ ॥

raam naam rang ratiaa; bhaar na bharam. tinaah |

Punjabi

ਜਿਹੜੇ ਵਿਆਪਕ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਾਂ ਹੀ ਪਾਪਾਂ ਦਾ ਬੋਝ ਹੁੰਦਾ ਹੈ ਅਤੇ ਨਾਂ ਹੀ ਸੰਦੇਹ।

Bhai Manmohan Singh (Shabad OS, CC BY-SA)

English

Those who are imbued with the love of the Name of the Lord are not loaded down by doubt.

Dr. Sant Singh Khalsa (Shabad OS, CC BY-SA)
Ang 23 · Line 9

ਹਰਿ ਜਪਿ ਲਾਹਾ ਅਗਲਾ; ਨਿਰਭਉ ਹਰਿ ਮਨ ਮਾਹ ॥੪॥੨੩॥

har jap laahaa agalaa; nirbhau har man maah |4|23|

Punjabi

ਜਿਨ੍ਹਾਂ ਦੇ ਦਿਲ ਵਿੱਚ ਵਾਹਿਗੁਰੂ ਵੱਸਦਾ ਹੈ, ਉਹ ਭੈ-ਰਹਿਤ ਹਨ ਅਤੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਉਹ ਭਾਰਾ ਨਫ਼ਾ ਕਮਾਉਂਦੇ ਹਨ।

Bhai Manmohan Singh (Shabad OS, CC BY-SA)

English

Those who chant the Name of the Lord earn great profits; the Fearless Lord abides within their minds. ||4||23||

Dr. Sant Singh Khalsa (Shabad OS, CC BY-SA)
Ang 23 · Line 10

ਸਿਰੀਰਾਗੁ ਮਹਲਾ ੧ ਘਰੁ ੨ ॥

sireeraag mahalaa 1 ghar 2 |

Punjabi

ਸਿਰੀ ਰਾਗ, ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, First Mehl, Second House:

Dr. Sant Singh Khalsa (Shabad OS, CC BY-SA)
Ang 23 · Line 11

ਧਨੁ ਜੋਬਨੁ ਅਰੁ ਫੁਲੜਾ; ਨਾਠੀਅੜੇ ਦਿਨ ਚਾਰਿ ॥

dhan joban ar fularraa; naattheearre din chaar |

Punjabi

ਦੌਲਤ, ਜੁਆਨੀ, ਅਤੇ ਫੁਲ ਕੇਵਲ ਚਹੁੰ ਦਿਹਾੜਿਆਂ ਦੇ ਪ੍ਰਾਹੁਣੇ ਹਨ।

Bhai Manmohan Singh (Shabad OS, CC BY-SA)

English

Wealth, the beauty of youth and flowers are guests for only a few days.

Dr. Sant Singh Khalsa (Shabad OS, CC BY-SA)
Ang 23 · Line 12

ਪਬਣਿ ਕੇਰੇ. ਪਤ ਜਿਉ; ਢਲਿ ਢੁਲਿ ਜੁੰਮਣਹਾਰ ॥੧॥

paban kere. pat jiau; dtal dtul junmanahaar |1|

Punjabi

ਚੁਪਤੀ ਦੇ ਪੱਤਿਆਂ ਵਾਙੂ ਉਹ ਮੁਰਝਾ, ਸੁਕ-ਸੜ (ਤੇ ਆਖਰ) ਨਾਸ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Like the leaves of the water-lily, they wither and fade and finally die. ||1||

Dr. Sant Singh Khalsa (Shabad OS, CC BY-SA)
Ang 23 · Line 13

ਰੰਗੁ ਮਾਣਿ ਲੈ ਪਿਆਰਿਆ; ਜਾ ਜੋਬਨੁ ਨਉ ਹੁਲਾ ॥

rang maan lai piaariaa; jaa joban nau hulaa |

Punjabi

ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈ, ਹੇ ਪ੍ਰੀਤਮ! ਜਦ ਤੋੜੀ ਤੇਰੀ ਹੁਲਾਰੇ ਵਾਲੀ ਨਵੀ ਜੁਆਨੀ ਹੈ।

Bhai Manmohan Singh (Shabad OS, CC BY-SA)

English

Be happy, dear beloved, as long as your youth is fresh and delightful.

Dr. Sant Singh Khalsa (Shabad OS, CC BY-SA)
Ang 23 · Line 14

ਦਿਨ ਥੋੜੜੇ ਥਕੇ; ਭਇਆ ਪੁਰਾਣਾ ਚੋਲਾ ॥੧॥ ਰਹਾਉ ॥

din thorrarre thake; bheaa puraanaa cholaa |1| rahaau |

Punjabi

ਤੇਰੇ ਦਿਨ ਬਹੁਤ ਘਟ ਹਨ, ਤੂੰ ਹਾਰ ਹੁਟ ਗਿਆ ਹੈ, ਅਤੇ ਤੇਰੀ ਦੇਹਿ ਪੁਸ਼ਾਕ ਬ੍ਰਿਧ ਹੋ ਗਈ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

But your days are few-you have grown weary, and now your body has grown old. ||1||Pause||

Dr. Sant Singh Khalsa (Shabad OS, CC BY-SA)
Ang 23 · Line 15

ਸਜਣ ਮੇਰੇ ਰੰਗੁਲੇ; ਜਾਇ ਸੁਤੇ ਜੀਰਾਣਿ ॥

sajan mere rangule; jaae sute jeeraan |

Punjabi

ਮੇਰੇ ਖਿਲੰਦੜੇ ਮਿੱਤ੍ਰ ਜਾ ਕੇ ਕਬਰਸਤਾਨ ਵਿੱਚ ਸੌਂ ਗਏ ਹਨ।

Bhai Manmohan Singh (Shabad OS, CC BY-SA)

English

My playful friends have gone to sleep in the graveyard.

Dr. Sant Singh Khalsa (Shabad OS, CC BY-SA)
Ang 23 · Line 16

ਹੰ ਭੀ ਵੰਞਾ ਡੁਮਣੀ; ਰੋਵਾ ਝੀਣੀ ਬਾਣਿ ॥੨॥

han bhee vanyaa ddumanee; rovaa jheenee baan |2|

Punjabi

ਮੈਂ ਦੁਚਿੱਤੀ ਹੀ ਟੁਰ ਜਾਵਾਂਗੀ ਅਤੇ ਧੀਮੀ ਆਵਾਜ਼ ਨਾਲ ਰੋਵਾਂਗੀ।

Bhai Manmohan Singh (Shabad OS, CC BY-SA)

English

In my double-mindedness, I shall have to go as well. I cry in a feeble voice. ||2||

Dr. Sant Singh Khalsa (Shabad OS, CC BY-SA)
Ang 23 · Line 17

ਕੀ. ਨ ਸੁਣੇਹੀ ਗੋਰੀਏ; ਆਪਣ ਕੰਨੀ ਸੋਇ ॥

kee. na sunehee goree; aapan kanee soe |

Punjabi

ਆਪਣਿਆਂ ਕੰਨਾਂ ਨਾਲ ਹੇ ਮੇਰੀ ਸੁਫੈਦ ਰੰਗ ਵਾਲੀਏ ਰੂਹੇ! ਤੂੰ ਕਿਉਂ ਇਹ ਕਨਸੋ ਨੂੰ ਸ੍ਰਵਣ ਨਹੀਂ ਕਰਦੀ?

Bhai Manmohan Singh (Shabad OS, CC BY-SA)

English

Haven't you heard the call from beyond, O beautiful soul-bride?

Dr. Sant Singh Khalsa (Shabad OS, CC BY-SA)
Ang 23 · Line 18

ਲਗੀ ਆਵਹਿ ਸਾਹੁਰੈ; ਨਿਤ. ਨ ਪੇਈਆ ਹੋਇ ॥੩॥

lagee aaveh saahurai; nit. na peeea hoe |3|

Punjabi

ਤੂੰ ਆਪਣੇ ਸਾਹੁਰੇ-ਘਰ ਟੁਰ ਜਾਵੇਗੀ ਅਤੇ ਸਦਾ ਲਈ ਆਪਣੇ ਬਾਬਲ ਦੇ ਘਰ ਨਹੀਂ ਰਹੇਗੀਂ।

Bhai Manmohan Singh (Shabad OS, CC BY-SA)

English

You must go to your in-laws; you cannot stay with your parents forever. ||3||

Dr. Sant Singh Khalsa (Shabad OS, CC BY-SA)
Ang 23 · Line 19

ਨਾਨਕ. ਸੁਤੀ ਪੇਈਐ; ਜਾਣੁ ਵਿਰਤੀ ਸੰਨਿ ॥

naanak. sutee peeeai; jaan viratee san |

Punjabi

ਹੇ ਨਾਨਕ! ਸਮਝ ਲੈ ਕਿ ਜਿਹੜੀ ਆਪਣੇ ਪੇਕੇ ਘਰ ਵਿੱਚ ਸੁੱਤੀ ਪਈ ਹੈ, ਉਸ ਨੂੰ ਦਿਨ-ਦਿਹਾੜੇ ਪਾੜ ਲੱਗ ਗਿਆ ਹੈ।

Bhai Manmohan Singh (Shabad OS, CC BY-SA)

English

O Nanak, know that she who sleeps in her parents' home is plundered in broad daylight.

Dr. Sant Singh Khalsa (Shabad OS, CC BY-SA)
Ang 23 · Line 20

ਗੁਣਾ ਗਵਾਈ ਗੰਠੜੀ; ਅਵਗਣ ਚਲੀ ਬੰਨਿ ॥੪॥੨੪॥

gunaa gavaaee ganttharree; avagan chalee ban |4|24|

Punjabi

ਉਸ ਨੇ ਨੇਕੀਆਂ ਦੀ ਗੰਢ ਗੁਆ ਲਈ ਹੈ, ਬਦੀਆਂ ਦੀ ਬੰਨ੍ਹ ਲਈ ਹੈ ਅਤੇ ਟੁਰ ਚਲੀ ਹੈ।

Bhai Manmohan Singh (Shabad OS, CC BY-SA)

English

She has lost her bouquet of merits; gathering one of demerits, she departs. ||4||24||

Dr. Sant Singh Khalsa (Shabad OS, CC BY-SA)
Ang 23 · Line 21

ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥

sireeraag mahalaa 1 ghar doojaa 2 |

Punjabi

ਸਿਰੀ ਰਾਗ, ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, First Mehl, Second House:

Dr. Sant Singh Khalsa (Shabad OS, CC BY-SA)
Ang 23 · Line 22

ਆਪੇ ਰਸੀਆ. ਆਪਿ ਰਸੁ; ਆਪੇ ਰਾਵਣਹਾਰੁ ॥

aape raseea. aap ras; aape raavanahaar |

Punjabi

ਪ੍ਰਭੂ ਖੁਦ ਸੁਆਦ ਲੈਣ ਵਾਲਾ ਹੈ, ਖੁਦ ਹੀ ਸੁਆਦ, ਅਤੇ ਖੁਦ ਹੀ ਭੋਗਣ ਵਾਲਾ।

Bhai Manmohan Singh (Shabad OS, CC BY-SA)

English

He Himself is the Enjoyer, and He Himself is the Enjoyment. He Himself is the Ravisher of all.

Dr. Sant Singh Khalsa (Shabad OS, CC BY-SA)
Ang 23 · Line 23

ਆਪੇ ਹੋਵੈ ਚੋਲੜਾ; ਆਪੇ ਸੇਜ ਭਤਾਰੁ ॥੧॥

aape hovai cholarraa; aape sej bhataar |1|

Punjabi

ਉਹ ਆਪ ਚੌਲੀ (ਪਤਨੀ) ਹੈ ਅਤੇ ਆਪ ਹੀ ਪਲੰਘ ਤੇ ਪਤੀ।

Bhai Manmohan Singh (Shabad OS, CC BY-SA)

English

He Himself is the Bride in her dress, He Himself is the Bridegroom on the bed. ||1||

Dr. Sant Singh Khalsa (Shabad OS, CC BY-SA)
Ang 23 · Line 24

ਰੰਗਿ ਰਤਾ ਮੇਰਾ ਸਾਹਿਬੁ; ਰਵਿ ਰਹਿਆ ਭਰਪੂਰਿ ॥੧॥ ਰਹਾਉ ॥

rang rataa meraa saahib; rav rahiaa bharapoor |1| rahaau |

Punjabi

ਮੇਰਾ ਮਾਲਕ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ ਅਤੇ ਹਰ ਥਾਂ ਪਰੀ-ਪੂਰਨ ਹੋ ਸਮਾ ਰਿਹਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

My Lord and Master is imbued with love; He is totally permeating and pervading all. ||1||Pause||

Dr. Sant Singh Khalsa (Shabad OS, CC BY-SA)
Ang 23 · Line 25

ਆਪੇ ਮਾਛੀ ਮਛੁਲੀ; ਆਪੇ ਪਾਣੀ ਜਾਲੁ ॥

aape maachhee machhulee; aape paanee jaal |

Punjabi

ਉਹ ਆਪ ਹੀ ਮਾਹੀਗੀਰ ਤੇ ਮੱਛੀ ਹੈ ਤੇ ਆਪ ਹੀ ਜਲ ਤੇ ਫੰਧਾ।

Bhai Manmohan Singh (Shabad OS, CC BY-SA)

English

He Himself is the fisherman and the fish; He Himself is the water and the net.

Dr. Sant Singh Khalsa (Shabad OS, CC BY-SA)
Ang 23 · Line 26

ਆਪੇ ਜਾਲ ਮਣਕੜਾ; ਆਪੇ ਅੰਦਰਿ ਲਾਲੁ ॥੨॥

aape jaal manakarraa; aape andar laal |2|

Punjabi

ਉਹ ਖੁਦ ਫੰਧੇ ਦਾ ਧਾਤ ਦਾ ਮਣਕਾ ਹੈ ਅਤੇ ਖੁਦ ਹੀ ਉਸ ਦੀ ਵਿਚਲੀ ਕੁੰਡੀ।

Bhai Manmohan Singh (Shabad OS, CC BY-SA)

English

He Himself is the sinker, and He Himself is the bait. ||2||

Dr. Sant Singh Khalsa (Shabad OS, CC BY-SA)
Ang 23 · Line 27

ਆਪੇ ਬਹੁ ਬਿਧਿ ਰੰਗੁਲਾ; ਸਖੀਏ ਮੇਰਾ ਲਾਲੁ ॥

aape bahu bidh rangulaa; sakhee meraa laal |

Punjabi

ਮੇਰੀ ਸਹੇਲੀਓ! ਮੇਰਾ ਪ੍ਰੀਤਮ ਹਰ ਤਰ੍ਹਾਂ ਨਾਲ ਖਿਲੰਦੜਾ ਹੈ।

Bhai Manmohan Singh (Shabad OS, CC BY-SA)

English

He Himself loves in so many ways. O sister soul-brides, He is my Beloved.

Dr. Sant Singh Khalsa (Shabad OS, CC BY-SA)
Ang 23 · Line 28

ਨਿਤ ਰਵੈ ਸੋਹਾਗਣੀ; ਦੇਖੁ ਹਮਾਰਾ ਹਾਲੁ ॥੩॥

nit ravai sohaaganee; dekh hamaaraa haal |3|

Punjabi

ਉਹ ਸਦਾ ਹੀ ਪਵਿੱਤ੍ਰ ਪਤਨੀ ਨੂੰ ਮਾਣਦਾ ਹੈ। ਮੇਰੀ ਦਸ਼ਾ (ਜੋ ਉਸ ਤੋਂ ਦੂਰ ਹਾਂ) ਵਲ ਨਿਗ੍ਹਾ ਕਰ।

Bhai Manmohan Singh (Shabad OS, CC BY-SA)

English

He continually ravishes and enjoys the happy soul-brides; just look at the plight I am in without Him! ||3||

Dr. Sant Singh Khalsa (Shabad OS, CC BY-SA)
Ang 23 · Line 29

ਪ੍ਰਣਵੈ ਨਾਨਕੁ ਬੇਨਤੀ; ਤੂ ਸਰਵਰੁ. ਤੂ ਹੰਸੁ ॥

pranavai naanak benatee; too saravar. too hans |

Punjabi

ਨਾਨਕ ਜੋਦੜੀ ਕਰਦਾ ਹੈ, ਮੇਰੀ ਪ੍ਰਾਰਥਨਾ ਸੁਣ। ਤੂੰ ਤਲਾਬ ਹੈ ਅਤੇ ਤੂੰ ਹੀ ਰਾਜ-ਹੰਸ।

Bhai Manmohan Singh (Shabad OS, CC BY-SA)

English

Prays Nanak, please hear my prayer: You are the pool, and You are the soul-swan.

Dr. Sant Singh Khalsa (Shabad OS, CC BY-SA)
Ang 23 · Line 30

ਕਉਲੁ ਤੂ ਹੈ. ਕਵੀਆ ਤੂ ਹੈ; ਆਪੇ ਵੇਖਿ ਵਿਗਸੁ ॥੪॥੨੫॥

kaul too hai. kaveea too hai; aape vekh vigas |4|25|

Punjabi

ਤੂੰ ਕੰਵਲ ਹੈਂ ਅਤੇ ਤੂੰ ਹੀ ਕਵੀਆ। (ਉਨ੍ਹਾਂ ਨੂੰ) ਦੇਖ ਕੇ ਤੂੰ ਆਪ ਹੀ ਖੁਸ਼ ਹੁੰਦਾ ਹੈਂ।

Bhai Manmohan Singh (Shabad OS, CC BY-SA)

English

You are the lotus flower of the day and You are the water-lily of the night. You Yourself behold them, and blossom forth in bliss. ||4||25||

Dr. Sant Singh Khalsa (Shabad OS, CC BY-SA)
Ang 23 · Line 31

ਸਿਰੀਰਾਗੁ ਮਹਲਾ ੧ ਘਰੁ ੩ ॥

sireeraag mahalaa 1 ghar 3 |

Punjabi

ਸਿਰੀ ਰਾਗ, ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, First Mehl, Third House:

Dr. Sant Singh Khalsa (Shabad OS, CC BY-SA)
Ang 23 · Line 32

ਇਹੁ ਤਨੁ ਧਰਤੀ. ਬੀਜੁ ਕਰਮਾ ਕਰੋ; ਸਲਿਲ ਆਪਾਉ ਸਾਰਿੰਗਪਾਣੀ ॥

eihu tan dharatee. beej karamaa karo; salil aapaau saaringapaanee |

Punjabi

ਇਸ ਦੇਹਿ ਨੂੰ ਪੈਲੀ ਤੇ ਚੰਗੇ ਅਮਲਾ ਨੂੰ ਬੀ ਬਣਾ, ਅਤੇ ਧਰਤੀ ਨੂੰ ਹੱਥਾਂ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ ਦੇ ਨਾਮ ਦੇ ਪਾਣੀ ਨਾਲ ਇਸ ਨੂੰ ਸਿੰਜ।

Bhai Manmohan Singh (Shabad OS, CC BY-SA)

English

Make this body the field, and plant the seed of good actions. Water it with the Name of the Lord, who holds all the world in His Hands.

Dr. Sant Singh Khalsa (Shabad OS, CC BY-SA)
Ang 23 · Line 33

ਮਨੁ ਕਿਰਸਾਣੁ. ਹਰਿ ਰਿਦੈ ਜੰਮਾਇ ਲੈ; ਇਉ ਪਾਵਸਿ. ਪਦੁ ਨਿਰਬਾਣੀ ॥੧॥

man kirasaan. har ridai jamaae lai; iau paavas. pad nirabaanee |1|

Punjabi

ਆਪਣੀ ਆਤਮਾ ਨੂੰ ਖੇਤੀ ਕਰਨ ਵਾਲਾ ਬਣਾ। ਵਾਹਿਗੁਰੂ ਇਸ ਤਰ੍ਹਾਂ ਤੇਰੇ ਦਿਲ ਅੰਦਰ ਉਗਵ ਪਵੇਗਾ ਅਤੇ ਤੂੰ ਮੋਖ਼ਸ਼ ਦਾ ਉਤਮ ਦਰਜਾ ਪਾ ਲਵੇਗਾਂ।

Bhai Manmohan Singh (Shabad OS, CC BY-SA)

English

Let your mind be the farmer; the Lord shall sprout in your heart, and you shall attain the state of Nirvaanaa. ||1||

Dr. Sant Singh Khalsa (Shabad OS, CC BY-SA)
Ang 23 · Line 34

ਕਾਹੇ ਗਰਬਸਿ ਮੂੜੇ; ਮਾਇਆ ॥

kaahe garabas moorre; maaeaa |

Punjabi

ਹੇ ਮੂਰਖ! ਤੂੰ ਧਨ ਦੌਲਤ ਦਾ ਕਿਉਂ ਹੰਕਾਰ ਕਰਦਾ ਹੈ?

Bhai Manmohan Singh (Shabad OS, CC BY-SA)

English

You fool! Why are you so proud of Maya?

Dr. Sant Singh Khalsa (Shabad OS, CC BY-SA)
Ang 23 · Line 35

ਪਿਤ ਸੁਤੋ ਸਗਲ ਕਾਲਤ੍ਰ ਮਾਤਾ; ਤੇਰੇ. ਹੋਹਿ ਨ ਅੰਤਿ ਸਖਾਇਆ ॥ ਰਹਾਉ ॥

pit suto sagal kaalatr maataa; tere. hohi na ant sakhaaeaa | rahaau |

Punjabi

ਬਾਬਲ, ਪੁਤ੍ਰ, ਪਤਨੀ, ਅੰਮੜੀ ਤੇ ਹੋਰ ਸਾਰੇ (ਸਨਬੰਧੀ), ਅਖੀਰ ਨੂੰ ਤੇਰੇ ਸਹਾਇਕ ਨਹੀਂ ਹੁੰਦੇ।

Bhai Manmohan Singh (Shabad OS, CC BY-SA)

English

Father, children, spouse, mother and all relatives-they shall not be your helpers in the end. ||Pause||

Dr. Sant Singh Khalsa (Shabad OS, CC BY-SA)
Ang 23 · Line 36

ਬਿਖੈ ਬਿਕਾਰ ਦੁਸਟ. ਕਿਰਖਾ ਕਰੇ; ਇਨ ਤਜਿ. ਆਤਮੈ ਹੋਇ ਧਿਆਈ ॥

bikhai bikaar dusatt. kirakhaa kare; in taj. aatamai hoe dhiaaee |

Punjabi

ਮੰਦੇ ਵੈਲਾ ਤੇ ਪਾਪਾਂ ਨੂੰ ਪੁਟ ਛੱਡ। ਇਨ੍ਹਾਂ ਨੂੰ ਛੱਡ ਕੇ ਤੇ ਇਕਚਿੱਤ ਹੋ (ਸੁਆਮੀ ਦਾ) ਸਿਮਰਨ ਕਰ।

Bhai Manmohan Singh (Shabad OS, CC BY-SA)

English

So weed out evil, wickedness and corruption; leave these behind, and let your soul meditate on God.

Dr. Sant Singh Khalsa (Shabad OS, CC BY-SA)
Ang 23 · Line 37

ਜਪੁ ਤਪੁ ਸੰਜਮੁ. ਹੋਹਿ ਜਬ ਰਾਖੇ; ਕਮਲੁ ਬਿਗਸੈ. ਮਧੁ ਆਸ੍ਰਮਾਈ ॥੨॥

jap tap sanjam. hohi jab raakhe; kamal bigasai. madh aasramaaee |2|

Punjabi

ਜਦ ਸਾਹਿਬ ਦਾ ਸਿਮਰਨ, ਕਰੜੀ ਘਾਲ ਅਤੇ ਵਿਸ਼ੇ ਵੇਗਾਂ ਦੀ ਰੋਕ-ਥਾਮ ਰਖਵਾਲੇ ਹੋ ਜਾਂਦੇ ਹਨ ਤਾ ਦਿਲ-ਕੰਵਲ ਖਿੜ ਜਾਂਦਾ ਹੈ ਤੇ ਸ਼ਹਿਤ ਉਸ ਅੰਦਰ ਟਪਕਦਾ ਹੈ।

Bhai Manmohan Singh (Shabad OS, CC BY-SA)

English

When chanting, austere meditation and self-discipline become your protectors, then the lotus blossoms forth, and the honey trickles out. ||2||

Dr. Sant Singh Khalsa (Shabad OS, CC BY-SA)
Ang 23 · Line 38

ਬੀਸ ਸਪਤਾਹਰੋ. ਬਾਸਰੋ ਸੰਗ੍ਰਹੈ; ਤੀਨਿ ਖੋੜਾ. ਨਿਤ ਕਾਲੁ ਸਾਰੈ ॥

bees sapataaharo. baasaro sangrahai; teen khorraa. nit kaal saarai |

Punjabi

ਵੀਹ ਤੇ ਸੱਤ ਤੱਤਾ ਦੇ ਵੱਸਣ ਦੀ ਥਾਂ ਆਪਣੀ ਦੇਹਿ ਨੂੰ ਇਕੱਤ੍ਰ (ਕਾਬੂ) ਕਰ ਤੇ ਜੀਵਨ ਦੀਆਂ ਤਿੰਨੇ ਹੀ (ਦਸ਼ਾਂ) ਜਾਂ (ਕੰਦਰਾ) ਅੰਦਰ ਮੌਤ ਨੂੰ ਹਮੇਸ਼ਾਂ ਚੇਤੇ ਰੱਖ।

Bhai Manmohan Singh (Shabad OS, CC BY-SA)

English

Bring the twenty-seven elements of the body under your control, and throughout the three stages of life, remember death.

Dr. Sant Singh Khalsa (Shabad OS, CC BY-SA)
Ang 23 · Line 39

ਦਸ ਅਠਾਰ ਮੈ. ਅਪਰੰਪਰੋ ਚੀਨੈ; ਕਹੈ ਨਾਨਕੁ. ਇਵ ਏਕੁ ਤਾਰੈ ॥੩॥੨੬॥

das atthaar mai. aparanparo cheenai; kahai naanak. iv ek taarai |3|26|

Punjabi

ਦਸਾਂ ਹੀ ਪਾਸਿਆਂ ਅਤੇ ਅਠਾਰਾਂ (ਭਾਵ ਬਨਾਸਪਤੀ) ਵਿੱਚ ਹੱਦ-ਬੰਨਾ ਰਹਿਤ ਸੁਆਮੀ ਨੂੰ ਵੇਖ। ਨਾਨਕ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਇਕ ਮਾਲਕ ਤੈਨੂੰ ਪਾਰ ਦੇਵੇਗਾ!

Bhai Manmohan Singh (Shabad OS, CC BY-SA)

English

See the Infinite Lord in the ten directions, and in all the variety of nature. Says Nanak, in this way, the One Lord shall carry you across. ||3||26||

Dr. Sant Singh Khalsa (Shabad OS, CC BY-SA)