Ang 24
ਸਿਰੀਰਾਗੁ ਮਹਲਾ ੧ ਘਰੁ ੩ ॥
sireeraag mahalaa 1 ghar 3 |
Punjabi
ਸਿਰੀ ਰਾਗ, ਪਹਿਲੀ ਪਾਤਸ਼ਾਹੀ।
English
Siree Raag, First Mehl, Third House:
ਅਮਲੁ ਕਰਿ ਧਰਤੀ. ਬੀਜੁ ਸਬਦੋ ਕਰਿ; ਸਚ ਕੀ ਆਬ. ਨਿਤ ਦੇਹਿ ਪਾਣੀ ॥
amal kar dharatee. beej sabado kar; sach kee aab. nit dehi paanee |
Punjabi
ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਬੀ ਤੂੰ ਬਣਾ ਗੁਰਬਾਣੀ ਨੂੰ ਅਤੇ ਸੱਚ ਦੇ ਜਲ ਨਾਲ ਸਦੀਵ ਹੀ ਸਿੰਜ।
English
Make good deeds the soil, and let the Word of the Shabad be the seed; irrigate it continually with the water of Truth.
ਹੋਇ ਕਿਰਸਾਣੁ. ਈਮਾਨੁ ਜੰਮਾਇ ਲੈ; ਭਿਸਤੁ ਦੋਜਕੁ ਮੂੜੇ. ਏਵ ਜਾਣੀ ॥੧॥
hoe kirasaan. eemaan jamaae lai; bhisat dojak moorre. ev jaanee |1|
Punjabi
ਕਿਸਾਨ ਬਣ ਜਾ ਅਤੇ ਤੇਰੀ ਸ਼ਰਧਾ ਉਗ ਪਏਗੀ। ਹੈ ਮੂਰਖ! ਇਸ ਤਰ੍ਹਾ ਤੂੰ ਆਪਣੇ ਸੁਰਗ ਤੇ ਨਰਕ ਨੂੰ ਸਮਝ।
English
Become such a farmer, and faith will sprout. This brings knowledge of heaven and hell, you fool! ||1||
ਮਤੁ ਜਾਣ; ਸਹਿ ਗਲੀ ਪਾਇਆ ॥
mat jaan; seh galee paaeaa |
Punjabi
ਖ਼ਿਆਲ ਨਾਂ ਕਰ ਕਿ ਕੰਤ ਨਿਰੀਆਂ ਗੱਲਾ ਨਾਲ ਹੀ ਪਾ ਲਈਦਾ ਹੈ।
English
Do not think that your Husband Lord can be obtained by mere words.
ਮਾਲ ਕੈ ਮਾਣੈ. ਰੂਪ ਕੀ ਸੋਭਾ; ਇਤੁ ਬਿਧੀ. ਜਨਮੁ ਗਵਾਇਆ ॥੧॥ ਰਹਾਉ ॥
maal kai maanai. roop kee sobhaa; it bidhee. janam gavaaeaa |1| rahaau |
Punjabi
ਧਨ-ਦੌਲਤ ਦੇ ਹੰਕਾਰ ਅਤੇ ਸੁੰਦਰਤਾ ਦੀ ਹਮਕ-ਦਮਕ ਵਿੱਚ, ਇਸ ਢੰਗ ਨਾਲ ਤੂੰ ਆਪਣਾ ਜੀਵਨ ਗਵਾ ਲਿਆ ਹੈ। ਠਹਿਰਾਉ।
English
You are wasting this life in the pride of wealth and the splendor of beauty. ||1||Pause||
ਐਬ ਤਨਿ ਚਿਕੜੋ. ਇਹੁ ਮਨੁ ਮੀਡਕੋ; ਕਮਲ ਕੀ ਸਾਰ, ਨਹੀ ਮੂਲਿ ਪਾਈ ॥
aib tan chikarro. ihu man meeddako; kamal kee saar, nahee mool paaee |
Punjabi
ਸਰੀਰ ਦਾ ਪਾਪ ਚਿੱਕੜ ਹੈ ਤੇ ਇਹ ਆਤਮਾ ਡੱਡੂ, ਜੋ ਕੰਵਲ-ਫੁੱਲ ਦੀ ਕਦਰ ਬਿਲਕੁਲ ਹੀ ਨਹੀਂ ਪਾਉਂਦਾ।
English
The defect of the body which leads to sin is the mud puddle, and this mind is the frog, which does not appreciate the lotus flower at all.
ਭਉਰੁ ਉਸਤਾਦੁ. ਨਿਤ ਭਾਖਿਆ ਬੋਲੇ; ਕਿਉ ਬੂਝੈ. ਜਾ ਨਹ ਬੁਝਾਈ ॥੨॥
bhaur usataad. nit bhaakhiaa bole; kiau boojhai. jaa neh bujhaaee |2|
Punjabi
ਗੁਰੂ, ਭੌਰਾ, ਸਦੀਵ ਹੀ ਈਸ਼ਵਰੀ ਭਾਸ਼ਨ ਉਚਾਰਨ ਕਰਦਾ ਹੈ, ਪਰ ਉਨ੍ਹਾਂ ਨੂੰ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ, ਜਦ (ਵਾਹਿਗੁਰੁ) ਉਸ ਨੂੰ ਨਹੀਂ ਸਮਝਾਉਂਦਾ।
English
The bumble bee is the teacher who continually teaches the lesson. But how can one understand, unless one is made to understand? ||2||
ਆਖਣੁ ਸੁਨਣਾ. ਪਉਣ ਕੀ ਬਾਣੀ; ਇਹੁ ਮਨੁ ਰਤਾ ਮਾਇਆ ॥
aakhan sunanaa. paun kee baanee; ihu man rataa maaeaa |
Punjabi
ਉਨ੍ਹਾਂ ਲਈ ਧਰਮ ਵਾਰਤਾ ਦਾ ਪਰਚਾਰਨਾ, ਤੇ ਸ੍ਰਵਣ ਕਰਨਾ ਹਵਾ ਦੀ ਆਵਾਜ਼ ਮਾਨਿੰਦ ਹੈ, ਜਿਨ੍ਹਾਂ ਦੀ ਇਹ ਆਤਮਾ ਧਨ-ਦੌਲਤ ਨਾਲ ਰੰਗੀ ਹੋਈ ਹੈ।
English
This speaking and listening is like the song of the wind, for those whose minds are colored by the love of Maya.
ਖਸਮ ਕੀ ਨਦਰਿ. ਦਿਲਹਿ ਪਸਿੰਦੇ; ਜਿਨੀ ਕਰਿ ਏਕੁ ਧਿਆਇਆ ॥੩॥
khasam kee nadar. dileh pasinde; jinee kar ek dhiaaeaa |3|
Punjabi
ਆਪਣੀ ਬਿਰਤੀ ਕੇਵਲ ਕੰਤ ਉਤੇ ਕੇਂਦਰ ਕਰਕੇ ਜੋ ਉਸ ਨੂੰ ਸਿਮਰਦੇ ਹਨ, ਉਸ ਦੀ ਰਹਿਮਤ ਉਨ੍ਹਾਂ ਉਤੇ ਵਰਸਦੀ ਹੈ ਅਤੇ ਉਹ ਉਸ ਦੇ ਦਿਲ ਨੂੰ ਚੰਗੇ ਲੱਗਦੇ ਹਨ।
English
The Grace of the Master is bestowed upon those who meditate on Him alone. They are pleasing to His Heart. ||3||
ਤੀਹ ਕਰਿ ਰਖੇ, ਪੰਜ ਕਰਿ ਸਾਥੀ; ਨਾਉ ਸੈਤਾਨੁ. ਮਤੁ ਕਟਿ ਜਾਈ ॥
teeh kar rakhe, panj kar saathee; naau saitaan. mat katt jaaee |
Punjabi
ਭਾਵੇਂ ਤੂੰ ਤ੍ਰੀਹ (ਰੋਜ਼ੇ) ਰੱਖਦਾ ਹੈਂ ਅਤੇ ਪੰਜ (ਨਮਾਜ਼ਾਂ) ਨੂੰ ਆਪਣਾ ਸੰਗੀ ਬਣਾਂਦਾ ਹੈ ਪਰ ਖ਼ਬਰਦਾਰ ਹੋ ਜਾ ਮਤੇ ਜਿਸ ਦਾ ਨਾਮ ਸ਼ੈਤਾਨ ਹੈ, ਇਨ੍ਹਾਂ ਦੇ ਫਲ ਨੂੰ ਨਸ਼ਟ ਕਰ ਦੇਵੇ।
English
You may observe the thirty fasts, and say the five prayers each day, but 'Satan' can undo them.
ਨਾਨਕੁ ਆਖੈ. ਰਾਹਿ ਪੈ ਚਲਣਾ; ਮਾਲੁ ਧਨੁ. ਕਿਤ ਕੂ ਸੰਜਿਆਹੀ ॥੪॥੨੭॥
naanak aakhai. raeh pai chalanaa; maal dhan. kit koo sanjiaahee |4|27|
Punjabi
ਗੁਰੂ ਜੀ ਫ਼ੁਰਮਾਉਂਦੇ ਹਨ, ਤੂੰ (ਮੌਤ ਦੇ) ਰਸਤੇ ਪੈ ਕੇ ਤੁਰਨਾ ਹੈ। ਤੂੰ ਜਾਇਦਾਦ ਤੇ ਦੌਲਤ ਕਾਹਦੇ ਲਈ ਇਕੱਤਰ ਕੀਤੀ ਹੋਈ ਹੈ?
English
Says Nanak, you will have to walk on the Path of Death, so why do you bother to collect wealth and property? ||4||27||
ਸਿਰੀਰਾਗੁ ਮਹਲਾ ੧ ਘਰੁ ੪ ॥
sireeraag mahalaa 1 ghar 4 |
Punjabi
ਸਿਰੀ ਰਾਗ ਪਹਿਲੀ ਪਾਤਸ਼ਾਹੀ।
English
Siree Raag, First Mehl, Fourth House:
ਸੋਈ ਮਉਲਾ. ਜਿਨਿ ਜਗੁ ਮਉਲਿਆ; ਹਰਿਆ ਕੀਆ ਸੰਸਾਰੋ ॥
soee maulaa. jin jag mauliaa; hariaa keea sansaaro |
Punjabi
ਉਹੀ ਮਾਲਕ ਹੈ, ਜਿਸ ਨੇ ਜਹਾਨ ਨੂੰ ਪ੍ਰਫੁਲਤ ਕੀਤਾ ਹੋਇਆ ਅਤੇ ਆਲਮ ਨੂੰ ਸਰਸਬਜ਼ ਬਣਾਇਆ ਹੋਇਆ ਹੈ।
English
He is the Master who has made the world bloom; He makes the Universe blossom forth, fresh and green.
ਆਬ ਖਾਕੁ. ਜਿਨਿ ਬੰਧਿ ਰਹਾਈ; ਧੰਨੁ ਸਿਰਜਣਹਾਰੋ ॥੧॥
aab khaak. jin bandh rahaaee; dhan sirajanahaaro |1|
Punjabi
ਸਾਬਾਸ਼ ਹੈ! ਰਚਨਹਾਰ ਨੂੰ, ਜਿਸ ਨੇ ਪਾਣੀ ਤੇ ਜ਼ਮੀਨ ਨੂੰ ਬੰਨ੍ਹ ਕੇ ਰਖਿਆ ਹੋਇਆ ਹੈ।
English
He holds the water and the land in bondage. Hail to the Creator Lord! ||1||
ਮਰਣਾ ਮੁਲਾ; ਮਰਣਾ ॥
maranaa mulaa; maranaa |
Punjabi
ਮੌਤ, ਹੇ ਮੇਲਵੀ! ਮੌਤ ਜ਼ਰੂਰ ਆਏਗੀ।
English
Death, O Mullah-death will come,
ਭੀ ਕਰਤਾਰਹੁ ਡਰਣਾ ॥੧॥ ਰਹਾਉ ॥
bhee karataarahu ddaranaa |1| rahaau |
Punjabi
ਤਾਹਮ, ਸਾਜਣ-ਹਾਰ ਦੇ ਭੈ ਅੰਦਰ ਰਹੁ। ਠਹਿਰਾਉ।
English
so live in the Fear of God the Creator. ||1||Pause||
ਤਾ ਤੂ ਮੁਲਾ, ਤਾ ਤੂ ਕਾਜੀ; ਜਾਣਹਿ ਨਾਮੁ ਖੁਦਾਈ ॥
taa too mulaa, taa too kaajee; jaaneh naam khudaaee |
Punjabi
ਕੇਵਲ ਤਦ ਹੀ ਤੂੰ ਮੁੱਲਾਂ ਹੈਂ ਤੇ ਕੇਵਲ ਤਦ ਹੀ ਤੂੰ ਕਾਜ਼ੀ, ਜੇਕਰ ਤੂੰ ਖ਼ੁਦਾ ਦੇ ਨਾਮ ਨੂੰ ਜਾਣਦਾ ਹੈ।
English
You are a Mullah, and you are a Qazi, only when you know the Naam, the Name of God.
ਜੇ ਬਹੁਤੇਰਾ. ਪੜਿਆ ਹੋਵਹਿ; ਕੋ ਰਹੈ ਨ. ਭਰੀਐ ਪਾਈ ॥੨॥
je bahuteraa. parriaa hoveh; ko rahai na. bhareeai paaee |2|
Punjabi
ਭਾਵੇਂ ਬੰਦਾ ਬਹੁਤਾ ਹੀ ਵਿਦਵਾਨ ਹੋਵੇ, ਜਦ ਉਸ ਦੀ ਜਿੰਦਗੀ ਦੀ ਪੜੋਪੀ ਲਬਾਲਬ ਹੋ ਜਾਂਦੀ ਹੈ, ਏਥੇ ਕੋਈ ਠਹਿਰ ਨਹੀਂ ਸਕਦਾ।
English
You may be very educated, but no one can remain when the measure of life is full. ||2||
ਸੋਈ ਕਾਜੀ. ਜਿਨਿ ਆਪੁ ਤਜਿਆ; ਇਕੁ ਨਾਮੁ ਕੀਆ ਆਧਾਰੋ ॥
soee kaajee. jin aap tajiaa; ik naam keea aadhaaro |
Punjabi
ਉਹੀ ਕਾਜ਼ੀ ਹੈ, ਜਿਸ ਨੇ ਸਵੈ-ਹੰਗਤਾ ਛੱਡ ਦਿੱਤੀ ਹੈ ਅਤੇ ਕੇਵਲ ਵਾਹਿਗੁਰੂ ਦੇ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ ਹੈ।
English
He alone is a Qazi, who renounces selfishness and conceit, and makes the One Name his Support.
ਹੈ ਭੀ ਹੋਸੀ. ਜਾਇ ਨ ਜਾਸੀ; ਸਚਾ ਸਿਰਜਣਹਾਰੋ ॥੩॥
hai bhee hosee. jaae na jaasee; sachaa sirajanahaaro |3|
Punjabi
ਸੱਚਾ ਕਰਤਾਰ ਹੈ, ਹੋਵੇਗਾ ਭੀ, ਉਹ ਪੈਦਾ ਨਹੀਂ ਹੋਇਆ ਅਤੇ ਨਾਂ ਹੀ ਨਾਸ ਹੋਵੇਗਾ।
English
The True Creator Lord is, and shall always be. He was not born; He shall not die. ||3||
ਪੰਜ ਵਖਤ ਨਿਵਾਜ ਗੁਜਾਰਹਿ; ਪੜਹਿ ਕਤੇਬ ਕੁਰਾਣਾ ॥
panj vakhat nivaaj gujaareh; parreh kateb kuraanaa |
Punjabi
ਤੂੰ ਦਿਨ ਵਿੱਚ ਪੰਜ ਵਾਰੀ ਨਮਾਜ਼ ਪੜ੍ਹਦਾ ਹੈਂ ਅਤੇ ਧਾਰਮਿਕ ਕਿਤਾਬਾਂ ਤੇ ਕੁਰਾਨ ਵਾਚਦਾ ਹੈ।
English
You may chant your prayers five times each day; you may read the Bible and the Koran.
ਨਾਨਕੁ ਆਖੈ. ਗੋਰ ਸਦੇਈ; ਰਹਿਓ ਪੀਣਾ ਖਾਣਾ ॥੪॥੨੮॥
naanak aakhai. gor sadeee; rahio peenaa khaanaa |4|28|
Punjabi
ਗੁਰੂ ਜੀ ਫੁਰਮਾਉਂਦੇ ਹਨ ਤੈਨੂੰ ਕਬਰ ਸਦੱਦੀ ਹੈ ਤੇ ਹੁਣ ਤੇਰਾ ਖਾਦਾ ਪੀਣਾ ਮੁਕ ਗਿਆ ਹੈ।
English
Says Nanak, the grave is calling you, and now your food and drink are finished. ||4||28||
ਸਿਰੀਰਾਗੁ ਮਹਲਾ ੧ ਘਰੁ ੪ ॥
sireeraag mahalaa 1 ghar 4 |
Punjabi
ਸਿਰੀ ਰਾਗ, ਪਾਤਸ਼ਾਹੀ ਪਹਿਲੀ।
English
Siree Raag, First Mehl, Fourth House:
ਏਕੁ ਸੁਆਨੁ; ਦੁਇ ਸੁਆਨੀ ਨਾਲਿ ॥
ek suaan; due suaanee naal |
Punjabi
ਮੇਰੇ ਸਾਥ ਇਕ ਕੁੱਤਾ ਤੇ ਦੋ ਕੁੱਤੀਆਂ ਹਨ।
English
The dogs of greed are with me.
ਭਲਕੇ ਭਉਕਹਿ; ਸਦਾ ਬਇਆਲਿ ॥
bhalake bhaukeh; sadaa beaal |
Punjabi
ਸੁਬ੍ਹਾ ਸਵੇਰੇ ਉਹ ਹਮੇਸ਼ਾਂ ਹਵਾ ਨੂੰ ਭੋਕਦੇਂ ਹਨ।
English
In the early morning, they continually bark at the wind.
ਕੂੜੁ ਛੁਰਾ; ਮੁਠਾ ਮੁਰਦਾਰੁ ॥
koorr chhuraa; mutthaa muradaar |
Punjabi
ਝੂਠ ਮੇਰੀ ਖ਼ੰਜਰ ਹੈ ਅਤੇ ਠੱਗ ਕੇ ਖਾਣਾ ਲਾਸ਼ ਵਾਂਗ ਹੈ।
English
Falsehood is my dagger; through deception, I eat the carcasses of the dead.
ਧਾਣਕ ਰੂਪਿ ਰਹਾ; ਕਰਤਾਰ ॥੧॥
dhaanak roop rahaa; karataar |1|
Punjabi
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੈ ਸਿਰਜਣਹਾਰ!
English
I live as a wild hunter, O Creator! ||1||
ਮੈ. ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥
mai. pat kee pand na karanee kee kaar |
Punjabi
ਮੈਂ ਆਪਣੇ ਪਤੀ (ਮਾਲਕ) ਦੀ ਨਸੀਹਤ ਤੇ ਅਮਲ ਨਹੀਂ ਕਰਦਾ ਤੇ ਨਾਂ ਹੀ ਨੇਕ ਅਮਲ ਕਮਾਉਂਦਾ ਹਾਂ।
English
I have not followed good advice, nor have I done good deeds.
ਹਉ ਬਿਗੜੈ ਰੂਪਿ; ਰਹਾ ਬਿਕਰਾਲ ॥
hau bigarrai roop; rahaa bikaraal |
Punjabi
ਮੈਂ ਕਰੂਪ ਅਤੇ ਭਿਆਨਕ ਹੋ ਰਿਹਾ ਹਾਂ।
English
I am deformed and horribly disfigured.
ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥
teraa ek naam; taare sansaar |
Punjabi
ਕੇਵਲ ਤੇਰਾ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।
English
Your Name alone, Lord, saves the world.
ਮੈ ਏਹਾ ਆਸ; ਏਹੋ ਆਧਾਰੁ ॥੧॥ ਰਹਾਉ ॥
mai ehaa aas; eho aadhaar |1| rahaau |
Punjabi
ਕੇਵਲ ਇਹ ਹੀ ਮੇਰੀ ਉਮੀਦ ਹੈ ਤੇ ਇਹ ਹੀ ਆਸਰਾ। ਠਹਿਰਾਉ।
English
This is my hope; this is my support. ||1||Pause||
ਮੁਖਿ ਨਿੰਦਾ ਆਖਾ; ਦਿਨੁ ਰਾਤਿ ॥
mukh nindaa aakhaa; din raat |
Punjabi
ਆਪਣੇ ਮੂੰਹ ਨਾਲ ਮੈਂ ਦਿਨ ਰੈਣ ਬਦਖੋਈ ਕਰਦਾ ਹਾਂ।
English
With my mouth I speak slander, day and night.
ਪਰ ਘਰੁ ਜੋਹੀ; ਨੀਚ ਸਨਾਤਿ ॥
par ghar johee; neech sanaat |
Punjabi
ਮੈਂ ਕਮੀਨਾ ਤੇ ਅਦਨਾ ਹਾਂ ਤੇ ਹੋਰਨਾਂ ਦਾ ਗ੍ਰਿਹ ਤਕਾਉਂਦਾ ਹਾਂ।
English
I spy on the houses of others-I am such a wretched low-life!
ਕਾਮੁ ਕ੍ਰੋਧੁ; ਤਨਿ ਵਸਹਿ ਚੰਡਾਲ ॥
kaam krodh; tan vaseh chanddaal |
Punjabi
ਵਿਸ਼ੇ-ਭੋਗ ਤੇ ਰੋਹ, ਕਮੀਣ ਮੇਰੀ ਦੇਹ ਵਿੱਚ ਰਹਿੰਦੇ ਹਨ।
English
Unfulfilled sexual desire and unresolved anger dwell in my body, like the outcasts who cremate the dead.
ਧਾਣਕ ਰੂਪਿ ਰਹਾ; ਕਰਤਾਰ ॥੨॥
dhaanak roop rahaa; karataar |2|
Punjabi
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
English
I live as a wild hunter, O Creator! ||2||
ਫਾਹੀ ਸੁਰਤਿ; ਮਲੂਕੀ ਵੇਸੁ ॥
faahee surat; malookee ves |
Punjabi
ਦੇਖਣ ਪਾਖਣ ਵਿੱਚ ਮੈਂ ਸ਼ਰੀਫ ਹਾਂ, ਪਰ ਮੇਰੀ ਨੀਅਤ ਹੋਰਨਾਂ ਨੂੰ ਫਾਹੁਣ ਦੀ ਹੈ।
English
I make plans to trap others, although I appear gentle.
ਹਉ ਠਗਵਾੜਾ; ਠਗੀ ਦੇਸੁ ॥
hau tthagavaarraa; tthagee des |
Punjabi
ਮੈਂ ਠੱਗ ਹਾਂ ਅਤੇ ਮੁਲਕ (ਦੁਨੀਆਂ) ਨੂੰ ਠੱਗਦਾ ਹਾਂ।
English
I am a robber-I rob the world.
ਖਰਾ ਸਿਆਣਾ; ਬਹੁਤਾ ਭਾਰੁ ॥
kharaa siaanaa; bahutaa bhaar |
Punjabi
ਮੈਂ ਬਹੁਤਾ ਚਾਲਾਕ ਹਾਂ ਤੇ ਮੈਂ ਪਾਪਾਂ ਦਾ ਭਾਰਾ ਬੋਝ ਚੁਕਿਆ ਹੋਇਆ ਹੈ।
English
I am very clever-I carry loads of sin.
ਧਾਣਕ ਰੂਪਿ ਰਹਾ; ਕਰਤਾਰ ॥੩॥
dhaanak roop rahaa; karataar |3|
Punjabi
ਮੈਂ ਸ਼ਿਕਾਰੀ ਦੇ ਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
English
I live as a wild hunter, O Creator! ||3||
ਮੈ. ਕੀਤਾ ਨ ਜਾਤਾ; ਹਰਾਮਖੋਰੁ ॥
mai. keetaa na jaataa; haraamakhor |
Punjabi
ਮੈਂ ਪਰਾਇਆ-ਮਾਲ ਖਾਣ ਵਾਲੇ ਨੇ, ਤੇਰੀ ਕੀਤੀ ਹੋਈ ਨੇਕੀ ਦੀ ਕਦਰ ਨਹੀਂ ਪਾਈ।
English
I have not appreciated what You have done for me, Lord; I take from others and exploit them.
ਹਉ ਕਿਆ ਮੁਹੁ ਦੇਸਾ; ਦੁਸਟੁ ਚੋਰੁ ॥
hau kiaa muhu desaa; dusatt chor |
Punjabi
ਮੈਂ ਲੁੱਚਾ ਤਸਕਰ, ਤੈਨੂੰ ਕਿਹੜਾ ਮੂੰਹ ਦਿਖਾਵਾਂਗਾ, ਹੇ ਸੁਆਮੀ?
English
What face shall I show You, Lord? I am a sneak and a thief.
ਨਾਨਕੁ ਨੀਚੁ ਕਹੈ; ਬੀਚਾਰੁ ॥
naanak neech kahai; beechaar |
Punjabi
ਨੀਵਾਂ ਨਾਨਕ ਇਹ ਵੀਚਾਰ ਕਹਿੰਦਾ ਹੈ।
English
Nanak describes the state of the lowly.
ਧਾਣਕ ਰੂਪਿ ਰਹਾ; ਕਰਤਾਰ ॥੪॥੨੯॥
dhaanak roop rahaa; karataar |4|29|
Punjabi
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
English
I live as a wild hunter, O Creator! ||4||29||
ਸਿਰੀਰਾਗੁ ਮਹਲਾ ੧ ਘਰੁ ੪ ॥
sireeraag mahalaa 1 ghar 4 |
Punjabi
ਸਿਰੀ ਰਾਗ, ਪਹਿਲੀ ਪਾਤਸ਼ਾਹੀ।
English
Siree Raag, First Mehl, Fourth House:
ਏਕਾ ਸੁਰਤਿ; ਜੇਤੇ ਹੈ ਜੀਅ ॥
ekaa surat; jete hai jeea |
Punjabi
ਸਮੂਹ ਜੀਵਾਂ ਅੰਦਰ ਉਹੋ ਹੀ ਅੰਤ੍ਰੀਵੀ-ਗਿਆਤ ਹੈ।
English
There is one awareness among all created beings.
ਸੁਰਤਿ ਵਿਹੂਣਾ; ਕੋਇ ਨ ਕੀਅ ॥
surat vihoonaa; koe na keea |
Punjabi
ਅੰਤ੍ਰੀਵੀ ਗਿਆਤ ਦੇ ਬਗੈਰ, ਉਸ ਨੇ ਕੋਈ ਭੀ ਪੈਦਾ ਨਹੀਂ ਕੀਤਾ।
English
None have been created without this awareness.