Ang 875
ਪਾਂਡੇ ਤੁਮਰਾ ਰਾਮਚੰਦੁ; ਸੋ ਭੀ ਆਵਤੁ ਦੇਖਿਆ ਥਾ ॥
paandde tumaraa raamachand; so bhee aavat dekhiaa thaa |
Punjabi
ਹੇ ਪੰਡਿਤ! ਤੇਰੇ ਰਾਮ ਚੰਦ੍ਰ ਨੂੰ ਆਉਂਦੇ ਨੂੰ ਭੀ ਮੈਂ ਵੇਖਿਆ ਸੀ।
English
O Pandit, I saw your Raam Chand coming too
ਰਾਵਨ ਸੇਤੀ ਸਰਬਰ ਹੋਈ; ਘਰ ਕੀ ਜੋਇ. ਗਵਾਈ ਥੀ ॥੩॥
raavan setee sarabar hoee; ghar kee joe. gavaaee thee |3|
Punjabi
ਆਪਣੀ ਪਤਨੀ ਨੂੰ ਗੁਆ ਕੇ, ਉਸ ਨੇ ਰਾਵਣ ਦੇ ਨਾਲ ਲੜਾਈ ਕੀਤੀ ਸੀ।
English
; he lost his wife, fighting a war against Raawan. ||3||
ਹਿੰਦੂ ਅੰਨੑਾ; ਤੁਰਕੂ ਕਾਣਾ ॥
hindoo anaa; turakoo kaanaa |
Punjabi
ਹਿੰਦੂ ਮੁਨਾਖਾ ਹੈ ਅਤੇ ਮੁਸਲਮਾਨ ਇਕ ਅੱਖ ਵਾਲਾ।
English
The Hindu is sightless; the Muslim has only one eye.
ਦੁਹਾਂ ਤੇ. ਗਿਆਨੀ ਸਿਆਣਾ ॥
duhaan te. giaanee siaanaa |
Punjabi
ਬ੍ਰਹਿਮਵੇਤਾ ਦੋਨਾਂ ਨਾਲੋਂ ਵਧੇਰੇ ਅਕਲਮੰਦ ਹੈ।
English
The spiritual teacher is wiser than both of them.
ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥
hindoo poojai dehuraa; musalamaan maseet |
Punjabi
ਹਿੰਦੂ ਮੰਦਰ ਵਿੱਚ ਉਪਾਸ਼ਨਾ ਕਰਦਾ ਹੈ। ਅਤੇ ਮੁਸਲਮਾਨ ਮਸਜਿਦ ਵਿੱਚ।
English
The Hindu worships at the temple, the Muslim at the mosque.
ਨਾਮੇ ਸੋਈ ਸੇਵਿਆ; ਜਹ. ਦੇਹੁਰਾ ਨ ਮਸੀਤਿ ॥੪॥੩॥੭॥
naame soee seviaa; jeh. dehuraa na maseet |4|3|7|
Punjabi
ਨਾਮਾ ਉਸ ਪ੍ਰਭੂ ਦੀ ਘਾਲ ਕਮਾਉਦਾ ਹੈ, ਜਿਸ ਕੋਲ ਨਾਂ ਮੰਦਰ ਹੈ ਨਾਂ ਹੀ ਮਸਜਿਦ।
English
Naam Dayv serves that Lord, who is not limited to either the temple or the mosque. ||4||3||7||
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ ॥
raag gondd baanee ravidaas jeeo kee ghar 2 |
Punjabi
ਰਾਗ ਗੌਂਡ ਰਵਿਦਾਸ ਜੀ ਦੀ ਬਾਣੀ।
English
Raag Gond, The Word Of Ravi Daas Jee, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮੁਕੰਦ ਮੁਕੰਦ; ਜਪਹੁ ਸੰਸਾਰ ॥
mukand mukand; japahu sansaar |
Punjabi
ਤੂੰ ਮੁਕਤੀ ਦੇਣਹਾਰ ਆਪਣੇ ਵਾਹਿਗੁਰੂ ਦਾ ਸਿਮਰਨ ਕਰ, ਹੇ ਬੰਦੇ!
English
Meditate on the Lord Mukanday, the Liberator, O people of the world.
ਬਿਨੁ ਮੁਕੰਦ; ਤਨੁ ਹੋਇ ਅਉਹਾਰ ॥
bin mukand; tan hoe aauhaar |
Punjabi
ਮੁਕਤੀ ਦੇਣ ਵਾਲੇ ਵਾਹਿਗੁਰੂ ਦੇ ਬਗੈਰ, ਤੇਰੀ ਦੇਹ ਸੁਆਹ ਹੋ ਜਾਵੇਗੀ।
English
Without Mukanday, the body shall be reduced to ashes.
ਸੋਈ ਮੁਕੰਦੁ; ਮੁਕਤਿ ਕਾ ਦਾਤਾ ॥
soee mukand; mukat kaa daataa |
Punjabi
ਉਹ ਸੁਆਮੀ ਮੁਕਤੀ ਦਾ ਦਾਤਾਰ ਹੈ।
English
Mukanday is the Giver of liberation.
ਸੋਈ ਮੁਕੰਦੁ; ਹਮਰਾ ਪਿਤ ਮਾਤਾ ॥੧॥
soee mukand; hamaraa pit maataa |1|
Punjabi
ਉਹ ਪ੍ਰਭੂ ਮੇਰਾ ਬਾਬਲ ਅਤੇ ਅੰਮੜੀ ਹੈ।
English
Mukanday is my father and mother. ||1||
ਜੀਵਤ ਮੁਕੰਦੇ; ਮਰਤ ਮੁਕੰਦੇ ॥
jeevat mukande; marat mukande |
Punjabi
ਜੀਉਂਦਾ ਹੋਇਆ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਸਾਹਿਬ ਦਾ ਸਿਮਰਨ ਕਰ ਤੂੰ ਮਰਦਾ ਹੋਇਆ ਭੀ।
English
Meditate on Mukanday in life, and meditate on Mukanday in death.
ਤਾ ਕੇ ਸੇਵਕ ਕਉ; ਸਦਾ ਅਨੰਦੇ ॥੧॥ ਰਹਾਉ ॥
taa ke sevak kau; sadaa anande |1| rahaau |
Punjabi
ਉਸ ਦਾ ਗੋਲਾ ਸਦੀਵ ਹੀ ਖੁਸ਼ੀ ਅੰਦਰ ਵਿਚਰਦਾ ਹੈ। ਠਹਿਰਾਉ।
English
His servant is blissful forever. ||1||Pause||
ਮੁਕੰਦ; ਮੁਕੰਦ; ਹਮਾਰੇ ਪ੍ਰਾਨੰ ॥
mukand; mukand; hamaare praanan |
Punjabi
ਸੁਆਮੀ ਮਾਲਕ ਮੇਰੀ ਜਿੰਦ-ਜਾਨ ਹੈ।
English
The Lord, Mukanday, is my breath of life.
ਜਪਿ ਮੁਕੰਦ; ਮਸਤਕਿ ਨੀਸਾਨੰ ॥
jap mukand; masatak neesaanan |
Punjabi
ਸੁਆਮੀ ਦਾ ਆਰਾਧਨ ਕਰਨ ਦੁਆਰਾ, ਤੇਰੇ ਮੱਥੇ ਤੇ ਪ੍ਰਵਾਨਗੀ ਦਾ ਚਿੰਨ੍ਹ ਲੱਗ ਜਾਵੇਗਾ।
English
Meditating on Mukanday, one's forehead will bear the Lord's insignia of approval.
ਸੇਵ ਮੁਕੰਦ; ਕਰੈ ਬੈਰਾਗੀ ॥
sev mukand; karai bairaagee |
Punjabi
ਤਿਆਗੀ ਆਪਣੇ ਮਾਲਕ ਦੀ ਘਾਲ ਕਮਾਉਂਦਾ ਹੈ।
English
The renunciate serves Mukanday.
ਸੋਈ ਮੁਕੰਦੁ; ਦੁਰਬਲ ਧਨੁ ਲਾਧੀ ॥੨॥
soee mukand; durabal dhan laadhee |2|
Punjabi
ਮੈਂ, ਨਿਤਾਣੇ ਨੇ ਉਸ ਮੁਕਤੀ ਦੇ ਦਾਤੇ ਨੂੰ ਆਪਣੀ ਦੌਲਤ ਵੱਜੋ ਪਰਾਪਤ ਕਰ ਲਿਆ ਹੈ।
English
Mukanday is the wealth of the poor and forlorn. ||2||
ਏਕੁ ਮੁਕੰਦੁ; ਕਰੈ ਉਪਕਾਰੁ ॥
ek mukand; karai upakaar |
Punjabi
ਜਦ ਇਕ ਮੁਕਤੀ ਦੇਣਹਾਰ ਮੇਰਾ ਭਲਾ ਕਰਦਾ ਹੈ,
English
When the One Liberator does me a favor,
ਹਮਰਾ ਕਹਾ ਕਰੈ ਸੰਸਾਰੁ ॥
hamaraa kahaa karai sansaar |
Punjabi
ਤਾਂ ਜਗਤ ਮੈਨੂੰ ਕੀ ਕਰ ਸਕਦਾ ਹੈ?
English
then what can the world do to me?
ਮੇਟੀ ਜਾਤਿ; ਹੂਏ ਦਰਬਾਰਿ ॥
mettee jaat; hooe darabaar |
Punjabi
ਆਪਣੀ ਜਾਤੀ ਨੂੰ ਮੇਟ ਕੇ, ਮੈਂ ਪ੍ਰਭੂ ਦਾ ਦਰਬਾਰੀ ਹੋ ਗਿਆ ਹਾਂ।
English
Erasing my social status, I have entered His Court.
ਤੁਹੀ ਮੁਕੰਦ; ਜੋਗ. ਜੁਗ ਤਾਰਿ ॥੩॥
tuhee mukand; jog. jug taar |3|
Punjabi
ਤੂੰ ਹੇ ਸੁਆਮੀ! ਸਾਰਿਆਂ ਯੁੱਗਾਂ ਅੰਦਰ ਪ੍ਰਾਣੀਆਂ ਦਾ ਪਾਰ ਉਤਾਰਾ ਕਰਨ ਲਈ ਸਰਬ-ਸ਼ਕਤੀਮਾਨ ਹੈਂ।
English
You, Mukanday, are potent throughout the four ages. ||3||
ਉਪਜਿਓ ਗਿਆਨੁ; ਹੂਆ ਪਰਗਾਸ ॥
aupajio giaan; hooaa paragaas |
Punjabi
ਬ੍ਰਹਿਮ-ਬੋਧ ਉਤਪੰਨ ਹੋ ਗਿਆ ਹੈ ਅਤੇ ਮੈਨੂੰ ਚਾਨਣ ਹੋ ਗਿਆ ਹੈ।
English
Spiritual wisdom has welled up, and I have been enlightened.
ਕਰਿ ਕਿਰਪਾ; ਲੀਨੇ ਕੀਟ ਦਾਸ ॥
kar kirapaa; leene keett daas |
Punjabi
ਦਇਆ ਧਾਰ ਕੇ, ਪ੍ਰਭੂ ਨੇ ਇਸ ਕੀੜੇ ਨੂੰ ਆਪਣਾ ਗੋਲਾ ਬਣਾ ਲਿਆ ਹੈ।
English
In His Mercy, the Lord has made this worm His slave.
ਕਹੁ ਰਵਿਦਾਸ; ਅਬ ਤ੍ਰਿਸਨਾ ਚੂਕੀ ॥
kahu ravidaas; ab trisanaa chookee |
Punjabi
ਰਵਿਦਾਸ ਜੀ ਆਖਦੇ ਹਨ, ਹੁਣ ਮੇਰੀ ਖਾਹਿਸ਼ ਬੁੱਝ ਗਈ ਹੈ।
English
Says Ravi Daas, now my thirst is quenched;
ਜਪਿ ਮੁਕੰਦ; ਸੇਵਾ ਤਾਹੂ ਕੀ ॥੪॥੧॥
jap mukand; sevaa taahoo kee |4|1|
Punjabi
ਮੈਂ ਸੁਆਮੀ ਦਾ ਸਿਮਰਨ ਕਰਦਾ ਅਤੇ ਉਸ ਦੀ ਹੀ ਘਾਲ ਕਮਾਉਂਦਾ ਹਾਂ।
English
I meditate on Mukanday the Liberator, and I serve Him. ||4||1||
ਗੋਂਡ ॥
gondd |
Punjabi
ਗੋਂਡ।
English
Gond:
ਜੇ ਓਹੁ; ਅਠਸਠਿ ਤੀਰਥ ਨੑਾਵੈ ॥
je ohu; atthasatth teerath naavai |
Punjabi
ਜੇਕਰ ਉਹ ਅਠਾਹਟ ਯਾਤ੍ਰਾ ਅਸਥਾਨਾਂ ਉਤੇ ਇਸ਼ਨਾਨ ਕਰ ਲਵੇ।
English
Someone may bathe at the sixty-eight sacred shrines of pilgrimage,
ਜੇ ਓਹੁ; ਦੁਆਦਸ ਸਿਲਾ ਪੂਜਾਵੈ ॥
je ohu; duaadas silaa poojaavai |
Punjabi
ਜੇਕਰ ਉਹ ਬਾਰਾ ਹੀ ਸ਼ਿਵਲਿੰਗ ਪੱਥਰਾਂ ਦੀ ਪੂਜਾ ਕਰ ਲਵੇ,
English
and worship the twelve Shiva-lingam stones,
ਜੇ ਓਹੁ; ਕੂਪ ਤਟਾ ਦੇਵਾਵੈ ॥
je ohu; koop tattaa devaavai |
Punjabi
ਅਤੇ ਜੇਕਰ ਉਹ ਖੂਹ ਅਤੇ ਤਲਾਬ ਸਮਰਪਨ ਕਰ ਦੇਵੇ।
English
and dig wells and pools,
ਕਰੈ ਨਿੰਦ; ਸਭ ਬਿਰਥਾ ਜਾਵੈ ॥੧॥
karai nind; sabh birathaa jaavai |1|
Punjabi
ਪਰ ਜੇਕਰ ਉਹ ਸੰਤਾਂ ਦੀ ਬਦਖੋਈ ਕਰਦਾ ਹੈ ਤਾਂ ਸਾਰਾ ਕੁਛ ਨਿਸਫਲ ਜਾਂਦਾ ਹੈ।
English
but if he indulges in slander, then all of this is useless. ||1||
ਸਾਧ ਕਾ ਨਿੰਦਕੁ; ਕੈਸੇ ਤਰੈ ॥
saadh kaa nindak; kaise tarai |
Punjabi
ਸੰਤ ਦੀ ਬਦਖੋਈ ਕਰਨ ਵਾਲਾ ਕਿਸ ਤਰ੍ਹਾਂ ਪਾਰ ਉਤਰ ਸਕਦਾ ਹੈ?
English
How can the slanderer of the Holy Saints be saved?
ਸਰਪਰ ਜਾਨਹੁ; ਨਰਕ ਹੀ ਪਰੈ ॥੧॥ ਰਹਾਉ ॥
sarapar jaanahu; narak hee parai |1| rahaau |
Punjabi
ਤੂੰ ਨਿਸਚਿਤ ਹੀ ਜਾਣ ਲੈ ਕਿ ਉਹ ਦੋਜ਼ਕ ਵਿੱਚ ਪਵੇਗਾ। ਠਹਿਰਾਉ।
English
Know for certain, that he shall go to hell. ||1||Pause||
ਜੇ ਓਹੁ; ਗ੍ਰਹਨ ਕਰੈ ਕੁਲਖੇਤਿ ॥
je ohu; grahan karai kulakhet |
Punjabi
ਜੇਕਰ ਉਹ ਗ੍ਰਹਿਣ ਸਮੇਂ ਕੁਕੂਕਸ਼ੇਤਰ ਇਸ਼ਨਾਨ ਕਰੇ,
English
Someone may bathe at Kuruk-shaytra during a solar eclipse,
ਅਰਪੈ ਨਾਰਿ; ਸੀਗਾਰ ਸਮੇਤਿ ॥
arapai naar; seegaar samet |
Punjabi
ਜੇਕਰ ਉਹ ਆਪਣੀ ਵਹੁਟੀ ਨੂੰ ਹਾਰ ਸ਼ਿੰਗਾਰ ਸਹਿਤ ਸਮਰਪਣ ਕਰ ਦੇਵੇ,
English
and give his decorated wife in offering,
ਸਗਲੀ ਸਿੰਮ੍ਰਿਤਿ; ਸ੍ਰਵਨੀ ਸੁਨੈ ॥
sagalee sinmrit; sravanee sunai |
Punjabi
ਅਤੇ ਆਪਣੇ ਕੰਨਾਂ ਨਾਲ ਸਾਰੀਆਂ ਸਿਮਰਤੀਆਂ ਨੂੰ ਸ੍ਰਵਣ ਕਰ ਲਵੇ,
English
and listen to all the Simritees,
ਕਰੈ ਨਿੰਦ; ਕਵਨੈ ਨਹੀ ਗੁਨੈ ॥੨॥
karai nind; kavanai nahee gunai |2|
Punjabi
ਪਰ ਜੇਕਰ ਉਹ ਚੁਗਲੀ ਬਖੀਲੀ ਕਰਦਾ ਹੈ, ਉਹ ਕਿਸੇ ਭੀ ਲਾਭ ਦੇ ਨਹੀਂ।
English
but if he indulges in slander, these are of no account. ||2||
ਜੇ ਓਹੁ; ਅਨਿਕ ਪ੍ਰਸਾਦ ਕਰਾਵੈ ॥
je ohu; anik prasaad karaavai |
Punjabi
ਜੇਕਰ ਉਹ ਲੋੜਵੰਦਾਂ ਨੂੰ ਬਹੁਤੇ ਭੋਜਨ ਛਕਾਉਂਦਾ,
English
Someone may give countless feasts,
ਭੂਮਿ ਦਾਨ ਸੋਭਾ; ਮੰਡਪਿ ਪਾਵੈ ॥
bhoom daan sobhaa; manddap paavai |
Punjabi
ਜਮੀਨ ਦਾਨ ਕਰਦਾ ਹੈ ਅਤੇ ਲੋਕਾਂ ਦੇ ਭਲੇ ਲਈ ਸੁਭਾਇਮਾਨ ਇਮਾਰਤਾਂ ਬਣਾਉਂਦਾ ਹੈ,
English
and donate land, and build splendid buildings;
ਅਪਨਾ ਬਿਗਾਰਿ; ਬਿਰਾਂਨਾ ਸਾਂਢੈ ॥
apanaa bigaar; biraanaa saandtai |
Punjabi
ਅਤੇ ਆਪਣਿਆਂ ਨੂੰ ਛੱਡ ਕੇ ਹੋਰਨਾਂ ਦੇ ਕਾਰਜ ਰਾਸ ਕਰਦਾ ਹੈ,
English
he may neglect his own affairs to work for others,
ਕਰੈ ਨਿੰਦ; ਬਹੁ ਜੋਨੀ ਹਾਂਢੈ ॥੩॥
karai nind; bahu jonee haandtai |3|
Punjabi
ਪਰ ਜੇਕਰ ਉਹ ਚੁਗਲੀ ਬਖੀਲੀ ਕਰਦਾ ਹੈ ਤਾਂ ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ।
English
but if he indulges in slander, he shall wander in countless incarnations. ||3||
ਨਿੰਦਾ ਕਹਾ ਕਰਹੁ; ਸੰਸਾਰਾ ॥
nindaa kahaa karahu; sansaaraa |
Punjabi
ਹੇ ਲੋਕੋ ਤੁਸੀਂ ਚੁਗਲੀ ਬਖੀਲੀ ਕਿਉਂ ਕਰਦੇ ਹੋ?
English
Why do you indulge in slander, O people of the world?
ਨਿੰਦਕ ਕਾ; ਪਰਗਟਿ ਪਾਹਾਰਾ ॥
nindak kaa; paragatt paahaaraa |
Punjabi
ਬਦਖੋਈ ਕਰਨ ਵਾਲੇ ਦਾ ਪੋਲ ਛੇਤੀ ਹੀ ਖੁੱਲ੍ਹ ਜਾਂਦਾ ਹੈ।
English
The emptiness of the slanderer is soon exposed.
ਨਿੰਦਕੁ ਸੋਧਿ ਸਾਧਿ ਬੀਚਾਰਿਆ ॥
nindak sodh saadh beechaariaa |
Punjabi
ਮੈਂ ਚੁਗਲੀ ਬਖੀਲੀ ਕਰਨ ਵਾਲੇ ਦੀ ਪ੍ਰਾਲਭਧ ਨੂੰ ਗਹੁ ਨਾਲ ਸੋਚਿਆ ਸਮਝਿਆ ਹੈ।
English
I have thought, and determined the fate of the slanderer.
ਕਹੁ ਰਵਿਦਾਸ; ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥
kahu ravidaas; paapee narak sidhaariaa |4|2|11|7|2|49| jorr |
Punjabi
ਰਵਿਦਾਸ ਜੀ ਫੁਰਮਾਉਂਦੇ ਹਨ, ਉਹ ਗੁਨਾਹਗਾਰ ਹੈ ਅਤੇ ਦੋਜ਼ਕ ਨੂੰ ਜਾਂਦਾ ਹੈ।
English
Says Ravi Daas, he is a sinner; he shall go to hell. ||4||2||11||7||2||49|| Total||