Ang 877
ਜਹ ਦੇਖਾ; ਤਹ ਰਹਿਆ ਸਮਾਇ ॥੩॥
jeh dekhaa; teh rahiaa samaae |3|
Punjabi
ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਸਾਹਿਬ ਨੂੰ ਵਿਆਪਕ ਵੇਖਦਾ ਹਾਂ।
English
Wherever I look, there I see Him pervading. ||3||
ਅੰਤਰਿ ਸਹਸਾ. ਬਾਹਰਿ ਮਾਇਆ; ਨੈਣੀ ਲਾਗਸਿ ਬਾਣੀ ॥
antar sahasaa. baahar maaeaa; nainee laagas baanee |
Punjabi
ਮੇਰੇ ਅੰਦਰ ਭਰਮ ਹੈ, ਬਾਹਰੋਂ, ਮੈਂ ਧਨ-ਦੌਲਤ ਦਾ ਘੇਰਿਆ ਹੋਇਆ ਹਾਂ, ਜੋ ਤੀਰ ਵਾਂਗ ਮੇਰੀਆਂ ਅੱਖਾਂ ਵਿੱਚ ਚੁਭਦੀ ਹੈ।
English
There is doubt within me, and Maya is outside; it hits me in the eyes like an arrow.
ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਪਰਤਾਪਹਿਗਾ ਪ੍ਰਾਣੀ ॥੪॥੨॥
pranavat naanak daasan daasaa; parataapahigaa praanee |4|2|
Punjabi
ਗੁਰੂ ਜੀ ਬਿਨੈ ਕਰਦੇ ਹਨ, ਤੂੰ ਪ੍ਰਭੂ ਦੇ ਗੋਲਿਆਂ ਦਾ ਗੋਲਾ ਬਣ ਜਾ, ਹੇ ਫਾਨੀ ਬੰਦੇ! ਨਹੀਂ ਤਾਂ ਤੂੰ ਡਾਢਾ ਦੁੱਖੀ ਹੋਵੇਗਾਂ।
English
Prays Nanak, the slave of the Lord's slaves: such a mortal suffers terribly. ||4||2||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਜਿਤੁ ਦਰਿ ਵਸਹਿ. ਕਵਨੁ ਦਰੁ ਕਹੀਐ; ਦਰਾ ਭੀਤਰਿ ਦਰੁ. ਕਵਨੁ ਲਹੈ ॥
jit dar vaseh. kavan dar kaheeai; daraa bheetar dar. kavan lahai |
Punjabi
ਉਹ ਕਿਹੜਾ ਦਰਬਾਰ ਆਖਿਆ ਜਾਂਦਾ ਹੈ, ਜਿਸ ਦਰਬਾਰ ਅੰਦਰ ਤੂੰ ਬਹਿੰਦਾ ਹੈਂ, ਹੇ ਸੁਆਮੀ! ਸਾਰਿਆਂ ਦਰਬਾਰਾਂ ਵਿੱਚੋਂ, ਉਸ ਦਰਬਾਰ ਨੂੰ ਕੌਣ ਵੇਖ ਸਕਦਾ ਹੈ?
English
Where is that door, where You live, O Lord? What is that door called? Among all doors, who can find that door?
ਜਿਸੁ ਦਰ ਕਾਰਣਿ ਫਿਰਾ ਉਦਾਸੀ; ਸੋ ਦਰੁ. ਕੋਈ ਆਇ ਕਹੈ ॥੧॥
jis dar kaaran firaa udaasee; so dar. koee aae kahai |1|
Punjabi
ਕੋਈ ਜਣਾ ਆ ਕੇ ਮੈਨੂੰ ਉਸ ਦਰਬਾਰ ਬਾਰੇ ਦੱਸੇ ਜਿਸ ਨੂੰ ਵੇਖਣ ਲਈ ਮੈਂ ਉਦਾਸ ਹੋਇਆ ਫਿਰਦਾ ਹਾਂ।
English
For the sake of that door, I wander around sadly, detached from the world; if only someone would come and tell me about that door. ||1||
ਕਿਨ ਬਿਧਿ ਸਾਗਰੁ ਤਰੀਐ ॥
kin bidh saagar tareeai |
Punjabi
ਕਿਸ ਤਰੀਕੇ ਨਾਲ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ?
English
How can I cross over the world-ocean?
ਜੀਵਤਿਆ. ਨਹ ਮਰੀਐ ॥੧॥ ਰਹਾਉ ॥
jeevatiaa. neh mareeai |1| rahaau |
Punjabi
ਮੈਂ ਜੀਉਂਦੇ ਜੀ ਮਰ ਨਹੀਂ ਸਕਦਾ। ਠਹਿਰਾਓ।
English
While I am living, I cannot be dead. ||1||Pause||
ਦੁਖੁ ਦਰਵਾਜਾ. ਰੋਹੁ ਰਖਵਾਲਾ; ਆਸਾ ਅੰਦੇਸਾ. ਦੁਇ ਪਟ ਜੜੇ ॥
dukh daravaajaa. rohu rakhavaalaa; aasaa andesaa. due patt jarre |
Punjabi
ਪੀੜ ਇੱਕ ਦਰਵਾਜ਼ਾ ਹੈ, ਜਿਸ ਨੂੰ ਆਸ ਤੇ ਚਿੰਤਾ ਦੇ ਦੋ ਤਖਤੇ ਲੱਗੇ ਹੋਏ ਹਨ ਅਤੇ ਗੁੱਸਾ ਪਹਿਰੇਦਾਰ ਹੈ।
English
Pain is the door, and anger is the guard; hope and anxiety are the two shutters.
ਮਾਇਆ ਜਲੁ ਖਾਈ. ਪਾਣੀ ਘਰੁ ਬਾਧਿਆ; ਸਤ ਕੈ ਆਸਣਿ ਪੁਰਖੁ ਰਹੈ ॥੨॥
maaeaa jal khaaee. paanee ghar baadhiaa; sat kai aasan purakh rahai |2|
Punjabi
ਸੰਸਾਰੀ ਪਦਾਰਥਾਂ ਦਾ ਪਾਣੀ ਖੰਧਕ ਹੈ। ਇਸ ਨੀਰ ਅੰਦਰ ਇਨਸਾਨ ਨੇ ਆਪਣਾ ਘਰ ਬਣਾਇਆ ਹੋਇਆ ਹੈ। ਐਹੋ ਜਿਹੀਆਂ ਮੁਸ਼ਕਲਾਂ ਨੂੰ ਲੰਘ ਕੇ, ਇਨਸਾਨ ਪ੍ਰਭੂ ਨੂੰ ਸੱਚ ਦੇ ਅਸਥਾਨ ਉਤੇ ਬੈਠਾ ਹੋਇਆ ਵੇਖ ਲੈਂਦਾ ਹੈ।
English
Maya is the water in the moat; in the middle of this moat, he has built his home. The Primal Lord sits in the Seat of Truth. ||2||
ਕਿੰਤੇ ਨਾਮਾ. ਅੰਤੁ ਨ ਜਾਣਿਆ; ਤੁਮ ਸਰਿ, ਨਾਹੀ ਅਵਰੁ ਹਰੇ ॥
kinte naamaa. ant na jaaniaa; tum sar, naahee avar hare |
Punjabi
ਕਿੰਨੇ ਹਨ ਤੇਰੇ ਨਾਮ, ਹੇ ਸੁਆਮੀ! ਮੈਂ ਉਨ੍ਹਾਂ ਦਾ ਓੜਕ ਨਹੀਂ ਜਾਣਦਾ। ਤੇਰੇ ਦਰਬਾਰ ਦਾ ਹੋਰ ਕੋਈ ਨਹੀਂ।
English
You have so many Names, Lord, I do not know their limit. There is no other equal to You.
ਊਚਾ ਨਹੀ ਕਹਣਾ. ਮਨ ਮਹਿ ਰਹਣਾ; ਆਪੇ ਜਾਣੈ ਆਪਿ ਕਰੇ ॥੩॥
aoochaa nahee kahanaa. man meh rahanaa; aape jaanai aap kare |3|
Punjabi
ਤੂੰ ਡੰਡ ਨਾਂ ਪਾ ਅਤੇ ਆਪਣੇ ਚਿੱਤ ਅੰਦਰ ਹੀ ਵਿਚਰ। ਸੁਆਮੀ ਖੁਦ ਹੀ ਜਾਣਦਾ ਹੈ ਤੇ ਖੁਦ ਹੀ ਸਾਰਾ ਕੁਝ ਕਰਦਾ ਹੈ।
English
Do not speak out loud - remain in your mind. The Lord Himself knows, and He Himself acts. ||3||
ਜਬ ਆਸਾ ਅੰਦੇਸਾ; ਤਬ ਹੀ ਕਿਉ ਕਰਿ ਏਕੁ ਕਹੈ ॥
jab aasaa andesaa; tab hee kiau kar ek kahai |
Punjabi
ਜਦ ਤੋੜੀ ਖਾਹਿਸ਼ ਹੈ, ਉਦੋਂ ਤਾਈਂ ਫਿਕਰ ਚਿੰਤਾ ਹੈ। ਐਸੀ ਹਾਲਤ ਵਿੱਚ ਇਨਸਾਨ ਕਿਸ ਤਰ੍ਹਾਂ ਇਕ ਸਾਈਂ ਦਾ ਉਚਾਰਨ ਕਰ ਸਕਦਾ ਹੈ?
English
As long as there is hope, there is anxiety; so how can anyone speak of the One Lord?
ਆਸਾ ਭੀਤਰਿ ਰਹੈ ਨਿਰਾਸਾ; ਤਉ ਨਾਨਕ. ਏਕੁ ਮਿਲੈ ॥੪॥
aasaa bheetar rahai niraasaa; tau naanak. ek milai |4|
Punjabi
ਜਦ ਉਮੈਦਾਂ ਅੰਦਰ ਬੰਦਾ ਬੇ-ਉਮੈਦ ਵਿਚਰਦਾ ਹੈ, ਤਦ, ਹੇ ਨਾਨਕ! ਉਹ ਇਕ ਸਾਹਿਬ ਨੂੰ ਮਿਲ ਪੈਂਦਾ ਹੈ।
English
In the midst of hope, remain untouched by hope; then, O Nanak, you shall meet the One Lord. ||4||
ਇਨ ਬਿਧਿ; ਸਾਗਰੁ ਤਰੀਐ ॥
ein bidh; saagar tareeai |
Punjabi
ਇਸ ਤਰੀਕੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
English
In this way, you shall cross over the world-ocean.
ਜੀਵਤਿਆ; ਇਉ ਮਰੀਐ ॥੧॥ ਰਹਾਉ ਦੂਜਾ ॥੩॥
jeevatiaa; iau mareeai |1| rahaau doojaa |3|
Punjabi
ਇਸ ਤਰ੍ਹਾਂ ਇਨਸਾਨ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਓ ਦੂਜਾ।
English
This is the way to remain dead while yet alive. ||1||Second Pause||3||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਸੁਰਤਿ ਸਬਦੁ ਸਾਖੀ. ਮੇਰੀ ਸਿੰਙੀ; ਬਾਜੈ ਲੋਕੁ ਸੁਣੇ ॥
surat sabad saakhee. meree singee; baajai lok sune |
Punjabi
ਸੁਆਮੀ ਦਾ ਸਿਮਰਨ ਅਤੇ ਗੁਰਾਂ ਦਾ ਉਪਦੇਸ਼ ਮੇਰੀ ਤੁਰੀ ਦੀ ਸੁਰੀਲੀ ਸੁਰ ਹੈ, ਜਿਸ ਨੂੰ ਲੁਕਾਈ ਸੁਣਦੀ ਹੈ।
English
Awareness of the Shabad and the Teachings is my horn; the people hear the sound of its vibrations.
ਪਤੁ ਝੋਲੀ. ਮੰਗਣ ਕੈ ਤਾਈ; ਭੀਖਿਆ ਨਾਮੁ ਪੜੇ ॥੧॥
pat jholee. mangan kai taaee; bheekhiaa naam parre |1|
Punjabi
ਇਜ਼ਤ ਆਬਰੂ ਮੇਰਾ ਮੰਗਣ ਲਈ ਖੱਪਰ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਖੈਰ ਲੈਣ ਦੀ ਚਾਹਣਾ ਹੈ।
English
Honor is my begging-bowl, and the Naam, the Name of the Lord, is the charity I receive. ||1||
ਬਾਬਾ ਗੋਰਖੁ ਜਾਗੈ ॥
baabaa gorakh jaagai |
Punjabi
ਹੇ ਪਿਤਾ! ਸੰਸਾਰ ਦਾ ਰੱਖਿਅਕ, ਵਾਹਿਗੁਰੂ ਸਦਾ ਹੀ ਜਾਗਦਾ ਰਹਿੰਦਾ ਹੈ।
English
O Baba, Gorakh is the Lord of the Universe; He is always awake and aware.
ਗੋਰਖੁ ਸੋ. ਜਿਨਿ ਗੋਇ ਉਠਾਲੀ; ਕਰਤੇ ਬਾਰ. ਨ ਲਾਗੈ ॥੧॥ ਰਹਾਉ ॥
gorakh so. jin goe utthaalee; karate baar. na laagai |1| rahaau |
Punjabi
ਕੇਵਲ ਉਹ ਹੀ ਗੋਰਖ ਹੈ ਜੋ ਸ਼੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਅਤੇ ਜਿਸ ਨੇ ਇਸ ਨੂੰ ਸਾਜਦਿਆਂ ਚਿਰ ਨਹੀਂ ਲਾਇਆ। ਠਹਿਰਾਓ।
English
He alone is Gorakh, who sustains the earth; He created it in an instant. ||1||Pause||
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ; ਚੰਦੁ ਸੂਰਜੁ ਮੁਖਿ ਦੀਏ ॥
paanee praan pavan bandh raakhe; chand sooraj mukh dee |
Punjabi
ਜਲ, ਹਵਾ ਆਦਿਕ ਨੂੰ ਬੰਨ੍ਹ ਕੇ ਪ੍ਰਭੂ ਨੇ ਦੇਹ ਅੰਦਰ ਜਿੰਦ ਜਾਨ ਟਿਕਾ ਦਿੱਤੀ ਹੈ ਅਤੇ ਚੰਨ ਤੇ ਸੂਰਜ ਦੇ ਦੀਵੇ ਬਣਾਏ ਹਨ।
English
Binding together water and air, He infused the breath of life into the body, and made the lamps of the sun and the moon.
ਮਰਣ ਜੀਵਣ ਕਉ ਧਰਤੀ ਦੀਨੀ; ਏਤੇ ਗੁਣ ਵਿਸਰੇ ॥੨॥
maran jeevan kau dharatee deenee; ete gun visare |2|
Punjabi
ਮਰਨ ਅਤੇ ਜੀਊਣ ਲਈ, ਵਾਹਿਗੁਰੂ ਨੇ ਸਾਨੂੰ ਧਰਤੀ ਦਿਤੀ ਹੈ, ਪ੍ਰੰਤੂ ਉਸ ਦੇ ਐਨੇ ਉਪਕਾਰ ਅਸੀਂ ਭੁਲਾ ਦਿੱਤੇ ਹਨ।
English
To die and to live, He gave us the earth, but we have forgotten these blessings. ||2||
ਸਿਧ ਸਾਧਿਕ ਅਰੁ ਜੋਗੀ ਜੰਗਮ; ਪੀਰ ਪੁਰਸ ਬਹੁਤੇਰੇ ॥
sidh saadhik ar jogee jangam; peer puras bahutere |
Punjabi
ਅਨੇਕਾਂ ਹੀ ਕਰਾਮਾਤੀ ਬੰਦੇ ਅਭਿਆਸੀ, ਯੋਗੀ, ਰਮਤੇ ਸਾਧੂ, ਰੂਹਾਨੀ ਰਹਿਬਰ ਅਤੇ ਨੇਕ ਬੰਦੇ।
English
There are so many Siddhas, seekers, Yogis, wandering pilgrims, spiritual teachers and good people.
ਜੇ ਤਿਨ ਮਿਲਾ. ਤ ਕੀਰਤਿ ਆਖਾ; ਤਾ ਮਨੁ ਸੇਵ ਕਰੇ ॥੩॥
je tin milaa. ta keerat aakhaa; taa man sev kare |3|
Punjabi
ਜੇਕਰ ਮੈਂ ਉਹਨਾਂ ਨੂੰ ਮਿਲ ਪਵਾਂ, ਛਾਂ ਮੈਂ ਸਾਈਂ ਦੀ ਸਿਫ਼ਤ ਉਚਾਰਨ ਕਰਾਂਗਾ ਤੇ ਤਦ ਹੀ ਮੇਰਾ ਚਿੱਤ ਉਸ ਦੀ ਘਾਲ ਕਮਾਏਗਾ।
English
If I meet them, I chant the Lord's Praises, and then, my mind serves Him. ||3||
ਕਾਗਦੁ ਲੂਣੁ ਰਹੈ ਘ੍ਰਿਤ ਸੰਗੇ; ਪਾਣੀ ਕਮਲੁ ਰਹੈ ॥
kaagad loon rahai ghrit sange; paanee kamal rahai |
Punjabi
ਕਾਗਜ਼ ਤੇ ਲੂਣ, ਘਿਓ ਵਿੱਚ ਸਹੀ ਸਲਾਮਤ ਰਹਿੰਦੇ ਹਨ ਅਤੇ ਕੰਵਲ ਫੁਲ ਜਲ ਅੰਦਰ ਨਿਰਲੇਪ ਵਿਚਰਦਾ ਹੈ।
English
Paper and salt, protected by ghee, remain untouched by water, as the lotus remains unaffected in water.
ਐਸੇ ਭਗਤ ਮਿਲਹਿ ਜਨ ਨਾਨਕ; ਤਿਨ ਜਮੁ ਕਿਆ ਕਰੈ ॥੪॥੪॥
aise bhagat mileh jan naanak; tin jam kiaa karai |4|4|
Punjabi
ਜੋ ਐਹੋ ਜਿਹੇ ਸਾਧੂਆਂ ਦੀ ਸੰਗਤ ਕਰਦੇ ਹਨ, ਹੇ ਦਾਸ ਨਾਨਕ! ਮੌਤ ਉਹਨਾਂ ਨੂੰ ਕੁਝ ਨਹੀਂ ਕਰ ਸਕਦੀ।
English
Those who meet with such devotees, O servant Nanak - what can death do to them? ||4||4||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਸੁਣਿ ਮਾਛਿੰਦ੍ਰਾ; ਨਾਨਕੁ ਬੋਲੈ ॥
sun maachhindraa; naanak bolai |
Punjabi
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮਾਛਿੰਦਰ!
English
Listen, Machhindra, to what Nanak says.
ਵਸਗਤਿ ਪੰਚ ਕਰੇ; ਨਹ ਡੋਲੈ ॥
vasagat panch kare; neh ddolai |
Punjabi
ਜੋ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਹੈ, ਉਹ ਥਿੜਕਦਾ ਨਹੀਂ।
English
One who subdues the five passions does not waver.
ਐਸੀ ਜੁਗਤਿ; ਜੋਗ ਕਉ ਪਾਲੇ ॥
aisee jugat; jog kau paale |
Punjabi
ਜੋ ਐਹੋ ਜਿਹੇ ਤਰੀਕੇ ਨਾਲ ਯੋਗ ਦੀ ਕਮਾਈ ਕਰਦਾ ਹੈ,
English
One who practices Yoga in such a way,
ਆਪਿ ਤਰੈ; ਸਗਲੇ ਕੁਲ ਤਾਰੇ ॥੧॥
aap tarai; sagale kul taare |1|
Punjabi
ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
English
saves himself, and saves all his generations. ||1||
ਸੋ ਅਉਧੂਤੁ; ਐਸੀ ਮਤਿ ਪਾਵੈ ॥
so aaudhoot; aisee mat paavai |
Punjabi
ਕੇਵਲ ਉਹ ਹੀ ਤਿਆਗੀ ਹੈ, ਜਿਸ ਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ।
English
He alone is a hermit, who attains such understanding.
ਅਹਿਨਿਸਿ; ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥
ahinis; sun samaadh samaavai |1| rahaau |
Punjabi
ਦਿਨ ਤੇ ਰਾਤ, ਉਹ ਅਫੁਰ ਤਾੜੀ ਅੰਦਰ ਲੀਨ ਰਹਿੰਦਾ ਹੈ। ਠਹਿਰਾਓ।
English
Day and night, he remains absorbed in deepest Samaadhi. ||1||Pause||
ਭਿਖਿਆ; ਭਾਇ ਭਗਤਿ ਭੈ ਚਲੈ ॥
bhikhiaa; bhaae bhagat bhai chalai |
Punjabi
ਉਹ ਪ੍ਰਭੂ ਦੀ ਪ੍ਰੇਮਮਈ ਸੇਵਾ ਦੀ ਖੈਰ ਮੰਗਦਾ ਹੈ ਅਤੇ ਉਸ ਦੇ ਨਿਰਮਲ ਭਉ ਅੰਦਰ ਵੱਸਦਾ ਹੈ।
English
He begs for loving devotion to the Lord, and lives in the Fear of God.
ਹੋਵੈ ਸੁ ਤ੍ਰਿਪਤਿ; ਸੰਤੋਖਿ ਅਮੁਲੈ ॥
hovai su tripat; santokh amulai |
Punjabi
ਉਹ ਸਬਰ ਸਿਦਕ ਦੀ ਅਮੋਲਕ ਦਾਤ ਨਾਲ ਰੱਜ ਜਾਂਦਾ ਹੈ।
English
He is satisfied, with the priceless gift of contentment.
ਧਿਆਨ ਰੂਪਿ ਹੋਇ; ਆਸਣੁ ਪਾਵੈ ॥
dhiaan roop hoe; aasan paavai |
Punjabi
ਸਾਈਂ ਦੇ ਸਿਮਰਨ ਦਾ ਸਰੂਪ ਹੋ ਕੇ, ਉਹ ਉਸ ਦੇ ਟਿਕਾਣੇ ਨੂੰ ਪੁੱਜ ਜਾਂਦਾ ਹੈ।
English
Becoming the embodiment of meditation, he attains the true Yogic posture.
ਸਚਿ ਨਾਮਿ; ਤਾੜੀ ਚਿਤੁ ਲਾਵੈ ॥੨॥
sach naam; taarree chit laavai |2|
Punjabi
ਉਹ ਆਪਣੇ ਮਨ ਦੀ ਬਿਰਤੀ ਨੂੰ ਸਤਨਾਮ ਨਾਲ ਜੋੜ ਲੈਂਦਾ ਹੈ।
English
He focuses his consciousness in the deep trance of the True Name. ||2||
ਨਾਨਕੁ ਬੋਲੈ ਅੰਮ੍ਰਿਤ ਬਾਣੀ ॥
naanak bolai amrit baanee |
Punjabi
ਨਾਨਕ ਅੰਮ੍ਰਿਤ-ਰੂਪੀ ਗੁਰਬਾਣੀ ਉਚਾਰਨ ਕਰਦਾ ਹੈ।
English
Nanak chants the Ambrosial Bani.
ਸੁਣਿ ਮਾਛਿੰਦ੍ਰਾ; ਅਉਧੂ ਨੀਸਾਣੀ ॥
sun maachhindraa; aaudhoo neesaanee |
Punjabi
ਤੂੰ ਕੰਨ ਕਰ, ਹੇ ਮਾਛਿੰਦਰ! ਇਹ ਹੈ ਨਿਸ਼ਾਨੀ ਨਿਰਲੇਪ ਯੋਗੀ ਦੀ।
English
Listen, O Machhindra: this is the insignia of the true hermit.
ਆਸਾ ਮਾਹਿ ਨਿਰਾਸੁ ਵਲਾਏ ॥
aasaa maeh niraas valaae |
Punjabi
ਜੋ ਆਸ਼ਾ ਅੰਦਰ ਆਸ਼ਾ-ਰਹਿਤ ਰਹਿੰਦਾ ਹੈ,
English
One who, in the midst of hope, remains untouched by hope,
ਨਿਹਚਉ ਨਾਨਕ; ਕਰਤੇ ਪਾਏ ॥੩॥
nihchau naanak; karate paae |3|
Punjabi
ਉਹ ਯਕੀਨਨ ਹੀ ਆਪਣੇ ਸਿਰਜਣਹਾਰ ਨਾਲ ਮਿਲ ਪੈਂਦਾ ਹੈ।
English
shall truly find the Creator Lord. ||3||
ਪ੍ਰਣਵਤਿ ਨਾਨਕੁ; ਅਗਮੁ ਸੁਣਾਏ ॥
pranavat naanak; agam sunaae |
Punjabi
ਗੁਰੂ ਜੀ ਬਿਨੈ ਕਰਦੇ ਹਨ ਕਿ ਮੈਂ ਤੈਨੂੰ ਗੁੱਝੀਆਂ ਗੱਲਾਂ ਦੱਸਦਾ ਹਾਂ
English
Prays Nanak, I share the mysterious secrets of God.
ਗੁਰ ਚੇਲੇ ਕੀ; ਸੰਧਿ ਮਿਲਾਏ ॥
gur chele kee; sandh milaae |
Punjabi
ਅਤੇ ਗੁਰੂ ਤੇ ਮੁਰੀਦ ਦਾ ਮਿਲਾਪ ਕਰਾਉਂਦਾ ਹੈ।
English
The Guru and His disciple are joined together!
ਦੀਖਿਆ ਦਾਰੂ; ਭੋਜਨੁ ਖਾਇ ॥
deekhiaa daaroo; bhojan khaae |
Punjabi
ਜੋ ਗੁਰਾਂ ਦੇ ਉਪਦੇਸ਼ ਦੀ ਦਵਾਈ ਅਤੇ ਖਾਣਾ ਖਾਂਦਾ ਹੈ,
English
One who eats this food, this medicine of the Teachings,