Ang 878
ਛਿਅ ਦਰਸਨ ਕੀ ਸੋਝੀ ਪਾਇ ॥੪॥੫॥
chhia darasan kee sojhee paae |4|5|
Punjabi
ਉਸ ਨੂੰ ਛਿਆਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
English
has the wisdom of the six Shaastras. ||4||5||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਹਮ ਡੋਲਤ. ਬੇੜੀ ਪਾਪ ਭਰੀ ਹੈ; ਪਵਣੁ ਲਗੈ ਮਤੁ ਜਾਈ ॥
ham ddolat. berree paap bharee hai; pavan lagai mat jaaee |
Punjabi
ਹਵਾ ਦੇ ਲੱਗਣ ਨਾਲ, ਮੇਰੀ ਗੁਨਾਹਾਂ ਨਾਲ ਭਰੀ ਕਿਸ਼ਤੀ ਡਗਮਗਾ ਰਹੀ ਹੈ ਅਤੇ ਮੈਂ ਡਰਦਾ ਹਾਂ ਕਿ ਮਤਾਂ ਇਹ ਉਲਟ ਜਾਵੇ।
English
My boat is wobbly and unsteady; it is filled with sins. The wind is rising - what if it tips over?
ਸਨਮੁਖ ਸਿਧ ਭੇਟਣ ਕਉ ਆਏ; ਨਿਹਚਉ ਦੇਹਿ ਵਡਿਆਈ ॥੧॥
sanamukh sidh bhettan kau aae; nihchau dehi vaddiaaee |1|
Punjabi
ਮੇਰੇ ਮਹਾਨ ਮਾਲਕ, ਮੈਂ ਪ੍ਰਤੱਖ ਤੌਰ ਉਤੇ ਤੈਨੂੰ ਮਿਲਣ ਲਈ ਆਇਆ ਹਾਂ। ਨਿਸਚਿਤ ਹੀ ਤੂੰ ਮੈਨੂੰ ਇਹ ਮਾਣ ਮਹੱਤਤਾ ਪ੍ਰਦਾਨ ਕਰ।
English
As sunmukh, I have turned to the Guru; O my Perfect Master; please be sure to bless me with Your glorious greatness. ||1||
ਗੁਰ ਤਾਰਿ ਤਾਰਣਹਾਰਿਆ ॥
gur taar taaranahaariaa |
Punjabi
ਤੂੰ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਹੇ ਮੇਰੀ ਰੱਖਿਆ ਕਰਨਹਾਰ ਗੁਰਦੇਵ।
English
O Guru, my Saving Grace, please carry me across the world-ocean.
ਦੇਹਿ ਭਗਤਿ ਪੂਰਨ ਅਵਿਨਾਸੀ; ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥
dehi bhagat pooran avinaasee; hau tujh kau balihaariaa |1| rahaau |
Punjabi
ਤੂੰ ਮੈਨੂੰ ਸਰਬ-ਵਿਆਪਕ ਅਤੇ ਅਮਰ ਸੁਆਮੀ ਦਾ ਸਿਮਰਨ ਪ੍ਰਦਾਨ ਕਰ। ਮੈਂ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਓ।
English
Bless me with devotion to the perfect, imperishable Lord God; I am a sacrifice to You. ||1||Pause||
ਸਿਧ ਸਾਧਿਕ ਜੋਗੀ ਅਰੁ ਜੰਗਮ; ਏਕੁ ਸਿਧੁ ਜਿਨੀ ਧਿਆਇਆ ॥
sidh saadhik jogee ar jangam; ek sidh jinee dhiaaeaa |
Punjabi
ਕੇਵਲ ਉਹ ਹੀ ਪੂਰਨ ਪੁਰਸ਼, ਅਭਿਆਸੀ, ਯੋਗੀ ਅਤੇ ਰਮਤਾ ਸਾਧੂ ਹੈ, ਜੋ ਇਕ ਉਚੇ ਸੁਆਮੀ ਦਾ ਸਿਮਰਨ ਕਰਦਾ ਹੈ।
English
He alone is a Siddha, a seeker, a Yogi, a wandering pilgrim, who meditates on the One Perfect Lord.
ਪਰਸਤ ਪੈਰ ਸਿਝਤ ਤੇ ਸੁਆਮੀ; ਅਖਰੁ ਜਿਨ ਕਉ ਆਇਆ ॥੨॥
parasat pair sijhat te suaamee; akhar jin kau aaeaa |2|
Punjabi
ਜੋ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦੇ ਹਨ, ਉਹ ਪ੍ਰਭੂ ਦੇ ਚਰਨਾਂ ਨੂੰ ਛੂਹ ਕੇ ਮੁਕਤ ਹੋ ਜਾਂਦੇ ਹਨ।
English
Touching the feet of the Lord Master, they are emancipated; they come to receive the Word of the Teachings. ||2||
ਜਪ ਤਪ ਸੰਜਮ ਕਰਮ ਨ ਜਾਨਾ; ਨਾਮੁ ਜਪੀ ਪ੍ਰਭ ਤੇਰਾ ॥
jap tap sanjam karam na jaanaa; naam japee prabh teraa |
Punjabi
ਮੈਂ ਪੂਜਾ ਪਾਠ, ਤਪੱਸਿਆ, ਸੰਜਮ ਅਤੇ ਕਰਮ ਕਾਂਡਾਂ ਨੂੰ ਨਹੀਂ ਜਾਣਦਾ, ਪ੍ਰੰਤੂ ਮੈਂ ਤੇਰੇ ਨਾਮ ਦਾ ਹੀ ਉਚਾਰਨ ਕਰਦਾ ਹਾਂ, ਹੇ ਸੁਆਮੀ!
English
I know nothing of charity, meditation, self-discipline or religious rituals; I only chant Your Name, God.
ਗੁਰੁ ਪਰਮੇਸਰੁ ਨਾਨਕ ਭੇਟਿਓ; ਸਾਚੈ ਸਬਦਿ ਨਿਬੇਰਾ ॥੩॥੬॥
gur paramesar naanak bhettio; saachai sabad niberaa |3|6|
Punjabi
ਨਾਨਕ ਗੁਰੂ-ਪਾਰਬ੍ਰਹਮ ਨੂੰ ਮਿਲ ਪਿਆ ਹੈ ਅਤੇ ਸੱਚੇ ਨਾਮ ਦੇ ਰਾਹੀਂ ਮੁਕਤ ਹੋ ਗਿਆ ਹੈ।
English
Nanak has met the Guru, the Transcendent Lord God; through the True Word of His Shabad, he is set free. ||3||6||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਸੁਰਤੀ ਸੁਰਤਿ ਰਲਾਈਐ ਏਤੁ ॥
suratee surat ralaaeeai et |
Punjabi
ਤੂੰ ਆਪਣੀ ਬਿਰਤੀ ਨੂੰ, ਆਪਣੇ ਸਾਰਾ ਕੁਝ ਜਾਨਣਹਾਰ ਸੁਆਮੀ ਅੰਦਰ ਲੀਨ ਕਰ।
English
Focus your consciousness in deep absorption on the Lord.
ਤਨੁ ਕਰਿ ਤੁਲਹਾ; ਲੰਘਹਿ ਜੇਤੁ ॥
tan kar tulahaa; langheh jet |
Punjabi
ਆਪਦੇ ਸਰੀਰ ਦਾ ਤੁਲ੍ਹਾ ਬਣਾ, ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾਂ।
English
Make your body a raft, to cross over.
ਅੰਤਰਿ ਭਾਹਿ; ਤਿਸੈ ਤੂ ਰਖੁ ॥
antar bhaeh; tisai too rakh |
Punjabi
ਤੇਰੇ ਅੰਦਰ ਖਾਹਿਸ਼ ਦੀ ਅੱਗ ਹੈ। ਤੂੰ ਉਸ ਨੂੰ ਰੋਕ ਕੇ ਰੱਖ।
English
Deep within is the fire of desire; keep it in check.
ਅਹਿਨਿਸਿ; ਦੀਵਾ ਬਲੈ ਅਥਕੁ ॥੧॥
ahinis; deevaa balai athak |1|
Punjabi
ਐਸਾ ਦੀਵਾ ਇਕ ਟਕ, ਦਿਨ ਅਤੇ ਰਾਤ ਬਲੇਗਾ।
English
Day and night, that lamp shall burn unceasingly. ||1||
ਐਸਾ ਦੀਵਾ; ਨੀਰਿ ਤਰਾਇ ॥
aisaa deevaa; neer taraae |
Punjabi
ਤੂੰ ਐਹੋ ਜਿਹਾ ਚਰਾਗ ਪਾਣੀ ਉਤੇ ਤਾਰ।
English
Float such a lamp upon the water;
ਜਿਤੁ ਦੀਵੈ; ਸਭ ਸੋਝੀ ਪਾਇ ॥੧॥ ਰਹਾਉ ॥
jit deevai; sabh sojhee paae |1| rahaau |
Punjabi
ਇਹ ਉਹ ਦੀਪਕ ਹੈ, ਜਿਸ ਦੁਆਰਾ ਤੈਨੂੰ ਸਾਰੀ ਗਿਆਤ ਪ੍ਰਾਪਤ ਹੋ ਜਾਵੇਗੀ। ਠਹਿਰਾਓ।
English
this lamp will bring total understanding. ||1||Pause||
ਹਛੀ ਮਿਟੀ; ਸੋਝੀ ਹੋਇ ॥
hachhee mittee; sojhee hoe |
Punjabi
ਸਾਹਿਬ ਦੀ ਸੂਝ ਬੂਝ ਚੰਗੀ ਮਿੱਟੀ ਹੈ।
English
This understanding is good clay;
ਤਾ ਕਾ ਕੀਆ; ਮਾਨੈ ਸੋਇ ॥
taa kaa keea; maanai soe |
Punjabi
ਉਹ ਸੁਆਮੀ ਉਸ ਮਿੱਟੀ ਤੋਂ ਬਣੇ ਹੋਏ ਦੀਵੇ ਨੂੰ ਪ੍ਰਵਾਨ ਕਰ ਲੈਂਦਾ ਹੈ।
English
a lamp made of such clay is acceptable to the Lord.
ਕਰਣੀ ਤੇ ਕਰਿ; ਚਕਹੁ ਢਾਲਿ ॥
karanee te kar; chakahu dtaal |
Punjabi
ਚੰਗੇ ਅਮਲਾਂ ਨੂੰ ਆਪਣਾ ਚੱਕ ਬਣਾ ਅਤੇ ਉਸ ਉਤੇ ਆਪਣੇ ਦੀਵੇ ਨੂੰ ਘੜ।
English
So shape this lamp on the wheel of good actions.
ਐਥੈ ਓਥੈ; ਨਿਬਹੀ ਨਾਲਿ ॥੨॥
aithai othai; nibahee naal |2|
Punjabi
ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਦੀਵਾ ਤੇਰਾ ਪੱਖ ਪੂਰੇਗਾ।
English
In this world and in the next, this lamp shall be with you. ||2||
ਆਪੇ ਨਦਰਿ ਕਰੇ; ਜਾ ਸੋਇ ॥
aape nadar kare; jaa soe |
Punjabi
ਜਦ ਉਹ ਸੁਆਮੀ ਆਪ ਆਪਣੀ ਰਹਿਮਤ ਧਾਰਦਾ ਹੈ,
English
When He Himself grants His Grace,
ਗੁਰਮੁਖਿ ਵਿਰਲਾ ਬੂਝੈ ਕੋਇ ॥
guramukh viralaa boojhai koe |
Punjabi
ਤਾਂ ਹੀ ਕੋਈ ਟਾਂਵਾਂ ਟੱਲਾ ਪੁਰਸ਼ ਉਸ ਨੂੰ ਗੁਰਾਂ ਦੇ ਰਾਹੀਂ ਸਮਝਦਾ ਹੈ।
English
then, as Gurmukh, one may understand Him.
ਤਿਤੁ ਘਟਿ ਦੀਵਾ ਨਿਹਚਲੁ ਹੋਇ ॥
tit ghatt deevaa nihachal hoe |
Punjabi
ਉਸ ਦੇ ਮਨ ਅੰਦਰ ਇਹ ਦੀਪਕ ਸਦੀਵੀ-ਸਥਿਰ ਹੋ ਜਾਂਦਾ ਹੈ।
English
Within the heart, this lamp is permanently lit.
ਪਾਣੀ ਮਰੈ ਨ ਬੁਝਾਇਆ ਜਾਇ ॥
paanee marai na bujhaaeaa jaae |
Punjabi
ਇਸ ਨੂੰ ਜਲ ਨਾਸ ਨਹੀਂ ਕਰਦਾ ਅਤੇ ਹਵਾ ਬੁਝਾਉਂਦੀ ਨਹੀਂ।
English
It is not extinguished by water or wind.
ਐਸਾ ਦੀਵਾ; ਨੀਰਿ ਤਰਾਇ ॥੩॥
aisaa deevaa; neer taraae |3|
Punjabi
ਐਹੋ ਜਿਹਾ ਦੀਵਾ ਤੈਨੂੰ ਪਾਣੀ (ਸੰਸਾਰ-ਸਾਗਰ) ਤੋਂ ਪਾਰ ਕਰ ਦੇਵੇਗਾ।
English
Such a lamp will carry you across the water. ||3||
ਡੋਲੈ ਵਾਉ ਨ ਵਡਾ ਹੋਇ ॥
ddolai vaau na vaddaa hoe |
Punjabi
ਹਵਾ ਵਿੱਚ ਇਹ ਡੋਲਦਾ ਨਹੀਂ, ਨਾਂ ਹੀ ਇਹ ਬੁਝਦਾ ਹੈ।
English
Wind does not shake it, or put it out.
ਜਾਪੈ ਜਿਉ ਸਿੰਘਾਸਣਿ ਲੋਇ ॥
jaapai jiau singhaasan loe |
Punjabi
ਇਸ ਦੇ ਪ੍ਰਕਾਸ਼ ਨਾਲ ਸਾਈਂ ਦਾ ਤਖਤ ਦਿਸ ਪੈਂਦਾ ਹੈ।
English
Its light reveals the Divine Throne.
ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥
khatree braahaman sood ki vais |
Punjabi
ਖਤ੍ਰੀ, ਬ੍ਰਹਿਮਣ, ਸ਼ੂਦਰ ਜਾਂ ਵੈਸ਼,
English
The Kh'shaatriyas, Brahmins, Soodras and Vaishyas
ਨਿਰਤਿ ਨ ਪਾਈਆ; ਗਣੀ ਸਹੰਸ ॥
nirat na paaeea; ganee sahans |
Punjabi
ਹਜਾਰਾਂ ਹੀ ਗਿਣਤੀਆਂ ਨਾਲ ਇਸ ਦੇ ਮੁੱਲ ਨੂੰ ਨਹੀਂ ਪਾ ਸਕਦੇ।
English
cannot find its value, even by thousands of calculations.
ਐਸਾ ਦੀਵਾ; ਬਾਲੇ ਕੋਇ ॥
aisaa deevaa; baale koe |
Punjabi
ਜੇਕਰ ਉਹਨਾਂ ਵਿਚੋਂ ਕੋਈ ਜਣਾ ਐਹੋ ਜੇਹਾ ਚਿਰਾਗ ਜਗਾ ਲਵੇ,
English
If any of them lights such a lamp,
ਨਾਨਕ; ਸੋ ਪਾਰੰਗਤਿ ਹੋਇ ॥੪॥੭॥
naanak; so paarangat hoe |4|7|
Punjabi
ਤਾਂ ਉਹ, ਹੇ ਨਾਨਕ! ਮੁਕਤ ਹੋ ਜਾਂਦਾ ਹੈ।
English
O Nanak, he is emancipated. ||4||7||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਤੁਧਨੋ ਨਿਵਣੁ; ਮੰਨਣੁ ਤੇਰਾ ਨਾਉ ॥
tudhano nivan; manan teraa naau |
Punjabi
ਤੇਰੇ ਨਾਮ ਵਿੱਚ ਭਰੋਸਾ ਧਾਰਨਾ ਹੀ, ਹੇ ਮੇਰੇ ਸੁਆਮੀ! ਤੈਨੂੰ ਸੱਚੀ ਨਮਸਕਾਰ ਹੈ।
English
To place one's faith in Your Name, Lord, is true worship.
ਸਾਚੁ ਭੇਟ; ਬੈਸਣ ਕਉ ਥਾਉ ॥
saach bhett; baisan kau thaau |
Punjabi
ਸੱਚ ਦਾ ਨਜਰਾਨਾ ਪੇਸ਼ ਕਰਨ ਦੁਆਰਾ, ਪ੍ਰਾਣੀ ਨੂੰ ਬੈਠਣ ਲਈ ਜਗ੍ਹਾ ਮਿਲ ਜਾਂਦੀ ਹੈ।
English
With an offering of Truth, one obtains a place to sit.
ਸਤੁ ਸੰਤੋਖੁ ਹੋਵੈ ਅਰਦਾਸਿ ॥
sat santokh hovai aradaas |
Punjabi
ਜੇਕਰ ਇਨਸਾਨ ਵਾਸਤਵ ਵਿੱਚ, ਸਬਰ ਸਿਦਕ ਨਾਲ, ਪ੍ਰਾਰਥਨਾ ਕਰੇ,
English
If a prayer is offered with truth and contentment,
ਤਾ ਸੁਣਿ ਸਦਿ ਬਹਾਲੇ ਪਾਸਿ ॥੧॥
taa sun sad bahaale paas |1|
Punjabi
ਤਦ ਪ੍ਰਭੂ ਉਸ ਨੂੰ ਸ੍ਰਵਣ ਕਰਦਾ ਹੈ ਅਤੇ ਉਸ ਨੂੰ ਅੰਦਰ ਬੁਲਾ ਕੇ ਆਪਣੇ ਲਾਗੇ ਬਠਾਲ ਲੈਂਦਾ ਹੈ।
English
the Lord will hear it, and call him in to sit by Him. ||1||
ਨਾਨਕ; ਬਿਰਥਾ ਕੋਇ. ਨ ਹੋਇ ॥
naanak; birathaa koe. na hoe |
Punjabi
ਹੇ ਨਾਨਕ! ਓਥੋਂ ਖਾਲੀ ਹੱਥੀਂ ਕੋਈ ਨਹੀਂ ਮੁੜਦਾ,
English
O Nanak, no one returns empty-handed;
ਐਸੀ ਦਰਗਹ; ਸਾਚਾ ਸੋਇ ॥੧॥ ਰਹਾਉ ॥
aisee daragah; saachaa soe |1| rahaau |
Punjabi
ਐਹੋ ਜੇਹਾ ਹੈ ਉਹ ਸੱਚਾ ਸੁਆਮੀ ਅਤੇ ਉਸ ਦਾ ਦਰਬਾਰ। ਠਹਿਰਾਓ।
English
such is the Court of the True Lord. ||1||Pause||
ਪ੍ਰਾਪਤਿ ਪੋਤਾ; ਕਰਮੁ ਪਸਾਉ ॥
praapat potaa; karam pasaau |
Punjabi
ਤੇਰੀ ਰਹਿਮਤ ਦੀ ਦਾਤ ਦਾ ਖਜਾਨਾ, ਹੇ ਮੇਰੇ ਮਾਲਕ! ਮੈਂ ਲੈਣਾ ਲੋੜਦਾ ਹਾਂ।
English
The treasure I seek is the gift of Your Grace.
ਤੂ ਦੇਵਹਿ; ਮੰਗਤ ਜਨ ਚਾਉ ॥
too deveh; mangat jan chaau |
Punjabi
ਮੈਂ ਮੰਗਤੇ ਨੂੰ ਤੂੰ ਇਸ ਦੀ ਬਖਸ਼ਿਸ਼ ਕਰ। ਕੇਵਲ ਇਹ ਹੀ ਮੇਰੀ ਦਿਲੀ ਉਮੰਗ ਹੈ।
English
Please bless this humble beggar - this is what I seek.
ਭਾਡੈ ਭਾਉ ਪਵੈ; ਤਿਤੁ ਆਇ ॥
bhaaddai bhaau pavai; tith aae |
Punjabi
ਪ੍ਰਭੂ ਦੀ ਪ੍ਰੀਤ ਤਦ ਉਸ ਮੰਗਤੇ ਨੂੰ ਦਿਲ ਦੇ ਬਰਤਨ ਵਿੱਚ ਆ ਪੈਦੀ ਹੈ।
English
Please, pour Your Love into the cup of my heart.
ਧੁਰਿ ਤੈ ਛੋਡੀ; ਕੀਮਤਿ ਪਾਇ ॥੨॥
dhur tai chhoddee; keemat paae |2|
Punjabi
ਇਹ ਹੈ ਮੁੱਲ ਜੋ ਤੂੰ ਆਪਦੇ ਭਿਖਾਰੀ ਦਾ ਪਾਉਂਦਾ ਹੈਂ, ਹੇ ਆਦਿ ਪੁਰਖ!
English
This is Your pre-determined value. ||2||
ਜਿਨਿ ਕਿਛੁ ਕੀਆ; ਸੋ ਕਿਛੁ ਕਰੈ ॥
jin kichh keea; so kichh karai |
Punjabi
ਜਿਸ ਨੇ ਇਹ ਸਾਰਾ ਕੁਝ ਰਚਿਆਹ ਹੈ, ਉਹੀ ਇਹ ਸਾਰਾ ਕੁਝ ਕਰਦਾ ਹੈ।
English
The One who created everything, does everything.
ਅਪਨੀ ਕੀਮਤਿ; ਆਪੇ ਧਰੈ ॥
apanee keemat; aape dharai |
Punjabi
ਆਪਣਾ ਮੁੱਲ ਉਹ ਆਪ ਹੀ ਪਾਉਂਦਾ ਹੈ।
English
He Himself appraises His own value.
ਗੁਰਮੁਖਿ; ਪਰਗਟੁ ਹੋਆ ਹਰਿ ਰਾਇ ॥
guramukh; paragatt hoaa har raae |
Punjabi
ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ, ਪਾਤਿਸ਼ਾਹ ਬੰਦੇ ਉਤੇ ਜ਼ਾਹਰ ਹੋ ਜਾਂਦਾ ਹੈ।
English
The Sovereign Lord King becomes manifest to the Gurmukh.
ਨਾ ਕੋ ਆਵੈ; ਨਾ ਕੋ ਜਾਇ ॥੩॥
naa ko aavai; naa ko jaae |3|
Punjabi
ਤਦ ਉਹ ਨਾਂ ਆਉਂਦਾ (ਜੰਮਦਾ) ਹੈ ਨਾਂ ਹੀ ਜਾਂਦਾ (ਮਰਦਾ) ਹੈ।
English
He does not come, and He does not go. ||3||
ਲੋਕੁ ਧਿਕਾਰੁ ਕਹੈ, ਮੰਗਤ ਜਨ; ਮਾਗਤ ਮਾਨੁ. ਨ ਪਾਇਆ ॥
lok dhikaar kahai, mangat jan; maagat maan. na paaeaa |
Punjabi
ਲੋਕ ਉਸ ਮੰਗਤੇ ਪੁਰਸ਼ ਨੂੰ ਫਿਟਲਾਣ੍ਹਤ ਕਰਦੇ ਹਨ ਜੋ, ਮੰਗਣ ਦੁਆਰ, ਸੁਆਮੀ ਦੇ ਦਰਬਾਰ ਅੰਦਰ ਇਜਤ ਆਬਰੂ ਨਹੀਂ ਪਾਉਂਦਾ।
English
People curse at the beggar; by begging, he does not receive honor.
ਸਹ ਕੀਆ ਗਲਾ. ਦਰ ਕੀਆ ਬਾਤਾ; ਤੈ ਤਾ. ਕਹਣੁ ਕਹਾਇਆ ॥੪॥੮॥
seh keea galaa. dar keea baataa; tai taa. kehan kahaaeaa |4|8|
Punjabi
ਹੇ ਕੰਤ! ਤੂੰ ਮੇਰੇ ਪਾਸੋਂ ਆਪਣੀਆਂ ਰੱਬੀ ਗੰਲਾਂ ਬਾਤਾਂ, ਧਰਮ-ਕਥਨ ਅਤੇ ਆਪਣੇ ਦਰਬਾਰ ਦੀਆਂ ਸਾਖੀਆਂ ਉਚਾਰਨ ਕਰਵਾਈਆਂ ਹਨ।
English
O Lord, You inspire me to speak Your Words, and tell the Story of Your Court. ||4||8||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਸਾਗਰ ਮਹਿ ਬੂੰਦ. ਬੂੰਦ ਮਹਿ ਸਾਗਰੁ; ਕਵਣੁ ਬੁਝੈ. ਬਿਧਿ ਜਾਣੈ ॥
saagar meh boond. boond meh saagar; kavan bujhai. bidh jaanai |
Punjabi
ਪਾਣੀ ਦਾ ਤੁਪਕਾ ਸਮੁੰਦਰ ਵਿੱਚ ਹੈ ਅਤੇ ਸਮੁੰਦਰ ਪਾਣੀ ਦੇ ਤੁਪਕੇ ਵਿੱਚ। ਇਸ ਨੂੰ ਕੌਣ ਸਮਝ ਸਕਦਾ ਹੈ ਅਤੇ ਕੌਣ ਸੁਆਮੀ ਦੀ ਰੀਤੀ ਨੂੰ ਜਾਣਦਾ ਹੈ?
English
The drop is in the ocean, and the ocean is in the drop. Who understands, and knows this?
ਉਤਭੁਜ ਚਲਤ ਆਪਿ ਕਰਿ ਚੀਨੈ; ਆਪੇ ਤਤੁ ਪਛਾਣੈ ॥੧॥
autabhuj chalat aap kar cheenai; aape tat pachhaanai |1|
Punjabi
ਜਗਤ ਖੇਡ ਨੂੰ ਰਚ ਕੇ ਪ੍ਰਭੂ ਖੁਦ ਇਸ ਨੂੰ ਵੇਖਦਾ ਹੈ ਅਤੇ ਖੁਦ ਹੀ ਇਸ ਦੀ ਅਸਲੀਅਤ ਨੂੰ ਸਮਝਦਾ ਹੈ।
English
He Himself creates the wondrous play of the world. He Himself contemplates it, and understands its true essence. ||1||