Ekam
Guru Granth Sahib

Ang 884

Ang 884 · Line 1

ਰਾਮਕਲੀ ਮਹਲਾ ੫ ॥

raamakalee mahalaa 5 |

Punjabi

ਰਾਮਕਲੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raamkalee, Fifth Mehl:

Dr. Sant Singh Khalsa (Shabad OS, CC BY-SA)
Ang 884 · Line 2

ਅੰਗੀਕਾਰੁ ਕੀਆ ਪ੍ਰਭਿ ਅਪਨੈ; ਬੈਰੀ ਸਗਲੇ ਸਾਧੇ ॥

angeekaar keea prabh apanai; bairee sagale saadhe |

Punjabi

ਮੇਰੇ ਸੁਆਮੀ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੈਂ ਆਪਣੇ ਸਾਰੇ ਦੁਸ਼ਮਨ ਸਿੱਧੇ ਕਰ ਲਏ ਹਨ।

Bhai Manmohan Singh (Shabad OS, CC BY-SA)

English

God has made me His own, and vanquished all my enemies.

Dr. Sant Singh Khalsa (Shabad OS, CC BY-SA)
Ang 884 · Line 3

ਜਿਨਿ ਬੈਰੀ ਹੈ ਇਹੁ ਜਗੁ ਲੂਟਿਆ; ਤੇ ਬੈਰੀ ਲੈ ਬਾਧੇ ॥੧॥

jin bairee hai ihu jag loottiaa; te bairee lai baadhe |1|

Punjabi

ਜਿਨ੍ਹਾਂ ਵੈਰੀਆਂ ਨੇ ਇਸ ਸੰਸਾਰ ਨੂੰ ਲੁੱਟ ਲਿਆ ਹੈ, ਉਹਨਾਂ ਵੈਰੀਆਂ ਨੂੰ ਮੈਂ ਨਰੜ ਲਿਆ ਹੈ।

Bhai Manmohan Singh (Shabad OS, CC BY-SA)

English

Those enemies who have plundered this world, have all been placed in bondage. ||1||

Dr. Sant Singh Khalsa (Shabad OS, CC BY-SA)
Ang 884 · Line 4

ਸਤਿਗੁਰੁ; ਪਰਮੇਸਰੁ ਮੇਰਾ ॥

satigur; paramesar meraa |

Punjabi

ਸੱਚੇ ਗੁਰੂ ਜੀ ਮੇਰੇ ਸ਼੍ਰੋਮਣੀ ਸਾਹਿਬ ਹਨ।

Bhai Manmohan Singh (Shabad OS, CC BY-SA)

English

The True Guru is my Transcendent Lord.

Dr. Sant Singh Khalsa (Shabad OS, CC BY-SA)
Ang 884 · Line 5

ਅਨਿਕ ਰਾਜ ਭੋਗ ਰਸ ਮਾਣੀ; ਨਾਉ ਜਪੀ. ਭਰਵਾਸਾ ਤੇਰਾ ॥੧॥ ਰਹਾਉ ॥

anik raaj bhog ras maanee; naau japee. bharavaasaa teraa |1| rahaau |

Punjabi

ਤੇਰਾ ਨਾਮ ਉਚਾਰਨ ਤੇ ਤੇਰੇ ਵਿੱਚ ਨਿਸਚਾ ਕਰਨ ਦੁਆਰਾ, ਹੇ ਸਾਈਂ ਮੈਂ ਅਨੇਕਾਂ ਪਾਤਿਸ਼ਾਹੀਆਂ ਦੀਆਂ ਨਿਆਮਤਾਂ ਤੇ ਅਨੰਦ ਲੁਟਦਾ ਹਾਂ। ਠਹਿਰਾਓ।

Bhai Manmohan Singh (Shabad OS, CC BY-SA)

English

I enjoy countless pleasures of power and tasty delights, chanting Your Name, and placing my faith in You. ||1||Pause||

Dr. Sant Singh Khalsa (Shabad OS, CC BY-SA)
Ang 884 · Line 6

ਚੀਤਿ ਨ ਆਵਸਿ. ਦੂਜੀ ਬਾਤਾ; ਸਿਰ ਊਪਰਿ ਰਖਵਾਰਾ ॥

cheet na aavas. doojee baataa; sir aoopar rakhavaaraa |

Punjabi

ਮੇਰਾ ਰੱਖਿਅਕ ਮੇਰੇ ਸੀਸ ਉਤੇ ਪਹਿਰਾ ਦਿੰਦਾ ਹੈ ਅਤੇ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰਦਾ।

Bhai Manmohan Singh (Shabad OS, CC BY-SA)

English

I do not think of any other at all. The Lord is my protector, above my head.

Dr. Sant Singh Khalsa (Shabad OS, CC BY-SA)
Ang 884 · Line 7

ਬੇਪਰਵਾਹੁ ਰਹਤ ਹੈ ਸੁਆਮੀ; ਇਕ ਨਾਮ ਕੈ ਆਧਾਰਾ ॥੨॥

beparavaahu rehat hai suaamee; ik naam kai aadhaaraa |2|

Punjabi

ਕੇਵਲ ਤੇਰੇ ਨਾਮ ਦੇ ਆਸਰੇ ਸਹਿਤ, ਹੇ ਸਾਹਿਬ! ਮੈਂ ਬੇਮੁਹਤਾਜ ਵਿਚਰਦਾ ਹਾਂ।

Bhai Manmohan Singh (Shabad OS, CC BY-SA)

English

I am carefree and independent, when I have the Support of Your Name, O my Lord and Master. ||2||

Dr. Sant Singh Khalsa (Shabad OS, CC BY-SA)
Ang 884 · Line 8

ਪੂਰਨ ਹੋਇ ਮਿਲਿਓ ਸੁਖਦਾਈ; ਊਨ. ਨ ਕਾਈ ਬਾਤਾ ॥

pooran hoe milio sukhadaaee; aoon. na kaaee baataa |

Punjabi

ਆਰਾਮ-ਦੇਣਹਾਰ ਹਰੀ ਦੇ ਨਾਲ ਮਿਲਣ ਦੁਆਰਾ, ਮੈਂ ਮੁਕੰਮਲ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਭੀ ਚੀਜ ਦੀ ਕਮੀ ਨਹੀਂ।

Bhai Manmohan Singh (Shabad OS, CC BY-SA)

English

I have become perfect, meeting with the Giver of peace, and now, I lack nothing at all.

Dr. Sant Singh Khalsa (Shabad OS, CC BY-SA)
Ang 884 · Line 9

ਤਤੁ ਸਾਰੁ ਪਰਮ ਪਦੁ ਪਾਇਆ; ਛੋਡਿ. ਨ ਕਤਹੂ ਜਾਤਾ ॥੩॥

tat saar param pad paaeaa; chhodd. na katahoo jaataa |3|

Punjabi

ਮੈਂ ਮਹਾਨ ਮਰਤਬੇ ਦੇ ਸ੍ਰੇਸ਼ਟ ਜੌਹਰ ਨੂੰ ਪਾ ਲਿਆ ਹੈ ਅਤੇ ਇਸ ਨੂੰ ਤਿਆਗ ਕੇ, ਮੈਂ ਹੋਰਸ ਕਿਧਰੇ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

I have obtained the essence of excellence, the supreme status; I shall not forsake it to go anywhere else. ||3||

Dr. Sant Singh Khalsa (Shabad OS, CC BY-SA)
Ang 884 · Line 10

ਬਰਨਿ. ਨ ਸਾਕਉ ਜੈਸਾ ਤੂ ਹੈ; ਸਾਚੇ ਅਲਖ ਅਪਾਰਾ ॥

baran. na saakau jaisaa too hai; saache alakh apaaraa |

Punjabi

ਹੇ ਮੇਰੇ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ! ਜੇਹੋ ਜਿਹਾ ਤੂੰ ਹੈਂ, ਓਹੋ ਜੇਹਾ ਮੈਂ ਤੈਨੂੰ ਬਿਆਨ ਨਹੀਂ ਕਰ ਸਕਦਾ।

Bhai Manmohan Singh (Shabad OS, CC BY-SA)

English

I cannot describe how You are, O True Lord, unseen, infinite,

Dr. Sant Singh Khalsa (Shabad OS, CC BY-SA)
Ang 884 · Line 11

ਅਤੁਲ ਅਥਾਹ ਅਡੋਲ ਸੁਆਮੀ; ਨਾਨਕ ਖਸਮੁ ਹਮਾਰਾ ॥੪॥੫॥

atul athaah addol suaamee; naanak khasam hamaaraa |4|5|

Punjabi

ਹੇ ਨਾਨਕ! ਮੇਰਾ ਮਾਲਕ ਅਮਾਪ, ਬੇਥਾਹ ਅਤੇ ਅਹਿੱਲ ਸਾਹਿਬ ਹੈ।

Bhai Manmohan Singh (Shabad OS, CC BY-SA)

English

immeasurable, unfathomable and unmoving Lord. O Nanak, He is my Lord and Master. ||4||5||

Dr. Sant Singh Khalsa (Shabad OS, CC BY-SA)
Ang 884 · Line 12

ਰਾਮਕਲੀ ਮਹਲਾ ੫ ॥

raamakalee mahalaa 5 |

Punjabi

ਰਾਮਕਲੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raamkalee, Fifth Mehl:

Dr. Sant Singh Khalsa (Shabad OS, CC BY-SA)
Ang 884 · Line 13

ਤੂ ਦਾਨਾ. ਤੂ ਅਬਿਚਲੁ ਤੂਹੀ; ਤੂ ਜਾਤਿ ਮੇਰੀ ਪਾਤੀ ॥

too daanaa. too abichal toohee; too jaat meree paatee |

Punjabi

ਤੂੰ ਸਿਆਣਾ ਹੈਂ, ਤੂੰ ਅਹਿੱਲ ਹੈਂ ਅਤੇ ਤੂੰ ਹੀ ਮੇਰੀ ਜਾਤ ਗੋਤ ਤੇ ਇਜਤ ਆਬਰੂ ਹੈਂ।

Bhai Manmohan Singh (Shabad OS, CC BY-SA)

English

You are wise; You are eternal and unchanging. You are my social class and honor.

Dr. Sant Singh Khalsa (Shabad OS, CC BY-SA)
Ang 884 · Line 14

ਤੂ ਅਡੋਲੁ. ਕਦੇ ਡੋਲਹਿ ਨਾਹੀ; ਤਾ ਹਮ ਕੈਸੀ ਤਾਤੀ ॥੧॥

too addol. kade ddoleh naahee; taa ham kaisee taatee |1|

Punjabi

ਤੂੰ ਅਥਿੜਕ ਹੈਂ ਅਤੇ ਕਦਾਚਿੱਤ ਥਿੜਕਦਾ ਨਹੀਂ। ਤਦ ਮੈਨੂੰ ਕਾਹਦੀ ਚਿੰਤਾ ਹੈ?

Bhai Manmohan Singh (Shabad OS, CC BY-SA)

English

You are unmoving - You never move at all. How can I be worried? ||1||

Dr. Sant Singh Khalsa (Shabad OS, CC BY-SA)
Ang 884 · Line 15

ਏਕੈ ਏਕੈ ਏਕ ਤੂਹੀ ॥

ekai ekai ek toohee |

Punjabi

ਕੇਵਲ ਤੂੰ ਹੀ ਮੇਰਾ ਇਕੋ ਇਕ ਅਦੁੱਤੀ ਸੁਆਮੀ ਹੈਂ।

Bhai Manmohan Singh (Shabad OS, CC BY-SA)

English

You alone are the One and only Lord;

Dr. Sant Singh Khalsa (Shabad OS, CC BY-SA)
Ang 884 · Line 16

ਏਕੈ ਏਕੈ ਤੂ ਰਾਇਆ ॥

ekai ekai too raaeaa |

Punjabi

ਕੇਵਲ ਤੂੰ ਹੀ ਇਕੋ ਇਕ ਪਾਤਿਸ਼ਾਹ ਹੈਂ।

Bhai Manmohan Singh (Shabad OS, CC BY-SA)

English

You alone are the king.

Dr. Sant Singh Khalsa (Shabad OS, CC BY-SA)
Ang 884 · Line 17

ਤਉ ਕਿਰਪਾ ਤੇ; ਸੁਖੁ ਪਾਇਆ ॥੧॥ ਰਹਾਉ ॥

tau kirapaa te; sukh paaeaa |1| rahaau |

Punjabi

ਤੇਰੀ ਰਹਿਮਤ ਦੁਆਰਾ, ਹੇ ਪ੍ਰਭੂ! ਮੈਨੂੰ ਅਨੰਦ ਪ੍ਰਾਪਤ ਹੋਇਆ ਹੈ। ਠਹਿਰਾਓ।

Bhai Manmohan Singh (Shabad OS, CC BY-SA)

English

By Your Grace, I have found peace. ||1||Pause||

Dr. Sant Singh Khalsa (Shabad OS, CC BY-SA)
Ang 884 · Line 18

ਤੂ ਸਾਗਰੁ. ਹਮ ਹੰਸ ਤੁਮਾਰੇ; ਤੁਮ ਮਹਿ ਮਾਣਕ ਲਾਲਾ ॥

too saagar. ham hans tumaare; tum meh maanak laalaa |

Punjabi

ਤੂੰ ਸਮੁੰਦਰ ਹੈਂ ਅਤੇ ਮੈਂ ਤੇਰਾ ਰਾਜ ਹੰਸ। ਤੇਰੇ ਵਿੱਚ ਮੋਤੀ ਤੇ ਮਣੀਆਂ ਹਨ।

Bhai Manmohan Singh (Shabad OS, CC BY-SA)

English

You are the ocean, and I am Your swan; the pearls and rubies are in You.

Dr. Sant Singh Khalsa (Shabad OS, CC BY-SA)
Ang 884 · Line 19

ਤੁਮ ਦੇਵਹੁ. ਤਿਲੁ ਸੰਕ, ਨ ਮਾਨਹੁ; ਹਮ ਭੁੰਚਹ ਸਦਾ ਨਿਹਾਲਾ ॥੨॥

tum devahu. til sank, na maanahu; ham bhunchah sadaa nihaalaa |2|

Punjabi

ਤੂੰ ਦਿੰਦਾ ਹੈਂ ਅਤੇ ਰਤਾ ਭਰ ਭੀ ਜੱਕੋ ਤੱਕੋ ਨਹੀਂ ਕਰਦਾ। ਮੈਂ ਖਾਂਦਾ ਹਾਂ ਅਤੇ ਸਦੀਵ ਹੀ ਪ੍ਰਸੰਨ ਹਾਂ।

Bhai Manmohan Singh (Shabad OS, CC BY-SA)

English

You give, and You do not hesitate for an instant; I receive, forever enraptured. ||2||

Dr. Sant Singh Khalsa (Shabad OS, CC BY-SA)
Ang 884 · Line 20

ਹਮ ਬਾਰਿਕ. ਤੁਮ ਪਿਤਾ ਹਮਾਰੇ; ਤੁਮ ਮੁਖਿ ਦੇਵਹੁ ਖੀਰਾ ॥

ham baarik. tum pitaa hamaare; tum mukh devahu kheeraa |

Punjabi

ਮੈਂ ਤੇਰਾ ਬਾਲ ਹਾਂ ਅਤੇ ਤੂੰ ਮੇਰਾ ਪਿਤਾ ਹੈਂ। ਤੂੰ ਮੇਰੇ ਮੂੰਹ ਵਿੱਚ ਦੁੱਧ ਪਾਉਂਦਾ ਹੈਂ।

Bhai Manmohan Singh (Shabad OS, CC BY-SA)

English

I am Your child, and You are my father; You place the milk in my mouth.

Dr. Sant Singh Khalsa (Shabad OS, CC BY-SA)
Ang 884 · Line 21

ਹਮ ਖੇਲਹ ਸਭਿ ਲਾਡ ਲਡਾਵਹ; ਤੁਮ ਸਦ ਗੁਣੀ ਗਹੀਰਾ ॥੩॥

ham khelah sabh laadd laddaavah; tum sad gunee gaheeraa |3|

Punjabi

ਮੈਂ ਖੇਡਦਾ ਮਲ੍ਹਦਾ ਹਾਂ ਤੇ ਤੂੰ ਮੈਨੂੰ ਹਰ ਤਰ੍ਹਾਂ ਪਿਆਰ ਮੁਹੱਬਤ ਕਰਦਾ ਹੈਂ। ਤੂੰ ਸਦੀਵ ਹੀ ਗੁਣਾਂ ਦਾ ਸਮੁੰਦਰ ਹੈਂ।

Bhai Manmohan Singh (Shabad OS, CC BY-SA)

English

I play with You, and You caress me in every way. You are forever the ocean of excellence. ||3||

Dr. Sant Singh Khalsa (Shabad OS, CC BY-SA)
Ang 884 · Line 22

ਤੁਮ ਪੂਰਨ. ਪੂਰਿ ਰਹੇ ਸੰਪੂਰਨ; ਹਮ ਭੀ ਸੰਗਿ ਅਘਾਏ ॥

tum pooran. poor rahe sanpooran; ham bhee sang aghaae |

Punjabi

ਤੂੰ ਮੁਕੰਮਲ ਹੈਂ ਅਤੇ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈਂ। ਹੇ ਮੁਕੰਮਲ ਮਾਲਕ! ਤੇਰੀ ਸੰਗਤ ਅੰਦਰ ਮੈਂ ਰੱਜ ਗਿਆ ਹਾਂ।

Bhai Manmohan Singh (Shabad OS, CC BY-SA)

English

You are perfect, perfectly all-pervading; I am fulfilled with You as well.

Dr. Sant Singh Khalsa (Shabad OS, CC BY-SA)
Ang 884 · Line 23

ਮਿਲਤ ਮਿਲਤ ਮਿਲਤ ਮਿਲਿ ਰਹਿਆ; ਨਾਨਕ ਕਹਣੁ. ਨ ਜਾਏ ॥੪॥੬॥

milat milat milat mil rahiaa; naanak kehan. na jaae |4|6|

Punjabi

ਮੈਂ ਤੇਰੇ ਨਾਲ ਅਭੇਦ, ਅਭੇਦ ਹੋ ਗਿਆ ਹਾਂ ਅਤੇ ਅਭੇਦ ਹੋਇਆ ਰਹਾਂਗਾ, ਹੇ ਸੁਆਮੀ! ਨਾਨਕ ਇਸ ਅਵਸਥਾ ਨੂੰ ਵਰਨਣ ਨਹੀਂ ਕਰ ਸਕਦਾ।

Bhai Manmohan Singh (Shabad OS, CC BY-SA)

English

I am merged, merged, merged and remain merged; O Nanak, I cannot describe it! ||4||6||

Dr. Sant Singh Khalsa (Shabad OS, CC BY-SA)
Ang 884 · Line 24

ਰਾਮਕਲੀ ਮਹਲਾ ੫ ॥

raamakalee mahalaa 5 |

Punjabi

ਰਾਮਕਲੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raamkalee, Fifth Mehl:

Dr. Sant Singh Khalsa (Shabad OS, CC BY-SA)
Ang 884 · Line 25

ਕਰ ਕਰਿ ਤਾਲ ਪਖਾਵਜੁ ਨੈਨਹੁ; ਮਾਥੈ ਵਜਹਿ ਰਬਾਬਾ ॥

kar kar taal pakhaavaj nainahu; maathai vajeh rabaabaa |

Punjabi

ਆਪਣੇ ਹੱਥਾਂ ਨੂੰ ਛੈਣੇ, ਆਪਣੀਆਂ ਅੱਖਾਂ ਨੂੰ ਜੋੜੀ, ਅਤੇ ਆਪਣੇ ਮੱਥੇ ਨੂੰ ਵਜਾਉਣ ਲਈ ਸਰੰਦਾ ਬਣਾ।

Bhai Manmohan Singh (Shabad OS, CC BY-SA)

English

Make your hands the cymbals, your eyes the tambourines, and your forehead the guitar you play.

Dr. Sant Singh Khalsa (Shabad OS, CC BY-SA)
Ang 884 · Line 26

ਕਰਨਹੁ ਮਧੁ ਬਾਸੁਰੀ ਬਾਜੈ; ਜਿਹਵਾ ਧੁਨਿ ਆਗਾਜਾ ॥

karanahu madh baasuree baajai; jihavaa dhun aagaajaa |

Punjabi

ਆਪਣੇ ਕੰਨਾਂ ਅੰਦਰ ਤੂੰ ਬਾਂਸਰੀ ਦੀ ਮਿੱਠੀ ਲੈਅ ਆਲਾਪ ਅਤੇ ਆਪਣੀ ਜੀਭਾ ਨਾਲ ਤੂੰ ਬੈਕੁੰਠੀ ਕੀਰਤਨ ਗਾਇਨ ਕਰ।

Bhai Manmohan Singh (Shabad OS, CC BY-SA)

English

Let the sweet flute music resound in your ears, and with your tongue, vibrate this song.

Dr. Sant Singh Khalsa (Shabad OS, CC BY-SA)
Ang 884 · Line 27

ਨਿਰਤਿ ਕਰੇ ਕਰਿ ਮਨੂਆ ਨਾਚੈ; ਆਣੇ ਘੂਘਰ ਸਾਜਾ ॥੧॥

nirat kare kar manooaa naachai; aane ghooghar saajaa |1|

Punjabi

ਪੈਰਾਂ ਦੀਆਂ ਝਾਂਜਰਾਂ ਵਰਗੀਆਂ ਵਸਤੂਆਂ ਲਿਆ ਕੇ, ਹੇ ਇਨਸਾਨ! ਆਪਣੇ ਹੱਥਾਂ ਨੂੰ ਸੁਰਤਾਲ ਅੰਦਰ ਹਿਲਾ ਕੇ ਨਾਚ ਕਰ।

Bhai Manmohan Singh (Shabad OS, CC BY-SA)

English

Move your mind like the rhythmic hand-motions; do the dance, and shake your ankle bracelets. ||1||

Dr. Sant Singh Khalsa (Shabad OS, CC BY-SA)
Ang 884 · Line 28

ਰਾਮ ਕੋ ਨਿਰਤਿਕਾਰੀ ॥

raam ko niratikaaree |

Punjabi

ਕੇਵਲ ਇਹ ਹੀ ਸਾਹਿਬ ਦਾ ਨਾਚ ਹੈ।

Bhai Manmohan Singh (Shabad OS, CC BY-SA)

English

This is the rhythmic dance of the Lord.

Dr. Sant Singh Khalsa (Shabad OS, CC BY-SA)
Ang 884 · Line 29

ਪੇਖੈ ਪੇਖਨਹਾਰੁ ਦਇਆਲਾ; ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥

pekhai pekhanahaar deaalaa; jetaa saaj seegaaree |1| rahaau |

Punjabi

ਮਿਹਰਬਾਨ ਵੇਖਣ ਵਾਲਾ ਤੇਰੇ ਸਾਰੇ ਸਾਜ ਸਮਾਨ ਅਤੇ ਹਾਰ-ਸ਼ਿੰਗਾਰ ਨੂੰ ਵੇਖ ਰਿਹਾ ਹੈ। ਠਹਿਰਾਓ।

Bhai Manmohan Singh (Shabad OS, CC BY-SA)

English

The Merciful Audience, the Lord, sees all your make-up and decorations. ||1||Pause||

Dr. Sant Singh Khalsa (Shabad OS, CC BY-SA)
Ang 884 · Line 30

ਆਖਾਰ ਮੰਡਲੀ ਧਰਣਿ ਸਬਾਈ; ਊਪਰਿ ਗਗਨੁ ਚੰਦੋਆ ॥

aakhaar manddalee dharan sabaaee; aoopar gagan chandoaa |

Punjabi

ਸਾਰੀ ਧਰਤੀ ਅਖਾੜੇ ਦਾ ਮੰਡਲ ਹੈ, ਜਿਸ ਦੇ ਉਤੇ ਅਸਮਾਨ ਦੀ ਚਾਨਣੀ ਤਾਣੀ ਹੋਈ ਹੈ।

Bhai Manmohan Singh (Shabad OS, CC BY-SA)

English

The whole earth is the stage, with the canopy of the sky overhead.

Dr. Sant Singh Khalsa (Shabad OS, CC BY-SA)
Ang 884 · Line 31

ਪਵਨੁ ਵਿਚੋਲਾ. ਕਰਤ ਇਕੇਲਾ; ਜਲ ਤੇ ਓਪਤਿ ਹੋਆ ॥

pavan vicholaa. karat ikelaa; jal te opat hoaa |

Punjabi

ਸੁਆਸ ਬਤੌਰ ਕੱਲਮਕੱਲੇ ਵਿਚੋਲੇ ਦੇ ਕੰਮ ਕਰਦਾ ਹੈ ਅਤੇ ਸਾਰੇ ਹੀ ਪਾਣੀ ਜੇਹੇ ਵੀਰਜ ਤੋਂ ਉਤਪੰਨ ਹੋਏ ਹਨ।

Bhai Manmohan Singh (Shabad OS, CC BY-SA)

English

The wind is the director; people are born of water.

Dr. Sant Singh Khalsa (Shabad OS, CC BY-SA)
Ang 884 · Line 32

ਪੰਚ ਤਤੁ ਕਰਿ ਪੁਤਰਾ ਕੀਨਾ; ਕਿਰਤ ਮਿਲਾਵਾ ਹੋਆ ॥੨॥

panch tat kar putaraa keenaa; kirat milaavaa hoaa |2|

Punjabi

ਪੰਜਾਂ ਮੂਲ ਅੰਸ਼ਾਂ ਤੋਂ ਵਾਹਿਗੁਰੂ ਨੇ ਕਠਪੁਤਲੀ ਰਚੀ ਹੈ, ਜਿਸ ਦੇ ਨਾਲ ਉਸ ਦੇ ਅਮਲ ਜੁੜੇ ਹੋਏ ਹਨ।

Bhai Manmohan Singh (Shabad OS, CC BY-SA)

English

From the five elements, the puppet was created with its actions. ||2||

Dr. Sant Singh Khalsa (Shabad OS, CC BY-SA)
Ang 884 · Line 33

ਚੰਦੁ ਸੂਰਜੁ ਦੁਇ. ਜਰੇ ਚਰਾਗਾ; ਚਹੁ ਕੁੰਟ ਭੀਤਰਿ ਰਾਖੇ ॥

chand sooraj due. jare charaagaa; chahu kuntt bheetar raakhe |

Punjabi

ਸਾਹਿਬ ਨੇ ਚੰਦਰਮਾਂ ਅਤੇ ਸੂਰਜ ਦੇ ਦੋ ਦੀਵੇ ਜਲਾਏ ਹਨ ਅਤੇ ਉਹਨਾਂ ਨੂੰ ਦੁਨੀਆਂ ਦੀਆਂ ਚਾਰ ਨੁੱਕਰਾਂ ਦੇ ਵਿੱਚ ਟਿਕਾਇਆ ਹੈ।

Bhai Manmohan Singh (Shabad OS, CC BY-SA)

English

The sun and the moon are the two lamps which shine, with the four corners of the world placed between them.

Dr. Sant Singh Khalsa (Shabad OS, CC BY-SA)
Ang 884 · Line 34

ਦਸ ਪਾਤਉ, ਪੰਚ ਸੰਗੀਤਾ; ਏਕੈ ਭੀਤਰਿ ਸਾਥੇ ॥

das paatau, panch sangeetaa; ekai bheetar saathe |

Punjabi

ਦਸੇ ਹੀ ਵੇਸਵਾਰੂਪ ਬੋਧ-ਇੰਦਰੇ ਅਤੇ ਪੰਜੇ ਵਿਸ਼ੇ ਗਾਵਣ ਵਾਲੇ ਹਨ। ਇਕ ਸਰੀਰ ਅੰਦਰ ਉਹ ਸੰਗੀ ਸਾਥੀ ਬਣੇ ਬੈਠੇ ਹਨ।

Bhai Manmohan Singh (Shabad OS, CC BY-SA)

English

The ten senses are the dancing girls, and the five passions are the chorus; they sit together within the one body.

Dr. Sant Singh Khalsa (Shabad OS, CC BY-SA)
Ang 884 · Line 35

ਭਿੰਨ ਭਿੰਨ ਹੋਇ ਭਾਵ ਦਿਖਾਵਹਿ; ਸਭਹੁ ਨਿਰਾਰੀ ਭਾਖੇ ॥੩॥

bhin bhin hoe bhaav dikhaaveh; sabhahu niraaree bhaakhe |3|

Punjabi

ਉਹ ਅਲਹਿਦਾ ਅਲਹਿਦਾ ਨਾਜ਼-ਨਖਰੇ ਕਰਦੇ ਹਨ ਅਤੇ ਸਾਰੇ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਦੇ ਹਨ।

Bhai Manmohan Singh (Shabad OS, CC BY-SA)

English

They all put on their own shows, and speak in different languages. ||3||

Dr. Sant Singh Khalsa (Shabad OS, CC BY-SA)
Ang 884 · Line 36

ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ; ਘਟਿ ਘਟਿ ਵਾਜੈ ਤੂਰਾ ॥

ghar ghar nirat hovai din raatee; ghatt ghatt vaajai tooraa |

Punjabi

ਹਰ ਇਕਗ੍ਰਹਿ ਅੰਦਰ ਦਿਨ ਰਾਤ ਨਾਚ ਹੁੰਦਾ ਹੈ ਅਤੇ ਹਰ ਦਿਲ ਵਿੱਚ ਬਿਗਲ ਵੱਜਦੇ ਹਨ।

Bhai Manmohan Singh (Shabad OS, CC BY-SA)

English

In each and every home there is dancing, day and night; in each and every home, the bugles blow.

Dr. Sant Singh Khalsa (Shabad OS, CC BY-SA)
Ang 884 · Line 37

ਏਕਿ ਨਚਾਵਹਿ. ਏਕਿ ਭਵਾਵਹਿ; ਇਕਿ ਆਇ ਜਾਇ ਹੋਇ ਧੂਰਾ ॥

ek nachaaveh. ek bhavaaveh; ik aae jaae hoe dhooraa |

Punjabi

ਇਕਨਾਂ ਨੂੰ ਉਹ ਸੰਸਾਰੀ ਵਿਹਾਰਾਂ ਵਿੱਚ ਨਚਾਉਂਦਾ ਹੈ, ਇਕਨਾਂ ਨੂੰ ਉਹ ਜੂਨੀਆਂ ਅੰਦਰ ਭੁਆਉਂਦਾ ਹੈ ਅਤੇ ਇਕ ਆਉਣ ਤੇ ਜਾਣ ਵਿੱਚ ਮਿੱਟੀ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Some are made to dance, and some are whirled around; some come and some go, and some are reduced to dust.

Dr. Sant Singh Khalsa (Shabad OS, CC BY-SA)
Ang 884 · Line 38

ਕਹੁ ਨਾਨਕ. ਸੋ ਬਹੁਰਿ, ਨ ਨਾਚੈ; ਜਿਸੁ ਗੁਰੁ ਭੇਟੈ ਪੂਰਾ ॥੪॥੭॥

kahu naanak. so bahur, na naachai; jis gur bhettai pooraa |4|7|

Punjabi

ਗੁਰੂ ਜੀ ਫਰਮਾਉਂਦੇ ਹਨ ਜੋ ਪੂਰਨ ਗੁਰਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਮੁੜ ਕੇ ਨੱਚਦਾ ਨਹੀਂ।

Bhai Manmohan Singh (Shabad OS, CC BY-SA)

English

Says Nanak, one who meets with the True Guru, does not have to dance the dance of reincarnation again. ||4||7||

Dr. Sant Singh Khalsa (Shabad OS, CC BY-SA)