Ang 886
ਬਡੈ ਭਾਗਿ; ਸਾਧਸੰਗੁ ਪਾਇਓ ॥੧॥
baddai bhaag; saadhasang paaeo |1|
Punjabi
ਪਰਮ ਚੰਗੀ ਪ੍ਰਾਲਬਧ ਰਾਹੀਂ, ਸਤਿਸੰਗਤ ਪ੍ਰਾਪਤ ਹੁੰਦੀ ਹੈ।
English
By the highest destiny, you found the Saadh Sangat, the Company of the Holy. ||1||
ਬਿਨੁ ਗੁਰ ਪੂਰੇ; ਨਾਹੀ ਉਧਾਰੁ ॥
bin gur poore; naahee udhaar |
Punjabi
ਪੂਰਨ ਗੁਰਾਂ ਦੇ ਬਾਝੋਂ ਪ੍ਰਾਣੀ ਦਾ ਪਾਰ ਉਤਾਰਾ ਨਹੀਂ ਹੁੰਦਾ।
English
Without the Perfect Guru, no one is saved.
ਬਾਬਾ ਨਾਨਕੁ; ਆਖੈ ਏਹੁ ਬੀਚਾਰੁ ॥੨॥੧੧॥
baabaa naanak; aakhai ehu beechaar |2|11|
Punjabi
ਹੇ ਬੰਦੇ! ਪੂਰੀ ਸੋਚ ਵੀਚਾਰ ਮਗਰੋਂ, ਨਾਨਕ ਇਹ ਕੁਝ ਕਹਿੰਦਾ ਹੈ।
English
This is what Baba Nanak says, after deep reflection. ||2||11||
ਰਾਗੁ ਰਾਮਕਲੀ ਮਹਲਾ ੫ ਘਰੁ ੨ ॥
raag raamakalee mahalaa 5 ghar 2 |
Punjabi
ਰਾਗ ਰਾਮਕਲੀ। ਪੰਜਵੀਂ ਪਾਤਿਸ਼ਾਹੀ।
English
Raag Raamkalee, Fifth Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ ਤੇ ਸਤਿ ਹੈ। ਗੁਰਾਂ ਦੀ ਦਇਆ ਦੁਆਰਾ ਵੁਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਚਾਰਿ ਪੁਕਾਰਹਿ; ਨਾ ਤੂ ਮਾਨਹਿ ॥
chaar pukaareh; naa too maaneh |
Punjabi
ਚਾਰ ਵੇਦ ਕੂਕਦੇ ਹਨ ਪਰ ਤੂੰ ਉਹਨਾਂ ਦਾ ਕਹਿਆ ਨਹੀਂ ਮੰਨਦਾ।
English
The four Vedas proclaim it, but you don't believe them.
ਖਟੁ ਭੀ; ਏਕਾ ਬਾਤ ਵਖਾਨਹਿ ॥
khatt bhee; ekaa baat vakhaaneh |
Punjabi
ਛੇ ਸ਼ਾਸਤਰ ਭੀ ਇਕੋ ਹੀ ਗੱਲ ਆਖਦੇ ਹਨ।
English
The six Shaastras also say one thing.
ਦਸ ਅਸਟੀ ਮਿਲਿ; ਏਕੋ ਕਹਿਆ ॥
das asattee mil; eko kahiaa |
Punjabi
ਅਠਾਰਾਂ ਪੁਰਾਣ ਮਿਲ ਕੇ ਇਕ ਵਾਹਿਗੁਰੂ ਨੂੰ ਹੀ ਆਖਦੇ ਹਨ।
English
The eighteen Puraanas all speak of the One God.
ਤਾ ਭੀ ਜੋਗੀ; ਭੇਦੁ. ਨ ਲਹਿਆ ॥੧॥
taa bhee jogee; bhed. na lahiaa |1|
Punjabi
ਤਦ ਭੀ ਹੇ ਯੋਗੀ! ਤੂੰ ਭੇਤ ਨੂੰ ਨਹੀਂ ਜਾਣ ਸਕਦਾ।
English
Even so, Yogi, you do not understand this mystery. ||1||
ਕਿੰਕੁਰੀ ਅਨੂਪ ਵਾਜੈ ॥
kinkuree anoop vaajai |
Punjabi
ਸਾਹਿਬ ਦੀ ਵੀਣਾ ਸੁਹਣੀ ਤਰ੍ਹਾਂ ਵੱਜਦੀ ਹੈ,
English
The celestial harp plays the incomparable melody,
ਜੋਗੀਆ; ਮਤਵਾਰੋ ਰੇ ॥੧॥ ਰਹਾਉ ॥
jogeea; matavaaro re |1| rahaau |
Punjabi
ਹੇ ਮਤਵਾਲੇ ਯੋਗੀ! ਠਹਿਰਾਓ।
English
but in your intoxication, you do not hear it, O Yogi. ||1||Pause||
ਪ੍ਰਥਮੇ ਵਸਿਆ; ਸਤ ਕਾ ਖੇੜਾ ॥
prathame vasiaa; sat kaa kherraa |
Punjabi
ਪਹਿਲੇ ਸਤਿਯੁਗ ਵਿੱਚ ਸੱਚ ਦਾ ਪਿੰਡ ਆਬਾਦ ਹੋਇਆ।
English
In the first age, the Golden Age, the village of truth was inhabited.
ਤ੍ਰਿਤੀਏ ਮਹਿ; ਕਿਛੁ ਭਇਆ ਦੁਤੇੜਾ ॥
tritee meh; kichh bheaa duterraa |
Punjabi
ਤ੍ਰੇਤੇ ਯੁਗ ਅੰਦਰ ਕੁਝ ਕੁ ਝੜ ਗਿਆ।
English
In the Silver Age of Traytaa Yuga, things began to decline.
ਦੁਤੀਆ; ਅਰਧੋ ਅਰਧਿ ਸਮਾਇਆ ॥
duteea; aradho aradh samaaeaa |
Punjabi
ਦੁਆਪਰ ਵਿੱਚ ਸੱਚ ਕੇਵਲ ਅੱਧਾ ਹੀ ਰਹਿ ਗਿਆ ਹੈ।
English
In the Brass Age of Dwaapur Yuga, half of it was gone.
ਏਕੁ ਰਹਿਆ; ਤਾ ਏਕੁ ਦਿਖਾਇਆ ॥੨॥
ek rahiaa; taa ek dikhaaeaa |2|
Punjabi
ਕਲਯੁੱਗ ਅੰਦਰ ਸਿਰਫ ਇਕ ਪੈਰ ਰਹਿ ਗਿਆ, ਅਤੇ ਤਦ ਗੁਰਾਂ ਨੇ ਇਕ ਪ੍ਰਭੂ ਨੂੰ ਦਰਸਾ ਦਿੱਤਾ।
English
Now, only one leg of Truth remains, and the One Lord is revealed. ||2||
ਏਕੈ ਸੂਤਿ ਪਰੋਏ ਮਣੀਏ ॥
ekai soot paroe manee |
Punjabi
ਇਕ ਤਾਗੇ ਵਿੱਚ ਮਣਕੇ ਪਰੋਤੇ ਹੋਏ ਹਨ।
English
The beads are strung upon the one thread.
ਗਾਠੀ ਭਿਨਿ ਭਿਨਿ; ਭਿਨਿ ਭਿਨਿ ਤਣੀਏ ॥
gaatthee bhin bhin; bhin bhin tanee |
Punjabi
ਨਾਨਾ ਪਰਕਾਰ, ਨਾਨਾ ਪਰਕਾਰ, ਨਾਨਾ ਪਰਕਾਰ, ਨਾਨ ਪਰਕਾਰ (ਕਈ ਪਰਕਾਰ) ਦੀਆਂ ਗੰਢਾਂ ਦੇ ਜ਼ਰੀਏ ਉਹ ਵੱਖਰੇ ਵੱਖਰੇ ਰੱਖੇ ਹੋਏ ਹਨ।
English
By means of many, various, diverse knots, they are tied, and kept separate on the string.
ਫਿਰਤੀ ਮਾਲਾ; ਬਹੁ ਬਿਧਿ ਭਾਇ ॥
firatee maalaa; bahu bidh bhaae |
Punjabi
ਤਸਬੀ ਅਨੇਕਾਂ ਤਰੀਕਿਆਂ ਨਾਲ ਪਿਆਰ-ਸਹਿਤ ਫੇਰੀ ਜਾਂਦੀ ਹੈ।
English
The beads of the mala are lovingly chanted upon in many ways.
ਖਿੰਚਿਆ ਸੂਤੁ; ਤ ਆਈ ਥਾਇ ॥੩॥
khinchiaa soot; ta aaee thaae |3|
Punjabi
ਜਦ ਧਾਗਾ ਖਿੱਚ ਲਿਆ ਜਾਂਦਾ ਹੈ ਤਦ ਸਾਰੇ ਮਣਕੇ ਇਕ ਜਗ੍ਹਾਂ ਤੇ ਇਕੱਠੇ ਹੋ ਜਾਂਦੇ ਹਨ।
English
When the thread is pulled out, the beads come together in one place. ||3||
ਚਹੁ ਮਹਿ ਏਕੈ; ਮਟੁ ਹੈ ਕੀਆ ॥
chahu meh ekai; matt hai keea |
Punjabi
ਚਾਰੇ ਹੀ ਯੁਗਾਂ ਅੰਦਰ ਪ੍ਰਭੂ ਨੈ ਇਕ ਦੇਹ ਨੂੰ ਆਪਣਾ ਨਿਵਾਸ ਅਸਥਾਨ ਬਣਾਇਆ ਹੈ।
English
Throughout the four ages, the One Lord made the body His temple.
ਤਹ ਬਿਖੜੇ ਥਾਨ; ਅਨਿਕ ਖਿੜਕੀਆ ॥
teh bikharre thaan; anik khirrakeea |
Punjabi
ਉਸ ਔਖੀ ਜਗ੍ਹਾ ਅੰਦਰ ਅਨੇਕਾਂ ਤਾਕੀਆਂ ਹਨ।
English
It is a treacherous place, with several windows.
ਖੋਜਤ ਖੋਜਤ; ਦੁਆਰੇ ਆਇਆ ॥
khojat khojat; duaare aaeaa |
Punjabi
ਭਾਲਦਾ, ਭਾਲਦਾ ਜਦ ਯੋਗੀ ਪ੍ਰਭੂ ਦੇ ਬੂਹੇ ਤੇ ਆ ਜਾਂਦਾ ਹੈ,
English
Searching and searching, one comes to the Lord's door.
ਤਾ ਨਾਨਕ; ਜੋਗੀ ਮਹਲੁ ਘਰੁ ਪਾਇਆ ॥੪॥
taa naanak; jogee mehal ghar paaeaa |4|
Punjabi
ਤਦ ਹੇ ਨਾਨਕ! ਉਹ ਉਸ ਦੇ ਮੰਦਰ ਅੰਦਰ ਵਸੇਬਾ ਪਾ ਲੈਂਦਾ ਹੈ।
English
Then, O Nanak, the Yogi attains a home in the Mansion of the Lord's Presence. ||4||
ਇਉ; ਕਿੰਕੁਰੀ ਆਨੂਪ ਵਾਜੈ ॥
eiau; kinkuree aanoop vaajai |
Punjabi
ਇਸ ਤਰ੍ਹਾਂ ਸੁਹਣੀ ਤਰ੍ਹਾਂ ਵੱਜਦੀ ਹੈ ਪ੍ਰਭੂ ਦੀ ਵੀਣਾ।
English
Thus, the celestial harp plays the incomparable melody;
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥
sun jogee kai man meetthee laagai |1| rahaau doojaa |1|12|
Punjabi
ਇਸ ਨੂੰ ਸਰਵਣ ਕਰ ਕੇ ਯੋਗੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਠਹਿਰਾਓ ਦੂਜਾ।
English
hearing it, the Yogi's mind finds it sweet. ||1||Second Pause||1||12||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਤਾਗਾ ਕਰਿ ਕੈ; ਲਾਈ ਥਿਗਲੀ ॥
taagaa kar kai; laaee thigalee |
Punjabi
ਇਹ ਦੇਹ ਦੀ ਟਾਕੀ ਧਾਗਿਆਂ ਨਾਲ ਜੜੀ ਹੋਈ ਹੈ।
English
The body is a patch-work of threads.
ਲਉ ਨਾੜੀ; ਸੂਆ ਹੈ ਅਸਤੀ ॥
lau naarree; sooaa hai asatee |
Punjabi
ਹੱਡੀਆਂ ਦੀ ਸੂਈ ਨਾਲ ਪੱਠਿਆਂ ਦੇ ਨਗੰਦੇ ਲਾਏ ਗਏ ਹਨ।
English
The muscles are stitched together with the needles of the bones.
ਅੰਭੈ ਕਾ ਕਰਿ ਡੰਡਾ ਧਰਿਆ ॥
anbhai kaa kar ddanddaa dhariaa |
Punjabi
ਪ੍ਰਭੂ ਨੇ ਪਾਣੀ ਜੇਹੇ ਵੀਰਜ ਦਾ ਥਮਲਾ ਬਣਾ ਧਰਿਆ ਹੈ।
English
The Lord has erected a pillar of water.
ਕਿਆ ਤੂ ਜੋਗੀ; ਗਰਬਹਿ ਪਰਿਆ ॥੧॥
kiaa too jogee; garabeh pariaa |1|
Punjabi
ਤਦ ਤੂੰ ਕਿਉਂ ਹੰਕਾਰ ਅੰਦਰ ਫਾਥਾ ਹੋਇਆ ਹੈਂ, ਹੇ ਯੋਗੀ?
English
O Yogi, why are you so proud? ||1||
ਜਪਿ ਨਾਥੁ; ਦਿਨੁ ਰੈਨਾਈ ॥
jap naath; din rainaaee |
Punjabi
ਤੂੰ ਆਪਣੇ ਸੁਆਮੀ ਦਾ ਦਿਨ ਤੇ ਰਾਤ ਸਿਮਰਨ ਕਰ।
English
Meditate on your Lord Master, day and night.
ਤੇਰੀ ਖਿੰਥਾ; ਦੋ ਦਿਹਾਈ ॥੧॥ ਰਹਾਉ ॥
teree khinthaa; do dihaaee |1| rahaau |
Punjabi
ਤੇਰੀ ਦੇਹ ਦੀ ਖਫਣੀ ਕੇਵਲ ਦੋ ਦਿਹਾੜੇ ਹੀ ਠਹਿਰੂਗੀ। ਠਹਿਰਾਓ।
English
The patched coat of the body shall last for only a few days. ||1||Pause||
ਗਹਰੀ ਬਿਭੂਤ ਲਾਇ ਬੈਠਾ ਤਾੜੀ ॥
gaharee bibhoot laae baitthaa taarree |
Punjabi
ਆਪਣੀ ਦੇਹ ਨੂੰ ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾਈ ਬੈਠਾ ਹੈਂ।
English
Smearing ashes on your body, you sit in a deep meditative trance.
ਮੇਰੀ ਤੇਰੀ; ਮੁੰਦ੍ਰਾ ਧਾਰੀ ॥
meree teree; mundraa dhaaree |
Punjabi
ਤੂੰ ਮੇਰ, ਤੇਰ ਦੀਆਂ ਵਾਲੀਆਂ ਪਾਈਆਂ ਹੋਈਆਂ ਹਨ।
English
You wear the ear-rings of 'mine and yours'.
ਮਾਗਹਿ ਟੂਕਾ; ਤ੍ਰਿਪਤਿ. ਨ ਪਾਵੈ ॥
maageh ttookaa; tripat. na paavai |
Punjabi
ਤੂੰ ਟੁਕਰ ਮੰਗਦਾ ਫਿਰਦਾ ਹੈਂ, ਤੈਨੂੰ ਸੰਤੋਖ ਨਹੀਂ ਆਉਂਦਾ।
English
You beg for bread, but you are not satisfied.
ਨਾਥੁ ਛੋਡਿ ਜਾਚਹਿ; ਲਾਜ. ਨ ਆਵੈ ॥੨॥
naath chhodd jaacheh; laaj. na aavai |2|
Punjabi
ਆਪਣੇ ਸੁਆਮੀ ਨੂੰ ਤਿਆਗ ਕੇ, ਤੈਨੂੰ ਹੋਰਨਾਂ ਕੋਲੋਂ ਮੰਗਦਿਆਂ ਸ਼ਰਮ ਨਹੀਂ ਆਉਂਦੀ।
English
Abandoning your Lord Master, you beg from others; you should feel ashamed. ||2||
ਚਲ ਚਿਤ ਜੋਗੀ; ਆਸਣੁ ਤੇਰਾ ॥
chal chit jogee; aasan teraa |
Punjabi
ਚੰਚਲ ਹੈ ਤੇਰਾ ਮਨ ਹੇ ਯੋਗੀ! ਤਾਂ ਭੀ ਤੂੰ ਤਾੜੀ ਲਾਈ ਬੈਠਾ ਹੈਂ।
English
Your consciousness is restless, Yogi, as you sit in your Yogic postures.
ਸਿੰਙੀ ਵਾਜੈ; ਨਿਤ ਉਦਾਸੇਰਾ ॥
singee vaajai; nit udaaseraa |
Punjabi
ਤੂੰ ਸਿੰਙੀ ਵਜਾਉਂਦਾ ਹੈਂ, ਪਰ ਸਦਾ ਉਦਾਸ ਰਹਿੰਦਾ ਹੈ।
English
You blow your horn, but still feel sad.
ਗੁਰ ਗੋਰਖ ਕੀ; ਤੈ ਬੂਝ. ਨ ਪਾਈ ॥
gur gorakh kee; tai boojh. na paaee |
Punjabi
ਤੂੰ ਆਪਣੇ ਗੁਰੂ ਗੋਰਖ ਨੂੰ ਨਹੀਂ ਸਮਝਦਾ।
English
You do not understand Gorakh, your guru.
ਫਿਰਿ ਫਿਰਿ ਜੋਗੀ; ਆਵੈ ਜਾਈ ॥੩॥
fir fir jogee; aavai jaaee |3|
Punjabi
ਹੇ ਯੋਗੀ! ਤੂੰ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਹੇਗਾਂ।
English
Again and again, Yogi, you come and go. ||3||
ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥
jis no hoaa naath kripaalaa |
Punjabi
ਜਿਸ ਉਤੇ ਸੁਆਮੀ ਮਾਲਕ, ਮੇਰਾ ਗੁਰੂ ਮਿਹਰਬਾਨ ਹੈ,
English
He, unto whom the Master shows Mercy
ਰਹਰਾਸਿ ਹਮਾਰੀ; ਗੁਰ ਗੋਪਾਲਾ ॥
raharaas hamaaree; gur gopaalaa |
Punjabi
ਉਸ ਦੁਨੀਆਂ ਦੇ ਮਾਲਕ ਗੁਰੂ ਅੱਗੇ ਮੇਰੀ ਪ੍ਰਾਰਥਨਾਂ ਹੈ,
English
unto Him, the Guru, the Lord of the World, I offer my prayer.
ਨਾਮੈ ਖਿੰਥਾ; ਨਾਮੈ ਬਸਤਰੁ ॥
naamai khinthaa; naamai basatar |
Punjabi
ਜਿਸ ਦੀ ਖੱਫਣੀ ਨਾਮ ਹੈ ਅਤੇ ਜੋ ਨਾਮ ਦੀ ਪੁਸ਼ਾਕ ਪਹਿਨਦਾ ਹੈ,
English
One who has the Name as his patched coat, and the Name as his robe,
ਜਨ ਨਾਨਕ; ਜੋਗੀ ਹੋਆ ਅਸਥਿਰੁ ॥੪॥
jan naanak; jogee hoaa asathir |4|
Punjabi
ਉਹ ਯੋਗੀ, ਹੇ ਦਾਸ ਨਾਨਕ! ਸਦੀਵੀ ਸਥਿਰ ਹੋ ਜਾਂਦਾ ਹੈ।
English
O servant Nanak, such a Yogi is steady and stable. ||4||
ਇਉ ਜਪਿਆ ਨਾਥੁ; ਦਿਨੁ ਰੈਨਾਈ ॥
eiau japiaa naath; din rainaaee |
Punjabi
ਜੋ ਇਸ ਜੀਵਨ ਅੰਦਰ ਦਿਨ ਰਾਤ ਇਸ ਤਰ੍ਹਾਂ ਸਾਈਂ ਦਾ ਆਰਾਧਨ ਕਰਦਾ ਹੈ,
English
One who meditates on the Master in this way, night and day,
ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥
hun paaeaa gur gosaaee |1| rahaau doojaa |2|13|
Punjabi
ਉਹ ਹੁਣ ਵਿਸ਼ਾਲ ਆਲਮ ਦੇ ਮਾਲਕ ਨੂੰ ਪਾ ਲੈਂਦਾ ਹੈ। ਠਹਿਰਾਓ ਦੂਜਾ।
English
finds the Guru, the Lord of the World, in this life. ||1||Second Pause||2||13||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕਰਨ ਕਰਾਵਨ ਸੋਈ ॥
karan karaavan soee |
Punjabi
ਉਹ ਸੁਆਮੀ ਕੰਮਾਂ ਨੂੰ ਕਰਨ ਅਤੇ ਕਰਾਉਣ ਵਾਲਾ ਹੈ।
English
He is the Creator, the Cause of causes;
ਆਨ. ਨ ਦੀਸੈ ਕੋਈ ॥
aan. na deesai koee |
Punjabi
ਮੈਨੂੰ ਹੋਰ ਕੋਈ ਨਹੀਂ ਦਿਸਦਾ (ਉਸ ਤੋਂ ਸਿਵਾ)।
English
I do not see any other at all.
ਠਾਕੁਰੁ ਮੇਰਾ; ਸੁਘੜੁ ਸੁਜਾਨਾ ॥
tthaakur meraa; sugharr sujaanaa |
Punjabi
ਸੁਚੱਜਾ ਅਤੇ ਸਰਵੱਗ ਹੈ ਮੇਰਾ ਸੁਆਮੀ।
English
My Lord and Master is wise and all-knowing.
ਗੁਰਮੁਖਿ ਮਿਲਿਆ; ਰੰਗੁ ਮਾਨਾ ॥੧॥
guramukh miliaa; rang maanaa |1|
Punjabi
ਮੁਖੀ ਗੁਰਾਂ ਨਾਲ ਮਿਲ ਕੇ ਮੈਂ ਉਸ ਦੇ ਪ੍ਰੇਮ ਦਾ ਰਸ ਲੈਂਦਾ ਹਾਂ।
English
Meeting with the Gurmukh, I enjoy His Love. ||1||
ਐਸੋ ਰੇ; ਹਰਿ ਰਸੁ ਮੀਠਾ ॥
aiso re; har ras meetthaa |
Punjabi
ਹੇ ਬੰਦੇ! ਐਹੋ ਜਿਹਾ ਮਿੱਠੜਾ ਹੈ ਪ੍ਰਭੂ ਦਾ ਅੰਮ੍ਰਿਤ।
English
Such is the sweet, subtle essence of the Lord.
ਗੁਰਮੁਖਿ; ਕਿਨੈ ਵਿਰਲੈ ਡੀਠਾ ॥੧॥ ਰਹਾਉ ॥
guramukh; kinai viralai ddeetthaa |1| rahaau |
Punjabi
ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਹੀ ਇਸ ਨੂੰ ਚੱਖਦਾ ਹੈ। ਠਹਿਰਾਓ।
English
How rare are those who, as Gurmukh, taste it. ||1||Pause||
ਨਿਰਮਲ ਜੋਤਿ; ਅੰਮ੍ਰਿਤੁ ਹਰਿ ਨਾਮ ॥
niramal jot; amrit har naam |
Punjabi
ਪਵਿੱਤਰ ਹੈ ਪ੍ਰਕਾਸ਼ ਪ੍ਰਭੂ ਦੇ ਅੰਮ੍ਰਿਤ ਨਾਮ ਦਾ।
English
The Light of the Ambrosial Name of the Lord is immaculate and pure.