Ang 916
ਅਪਣੇ ਜੀਅ. ਤੈ ਆਪਿ ਸਮ੍ਹਾਲੇ; ਆਪਿ ਲੀਏ ਲੜਿ ਲਾਈ ॥੧੫॥
apane jeea. tai aap samhaale; aap lee larr laaee |15|
Punjabi
ਆਪਣੇ ਜੀਵਾਂ ਦੀ ਤੂੰ ਆਪੇ ਹੀ ਸੰਭਾਲ ਕਰਦਾ ਹੈਂ ਅਤੇ ਆਪੇ ਹੀ ਉਹਨਾਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈਂ।
English
You Yourself take care of Your beings; You Yourself attach them to the hem of Your robe. ||15||
ਸਾਚ ਧਰਮ ਕਾ ਬੇੜਾ ਬਾਂਧਿਆ; ਭਵਜਲੁ ਪਾਰਿ ਪਵਾਈ ॥੧੬॥
saach dharam kaa berraa baandhiaa; bhavajal paar pavaaee |16|
Punjabi
ਡਰਾਉਣੇ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ, ਮੈਂ ਸੱਚੇ ਈਮਾਨ ਦਾ ਜ਼ਹਾਜ਼ ਬਣਾਇਆ ਹੈ।
English
I have built the boat of true Dharmic faith, to cross over the terrifying world-ocean. ||16||
ਬੇਸੁਮਾਰ ਬੇਅੰਤ ਸੁਆਮੀ; ਨਾਨਕ ਬਲਿ ਬਲਿ ਜਾਈ ॥੧੭॥
besumaar beant suaamee; naanak bal bal jaaee |17|
Punjabi
ਬੇਅੰਦਾਜ਼ ਅਤੇ ਅਨੰਤ ਹੈ ਪ੍ਰਭੂ। ਨਾਨਕ ਉਸ ਉਤੋਂ ਸਦਕੇ ਅਤੇ ਵਾਰਨੇ ਜਾਂਦਾ ਹੈ।
English
The Lord Master is unlimited and endless; Nanak is a sacrifice, a sacrifice to Him. ||17||
ਅਕਾਲ ਮੂਰਤਿ ਅਜੂਨੀ ਸੰਭਉ; ਕਲਿ ਅੰਧਕਾਰ. ਦੀਪਾਈ ॥੧੮॥
akaal moorat ajoonee sanbhau; kal andhakaar. deepaaee |18|
Punjabi
ਤੂੰ ਅਜਨਮਾਂ, ਸਵੈ-ਪ੍ਰਕਾਸ਼ਵਾਨ ਹੈਂ ਤੇ ਅਮਰ ਹੈ ਤੇਰੀ ਵਿਅਕਤੀ। ਕੇਵਲ ਤੂੰ ਹੀ ਕਾਲੇ ਬੋਲੇ ਕਲਯੁਗ ਨੂੰ ਰੌਸ਼ਨ ਕਰਦਾ ਹੈਂ।
English
Being of Immortal Manifestation, He is not born; He is self-existent; He is the Light in the darkness of Kali Yuga. ||18||
ਅੰਤਰਜਾਮੀ ਜੀਅਨ ਕਾ ਦਾਤਾ; ਦੇਖਤ ਤ੍ਰਿਪਤਿ ਅਘਾਈ ॥੧੯॥
antarajaamee jeean kaa daataa; dekhat tripat aghaaee |19|
Punjabi
ਤੂੰ ਦਿਲਾਂ ਦੀਆਂ ਜਾਨਣਹਾਰ ਅਤੇ ਪ੍ਰਾਣਧਾਰੀਆਂ ਦਾ ਦਾਤਾਰ-ਸੁਆਮੀ ਹੈਂ। ਤੈਨੂੰ ਵੇਖ ਕੇ ਮੈਂ ਰੱਜ ਪੁਜ ਜਾਂਦਾ ਹਾਂ।
English
He is the Inner-knower, the Searcher of hearts, the Giver of souls; gazing upon Him, I am satisfied and fulfilled. ||19||
ਏਕੰਕਾਰੁ ਨਿਰੰਜਨੁ ਨਿਰਭਉ; ਸਭ ਜਲਿ ਥਲਿ ਰਹਿਆ ਸਮਾਈ ॥੨੦॥
ekankaar niranjan nirbhau; sabh jal thal rahiaa samaaee |20|
Punjabi
ਤੂੰ ਅਦੁੱਤੀ, ਪਵਿੱਤਰ ਅਤੇ ਡਰ ਰਹਿਤ ਸੁਆਮੀ ਹੈਂ ਅਤੇ ਸਮੂਹ ਧਰਤੀ ਅਤੇ ਪਾਣੀ ਅੰਦਰ ਵਿਆਪਕ ਹੋ ਰਿਹਾ ਹੈਂ।
English
He is the One Universal Creator Lord, immaculate and fearless; He is permeating and pervading all the water and the land. ||20||
ਭਗਤਿ ਦਾਨੁ ਭਗਤਾ ਕਉ ਦੀਨਾ; ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥
bhagat daan bhagataa kau deenaa; har naanak jaachai maaee |21|1|6|
Punjabi
ਤੂੰ ਆਪਣੇ ਸਾਧੂਆਂ ਨੂੰ ਆਪਣੀ ਬੰਦਗੀ ਦੀ ਦਾਤ ਬਖਸ਼ਦਾ ਹੈਂ ਹੇ ਵਾਹਿਗੁਰੂ! ਮੇਰੀ ਮਾਤਾ, ਨਾਨਕ ਤੇਰੇ ਪਾਸੋਂ ਖੈਰ ਮੰਗਦਾ ਹੈ।
English
He blesses His devotees with the Gift of devotional worship; Nanak longs for the Lord, O my mother. ||21||1||6||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl,
ਸਲੋਕੁ ॥
salok |
Punjabi
ਸਲੋਕ।
English
Salok:
ਸਿਖਹੁ ਸਬਦੁ ਪਿਆਰਿਹੋ; ਜਨਮ ਮਰਨ ਕੀ ਟੇਕ ॥
sikhahu sabad piaariho; janam maran kee ttek |
Punjabi
ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਪ੍ਰੀਤਮਾ! ਇਹ ਹੀ ਜਿੰਦਗੀ ਅਤੇ ਮੌਤ ਵਿੱਚ ਪ੍ਰਾਨੀ ਦਾ ਆਸਰਾ ਹੈ।
English
Study the Word of the Shabad, O beloveds. It is your anchoring support in life and in death.
ਮੁਖੁ ਊਜਲੁ ਸਦਾ ਸੁਖੀ; ਨਾਨਕ ਸਿਮਰਤ ਏਕ ॥੧॥
mukh aoojal sadaa sukhee; naanak simarat ek |1|
Punjabi
ਇੱਕ ਸਾਈਂ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਖੁਸ਼ ਰਹੇਗਾਂ।
English
Your face shall be radiant, and you will be at peace forever, O Nanak, meditating in remembrance on the One Lord. ||1||
ਮਨੁ ਤਨੁ ਰਾਤਾ ਰਾਮ ਪਿਆਰੇ; ਹਰਿ ਪ੍ਰੇਮ ਭਗਤਿ ਬਣਿ ਆਈ. ਸੰਤਹੁ ॥੧॥
man tan raataa raam piaare; har prem bhagat ban aaee. santahu |1|
Punjabi
ਮੇਰੀ ਜਿੰਦੜੀ ਅਤੇ ਦੇਹ ਮੇਰੇ ਪ੍ਰੀਤਮ ਪ੍ਰਭੂ ਨਾਲ ਰੰਗੇ ਗਏ ਹਨ, ਹੇ ਸੰਤ ਜਲੋ! ਅਤੇ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਮੈਨੂੰ ਚੰਗੀ ਲੱਗਦੀ ਹੈ।
English
My mind and body are imbued with my Beloved Lord; I have been blessed with loving devotion to the Lord, O Saints. ||1||
ਸਤਿਗੁਰਿ. ਖੇਪ ਨਿਬਾਹੀ, ਸੰਤਹੁ ॥
satigur. khep nibaahee, santahu |
Punjabi
ਸੱਚੇ ਗੁਰਾਂ ਦੀ ਦਇਆ ਦੁਆਰਾ, ਮੇਰਾ ਸੌਦਾ ਸੂਤ ਕਬੂਲ ਪੈ ਗਿਆ ਹੈ, ਹੇ ਸੰਤੋ!
English
The True Guru has approved my cargo, O Saints.
ਹਰਿ ਨਾਮੁ ਲਾਹਾ. ਦਾਸ ਕਉ ਦੀਆ; ਸਗਲੀ ਤ੍ਰਿਸਨ ਉਲਾਹੀ. ਸੰਤਹੁ ॥੧॥ ਰਹਾਉ ॥
har naam laahaa. daas kau deea; sagalee trisan ulaahee. santahu |1| rahaau |
Punjabi
ਗੁਰਾਂ ਨੇ ਮੈਂ, ਆਪਣੇ ਗੋਲੇ ਨੂੰ ਪ੍ਰਭੂ ਦੇ ਨਾਮ ਦਾ ਮੁਨਾਫਾ ਬਖਸ਼ਿਆ ਹੈ ਅਤੇ ਮੇਰੀ ਸਾਰੀ ਤਿਹ ਬੁਝ ਗਈ ਹੈ, ਹੇ ਸਾਧੂਓ! ਠਹਿਰਾਓ।
English
He has blessed His slave with the profit of the Lord's Name; all my thirst is quenched, O Saints. ||1||Pause||
ਖੋਜਤ ਖੋਜਤ ਲਾਲੁ ਇਕੁ ਪਾਇਆ; ਹਰਿ ਕੀਮਤਿ ਕਹਣੁ. ਨ ਜਾਈ, ਸੰਤਹੁ ॥੨॥
khojat khojat laal ik paaeaa; har keemat kehan. na jaaee, santahu |2|
Punjabi
ਭਾਲਦਿਆਂ ਭਾਲਦਿਆਂ ਮੈਂ ਵਾਹਿਗੁਰੂ, ਹੀਰੇ ਨੂੰ ਲੱਭ ਗਿਆ ਹੈ, ਜਿਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ, ਹੇ ਸੰਤੋ!
English
Searching and searching, I have found the One Lord, the jewel; I cannot express His value, O Saints. ||2||
ਚਰਨ ਕਮਲ ਸਿਉ ਲਾਗੋ ਧਿਆਨਾ; ਸਾਚੈ ਦਰਸਿ ਸਮਾਈ. ਸੰਤਹੁ ॥੩॥
charan kamal siau laago dhiaanaa; saachai daras samaaee. santahu |3|
Punjabi
ਮੇਰੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਗਈ ਅਤੇ ਮੈਂ ਸੱਚੇ ਪ੍ਰਭੂ ਦੇ ਦਰਸ਼ਨ ਅੰਦਰ ਲੀਨ ਹੋ ਗਿਆ ਹਾਂ, ਹੇ ਸਾਧੂਓ!
English
I focus my meditation on His Lotus Feet; I am absorbed in the True Vision of His Darshan, O Saints. ||3||
ਗੁਣ ਗਾਵਤ ਗਾਵਤ ਭਏ ਨਿਹਾਲਾ; ਹਰਿ ਸਿਮਰਤ ਤ੍ਰਿਪਤਿ ਅਘਾਈ. ਸੰਤਹੁ ॥੪॥
gun gaavat gaavat bhe nihaalaa; har simarat tripat aghaaee. santahu |4|
Punjabi
ਵਾਹਿਗੁਰੂ ਦੀ ਮਹਿਮਾ ਗਾਉਣ ਤੇ ਆਲਾਪਨ ਦੁਆਰਾ, ਮੈਂ ਪਰਮ ਪ੍ਰੰਸਨ ਹੋ ਹਿਆ ਹਾਂ ਅਤੇ ਪ੍ਰਭੂ ਨੂੰ ਆਰਾਧ ਕੇ ਮੈਂ ਰੱਜ ਪੁੱਜ ਗਿਆ ਹਾਂ, ਹੇ ਸਾਧੂਓ!
English
Singing, singing His Glorious Praises, I am enraptured; meditating in remembrance on the Lord, I am satisfied and fulfilled, O Saints. ||4||
ਆਤਮ ਰਾਮੁ ਰਵਿਆ ਸਭ ਅੰਤਰਿ; ਕਤ ਆਵੈ ਕਤ ਜਾਈ. ਸੰਤਹੁ ॥੫॥
aatam raam raviaa sabh antar; kat aavai kat jaaee. santahu |5|
Punjabi
ਸਰਬ-ਵਿਆਪਕ ਰੂਹ ਸਾਰਿਆਂ ਅੰਦਰ ਸਮਾਈ ਹੋਈ ਹੈ। ਮੇਰਾ ਮਨ ਹੁਣ ਕਿਥੇ ਆ ਅਤੇ ਕਿਥੇ ਜਾ ਸਕਦਾ ਹੈ।
English
The Lord, the Supreme Soul, is permeating within all; what comes, and what goes, O Saints? ||5||
ਆਦਿ ਜੁਗਾਦੀ ਹੈ ਭੀ ਹੋਸੀ; ਸਭ ਜੀਆ ਕਾ ਸੁਖਦਾਈ. ਸੰਤਹੁ ॥੬॥
aad jugaadee hai bhee hosee; sabh jeea kaa sukhadaaee. santahu |6|
Punjabi
ਉਹ ਆਰੰਭ ਅਤੇ ਯੁਗਾਂ ਦੇ ਅਰੰਭ ਤੋਂ ਹੈ। ਉਹ ਹੈ, ਹੋਵੇਗਾ ਭੀ ਅਤੇ ਸਾਰਿਆਂ ਜੀਵਾਂ ਨੂੰ ਸੁਖ ਬਖਸ਼ਣਹਾਰ ਸੁਆਮੀ ਹੈ। ਹੇ ਸੰਤ ਜਨੋ!
English
At the very beginning of time, and throughout the ages, He is, and He shall always be; He is the Giver of peace to all beings, O Saints. ||6||
ਆਪਿ ਬੇਅੰਤੁ. ਅੰਤੁ ਨਹੀ ਪਾਈਐ; ਪੂਰਿ ਰਹਿਆ ਸਭ ਠਾਈ. ਸੰਤਹੁ ॥੭॥
aap beant. ant nahee paaeeai; poor rahiaa sabh tthaaee. santahu |7|
Punjabi
ਉਹ ਖੁਦ ਓੜਕ-ਰਹਿਤ ਹੈ ਅਤੇ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ, ਹੇ ਸੰਤੋ!
English
He Himself is endless; His end cannot be found. He is totally pervading and permeating everywhere, O Saints. ||7||
ਮੀਤ ਸਾਜਨ. ਮਾਲੁ ਜੋਬਨੁ ਸੁਤ; ਹਰਿ ਨਾਨਕ ਬਾਪੁ ਮੇਰੀ ਮਾਈ. ਸੰਤਹੁ ॥੮॥੨॥੭॥
meet saajan. maal joban sut; har naanak baap meree maaee. santahu |8|2|7|
Punjabi
ਗੁਰੂ ਜੀ ਫਰਮਾਉਂਦੇ ਹਨ, ਹੇ ਸਾਧੂ ਲੋਕੋ! ਕੇਵਲ ਵਾਹਿਗੁਰੂ ਹੀ ਮੇਰਾ ਮਿੱਤਰ, ਯਾਰ, ਦੌਲਤ, ਜੁਆਨੀ, ਪੁਤਰ, ਬਾਬਲ ਅਤੇ ਅਮੜੀ ਹੈ।
English
Nanak: the Lord is my friend, companion, wealth, youth, son, father and mother, O Saints. ||8||2||7||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਮਨ ਬਚ ਕ੍ਰਮਿ; ਰਾਮ ਨਾਮੁ ਚਿਤਾਰੀ ॥
man bach kram; raam naam chitaaree |
Punjabi
ਖਿਆਲ, ਸ਼ਬਦ ਅਤੇ ਅਮਲ ਦੁਆਰਾ ਮੈਂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
English
In thought, word and deed, I contemplate the Lord's Name.
ਘੂਮਨ ਘੇਰਿ. ਮਹਾ ਅਤਿ ਬਿਖੜੀ; ਗੁਰਮੁਖਿ ਨਾਨਕ. ਪਾਰਿ ਉਤਾਰੀ ॥੧॥ ਰਹਾਉ ॥
ghooman gher. mahaa at bikharree; guramukh naanak. paar utaaree |1| rahaau |
Punjabi
ਪਰਮ ਕਠਨ ਹੈ ਜਗਤ ਦੀ ਵੱਡੀ ਘੁੰਮਣਘੇਰੀ। ਗੁਰਾਂ ਦੀ ਦਇਆ ਦੁਆਰਾ, ਮੈਂ ਇਸ ਤੋਂ ਪਾਰ ਉਤਰ ਗਿਆ ਹਾਂ, ਹੇ ਨਾਨਕ! ਠਹਿਰਾਓ।
English
The horrible world-ocean is very treacherous; O Nanak, the Gurmukh is carried across. ||1||Pause||
ਅੰਤਰਿ ਸੂਖਾ. ਬਾਹਰਿ ਸੂਖਾ; ਹਰਿ ਜਪਿ. ਮਲਨ ਭਏ ਦੁਸਟਾਰੀ ॥੧॥
antar sookhaa. baahar sookhaa; har jap. malan bhe dusattaaree |1|
Punjabi
ਮੇਰੇ ਅੰਦਰ ਅਤੇ ਬਾਹਰ ਸਮੂਹ ਸੁਖ ਅਤੇ ਅਨੰਦ ਹੈ। ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਸਾਰੇ ਕੁਕਰਮੀ ਨਾਸ ਹੋ ਗਏ ਹਨ।
English
Inwardly, peace, and outwardly, peace; meditating on the Lord, evil tendencies are crushed. ||1||
ਜਿਸ ਤੇ ਲਾਗੇ. ਤਿਨਹਿ ਨਿਵਾਰੇ; ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥
jis te laage. tineh nivaare; prabh jeeo apanee kirapaa dhaaree |2|
Punjabi
ਜਿਸ ਦੇ ਰਾਹੀਂ ਮੈਨੂੰ ਬੀਮਾਰੀਆਂ ਚਿੰਮੜਦੀਆਂ ਸਨ, ਉਸ ਨੇ ਹੀ ਉਹਨਾਂ ਨੂੰ ਦੂਰ ਕਰ ਦਿੱਤਾ ਹੈ। ਮਹਾਰਾਜ ਮਾਲਕ ਨੇ ਮੇਰੇ ਉਤੇ ਆਪਦੀ ਰਹਿਮਤ ਕੀਤੀ ਹੈ।
English
He has rid me of what was clinging to me; my Dear Lord God has blessed me with His Grace. ||2||
ਉਧਰੇ ਸੰਤ ਪਰੇ ਹਰਿ ਸਰਨੀ; ਪਚਿ ਬਿਨਸੇ ਮਹਾ ਅਹੰਕਾਰੀ ॥੩॥
audhare sant pare har saranee; pach binase mahaa ahankaaree |3|
Punjabi
ਪ੍ਰਭੂ ਦੀ ਪਨਾਹ ਲੈਣ ਦੁਆਰਾ, ਸਾਧੂ ਜਨ ਪਾਰ ਉਤਰ ਜਾਂਦੇ ਹਨ। ਮਹਾਂ ਮਗਰੂਰ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ।
English
The Saints are saved, in His Sanctuary; the very egotistical people rot away and die. ||3||
ਸਾਧੂ ਸੰਗਤਿ ਇਹੁ ਫਲੁ ਪਾਇਆ; ਇਕੁ ਕੇਵਲ ਨਾਮੁ ਅਧਾਰੀ ॥੪॥
saadhoo sangat ihu fal paaeaa; ik keval naam adhaaree |4|
Punjabi
ਮੈਨੂੰ ਸਿਰਫ ਇਕ ਨਾਮ ਦਾ ਹੀ ਆਸਰਾ ਹੈ। ਇਹ ਹੀ ਮੇਵਾ ਹੈ ਜਿਹੜਾ ਮੈਂ ਸਤਿਸੰਗਤ ਪਾਸੋਂ ਪ੍ਰਾਪਤ ਕੀਤਾ ਹੈ।
English
In the Saadh Sangat, the Company of the Holy, I have obtained this fruit, the Support of the One Name alone. ||4||
ਨ ਕੋਈ ਸੂਰੁ. ਨ ਕੋਈ ਹੀਣਾ; ਸਭ ਪ੍ਰਗਟੀ ਜੋਤਿ ਤੁਮੑਾਰੀ ॥੫॥
n koee soor. na koee heenaa; sabh pragattee jot tumaaree |5|
Punjabi
ਨਾਂ ਕੋਈ ਬਲਵਾਨ ਹੈ, ਨਾਂ ਹੀ ਕੋਈ ਕਮਜ਼ੋਰ। ਸਾਰੇ ਤੇਰੇ ਨੂਰ ਦਾ ਹੀ ਪ੍ਰਕਾਸ਼ ਹਨ, ਹੇ ਸੁਆਮੀ!
English
No one is strong, and no one is weak; all are manifestations of Your Light, Lord. ||5||
ਤੁਮੑ ਸਮਰਥ ਅਕਥ ਅਗੋਚਰ; ਰਵਿਆ ਏਕੁ ਮੁਰਾਰੀ ॥੬॥
tuma samarath akath agochar; raviaa ek muraaree |6|
Punjabi
ਤੂੰ ਹੇ ਸੁਆਮੀ! ਸਰਬ ਸ਼ਕਤੀਮਾਨ, ਅਕਹਿ ਅਤੇ ਸੋਚ ਵਿਚਾਰ ਤੋਂ ਪਰ੍ਹੇ ਹੈਂ। ਹੰਕਾਰ ਦਾ ਵੈਰੀ, ਇੱਕ ਸੁਆਮੀ ਸਾਰੇ ਵਿਆਪਕ ਹੈ।
English
You are the all-powerful, indescribable, unfathomable, all-pervading Lord. ||6||
ਕੀਮਤਿ ਕਉਣੁ ਕਰੇ ਤੇਰੀ ਕਰਤੇ; ਪ੍ਰਭ. ਅੰਤੁ ਨ ਪਾਰਾਵਾਰੀ ॥੭॥
keemat kaun kare teree karate; prabh. ant na paaraavaaree |7|
Punjabi
ਤੇਰਾ ਕੌਣ ਮੁੱਲ ਪਾ ਸਕਦਾ ਹੈ, ਹੇ ਸਿਰਜਣਹਾਰ! ਕੋਈ ਭੀ ਸੁਆਮੀ ਦੇ ਅਖੀਰ ਜਾਂ ਓੜਕ ਨੂੰ ਨਹੀਂ ਜਾਣਦਾ।
English
Who can estimate Your value, O Creator Lord? God has no end or limitation. ||7||
ਨਾਮ ਦਾਨੁ ਨਾਨਕ ਵਡਿਆਈ; ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥
naam daan naanak vaddiaaee; teriaa sant janaa renaaree |8|3|8|22|
Punjabi
ਮੇਰੇ ਸਾਹਿਬ! ਤੁੰ ਨਾਨਕ ਨੂੰ ਆਪਣੇ ਨਾਮ ਦੀ ਵਿਸ਼ਾਲਤਾ ਦੀ ਦਾਤ ਅਤੇ ਆਪਣੇ ਸਾਧ ਸਰੂਪ ਪੁਰਸ਼ਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ।
English
Please bless Nanak with the glorious greatness of the gift of the Naam, and the dust of the feet of Your Saints. ||8||3||8||22||