Ekam
Guru Granth Sahib

Ang 923

Ang 923 · Line 1

ਰਾਮਕਲੀ ਸਦੁ ॥

raamakalee sad |

Punjabi

ਰਾਮਕਲੀ, ਮੌਤ ਦਾ ਬੁਲਾਵਾ।

Bhai Manmohan Singh (Shabad OS, CC BY-SA)

English

Raamkalee, Sadd ~ The Call Of Death:

Dr. Sant Singh Khalsa (Shabad OS, CC BY-SA)
Ang 923 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 923 · Line 3

ਜਗਿ ਦਾਤਾ ਸੋਇ; ਭਗਤਿ ਵਛਲੁ. ਤਿਹੁ ਲੋਇ ਜੀਉ ॥

jag daataa soe; bhagat vachhal. tihu loe jeeo |

Punjabi

ਉਹ ਕੁਲ ਆਲਮ ਦਾ ਦਾਤਾਰ ਸੁਆਮੀ ਅਤੇ ਤਿੰਨਾਂ ਜਹਾਨਾਂ ਅੰਦਰ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

He is the Great Giver of the Universe, the Lover of His devotees, throughout the three worlds.

Dr. Sant Singh Khalsa (Shabad OS, CC BY-SA)
Ang 923 · Line 4

ਗੁਰ ਸਬਦਿ ਸਮਾਵਏ; ਅਵਰੁ. ਨ ਜਾਣੈ ਕੋਇ ਜੀਉ ॥

gur sabad samaave; avar. na jaanai koe jeeo |

Punjabi

ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੋਇਆ ਹੈ, ਉਹ ਪ੍ਰਭੂ ਦੇ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

One who is merged in the Word of the Guru's Shabad does not know any other.

Dr. Sant Singh Khalsa (Shabad OS, CC BY-SA)
Ang 923 · Line 5

ਅਵਰੋ. ਨ ਜਾਣਹਿ, ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ ॥

avaro. na jaaneh, sabad gur kai; ek naam dhiaavahe |

Punjabi

ਗੁਰਾਂ ਦੇ ਉਪਦੇਸ਼ ਕਰਕੇ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਇਕ ਨਾਮ ਦਾ ਹੀ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Dwelling upon the Word of the Guru's Shabad, he does not know any other; he meditates on the One Name of the Lord.

Dr. Sant Singh Khalsa (Shabad OS, CC BY-SA)
Ang 923 · Line 6

ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ॥

parasaad naanak guroo angad; param padavee paavahe |

Punjabi

ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਦਇਆ ਦੁਆਰਾ ਅਮਰਦਾਸ ਨੇ ਮਹਾਨ ਮਰਤਬਾ ਪ੍ਰਾਪਤ ਕਰ ਲਿਆ।

Bhai Manmohan Singh (Shabad OS, CC BY-SA)

English

By the Grace of Guru Nanak and Guru Angad, Guru Amar Das obtained the supreme status.

Dr. Sant Singh Khalsa (Shabad OS, CC BY-SA)
Ang 923 · Line 7

ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ॥

aaeaa hakaaraa chalanavaaraa; har raam naam samaaeaa |

Punjabi

ਜਦ ਉਨ੍ਹਾਂ ਨੂੰ ਟੁਰ ਪੈਣ ਦਾ ਸੱਦਾ ਪੁੱਜਾ, ਗੁਰੂ ਅਮਰਦਾਸ ਜੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਏ।

Bhai Manmohan Singh (Shabad OS, CC BY-SA)

English

And when the call came for Him to depart, He merged in the Name of the Lord.

Dr. Sant Singh Khalsa (Shabad OS, CC BY-SA)
Ang 923 · Line 8

ਜਗਿ ਅਮਰੁ ਅਟਲੁ ਅਤੋਲੁ ਠਾਕੁਰੁ; ਭਗਤਿ ਤੇ. ਹਰਿ ਪਾਇਆ ॥੧॥

jag amar attal atol tthaakur; bhagat te. har paaeaa |1|

Punjabi

ਇਸ ਸੰਸਾਰ ਅੰਦਰ ਸਿਮਰਨ ਦੁਆਰਾ ਉਨ੍ਹਾਂ ਨੇ ਅਬਿਨਾਸ਼ੀ ਅਹਿੱਲ ਅਤੇ ਅਮਾਪ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ।

Bhai Manmohan Singh (Shabad OS, CC BY-SA)

English

Through devotional worship in this world, the imperishable, immovable, immeasurable Lord is found. ||1||

Dr. Sant Singh Khalsa (Shabad OS, CC BY-SA)
Ang 923 · Line 9

ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ. ਹਰਿ ਪ੍ਰਭ ਪਾਸਿ ਜੀਉ ॥

har bhaanaa gur bhaaeaa; gur jaavai. har prabh paas jeeo |

Punjabi

ਵਾਹਿਗੁਰੂ ਦੀ ਰਜ਼ਾ, ਗੁਰਾਂ ਨੇ ਖੁਸ਼ੀ ਨਾਲ ਕਬੂਲ ਕਰ ਲਈ ਅਤੇ ਗੁਰੂ ਜੀ ਸੁਆਮੀ ਵਾਹਿਗੁਰੂ ਦੀ ਹਜੂਰੀ ਵਿੱਚ ਪੁੱਜ ਗਏ।

Bhai Manmohan Singh (Shabad OS, CC BY-SA)

English

The Guru gladly accepted the Lord's Will, and so the Guru easily reached the Lord God's Presence.

Dr. Sant Singh Khalsa (Shabad OS, CC BY-SA)
Ang 923 · Line 10

ਸਤਿਗੁਰੁ ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ ਅਰਦਾਸਿ ਜੀਉ ॥

satigur kare har peh benatee; meree paij rakhahu aradaas jeeo |

Punjabi

ਸੱਚੇ ਗੁਰਦੇਵ ਜੀ ਆਪਣੇ ਵਾਹਿਗੁਰੂ ਕੋਲ ਬਿਨੇ ਕਰਦੇ ਹਨ, ਤੂੰ ਮੇਰੀ ਲੱਜਿਆ ਰੱਖ ਕੇਵਲ ਇਹ ਹੀ ਮੇਰੀ ਪ੍ਰਾਰਥਨਾ ਹੈ।

Bhai Manmohan Singh (Shabad OS, CC BY-SA)

English

The True Guru prays to the Lord, "Please, save my honor. This is my prayer".

Dr. Sant Singh Khalsa (Shabad OS, CC BY-SA)
Ang 923 · Line 11

ਪੈਜ ਰਾਖਹੁ. ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ॥

paij raakhahu. har janah keree; har dehu naam niranjano |

Punjabi

ਮੈਡੇ ਪਵਿੱਤ੍ਰ ਸੁਆਮੀ ਮਾਲਕ, ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਰੱਖ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

Please save the honor of Your humble servant, O Lord; please bless him with Your Immaculate Name.

Dr. Sant Singh Khalsa (Shabad OS, CC BY-SA)
Ang 923 · Line 12

ਅੰਤਿ ਚਲਦਿਆ ਹੋਇ ਬੇਲੀ; ਜਮਦੂਤ ਕਾਲੁ ਨਿਖੰਜਨੋ ॥

ant chaladiaa hoe belee; jamadoot kaal nikhanjano |

Punjabi

ਇਸ ਅਖੀਰਲੇ ਕੂਚ ਦੇ ਵੇਲੇ ਕੇਵਲ ਤੇਰਾ ਨਾਮ ਹੀ ਮੇਰਾ ਸਹਾਇਕ ਹੈ ਅਤੇ ਮੌਤ ਅਤੇ ਮੌਤ ਦੇ ਫ਼ਰੇਸ਼ਤਿਆਂ ਨੂੰ ਨਾਸ ਕਰਦਾ ਹੈ।

Bhai Manmohan Singh (Shabad OS, CC BY-SA)

English

At this time of final departure, it is our only help and support; it destroys death, and the Messenger of Death.

Dr. Sant Singh Khalsa (Shabad OS, CC BY-SA)
Ang 923 · Line 13

ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥

satiguroo kee benatee paaee; har prabh sunee aradaas jeeo |

Punjabi

ਸੁਆਮੀ ਵਾਹਿਗੁਰੂ ਨੇ ਪ੍ਰਾਰਥਨਾ ਸੁਣ ਲਈ ਅਤੇ ਸੱਚੇ ਗੁਰਾਂ ਦੀ ਬਿਨੇ ਪ੍ਰਵਾਨ ਕਰ ਲਈ।

Bhai Manmohan Singh (Shabad OS, CC BY-SA)

English

The Lord God heard the prayer of the True Guru, and granted His request.

Dr. Sant Singh Khalsa (Shabad OS, CC BY-SA)
Ang 923 · Line 14

ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ ॥੨॥

har dhaar kirapaa satigur milaaeaa; dhan dhan kahai saabaas jeeo |2|

Punjabi

ਆਪਣੀ ਮਿਹਰ ਕਰ ਕੇ ਵਾਹਿਗੁਰੂ ਨੇ ਸੱਚੇ ਗੁਰਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਆਖਿਆ ਵਾਹ! ਵਾਹ! ਆਫ਼ਰੀਨ!

Bhai Manmohan Singh (Shabad OS, CC BY-SA)

English

The Lord showered His Mercy, and blended the True Guru with Himself; He said, "Blessed! Blessed! Wonderful!" ||2||

Dr. Sant Singh Khalsa (Shabad OS, CC BY-SA)
Ang 923 · Line 15

ਮੇਰੇ ਸਿਖ ਸੁਣਹੁ ਪੁਤ ਭਾਈਹੋ; ਮੇਰੈ ਹਰਿ ਭਾਣਾ. ਆਉ ਮੈ ਪਾਸਿ ਜੀਉ ॥

mere sikh sunahu put bhaaeeho; merai har bhaanaa. aau mai paas jeeo |

Punjabi

ਸ੍ਰਵਣ ਕਰੋ ਹੇ ਮੈਡੇ ਮੁਰੀਦ ਪੁਤ੍ਰੋ ਅਤੇ ਭਰਾਓ ਮੈਡੇ ਵਾਹਿਗੁਰੂ ਦੀ ਰਜ਼ਾ ਹੈ ਕਿ ਮੈਂ ਹੁਣ ਉਸ ਦੇ ਕੋਲ ਜਾਵਾਂ।

Bhai Manmohan Singh (Shabad OS, CC BY-SA)

English

Listen O my Sikhs, my children and Siblings of Destiny; it is my Lord's Will that I must now go to Him.

Dr. Sant Singh Khalsa (Shabad OS, CC BY-SA)
Ang 923 · Line 16

ਹਰਿ ਭਾਣਾ ਗੁਰ ਭਾਇਆ; ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥

har bhaanaa gur bhaaeaa; meraa har prabh kare saabaas jeeo |

English

The Guru gladly accepted the Lord's Will, and my Lord God applauded Him.

Dr. Sant Singh Khalsa (Shabad OS, CC BY-SA)

Punjabi meaning coming soon

Ang 923 · Line 17

ਭਗਤੁ ਸਤਿਗੁਰੁ ਪੁਰਖੁ ਸੋਈ; ਜਿਸੁ ਹਰਿ ਪ੍ਰਭ ਭਾਣਾ ਭਾਵਏ ॥

bhagat satigur purakh soee; jis har prabh bhaanaa bhaave |

Punjabi

ਕੇਵਲ ਉਹ ਹੀ ਸ਼ਰਧਾਲੂ, ਸੱਚਾ ਗੁਰੂ ਅਤੇ ਸ੍ਰੇਸ਼ਟ ਪੁਰਸ਼ ਹੈ ਜਿਸ ਨੂੰ ਸੁਆਮੀ ਮਾਲਕ ਕੀ ਰਜ਼ਾ ਚੰਗੀ ਲਗਦੀ ਹੈ।

Bhai Manmohan Singh (Shabad OS, CC BY-SA)

English

One who is pleased with the Lord God's Will is a devotee, the True Guru, the Primal Lord.

Dr. Sant Singh Khalsa (Shabad OS, CC BY-SA)
Ang 923 · Line 18

ਆਨੰਦ ਅਨਹਦ ਵਜਹਿ ਵਾਜੇ; ਹਰਿ ਆਪਿ ਗਲਿ ਮੇਲਾਵਏ ॥

aanand anahad vajeh vaaje; har aap gal melaave |

Punjabi

ਬਿਨਾ ਵਜਾਏ ਵਜਣ ਵਾਲੇ ਸੰਗੀਤਕ ਸਾਜ਼ ਖੁਸ਼ੀ ਨਾਲ ਵਾਜਦੇ ਹਨ ਅਤੇ ਵਾਹਿਗੁਰੂ ਖੁਦ ਗੁਰਦੇਵ ਜੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।

Bhai Manmohan Singh (Shabad OS, CC BY-SA)

English

The unstruck sound current of bliss resounds and vibrates; the Lord hugs him close in His embrace.

Dr. Sant Singh Khalsa (Shabad OS, CC BY-SA)
Ang 923 · Line 19

ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ, ਕਰਿ ਨਿਰਜਾਸਿ ਜੀਉ ॥

tusee put bhaaee paravaar meraa; man vekhahu, kar nirajaas jeeo |

Punjabi

ਤੁਸੀਂ ਹੇ ਮੇਰੇ ਪੁੱਤ੍ਰੋ ਭਰਾਵੋ ਅਤੇ ਸਨਬੰਧੀਓ! ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਨਿਰਣੈ ਕਰ ਕੇ ਵੇਖੋ।

Bhai Manmohan Singh (Shabad OS, CC BY-SA)

English

O my children, siblings and family, look carefully in your minds, and see.

Dr. Sant Singh Khalsa (Shabad OS, CC BY-SA)
Ang 923 · Line 20

ਧੁਰਿ ਲਿਖਿਆ ਪਰਵਾਣਾ. ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥

dhur likhiaa paravaanaa. firai naahee; gur jaae har prabh paas jeeo |3|

Punjabi

ਸਾਹਿਬ ਦਾ ਲਿਖਿਆ ਹੋਇਆ ਮੌਤ ਦਾ ਵਰੰਟ ਅਮਲ ਕੀਤੇ ਬਿਨਾ ਮੋੜਿਆ ਨਹੀਂ ਜਾ ਸਕਦਾ ਅਤੇ ਗੁਰੂ ਜੀ ਵਾਹਿਗੁਰੂ ਸੁਆਮੀ ਦੇ ਕੋਲ ਜਾਂਦੇ ਹਨ।

Bhai Manmohan Singh (Shabad OS, CC BY-SA)

English

The pre-ordained death warrant cannot be avoided; the Guru is going to be with the Lord God. ||3||

Dr. Sant Singh Khalsa (Shabad OS, CC BY-SA)
Ang 923 · Line 21

ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ॥

satigur bhaanai aapanai; beh paravaar sadaaeaa |

Punjabi

ਗੁਰੂ ਜੀ ਆਪਣੀ ਰਜ਼ਾ ਮਰਜ਼ੀ ਨਾਲ ਬੈਠ ਗਏ ਅਤੇ ਆਪਣੇ ਆਰ-ਪਰਵਾਰ ਨੂੰ ਬੁਲਾਇਆ।

Bhai Manmohan Singh (Shabad OS, CC BY-SA)

English

The True Guru, in His Own Sweet Will, sat up and summoned His family.

Dr. Sant Singh Khalsa (Shabad OS, CC BY-SA)
Ang 923 · Line 22

ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ. ਨ ਭਾਇਆ ॥

mat mai pichhai koee rovasee; so mai mool. na bhaaeaa |

Punjabi

ਮੇਰੇ ਟੁਰ ਜਾਣ ਮਗਰੋਂ ਕੋਈ ਜਣਾ ਮੈਨੂੰ ਰੋਵੇ ਨਾਂ ਉਹ ਮੈਨੂੰ ਬਿਲਕੁਲ ਹੀ ਚੰਗਾ ਨਹੀਂ ਲਗਦਾ।

Bhai Manmohan Singh (Shabad OS, CC BY-SA)

English

Let no one weep for me after I am gone. That would not please me at all.

Dr. Sant Singh Khalsa (Shabad OS, CC BY-SA)
Ang 923 · Line 23

ਮਿਤੁ ਪੈਝੈ. ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ॥

mit paijhai. mit bigasai; jis mit kee paij bhaave |

Punjabi

ਜਦ ਮਿੱਤਰ ਨੂੰ ਸਿਰੋਪਾ ਮਿਲਦਾ ਹੈ ਤਾਂ ਮਿੱਤ੍ਰ ਜੋ ਆਪਣੇ ਮਿੱਤ੍ਰ ਦੀ ਇੱਜ਼ਤ ਆਬਰੂ ਲੋੜਦੇ ਹਨ, ਖੁਸ਼ੀ ਥੀ ਵੰਝਦੇ ਹਨ।

Bhai Manmohan Singh (Shabad OS, CC BY-SA)

English

When a friend receives a robe of honor, then his friends are pleased with his honor.

Dr. Sant Singh Khalsa (Shabad OS, CC BY-SA)
Ang 923 · Line 24

ਤੁਸੀ ਵੀਚਾਰਿ ਦੇਖਹੁ ਪੁਤ ਭਾਈ; ਹਰਿ ਸਤਿਗੁਰੂ ਪੈਨਾਵਏ ॥

tusee veechaar dekhahu put bhaaee; har satiguroo painaave |

Punjabi

ਤੁਸੀਂ ਮੇਰੇ ਪੱਤ੍ਰੋ ਅਤੇ ਭਰਾਵੇ ਮੋਚ ਸਮਸਝ ਕੇ ਵੇਖ ਲਓ ਕਿ ਜਦ ਪ੍ਰਭੂ ਸੱਚੇ ਗੁਰਾਂ ਨੂੰ ਮਾਣ ਪ੍ਰਤਿਸ਼ਟਾ ਦੀ ਪੁਸ਼ਾਕ ਪਵਾ ਰਿਹਾ ਹੈ, ਵਿਰਲਾਪ ਕਰਨਾ ਕੋਈ ਚੰਗੀ ਗੱਲ ਨਹੀਂ।

Bhai Manmohan Singh (Shabad OS, CC BY-SA)

English

Consider this and see, O my children and siblings; the Lord has given the True Guru the robe of supreme honor.

Dr. Sant Singh Khalsa (Shabad OS, CC BY-SA)
Ang 923 · Line 25

ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ॥

satiguroo paratakh hodai; beh raaj aap ttikaaeaa |

Punjabi

ਸੱਚੇ ਗੁਰੂ ਬੈਠ ਗਏ ਅਤੇ ਆਪਣੀ ਹਜ਼ੂਰੀ ਅੰਦਰ ਖ਼ੁਦ ਗੁਰ-ਗੱਦੀ ਦਾ ਜਾਨਸ਼ੀਨ ਅਸਥਾਪਨ ਕੀਤਾ।

Bhai Manmohan Singh (Shabad OS, CC BY-SA)

English

The True Guru Himself sat up, and appointed the successor to the Throne of Raja Yoga, the Yoga of Meditation and Success.

Dr. Sant Singh Khalsa (Shabad OS, CC BY-SA)
Ang 923 · Line 26

ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ ਪਾਇਆ ॥੪॥

sabh sikh bandhap put bhaaee; raamadaas pairee paaeaa |4|

Punjabi

ਉਨ੍ਹਾਂ ਨੇ ਆਪਣੇ ਸਾਰੇ ਸਿੱਖਾਂ, ਸਨਬੰਧੀਆਂ, ਪੁੱਤ੍ਰਾਂ ਅਤੇ ਭਰਾਵਾਂ ਨੂੰ ਰਾਮ ਦਾਸ ਦੇ ਚਰਨੀਂ ਪਾ ਦਿੱਤਾ।

Bhai Manmohan Singh (Shabad OS, CC BY-SA)

English

All the Sikhs, relatives, children and siblings have fallen at the Feet of Guru Ram Das. ||4||

Dr. Sant Singh Khalsa (Shabad OS, CC BY-SA)
Ang 923 · Line 27

ਅੰਤੇ. ਸਤਿਗੁਰੁ ਬੋਲਿਆ; ਮੈ ਪਿਛੈ. ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥

ante. satigur boliaa; mai pichhai. keeratan kariahu nirabaan jeeo |

Punjabi

ਅਖ਼ੀਰ ਨੂੰ ਸੱਚੇ ਗੁਰਾਂ ਨੇ ਫੁਰਮਾਇਆ ਮੇਰੇ ਮਗਰੋਂ ਕੇਵਲ ਪਵਿੱਤ੍ਰ ਪ੍ਰਭੂ ਦਾ ਹੀ ਜੱਸ ਗਾਇਨ ਕਰਨਾ।

Bhai Manmohan Singh (Shabad OS, CC BY-SA)

English

Finally, the True Guru said, "When I am gone, sing Kirtan in Praise of the Lord, in Nirvaanaa."

Dr. Sant Singh Khalsa (Shabad OS, CC BY-SA)
Ang 923 · Line 28

ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥

keso gopaal panddit sadiahu; har har kathaa parreh puraan jeeo |

Punjabi

ਪੰਡਿਤ ਦੀ ਥਾਂ ਕੇਵਲ ਸੁੰਦਰ ਕੇਸ਼ਾਂ ਦੇ ਸੁਆਮੀ (ਵਾਹਿਗੁਰੂ) ਦੇ ਪੰਡਤਾਂ (ਗਿਆਨੀਆਂ) ਨੂੰ ਬੁਲਾਉਣਾ ਅਤੇ ਪੁਰਾਣ ਦੀ ਥਾਂ ਉੱਤੇ ਉਹ ਸੁਆਮੀ ਵਾਹਿਗੁਰੂ ਦੀ ਕਥਾ ਵਰਤਾ ਵਾਚਣ।

Bhai Manmohan Singh (Shabad OS, CC BY-SA)

English

Call in the long-haired scholarly Saints of the Lord, to read the sermon of the Lord, Har, Har.

Dr. Sant Singh Khalsa (Shabad OS, CC BY-SA)
Ang 923 · Line 29

ਹਰਿ ਕਥਾ ਪੜੀਐ. ਹਰਿ ਨਾਮੁ ਸੁਣੀਐ; ਬੇਬਾਣੁ ਹਰਿ ਰੰਗੁ, ਗੁਰ ਭਾਵਏ ॥

har kathaa parreeai. har naam suneeai; bebaan har rang, gur bhaave |

Punjabi

ਕੇਵਲ ਵਾਹਿਗੁਰੂ ਦੀ ਕਥਾ-ਵਰਤਾ ਪੜ੍ਹੋ, ਸਿਰਫ ਵਾਹਿਗੁਰੂ ਦਾ ਨਾਮ ਹੀ ਸ੍ਰਵਣ ਕਰੋ। ਗੁਰੂ ਜੀ ਪ੍ਰਭੂ ਦੀ ਪ੍ਰੀਤ ਨੂੰ ਪਸੰਦ ਕਰਦੇ ਹਨ, ਬਿਜਾਏ ਉੱਚੇ ਜਨਾਜ਼ੇ,

Bhai Manmohan Singh (Shabad OS, CC BY-SA)

English

Read the sermon of the Lord, and listen to the Lord's Name; the Guru is pleased with love for the Lord.

Dr. Sant Singh Khalsa (Shabad OS, CC BY-SA)
Ang 923 · Line 30

ਪਿੰਡੁ ਪਤਲਿ ਕਿਰਿਆ ਦੀਵਾ; ਫੁਲ ਹਰਿ ਸਰਿ ਪਾਵਏ ॥

pindd patal kiriaa deevaa; ful har sar paave |

Punjabi

ਜਵਾਂ ਦੀਆਂ ਪਿੰਨੀਆਂ, ਪੰਤਿਆਂ ਉੱਤੇ ਪੋਜਨ, ਹਿੰਦਜ਼ ਕਿਰਿਆ ਕਰਮ, ਦੀਪਕਾਂ ਅਤੇ ਗੰਗਾ ਹੱਡੀਆਂ ਪਾਉਣ ਦੇ।

Bhai Manmohan Singh (Shabad OS, CC BY-SA)

English

Do not bother with offering rice-balls on leaves, lighting lamps, and other rituals like floating the body out on the Ganges; instead, let my remains be given up to the Lord's Pool.

Dr. Sant Singh Khalsa (Shabad OS, CC BY-SA)
Ang 923 · Line 31

ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥

har bhaaeaa satigur boliaa; har miliaa purakh sujaan jeeo |

Punjabi

ਜਿਸ ਤਰ੍ਹਾਂ ਵਾਹਿਗੁਰੂ ਨੂੰ ਚੰਗਾ ਲੱਗਾ, ਉਸੇ ਤਰ੍ਹਾਂ ਹੀ ਸੱਚੇ ਗੁਰਾਂ ਨੇ ਕਥਨ ਕੀਤਾ ਤੇ ਉਹ ਵਾਹਿਗੁਰੂ ਸਰਬੱਗ ਸੁਆਮੀ ਨਾਲ ਅਭੇਦ ਹੋ ਗਏ।

Bhai Manmohan Singh (Shabad OS, CC BY-SA)

English

The Lord was pleased as the True Guru spoke; he was blended then with the all-knowing Primal Lord God.

Dr. Sant Singh Khalsa (Shabad OS, CC BY-SA)
Ang 923 · Line 32

ਰਾਮਦਾਸ ਸੋਢੀ. ਤਿਲਕੁ ਦੀਆ; ਗੁਰਸਬਦੁ ਸਚੁ ਨੀਸਾਣੁ ਜੀਉ ॥੫॥

raamadaas sodtee. tilak deea; gurasabad sach neesaan jeeo |5|

Punjabi

ਗੁਰਦੇਵ ਜੀ ਨੇ ਰਾਮਦਾਸ ਸੋਢੀ ਨੂੰ ਗੁਰੂ ਪਦਵੀ ਪ੍ਰਦਾਨ ਕੀਤੀ ਜੋ ਕਿ ਸੱਚੇ ਸੁਆਮੀ ਦਾ ਸਰੂਪ ਹੋਣ ਦਾ ਚਿੰਨ੍ਹ ਹੈ।

Bhai Manmohan Singh (Shabad OS, CC BY-SA)

English

The Guru then blessed the Sodhi Ram Das with the ceremonial tilak mark, the insignia of the True Word of the Shabad. ||5||

Dr. Sant Singh Khalsa (Shabad OS, CC BY-SA)