Ang 924
ਸਤਿਗੁਰੁ ਪੁਰਖੁ ਜਿ ਬੋਲਿਆ; ਗੁਰਸਿਖਾ ਮੰਨਿ ਲਈ ਰਜਾਇ ਜੀਉ ॥
satigur purakh ji boliaa; gurasikhaa man lee rajaae jeeo |
Punjabi
ਜਿਸ ਤਰ੍ਹਾਂ ਰੱਬ ਰੂਪ ਸੱਚੇ ਗੁਰਾਂ ਨੇ ਫੁਰਮਾਇਆ ਉਸੇ ਤਰ੍ਹਾਂ ਹੀ ਗੁਰੂ ਦੇ ਸਿੱਖਾਂ ਨੇ ਉਨ੍ਹਾਂ ਦੀ ਰਜ਼ਾ ਦਾ ਪਾਲਣ ਕੀਤਾ।
English
And as the True Guru, the Primal Lord spoke, and the Gursikhs obeyed His Will.
ਮੋਹਰੀ ਪੁਤੁ ਸਨਮੁਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀਉ ॥
moharee put sanamukh hoeaa; raamadaasai pairee paae jeeo |
Punjabi
ਉਨ੍ਹਾਂ ਦਾ ਪੁੱਤ੍ਰ ਮੋਹਰੀ ਉਨ੍ਹਾਂ ਦਾ ਆਗਿਆਕਾਰੀ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਰਾਮਦਾਸ ਦੇ ਚਰਣੀ ਪਾ ਦਿੱਤਾ।
English
His son Mohri turned sunmukh, and become obedient to Him; he bowed, and touched Ram Das' feet.
ਸਭ ਪਵੈ ਪੈਰੀ ਸਤਿਗੁਰੂ ਕੇਰੀ; ਜਿਥੈ ਗੁਰੂ ਆਪੁ ਰਖਿਆ ॥
sabh pavai pairee satiguroo keree; jithai guroo aap rakhiaa |
Punjabi
ਤਾਂ ਸਾਰੇ ਸੱਚੇ ਗੁਰਾਂ ਦੇ ਚਰਣਾਂ ਉਤੇ ਢਹਿ ਪਏ ਜਿਨ੍ਹਾਂ ਵਿੱਚ, ਜਾਂ ਜਿਥੇ, ਗੁਰਾਂ ਨੇ ਆਪਣੀ ਜੋਤ ਟਿਕਾਈ ਸੀ।
English
Then, everyone bowed and touched the feet of Ram Das, into whom the Guru infused His essence.
ਕੋਈ ਕਰਿ ਬਖੀਲੀ. ਨਿਵੈ ਨਾਹੀ; ਫਿਰਿ ਸਤਿਗੁਰੂ ਆਣਿ ਨਿਵਾਇਆ ॥
koee kar bakheelee. nivai naahee; fir satiguroo aan nivaaeaa |
Punjabi
ਜੇਕਰ ਕੋਈ ਜਣਾਂ ਈਰਖਾ ਰਾਹੀਂ ਨਹੀਂ ਸੀ ਨਿਵਿਆਂ, ਉਸ ਨੂੰ ਸੱਚੇ ਗੁਰਾਂ ਨੇ ਮਗਰੋਂ ਲਿਆ ਕੇ ਰਾਮਦਾਸ ਅੱਗੇ ਨਿਵਾ ਦਿੱਤਾ।
English
And any that did not bow then because of envy - later, the True Guru brought them around to bow in humility.
ਹਰਿ ਗੁਰਹਿ ਭਾਣਾ ਦੀਈ ਵਡਿਆਈ; ਧੁਰਿ ਲਿਖਿਆ ਲੇਖੁ ਰਜਾਇ ਜੀਉ ॥
har gureh bhaanaa deeee vaddiaaee; dhur likhiaa lekh rajaae jeeo |
Punjabi
ਰਾਮਦਾਸ ਨੂੰ ਬਜੁਰਗੀ ਬਖਸ਼ਣੀ, ਗੁਰੂ-ਪ੍ਰਮੇਸ਼ਰ ਨੂੰ ਚੰਗੀ ਲੱਗੀ। ਐਹੋ ਜੇਹੀ ਹੀ ਸੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ ਰਜ਼ਾ ਦੇ ਸੁਆਮੀ ਦੀ।
English
It pleased the Guru, the Lord, to bestow glorious greatness upon Him; such was the pre-ordained destiny of the Lord's Will.
ਕਹੈ ਸੁੰਦਰੁ. ਸੁਣਹੁ ਸੰਤਹੁ; ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥
kahai sundar. sunahu santahu; sabh jagat pairee paae jeeo |6|1|
Punjabi
ਸੁੰਦਰ ਜੀ ਆਖਦੇ ਹਨ, ਸ੍ਰਵਣ ਕਰੋ ਹੇ ਸਾਧੂਓ ਸਾਰਾ ਸੰਸਾਰ ਗੁਰਾਂ ਦੇ ਪੈਰਾਂ ਉੱਤੇ ਢਹਿ ਪਿਆ।
English
Says Sundar, listen, O Saints: all the world fell at His feet. ||6||1||
ਰਾਮਕਲੀ ਮਹਲਾ ੫ ਛੰਤ ॥
raamakalee mahalaa 5 chhant |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ। ਛੰਤ।
English
Raamkalee, Fifth Mehl, Chhant:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਾਜਨੜਾ. ਮੇਰਾ ਸਾਜਨੜਾ; ਨਿਕਟਿ ਖਲੋਇਅੜਾ. ਮੇਰਾ ਸਾਜਨੜਾ ॥
saajanarraa. meraa saajanarraa; nikatt khaloeiarraa. meraa saajanarraa |
Punjabi
ਮਿੱਤ੍ਰ, ਮੈਡਾਂ ਮਿੱਤ੍ਰ, ਮੇਰੇ ਨੇੜੇ ਹੀ ਖੜਾ ਹੈ, ਮੈਂਡਾ ਮਿੱਤ੍ਰ।
English
Friend, my Friend - standing so near to me is my Friend!
ਜਾਨੀਅੜਾ ਹਰਿ ਜਾਨੀਅੜਾ; ਨੈਣ ਅਲੋਇਅੜਾ ਹਰਿ ਜਾਨੀਅੜਾ ॥
jaaneearraa har jaaneearraa; nain aloeiarraa har jaaneearraa |
Punjabi
ਮੇਰਾ ਪ੍ਰੀਤਮ, ਵਾਹਿਗੁਰੂ ਮੇਰਾ ਪ੍ਰੀਤਮ ਆਪਣੀਆਂ ਅੱਖਾਂ ਨਾਲ ਮੈਂ ਵੇਖਿਆ ਹੇਠ ਵਾਹਿਗੁਰੂ ਮੇਰਾ ਪ੍ਰੀਤਮ।
English
Beloved, the Lord my Beloved - with my eyes, I have seen the Lord, my Beloved!
ਨੈਣ ਅਲੋਇਆ. ਘਟਿ ਘਟਿ ਸੋਇਆ; ਅਤਿ ਅੰਮ੍ਰਿਤ ਪ੍ਰਿਅ ਗੂੜਾ ॥
nain aloeaa. ghatt ghatt soeaa; at amrit pria goorraa |
Punjabi
ਆਪਣੀਆਂ ਅੱਖਾਂ ਨਾਲ ਮੈਂ ਆਪਣੇ ਪਰਮ ਮਿੱਠੜੇ ਗੰਭੀਰ ਪ੍ਰੀਤਮ ਨੂੰ ਹਰ ਇਕ ਦਿਲ ਦੀ ਸੇਜ ਉਤੇ ਬਿਰਾਜਿਆ ਹੋਇਆ ਵੇਖ ਲਿਆ ਹੈ।
English
With my eyes I have seen Him, sleeping upon the bed within each and every heart; my Beloved is the sweetest ambrosial nectar.
ਨਾਲਿ ਹੋਵੰਦਾ. ਲਹਿ, ਨ ਸਕੰਦਾ; ਸੁਆਉ. ਨ ਜਾਣੈ, ਮੂੜਾ ॥
naal hovandaa. leh, na sakandaa; suaau. na jaanai, moorraa |
Punjabi
ਸਾਈਂ ਸਾਰਿਆਂ ਦੇ ਅੰਗ ਸੰਗ ਹੈ, ਪਰ ਪ੍ਰਾਣੀ ਉਸ ਨੂੰ ਪਾਸ ਨਹੀਂ ਸਕਦਾ। ਮੂਰਖ ਉਸ ਦੇ ਸੁਆਦ ਨੂੰ ਨਹੀਂ ਜਾਣਦਾ।
English
He is with all, but he cannot be found; the fool does not know His taste.
ਮਾਇਆ ਮਦਿ ਮਾਤਾ, ਹੋਛੀ ਬਾਤਾ; ਮਿਲਣੁ. ਨ ਜਾਈ, ਭਰਮ ਧੜਾ ॥
maaeaa mad maataa, hochhee baataa; milan. na jaaee, bharam dharraa |
Punjabi
ਧਨ-ਦੌਲਤ ਦੀ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ ਉਹ ਸ਼ੁਹਦੀਆਂ ਗੱਲਾਂ ਕਰਦਾ ਹੈ ਤੇ ਗਲਤ ਫ਼ਹਿਮੀ ਦੇ ਪੱਖ ਉੱਤੇ ਹੋ, ਉਹ ਆਪਣੇ ਪ੍ਰਭੂ ਨਾਲ ਮਿਲ ਨਹੀਂ ਸਕਦਾ।
English
Intoxicated with the wine of Maya, the mortal babbles on about trivial affairs; giving in to the illusion, he cannot meet the Lord.
ਕਹੁ ਨਾਨਕ. ਗੁਰ ਬਿਨੁ, ਨਾਹੀ ਸੂਝੈ; ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥
kahu naanak. gur bin, naahee soojhai; har saajan sabh kai nikatt kharraa |1|
Punjabi
ਗੁਰੂ ਜੀ ਆਖਦੇ ਹਨ, ਗੁਰਾਂ ਦੇ ਬਾਝੋਂ ਬੰਦਾ ਵਾਹਿਗੁਰੂ ਮਿੱਤ੍ਰ ਨੂੰ ਸਾਰਿਆਂ ਦੇ ਲਾਗੇ ਖੜੇ ਹੋਏ ਨੂੰ ਵੇਖ ਨਹੀਂ ਸਕਦਾ।
English
Says Nanak, without the Guru, he cannot understand the Lord, the Friend who is standing near everyone. ||1||
ਗੋਬਿੰਦਾ ਮੇਰੇ ਗੋਬਿੰਦਾ; ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥
gobindaa mere gobindaa; praan adhaaraa mere gobindaa |
Punjabi
ਹੇ ਸੁਆਮੀ। ਹੇ ਮੈਂਡੇ ਸੁਆਮੀ। ਤੂੰ ਮੇਰੀ ਜਿੰਦ ਜਾਨ ਦਾ ਆਸਰਾ ਹੈਂ।
English
God, my God - the Support of the breath of life is my God.
ਕਿਰਪਾਲਾ ਮੇਰੇ ਕਿਰਪਾਲਾ; ਦਾਨ ਦਾਤਾਰਾ ਮੇਰੇ ਕਿਰਪਾਲਾ ॥
kirapaalaa mere kirapaalaa; daan daataaraa mere kirapaalaa |
Punjabi
ਹੇ ਮਿਹਰਬਾਨ ਮਾਲਕ। ਹੇ ਮੈਂਡੇ ਮਿਹਰਬਾਨ ਮਾਲਕ ਦਾਤਾ ਬਖਸ਼ਣਹਾਰ ਤੂੰ ਹੀ ਹੈਂ ਹੇ ਮੈਂਡੇ ਮਿਹਰਬਾਨ ਮਾਲਕ।
English
Merciful Lord, my Merciful Lord - the Giver of gifts is my Merciful Lord.
ਦਾਨ ਦਾਤਾਰਾ ਅਪਰ ਅਪਾਰਾ; ਘਟ ਘਟ ਅੰਤਰਿ ਸੋਹਨਿਆ ॥
daan daataaraa apar apaaraa; ghatt ghatt antar sohaniaa |
Punjabi
ਦਾਤਾਂ ਦੇਣ ਵਾਲਾ, ਵਾਹਿਗੁਰੂ ਬੇਅੰਤ ਤੇ ਹੱਦਬੰਨਾ ਰਹਿਤ ਹੈ ਅਤੇ ਹਰ ਦਿਲ ਅੰਦਰ ਸੁੰਦਰ ਭਾਸਦਾ ਹੈ।
English
The Giver of gifts is infinite and unlimited; deep within each and every heart, He is so beautiful!
ਇਕ ਦਾਸੀ ਧਾਰੀ ਸਬਲ ਪਸਾਰੀ; ਜੀਅ ਜੰਤ ਲੈ ਮੋਹਨਿਆ ॥
eik daasee dhaaree sabal pasaaree; jeea jant lai mohaniaa |
Punjabi
ਉਸ ਨੇ ਮਾਇਆ ਆਪਣੀ ਗੋਲੀ ਰਚੀ ਹੈ, ਜੋ ਸਾਰਿਆਂ ਉੱਤੇ ਜ਼ਬਰਦਾਸਤ ਅਸਰ ਕਰ ਰਹੀ ਹੈ ਅਤੇ ਜਿਸ ਨੇ ਪ੍ਰਾਣਧਾਰੀਆਂ ਨੂੰ ਮੋਹ ਲਿਆ ਹੈ।
English
He created Maya, His slave, so powerfully pervasive - she has enticed all beings and creatures.
ਜਿਸ ਨੋ ਰਾਖੈ ਸੋ ਸਚੁ ਭਾਖੈ; ਗੁਰ ਕਾ ਸਬਦੁ ਬੀਚਾਰਾ ॥
jis no raakhai so sach bhaakhai; gur kaa sabad beechaaraa |
Punjabi
ਜਿਸ ਦੀ ਸੁਆਮੀ ਰੱਖਿਆ ਕਰਦਾ ਹੈ, ਉਹ ਸੱਚੇ ਨਾਮ ਦਾ ਉਚਾਰਨ ਕਰਦਾ ਅਤੇ ਗੁਰਬਾਣੀ ਨੂੰ ਵੀਚਾਰਦਾ ਹੈ।
English
One whom the Lord saves, chants the True Name, and contemplates the Word of the Guru's Shabad.
ਕਹੁ ਨਾਨਕ. ਜੋ ਪ੍ਰਭ ਕਉ ਭਾਣਾ; ਤਿਸ ਹੀ ਕਉ ਪ੍ਰਭੁ ਪਿਆਰਾ ॥੨॥
kahu naanak. jo prabh kau bhaanaa; tis hee kau prabh piaaraa |2|
Punjabi
ਗੁਰੂ ਜੀ ਫੁਰਮਾਉਂਦੇ ਹਨ ਜਿਹੜਾ ਸਾਹਿਬ ਨੂੰ ਭਾਉਂਦਾ ਹੈ, ਉਸ ਨੂੰ ਹੀ ਸਾਹਿਬ ਮਿੱਠੜਾ ਲੱਗਦਾ ਹੈ।
English
Says Nanak, one who is pleasing to God - God is very dear to him. ||2||
ਮਾਣੋ ਪ੍ਰਭ ਮਾਣੋ; ਮੇਰੇ ਪ੍ਰਭ ਕਾ ਮਾਣੋ ॥
maano prabh maano; mere prabh kaa maano |
Punjabi
ਮੈਂ ਫਖਰ ਕਰਦਾ ਹਾਂ, ਮੈਂ ਸੁਆਮੀ ਉੱਤੇ ਫਖਰ ਕਰਦਾ ਹਾਂ ਅਤੇ ਫਖਰ ਕਰਦਾ ਹਾਂ, ਮੈਂ ਆਪਣੇ ਸੁਆਮੀ ਉੱਤੇ।
English
I take pride, I take pride in God; I take pride in my God.
ਜਾਣੋ ਪ੍ਰਭੁ ਜਾਣੋ; ਸੁਆਮੀ ਸੁਘੜੁ ਸੁਜਾਣੋ ॥
jaano prabh jaano; suaamee sugharr sujaano |
Punjabi
ਸਰਬ-ਗਿਆਤਾ, ਸਰਬ-ਗਿਆਤਾ ਹੈ ਸਾਹਿਬ ਅਤੇ ਕਾਮਲ ਤੇ ਸਰਬ-ਗਿਆਤਾ ਹੈ ਮੇਰਾ ਸਾਹਿਬ।
English
Wise, God is wise; my Lord and Master is all-wise, and all-knowing.
ਸੁਘੜ ਸੁਜਾਨਾ ਸਦ ਪਰਧਾਨਾ; ਅੰਮ੍ਰਿਤੁ ਹਰਿ ਕਾ ਨਾਮਾ ॥
sugharr sujaanaa sad paradhaanaa; amrit har kaa naamaa |
Punjabi
ਸੁਆਮੀ ਸਿਆਣਾ, ਸਰੱਬਗ ਅਤੇ ਸਦੀਵ ਹੀ ਸ੍ਰੋਮਣੀ ਹੈ। ਅੰਮਿਤਮਈ ਮਿੱਠੜਾ ਹੈ ਉਸ ਦਾ ਨਾਮ।
English
All-wise and all-knowing, and forever supreme; the Name of the Lord is Ambrosial Nectar.
ਚਾਖਿ ਅਘਾਣੇ ਸਾਰਿਗਪਾਣੇ; ਜਿਨ ਕੈ ਭਾਗ ਮਥਾਨਾ ॥
chaakh aghaane saarigapaane; jin kai bhaag mathaanaa |
Punjabi
ਜਿਨ੍ਹਾਂ ਦੇ ਮੱਥੇ ਉੱਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ ਉਹ ਧਰਤੀ ਦੇ ਥੰਮਣਹਾਰ ਦੇ ਨਾਮ ਨੂੰ ਪਾਨ ਕਰਨ ਦੁਆਰਾ ਰੱਜੇ ਰਹਿੰਦੇ ਹਨ।
English
Those who have such pre-ordained destiny recorded upon their foreheads, taste it, and are satisfied with the Lord of the Universe.
ਤਿਨ ਹੀ ਪਾਇਆ. ਤਿਨਹਿ ਧਿਆਇਆ; ਸਗਲ ਤਿਸੈ ਕਾ ਮਾਣੋ ॥
tin hee paaeaa. tineh dhiaaeaa; sagal tisai kaa maano |
Punjabi
ਉਹ ਸੁਆਮੀ ਨੂੰ ਸਿਮਰਦੇ ਹਨ ਸਅਤੇ ਕੇਵਲ ਉਹ ਹੀ ਉਸ ਨੂੰ ਪਾਉਂਦੇ ਹਨ। ਉਨ੍ਹਾਂ ਦਾ ਸਾਰਾ ਮਾਨ ਉਸ ਉੱਤੇ ਹੀ ਹੈ,
English
They meditate on Him, and find Him; they place all their pride in Him.
ਕਹੁ ਨਾਨਕ. ਥਿਰੁ ਤਖਤਿ ਨਿਵਾਸੀ; ਸਚੁ ਤਿਸੈ ਦੀਬਾਣੋ ॥੩॥
kahu naanak. thir takhat nivaasee; sach tisai deebaano |3|
Punjabi
ਗੁਰੂ ਜੀ ਆਖਦੇ ਹਨ, ਸਾਹਿਬ ਆਪਣੇ ਸਦੀਵੀ ਸਥਿਰ ਰਾਜ-ਸਿੰਘਾਸਣ ਤੇ ਬਿਰਾਜਮਾਨ ਹੈ ਅਤੇ ਸੱਚੀ ਹੈ ਉਸ ਦੀ ਕਚਹਿਰੀ।
English
Says Nanak, He is seated on His eternal throne; True is His royal court. ||3||
ਮੰਗਲਾ ਹਰਿ ਮੰਗਲਾ; ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥
mangalaa har mangalaa; mere prabh kai suneeai mangalaa |
Punjabi
ਖੁਸ਼ੀ ਦਾ ਗੀਤ, ਬੈਕੁੰਠੀ ਖੁਸ਼ੀ ਦਾ ਗਤੀ, ਮੈਂਡੇ ਮਾਲਕ ਦੇ ਮੰਦਰ ਅੰਦਰ ਸ੍ਰਵਣ ਕੀਤਾ ਜਾਂਦਾ ਹੈ ਸਦੀਵੀ ਖੁਸ਼ੀ ਦਾ ਗੀਤ।
English
The song of joy, the Lord's song of joy; listen to the song of joy of my God.
ਸੋਹਿਲੜਾ ਪ੍ਰਭ ਸੋਹਿਲੜਾ; ਅਨਹਦ ਧੁਨੀਐ ਸੋਹਿਲੜਾ ॥
sohilarraa prabh sohilarraa; anahad dhuneeai sohilarraa |
Punjabi
ਕੀਰਤੀ, ਸੁਆਮੀ ਦੀ ਕੀਰਤੀ, ਇਕਰਸ ਗੂੰਜਦੀ ਹੈ ਮੇਰੇ ਸੁਆਮੀ ਦੀ ਕੀਰਤੀ।
English
The wedding song, God's wedding song; the unstruck sound current of His wedding song resounds.
ਅਨਹਦ ਵਾਜੇ ਸਬਦ ਅਗਾਜੇ; ਨਿਤ ਨਿਤ ਜਿਸਹਿ ਵਧਾਈ ॥
anahad vaaje sabad agaaje; nit nit jiseh vadhaaee |
Punjabi
ਐਹੋ ਜੇਹਾ ਹੈ ਪ੍ਰਭੂ ਦਾ ਮੰਦਰ, ਜਿੱਥੇ ਸੰਗੀਤਕ ਸ਼ਾਜ਼ਾਂ ਦਾ ਰਾਗ ਸੁਤੇ ਸਿੱਧ ਹੀ ਉਚਾਰਨ ਹੁੰਦਾ ਹੈ ਅਤੇ ਸਦਾ, ਸਦਾ ਹੀ ਖੁਸ਼ੀਆਂ ਹੁੰਦੀਆਂ ਹਨ।
English
The unstruck sound current vibrates, and the Word of the Shabad resounds; there is continuous, continual rejoicing.
ਸੋ ਪ੍ਰਭੁ ਧਿਆਈਐ. ਸਭੁ ਕਿਛੁ ਪਾਈਐ; ਮਰੈ ਨ ਆਵੈ ਜਾਈ ॥
so prabh dhiaaeeai. sabh kichh paaeeai; marai na aavai jaaee |
Punjabi
ਉਸ ਸੁਆਮੀ ਦਾ ਮਿਸਰਨ ਕਰਨ ਦੁਆਰਾ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਉਹ ਮਰਦਾ ਨਹੀਂ, ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ।
English
Meditating on that God, everything is obtained; He does not die, or come or go.
ਚੂਕੀ ਪਿਆਸਾ ਪੂਰਨ ਆਸਾ; ਗੁਰਮੁਖਿ ਮਿਲੁ ਨਿਰਗੁਨੀਐ ॥
chookee piaasaa pooran aasaa; guramukh mil niraguneeai |
Punjabi
ਗੁਰਾਂ ਦੀ ਦਇਆ ਦੁਆਰਾ ਸੁਤੰਤਰ ਸਾਈਂ ਨਾਲ ਮਿਲ ਕੇ ਤ੍ਰੇਹ ਬੁੱਝ ਜਾਂਦੀ ਹੈ ਅਤੇ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
English
Thirst is quenched, and hopes are fulfilled; the Gurmukh meets with the absolute, unmanifest Lord.
ਕਹੁ ਨਾਨਕ. ਘਰਿ ਪ੍ਰਭ ਮੇਰੇ ਕੈ; ਨਿਤ ਨਿਤ ਮੰਗਲੁ ਸੁਨੀਐ ॥੪॥੧॥
kahu naanak. ghar prabh mere kai; nit nit mangal suneeai |4|1|
Punjabi
ਗੁਰੂ ਜੀ ਫੁਰਮਾਉਂਦੇ ਹਨ, ਮੈਡੇ ਸਾਈਂ ਦੇ ਘਰ ਅੰਦਰ ਸਦੀਵ ਤੇ ਹਮਸ਼ਾਂ ਲਈ ਖੁਸ਼ੀ ਦੇ ਗੀਤ ਸੁਣੇ ਜਾਂਦੇ ਹਨ।
English
Says Nanak, in the Home of my God, the songs of joy are continuously, continually heard. ||4||1||