Ekam
Guru Granth Sahib

Ang 949

Ang 949 · Line 1

ਗੁਰਮਤੀ ਘਟਿ ਚਾਨਣਾ; ਆਨੇਰੁ ਬਿਨਾਸਣਿ ॥

guramatee ghatt chaananaa; aaner binaasan |

Punjabi

ਗੁਰਾਂ ਦੇ ਉਪਦੇਸ਼ ਰਾਹੀਂ ਹਿਰਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਹਨੇਰਾ ਦੂਰ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Following the Guru's Teachings, one's heart is illumined, and the darkness is dispelled.

Dr. Sant Singh Khalsa (Shabad OS, CC BY-SA)
Ang 949 · Line 2

ਹੁਕਮੇ ਹੀ ਸਭ ਸਾਜੀਅਨੁ; ਰਵਿਆ ਸਭ ਵਣਿ ਤ੍ਰਿਣਿ ॥

hukame hee sabh saajeean; raviaa sabh van trin |

Punjabi

ਆਪਣੀ ਰਜ਼ਾ ਅੰਦਰ ਉਹ ਸਾਰਿਆਂ ਨੂੰ ਰਚਦਾ ਅਤੇ ਸਮੂਹ ਜੰਗਲਾਂ ਤੇ ਘਾਅ ਦੀਆਂ ਵਾਦੀਆਂ ਵਿੱਚ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

By the Hukam of His Command, He creates everything; He pervades and permeates all the woods and meadows.

Dr. Sant Singh Khalsa (Shabad OS, CC BY-SA)
Ang 949 · Line 3

ਸਭੁ ਕਿਛੁ ਆਪੇ ਆਪਿ ਹੈ; ਗੁਰਮੁਖਿ ਸਦਾ ਹਰਿ ਭਣਿ ॥

sabh kichh aape aap hai; guramukh sadaa har bhan |

Punjabi

ਪ੍ਰਭੂ ਆਪ ਹੀ ਸਾਰਾ ਕੁੱਛ ਹੈ। ਗੁਰਾਂ ਦੀ ਦਇਆ ਦੁਆਰਾ, ਇਸ ਲਈ, ਤੂੰ ਸਦੀਵੀ ਹੀ ਸਾਈਂ ਦੇ ਨਾਮ ਨੂੰ ਉਚਾਰ।

Bhai Manmohan Singh (Shabad OS, CC BY-SA)

English

He Himself is everything; the Gurmukh constantly chants the Lord's Name.

Dr. Sant Singh Khalsa (Shabad OS, CC BY-SA)
Ang 949 · Line 4

ਸਬਦੇ ਹੀ ਸੋਝੀ ਪਈ; ਸਚੈ ਆਪਿ ਬੁਝਾਈ ॥੫॥

sabade hee sojhee pee; sachai aap bujhaaee |5|

Punjabi

ਨਾਮ ਦੇ ਰਾਹੀਂ ਹੀ ਇਨਸਾਨ ਸਾਰਾ ਕੁੱਛ ਸਮਝਦਾ ਹੈ। ਸੱਚੇ ਸੁਆਮੀ ਨੇ ਖੁਦ ਹੀ ਮੈਨੂੰ ਇਹ ਗੱਲ ਦਰਸਾਈ ਹੈ।

Bhai Manmohan Singh (Shabad OS, CC BY-SA)

English

Through the Shabad, understanding comes; the True Lord Himself inspires us to understand. ||5||

Dr. Sant Singh Khalsa (Shabad OS, CC BY-SA)
Ang 949 · Line 5

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 949 · Line 6

ਅਭਿਆਗਤ ਏਹਿ. ਨ ਆਖੀਅਨਿ; ਜਿਨ ਕੇ ਚਿਤ ਮਹਿ ਭਰਮੁ ॥

abhiaagat ehi. na aakheean; jin ke chit meh bharam |

Punjabi

ਉਹ ਜਗਤ ਦਾ ਤਿਆਗੀ ਨਹੀਂ ਕਹਿਆ ਜਾ ਸਕਦਾ ਜਿਸ ਦੇ ਮਨ ਅੰਦਰ ਸ਼ੱਕ ਹੈ।

Bhai Manmohan Singh (Shabad OS, CC BY-SA)

English

He is not called a renunciate, whose consciousness is filled with doubt.

Dr. Sant Singh Khalsa (Shabad OS, CC BY-SA)
Ang 949 · Line 7

ਤਿਸ ਦੈ ਦਿਤੈ ਨਾਨਕਾ; ਤੇਹੋ ਜੇਹਾ ਧਰਮੁ ॥

tis dai ditai naanakaa; teho jehaa dharam |

Punjabi

ਉਸ ਨੂੰ ਦਿੱਤੀ ਹੋਈ ਖੈਰਾਤ ਹੇ ਨਾਨਕ! ਉਹੋ ਜੇਹਾ ਹੀ ਫਲ ਲਿਆਉਂਦੀ ਹੈ।

Bhai Manmohan Singh (Shabad OS, CC BY-SA)

English

Donations to him bring proportionate rewards.

Dr. Sant Singh Khalsa (Shabad OS, CC BY-SA)
Ang 949 · Line 8

ਅਭੈ ਨਿਰੰਜਨੁ ਪਰਮ ਪਦੁ; ਤਾ ਕਾ ਭੂਖਾ ਹੋਇ ॥

abhai niranjan param pad; taa kaa bhookhaa hoe |

Punjabi

ਜੋ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦੇ ਮਹਾਨ ਮਰਤਬੇ ਦਾ ਚਾਹਵਾਨ (ਭੁੱਖਾ) ਹੈ;

Bhai Manmohan Singh (Shabad OS, CC BY-SA)

English

He hungers for the supreme status of the Fearless, Immaculate Lord;

Dr. Sant Singh Khalsa (Shabad OS, CC BY-SA)
Ang 949 · Line 9

ਤਿਸ ਕਾ ਭੋਜਨੁ ਨਾਨਕਾ; ਵਿਰਲਾ ਪਾਏ ਕੋਇ ॥੧॥

tis kaa bhojan naanakaa; viralaa paae koe |1|

Punjabi

ਕਿਸੇ ਟਾਂਵੇ ਟੱਲੇ ਆਦਮੀ ਨੂੰ ਹੀ, ਹੇ ਨਾਨਕ! ਉਸ ਨੂੰ ਪ੍ਰਸ਼ਾਦ ਛਕਾਉਣ ਦਾ ਅਵਸਰ ਮਿਲਦਾ ਹੈ।

Bhai Manmohan Singh (Shabad OS, CC BY-SA)

English

O Nanak, how rare are those who offer him this food. ||1||

Dr. Sant Singh Khalsa (Shabad OS, CC BY-SA)
Ang 949 · Line 10

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 949 · Line 11

ਅਭਿਆਗਤ ਏਹਿ. ਨ ਆਖੀਅਨਿ; ਜਿ ਪਰ ਘਰਿ ਭੋਜਨੁ ਕਰੇਨਿ ॥

abhiaagat ehi. na aakheean; ji par ghar bhojan karen |

Punjabi

ਉਹ ਜਗਤ ਦੇ ਤਿਆਗੀ ਨਹੀਂ ਆਖੇ ਜਾਂਦੇ ਜੋ ਹੋਰਨਾਂ ਦੇ ਘਰਾਂ ਵਿੱਚ ਪ੍ਰਸ਼ਾਦ ਛੱਕਦੇ ਹਨ,

Bhai Manmohan Singh (Shabad OS, CC BY-SA)

English

They are not called renunciates, who take food in the homes of others.

Dr. Sant Singh Khalsa (Shabad OS, CC BY-SA)
Ang 949 · Line 12

ਉਦਰੈ ਕਾਰਣਿ ਆਪਣੇ; ਬਹਲੇ ਭੇਖ ਕਰੇਨਿ ॥

audarai kaaran aapane; bahale bhekh karen |

Punjabi

ਅਤੇ ਜੋ ਆਪਣੇ ਪੇਟ ਦੀ ਘਾਤਰ ਬਹੁਤੇ ਧਾਰਮਕ ਬਾਣੇ ਧਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

For the sake of their bellies, they wear various religious robes.

Dr. Sant Singh Khalsa (Shabad OS, CC BY-SA)
Ang 949 · Line 13

ਅਭਿਆਗਤ ਸੇਈ ਨਾਨਕਾ; ਜਿ ਆਤਮ ਗਉਣੁ ਕਰੇਨਿ ॥

abhiaagat seee naanakaa; ji aatam gaun karen |

Punjabi

ਕੇਵਲ ਉਹ ਹੀ ਸਾਧੂ ਹਨ ਹੇ ਨਾਨਕ! ਜੋ ਆਪਣੇ ਅੰਤਰੀਵ ਆਤਮੇ ਪ੍ਰਵੇਸ਼ ਕਰਦੇ ਹਨ।

Bhai Manmohan Singh (Shabad OS, CC BY-SA)

English

They alone are renunciates, O Nanak, who enter into their own souls.

Dr. Sant Singh Khalsa (Shabad OS, CC BY-SA)
Ang 949 · Line 14

ਭਾਲਿ ਲਹਨਿ ਸਹੁ ਆਪਣਾ; ਨਿਜ ਘਰਿ ਰਹਣੁ ਕਰੇਨਿ ॥੨॥

bhaal lehan sahu aapanaa; nij ghar rehan karen |2|

Punjabi

ਉਹ ਆਪਣੇ ਸੁਆਮੀ ਨੂੰ ਖੋਜ ਕੇ ਪ੍ਰਾਪਤ ਕਰ ਲੈਂਦੇ ਹਨ ਅਤੇ ਆਪਣੇ ਨਿਜੱ ਆਤਮਾ ਵਿੱਚ ਵੱਸਦੇ ਹਨ।

Bhai Manmohan Singh (Shabad OS, CC BY-SA)

English

They seek and find their Husband Lord; they dwell within the home of their own inner self. ||2||

Dr. Sant Singh Khalsa (Shabad OS, CC BY-SA)
Ang 949 · Line 15

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 949 · Line 16

ਅੰਬਰੁ ਧਰਤਿ ਵਿਛੋੜਿਅਨੁ; ਵਿਚਿ ਸਚਾ ਅਸਰਾਉ ॥

anbar dharat vichhorrian; vich sachaa asaraau |

Punjabi

ਅਕਾਸ਼ ਅਤੇ ਜ਼ਮੀਨ ਨੂੰ ਇਕ ਦੂਜੇ ਨਾਲੋਂ ਵੱਖਰਾ ਕੀਤਾ ਹੋਇਆ ਹੈ ਅਤੇ ਅੰਦਰੋਂ ਉਨ੍ਹਾਂ ਦੋਹਾਂ ਨੂੰ ਸੁਆਮੀ ਨੇ ਆਪਣਾ ਸੱਚਾ ਆਸਰਾ ਦਿੱਤਾ ਹੋਇਆ ਹੈ।

Bhai Manmohan Singh (Shabad OS, CC BY-SA)

English

They sky and the earth are separate, but the True Lord supports them from within.

Dr. Sant Singh Khalsa (Shabad OS, CC BY-SA)
Ang 949 · Line 17

ਘਰੁ ਦਰੁ ਸਭੋ ਸਚੁ ਹੈ; ਜਿਸੁ ਵਿਚਿ ਸਚਾ ਨਾਉ ॥

ghar dar sabho sach hai; jis vich sachaa naau |

Punjabi

ਸੱਚੇ ਹਨ ਸਾਰੇ ਗ੍ਰਹਿ ਅਤੇ ਦਰਵਾਜੇ, ਜਿਨ੍ਹਾਂ ਵਿੱਚ ਸੱਚਾ ਨਾਮ ਨਿਵਾਸ ਕਰਦਾ ਹੈ।

Bhai Manmohan Singh (Shabad OS, CC BY-SA)

English

True are all those homes and gates, within which the True Name is enshrined.

Dr. Sant Singh Khalsa (Shabad OS, CC BY-SA)
Ang 949 · Line 18

ਸਭੁ ਸਚਾ ਹੁਕਮੁ ਵਰਤਦਾ; ਗੁਰਮੁਖਿ ਸਚਿ ਸਮਾਉ ॥

sabh sachaa hukam varatadaa; guramukh sach samaau |

Punjabi

ਹਰ ਥਾਂ ਸੱਚੇ ਸੁਆਮੀ ਦੀ ਰਜ਼ਾ ਕੰਮ ਕਰ ਰਹੀ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Hukam of the True Lord's Command is effective everywhere. The Gurmukh merges in the True Lord.

Dr. Sant Singh Khalsa (Shabad OS, CC BY-SA)
Ang 949 · Line 19

ਸਚਾ ਆਪਿ ਤਖਤੁ ਸਚਾ; ਬਹਿ ਸਚਾ ਕਰੇ ਨਿਆਉ ॥

sachaa aap takhat sachaa; beh sachaa kare niaau |

Punjabi

ਸੱਚਾ ਹੈ ਸੁਆਮੀ ਖੁਦ, ਸੱਚਾ ਹੈ ਉਸ ਦਾ ਰਾਜ ਸਿੰਘਾਸਣ, ਜਿਸ ਉੱਤੇ ਬੈਠ ਕੇ ਉਹ ਸੱਚਾ ਇਨਸਾਫ ਕਰਦਾ ਹੈ।

Bhai Manmohan Singh (Shabad OS, CC BY-SA)

English

He Himself is True, and True is His throne. Seated upon it, He administers true justice.

Dr. Sant Singh Khalsa (Shabad OS, CC BY-SA)
Ang 949 · Line 20

ਸਭੁ ਸਚੋ ਸਚੁ ਵਰਤਦਾ; ਗੁਰਮੁਖਿ ਅਲਖੁ ਲਖਾਈ ॥੬॥

sabh sacho sach varatadaa; guramukh alakh lakhaaee |6|

Punjabi

ਸੱਚਿਆਰਾਂ ਦਾ ਪਰਮ ਸੱਚਿਆਰ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਗੁਰਾਂ ਦੇ ਰਾਹੀਂ ਹੀ ਅਦ੍ਰਿਸ਼ਟ ਸਾਈਂ ਦੇਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The Truest of the True is all-pervading everywhere; the Gurmukh sees the unseen. ||6||

Dr. Sant Singh Khalsa (Shabad OS, CC BY-SA)
Ang 949 · Line 21

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 949 · Line 22

ਰੈਣਾਇਰ ਮਾਹਿ ਅਨੰਤੁ ਹੈ; ਕੂੜੀ ਆਵੈ ਜਾਇ ॥

rainaaeir maeh anant hai; koorree aavai jaae |

Punjabi

ਬੇਅੰਤ ਪ੍ਰਭੂ ਸੰਸਾਰ ਸਮੁੰਦਰ ਵਿੱਚ ਵਸਦਾ ਹੈ। ਝੂਠੇ ਪ੍ਰਾਨੀ ਆਉਂਦੇ ਤੇ ਜਾਂਦੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

In the world-ocean, the Infinite Lord abides. The false come and go in reincarnation.

Dr. Sant Singh Khalsa (Shabad OS, CC BY-SA)
Ang 949 · Line 23

ਭਾਣੈ ਚਲੈ ਆਪਣੈ; ਬਹੁਤੀ ਲਹੈ ਸਜਾਇ ॥

bhaanai chalai aapanai; bahutee lahai sajaae |

Punjabi

ਜੋ ਆਪਣੀ ਨਿਜ ਦੀ ਮਰਜ਼ੀ ਅਨੁਸਾਰ ਟੁਰਦਾ ਹੈ, ਉਸ ਨੂੰ ਘਣੇਰਾ ਡੰਡਾ ਮਿਲਦਾ ਹੈ।

Bhai Manmohan Singh (Shabad OS, CC BY-SA)

English

One who walks according to his own will, suffers terrible punishment.

Dr. Sant Singh Khalsa (Shabad OS, CC BY-SA)
Ang 949 · Line 24

ਰੈਣਾਇਰ ਮਹਿ ਸਭੁ ਕਿਛੁ ਹੈ; ਕਰਮੀ ਪਲੈ ਪਾਇ ॥

rainaaeir meh sabh kichh hai; karamee palai paae |

Punjabi

ਵਾਹਿਗੁਰੂ ਰੂਪੀ ਰਤਨਾਂ ਦੀ ਖਾਣ ਵਿੱਚ ਸਮੂਹ ਵਸਤੂਆਂ ਹਨ; ਪ੍ਰਤੂੰ ਚੰਗੇ ਅਮਲਾਂ ਦੁਆਰਾ ਹੀ ਬੰਦਾ ਉਨ੍ਹਾਂ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

All things are in the world-ocean, but they are obtained only by the karma of good actions.

Dr. Sant Singh Khalsa (Shabad OS, CC BY-SA)
Ang 949 · Line 25

ਨਾਨਕ. ਨਉ ਨਿਧਿ ਪਾਈਐ; ਜੇ ਚਲੈ ਤਿਸੈ ਰਜਾਇ ॥੧॥

naanak. nau nidh paaeeai; je chalai tisai rajaae |1|

Punjabi

ਨਾਨਕ, ਜੇਕਰ ਬੰਦਾ ਉਸ ਸੁਆਮੀ ਦੀ ਰਜ਼ਾ ਅੰਦਰ ਟੁਰੇ ਤਾਂ ਉਹ ਨੌ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, he alone obtains the nine treasures, who walks in the Will of the Lord. ||1||

Dr. Sant Singh Khalsa (Shabad OS, CC BY-SA)
Ang 949 · Line 26

ਮਃ ੩ ॥

mahalaa 3 |

Punjabi

ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 949 · Line 27

ਸਹਜੇ ਸਤਿਗੁਰੁ. ਨ ਸੇਵਿਓ; ਵਿਚਿ ਹਉਮੈ ਜਨਮਿ ਬਿਨਾਸੁ ॥

sahaje satigur. na sevio; vich haumai janam binaas |

Punjabi

ਜੋ ਆਪਣੇ ਸੱਚੇ ਗੁਰਾਂ ਦੀ ਅਡੋਲਤਾ ਨਾਲ ਸੇਵਾ ਨਹੀਂ ਕਰਦਾ ਉਹ ਆਪਣਾ ਜੀਵਨ ਹੰਗਤਾ ਅੰਦਰ ਗੁਆ ਲੈਂਦਾ ਹੈ।

Bhai Manmohan Singh (Shabad OS, CC BY-SA)

English

One who doesn't intuitively serve the True Guru, loses his life in egotism.

Dr. Sant Singh Khalsa (Shabad OS, CC BY-SA)
Ang 949 · Line 28

ਰਸਨਾ ਹਰਿ ਰਸੁ. ਨ ਚਖਿਓ; ਕਮਲੁ. ਨ ਹੋਇਓ ਪਰਗਾਸੁ ॥

rasanaa har ras. na chakhio; kamal. na hoeo paragaas |

Punjabi

ਉਸ ਦੀ ਜੀਭ ਪ੍ਰਭੂ ਦੇ ਅੰਮ੍ਰਿਤ ਨੂੰ ਨਹੀਂ ਚੱਖਦੀ ਅਤੇ ਉਸ ਦਾ ਦਿਲ ਕੰਵਲ ਪ੍ਰਫੁੱਲਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

His tongue does not taste the sublime essence of the Lord, and his heart-lotus does not blossom forth.

Dr. Sant Singh Khalsa (Shabad OS, CC BY-SA)
Ang 949 · Line 29

ਬਿਖੁ ਖਾਧੀ ਮਨਮੁਖੁ ਮੁਆ; ਮਾਇਆ ਮੋਹਿ ਵਿਣਾਸੁ ॥

bikh khaadhee manamukh muaa; maaeaa mohi vinaas |

Punjabi

ਆਪ ਹੁਦਰਾ ਜ਼ਹਿਰ ਖਾ ਕੇ ਮਰ ਜਾਂਦਾ ਹੈ। ਦੌਲਤ ਦੇ ਪਿਆਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

The self-willed manmukh eats poison and dies; he is ruined by love and attachment to Maya.

Dr. Sant Singh Khalsa (Shabad OS, CC BY-SA)
Ang 949 · Line 30

ਇਕਸੁ ਹਰਿ ਕੇ ਨਾਮ ਵਿਣੁ; ਧ੍ਰਿਗੁ ਜੀਵਣੁ. ਧ੍ਰਿਗੁ ਵਾਸੁ ॥

eikas har ke naam vin; dhrig jeevan. dhrig vaas |

Punjabi

ਇਕ ਵਾਹਿਗੁਰੂ ਦੇ ਨਾਮ ਦੇ ਬਗੈਰ, ਲਾਣ੍ਹਤ ਮਾਰੀ ਹੈ ਉਸ ਦੀ ਜਿੰਦਗੀ ਅਤੇ ਲਾਣ੍ਹਤ ਮਾਰਿਆ ਉਸ ਦਾ ਰਹਿਣ ਦੀ ਥਾਂ।

Bhai Manmohan Singh (Shabad OS, CC BY-SA)

English

Without the Name of the One Lord, his life is cursed, and his home is cursed as well.

Dr. Sant Singh Khalsa (Shabad OS, CC BY-SA)
Ang 949 · Line 31

ਜਾ ਆਪੇ ਨਦਰਿ ਕਰੇ ਪ੍ਰਭੁ ਸਚਾ; ਤਾ ਹੋਵੈ ਦਾਸਨਿ ਦਾਸੁ ॥

jaa aape nadar kare prabh sachaa; taa hovai daasan daas |

Punjabi

ਜਦ ਸੱਚਾ ਸੁਆਮੀ ਆਪ ਮਿਹਰ ਧਾਰਦਾ ਹੈ ਤਦ ਉਹ ਸਾਈਂ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

When God Himself bestows His Glance of Grace, then one becomes the slave of His slaves.

Dr. Sant Singh Khalsa (Shabad OS, CC BY-SA)
Ang 949 · Line 32

ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ; ਕਬਹਿ. ਨ ਛੋਡੈ ਪਾਸੁ ॥

taa anadin sevaa kare satiguroo kee; kabeh. na chhoddai paas |

Punjabi

ਤਦ, ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਅਤੇ ਕਦੇ ਭੀ ਉਨ੍ਹਾਂ ਦੀ ਨੇੜਤਾ ਨਹੀਂ ਛੱਡਦਾ।

Bhai Manmohan Singh (Shabad OS, CC BY-SA)

English

And then, night and day, he serves the True Guru, and never leaves His side.

Dr. Sant Singh Khalsa (Shabad OS, CC BY-SA)
Ang 949 · Line 33

ਜਿਉ ਜਲ ਮਹਿ. ਕਮਲੁ ਅਲਿਪਤੋ ਵਰਤੈ; ਤਿਉ ਵਿਚੇ ਗਿਰਹ ਉਦਾਸੁ ॥

jiau jal meh. kamal alipato varatai; tiau viche girah udaas |

Punjabi

ਜਿਸ ਤਰਾਂ ਕੰਵਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਏਸੇ ਤਰਾਂ ਹੀ ਉਹ ਘਰਬਾਰੀ ਜੀਵਨ ਵਿੱਚ ਅਟੰਕ ਰਹਿੰਦਾ ਹੈ।

Bhai Manmohan Singh (Shabad OS, CC BY-SA)

English

As the lotus flower floats unaffected in the water, so does he remain detached in his own household.

Dr. Sant Singh Khalsa (Shabad OS, CC BY-SA)
Ang 949 · Line 34

ਜਨ ਨਾਨਕ. ਕਰੇ ਕਰਾਇਆ ਸਭੁ ਕੋ; ਜਿਉ ਭਾਵੈ. ਤਿਵ ਹਰਿ ਗੁਣਤਾਸੁ ॥੨॥

jan naanak. kare karaaeaa sabh ko; jiau bhaavai. tiv har gunataas |2|

Punjabi

ਹੇ ਗੋਲੇ ਨਾਨਕ! ਵਾਹਿਗੁਰੂ ਦਾ ਖਜ਼ਾਨਾ ਹੈ; ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਕਰਦਾ ਅਤੇ ਹੋਰ ਸਾਰਿਆਂ ਕੋਲੋ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

O servant Nanak, the Lord acts, and inspires everyone to act, according to the Pleasure of His Will. He is the treasure of virtue. ||2||

Dr. Sant Singh Khalsa (Shabad OS, CC BY-SA)
Ang 949 · Line 35

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 949 · Line 36

ਛਤੀਹ ਜੁਗ ਗੁਬਾਰੁ ਸਾ; ਆਪੇ ਗਣਤ ਕੀਨੀ ॥

chhateeh jug gubaar saa; aape ganat keenee |

Punjabi

ਛੱਤੀ ਯੁੱਗ ਅਨ੍ਹੇਰ ਘੁੱਪ ਸੀ। ਤਦ ਪ੍ਰਭੂ ਨੇ ਖੁਦ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ।

Bhai Manmohan Singh (Shabad OS, CC BY-SA)

English

For thirty-six ages, there was utter darkness. Then, the Lord revealed Himself.

Dr. Sant Singh Khalsa (Shabad OS, CC BY-SA)
Ang 949 · Line 37

ਆਪੇ ਸ੍ਰਿਸਟਿ ਸਭ ਸਾਜੀਅਨੁ; ਆਪਿ ਮਤਿ ਦੀਨੀ ॥

aape srisatt sabh saajeean; aap mat deenee |

Punjabi

ਉਸ ਨੇ ਆਪ ਹੀ ਸਾਰੀ ਰਚਨਾ ਰਚੀ ਹੈ ਅਤੇ ਆਪੇ ਹੀ ਇਸ ਨੂੰ ਸੋਚ ਸਮਝ ਬਖਸ਼ੀ ਹੈ।

Bhai Manmohan Singh (Shabad OS, CC BY-SA)

English

He Himself created the entire universe. He Himself blessed it with understanding.

Dr. Sant Singh Khalsa (Shabad OS, CC BY-SA)
Ang 949 · Line 38

ਸਿਮ੍ਰਿਤਿ ਸਾਸਤ ਸਾਜਿਅਨੁ; ਪਾਪ ਪੁੰਨ ਗਣਤ ਗਣੀਨੀ ॥

simrit saasat saajian; paap pun ganat ganeenee |

Punjabi

ਉਸ ਨੇ ਸ਼ਾਸਤਰ ਅਤੇ ਸਿਮ੍ਰਿਤਆਂ ਬਣਾਈਆਂ ਅਤੇ ਬਦੀ ਤੇ ਨੇਕੀ ਫਹਿਰਿਸਤ ਤਿਆਰ ਕੀਤੀ।

Bhai Manmohan Singh (Shabad OS, CC BY-SA)

English

He created the Simritees and the Shaastras; He calculates the accounts of virtue and vice.

Dr. Sant Singh Khalsa (Shabad OS, CC BY-SA)
Ang 949 · Line 39

ਜਿਸੁ ਬੁਝਾਏ ਸੋ ਬੁਝਸੀ; ਸਚੈ ਸਬਦਿ ਪਤੀਨੀ ॥

jis bujhaae so bujhasee; sachai sabad pateenee |

Punjabi

ਜਿਸ ਨੂੰ ਸੁਆਮੀ ਸਮਝਾਉਂਦਾ ਹੈ, ਉਹ ਸਮਝ ਜਾਂਦਾ ਹੈ ਅਤੇ ਉਸ ਦੇ ਸੱਚੇ ਨਾਮ ਨਾਲ ਪ੍ਰਸੰਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

He alone understands, whom the Lord inspires to understand and to be pleased with the True Word of the Shabad.

Dr. Sant Singh Khalsa (Shabad OS, CC BY-SA)
Ang 949 · Line 40

ਸਭੁ ਆਪੇ ਆਪਿ ਵਰਤਦਾ; ਆਪੇ ਬਖਸਿ ਮਿਲਾਈ ॥੭॥

sabh aape aap varatadaa; aape bakhas milaaee |7|

Punjabi

ਖੁਦ-ਬ-ਖੁਦ ਹੀ ਸਾਈਂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਆਪੇ ਹੀ ਉਹ ਮੁਆਫ ਕਰਦਾ ਹੈ ਅਤੇ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

He Himself is all-pervading; He Himself forgives, and unites with Himself. ||7||

Dr. Sant Singh Khalsa (Shabad OS, CC BY-SA)
Ang 949 · Line 41

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹਿ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 949 · Line 42

ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ. ਤੰਨੁ. ਨ ਹੋਇ ॥

eihu tan sabho rat hai; rat bin. tan. na hoe |

Punjabi

ਇਹ ਸਰੀਰ ਸਾਰਾ ਲਹੂ ਹੀ ਹੈ। ਲਹੂ ਦੇ ਬਾਝੋਂ ਸਰੀਰ ਬਚ ਨਹੀਂ ਸਕਦਾ।

Bhai Manmohan Singh (Shabad OS, CC BY-SA)

English

This body is all blood; without blood, the body cannot exist.

Dr. Sant Singh Khalsa (Shabad OS, CC BY-SA)
Ang 949 · Line 43

ਜੋ ਸਹਿ ਰਤੇ ਆਪਣੈ; ਤਿਨ ਤਨਿ. ਲੋਭ ਰਤੁ ਨ ਹੋਇ ॥

jo seh rate aapanai; tin tan. lobh rat na hoe |

Punjabi

ਜਿਹੜੇ ਆਪਣੇ ਸੁਆਮੀ ਦੇ ਨਾਲ ਰੰਗੀਜੇ ਹਨ, ਉਨ੍ਹਾਂ ਦੇ ਸਰੀਰ ਦੇ ਅੰਦਰ ਲਾਲਚ ਦਾ ਲਹੂ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Those who are attuned to their Lord - their bodies are not filled with the blood of greed.

Dr. Sant Singh Khalsa (Shabad OS, CC BY-SA)
Ang 949 · Line 44

ਭੈ ਪਇਐ ਤਨੁ ਖੀਣੁ ਹੋਇ; ਲੋਭ ਰਤੁ ਵਿਚਹੁ ਜਾਇ ॥

bhai peiai tan kheen hoe; lobh rat vichahu jaae |

Punjabi

ਸਾਈਂ ਦਾ ਡਰ ਧਾਰਨ ਕਰਨ ਦੁਆਰਾ ਦੇਹ ਦੁਬਲੀ ਪਤਲੀ ਹੋ ਜਾਂਦੀ ਹੈ ਅਤੇ ਲੋਭ ਦਾ ਲਹੂ ਅੰਦਰੋਂ ਨਿਕਲ ਜਾਂਦਾ ਹੈ।

Bhai Manmohan Singh (Shabad OS, CC BY-SA)

English

In the Fear of God, the body becomes thin, and the blood of greed passes out of the body.

Dr. Sant Singh Khalsa (Shabad OS, CC BY-SA)