Ang 950
ਜਿਉ ਬੈਸੰਤਰਿ ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ. ਦੁਰਮਤਿ ਮੈਲੁ ਗਵਾਇ ॥
jiau baisantar dhaat sudh hoe; tiau har kaa bhau. duramat mail gavaae |
Punjabi
ਜਿਸ ਤਰ੍ਹਾਂ ਧਾਤੂ ਅੱਗ ਨਾਲ ਸਾਫ ਸੁਥਰੀ ਹੋ ਜਾਂਦੀ ਹੈ, ਏਸੇ ਤਰ੍ਹਾਂ ਹੀ ਵਾਹਿਗੁਰੂ ਦਾ ਡਰ ਮੈਲੇ ਮਨ ਦੀ ਮਲੀਣਤਾ ਨੂੰ ਨਾਸ਼ ਕਰ ਦਿੰਦਾ ਹੈ।
English
As fire purifies metal, so does the Fear of the Lord eradicate the filth of evil-mindedness.
ਨਾਨਕ. ਤੇ ਜਨ ਸੋਹਣੇ; ਜੋ ਰਤੇ ਹਰਿ ਰੰਗੁ ਲਾਇ ॥੧॥
naanak. te jan sohane; jo rate har rang laae |1|
Punjabi
ਨਾਨਕ, ਸੁਨੱਖੇ ਹਨ ਉਹ ਪੁਰਸ਼ ਜੋ ਪ੍ਰਭੂ ਦੀ ਪ੍ਰੀਤ ਧਾਰਨ ਕਰਨ ਦੁਆਰਾ ਰੰਗੇ ਗਏ ਹਨ।
English
O Nanak, beautiful are those humble beings, who are imbued with the Lord's Love. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਰਾਮਕਲੀ. ਰਾਮੁ ਮਨਿ ਵਸਿਆ; ਤਾ ਬਨਿਆ ਸੀਗਾਰੁ ॥
raamakalee. raam man vasiaa; taa baniaa seegaar |
Punjabi
ਰਾਮਕਲੀ ਰਾਗ ਰਾਹੀਂ ਮੈਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਇਆ ਹੈ, ਤਾਂ ਹੀ ਮੈਂ ਸ਼ਸ਼ੋਭਤ ਹੋਈ ਜਾਣੀ ਜਾਂਦੀ ਹਾਂ।
English
In Raamkalee, I have enshrined the Lord in my mind; thus I have been embellished.
ਗੁਰ ਕੈ ਸਬਦਿ ਕਮਲੁ ਬਿਗਸਿਆ; ਤਾ ਸਉਪਿਆ ਭਗਤਿ ਭੰਡਾਰੁ ॥
gur kai sabad kamal bigasiaa; taa saupiaa bhagat bhanddaar |
Punjabi
ਜਦੋਂ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਦਿਲ ਕੰਵਲ ਖਿੜ ਗਿਆ, ਤਦ ਪ੍ਰਭੂ ਨੇ ਮੈਨੂੰ ਆਪਣੀ ਸ਼ਰਧਾ, ਪ੍ਰੇਮ ਦਾ ਖ਼ਜਾਨਾ ਬਖਸ਼ ਦਿੱਤਾ।
English
Through the Word of the Guru's Shabad, my heart-lotus has blossomed forth; the Lord blessed me with the treasure of devotional worship.
ਭਰਮੁ ਗਇਆ ਤਾ ਜਾਗਿਆ; ਚੂਕਾ ਅਗਿਆਨ ਅੰਧਾਰੁ ॥
bharam geaa taa jaagiaa; chookaa agiaan andhaar |
Punjabi
ਜਦ ਮੇਰਾ ਵਹਿਮ ਦੂਰ ਹੋ ਗਿਆ, ਤਦ ਮੈਂ ਜਾਗ ਉਠਿੱਆ, ਅਤੇ ਮੇਰੀ ਬੇਸਮਝੀ ਦਾ ਅਨ੍ਹੇਰਾ ਮਿਟ ਗਿਆ।
English
My doubt was dispelled, and I woke up; the darkness of ignorance was dispelled.
ਤਿਸ ਨੋ ਰੂਪੁ ਅਤਿ ਅਗਲਾ; ਜਿਸੁ ਹਰਿ ਨਾਲਿ ਪਿਆਰੁ ॥
tis no roop at agalaa; jis har naal piaar |
Punjabi
ਜੋ ਆਪਣੇ ਪ੍ਰਭੂ ਨਾਂ ਪ੍ਰੇਮ ਕਰਦੀ ਹੈ ਉਸ ਨੂੰ ਅਤਿਅੰਤ ਸੁੰਦਰਤਾ ਦੀ ਦਾਤ ਮਿਲਦੀ ਹੈ।
English
She who is in love with her Lord, is the most infinitely beautiful.
ਸਦਾ ਰਵੈ ਪਿਰੁ ਆਪਣਾ; ਸੋਭਾਵੰਤੀ ਨਾਰਿ ॥
sadaa ravai pir aapanaa; sobhaavantee naar |
Punjabi
ਐਹੋ ਜਿਹੀ ਸੁਭਾਇਮਾਨ ਪਤਨੀ ਸਦੀਵ ਹੀ ਆਪਣੇ ਪਤੀ ਨੂੰ ਮਾਣਦੀ ਹੈ।
English
Such a beautiful, happy soul-bride enjoys her Husband Lord forever.
ਮਨਮੁਖਿ ਸੀਗਾਰੁ. ਨ ਜਾਣਨੀ; ਜਾਸਨਿ ਜਨਮੁ ਸਭੁ ਹਾਰਿ ॥
manamukh seegaar. na jaananee; jaasan janam sabh haar |
Punjabi
ਆਪ ਹੁਦਰੀਆਂ ਪਤਨੀਆਂ ਆਪਣੇ ਆਪ ਨੂੰ ਨਾਮ ਨਾਲ ਸ਼ਿੰਗਾਰਨਾ ਨਹੀਂ ਜਾਣਦੀਆਂ, ਇਸ ਲਈ ਉਹ ਆਪਣਾ ਸਮੂਹ ਜੀਵਨ ਗੁਆ ਕੇ ਟੁਰ ਜਾਂਦੀਆਂ ਹਨ।
English
The self-willed manmukhs do not know how to decorate themselves; wasting their whole lives, they depart.
ਬਿਨੁ ਹਰਿ ਭਗਤੀ. ਸੀਗਾਰੁ ਕਰਹਿ; ਨਿਤ ਜੰਮਹਿ ਹੋਇ ਖੁਆਰੁ ॥
bin har bhagatee. seegaar kareh; nit jameh hoe khuaar |
Punjabi
ਜੋ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਸੇ ਸ਼ੈ ਨਾਲ ਆਪਣੇ ਆਪ ਨੂੰ ਸ਼ਸ਼ੋਭਤ ਕਰਦੇ ਹਨ ਉਹ ਸਦਾ ਹੀ ਜੰਮਦੇ ਅਤੇ ਖੱਜਲ ਖੁਆਰ ਹੁੰਦੇ ਹਨ।
English
Those who decorate themselves without devotional worship to the Lord, are continually reincarnated to suffer.
ਸੈਸਾਰੈ ਵਿਚਿ ਸੋਭ. ਨ ਪਾਇਨੀ; ਅਗੈ ਜਿ ਕਰੇ, ਸੁ ਜਾਣੈ ਕਰਤਾਰੁ ॥
saisaarai vich sobh. na paaeinee; agai ji kare, su jaanai karataar |
Punjabi
ਉਹ ਇਸ ਜਹਾਨ ਅੰਦਰ ਇਜ਼ੱਤ ਆਬਰੂ ਨਹੀਂ ਪਾਉਂਦੇ ਅਤੇ ਏਦੂੰ ਮਗਰੋਂ ਸਿਰਜਣਹਾਰ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰੂਗਾ, ਉਸ ਨੂੰ ਕੇਵਲ ਉਹ ਹੀ ਜਾਣਦਾ ਹੈ।
English
They do not obtain respect in this world; the Creator Lord alone knows what will happen to them in the world hereafter.
ਨਾਨਕ. ਸਚਾ ਏਕੁ ਹੈ; ਦੁਹੁ ਵਿਚਿ ਹੈ ਸੰਸਾਰੁ ॥
naanak. sachaa ek hai; duhu vich hai sansaar |
Punjabi
ਨਾਨਕ, ਕੇਵਲ ਸੱਚਾ ਸਾਈਂ ਹੀ ਹਮੇਸ਼ਾਂ ਲਈ ਜੀਉਂਦਾ ਜਾਗਦਾ ਹੈ, ਜਦ ਕਿ ਦੁਨੀਆਂ ਮਰਨ ਤੇ ਜੰਮਣ ਦੋਹਾਂ ਦੇ ਵੱਸ ਵਿੱਚ ਹੈ।
English
O Nanak, the True Lord is the One and only; duality exists only in the world.
ਚੰਗੈ ਮੰਦੈ ਆਪਿ ਲਾਇਅਨੁ; ਸੋ ਕਰਨਿ. ਜਿ ਆਪਿ ਕਰਾਏ ਕਰਤਾਰੁ ॥੨॥
changai mandai aap laaeian; so karan. ji aap karaae karataar |2|
Punjabi
ਵਾਹਿਗੁਰੂ ਆਪੇ ਹੀ ਪ੍ਰਾਨੀਆਂ ਨੂੰ ਨੇਕੀ ਤੇ ਬਦੀ ਨਾਲ ਜੋੜਦਾ ਹੈ। ਉਹ, ਕੇਵਲ ਉਹ ਹੀ ਕਰਦੇ ਹਨ, ਜੋ ਸਿਰਜਣਹਾਰ ਉਨ੍ਹਾਂ ਕੋਲੋਂ ਕਰਵਾਉਂਦਾ ਹੈ।
English
He Himself enjoins them to good and bad; they do only that which the Creator Lord causes them to do. ||2||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਬਿਨੁ ਸਤਿਗੁਰ ਸੇਵੇ. ਸਾਂਤਿ, ਨ ਆਵਈ; ਦੂਜੀ ਨਾਹੀ ਜਾਇ ॥
bin satigur seve. saant, na aavee; doojee naahee jaae |
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਠੰਢ ਚੈਨ ਪ੍ਰਾਪਤ ਨਹੀਂ ਹੁੰਦੀ। ਸੱਚੇ ਗੁਰਾਂ ਦੇ ਬਾਝੋਂ ਇਸ ਦੀ ਪ੍ਰਾਪਤੀ ਦੀ ਹੋਰ ਕੋਈ ਥਾਂ ਨਹੀਂ।
English
Without serving the True Guru, tranquility is not obtained. It cannot be found anywhere else.
ਜੇ ਬਹੁਤੇਰਾ ਲੋਚੀਐ; ਵਿਣੁ ਕਰਮਾ ਪਾਇਆ. ਨ ਜਾਇ ॥
je bahuteraa locheeai; vin karamaa paaeaa. na jaae |
Punjabi
ਆਦਮੀ ਜਿੰਨੀ ਬਹੁਤੀ ਚਾਹਨਾ ਪਿਆ ਕਰੇ, ਐਹੋ ਜੇਹੀ ਲਿਖੀ ਹੋਈ ਪ੍ਰਾਲਬਧ ਦੇ ਬਾਝੋਂ ਗੁਰੂ ਜੀ ਉਸ ਨੂੰ ਪ੍ਰਾਪਤ ਨਹੀਂ ਹੁੰਦਾ।
English
No matter how much one may long for it, without the karma of good actions, it cannot be found.
ਅੰਤਰਿ ਲੋਭੁ ਵਿਕਾਰੁ ਹੈ; ਦੂਜੈ ਭਾਇ ਖੁਆਇ ॥
antar lobh vikaar hai; doojai bhaae khuaae |
Punjabi
ਜਿਸਦੇ ਹਿਰਦੇ ਅੰਦਰ ਲਾਲਚ ਦਾ ਪਾਪ ਹੈ ਉਹ ਹੋਰਸ ਦੇ ਪਿਆਰ ਰਾਹੀਂ ਬਰਬਾਦ ਹੋ ਜਾਂਦਾ ਹੈ।
English
Those whose inner beings are filled with greed and corruption, are ruined through the love of duality.
ਤਿਨ ਜੰਮਣੁ ਮਰਣੁ. ਨ ਚੁਕਈ; ਹਉਮੈ ਵਿਚਿ ਦੁਖੁ ਪਾਇ ॥
tin jaman maran. na chukee; haumai vich dukh paae |
Punjabi
ਉਸ ਦੇ ਜੰਮਣੇ ਅਤੇ ਮਰਣੇ ਮੁਕਦੇ ਨਹੀਂ ਅਤੇ ਹੰਕਾਰ ਅੰਦਰ ਖੱਚਤ ਹੋਇਆ ਹੋਇਆ ਉਹ ਦੁਖ ਉਠਾਉਂਦਾ ਹੈ।
English
The cycle of birth and death is not ended, and filled with egotism, they suffer in pain.
ਜਿਨੀ ਸਤਿਗੁਰ ਸਿਉ ਚਿਤੁ ਲਾਇਆ; ਸੋ ਖਾਲੀ ਕੋਈ ਨਾਹਿ ॥
jinee satigur siau chit laaeaa; so khaalee koee naeh |
Punjabi
ਜੋ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੱਖਣੇ ਹੱਥ ਨਹੀਂ ਰਹਿੰਦਾ।
English
Those who focus their consciousness on the True Guru, do not remain unfulfilled.
ਤਿਨ ਜਮ ਕੀ ਤਲਬ. ਨ ਹੋਵਈ; ਨਾ ਓਇ ਦੁਖ ਸਹਾਹਿ ॥
tin jam kee talab. na hovee; naa oe dukh sahaeh |
Punjabi
ਉਨ੍ਹਾਂ ਨੂੰ ਮੌਤ ਦਾ ਦੂਤ ਪੁਛ ਨਹੀਂ ਕਰਦਾ, ਨਾਂ ਹੀ ਉਹ ਕਸ਼ਟ ਸਹਾਰਦੇ ਹਨ।
English
They are not summoned by the Messenger of Death, and they do not suffer in pain.
ਨਾਨਕ. ਗੁਰਮੁਖਿ ਉਬਰੇ; ਸਚੈ ਸਬਦਿ ਸਮਾਹਿ ॥੩॥
naanak. guramukh ubare; sachai sabad samaeh |3|
Punjabi
ਨਾਨਕ ਗੁਰਾਂ ਦੀ ਰਹਿਮਤ ਸਦਕਾ ਉਹ ਮੁਕਤ ਹੋ ਜਾਂਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਥੀ ਵੰਝਦੇ ਹਨ।
English
O Nanak, the Gurmukh is saved, merging in the True Word of the Shabad. ||3||
ਪਉੜੀ ॥
paurree |
Punjabi
ਪਉੜੀ।
English
Pauree:
ਆਪਿ ਅਲਿਪਤੁ ਸਦਾ ਰਹੈ; ਹੋਰਿ ਧੰਧੈ ਸਭਿ ਧਾਵਹਿ ॥
aap alipat sadaa rahai; hor dhandhai sabh dhaaveh |
Punjabi
ਆਪ ਸੁਆਮੀ ਸਦੀਵ ਹੀ ਨਿਰਲੇਪ ਵਿਚਰਦਾ ਹੈ, ਹੋਰ ਸਾਰੇ ਸੰਸਾਰੀ ਵਿਹਾਰਾਂ ਅੰਦਰ ਭੱਜੇ ਫਿਰਦੇ ਹਨ।
English
He Himself remains unattached forever; all others run after worldly affairs.
ਆਪਿ ਨਿਹਚਲੁ ਅਚਲੁ ਹੈ; ਹੋਰਿ ਆਵਹਿ ਜਾਵਹਿ ॥
aap nihachal achal hai; hor aaveh jaaveh |
Punjabi
ਆਪ ਹਰੀ ਸਦੀਵੀ ਸਥਿਰ ਅਤੇ ਅਹਿੱਲ ਹੈ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ।
English
He Himself is eternal, unchanging and unmoving; the others continue coming and going in reincarnation.
ਸਦਾ ਸਦਾ ਹਰਿ ਧਿਆਈਐ; ਗੁਰਮੁਖਿ ਸੁਖੁ ਪਾਵਹਿ ॥
sadaa sadaa har dhiaaeeai; guramukh sukh paaveh |
Punjabi
ਸਦੀਵ, ਸਦੀਵ ਹੀ ਸੁਆਮੀ ਦਾ ਸਿਮਰਨ ਕਰਨ ਦੁਆਰਾ ਪਵਿੱਤਰ ਪੁਰਸ਼ ਸੁਖ ਪਾਉਂਦੇ ਹਨ।
English
Meditating on the Lord forever and ever, the Gurmukh finds peace.
ਨਿਜ ਘਰਿ ਵਾਸਾ ਪਾਈਐ; ਸਚਿ ਸਿਫਤਿ ਸਮਾਵਹਿ ॥
nij ghar vaasaa paaeeai; sach sifat samaaveh |
Punjabi
ਉਹ ਆਪਣੇ ਨਿਜੱ ਘਰ ਅੰਦਰ ਵਸਦੇ ਹਨ ਅਤੇ ਸੱਚੇ ਸਾਹਿਬ ਦੀ ਸਿਫ਼ਤ ਸਲਾਹ ਅੰਦਰ ਲੀਨ ਥੀ ਵੰਝਦੇ ਹਨ।
English
He dwells in the home of his own inner being, absorbed in the Praise of the True Lord.
ਸਚਾ ਗਹਿਰ ਗੰਭੀਰੁ ਹੈ; ਗੁਰ ਸਬਦਿ ਬੁਝਾਈ ॥੮॥
sachaa gahir ganbheer hai; gur sabad bujhaaee |8|
Punjabi
ਡੂੰਘਾ ਅਤੇ ਅਥਾਹ ਹੈ ਸੱਚਾ ਸੁਆਮੀ। ਗੁਰਾਂ ਦੀ ਬਾਣੀ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ।
English
The True Lord is profound and unfathomable; through the Word of the Guru's Shabad, He is understood. ||8||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਸ਼ਾਹੀ।
English
Salok, Third Mehl:
ਸਚਾ ਨਾਮੁ ਧਿਆਇ ਤੂ; ਸਭੋ ਵਰਤੈ ਸਚੁ ॥
sachaa naam dhiaae too; sabho varatai sach |
Punjabi
ਤੂੰ ਸੱਚੇ ਨਾਮ ਦਾ ਆਰਾਧਨ ਕਰ। ਸੱਚਾ ਸਾਈਂ ਸਾਰੀ ਥਾਂਈਂ ਵਿਆਪਕ ਹੋ ਰਿਹਾ ਹੈ।
English
Meditate on the True Name; the True Lord is all-pervading.
ਨਾਨਕ ਹੁਕਮੈ ਜੋ ਬੁਝੈ; ਸੋ ਫਲੁ ਪਾਏ ਸਚੁ ॥
naanak hukamai jo bujhai; so fal paae sach |
Punjabi
ਨਾਨਕ, ਜਿਹੜਾ ਸਾਹਿਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਸੱਚ ਦੇ ਮੇਵੇ ਨੂੰ ਪਾ ਲੈਂਦਾ ਹੈ।
English
O Nanak, one who realizes the Hukam of the Lord's Command, obtains the fruit of Truth.
ਕਥਨੀ ਬਦਨੀ ਕਰਤਾ ਫਿਰੈ; ਹੁਕਮੁ. ਨ ਬੂਝੈ ਸਚੁ ॥
kathanee badanee karataa firai; hukam. na boojhai sach |
Punjabi
ਜੋ ਕੇਵਲ ਮੂੰਹ ਜਬਾਨੀ ਹੀ ਗੱਲਾਂ ਬਾਤਾਂ ਕਰਦਾ ਫਿਰਦਾ ਹੈ, ਉਹ ਸੱਚੇ ਸਾਹਿਬ ਦੇ ਫਰਮਾਨ ਨੂੰ ਨਹੀਂ ਸਮਝਦਾ।
English
One who merely mouths the words, does not understand the Hukam of the True Lord's Command.
ਨਾਨਕ. ਹਰਿ ਕਾ ਭਾਣਾ ਮੰਨੇ, ਸੋ ਭਗਤੁ ਹੋਇ; ਵਿਣੁ ਮੰਨੇ. ਕਚੁ ਨਿਕਚੁ ॥੧॥
naanak. har kaa bhaanaa mane, so bhagat hoe; vin mane. kach nikach |1|
Punjabi
ਨਾਨਕ, ਜੋ ਵਾਹਿਗੁਰੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹੀ ਉਸ ਦਾ ਸਰਧਾਲੂ ਹੈ। ਇਸ ਨੂੰ ਕਬੂਲ ਕਰਨ ਦੇ ਬਾਝੋਂ ਇਨਸਾਨ ਕੂੜਿਆਂ ਦਾ ਪਰਮ ਕੂੜਾ ਹੈ।
English
O Nanak, one who accepts the Will of the Lord is His devotee. Without accepting it, he is the falsest of the false. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਮਨਮੁਖ ਬੋਲਿ. ਨ ਜਾਣਨੀ; ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥
manamukh bol. na jaananee; onaa andar kaam krodh ahankaar |
Punjabi
ਅਧਰਮੀ ਨਹੀਂ ਜਾਣਦੇ ਕਿ ਮਿੱਠੀ ਬੋਲ ਬਾਣੀ ਕੀ ਹੈ। ਉਨ੍ਹਾਂ ਦੇ ਅੰਦਰ ਵਿਸ਼ੇ ਭੋਗ, ਗੁੱਸਾ ਅਤੇ ਹੰਗਤਾ ਹੈ।
English
The self-willed manmukhs do not know what they are saying. They are filled with sexual desire, anger and egotism.
ਓਇ ਥਾਉ ਕੁਥਾਉ. ਨ ਜਾਣਨੀ; ਉਨ ਅੰਤਰਿ ਲੋਭੁ ਵਿਕਾਰੁ ॥
oe thaau kuthaau. na jaananee; un antar lobh vikaar |
Punjabi
ਉਹ ਮੁਨਾਸਬ ਜਗ੍ਹਾ, ਤੇ ਨਾਂ ਮੁਨਾਸਬ ਜਗ੍ਹਾ, ਨੂੰ ਨਹੀਂ ਜਾਣਦੇ। ਉਨ੍ਹਾਂ ਦੇ ਦਿਲ ਵਿੱਚ ਲਾਲਚ ਅਤੇ ਪਾਪ ਹੈ।
English
They do not understand right places and wrong places; they are filled with greed and corruption.
ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ; ਓਨਾ ਮਾਰੇ ਜਮੁ ਜੰਦਾਰੁ ॥
oe aapanai suaae aae beh galaa kareh; onaa maare jam jandaar |
Punjabi
ਉਹ ਆਪਣੇ ਮਤਲਬ ਲਈ ਆ ਕੇ ਬੈਠਦੇ ਤੇ ਗੱਲਾਂ ਕਰਦੇ ਹਨ। ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ।
English
They come, and sit and talk for their own purposes. The Messenger of Death strikes them down.
ਅਗੈ ਦਰਗਹ ਲੇਖੈ ਮੰਗਿਐ; ਮਾਰਿ ਖੁਆਰੁ ਕੀਚਹਿ ਕੂੜਿਆਰ ॥
agai daragah lekhai mangiai; maar khuaar keecheh koorriaar |
Punjabi
ਏਦੂੰ ਮਗਰੋਂ ਪ੍ਰਾਨੀਆਂ ਪਾਸੋਂ ਪ੍ਰਭੂ ਦੇ ਦਰਬਾਰ ਅੰਦਰ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ।
English
Hereafter, they are called to account in the Court of the Lord; the false ones are struck down and humiliated.
ਏਹ ਕੂੜੈ ਕੀ ਮਲੁ. ਕਿਉ ਉਤਰੈ; ਕੋਈ ਕਢਹੁ ਇਹੁ ਵੀਚਾਰੁ ॥
eeh koorrai kee mal. kiau utarai; koee kadtahu ihu veechaar |
Punjabi
ਕੂੜੇ ਬੰਦੇ ਕੁੱਟ ਫਾਟ ਕੇ ਬੇਇਜ਼ੱਤ ਕੀਤੇ ਜਾਂਦੇ ਹਨ। ਇਸ ਝੂਠ ਦੀ ਮਲੀਣਤਾ ਕਿਸ ਤਰ੍ਹਾਂ ਧੋਤੀ ਜਾ ਸਕਦੀ ਹੈ? ਕੋਈ ਜਣਾ ਸੋਚ ਵਿਚਾਰ ਕੇ ਇਸ ਦੀ ਰਸਤਾ ਲੱਭੇ।
English
How can this filth of falsehood be washed off? Can anyone think about this, and find the way?
ਸਤਿਗੁਰੁ ਮਿਲੈ ਤਾ ਨਾਮੁ ਦਿੜਾਏ; ਸਭਿ ਕਿਲਵਿਖ ਕਟਣਹਾਰੁ ॥
satigur milai taa naam dirraae; sabh kilavikh kattanahaar |
Punjabi
ਜੇਕਰ ਸੱਚੇ ਗੁਰੂ ਜੀ ਇਨਸਾਨ ਨੂੰ ਮਿਲ ਪੈਣ, ਤਦ ਉਹ ਉਸ ਦੇ ਅੰਦਰ ਨਾਮ ਪੱਕਾ ਕਰਦੇ ਹਨ ਜੋ ਉਸ ਦੇ ਸਮੂਹ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
English
If one meets with the True Guru, He implants the Naam, the Name of the Lord within; all his sins are destroyed.
ਨਾਮੁ ਜਪੇ. ਨਾਮੋ ਆਰਾਧੇ; ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥
naam jape. naamo aaraadhe; tis jan kau karahu sabh namasakaar |
Punjabi
ਸਾਰੇ ਜਣੇ ਉਹ ਪ੍ਰਾਨੀ ਨੂੰ ਪ੍ਰਣਾਮ ਕਰੋ ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਨਾਮ ਨੂੰ ਹੀ ਸਿਮਰਦਾ ਹੈ।
English
Let all bow in humility to that humble being who chants the Naam, and worships the Naam in adoration.