Ekam
Guru Granth Sahib

Ang 951

Ang 951 · Line 1

ਮਲੁ ਕੂੜੀ. ਨਾਮਿ ਉਤਾਰੀਅਨੁ; ਜਪਿ ਨਾਮੁ ਹੋਆ ਸਚਿਆਰੁ ॥

mal koorree. naam utaareean; jap naam hoaa sachiaar |

Punjabi

ਝੂਠ ਦੀ ਗੰਦਗੀ ਸੁਆਮੀ ਦੇ ਨਾਮ ਨਾਲ ਧੋਤੀ ਜਾਂਦੀ ਹੈ। ਨਾਮ ਦੇ ਉਚਾਰਨ ਰਾਹੀਂ ਬੰਦਾ ਸਤਵਾਦੀ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Naam washes off the filth of falsehood; chanting the Naam, one becomes truthful.

Dr. Sant Singh Khalsa (Shabad OS, CC BY-SA)
Ang 951 · Line 2

ਜਨ ਨਾਨਕ. ਜਿਸ ਦੇ ਏਹਿ ਚਲਤ ਹਹਿ; ਸੋ ਜੀਵਉ ਦੇਵਣਹਾਰੁ ॥੨॥

jan naanak. jis de ehi chalat heh; so jeevau devanahaar |2|

Punjabi

ਸਦੀਵੀ ਸਥਿਰ ਹੈ ਉਹ ਜੀਉ ਦੇਣਹਾਰ ਦਾਤਾਰ ਸੁਆਮੀ। ਹੋ ਗੋਲੇ ਨਾਨਕ। ਐਹੋ ਜੇਹੇ ਅਦਭੁਤ ਕੌਤਕ ਹਨ ਜਿਸ ਦੇ।

Bhai Manmohan Singh (Shabad OS, CC BY-SA)

English

O servant Nanak, wondrous are the plays of the Lord, the Giver of life. ||2||

Dr. Sant Singh Khalsa (Shabad OS, CC BY-SA)
Ang 951 · Line 3

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 951 · Line 4

ਤੁਧੁ ਜੇਵਡੁ ਦਾਤਾ ਨਾਹਿ; ਕਿਸੁ ਆਖਿ ਸੁਣਾਈਐ ॥

tudh jevadd daataa naeh; kis aakh sunaaeeai |

Punjabi

ਤੇਰੇ ਜਿੱਡਾ ਵੱਡਾ ਹੋਰ ਕੋਈ ਦਾਤਾਰ ਨਹੀਂ। ਮੈਂ ਹੋਰ ਕੀਹਦੇ ਮੂਹਰੇ ਆਪਣੇ ਦੁਖੜੇ ਦੱਸਾਂ ਤੇ ਵਰਨਣ ਕਰਾਂ।

Bhai Manmohan Singh (Shabad OS, CC BY-SA)

English

You are the Great Giver; no other is as great as You. Unto whom should I speak and talk?

Dr. Sant Singh Khalsa (Shabad OS, CC BY-SA)
Ang 951 · Line 5

ਗੁਰ ਪਰਸਾਦੀ ਪਾਇ; ਜਿਥਹੁ ਹਉਮੈ ਜਾਈਐ ॥

gur parasaadee paae; jithahu haumai jaaeeai |

Punjabi

ਤੂੰ ਐਸੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ, ਜਿਨ੍ਹਾਂ ਦੀ ਰਾਹੀਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

By Guru's Grace, I find You; You eradicate egotism from within.

Dr. Sant Singh Khalsa (Shabad OS, CC BY-SA)
Ang 951 · Line 6

ਰਸ ਕਸ ਸਾਦਾ ਬਾਹਰਾ; ਸਚੀ ਵਡਿਆਈਐ ॥

ras kas saadaa baaharaa; sachee vaddiaaeeai |

Punjabi

ਸੱਚੀ ਹੈ ਤੇਰੀ ਬਜ਼ੁਰਗੀ, ਹੇ ਪ੍ਰਭੂ! ਤੂੰ ਮਿੱਠਿਆਂ ਤੇ ਸਲੂਣਿਆਂ ਭੋਜਨਾਂ ਅਤੇ ਸੁਆਦਾਂ ਤੋਂ ਉਚੇਰਾ ਹੈਂ।

Bhai Manmohan Singh (Shabad OS, CC BY-SA)

English

You are beyond sweet and salty flavors; True is Your glorious greatness.

Dr. Sant Singh Khalsa (Shabad OS, CC BY-SA)
Ang 951 · Line 7

ਜਿਸ ਨੋ ਬਖਸੇ ਤਿਸੁ ਦੇਇ; ਆਪਿ ਲਏ ਮਿਲਾਈਐ ॥

jis no bakhase tis dee; aap le milaaeeai |

Punjabi

ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈਂ ਉਸ ਨੂੰ ਤੂੰ ਆਪਣਾ ਦਰਸ਼ਨ ਦਿੰਦਾ ਹੈਂ ਅਤੇ ਆਪਣੇ ਨਾਲ ਮਿਲਾ ਲੈਂਦਾ ਹੈਂ।

Bhai Manmohan Singh (Shabad OS, CC BY-SA)

English

You bless those whom You forgive, and unite them with Yourself.

Dr. Sant Singh Khalsa (Shabad OS, CC BY-SA)
Ang 951 · Line 8

ਘਟ ਅੰਤਰਿ ਅੰਮ੍ਰਿਤੁ ਰਖਿਓਨੁ; ਗੁਰਮੁਖਿ ਕਿਸੈ ਪਿਆਈ ॥੯॥

ghatt antar amrit rakhion; guramukh kisai piaaee |9|

Punjabi

ਹਰ ਦਿਲ ਅੰਦਰ ਸੁਆਮੀ ਨੇ ਸੁਧਾਰਸ ਟਿਕਾਇਆ ਹੋਇਆ ਹੈ। ਕਿਸੇ ਵਿਰਲੇ ਜਣੇ ਨੂੰ ਹੀ ਉਹ ਇਸ ਨੂੰ ਗੁਰਾਂ ਦੇ ਰਾਹੀਂ ਪਾਨ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

You have placed the Ambrosial Nectar deep within the heart; the Gurmukh drinks it in. ||9||

Dr. Sant Singh Khalsa (Shabad OS, CC BY-SA)
Ang 951 · Line 9

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 951 · Line 10

ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ ॥

baabaaneea kahaaneea; put saput karen |

Punjabi

ਵੱਡਿਆਂ ਵਡੇਰਿਆਂ ਦੀਆਂ ਵਾਰਤਾਵਾਂ ਉਨ੍ਹਾਂ ਦੀ ਆਲ ਔਲਾਦ ਨੂੰ ਚੰਗੇ ਬੱਚੇ ਬਣਾਉਂਦੀਆਂ ਹਨ।

Bhai Manmohan Singh (Shabad OS, CC BY-SA)

English

The stories of one's ancestors make the children good children.

Dr. Sant Singh Khalsa (Shabad OS, CC BY-SA)
Ang 951 · Line 11

ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ॥

ji satigur bhaavai su man lain; seee karam karen |

Punjabi

ਉਨ੍ਹਾਂ ਵਿਚੋਂ ਜੋ ਸੱਚੇ ਗੁਰਾਂ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਸਵੀਕਾਰ ਕਰ ਲੈਂਦੇ ਹਨ, ਅਤੇ ਖੁਦ ਪੀ ਉਹੋ ਜੇਹੇ ਹੀ ਕੰਮ ਕਰਦੇ ਹਨ।

Bhai Manmohan Singh (Shabad OS, CC BY-SA)

English

They accept what is pleasing to the Will of the True Guru, and act accordingly.

Dr. Sant Singh Khalsa (Shabad OS, CC BY-SA)
Ang 951 · Line 12

ਜਾਇ ਪੁਛਹੁ ਸਿਮ੍ਰਿਤਿ ਸਾਸਤ, ਬਿਆਸ ਸੁਕ ਨਾਰਦ; ਬਚਨ ਸਭ ਸ੍ਰਿਸਟਿ ਕਰੇਨਿ ॥

jaae puchhahu simrit saasat, biaas suk naarad; bachan sabh srisatt karen |

Punjabi

ਤੂੰ ਜਾ ਕੇ ਸਿਮਰਤੀਆਂ, ਸ਼ਾਸਤਰਾਂ, ਵਿਆਸ, ਸੁਖਦੇਵ, ਨਾਰਦ ਅਤੇ ਸਮੂਹ ਗੁਣ ਗੱਲਬਾਤ ਕਰਨ ਵਾਲਿਆਂ ਪਾਸੋਂ ਸਲਾਹ ਮਸ਼ਵਰਾ ਲੈ ਲੈ।

Bhai Manmohan Singh (Shabad OS, CC BY-SA)

English

Go and consult the Simritees, the Shaastras, the writings of Vyaas, Suk Dayv, Naarad, and all those who preach to the world.

Dr. Sant Singh Khalsa (Shabad OS, CC BY-SA)
Ang 951 · Line 13

ਸਚੈ ਲਾਏ ਸਚਿ ਲਗੇ; ਸਦਾ ਸਚੁ ਸਮਾਲੇਨਿ ॥

sachai laae sach lage; sadaa sach samaalen |

Punjabi

ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਹਮੇਸ਼ਾਂ ਸੱਚੇ ਨਾਮ ਦਾ ਹੀ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Those, whom the True Lord attaches, are attached to the Truth; they contemplate the True Name forever.

Dr. Sant Singh Khalsa (Shabad OS, CC BY-SA)
Ang 951 · Line 14

ਨਾਨਕ. ਆਏ ਸੇ ਪਰਵਾਣੁ ਭਏ; ਜਿ ਸਗਲੇ ਕੁਲ ਤਾਰੇਨਿ ॥੧॥

naanak. aae se paravaan bhe; ji sagale kul taaren |1|

Punjabi

ਨਾਨਕ ਪ੍ਰਮਾਣੀਕ ਹੋ ਜਾਂਦਾ ਹੈ ਸਿ ਜਹਾਨ ਵਿੱਚ ਉਨ੍ਹਾਂ ਦਾ ਆਗਮਨ ਜੋ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

O Nanak, their coming into the world is approved; they redeem all their ancestors. ||1||

Dr. Sant Singh Khalsa (Shabad OS, CC BY-SA)
Ang 951 · Line 15

ਮਃ ੩ ॥

mahalaa 3 |

Punjabi

ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 951 · Line 16

ਗੁਰੂ ਜਿਨਾ ਕਾ ਅੰਧੁਲਾ; ਸਿਖ ਭੀ ਅੰਧੇ ਕਰਮ ਕਰੇਨਿ ॥

guroo jinaa kaa andhulaa; sikh bhee andhe karam karen |

Punjabi

ਚੇਲੇ, ਜਿਨ੍ਹਾਂ ਦਾ ਰੂਹਾਨੀ ਰਹਿਬਰ ਅੰਨ੍ਹਾਂ ਹੈ; ਉਹ ਭੀ ਅੰਨ੍ਹੇ ਹੀ ਕੰਮ ਕਰਦੇ ਹਨ।

Bhai Manmohan Singh (Shabad OS, CC BY-SA)

English

The disciples whose teacher is blind, act blindly as well.

Dr. Sant Singh Khalsa (Shabad OS, CC BY-SA)
Ang 951 · Line 17

ਓਇ ਭਾਣੈ ਚਲਨਿ ਆਪਣੈ; ਨਿਤ ਝੂਠੋ ਝੂਠੁ ਬੋਲੇਨਿ ॥

oe bhaanai chalan aapanai; nit jhoottho jhootth bolen |

Punjabi

ਉਹ ਆਪਣੀ ਨਿਜੱ ਦੀ ਰਜ਼ਾ ਮਰਜ਼ੀ ਅੰਦਰ ਟੁਰਦੇ ਹਨ ਅਤੇ ਸਦੀਵ ਕੋਰਾ ਕੂੜ ਹੀ ਬਕਦੇ ਹਨ।

Bhai Manmohan Singh (Shabad OS, CC BY-SA)

English

They walk according to their own wills, and continually speak falsehood and lies.

Dr. Sant Singh Khalsa (Shabad OS, CC BY-SA)
Ang 951 · Line 18

ਕੂੜੁ ਕੁਸਤੁ ਕਮਾਵਦੇ; ਪਰ ਨਿੰਦਾ ਸਦਾ ਕਰੇਨਿ ॥

koorr kusat kamaavade; par nindaa sadaa karen |

Punjabi

ਉਹ ਝੂਠ ਅਤੇ ਛਲ ਫਰੇਬ ਦੀ ਕਿਰਤ ਕਰਦੇ ਹਨ ਅਤੇ ਹਮੇਸ਼ਾਂ ਹੋਰਨਾਂ ਤੋਂ ਦੂਸ਼ਨ ਲਾਉਂਦੇ ਹਨ।

Bhai Manmohan Singh (Shabad OS, CC BY-SA)

English

They practice falsehood and deception, and endlessly slander others.

Dr. Sant Singh Khalsa (Shabad OS, CC BY-SA)
Ang 951 · Line 19

ਓਇ ਆਪਿ ਡੁਬੇ ਪਰ ਨਿੰਦਕਾ; ਸਗਲੇ ਕੁਲ ਡੋਬੇਨਿ ॥

oe aap ddube par nindakaa; sagale kul ddoben |

Punjabi

ਉਹ ਵੱਡੇ ਨਿੰਦਕ ਖੁਦ ਡੁੱਬ ਜਾਂਦੇ ਹਨ ਅਤੇ ਆਪਣੇ ਸਾਰੇ ਖਾਨਦਾਨਾਂ ਨੂੰ ਭੀ ਤਬਾਹ ਕਰ ਛੱਡਦੇ ਹਨ।

Bhai Manmohan Singh (Shabad OS, CC BY-SA)

English

Slandering others, they drown themselves, and drown all their generations as well.

Dr. Sant Singh Khalsa (Shabad OS, CC BY-SA)
Ang 951 · Line 20

ਨਾਨਕ. ਜਿਤੁ ਓਇ ਲਾਏ ਤਿਤੁ ਲਗੇ; ਉਇ ਬਪੁੜੇ ਕਿਆ ਕਰੇਨਿ ॥੨॥

naanak. jit oe laae tith lage; ue bapurre kiaa karen |2|

Punjabi

ਜਿਸ ਕਿਸੇ ਨਾਲ ਸੁਆਮੀ ਉਨ੍ਹਾਂ ਨੂੰ ਜੋੜਦਾ ਹੈ ਉਸ ਨਾਲ ਹੀ ਉਹ ਜੁੜੇ ਰਹਿੰਦੇ ਹਨ। ਉਹ ਗਰੀਬ ਜੀਵ ਕੀ ਕਰ ਸਕਦੇ ਹਨ?

Bhai Manmohan Singh (Shabad OS, CC BY-SA)

English

O Nanak, whatever the Lord links them to, to that they are linked; what can the poor creatures do? ||2||

Dr. Sant Singh Khalsa (Shabad OS, CC BY-SA)
Ang 951 · Line 21

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 951 · Line 22

ਸਭ ਨਦਰੀ ਅੰਦਰਿ ਰਖਦਾ; ਜੇਤੀ ਸਿਸਟਿ ਸਭ ਕੀਤੀ ॥

sabh nadaree andar rakhadaa; jetee sisatt sabh keetee |

Punjabi

ਸਮੂਹ ਰਚਨਾ ਜੋ ਉਸ ਨੇ ਰਚੀ ਹੈ, ਸੁਆਮੀ ਉਸ ਸਾਰੀ ਨੂੰ ਆਪਣੀ ਅੱਖ ਹੇਠਾਂ ਰੱਖਦਾ ਹੈ।

Bhai Manmohan Singh (Shabad OS, CC BY-SA)

English

He keeps all under His Gaze; He created the entire Universe.

Dr. Sant Singh Khalsa (Shabad OS, CC BY-SA)
Ang 951 · Line 23

ਇਕਿ ਕੂੜਿ ਕੁਸਤਿ ਲਾਇਅਨੁ; ਮਨਮੁਖ ਵਿਗੂਤੀ ॥

eik koorr kusat laaeian; manamukh vigootee |

Punjabi

ਕਈਆਂ ਨੂੰ ਉਸ ਨੇ ਝੂਠ ਅਤੇ ਛਲਫਰੇਬ ਨਾਲ ਜੋੜ ਛੱਡਿਆ ਹੈ। ਐਹੋ ਜੇਹੇ ਅਧਰਮੀ ਬਰਬਾਦ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

He has linked some to falsehood and deception; these self-willed manmukhs are plundered.

Dr. Sant Singh Khalsa (Shabad OS, CC BY-SA)
Ang 951 · Line 24

ਗੁਰਮੁਖਿ ਸਦਾ ਧਿਆਈਐ; ਅੰਦਰਿ ਹਰਿ ਪ੍ਰੀਤੀ ॥

guramukh sadaa dhiaaeeai; andar har preetee |

Punjabi

ਆਪਣੇ ਦਿਲੀ ਪ੍ਰੇਮ ਨਾਲ ਗੁਰੂ ਸਮਰਪਨ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਹਨ।

Bhai Manmohan Singh (Shabad OS, CC BY-SA)

English

The Gurmukhs meditate on the Lord forever; their inner beings are filled with love.

Dr. Sant Singh Khalsa (Shabad OS, CC BY-SA)
Ang 951 · Line 25

ਜਿਨ ਕਉ ਪੋਤੈ ਪੁੰਨੁ ਹੈ; ਤਿਨੑ ਵਾਤਿ ਸਿਪੀਤੀ ॥

jin kau potai pun hai; tina vaat sipeetee |

Punjabi

ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ; ਉਨ੍ਹਾਂ ਦੇ ਮੂਹੰ ਵਿੱਚ ਸਾਹਿਬ ਦੀ ਸਿਫ਼ਤ ਸਲਾਹ ਹੈ।

Bhai Manmohan Singh (Shabad OS, CC BY-SA)

English

Those who have the treasure of virtue, chant the Praises of the Lord.

Dr. Sant Singh Khalsa (Shabad OS, CC BY-SA)
Ang 951 · Line 26

ਨਾਨਕ. ਨਾਮੁ ਧਿਆਈਐ; ਸਚੁ ਸਿਫਤਿ ਸਨਾਈ ॥੧੦॥

naanak. naam dhiaaeeai; sach sifat sanaaee |10|

Punjabi

ਨਾਨਕ ਤੂੰ ਨਾਮ ਦਾ ਚਿੰਤਨ ਕਰ ਅਤੇ ਸੱਚੇ ਸੁਆਮੀ ਦੀ ਕੀਰਤੀ ਅਤੇ ਮਹਿਮਾ ਆਲਾਪ।

Bhai Manmohan Singh (Shabad OS, CC BY-SA)

English

O Nanak, meditate on the Naam, and the Glorious Praises of the True Lord. ||10||

Dr. Sant Singh Khalsa (Shabad OS, CC BY-SA)
Ang 951 · Line 27

ਸਲੋਕੁ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 951 · Line 28

ਸਤੀ ਪਾਪੁ ਕਰਿ; ਸਤੁ ਕਮਾਹਿ ॥

satee paap kar; sat kamaeh |

Punjabi

ਦਾਨੀ ਪੁਰਸ਼, ਗੁਨਾਹ ਕਰਕੇ ਇਕੱਤਰ ਕੀਤੀ ਹੋਈ ਦੋਲਤ, ਦਾਨ ਵਿੱਚ ਦਿੰਦੇ ਹਨ।

Bhai Manmohan Singh (Shabad OS, CC BY-SA)

English

Men of charity gather wealth by committing sins, and then give it away in donations to charity.

Dr. Sant Singh Khalsa (Shabad OS, CC BY-SA)
Ang 951 · Line 29

ਗੁਰ ਦੀਖਿਆ; ਘਰਿ ਦੇਵਣ ਜਾਹਿ ॥

gur deekhiaa; ghar devan jaeh |

Punjabi

ਉਨ੍ਹਾਂ ਦਾ ਗੁਰੂ ਉਨ੍ਹਾਂ ਦੇ ਗ੍ਰਹਿ ਵਿੱਚ ਸਿੱਖਿਆ ਦੇਣ ਨੂੰ ਜਾਂਦਾ ਹੈ।

Bhai Manmohan Singh (Shabad OS, CC BY-SA)

English

Their spiritual teachers go to their homes to instruct them.

Dr. Sant Singh Khalsa (Shabad OS, CC BY-SA)
Ang 951 · Line 30

ਇਸਤਰੀ ਪੁਰਖੈ; ਖਟਿਐ ਭਾਉ ॥

eisataree purakhai; khattiai bhaau |

Punjabi

ਜ਼ਨਾਨੀ ਆਦਮੀ ਨੂੰ ਉਸ ਦੇ ਪੈਸੇ ਟੁਕੱਰ ਦੀ ਖਾਤਰ ਪਿਆਰ ਕਰਦੀ ਹੈ,

Bhai Manmohan Singh (Shabad OS, CC BY-SA)

English

The woman loves the man only for his wealth;

Dr. Sant Singh Khalsa (Shabad OS, CC BY-SA)
Ang 951 · Line 31

ਭਾਵੈ ਆਵਉ; ਭਾਵੈ ਜਾਉ ॥

bhaavai aavau; bhaavai jaau |

Punjabi

ਨਹੀਂ ਤਾਂ ਉਹ ਪਰਵਾਹ ਨਹੀਂ ਕਰਦੀ ਕਿ ਉਹ ਕਿਧਰੋ ਆਉਂਦਾ ਹੈ ਤੇ ਕਿਧਰ ਨੂੰ ਜਾਂਦਾ ਹੈ।

Bhai Manmohan Singh (Shabad OS, CC BY-SA)

English

they come and go as they please.

Dr. Sant Singh Khalsa (Shabad OS, CC BY-SA)
Ang 951 · Line 32

ਸਾਸਤੁ ਬੇਦੁ; ਨ ਮਾਨੈ ਕੋਇ ॥

saasat bed; na maanai koe |

Punjabi

ਕੋਈ ਜਣਾ ਭੀ ਸ਼ਾਸਤਰਾਂ ਤੇ ਵੇਦਾਂ ਨੂੰ ਨਹੀਂ ਮੰਨਦਾ।

Bhai Manmohan Singh (Shabad OS, CC BY-SA)

English

No one obeys the Shaastras or the Vedas.

Dr. Sant Singh Khalsa (Shabad OS, CC BY-SA)
Ang 951 · Line 33

ਆਪੋ ਆਪੈ ਪੂਜਾ ਹੋਇ ॥

aapo aapai poojaa hoe |

Punjabi

ਹਰ ਕੋਈ ਕੇਵਲ ਆਪਣੇ ਆਪ ਨੂੰ ਹੀ ਪੂਜਦਾ ਹੈ।

Bhai Manmohan Singh (Shabad OS, CC BY-SA)

English

Everyone worships himself.

Dr. Sant Singh Khalsa (Shabad OS, CC BY-SA)
Ang 951 · Line 34

ਕਾਜੀ ਹੋਇ ਕੈ; ਬਹੈ ਨਿਆਇ ॥

kaajee hoe kai; bahai niaae |

Punjabi

ਜੱਜ ਬਣ ਕੇ ਉਹ ਇਨਸਾਫ ਕਰਨ ਨੂੰ ਬੈਠਦਾ ਹੈ।

Bhai Manmohan Singh (Shabad OS, CC BY-SA)

English

Becoming judges, they sit and administer justice.

Dr. Sant Singh Khalsa (Shabad OS, CC BY-SA)
Ang 951 · Line 35

ਫੇਰੇ ਤਸਬੀ; ਕਰੇ ਖੁਦਾਇ ॥

fere tasabee; kare khudaae |

Punjabi

ਉਹ ਮਾਲਾ ਫੇਰਦਾ ਹੈ ਅਤੇ ਅੱਲਾ ਅੱਲਾ ਆਖਦਾ ਹੈ।

Bhai Manmohan Singh (Shabad OS, CC BY-SA)

English

They chant on their malas, and call upon God.

Dr. Sant Singh Khalsa (Shabad OS, CC BY-SA)
Ang 951 · Line 36

ਵਢੀ ਲੈ ਕੈ; ਹਕੁ ਗਵਾਏ ॥

vadtee lai kai; hak gavaae |

Punjabi

ਰਿਸ਼ਵਤ ਲੈ ਕੇ ਉਹ ਬੇਇਨਸਾਫੀ ਕਰਦਾ ਹੈ।

Bhai Manmohan Singh (Shabad OS, CC BY-SA)

English

They accept bribes, and block justice.

Dr. Sant Singh Khalsa (Shabad OS, CC BY-SA)
Ang 951 · Line 37

ਜੇ ਕੋ ਪੁਛੈ; ਤਾ ਪੜਿ ਸੁਣਾਏ ॥

je ko puchhai; taa parr sunaae |

Punjabi

ਜੇਕਰ ਕੋਈ ਜਣਾ ਪੁੱਛੇ, ਤਦ ਉਹ ਕੋਈ ਨਾਂ ਕੋਈ ਹਵਾਲਾ ਪੜ੍ਹ ਸੁਣਾਉਂਦਾ ਹੈ।

Bhai Manmohan Singh (Shabad OS, CC BY-SA)

English

If someone asks them, they read quotations from their books.

Dr. Sant Singh Khalsa (Shabad OS, CC BY-SA)
Ang 951 · Line 38

ਤੁਰਕ ਮੰਤ੍ਰੁ; ਕਨਿ ਰਿਦੈ ਸਮਾਹਿ ॥

turak mantru; kan ridai samaeh |

Punjabi

ਮੁਸਲਮਾਨੀ ਕਲਮਾਂ ਹਿੰਦੂਆਂ ਦੇ ਕੰਨਾਂ ਅਤੇ ਦਿਲਾਂ ਵਿੱਚ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

The Muslim scriptures are in their ears and in their hearts.

Dr. Sant Singh Khalsa (Shabad OS, CC BY-SA)
Ang 951 · Line 39

ਲੋਕ ਮੁਹਾਵਹਿ; ਚਾੜੀ ਖਾਹਿ ॥

lok muhaaveh; chaarree khaeh |

Punjabi

ਉਹ ਲੋਕਾਂ ਨੂੰ ਲੁਟਦੇ ਹਨ ਅਤੇ ਚੁਗਲੀ ਕਰਦੇ ਹਨ।

Bhai Manmohan Singh (Shabad OS, CC BY-SA)

English

They plunder the people, and engage in gossip and flattery.

Dr. Sant Singh Khalsa (Shabad OS, CC BY-SA)
Ang 951 · Line 40

ਚਉਕਾ ਦੇ ਕੈ; ਸੁਚਾ ਹੋਇ ॥

chaukaa de kai; suchaa hoe |

Punjabi

ਪਵਿੱਤਰ ਲਈ ਉਹ ਆਪਣੇ ਚੌਕੇ ਨੂੰ ਲਿੱਪਦੇ ਹਨ।

Bhai Manmohan Singh (Shabad OS, CC BY-SA)

English

They anoint their kitchens to try to become pure.

Dr. Sant Singh Khalsa (Shabad OS, CC BY-SA)
Ang 951 · Line 41

ਐਸਾ ਹਿੰਦੂ; ਵੇਖਹੁ ਕੋਇ ॥

aisaa hindoo; vekhahu koe |

Punjabi

ਐਹੋ ਜੇਹਾ ਹੈ ਹਿੰਦੂ, ਕੋਈ ਜਣਾ ਇਸ ਨੂੰ ਦੇਖ ਭਾਲ ਲਵੇ।

Bhai Manmohan Singh (Shabad OS, CC BY-SA)

English

Behold, such is the Hindu.

Dr. Sant Singh Khalsa (Shabad OS, CC BY-SA)
Ang 951 · Line 42

ਜੋਗੀ ਗਿਰਹੀ; ਜਟਾ ਬਿਭੂਤ ॥

jogee girahee; jattaa bibhoot |

Punjabi

ਜਟਾ ਸੰਯੁਕਤ ਅਤੇ ਦੇਹ ਤੇ ਸੁਆਹ ਮਲੀ ਹੋਈ ਸੁਆਹ ਵਾਲਾ ਯੋਗੀ ਇਕ ਗ੍ਰਹਿਸਤੀ ਵਰਗਾ ਹੈ।

Bhai Manmohan Singh (Shabad OS, CC BY-SA)

English

The Yogi, with matted hair and ashes on his body, has become a householder.

Dr. Sant Singh Khalsa (Shabad OS, CC BY-SA)
Ang 951 · Line 43

ਆਗੈ ਪਾਛੈ; ਰੋਵਹਿ ਪੂਤ ॥

aagai paachhai; roveh poot |

Punjabi

ਬੱਚੇ ਉਸ ਦੇ ਅਗਾੜੀ ਤੇ ਪਛਾੜੀ ਰੋਂਦੇ ਹਨ।

Bhai Manmohan Singh (Shabad OS, CC BY-SA)

English

The children weep in front of him and behind him.

Dr. Sant Singh Khalsa (Shabad OS, CC BY-SA)
Ang 951 · Line 44

ਜੋਗੁ. ਨ ਪਾਇਆ; ਜੁਗਤਿ ਗਵਾਈ ॥

jog. na paaeaa; jugat gavaaee |

Punjabi

ਉਸਨੂੰ ਯੋਗ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਉਹ ਰਾਹੋਂ ਉਕੱ ਗਿਆ ਹੈ।

Bhai Manmohan Singh (Shabad OS, CC BY-SA)

English

He does not attain Yoga - he has lost his way.

Dr. Sant Singh Khalsa (Shabad OS, CC BY-SA)
Ang 951 · Line 45

ਕਿਤੁ ਕਾਰਣਿ; ਸਿਰਿ ਛਾਈ ਪਾਈ ॥

kit kaaran; sir chhaaee paaee |

Punjabi

ਕਿਸ ਵਾਸਤੇ ਉਸ ਨੇ ਆਪਣੇ ਸਿਰ ਵਿੱਚ ਸੁਆਹ ਪਾਈ ਹੈ?

Bhai Manmohan Singh (Shabad OS, CC BY-SA)

English

Why does he apply ashes to his forehead?

Dr. Sant Singh Khalsa (Shabad OS, CC BY-SA)
Ang 951 · Line 46

ਨਾਨਕ; ਕਲਿ ਕਾ ਏਹੁ ਪਰਵਾਣੁ ॥

naanak; kal kaa ehu paravaan |

Punjabi

ਨਾਨਕ, ਕਲਜੁੱਗ ਦੀ ਇਹ ਨਿਸ਼ਾਨੀ ਹੈ,

Bhai Manmohan Singh (Shabad OS, CC BY-SA)

English

O Nanak, this is the sign of the Dark Age of Kali Yuga;

Dr. Sant Singh Khalsa (Shabad OS, CC BY-SA)
Ang 951 · Line 47

ਆਪੇ ਆਖਣੁ; ਆਪੇ ਜਾਣੁ ॥੧॥

aape aakhan; aape jaan |1|

Punjabi

ਕਿ ਹਰ ਕੋਈ ਆਖਦਾ ਹੈ ਕਿ ਉਹ ਖੁਦ ਪੀ ਸਾਰਾ ਕੁਛ ਜਾਣਦਾ ਹੈ।

Bhai Manmohan Singh (Shabad OS, CC BY-SA)

English

everyone says that he himself knows. ||1||

Dr. Sant Singh Khalsa (Shabad OS, CC BY-SA)
Ang 951 · Line 48

ਮਃ ੧ ॥

mahalaa 1 |

Punjabi

ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 951 · Line 49

ਹਿੰਦੂ ਕੈ ਘਰਿ. ਹਿੰਦੂ ਆਵੈ ॥

hindoo kai ghar. hindoo aavai |

Punjabi

ਹਿੰਦੂ ਦੇ ਗ੍ਰਹਿ ਵਿੱਚ ਹਿੰਦੂ ਆਉਂਦਾ ਹੈ।

Bhai Manmohan Singh (Shabad OS, CC BY-SA)

English

The Hindu comes to the house of a Hindu.

Dr. Sant Singh Khalsa (Shabad OS, CC BY-SA)
Ang 951 · Line 50

ਸੂਤੁ ਜਨੇਊ; ਪੜਿ ਗਲਿ ਪਾਵੈ ॥

soot janeaoo; parr gal paavai |

Punjabi

ਮੰਤ੍ਰ ਪੜ੍ਹ ਕੇ ਉਹ ਧਾਗੇ ਦਾ ਜੰਝੂ ਮੁੰਡੇ ਦੀ ਗਰਦਨ ਦੁਆਲੇ ਪਾ ਦਿੰਦਾ ਹੈ।

Bhai Manmohan Singh (Shabad OS, CC BY-SA)

English

He puts the sacred thread around his neck and reads the scriptures.

Dr. Sant Singh Khalsa (Shabad OS, CC BY-SA)
Ang 951 · Line 51

ਸੂਤੁ ਪਾਇ; ਕਰੇ ਬੁਰਿਆਈ ॥

soot paae; kare buriaaee |

Punjabi

ਜੰਝੂ ਪਾ ਕੇ ਉਹ ਪਾਪ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

He puts on the thread, but does evil deeds.

Dr. Sant Singh Khalsa (Shabad OS, CC BY-SA)
Ang 951 · Line 52

ਨਾਤਾ ਧੋਤਾ; ਥਾਇ. ਨ ਪਾਈ ॥

naataa dhotaa; thaae. na paaee |

Punjabi

ਆਪਣੇ ਨ੍ਹਾਉਣ ਅਤੇ ਧੋਣ ਦੇ ਬਾਵਜੂਦ ਉਹ ਸਾਈਂ ਦੇ ਦਰ ਕਬੂਲ ਨਹੀਂ ਪੈਂਦਾ।

Bhai Manmohan Singh (Shabad OS, CC BY-SA)

English

His cleansings and washings will not be approved.

Dr. Sant Singh Khalsa (Shabad OS, CC BY-SA)
Ang 951 · Line 53

ਮੁਸਲਮਾਨੁ ਕਰੇ ਵਡਿਆਈ ॥

musalamaan kare vaddiaaee |

Punjabi

ਮੁਸਲਿਮ ਆਪਣੇ ਦੀਨ ਦੀ ਤਰੀਫ ਕਰਦਾ ਹੈ।

Bhai Manmohan Singh (Shabad OS, CC BY-SA)

English

The Muslim glorifies his own faith.

Dr. Sant Singh Khalsa (Shabad OS, CC BY-SA)