Ekam
Guru Granth Sahib

Ang 959

Ang 959 · Line 1

ਵਡਾ ਸਾਹਿਬੁ ਗੁਰੂ ਮਿਲਾਇਆ; ਜਿਨਿ ਤਾਰਿਆ ਸਗਲ ਜਗਤੁ ॥

vaddaa saahib guroo milaaeaa; jin taariaa sagal jagat |

Punjabi

ਗੁਰੂ ਜੀ, ਜਿਨ੍ਹਾਂ ਨੇ ਸਾਰੇ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ ਹੈ, ਨੇ ਮੈਨੂੰ ਵਿਸ਼ਾਲ ਸੁਆਮੀ ਨਾਲ ਮਿਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

The Guru led me to meet the greatest Lord and Master; He saved the whole world.

Dr. Sant Singh Khalsa (Shabad OS, CC BY-SA)
Ang 959 · Line 2

ਮਨ ਕੀਆ ਇਛਾ ਪੂਰੀਆ; ਪਾਇਆ ਧੁਰਿ ਸੰਜੋਗ ॥

man keea ichhaa pooreea; paaeaa dhur sanjog |

Punjabi

ਮੇਰੇ ਚਿੱਤ ਦੀਆਂ ਖਾਹਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੱਢ ਦਾ ਲਿਖਿਆ ਹੋਇਆ ਰੱਬ ਦਾ ਮਿਲਾਪ ਹੋ ਗਿਆ ਹੈ।

Bhai Manmohan Singh (Shabad OS, CC BY-SA)

English

The desires of the mind are fulfilled; I have attained my pre-destined Union with God.

Dr. Sant Singh Khalsa (Shabad OS, CC BY-SA)
Ang 959 · Line 3

ਨਾਨਕ ਪਾਇਆ ਸਚੁ ਨਾਮੁ; ਸਦ ਹੀ ਭੋਗੇ ਭੋਗ ॥੧॥

naanak paaeaa sach naam; sad hee bhoge bhog |1|

Punjabi

ਨਾਨਕ ਨੂੰ ਪ੍ਰਭੂ ਦਾ ਸੱਚਾ ਨਾਮ ਪ੍ਰਾਪਤ ਹੋ ਗਿਆ ਹੈ ਅਤੇ ਉਹ ਸਦੀਵ ਨਿਆਮਤਾ ਮਾਣਦਾ ਹੈ।

Bhai Manmohan Singh (Shabad OS, CC BY-SA)

English

Nanak has obtained the True Name; He enjoys the enjoyments forever. ||1||

Dr. Sant Singh Khalsa (Shabad OS, CC BY-SA)
Ang 959 · Line 4

ਮਃ ੫ ॥

mahalaa 5 |

Punjabi

ਪੰਜਵੀਂ ਪਾਤਸਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 959 · Line 5

ਮਨਮੁਖਾ ਕੇਰੀ ਦੋਸਤੀ; ਮਾਇਆ ਕਾ ਸਨਬੰਧੁ ॥

manamukhaa keree dosatee; maaeaa kaa sanabandh |

Punjabi

ਮਨ-ਅਨੁਸਾਰੀਆਂ ਦੀ ਯਾਰੀ ਸੰਸਾਰੀ ਪਦਾਰਥਾਂ ਨਾਲ ਗੰਢ ਜੋੜ ਹੈ।

Bhai Manmohan Singh (Shabad OS, CC BY-SA)

English

Friendship with the self-willed manmukhs is an alliance with Maya.

Dr. Sant Singh Khalsa (Shabad OS, CC BY-SA)
Ang 959 · Line 6

ਵੇਖਦਿਆ ਹੀ ਭਜਿ ਜਾਨਿ; ਕਦੇ. ਨ ਪਾਇਨਿ ਬੰਧੁ ॥

vekhadiaa hee bhaj jaan; kade. na paaein bandh |

Punjabi

ਦੇਖਦਿਆਂ ਦੇਖਦਿਆਂ ਹੀ ਉਹ ਦੌੜ ਜਾਂਦੇ ਹਨ ਅਤੇ ਕਦਾਚਿੱਤ ਕਾਇਮ ਨਹੀਂ ਰਹਿੰਦੇ।

Bhai Manmohan Singh (Shabad OS, CC BY-SA)

English

As we watch, they run away; they never stand firm.

Dr. Sant Singh Khalsa (Shabad OS, CC BY-SA)
Ang 959 · Line 7

ਜਿਚਰੁ ਪੈਨਨਿ ਖਾਵਨੑੇ; ਤਿਚਰੁ ਰਖਨਿ ਗੰਢੁ ॥

jichar painan khaavanae; tichar rakhan gandt |

Punjabi

ਜਦ ਤਾਂਈ ਰੋਟੀ ਕਪੜਾ ਮਿਲਦਾ ਹੈ ਉਦੋਂ ਤਾਂਈਂ ਉਹ ਮੇਲ ਮਿਲਾਪ ਕਾਇਮ ਰੱਖਦੇ ਹਨ।

Bhai Manmohan Singh (Shabad OS, CC BY-SA)

English

As long as they get food and clothing, they stick around.

Dr. Sant Singh Khalsa (Shabad OS, CC BY-SA)
Ang 959 · Line 8

ਜਿਤੁ ਦਿਨਿ ਕਿਛੁ. ਨ ਹੋਵਈ; ਤਿਤੁ ਦਿਨਿ ਬੋਲਨਿ ਗੰਧੁ ॥

jit din kichh. na hovee; tith din bolan gandh |

Punjabi

ਜਿਸ ਦਿਹਾੜੇ ਉਨ੍ਹਾਂ ਨੂੰ ਕੁਝੱ ਨਹੀਂ ਮਿਲਦਾ, ਉਸ ਦਿਹਾੜੇ ਉਹ ਗਾਲ੍ਹਾਂ ਕੱਢਦੇ ਹਨ।

Bhai Manmohan Singh (Shabad OS, CC BY-SA)

English

But on that day when they receive nothing, then they start to curse.

Dr. Sant Singh Khalsa (Shabad OS, CC BY-SA)
Ang 959 · Line 9

ਜੀਅ ਕੀ ਸਾਰ. ਨ ਜਾਣਨੀ; ਮਨਮੁਖ ਅਗਿਆਨੀ ਅੰਧੁ ॥

jeea kee saar. na jaananee; manamukh agiaanee andh |

Punjabi

ਮਨ ਅਨੁਸਾਰੀ ਬੇਸਮਝ ਅਤੇ ਅੰਨ੍ਹੇ ਹਨ ਅਤੇ ਉਹ ਆਤਮਾ ਦੀ ਅਵਸਥਾ ਨੂੰ ਨਹੀਂ ਜਾਣਦੇ।

Bhai Manmohan Singh (Shabad OS, CC BY-SA)

English

The self-willed manmukhs are ignorant and blind; they do not know the secrets of the soul.

Dr. Sant Singh Khalsa (Shabad OS, CC BY-SA)
Ang 959 · Line 10

ਕੂੜਾ ਗੰਢੁ. ਨ ਚਲਈ; ਚਿਕੜਿ ਪਥਰ ਬੰਧੁ ॥

koorraa gandt. na chalee; chikarr pathar bandh |

Punjabi

ਝੂਠਾ ਮੇਲ ਮਿਲਾਪ ਨਿਭਦਾ ਨਹੀਂ। ਇਹ ਗਾਰੇ ਨਾਲ ਜੋੜੇ ਹੋਏ ਦੋ ਪੱਖਰਾਂ ਦੀ ਮਾਨੰਦ ਹੈ।

Bhai Manmohan Singh (Shabad OS, CC BY-SA)

English

The false bond does not last; it is like stones joined with mud.

Dr. Sant Singh Khalsa (Shabad OS, CC BY-SA)
Ang 959 · Line 11

ਅੰਧੇ ਆਪੁ. ਨ ਜਾਣਨੀ; ਫਕੜੁ ਪਿਟਨਿ ਧੰਧੁ ॥

andhe aap. na jaananee; fakarr pittan dhandh |

Punjabi

ਅੰਨ੍ਹੇ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਦੇ ਕੂੜੇ ਸੰਸਾਰੀ ਵਿਹਾਰਾਂ ਅੰਦਰ ਖੱਚਤ ਹੋਏ ਹੋਏ ਹਨ।

Bhai Manmohan Singh (Shabad OS, CC BY-SA)

English

The blind do not understand themselves; they are engrossed in false worldly entanglements.

Dr. Sant Singh Khalsa (Shabad OS, CC BY-SA)
Ang 959 · Line 12

ਝੂਠੈ ਮੋਹਿ ਲਪਟਾਇਆ; ਹਉ ਹਉ ਕਰਤ ਬਿਹੰਧੁ ॥

jhootthai mohi lapattaaeaa; hau hau karat bihandh |

Punjabi

ਕੂੜੀ ਸੰਸਾਰੀ ਲਗਨ ਅੰਦਰ ਫਾਥੇ ਹੋਏ ਉਹ ਘਣੇਰਾ ਹੰਕਾਰ ਕਰਦੇ ਹੋਏ ਆਪਣਾ ਜੀਵਨ ਬਿਤਾਉਂਦੇ ਹਨ।

Bhai Manmohan Singh (Shabad OS, CC BY-SA)

English

Entangled in false attachments, they pass their lives in egotism and self-conceit.

Dr. Sant Singh Khalsa (Shabad OS, CC BY-SA)
Ang 959 · Line 13

ਕ੍ਰਿਪਾ ਕਰੇ ਜਿਸੁ ਆਪਣੀ; ਧੁਰਿ ਪੂਰਾ ਕਰਮੁ ਕਰੇਇ ॥

kripaa kare jis aapanee; dhur pooraa karam karee |

Punjabi

ਜਿਸ ਉੱਤੇ ਐਨ ਆਰੰਭ ਤੋਂ ਸੁਆਮੀ ਆਪਣੀ ਮਿਹਰ ਧਾਰਦਾ ਹੈ, ਉਹ ਪੂਰਨ ਨੇਕ ਅਮਲ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

But that being, whom the Lord has blessed with His Mercy from the very beginning, does perfect deeds, and accumulates good karma.

Dr. Sant Singh Khalsa (Shabad OS, CC BY-SA)
Ang 959 · Line 14

ਜਨ ਨਾਨਕ. ਸੇ ਜਨ ਉਬਰੇ; ਜੋ ਸਤਿਗੁਰ ਸਰਣਿ ਪਰੇ ॥੨॥

jan naanak. se jan ubare; jo satigur saran pare |2|

Punjabi

ਕੇਵਲ ਉਹ ਪੁਰਸ਼ ਹੀ, ਹੇ ਗੋਲੇ ਨਾਨਕ! ਪਾਰ ਉਤਰਦੇ ਹਨ ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ।

Bhai Manmohan Singh (Shabad OS, CC BY-SA)

English

O servant Nanak, those humble beings alone are saved, who enter the Sanctuary of the True Guru. ||2||

Dr. Sant Singh Khalsa (Shabad OS, CC BY-SA)
Ang 959 · Line 15

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 959 · Line 16

ਜੋ ਰਤੇ ਦੀਦਾਰ; ਸੇਈ ਸਚੁ ਹਾਕੁ ॥

jo rate deedaar; seee sach haak |

Punjabi

ਜੋ ਸਾਹਿਬ ਦੇ ਦਰਸ਼ਨ ਨਾਲ ਰੰਗੀਜੇ ਹਨ, ਉਹ ਸੱਚ ਬੋਲਦੇ ਹਨ।

Bhai Manmohan Singh (Shabad OS, CC BY-SA)

English

Those who are imbued with the Lord's Vision, speak the Truth.

Dr. Sant Singh Khalsa (Shabad OS, CC BY-SA)
Ang 959 · Line 17

ਜਿਨੀ ਜਾਤਾ ਖਸਮੁ; ਕਿਉ ਲਭੈ ਤਿਨਾ ਖਾਕੁ ॥

jinee jaataa khasam; kiau labhai tinaa khaak |

Punjabi

ਜੋ ਆਪਣੇ ਸੁਆਮੀ ਨੂੰ ਸਿੰਝਾਣਦੇ ਹਨ; ਉਨ੍ਹਾਂ ਦੇ ਪੈਰਾਂ ਦੀ ਧੂੜ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ।

Bhai Manmohan Singh (Shabad OS, CC BY-SA)

English

How can I obtain the dust of those who realize their Lord and Master?

Dr. Sant Singh Khalsa (Shabad OS, CC BY-SA)
Ang 959 · Line 18

ਮਨੁ ਮੈਲਾ ਵੇਕਾਰੁ; ਹੋਵੈ ਸੰਗਿ ਪਾਕੁ ॥

man mailaa vekaar; hovai sang paak |

Punjabi

ਪਾਪ ਦੀ ਮਲੀਣ ਕੀਤੀ ਹੋਈ ਆਤਮਾ, ਉਨ੍ਹਾਂ ਦੀ ਸੰਗਤ ਅੰਦਰ ਪਵਿੱਤਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The mind, stained by corruption, becomes pure by associating with them.

Dr. Sant Singh Khalsa (Shabad OS, CC BY-SA)
Ang 959 · Line 19

ਦਿਸੈ ਸਚਾ ਮਹਲੁ; ਖੁਲੈ ਭਰਮ ਤਾਕੁ ॥

disai sachaa mehal; khulai bharam taak |

Punjabi

ਸ਼ੱਕ ਸ਼ੁਬੇ ਦਾ ਦਰਵਾਜ਼ਾ ਖੁਲ ਜਾਂਦਾ ਹੈ ਅਤੇ ਪ੍ਰਾਣੀ ਸੁਆਮੀ ਦੇ ਸੱਚੇ ਮੰਦਰ ਨੂੰ ਵੇਖ ਲੈਂਦਾ ਹੈ।

Bhai Manmohan Singh (Shabad OS, CC BY-SA)

English

One sees the Mansion of the Lord's Presence, when the door of doubt is opened.

Dr. Sant Singh Khalsa (Shabad OS, CC BY-SA)
Ang 959 · Line 20

ਜਿਸਹਿ ਦਿਖਾਲੇ ਮਹਲੁ; ਤਿਸੁ. ਨ ਮਿਲੈ ਧਾਕੁ ॥

jiseh dikhaale mehal; tis. na milai dhaak |

Punjabi

ਜਿਸ ਨੂੰ ਮਾਲਕ ਆਪਣਾ ਮੰਦਰ ਵਿਖਾਲਦਾ ਹੈ, ਉਸ ਨੂੰ ਧੱਕਾ ਨਹੀਂ ਮਿਲਦਾ।

Bhai Manmohan Singh (Shabad OS, CC BY-SA)

English

That one, unto whom the Mansion of the Lord's Presence is revealed, is never pushed or shoved.

Dr. Sant Singh Khalsa (Shabad OS, CC BY-SA)
Ang 959 · Line 21

ਮਨੁ ਤਨੁ ਹੋਇ ਨਿਹਾਲੁ; ਬਿੰਦਕ ਨਦਰਿ ਝਾਕੁ ॥

man tan hoe nihaal; bindak nadar jhaak |

Punjabi

ਜੇਕਰ ਤੂੰ ਹੇ ਸੁਆਮੀ! ਇਕ ਮੁਹਤ ਭਰ ਲਈ ਭੀ ਮੈਨੂੰ ਆਪਣੀ ਮਿਹਰ ਦੀ ਅੱਖ ਨਾਲ ਤੱਕ ਲਵੇਂ, ਤਾਂ ਮੇਰਾ ਚਿੱਤ ਅਤੇ ਸਰੀਰ ਗਦ ਗਦ ਹੋ ਵੰਝਦੇ ਹਨ।

Bhai Manmohan Singh (Shabad OS, CC BY-SA)

English

My mind and body are enraptured, when the Lord blesses me, even for an instant, with His Glance of Grace.

Dr. Sant Singh Khalsa (Shabad OS, CC BY-SA)
Ang 959 · Line 22

ਨਉ ਨਿਧਿ ਨਾਮੁ ਨਿਧਾਨੁ; ਗੁਰ ਕੈ ਸਬਦਿ ਲਾਗੁ ॥

nau nidh naam nidhaan; gur kai sabad laag |

Punjabi

ਗੁਰਾਂ ਦੀ ਬਾਣੀ ਨਾਲ ਜੁੜਨ ਦੁਆਰਾ ਇਨਸਾਨ ਨਾਮ ਦੀ ਦੌਲਤ ਦੇ ਨੌਂ ਖਜ਼ਾਨੇ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The nine treasures, and the treasure of the Naam are obtained by commitment to the Word of the Guru's Shabad.

Dr. Sant Singh Khalsa (Shabad OS, CC BY-SA)
Ang 959 · Line 23

ਤਿਸੈ ਮਿਲੈ ਸੰਤ ਖਾਕੁ; ਮਸਤਕਿ ਜਿਸੈ ਭਾਗੁ ॥੫॥

tisai milai sant khaak; masatak jisai bhaag |5|

Punjabi

ਕੇਵਲ ਉਸ ਨੂੰ ਹੀ ਸਾਧੂਆਂ ਦੇ ਪੈਰਾਂ ਦੀ ਧੂੜ ਪ੍ਰਦਾਨ ਹੁੰਦੀ ਹੈ, ਜਿਸ ਦੇ ਮੱਥੇ ਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ।

Bhai Manmohan Singh (Shabad OS, CC BY-SA)

English

He alone is blessed with the dust of the feet of the Saints, upon whose forehead such pre-ordained desiny is inscribed. ||5||

Dr. Sant Singh Khalsa (Shabad OS, CC BY-SA)
Ang 959 · Line 24

ਸਲੋਕ ਮਃ ੫ ॥

salok mahalaa 5 |

Punjabi

ਸਲੋਕ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, Fifth Mehl:

Dr. Sant Singh Khalsa (Shabad OS, CC BY-SA)
Ang 959 · Line 25

ਹਰਣਾਖੀ ਕੂ. ਸਚੁ ਵੈਣੁ ਸੁਣਾਈ; ਜੋ ਤਉ ਕਰੇ ਉਧਾਰਣੁ ॥

haranaakhee koo. sach vain sunaaee; jo tau kare udhaaran |

Punjabi

ਹੇ ਮਿਰਗ ਦੇ ਨੈਣਾਂ ਵਾਲੀ ਪਤਨੀਏ! ਮੈਂ ਤੈਨੂੰ ਸੱਚੇ ਬਚਨ ਸੁਣਾਉਂਦਾ ਹਾਂ; ਜੋ ਤੇਰਾ ਪਾਰ ਉਤਾਰਾ ਕਰ ਦੇਣਗੇ।

Bhai Manmohan Singh (Shabad OS, CC BY-SA)

English

O deer-eyed bride, I speak the Truth, which shall save you.

Dr. Sant Singh Khalsa (Shabad OS, CC BY-SA)
Ang 959 · Line 26

ਸੁੰਦਰ ਬਚਨ. ਤੁਮ ਸੁਣਹੁ ਛਬੀਲੀ; ਪਿਰੁ. ਤੈਡਾ ਮਨ ਸਾਧਾਰਣੁ ॥

sundar bachan. tum sunahu chhabeelee; pir. taiddaa man saadhaaran |

Punjabi

ਹੇ ਬਾਂਕੀ ਵਹੁਟੀਏ! ਤੂੰ ਮੇਰੇ ਸੁਹਣੇ ਬਚਨ ਬਿਲਾਸ ਸ੍ਰਵਣ ਕਰ ਕਿ ਤੇਰਾ ਪ੍ਰੀਤਮ ਤੇਰੀ ਜਿੰਦੜੀ ਦਾ ਇੱਕੋ ਇਕ ਆਸਰਾ ਹੈ।

Bhai Manmohan Singh (Shabad OS, CC BY-SA)

English

Listen to these beautiful words, O beauteous bride; your Beloved Lord is your mind's only support.

Dr. Sant Singh Khalsa (Shabad OS, CC BY-SA)
Ang 959 · Line 27

ਦੁਰਜਨ ਸੇਤੀ. ਨੇਹੁ ਰਚਾਇਓ; ਦਸਿ ਵਿਖਾ. ਮੈ ਕਾਰਣੁ ॥

durajan setee. nehu rachaaeo; das vikhaa. mai kaaran |

Punjabi

ਤੂੰ ਮੰਦੇ ਪੁਰਸ਼ ਨਾਲ ਪਿਆਰ ਪਾ ਲਿਆ ਹੈ। ਤੂੰ ਮੈਨੂੰ ਇਸ ਦੀ ਵਜ੍ਹਾ ਦੱਸ ਅਤੇ ਦਿਖਾ ਦੇ।

Bhai Manmohan Singh (Shabad OS, CC BY-SA)

English

You have fallen in love with an evil person; tell me - show me why!

Dr. Sant Singh Khalsa (Shabad OS, CC BY-SA)
Ang 959 · Line 28

ਊਣੀ ਨਾਹੀ. ਝੂਣੀ ਨਾਹੀ; ਨਾਹੀ ਕਿਸੈ ਵਿਹੂਣੀ ॥

aoonee naahee. jhoonee naahee; naahee kisai vihoonee |

Punjabi

ਮੈਨੂੰ ਕਿਸੇ ਸ਼ੈ ਦਾ ਘਾਟਾ ਨਹੀਂ, ਇਸ ਲਈ ਮੈਂ ਉਦਾਸ ਨਹੀਂ, ਮੈਂ ਨੇਕੀ ਤੋਂ ਸੱਖਣੀ ਭੀ ਨਹੀਂ।

Bhai Manmohan Singh (Shabad OS, CC BY-SA)

English

I lack nothing, and I am not sad or depressed; I have no deficiency at all.

Dr. Sant Singh Khalsa (Shabad OS, CC BY-SA)
Ang 959 · Line 29

ਪਿਰੁ ਛੈਲੁ ਛਬੀਲਾ. ਛਡਿ ਗਵਾਇਓ; ਦੁਰਮਤਿ ਕਰਮਿ ਵਿਹੂਣੀ ॥

pir chhail chhabeelaa. chhadd gavaaeo; duramat karam vihoonee |

Punjabi

ਖੋਟੀ ਸਮਝ ਰਾਹੀਂ ਮੈਂ ਆਪਣੇ ਮਨਮੋਹਨ ਤੇ ਸੁੰਦਰ ਪ੍ਰੀਤਮ ਨੂੰ ਤਿਆਗ ਕੇ ਹੱਥੋਂ ਵੰਝਾ ਲਿਆ ਹੈ ਅਤੇ ਨਿਕਰਮਣ ਨੀਚ ਥੀ ਗਈ ਹਾਂ।

Bhai Manmohan Singh (Shabad OS, CC BY-SA)

English

I abandoned and lost my fascinating and beautiful Husband Lord; in this evil-mindedness, I have lost my good fortune.

Dr. Sant Singh Khalsa (Shabad OS, CC BY-SA)
Ang 959 · Line 30

ਨਾ ਹਉ ਭੁਲੀ. ਨਾ ਹਉ ਚੁਕੀ; ਨਾ ਮੈ. ਨਾਹੀ ਦੋਸਾ ॥

naa hau bhulee. naa hau chukee; naa mai. naahee dosaa |

Punjabi

ਆਪਣੇ ਆਪ ਨੂੰ ਮੈਂ ਭੁਲਦੀ ਨਹੀਂ ਨਾਂ ਹੀ ਗਲਤੀ ਖਾਂਦੀ ਹਾਂ ਅਤੇ ਨਾਂ ਮੈਂ ਹੰਕਾਰ ਕਰਦੀ ਹਾਂ; ਨਾਂ ਹੀ ਕੋਈ ਗੁਨਾਹ ਕਰਦੀ ਹਾਂ।

Bhai Manmohan Singh (Shabad OS, CC BY-SA)

English

I am not mistaken, and I am not confused; I have no egotism, and commit no offense.

Dr. Sant Singh Khalsa (Shabad OS, CC BY-SA)
Ang 959 · Line 31

ਜਿਤੁ ਹਉ ਲਾਈ. ਤਿਤੁ ਹਉ ਲਗੀ; ਤੂ ਸੁਣਿ ਸਚੁ ਸੰਦੇਸਾ ॥

jit hau laaee. tith hau lagee; too sun sach sandesaa |

Punjabi

ਤੂੰ ਮੇਰੀ ਸੱਚੀ ਬੇਨਤੀ ਸ੍ਰੰਵਣ ਕਰ, ਹੇ ਸਾਈਂ! ਜਿਸ ਤਰ੍ਹਾ ਤੂੰ ਮੈਨੂੰ ਜੋੜਿਆ ਹੈ, ਉਸ ਤਰ੍ਹਾ ਹੀ ਮੈਂ ਜੁੜੀ ਹੋਈ ਹਾਂ।

Bhai Manmohan Singh (Shabad OS, CC BY-SA)

English

As You have linked me, so I am linked; listen to my true message.

Dr. Sant Singh Khalsa (Shabad OS, CC BY-SA)
Ang 959 · Line 32

ਸਾਈ ਸੋੁਹਾਗਣਿ ਸਾਈ ਭਾਗਣਿ; ਜੈ ਪਿਰਿ ਕਿਰਪਾ ਧਾਰੀ ॥

saaee suohaagan saaee bhaagan; jai pir kirapaa dhaaree |

Punjabi

ਕੇਵਲ ਉਹ ਹੀ ਪਿਆਰੀ ਪਤਨੀ ਹੈ, ਕੇਵਲ ਉਹ ਹੀ ਭਾਗਾਂ ਵਾਲੀ ਹੈ ਜਿਸ ਉਤੇ ਉਸਦਾ ਪਤੀ ਆਪਣੀ ਮਿਹਰ ਕਰਦਾ ਹੈ।

Bhai Manmohan Singh (Shabad OS, CC BY-SA)

English

She alone is the blessed soul-bride, and she alone is fortunate, upon whom the Husband Lord has showered His Mercy.

Dr. Sant Singh Khalsa (Shabad OS, CC BY-SA)
Ang 959 · Line 33

ਪਿਰਿ. ਅਉਗਣ ਤਿਸ ਕੇ ਸਭਿ ਗਵਾਏ; ਗਲ ਸੇਤੀ ਲਾਇ ਸਵਾਰੀ ॥

pir. aaugan tis ke sabh gavaae; gal setee laae savaaree |

Punjabi

ਉਸ ਦਾ ਕੰਤ ਉਸ ਦੀਆਂ ਸਾਰੀਆਂ ਬਦੀਆਂ ਨੂੰ ਦੂਰ ਕਰ ਦਿੰਦਾ ਹੈ। ਆਪਣੀ ਛਾਤੀ ਨਾਲ ਲਾ, ਉਹ ਉਸ ਨੂੰ ਸ਼ਸ਼ੋਭਤ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Her Husband Lord takes away all her faults and mistakes; hugging her close in His embrace, He embellishes her.

Dr. Sant Singh Khalsa (Shabad OS, CC BY-SA)
Ang 959 · Line 34

ਕਰਮਹੀਣ ਧਨ ਕਰੈ ਬਿਨੰਤੀ; ਕਦਿ ਨਾਨਕ. ਆਵੈ ਵਾਰੀ ॥

karamaheen dhan karai binantee; kad naanak. aavai vaaree |

Punjabi

ਨਿਭਾਗਣ ਵਹੁਟੀ ਬੇਨਤੀ ਕਰਦੀ ਹੈ, ਮੇਰੀ ਬਾਰੀ ਕਦੋਂ ਆਉਂਗੀ, ਹੇ ਨਾਨਕ?

Bhai Manmohan Singh (Shabad OS, CC BY-SA)

English

The unfortunate soul-bride makes this prayer: O Nanak, when will my turn come?

Dr. Sant Singh Khalsa (Shabad OS, CC BY-SA)
Ang 959 · Line 35

ਸਭਿ ਸੁਹਾਗਣਿ ਮਾਣਹਿ ਰਲੀਆ; ਇਕ ਦੇਵਹੁ ਰਾਤਿ ਮੁਰਾਰੀ ॥੧॥

sabh suhaagan maaneh raleea; ik devahu raat muraaree |1|

Punjabi

ਸਾਰੀਆਂ ਪਿਆਰੀਆਂ ਪਤਨੀਆਂ ਮੌਜ ਬਹਾਰਾਂ ਲੁੱਟਦੀਆਂ ਹਨ। ਹੇ ਹੰਕਾਰ ਦੇ ਵੈਰੀ! ਮੈਂਡੇ ਮਾਲਕ! ਤੂੰ ਮੈਨੂੰ ਭੀ ਇਕ ਮੌਜ ਬਹਾਰ ਦੀ ਰਾਤ੍ਰੀ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

All the blessed soul-brides celebrate and make merry; bless me as well with a night of bliss, O Lord. ||1||

Dr. Sant Singh Khalsa (Shabad OS, CC BY-SA)
Ang 959 · Line 36

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 959 · Line 37

ਕਾਹੇ ਮਨ ਤੂ ਡੋਲਤਾ; ਹਰਿ ਮਨਸਾ ਪੂਰਣਹਾਰੁ ॥

kaahe man too ddolataa; har manasaa pooranahaar |

Punjabi

ਤੂੰ ਕਿਉਂ ਡੋਲਦੀ ਹੈਂ, ਹੇ ਮੇਰੀ ਜਿੰਦੜੀਏ? ਵਾਹਿਗੁਰੂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Why do you waver, O my mind? The Lord is the Fulfiller of hopes and desires.

Dr. Sant Singh Khalsa (Shabad OS, CC BY-SA)
Ang 959 · Line 38

ਸਤਿਗੁਰੁ ਪੁਰਖੁ ਧਿਆਇ ਤੂ; ਸਭਿ ਦੁਖ ਵਿਸਾਰਣਹਾਰੁ ॥

satigur purakh dhiaae too; sabh dukh visaaranahaar |

Punjabi

ਤੂੰ ਆਪਣੇ ਬਲਵਾਨ ਸੱਚੇ ਗੁਰਾਂ ਦਾ ਆਰਾਧਨ ਕਰ। ਉਹ ਸਾਰਿਆਂ ਦੁਖੜਿਆਂ ਨੂੰ ਨਸ਼ਟ ਕਰਨਹਾਰ ਹਨ।

Bhai Manmohan Singh (Shabad OS, CC BY-SA)

English

Meditate on the True Guru, the Primal Being; He is the Destroyer of all pains.

Dr. Sant Singh Khalsa (Shabad OS, CC BY-SA)
Ang 959 · Line 39

ਹਰਿ ਨਾਮਾ ਆਰਾਧਿ ਮਨ; ਸਭਿ ਕਿਲਵਿਖ ਜਾਹਿ ਵਿਕਾਰ ॥

har naamaa aaraadh man; sabh kilavikh jaeh vikaar |

Punjabi

ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਤਾਂ ਜੋ ਤੇਰੇ ਸਾਰੇ ਪਾਪ ਅਤੇ ਬੁਰਿਆਈਆਂ ਧੋਤੀਆਂ ਜਾਣ।

Bhai Manmohan Singh (Shabad OS, CC BY-SA)

English

Worship and adore the Lord's Name, O my mind; all sins and corruption shall be washed away.

Dr. Sant Singh Khalsa (Shabad OS, CC BY-SA)
Ang 959 · Line 40

ਜਿਨ ਕਉ ਪੂਰਬਿ ਲਿਖਿਆ; ਤਿਨ ਰੰਗੁ ਲਗਾ ਨਿਰੰਕਾਰ ॥

jin kau poorab likhiaa; tin rang lagaa nirankaar |

Punjabi

ਜਿਨ੍ਹਾਂ ਦੇ ਲਈ ਐਸੀ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ, ਉਹ ਹੀ ਸਰੂਪ-ਰਹਿਤ ਸੁਆਮੀ ਨਾਲ ਪਿਰਹੜੀ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Those who are blessed with such pre-ordained destiny, are in love with the Formless Lord.

Dr. Sant Singh Khalsa (Shabad OS, CC BY-SA)
Ang 959 · Line 41

ਓਨੀ ਛਡਿਆ ਮਾਇਆ ਸੁਆਵੜਾ; ਧਨੁ ਸੰਚਿਆ ਨਾਮੁ ਅਪਾਰੁ ॥

onee chhaddiaa maaeaa suaavarraa; dhan sanchiaa naam apaar |

Punjabi

ਉਹ ਸੰਸਾਰੀ ਪਦਾਰਥ ਦੇ ਸੁਆਦ ਨੂੰ ਤਿਆਗ ਦਿੰਦੇ ਹਨ ਅਤੇ ਨਾਮ ਦੀ ਅਨੰਤ ਦੌਲਤ ਨੂੰ ਇਕੱਤਰ ਕਰਦੇ ਹਨ।

Bhai Manmohan Singh (Shabad OS, CC BY-SA)

English

They abandon the tastes of Maya, and gather in the infinite wealth of the Naam.

Dr. Sant Singh Khalsa (Shabad OS, CC BY-SA)
Ang 959 · Line 42

ਅਠੇ ਪਹਰ ਇਕਤੈ ਲਿਵੈ; ਮੰਨੇਨਿ ਹੁਕਮੁ ਅਪਾਰੁ ॥

atthe pehar ikatai livai; manen hukam apaar |

Punjabi

ਅੱਠੇ ਪਹਿਰ ਹੀ ਉਹ ਇਕ ਸੁਆਮੀ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ ਅਤੇ ਬੇਅੰਤ ਵਾਹਿਗੁਰੂ ਦੀ ਰਜ਼ਾ ਨੂੰ ਮੰਨਦੇ ਹਨ।

Bhai Manmohan Singh (Shabad OS, CC BY-SA)

English

Twenty-four hours a day, they are lovingly absorbed in the One Lord; they surrender and accept the Will of the Infinite Lord.

Dr. Sant Singh Khalsa (Shabad OS, CC BY-SA)