Ekam
Guru Granth Sahib

Ang 962

Ang 962 · Line 1

ਤਿਥੈ ਤੂ ਸਮਰਥੁ; ਜਿਥੈ ਕੋਇ ਨਾਹਿ ॥

tithai too samarath; jithai koe naeh |

Punjabi

ਉੱਥੇ ਤੂੰ ਸਰਬ ਸ਼ਕਤੀਵਾਨ ਸੁਆਮੀ ਹੈਂ, ਜਿਥੇ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

Where You are, Almighty Lord, there is no one else.

Dr. Sant Singh Khalsa (Shabad OS, CC BY-SA)
Ang 962 · Line 2

ਓਥੈ ਤੇਰੀ ਰਖ; ਅਗਨੀ ਉਦਰ ਮਾਹਿ ॥

othai teree rakh; aganee udar maeh |

Punjabi

ਉੱਥੇ ਮਾਂ ਦੇ ਪੇਟ ਦੀ ਅੱਗ ਵਿੱਚੱ ਤੂੰ ਪ੍ਰਾਣੀ ਦੀ ਰੱਖਿਆ ਕਰਦਾ ਹੈਂ, ਹੇ ਸੁਆਮੀ!

Bhai Manmohan Singh (Shabad OS, CC BY-SA)

English

There, in the fire of the mother's womb, You protected us.

Dr. Sant Singh Khalsa (Shabad OS, CC BY-SA)
Ang 962 · Line 3

ਸੁਣਿ ਕੈ. ਜਮ ਕੇ ਦੂਤ; ਨਾਇ ਤੇਰੈ. ਛਡਿ ਜਾਹਿ ॥

sun kai. jam ke doot; naae terai. chhadd jaeh |

Punjabi

ਤੇਰੇ ਨਾਮ ਨੂੰ ਸ੍ਰਵਣ ਕਰਕੇ, ਮੌਤ ਦੇ ਫਰੇਸ਼ਤੇ, ਪ੍ਰਾਨੀ ਨੂੰ ਛੱਡ ਜਾਂਦੇ ਹਨ।

Bhai Manmohan Singh (Shabad OS, CC BY-SA)

English

Hearing Your Name, the Messenger of Death runs away.

Dr. Sant Singh Khalsa (Shabad OS, CC BY-SA)
Ang 962 · Line 4

ਭਉਜਲੁ ਬਿਖਮੁ ਅਸਗਾਹੁ; ਗੁਰਸਬਦੀ ਪਾਰਿ ਪਾਹਿ ॥

bhaujal bikham asagaahu; gurasabadee paar paeh |

Punjabi

ਭਿਆਨਕ, ਕਠਨ ਅਤੇ ਅਥਾਹ ਸੰਸਾਰ ਸਮੁੰਦਰ ਗੁਰਾਂ ਦੇ ਉਪਦੇਸ਼ ਦੁਆਰਾ ਤਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The terrifying, treacherous, impassible world-ocean is crossed over, through the Word of the Guru's Shabad.

Dr. Sant Singh Khalsa (Shabad OS, CC BY-SA)
Ang 962 · Line 5

ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ॥

jin kau lagee piaas; amrit see khaeh |

Punjabi

ਜਿਨ੍ਹਾਂ ਨੂੰ ਤੇਰੀ ਤ੍ਰੇਹ ਲੱਗੀ ਹੈ, ਉਹ ਤੇਰੇ ਨਾਮ ਅੰਮ੍ਰਿਤ ਨੂੰ ਛੱਕਦੇ ਹਨ।

Bhai Manmohan Singh (Shabad OS, CC BY-SA)

English

Those who feel thirst for You, take in Your Ambrosial Nectar.

Dr. Sant Singh Khalsa (Shabad OS, CC BY-SA)
Ang 962 · Line 6

ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ਗਾਹਿ ॥

kal meh eho pun; gun govind gaeh |

Punjabi

ਕਲਜੁਗ ਅੰਦਰ ਸਿਰਫ ਇਹ ਹੀ, ਨੇਕੀ ਦਾ ਕੰਮ ਹੈ ਕਿ ਇਨਸਾਨ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰੇ।

Bhai Manmohan Singh (Shabad OS, CC BY-SA)

English

This is the only act of goodness in this Dark Age of Kali Yuga, to sing the Glorious Praises of the Lord of the Universe.

Dr. Sant Singh Khalsa (Shabad OS, CC BY-SA)
Ang 962 · Line 7

ਸਭਸੈ ਨੋ ਕਿਰਪਾਲੁ; ਸਮੑਾਲੇ ਸਾਹਿ ਸਾਹਿ ॥

sabhasai no kirapaal; samaale saeh saeh |

Punjabi

ਮਾਲਕ ਸਾਰਿਆਂ ਉੱਤੇ ਮਿਹਰਬਾਨ ਹੈ। ਉਹ ਹਰ ਇਕਸੁ ਦੀ ਸੁਆਸ ਨਾਲ ਸੰਭਾਲ ਕਰਦਾ ਹੈ।

Bhai Manmohan Singh (Shabad OS, CC BY-SA)

English

He is Merciful to all; He sustains us with each and every breath.

Dr. Sant Singh Khalsa (Shabad OS, CC BY-SA)
Ang 962 · Line 8

ਬਿਰਥਾ ਕੋਇ. ਨ ਜਾਇ; ਜਿ ਆਵੈ ਤੁਧੁ ਆਹਿ ॥੯॥

birathaa koe. na jaae; ji aavai tudh aaeh |9|

Punjabi

ਹੇ ਨਾਨਕ! ਕੋਈ ਭੀ ਜੋ ਤਾਂਘ ਕਰਕੇ ਤੇਰੇ ਬੂਹੇ ਤੇ ਆਉਂਦਾ ਹੈ, ਹੇ ਸੁਆਮੀ! ਖਾਲੀ ਹੱਥੀਂ ਨਹੀਂ ਮੁੜਦਾ।

Bhai Manmohan Singh (Shabad OS, CC BY-SA)

English

Those who come to You with love and faith are never turned away empty-handed. ||9||

Dr. Sant Singh Khalsa (Shabad OS, CC BY-SA)
Ang 962 · Line 9

ਸਲੋਕ ਮਃ ੫ ॥

salok mahalaa 5 |

Punjabi

ਸਲੋਕ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, Fifth Mehl:

Dr. Sant Singh Khalsa (Shabad OS, CC BY-SA)
Ang 962 · Line 10

ਦੂਜਾ ਤਿਸੁ. ਨ ਬੁਝਾਇਹੁ; ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥

doojaa tis. na bujhaaeihu; paarabraham naam dehu aadhaar |

Punjabi

ਹੇ ਪਰਮ ਪ੍ਰਭੂ! ਜਿਸ ਨੂੰ ਤੂੰ ਆਪਣੇ ਨਾਮ ਦਾ ਆਸਰਾ ਦਿੰਦਾ ਹੈਂ, ਉਸ ਨੂੰ ਤੂੰ ਹੋਰ ਕੋਈ ਨਹੀਂ ਦਰਸਾਉਂਦਾ।

Bhai Manmohan Singh (Shabad OS, CC BY-SA)

English

Those whom You bless with the Support of Your Name, O Supreme Lord God, do not know any other.

Dr. Sant Singh Khalsa (Shabad OS, CC BY-SA)
Ang 962 · Line 11

ਅਗਮੁ ਅਗੋਚਰੁ ਸਾਹਿਬੋ; ਸਮਰਥੁ ਸਚੁ ਦਾਤਾਰੁ ॥

agam agochar saahibo; samarath sach daataar |

Punjabi

ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਸਰਬ ਸ਼ਕਤੀਵਾਨ, ਸੱਚਾ ਅਤੇ ਦਰਿਆ ਦਿਲ ਹੈ, ਮੈਡਾਂ ਮਾਲਕ।

Bhai Manmohan Singh (Shabad OS, CC BY-SA)

English

Inaccessible, Unfathomable Lord and Master, All-powerful True Great Giver:

Dr. Sant Singh Khalsa (Shabad OS, CC BY-SA)
Ang 962 · Line 12

ਤੂ ਨਿਹਚਲੁ ਨਿਰਵੈਰੁ ਸਚੁ; ਸਚਾ ਤੁਧੁ ਦਰਬਾਰੁ ॥

too nihachal niravair sach; sachaa tudh darabaar |

Punjabi

ਤੂੰ ਹੇ ਸੁਆਮੀ! ਅਹਿੱਲ, ਦੁਸ਼ਮਨੀ-ਰਹਿਤ ਅਤੇ ਸਤਿ ਹੈਂ, ਅਤੇ ਸੱਚੀ ਹੈ ਤੇਰੀ ਦਰਗਾਹ।

Bhai Manmohan Singh (Shabad OS, CC BY-SA)

English

You are eternal and unchanging, without vengeance and True; True is the Darbaar of Your Court.

Dr. Sant Singh Khalsa (Shabad OS, CC BY-SA)
Ang 962 · Line 13

ਕੀਮਤਿ ਕਹਣੁ. ਨ ਜਾਈਐ; ਅੰਤੁ ਨ ਪਾਰਾਵਾਰੁ ॥

keemat kehan. na jaaeeai; ant na paaraavaar |

Punjabi

ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ। ਤੇਰਾ ਕੋਈ ਓੜਕ, ਇਹ ਤੇ ਉਹ ਕਿਨਾਰਾ ਨਹੀਂ।

Bhai Manmohan Singh (Shabad OS, CC BY-SA)

English

Your worth cannot be described; You have no end or limitation.

Dr. Sant Singh Khalsa (Shabad OS, CC BY-SA)
Ang 962 · Line 14

ਪ੍ਰਭੁ ਛੋਡਿ. ਹੋਰੁ ਜਿ ਮੰਗਣਾ; ਸਭੁ ਬਿਖਿਆ ਰਸ ਛਾਰੁ ॥

prabh chhodd. hor ji manganaa; sabh bikhiaa ras chhaar |

Punjabi

ਸੁਆਮੀ ਨੂੰ ਤਿਆਗ, ਹੋਰ ਸ਼ੈ ਮੰਗਣੀ ਫਜ਼ੂਲ ਹੈ ਹੋਰ ਸਾਰੇ ਸੁਆਦ ਜ਼ਹਿਰ ਤੇ ਮਿੱਟੀ ਹਨ।

Bhai Manmohan Singh (Shabad OS, CC BY-SA)

English

To forsake God, and ask for something else, is all corruption and ashes.

Dr. Sant Singh Khalsa (Shabad OS, CC BY-SA)
Ang 962 · Line 15

ਸੇ ਸੁਖੀਏ ਸਚੁ ਸਾਹ ਸੇ; ਜਿਨ ਸਚਾ ਬਿਉਹਾਰੁ ॥

se sukhee sach saah se; jin sachaa biauhaar |

Punjabi

ਕੇਵਲ ਉਹ ਹੀ ਅਨੰਦ ਅੰਦਰ ਹਨ ਤੇ ਉਹ ਹੀ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਲੈਣ ਦੇਣ ਸੱਚਾ ਹੈ।

Bhai Manmohan Singh (Shabad OS, CC BY-SA)

English

They alone find peace, and they are the true kings, whose dealings are true.

Dr. Sant Singh Khalsa (Shabad OS, CC BY-SA)
Ang 962 · Line 16

ਜਿਨਾ ਲਗੀ ਪ੍ਰੀਤਿ ਪ੍ਰਭ ਨਾਮ; ਸਹਜ ਸੁਖ ਸਾਰੁ ॥

jinaa lagee preet prabh naam; sehaj sukh saar |

Punjabi

ਜੋ ਸੁਆਮੀ ਦੇ ਨਾਮ ਨਾਲ ਪਿਰਹੜੀ ਪਾਉਂਦੇ ਹਨ, ਉਨ੍ਹਾਂ ਨੂੰ ਅਡੋਲਤਾ ਅਤੇ ਆਰਾਮ ਦੇ ਜੌਹਰ ਦੀ ਦਾਤ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

Those who are in love with God's Name, intuitively enjoy the essence of peace.

Dr. Sant Singh Khalsa (Shabad OS, CC BY-SA)
Ang 962 · Line 17

ਨਾਨਕ. ਇਕੁ ਆਰਾਧੇ; ਸੰਤਨ ਰੇਣਾਰੁ ॥੧॥

naanak. ik aaraadhe; santan renaar |1|

Punjabi

ਨਾਨਕ ਇਕ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ।

Bhai Manmohan Singh (Shabad OS, CC BY-SA)

English

Nanak worships and adores the One Lord; he seeks the dust of the Saints. ||1||

Dr. Sant Singh Khalsa (Shabad OS, CC BY-SA)
Ang 962 · Line 18

ਮਃ ੫ ॥

mahalaa 5 |

Punjabi

ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 962 · Line 19

ਅਨਦ ਸੂਖ ਬਿਸ੍ਰਾਮ ਨਿਤ; ਹਰਿ ਕਾ ਕੀਰਤਨੁ ਗਾਇ ॥

anad sookh bisraam nit; har kaa keeratan gaae |

Punjabi

ਸੁਆਮੀ ਦੀ ਸਿਫ਼ਤ ਸਾਲਾਹ ਗਾਇਨ ਕਰਨ ਦੁਆਰਾ, ਤੂੰ ਸਦੀਵੀ ਖੁਸ਼ੀ, ਠੰਢ ਚੈਨ ਅਤੇ ਆਰਾਮ ਪਾ ਲਵੇਂਗਾ।

Bhai Manmohan Singh (Shabad OS, CC BY-SA)

English

Singing the Kirtan of the Lord's Praises, bliss, peace and rest are obtained.

Dr. Sant Singh Khalsa (Shabad OS, CC BY-SA)
Ang 962 · Line 20

ਅਵਰ ਸਿਆਣਪ ਛਾਡਿ ਦੇਹਿ; ਨਾਨਕ. ਉਧਰਸਿ ਨਾਇ ॥੨॥

avar siaanap chhaadd dehi; naanak. udharas naae |2|

Punjabi

ਤੂੰ ਹੋਰ ਚਤੁਰਾਈ ਤਿਆਗ ਦੇ, ਹੇ ਨਾਨਕ! ਤੇਰਾ ਕੇਵਲ ਨਾਮ ਦੇ ਰਾਹੀਂ ਹੀ ਪਾਰ ਉਤਾਰਾ ਹੋਵੇਗਾ।

Bhai Manmohan Singh (Shabad OS, CC BY-SA)

English

Forsake other clever tricks, O Nanak; only through the Name will you be saved. ||2||

Dr. Sant Singh Khalsa (Shabad OS, CC BY-SA)
Ang 962 · Line 21

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 962 · Line 22

ਨਾ ਤੂ ਆਵਹਿ ਵਸਿ; ਬਹੁਤੁ ਘਿਣਾਵਣੇ ॥

naa too aaveh vas; bahut ghinaavane |

Punjabi

ਤੂੰ, ਹੇ ਸੁਆਮੀ! ਸੰਸਾਰ ਨੂੰ ਘਣੇਰੀ ਘਿਰਣਾ ਅਥਵਾ ਘਿਣਾਉਣੇ ਕਰਮ, ਕਰਨ ਦੁਆਰਾ, ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

No one can bring You under control, by despising the world.

Dr. Sant Singh Khalsa (Shabad OS, CC BY-SA)
Ang 962 · Line 23

ਨਾ ਤੂ ਆਵਹਿ ਵਸਿ; ਬੇਦ ਪੜਾਵਣੇ ॥

naa too aaveh vas; bed parraavane |

Punjabi

ਤੂੰ ਵੇਦਾਂ ਦੇ ਵਾਚਨ ਦੁਆਰਾ ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

No one can bring You under control, by studying the Vedas.

Dr. Sant Singh Khalsa (Shabad OS, CC BY-SA)
Ang 962 · Line 24

ਨਾ ਤੂ ਆਵਹਿ ਵਸਿ; ਤੀਰਥਿ ਨਾਈਐ ॥

naa too aaveh vas; teerath naaeeai |

Punjabi

ਤੂੰ ਧਰਮ ਅਸਥਾਨਾਂ ਤੇ ਇਸ਼ਨਾਨ ਕਰਨ ਦੁਆਰਾ, ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

No one can bring You under control, by bathing at the holy places.

Dr. Sant Singh Khalsa (Shabad OS, CC BY-SA)
Ang 962 · Line 25

ਨਾ ਤੂ ਆਵਹਿ ਵਸਿ; ਧਰਤੀ ਧਾਈਐ ॥

naa too aaveh vas; dharatee dhaaeeai |

Punjabi

ਤੂੰ ਹੇ ਸੁਆਮੀ! ਸੰਸਾਰ ਅੰਦਰ ਰਟਨ ਕਰਨ ਦੁਆਰਾ, ਪ੍ਰਾਣੀ ਦੇ ਵੱਸ ਵਿੱਚ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

No one can bring You under control, by wandering all over the world.

Dr. Sant Singh Khalsa (Shabad OS, CC BY-SA)
Ang 962 · Line 26

ਨਾ ਤੂ ਆਵਹਿ ਵਸਿ; ਕਿਤੈ ਸਿਆਣਪੈ ॥

naa too aaveh vas; kitai siaanapai |

Punjabi

ਤੂੰ ਹੇ ਸੁਆਮੀ! ਕਿਸੇ ਭੀ ਚਤੁਰਾਈ ਰਾਹੀਂ ਪ੍ਰਾਣੀ ਦੇ ਵੱਸ ਵਿੱਚ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

No one can bring You under control, by any clever tricks.

Dr. Sant Singh Khalsa (Shabad OS, CC BY-SA)
Ang 962 · Line 27

ਨਾ ਤੂ ਆਵਹਿ ਵਸਿ; ਬਹੁਤਾ ਦਾਨੁ ਦੇ ॥

naa too aaveh vas; bahutaa daan de |

Punjabi

ਤੂੰ ਘਣਾ ਪੁੰਨਦਾਨ ਦੇਣ ਦੁਆਰਾ, ਇਨਸਾਨ ਦੇ ਵੱਸ ਵਿੱਚ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

No one can bring You under control, by giving huge donations to charities.

Dr. Sant Singh Khalsa (Shabad OS, CC BY-SA)
Ang 962 · Line 28

ਸਭੁ ਕੋ ਤੇਰੈ ਵਸਿ; ਅਗਮ ਅਗੋਚਰਾ ॥

sabh ko terai vas; agam agocharaa |

Punjabi

ਸਾਰੇ ਤੇਰੇ ਵੱਸ ਵਿੱਚ ਹਨ, ਹੇ ਮੈਂਡੇ ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰੇ ਪ੍ਰਭੂ!

Bhai Manmohan Singh (Shabad OS, CC BY-SA)

English

Everyone is under Your power, O inaccessible, unfathomable Lord.

Dr. Sant Singh Khalsa (Shabad OS, CC BY-SA)
Ang 962 · Line 29

ਤੂ ਭਗਤਾ ਕੈ ਵਸਿ; ਭਗਤਾ ਤਾਣੁ ਤੇਰਾ ॥੧੦॥

too bhagataa kai vas; bhagataa taan teraa |10|

Punjabi

ਤੂੰ, ਹੇ ਸਾਈਂ, ਆਪਣਿਆਂ ਭਗਤਾਂ ਗੋਲਿਆਂ ਦੇ ਵੱਸ ਵਿੱਚ ਹੈਂ। ਤੂੰ ਹੀ ਆਪਣੇ ਸੰਤਾਂ ਦੀ ਸੱਤਿਆ ਹੈਂ।

Bhai Manmohan Singh (Shabad OS, CC BY-SA)

English

You are under the control of Your devotees; You are the strength of Your devotees. ||10||

Dr. Sant Singh Khalsa (Shabad OS, CC BY-SA)
Ang 962 · Line 30

ਸਲੋਕ ਮਃ ੫ ॥

salok mahalaa 5 |

Punjabi

ਸਲੋਕ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, Fifth Mehl:

Dr. Sant Singh Khalsa (Shabad OS, CC BY-SA)
Ang 962 · Line 31

ਆਪੇ ਵੈਦੁ; ਆਪਿ ਨਾਰਾਇਣੁ ॥

aape vaid; aap naaraaein |

Punjabi

ਪ੍ਰਭੂ, ਖੁਦ-ਬ-ਖੁਦ ਹੀ ਹਕੀਮ ਹੈਂ।

Bhai Manmohan Singh (Shabad OS, CC BY-SA)

English

The Lord Himself is the true physician.

Dr. Sant Singh Khalsa (Shabad OS, CC BY-SA)
Ang 962 · Line 32

ਏਹਿ ਵੈਦ; ਜੀਅ ਕਾ ਦੁਖੁ ਲਾਇਣ ॥

ehi vaid; jeea kaa dukh laaein |

Punjabi

ਇਹ ਦੁਨਿਆਵੀ ਹਕੀਮ ਆਤਮਾ ਨੂੰ ਬਿਮਾਰੀ ਲਾਉਂਦੇ ਹਨ।

Bhai Manmohan Singh (Shabad OS, CC BY-SA)

English

These physicians of the world only burden the soul with pain.

Dr. Sant Singh Khalsa (Shabad OS, CC BY-SA)
Ang 962 · Line 33

ਗੁਰ ਕਾ ਸਬਦੁ; ਅੰਮ੍ਰਿਤ ਰਸੁ ਖਾਇਣ ॥

gur kaa sabad; amrit ras khaaein |

Punjabi

ਕੇਵਲ ਗੁਰਾਂ ਦੀ ਬਾਣੀ ਹੀ, ਅਮ੍ਰਿੰਤਮਈ ਅਤੇ ਸੁਆਦਲੀ ਦੁਵਾਈ, ਖਾਣ ਲਈ ਹੈ।

Bhai Manmohan Singh (Shabad OS, CC BY-SA)

English

The Word of the Guru's Shabad is Ambrosial Nectar; it is so delicious to eat.

Dr. Sant Singh Khalsa (Shabad OS, CC BY-SA)
Ang 962 · Line 34

ਨਾਨਕ. ਜਿਸੁ ਮਨਿ ਵਸੈ; ਤਿਸ ਕੇ ਸਭਿ ਦੂਖ ਮਿਟਾਇਣ ॥੧॥

naanak. jis man vasai; tis ke sabh dookh mittaaein |1|

Punjabi

ਨਾਨਕ, ਜਿਸ ਦੇ ਹਿਰਦੇ ਅੰਦਰ ਇਹ ਵਸਦੀ ਹੈ; ਉਸ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

O Nanak, one whose mind is filled with this Nectar - all his pains are dispelled. ||1||

Dr. Sant Singh Khalsa (Shabad OS, CC BY-SA)
Ang 962 · Line 35

ਮਃ ੫ ॥

mahalaa 5 |

Punjabi

ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 962 · Line 36

ਹੁਕਮਿ ਉਛਲੈ; ਹੁਕਮੇ ਰਹੈ ॥

hukam uchhalai; hukame rahai |

Punjabi

ਸੁਆਮੀ ਦੀ ਰਜਾ ਅੰਦਰ, ਇਨਸਾਨ ਟੱਪਦਾ ਫਿਰਦਾ ਹੈ ਅਤੇ ਉਸ ਦੀ ਰਜ਼ਾ ਅੰਦਰ ਹੀ ਉਹ ਟਿਕ ਕੇ ਬਹਿੰਦਾ ਹੈ।

Bhai Manmohan Singh (Shabad OS, CC BY-SA)

English

By the Hukam of Lord's Command, they move about; by the Lord's Command, they remain still.

Dr. Sant Singh Khalsa (Shabad OS, CC BY-SA)
Ang 962 · Line 37

ਹੁਕਮੇ; ਦੁਖੁ ਸੁਖੁ ਸਮ ਕਰਿ ਸਹੈ ॥

hukame; dukh sukh sam kar sahai |

Punjabi

ਉਸ ਦੀ ਰਜਾ ਵਿੱਚ ਉਹ ਖੁਸ਼ੀ ਤੇ ਗਮੀ ਨੂੰ ਇਕ ਸਾਰ ਸਹਾਰਦਾ ਹੈ।

Bhai Manmohan Singh (Shabad OS, CC BY-SA)

English

By His Hukam, they endure pain and pleasure alike.

Dr. Sant Singh Khalsa (Shabad OS, CC BY-SA)
Ang 962 · Line 38

ਹੁਕਮੇ; ਨਾਮੁ ਜਪੈ ਦਿਨੁ ਰਾਤਿ ॥

hukame; naam japai din raat |

Punjabi

ਉਸ ਦੀ ਰਜਾ ਵਿੱਚ ਉਹ ਦਿਨ ਰਾਤ ਨਾਮ ਨੂੰ ਉਚਾਰਦਾ ਹੈ।

Bhai Manmohan Singh (Shabad OS, CC BY-SA)

English

By His Hukam, they chant the Naam, the Name of the Lord, day and night.

Dr. Sant Singh Khalsa (Shabad OS, CC BY-SA)
Ang 962 · Line 39

ਨਾਨਕ; ਜਿਸ ਨੋ ਹੋਵੈ ਦਾਤਿ ॥

naanak; jis no hovai daat |

Punjabi

ਨਾਨਕ, ਕੇਵਲ ਉਹ ਹੀ ਨਾਮ ਦਾ ਸਿਮਰਨ ਕਰਦਾ ਹੈ ਜਿਸ ਨੂੰ ਐਸੀ ਬਖਸ਼ੀਸ਼ ਮਿਲਦੀ ਹੈ।

Bhai Manmohan Singh (Shabad OS, CC BY-SA)

English

O Nanak, he alone does so, who is blessed.

Dr. Sant Singh Khalsa (Shabad OS, CC BY-SA)
Ang 962 · Line 40

ਹੁਕਮਿ ਮਰੈ; ਹੁਕਮੇ ਹੀ ਜੀਵੈ ॥

hukam marai; hukame hee jeevai |

Punjabi

ਪ੍ਰਭੂ ਦੀ ਰਜਾ ਅੰਦਰ, ਇਨਸਾਨ ਜੀਉਂਦਾ ਹੈ ਅਤੇ ਪ੍ਰਭੂ ਦੀ ਰਜ਼ਾ ਅੰਦਰ ਹੀ, ਉਹ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

By the Hukam of the Lord's Command, they die; by the Hukam of His Command, they live.

Dr. Sant Singh Khalsa (Shabad OS, CC BY-SA)
Ang 962 · Line 41

ਹੁਕਮੇ; ਨਾਨੑਾ ਵਡਾ ਥੀਵੈ ॥

hukame; naanaa vaddaa theevai |

Punjabi

ਉਸ ਦੀ ਰਜਾ ਅੰਦਰ ਉਹ ਛੋਟਾ ਅਤੇ ਵੱਡਾ ਹੁੰਦਾ ਹੈ।

Bhai Manmohan Singh (Shabad OS, CC BY-SA)

English

By His Hukam, they become tiny, and huge.

Dr. Sant Singh Khalsa (Shabad OS, CC BY-SA)
Ang 962 · Line 42

ਹੁਕਮੇ; ਸੋਗ ਹਰਖ ਆਨੰਦ ॥

hukame; sog harakh aanand |

Punjabi

ਸਾਈਂ ਦੀ ਰਜਾ ਅੰਦਰ ਹੀ ਦੁੱਖ, ਸੁੱਖ ਅਤੇ ਖੁਸ਼ੀ ਹਨ।

Bhai Manmohan Singh (Shabad OS, CC BY-SA)

English

By His Hukam, they receive pain, happiness and bliss.

Dr. Sant Singh Khalsa (Shabad OS, CC BY-SA)
Ang 962 · Line 43

ਹੁਕਮੇ; ਜਪੈ ਨਿਰੋਧਰ ਗੁਰਮੰਤ ॥

hukame; japai nirodhar guramant |

Punjabi

ਵਾਹਿਗੁਰੂ ਦੇ ਫੁਰਮਾਨ ਦੁਆਰਾ, ਪ੍ਰਾਣੀ ਸਦਾ ਗੁਣਕਾਰੀ ਗੁਰਾਂ ਦੀ ਬਾਨੀ ਦਾ ਵਿਚਾਰ ਕਰਦਾ ਹੈ।

Bhai Manmohan Singh (Shabad OS, CC BY-SA)

English

By His Hukam, they chant the Guru's Mantra, which always works.

Dr. Sant Singh Khalsa (Shabad OS, CC BY-SA)
Ang 962 · Line 44

ਹੁਕਮੇ; ਆਵਣੁ ਜਾਣੁ ਰਹਾਏ ॥

hukame; aavan jaan rahaae |

Punjabi

ਹੇ ਨਾਨਕ! ਜਿਸ ਨੂੰ ਸੁਆਮੀ ਆਪਣੇ ਸਿਮਰਨ ਨਾਲ ਜੋੜ ਲੈਂਦਾ ਹੈ;

Bhai Manmohan Singh (Shabad OS, CC BY-SA)

English

By His Hukam, coming and going in reincarnation cease,

Dr. Sant Singh Khalsa (Shabad OS, CC BY-SA)
Ang 962 · Line 45

ਨਾਨਕ; ਜਾ ਕਉ ਭਗਤੀ ਲਾਏ ॥੨॥

naanak; jaa kau bhagatee laae |2|

Punjabi

ਉਸ ਦੀ ਰਜ਼ਾ ਅੰਦਰ ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, when He links them to His devotional worship. ||2||

Dr. Sant Singh Khalsa (Shabad OS, CC BY-SA)
Ang 962 · Line 46

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 962 · Line 47

ਹਉ ਤਿਸੁ ਢਾਢੀ ਕੁਰਬਾਣੁ; ਜਿ ਤੇਰਾ ਸੇਵਦਾਰੁ ॥

hau tis dtaadtee kurabaan; ji teraa sevadaar |

Punjabi

ਮੈਂ ਉਸ ਭੱਟ ਤੋਂ, ਘੋਲੀ ਵੰਝਦਾ ਹਾਂ, ਜੋ ਤੇਰਾ ਟਹਿਲੂਆ ਹੈ, ਹੇ ਮੈਂਡੇ ਮਾਲਕ!

Bhai Manmohan Singh (Shabad OS, CC BY-SA)

English

I am a sacrifice to that musician who is Your servant, O Lord.

Dr. Sant Singh Khalsa (Shabad OS, CC BY-SA)
Ang 962 · Line 48

ਹਉ ਤਿਸੁ ਢਾਢੀ ਬਲਿਹਾਰ; ਜਿ ਗਾਵੈ ਗੁਣ ਅਪਾਰ ॥

hau tis dtaadtee balihaar; ji gaavai gun apaar |

Punjabi

ਮੈਂ ਉਸ ਕੀਰਤਨੀਏ ਤੋਂ ਸਦਕੇ ਵੰਝਦਾ ਹਾਂ, ਜੋ ਅਨੰਤ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

I am a sacrifice to that musician who sings the Glorious Praises of the Infinite Lord.

Dr. Sant Singh Khalsa (Shabad OS, CC BY-SA)
Ang 962 · Line 49

ਸੋ ਢਾਢੀ ਧਨੁ ਧੰਨੁ; ਜਿਸੁ ਲੋੜੇ ਨਿਰੰਕਾਰੁ ॥

so dtaadtee dhan dhan; jis lorre nirankaar |

Punjabi

ਸੁਲੱਖਣਾ, ਸੁਲੱਖਣਾ ਹੈ ਉਹ ਭੱਟ, ਜਿਸ ਨੂੰ ਰੂਪ ਰੇਖਾ ਰਹਿਤ ਸੁਆਮੀ ਚਾਹੁੰਦਾ ਹੈ।

Bhai Manmohan Singh (Shabad OS, CC BY-SA)

English

Blessed, blessed is that musician, for whom the Formless Lord Himself longs.

Dr. Sant Singh Khalsa (Shabad OS, CC BY-SA)
Ang 962 · Line 50

ਸੋ ਢਾਢੀ ਭਾਗਠੁ; ਜਿਸੁ ਸਚਾ ਦੁਆਰ ਬਾਰੁ ॥

so dtaadtee bhaagatth; jis sachaa duaar baar |

Punjabi

ਭਾਗਾਂ ਵਾਲਾ ਹੈ ਉਹ ਢਾਡੀ, ਜਿਸ ਦੀ ਸੱਚੇ ਸਾਈਂ ਦੇ ਦਰਬਾਰ ਦੇ ਬੂਹੇ ਤਾਂਈਂ ਪਹੁੰਚ ਹੈ।

Bhai Manmohan Singh (Shabad OS, CC BY-SA)

English

Very fortunate is that musician who comes to the gate of the Court of the True Lord.

Dr. Sant Singh Khalsa (Shabad OS, CC BY-SA)
Ang 962 · Line 51

ਓਹੁ ਢਾਢੀ. ਤੁਧੁ ਧਿਆਇ; ਕਲਾਣੇ ਦਿਨੁ ਰੈਣਾਰ ॥

ohu dtaadtee. tudh dhiaae; kalaane din rainaar |

Punjabi

ਉਹ ਭੱਟ ਕੇਵਲ ਤੇਰਾ ਹੀ ਸਿਮਰਨ ਕਰਦਾ ਹੈ, ਹੇ ਪ੍ਰਭੂ! ਅਤੇ ਦਿਹੁੰ ਰੈਣ ਤੇਰੀ ਕਲਿਆਣ ਹੀ ਗਾਉਂਦਾ ਹੈ।

Bhai Manmohan Singh (Shabad OS, CC BY-SA)

English

That musician meditates on You, Lord, and praises You day and night.

Dr. Sant Singh Khalsa (Shabad OS, CC BY-SA)
Ang 962 · Line 52

ਮੰਗੈ ਅੰਮ੍ਰਿਤ ਨਾਮੁ; ਨ ਆਵੈ ਕਦੇ ਹਾਰਿ ॥

mangai amrit naam; na aavai kade haar |

Punjabi

ਉਹ ਅਮ੍ਰਿੰਤ ਨਾਮ ਦੀ ਹੀ ਜਾਚਨਾ ਕਰਦਾ ਹੈ ਅਤੇ ਉਸ ਨੂੰ ਕਦਾਚਿਤ ਹਾਰ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

He begs for the Ambrosial Naam, the Name of the Lord, and will never be defeated.

Dr. Sant Singh Khalsa (Shabad OS, CC BY-SA)
Ang 962 · Line 53

ਕਪੜੁ ਭੋਜਨੁ ਸਚੁ; ਰਹਦਾ ਲਿਵੈ ਧਾਰ ॥

kaparr bhojan sach; rahadaa livai dhaar |

Punjabi

ਸੱਚੇ ਹਨ ਉਸ ਦੇ ਬਸਤਰ ਅਤੇ ਖਾਣੇ ਕਿਉਂਕਿ ਆਪਣੇ ਹਿਰਦੇ ਅੰਦਰ ਉਹ ਪ੍ਰਭੂ ਦੀ ਪ੍ਰੀਤ ਧਾਰਨ ਕਰੀ ਰਖਦਾ ਹੈ।

Bhai Manmohan Singh (Shabad OS, CC BY-SA)

English

His clothes and his food are true, and he enshrines love for the Lord within.

Dr. Sant Singh Khalsa (Shabad OS, CC BY-SA)
Ang 962 · Line 54

ਸੋ ਢਾਢੀ ਗੁਣਵੰਤੁ; ਜਿਸ ਨੋ ਪ੍ਰਭ ਪਿਆਰੁ ॥੧੧॥

so dtaadtee gunavant; jis no prabh piaar |11|

Punjabi

ਨੇਕੀਆਂ-ਸੰਯੁਕਤ ਹੈ ਉਹ ਜੱਸ ਕਰਨ ਵਾਲਾ, ਜੋ ਆਪਣੇ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Praiseworthy is that musician who loves God. ||11||

Dr. Sant Singh Khalsa (Shabad OS, CC BY-SA)