Ang 963
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸਾਹੀ।
English
Salok, Fifth Mehl:
ਅੰਮ੍ਰਿਤ ਬਾਣੀ. ਅਮਿਉ ਰਸੁ; ਅੰਮ੍ਰਿਤੁ ਹਰਿ ਕਾ ਨਾਉ ॥
amrit baanee. amiau ras; amrit har kaa naau |
Punjabi
ਅੰਮ੍ਰਿਤ ਹੈ ਗੁਰਾਂ ਦੀ ਬਾਣੀ, ਮਿੱਠਾ ਹੈ ਇਸ ਦਾ ਸੁਆਦ ਅਤੇ ਸੁਧਾ-ਸਰੁਪ ਹੈ ਸੁਆਮੀ ਦਾ ਨਾਮ।
English
The Bani of the Guru's Word is Ambrosial Nectar; its taste is sweet. The Name of the Lord is Ambrosial Nectar.
ਮਨਿ ਤਨਿ ਹਿਰਦੈ ਸਿਮਰਿ ਹਰਿ; ਆਠ ਪਹਰ ਗੁਣ ਗਾਉ ॥
man tan hiradai simar har; aatth pehar gun gaau |
Punjabi
ਆਪਣੇ ਚਿੱਤ ਦੇਹ ਅਤੇ ਦਿਲ ਅੰਦਰ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਅੱਠੇ ਪਹਿਰ ਹੀ ਸੁਆਮੀ ਦੀ ਸਿਫ਼ਤ ਸ਼ਲਾਘਾ ਆਲਾਪ।
English
Meditate in remembrance on the Lord in your mind, body and heart; twenty-four hours a day, sing His Glorious Praises.
ਉਪਦੇਸੁ ਸੁਣਹੁ ਤੁਮ ਗੁਰਸਿਖਹੁ; ਸਚਾ ਇਹੈ ਸੁਆਉ ॥
aupades sunahu tum gurasikhahu; sachaa ihai suaau |
Punjabi
ਹੇ ਗੁਰੂ ਦੇ ਸਿੱਖੋ! ਤੁਸੀਂ ਗੁਰਾਂ ਦੀ ਸਿਫ਼ਤ ਸ੍ਰਵਣ ਕਰੋ। ਕੇਵਲ ਇਹ ਹੀ ਤੁਹਾਡੀ ਜ਼ਿੰਦਗੀ ਦਾ ਸੱਚਾ ਮਨੋਰਥ ਹੈ।
English
Listen to these Teachings, O Sikhs of the Guru. This is the true purpose of life.
ਜਨਮੁ ਪਦਾਰਥੁ ਸਫਲੁ ਹੋਇ; ਮਨ ਮਹਿ ਲਾਇਹੁ ਭਾਉ ॥
janam padaarath safal hoe; man meh laaeihu bhaau |
Punjabi
ਇਸ ਤਰ੍ਹਾਂ ਤੁਹਾਡਾ ਅਮੋਲਕ ਜੀਵਨ ਫਲਦਾਇਕ ਥੀ ਵੰਝੇਗਾ ਅਤੇ ਤੁਹਾਡੇ ਚਿੱਤ ਵਿੱਚੱ ਪ੍ਰਭੂ ਨਾਲ ਪਿਆਰ ਪੈ ਜਾਵੇਗਾ।
English
This priceless human life will be made fruitful; embrace love for the Lord in your mind.
ਸੂਖ ਸਹਜ ਆਨਦੁ ਘਣਾ; ਪ੍ਰਭ ਜਪਤਿਆ ਦੁਖੁ ਜਾਇ ॥
sookh sehaj aanad ghanaa; prabh japatiaa dukh jaae |
Punjabi
ਸਾਈਂ ਨੂੰ ਯਾਦ ਕਰਨ ਦੁਆਰਾ ਬੰਦਾ ਘਣੇਰੇ ਸੁਖ ਅਡੋਲਤਾ ਅਤੇ ਖ਼ੁਸ਼ੀ ਪਾ ਲੈਂਦਾ ਹੈ ਅਤੇ ਰੰਜ ਗਮ ਤੋਂ ਖਲਾਸੀ ਪਾ ਜਾਂਦਾ ਹੈ।
English
Celestial peace and absolute bliss come when one meditates on God - suffering is dispelled.
ਨਾਨਕ. ਨਾਮੁ ਜਪਤ ਸੁਖੁ ਊਪਜੈ; ਦਰਗਹ ਪਾਈਐ ਥਾਉ ॥੧॥
naanak. naam japat sukh aoopajai; daragah paaeeai thaau |1|
Punjabi
ਨਾਨਕ, ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਰਾਮ ਉਤਪੰਨ ਹੋ ਜਾਂਦਾ ਹੈ ਤੇ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚੱ ਥਾਂ ਮਿਲ ਜਾਂਦੀ ਹੈ।
English
O Nanak, chanting the Naam, the Name of the Lord, peace wells up, and one obtains a place in the Court of the Lord. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਨਾਨਕ. ਨਾਮੁ ਧਿਆਈਐ; ਗੁਰੁ ਪੂਰਾ ਮਤਿ ਦੇਇ ॥
naanak. naam dhiaaeeai; gur pooraa mat dee |
Punjabi
ਹੇ ਨਾਨਕ! ਪੂਰਨ ਗੁਰਦੇਵ ਜੀ ਸਿਖਮੱਤ ਦਿੰਦੇ ਹਨ, ਕਿ ਪ੍ਰਾਨੀ ਨੂੰ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
English
O Nanak, meditate on the Naam, the Name of the Lord; this is the Teaching imparted by the Perfect Guru.
ਭਾਣੈ ਜਪ ਤਪ ਸੰਜਮੋ; ਭਾਣੈ ਹੀ ਕਢਿ ਲੇਇ ॥
bhaanai jap tap sanjamo; bhaanai hee kadt lee |
Punjabi
ਸਾਈਂ ਦੀ ਰਜ਼ਾ ਅੰਦਰ, ਇਨਸਾਨ ਉਪਾਸ਼ਨਾ ਤਪੱਸਿਆ ਅਤੇ ਸਵੈ-ਜ਼ਬਤ ਕਮਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਹੀ ਉਹ ਉਸ ਨੂੰ ਬੰਦਖਲਾਸ ਕਰ ਦਿੰਦਾ ਹੈ।
English
In the Lord's Will, they practice meditation, austerity and self-discipline; in the Lord's Will, they are released.
ਭਾਣੈ ਜੋਨਿ ਭਵਾਈਐ; ਭਾਣੈ ਬਖਸ ਕਰੇਇ ॥
bhaanai jon bhavaaeeai; bhaanai bakhas karee |
Punjabi
ਆਪਣੀ ਰਜ਼ਾ ਅੰਦਰ, ਸੁਆਮੀ ਪ੍ਰਾਨੀ ਨੂੰ ਜੂਨੀਆਂ ਅੰਦਰ ਧਕਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਸ ਨੂੰ ਮਾਫ ਕਰ ਦਿੰਦਾ ਹੈ।
English
In the Lord's Will, they are made to wander in reincarnation; in the Lord's Will, they are forgiven.
ਭਾਣੈ ਦੁਖੁ ਸੁਖੁ ਭੋਗੀਐ; ਭਾਣੈ ਕਰਮ ਕਰੇਇ ॥
bhaanai dukh sukh bhogeeai; bhaanai karam karee |
Punjabi
ਉਸ ਦੀ ਰਜ਼ਾ ਅੰਦਰ ਅਸੀਂ ਖੇਦ ਅਤੇ ਖੁਸ਼ੀ ਪਾਉਂਦੇ ਹਾਂ ਅਤੇ ਉਸ ਦੀ ਰਜ਼ਾ ਵਿੱਚ ਹੀ ਅਸੀਂ ਅਮਲ ਕਮਾਉਂਦੇ ਹਾਂ।
English
In the Lord's Will, pain and pleasure are experienced; in the Lord's Will, actions are performed.
ਭਾਣੈ. ਮਿਟੀ ਸਾਜਿ ਕੈ; ਭਾਣੈ ਜੋਤਿ ਧਰੇਇ ॥
bhaanai. mittee saaj kai; bhaanai jot dharee |
Punjabi
ਆਪਣੀ ਰਜ਼ਾ ਅੰਦਰ ਧੂੜ ਨੂੰ ਸਰੂਪ ਦੇ ਕੇ ਸੁਆਮੀ ਆਪਣੀ ਰਜ਼ਾ ਦੁਆਰਾ, ਇਸ ਅੰਦਰ ਆਪਣਾ ਪ੍ਰਕਾਸ਼ ਟਿਕਾ ਦਿੰਦਾ ਹੈ।
English
In the Lord's Will, clay is fashioned into form; in the Lord's Will, His Light is infused into it.
ਭਾਣੈ ਭੋਗ ਭੋਗਾਇਦਾ; ਭਾਣੈ ਮਨਹਿ ਕਰੇਇ ॥
bhaanai bhog bhogaaeidaa; bhaanai maneh karee |
Punjabi
ਆਪਣੀ ਰਜ਼ਾ ਵਿੱਚ ਸੁਆਮੀ ਬੰਦੇ ਪਾਸੋਂ ਨੌਂ ਨਿਆਮਤਾਂ ਮਨਵਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਨ੍ਹਾਂ ਨੂੰ, ਉਸ ਨੂੰ ਨਹੀਂ ਦਿੰਦਾ।
English
In the Lord's Will, enjoyments are enjoyed; in the Lord's Will, these enjoyments are denied.
ਭਾਣੈ ਨਰਕਿ ਸੁਰਗਿ ਅਉਤਾਰੇ; ਭਾਣੈ ਧਰਣਿ ਪਰੇਇ ॥
bhaanai narak surag aautaare; bhaanai dharan paree |
Punjabi
ਸਾਈਂ ਦੀ ਰਜ਼ਾ ਅੰਦਰ ਬੰਦਾ ਦੋਜ਼ਕ ਤੇ ਬਹਿਸ਼ਤ ਵਿੱਚ ਚਲਿਆ ਜਾਂਦਾ ਹੈ ਅਤੇ ਉਸਦੀ ਰਜ਼ਾ ਅੰਦਰ ਉਹ ਧਰਤੀ ਤੇ ਜਾ ਡਿਗਦਾ ਹੈ।
English
In the Lord's Will, they are incarnated in heaven and hell; in the Lord's Will, they fall to the ground.
ਭਾਣੈ ਹੀ ਜਿਸੁ ਭਗਤੀ ਲਾਏ; ਨਾਨਕ. ਵਿਰਲੇ ਹੇ ॥੨॥
bhaanai hee jis bhagatee laae; naanak. virale he |2|
Punjabi
ਨਾਨਕ, ਕੋਈ ਇੱਕ ਅੱਧਾ ਹੀ ਹੈ, ਜਿਸ ਨੂੰ ਸੁਆਮੀ ਆਪਣੇ ਹੁਕਮ ਦੁਆਰਾ, ਆਪਣੇ ਸਿਮਰਨ ਅੰਦਰ ਜੋੜਦਾ ਹੈ।
English
In the Lord's Will, they are committed to His devotional worship and Praise; O Nanak, how rare are these! ||2||
ਪਉੜੀ ॥
paurree |
Punjabi
ਪਉੜੀ।
English
Pauree:
ਵਡਿਆਈ ਸਚੇ ਨਾਮ ਕੀ; ਹਉ ਜੀਵਾ ਸੁਣਿ ਸੁਣੇ ॥
vaddiaaee sache naam kee; hau jeevaa sun sune |
Punjabi
ਮੈਂ ਸੁਆਮੀ ਦੇ ਸੱਚੇ ਨਾਮ ਦੀ ਮਹਾਨਤਾ ਸ੍ਰਵਣ ਕਰ, ਕਰ ਕੇ ਜੀਉਂਦਾ ਹਾਂ।
English
Hearing, hearing of the glorious greatness of the True Name, I live.
ਪਸੂ ਪਰੇਤ ਅਗਿਆਨ; ਉਧਾਰੇ ਇਕ ਖਣੇ ॥
pasoo paret agiaan; udhaare ik khane |
Punjabi
ਇੱਕ ਮੁਹਤ ਅੰਦਰ, ਨਾਮ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜੋ ਡੰਗਰਾਂ ਤੇ ਭੂਤਾਂ ਦੀ ਤਰ੍ਹਾਂ ਬੇਸਮਝ ਹਨ।
English
Even ignorant beasts and goblins can be saved, in an instant.
ਦਿਨਸੁ ਰੈਣਿ ਤੇਰਾ ਨਾਉ; ਸਦਾ ਸਦ ਜਾਪੀਐ ॥
dinas rain teraa naau; sadaa sad jaapeeai |
Punjabi
ਸੋ ਦਿਹੁੰ ਤੇ ਰਾਤ ਅਤੇ ਸਦੀਵ ਤੇ ਹਮੇਸ਼ਾ, ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਮੈਂਡੇ ਮਾਲਕ!
English
Day and night, chant the Name, forever and ever.
ਤ੍ਰਿਸਨਾ ਭੁਖ ਵਿਕਰਾਲ; ਨਾਇ ਤੇਰੈ ਧ੍ਰਾਪੀਐ ॥
trisanaa bhukh vikaraal; naae terai dhraapeeai |
Punjabi
ਡਰਾਉਣੀ ਤ੍ਰੇਹ ਤੇ ਖੁਦਿਆ ਤੇਰੇ ਨਾਮ ਨਾਲ, ਹੇ ਵਾਹਿਗੁਰੂ, ਤ੍ਰਿਪਤ ਹੋ ਜਾਂਦੀਆਂ ਹਨ।
English
The most horrible thirst and hunger is satisfied through Your Name, O Lord.
ਰੋਗੁ ਸੋਗੁ ਦੁਖੁ ਵੰਞੈ ਜਿਸੁ; ਨਾਉ ਮਨਿ ਵਸੈ ॥
rog sog dukh vanyai jis; naau man vasai |
Punjabi
ਬੀਮਾਰੀ, ਸ਼ੋਕ ਅਤੇ ਕਸ਼ਟ ਕਿਸੇ ਪਾਸੋਂ ਦੋੜ ਜਾਂਦੇ ਹਨ, ਜਿਸ ਦੇ ਹਿਰਦੇ ਅੰਦਰ ਨਾਮ ਨਿਵਾਸ ਰਖਦਾ ਹੈ।
English
Disease, sorrow and pain run away, when the Name dwells within the mind.
ਤਿਸਹਿ ਪਰਾਪਤਿ ਲਾਲੁ; ਜੋ ਗੁਰਸਬਦੀ ਰਸੈ ॥
tiseh paraapat laal; jo gurasabadee rasai |
Punjabi
ਕੇਵਲ ਉਹ ਹੀ ਆਪਣੇ ਪ੍ਰੀਤਮ ਨੂੰ ਪਾਉਂਦਾ ਹੈ, ਜੋ ਗੁਰਾਂ ਦੀ ਬਾਣੀ ਦਾ ਪਿਆਰ ਨਾਲ ਉਚਾਰਨ ਕਰਦਾ ਹੈ।
English
He alone attains his Beloved, who loves the Word of the Guru's Shabad.
ਖੰਡ ਬ੍ਰਹਮੰਡ ਬੇਅੰਤ; ਉਧਾਰਣਹਾਰਿਆ ॥
khandd brahamandd beant; udhaaranahaariaa |
Punjabi
ਅਨੰਤ ਸੁਆਮੀ ਖੰਡਾਂ ਬ੍ਰਹਮੰਡਾਂ ਅਤੇ ਪੂਰੀਆਂ ਦੇ ਜੀਵਾਂ ਦਾ ਪਾਰ ਉਤਾਰਾ ਕਰਦਾ ਹੈ।
English
The worlds and solar systems are saved by the Infinite Lord.
ਤੇਰੀ ਸੋਭਾ ਤੁਧੁ; ਸਚੇ ਮੇਰੇ ਪਿਆਰਿਆ ॥੧੨॥
teree sobhaa tudh; sache mere piaariaa |12|
Punjabi
ਹੇ ਸੱਚੇ ਸੁਆਮੀ, ਮੈਂਡੇ ਪ੍ਰੀਤਮ! ਤੈਂਡੀ ਕੀਰਤੀ ਦੇ ਕੇਵਲ ਤੂੰ ਹੀ ਲਾਇਕ ਹੈਂ।
English
Your glory is Yours alone, O my Beloved True Lord. ||12||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਮਿਤ੍ਰੁ ਪਿਆਰਾ ਨਾਨਕ ਜੀ, ਮੈ ਛਡਿ ਗਵਾਇਆ; ਰੰਗਿ ਕਸੁੰਭੈ ਭੁਲੀ ॥
mitru piaaraa naanak jee, mai chhadd gavaaeaa; rang kasunbhai bhulee |
Punjabi
ਕਸੁੰਭੇ ਦੇ ਫਲ ਦੀ ਰੰਗਤ ਦੀ ਬਹਿਕਾਈ ਹੋਈ ਨੇ, ਹੇ ਨਾਨਕ! ਮੈਂ ਆਪਣਾ ਪੂਜਯ ਪਿਆਰਾ ਸਜਨ ਤਿਆਗ ਕੇ ਹੱਥੋਂ ਵੰਝਾ ਲਿਆ ਹੈ।
English
I abandoned and lost my Beloved Friend, O Nanak; I was fooled by the transitory color of the safflower, which fades away.
ਤਉ ਸਜਣ ਕੀ ਮੈ ਕੀਮ. ਨ ਪਉਦੀ; ਹਉ ਤੁਧੁ ਬਿਨੁ ਅਢੁ. ਨ ਲਹਦੀ ॥੧॥
tau sajan kee mai keem. na paudee; hau tudh bin adt. na lahadee |1|
Punjabi
ਤੈਡਾਂ ਮੁੱਲ, ਹੇ ਮੈਂਡੇ ਮਿੱਤਰ! ਮੈਂ ਪਾ ਨਹੀਂ ਸਕਦੀ। ਤੇਰੇ ਬਗੈਰ ਮੇਰਾ ਅੱਧੀ ਕੋਡੀ ਭੀ ਮੁਲ ਨਹੀਂ ਪੈ ਸਕਦਾ।
English
I did not know Your value, O my Friend; without You, I am not worth even half a shell. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਸਸੁ ਵਿਰਾਇਣਿ, ਨਾਨਕ ਜੀਉ, ਸਸੁਰਾ ਵਾਦੀ; ਜੇਠੋ ਪਉ ਪਉ ਲੂਹੈ ॥
sas viraaein, naanak jeeo, sasuraa vaadee; jettho pau pau loohai |
Punjabi
ਮੇਰੀ ਸੱਸ ਮੇਰੀ ਵੈਰਨ ਹੈ, ਮੇਰਾ ਸਹੁਰਾ ਝਗੜਾਲੂ ਅਤੇ ਮੇਰਾ ਜੇਠ ਪੈਰ ਪੈਰ ਤੇ ਮੈਨੂੰ ਸਾੜਦਾ ਹੈ, ਹੇ ਨਾਨਕ!
English
My mother-in-law is my enemy, O Nanak; my father-in-law is argumentative and my brother-in-law burns me at every step.
ਹਭੇ ਭਸੁ ਪੁਣੇਦੇ ਵਤਨੁ; ਜਾ ਮੈ ਸਜਣੁ ਤੂਹੈ ॥੨॥
habhe bhas punede vatan; jaa mai sajan toohai |2|
Punjabi
ਜਦ ਤੂੰ ਹੇ ਸੁਆਮੀ! ਮੈਡਾਂ ਮਿੱਤਰ ਹੈਂ, ਤਾਂ ਸਾਰੇ ਜਣੇ ਖੇਹ ਛਾਣਦੇ ਤੁਰੇ ਫਿਰਨ।
English
They can all just play in the dust, when You are my Friend, O Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਸੁ ਤੂ ਵੁਠਾ ਚਿਤਿ; ਤਿਸੁ ਦਰਦੁ ਨਿਵਾਰਣੋ ॥
jis too vutthaa chit; tis darad nivaarano |
Punjabi
ਤੂੰ ਹੇ ਸਾਹਿਬ! ਉਸ ਦੀ ਪੀੜ ਦੂਰ ਕਰ ਦਿੰਦਾ ਹੈਂ, ਜਿਸ ਦੇ ਹਿਰਦੇ ਅੰਦਰ ਤੂੰ ਵੱਸਦਾ ਹੈਂ।
English
You relieve the pains of those, within whose consciousness You dwell, O Lord.
ਜਿਸੁ ਤੂ ਵੁਠਾ ਚਿਤਿ; ਤਿਸੁ ਕਦੇ. ਨ ਹਾਰਣੋ ॥
jis too vutthaa chit; tis kade. na haarano |
Punjabi
ਜਿਸ ਦੇ ਮਨ ਅੰਦਰ ਤੂੰ ਵਸਦਾ ਹੈਂ, ਹੇ ਸੁਆਮੀ! ਉਹ ਕਦਾਚਿਤ ਨਹੀਂ ਹਾਰਦਾ।
English
Those, within whose consciousness You dwell, never lose.
ਜਿਸੁ ਮਿਲਿਆ ਪੂਰਾ ਗੁਰੂ; ਸੁ ਸਰਪਰ ਤਾਰਣੋ ॥
jis miliaa pooraa guroo; su sarapar taarano |
Punjabi
ਜਿਸ ਨੂੰ ਪੂਰਨ ਗੁਰੂ ਮਹਾਰਾਜ ਮਿਲ ਪੈਂਦੇ ਹਨ ਉਹ ਨਿਸਚਿੱਤ ਹੀ ਪਾਰ ਉਤਰ ਜਾਂਦਾ ਹੈ।
English
One who meets the Perfect Guru will surely be saved.
ਜਿਸ ਨੋ ਲਾਏ ਸਚਿ; ਤਿਸੁ ਸਚੁ ਸਮੑਾਲਣੋ ॥
jis no laae sach; tis sach samaalano |
Punjabi
ਜਿਸ ਨੂੰ ਪ੍ਰਭੂ ਸੱਚ ਨਾਲ ਜੋੜਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ।
English
One who is attached to Truth, contemplates Truth.
ਜਿਸੁ ਆਇਆ ਹਥਿ ਨਿਧਾਨੁ; ਸੁ ਰਹਿਆ ਭਾਲਣੋ ॥
jis aaeaa hath nidhaan; su rahiaa bhaalano |
Punjabi
ਜਿਸ ਦੇ ਹੱਥ ਨਾਮ ਦਾ ਖਜ਼ਾਨਾ ਲੱਗ ਜਾਂਦਾ ਹੈ ਉਹ ਹੋਰਸ ਸ਼ੈ ਨੂੰ ਨਹੀਂ ਢੂੰਢਦਾ।
English
One, into whose hands the treasure comes, stops searching.
ਜਿਸ ਨੋ ਇਕੋ ਰੰਗੁ; ਭਗਤੁ ਸੋ ਜਾਨਣੋ ॥
jis no iko rang; bhagat so jaanano |
Punjabi
ਜੋ ਕੇਵਲ ਇਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ, ਸਿਰਫ ਉਸ ਨੂੰ ਹੀ ਸੰਤ ਸਮਝ ਲੈ।
English
He alone is known as a devotee, who loves the One Lord.
ਓਹੁ ਸਭਨਾ ਕੀ ਰੇਣੁ; ਬਿਰਹੀ ਚਾਰਣੋ ॥
ohu sabhanaa kee ren; birahee chaarano |
Punjabi
ਜੋ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮੀ ਹੈ, ਉਹ ਸਾਰਿਆਂ ਦੇ ਪੈਰਾਂ ਦੀ ਧੂੜ ਥੀ ਵੰਝਦਾ ਹੈ।
English
He is the dust under the feet of all; he is the lover of the Lord's feet.
ਸਭਿ ਤੇਰੇ ਚੋਜ ਵਿਡਾਣ; ਸਭੁ ਤੇਰਾ ਕਾਰਣੋ ॥੧੩॥
sabh tere choj viddaan; sabh teraa kaarano |13|
Punjabi
ਹਰ ਸ਼ੈ ਤੇਰਾ ਅਸਚਰਜ ਕੌਤਕ ਹੈ ਅਤੇ ਸਮੂਹ ਸੰਸਾਰ ਤੈਂਡੇ ਕਰਕੇ ਹੈ।
English
Everything is Your wonderful play; the whole creation is Yours. ||13||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਉਸਤਤਿ ਨਿੰਦਾ ਨਾਨਕ ਜੀ, ਮੈ ਹਭ ਵਞਾਈ; ਛੋੜਿਆ. ਹਭੁ ਕਿਝੁ ਤਿਆਗੀ ॥
ausatat nindaa naanak jee, mai habh vayaaee; chhorriaa. habh kijh tiaagee |
Punjabi
ਆਪਣੇ ਚਿੱਤ ਵਿਚੋਂ ਹੋਰਨਾਂ ਦੀ ਤਾਰੀਫ ਅਤੇ ਬਦਖੋਈ ਕਰਨੀ ਮੈਂ ਹੱਢੋਂ ਹੀ ਗੁਆ ਦਿੱਤੀ ਹੈ ਅਤੇ ਮੈਂ ਸਾਰੇ ਸੰਸਾਰੀ ਧੰਦਿਆਂ ਨੂੰ ਭੀ ਤਰਕ ਕਰ ਕੇ ਤਲਾਂਜਲੀ ਦੇ ਦਿੱਤੀ ਹੈ, ਹੇ ਨਾਨਕ!
English
I have totally discarded praise and slander, O Nanak; I have forsaken and abandoned everything.
ਹਭੇ ਸਾਕ ਕੂੜਾਵੇ ਡਿਠੇ; ਤਉ ਪਲੈ ਤੈਡੈ ਲਾਗੀ ॥੧॥
habhe saak koorraave dditthe; tau palai taiddai laagee |1|
Punjabi
ਸਾਰੇ ਸਨਬੰਧੀਆਂ ਨੂੰ ਮੈਂ ਝੂਠੇ ਵੇਖਿਆ ਹੈ, ਤਦ ਹੀ ਮੈਂ ਤੇਰੇ ਲੜ ਲੱਗੀ ਹਾਂ, ਹੇ ਮੇਰੇ ਸੁਆਮੀ!
English
I have seen that all relationships are false, and so I have grasped hold of the hem of Your robe, Lord. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਫਿਰਦੀ ਫਿਰਦੀ ਨਾਨਕ ਜੀਉ, ਹਉ ਫਾਵੀ ਥੀਈ; ਬਹੁਤੁ ਦਿਸਾਵਰ ਪੰਧਾ ॥
firadee firadee naanak jeeo, hau faavee theeee; bahut disaavar pandhaa |
Punjabi
ਹੇ ਮੈਂਡੇ ਮਹਾਰਾਜ ਗੁਰਦੇਵ! ਪ੍ਰਦੇਸਾਂ ਤੇ ਰਾਹਾਂ ਅੰਦਰ ਭਟਕਦੀ ਤੇ ਭੌਂਦੀ ਹੋਈ, ਮੈਂ ਕਮਲੀ ਹੋ ਗਈ ਹਾਂ।
English
I wandered and wandered and went crazy, O Nanak, in countless foreign lands and pathways.
ਤਾ ਹਉ ਸੁਖਿ ਸੁਖਾਲੀ ਸੁਤੀ; ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥
taa hau sukh sukhaalee sutee; jaa gur mil sajan mai ladhaa |2|
Punjabi
ਪਰ ਜਦ ਗੁਰਾਂ ਨੂੰ ਮਿਲ ਕੇ, ਮੈਂ ਆਪਣੇ ਮਿਤ੍ਰ ਪ੍ਰਭੂ ਨੂੰ ਲੱਭ ਲਿਆ ਤਦ ਮੈਂ ਆਰਾਮ ਚੈਨ ਅੰਦਰ ਸੌਂ ਗਈ।
English
But then, I slept in peace and comfort, when I met the Guru, and found my Friend. ||2||