Ang 964
ਪਉੜੀ ॥
paurree |
Punjabi
ਪਉੜੀ।
English
Pauree:
ਸਭੇ ਦੁਖ ਸੰਤਾਪ; ਜਾਂ ਤੁਧਹੁ ਭੁਲੀਐ ॥
sabhe dukh santaap; jaan tudhahu bhuleeai |
Punjabi
ਜਦ ਇਨਸਾਨ ਤੈਨੂੰ ਵਿਜਾਰ ਦਿੰਦਾ ਹੈ, ਹੇ ਸੁਆਮੀ! ਤਾਂ ਉਸ ਨੂੰ ਸਾਰੇ ਦੁਖੜੇ ਤੇ ਸ਼ੋਕ ਚਿੰਮੜ ਜਾਂਦੇ ਹਨ।
English
When I forget You, I endure all pains and afflictions.
ਜੇ ਕੀਚਨਿ. ਲਖ ਉਪਾਵ; ਤਾਂ ਕਹੀ. ਨ ਘੁਲੀਐ ॥
je keechan. lakh upaav; taan kahee. na ghuleeai |
Punjabi
ਜੇਕਰ ਉਹ ਲੱਖਾਂ ਉਪਰਾਲੇ ਕਰੇ, ਤਦ ਭੀ ਉਹ ਕਦਾਚਿੱਤ ਉਨ੍ਹਾਂ ਨੂੰ ਖਲਾਸੀ ਨਹੀਂ ਪਾਉਂਦਾ।
English
Making thousands of efforts, they are still not eliminated.
ਜਿਸ ਨੋ ਵਿਸਰੈ ਨਾਉ; ਸੁ ਨਿਰਧਨੁ ਕਾਂਢੀਐ ॥
jis no visarai naau; su niradhan kaandteeai |
Punjabi
ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਇਨਸਾਨ ਕੰਗਲਾ ਆਖਿਆ ਜਾਂਦਾ ਹੈ।
English
One who forgets the Name, is known as a poor person.
ਜਿਸ ਨੋ ਵਿਸਰੈ ਨਾਉ; ਸੁ ਜੋਨੀ ਹਾਂਢੀਐ ॥
jis no visarai naau; su jonee haandteeai |
Punjabi
ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦਾ ਹੈ, ਉਹ ਜੂਨੀਆਂ ਅੰਦਰ ਭਟਕਦਾ ਹੈ।
English
One who forgets the Name, wanders in reincarnation.
ਜਿਸੁ ਖਸਮੁ. ਨ ਆਵੈ ਚਿਤਿ; ਤਿਸੁ ਜਮੁ ਡੰਡੁ ਦੇ ॥
jis khasam. na aavai chit; tis jam ddandd de |
Punjabi
ਜੋ ਆਪਣੇ ਮਾਲਕ ਨੂੰ ਯਾਦ ਨਹੀਂ ਕਰਦਾ, ਉਸ ਨੂੰ ਮੌਤ ਦਾ ਫਰੇਸ਼ਤਾ ਸਜ਼ਾ ਦਿੰਦਾ ਹੈ।
English
One who does not remember his Lord and Master, is punished by the Messenger of Death.
ਜਿਸੁ ਖਸਮੁ. ਨ ਆਵੀ ਚਿਤਿ; ਰੋਗੀ ਸੇ ਗਣੇ ॥
jis khasam. na aavee chit; rogee se gane |
Punjabi
ਜਿਸ ਦੇ ਅੰਤਰ ਆਤਮੇ ਕੰਤ ਪ੍ਰਵੇਸ਼ ਨਹੀਂ ਰਖਦਾ, ਉਹ ਨਿਹਾਇਤ ਹੀ ਮਗਰੂਰ ਹੈ।
English
One who does not remember his Lord and Master, is judged to be a sick person.
ਜਿਸੁ ਖਸਮੁ. ਨ ਆਵੀ ਚਿਤਿ; ਸੁ ਖਰੋ ਅਹੰਕਾਰੀਆ ॥
jis khasam. na aavee chit; su kharo ahankaareea |
Punjabi
ਜਿਸ ਦੇ ਅੰਤਰ ਆਤਮੇ ਸੁਆਮੀ ਨਿਵਾਸ ਨਹੀਂ ਰੱਖਦਾ, ਉਹ ਨਿਹਾਇਤ ਹੀ ਮਗਰੂਰ ਹੈ।
English
One who does not remember his Lord and Master, is egotistical and proud.
ਸੋਈ ਦੁਹੇਲਾ ਜਗਿ; ਜਿਨਿ ਨਾਉ ਵਿਸਾਰੀਆ ॥੧੪॥
soee duhelaa jag; jin naau visaareea |14|
Punjabi
ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਇਸ ਸੰਸਾਰ ਅੰਦਰ ਦੁਖੀ ਹੁੰਦਾ ਹੈ।
English
One who forgets the Name is miserable in this world. ||14||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਤੈਡੀ ਬੰਦਸਿ. ਮੈ ਕੋਇ, ਨ ਡਿਠਾ; ਤੂ ਨਾਨਕ ਮਨਿ ਭਾਣਾ ॥
taiddee bandas. mai koe, na dditthaa; too naanak man bhaanaa |
Punjabi
ਤੇਰੇ ਵਰਗਾ, ਹੇ ਪ੍ਰਭੂ! ਮੈਂ ਹੋਰ ਕੋਈ ਨਹੀਂ ਵੇਖਿਆ। ਕੇਵਲ ਤੂੰ ਹੀ ਨਾਨਕ ਦੇ ਚਿੱਤ ਨੂੰ ਚੰਗਾ ਲਗਦਾ ਹੈ।
English
I have not seen any other like You. You alone are pleasing to Nanak's mind.
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ; ਜੈ ਮਿਲਿ ਕੰਤੁ ਪਛਾਣਾ ॥੧॥
ghol ghumaaee tis mitr vichole; jai mil kant pachhaanaa |1|
Punjabi
ਮੈਂ ਉਸ ਸਜੱਣ, ਬਸੀਠ ਤੋਂ ਕੁਰਬਾਨ ਵੰਝਦਾ ਹਾਂ, ਜਿਸ ਨੂੰ ਮਿਲ ਕੇ ਮੈਂ ਆਪਣੇ ਭਰਤੇ ਨੂੰ ਸਿੰਝਾਣ ਲਿਆ ਹੈ।
English
I am a dedicated, devoted sacrifice to that friend, that mediator, who leads me to recognize my Husband Lord. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਪਾਵ ਸੁਹਾਵੇ. ਜਾਂ ਤਉ ਧਿਰਿ ਜੁਲਦੇ; ਸੀਸੁ ਸੁਹਾਵਾ ਚਰਣੀ ॥
paav suhaave. jaan tau dhir julade; sees suhaavaa charanee |
Punjabi
ਸੁੰਦਰ ਹਨ ਪੈਰ, ਜਦ ਉਹ ਤੇਰੇ ਪਾਸ ਤੁਰਦੇ ਹਨ, ਹੇ ਪ੍ਰਭੂ! ਅਤੇ ਸੁੰਦਰ ਹੈ ਉਹ ਸਿਰ, ਜੋ ਤੇਰੇ ਚਰਨਾਂ ਉੱਤੇ ਪੈਂਦਾ ਹੈ।
English
Beautiful are those feet which walk towards You; beautiful is that head which falls at Your Feet.
ਮੁਖੁ ਸੁਹਾਵਾ. ਜਾਂ ਤਉ ਜਸੁ ਗਾਵੈ; ਜੀਉ ਪਇਆ ਤਉ ਸਰਣੀ ॥੨॥
mukh suhaavaa. jaan tau jas gaavai; jeeo peaa tau saranee |2|
Punjabi
ਸੁਹਣਾ ਸੁਨੱਖਾ ਹੈ ਮੂੰਹ, ਜਦ ਉਹ ਤੇਰੀ ਕੀਰਤੀ ਗਾਇਨ ਕਰਦਾ ਹੈ ਅਤੇ ਸੋਹਣੀ ਮਨੁੱਖੀ ਹੈ ਆਤਮਾ, ਜੋ ਤੇਰੀ ਓਟ ਲੈਂਦੀ ਹੈ, ਹੇ ਸੁਆਮੀ!
English
Beautiful is that mouth which sings Your Praises; beautiful is that soul which seeks Your Sanctuary. ||2||
ਪਉੜੀ ॥
paurree |
Punjabi
ਪਉੜੀ।
English
Pauree:
ਮਿਲਿ ਨਾਰੀ ਸਤਸੰਗਿ; ਮੰਗਲੁ ਗਾਵੀਆ ॥
mil naaree satasang; mangal gaaveea |
Punjabi
ਪ੍ਰਭੂ ਦੀਆਂ ਪਤਨੀਆਂ (ਸਤਿ ਸੰਗਤਾਂ) ਨੂੰ ਮਿਲ ਕੇ, ਮੈਂ ਸਾਧ ਸੰਗਤ ਅੰਦਰ ਪ੍ਰਭੂ ਦੀ ਪ੍ਰਭਤਾ ਆਲਾਪਦਾ ਹਾਂ।
English
Meeting the Lord's brides, in the True Congregation, I sing the songs of joy.
ਘਰ ਕਾ ਹੋਆ ਬੰਧਾਨੁ; ਬਹੁੜਿ. ਨ ਧਾਵੀਆ ॥
ghar kaa hoaa bandhaan; bahurr. na dhaaveea |
Punjabi
ਮੈਡਾਂ ਗ੍ਰਹਿ ਹੁਣ ਤਰਤੀਬ ਸਿਰ ਹੋ ਗਿਆ ਹੈ ਅਤੇ ਮੈਂ ਮੁੜ ਆਵਾਗਉਣ ਵਿੱਚੱ ਨਹੀਂ ਪਵਾਂਗਾ।
English
The home of my heart is now held steady, and I shall not go out wandering again.
ਬਿਨਠੀ ਦੁਰਮਤਿ ਦੁਰਤੁ; ਸੋਇ ਕੂੜਾਵੀਆ ॥
binatthee duramat durat; soe koorraaveea |
Punjabi
ਮੇਰੀ ਖੋਟੀ ਸਮਝ, ਪਾਪ ਅਤੇ ਝੂਠੀ ਸ਼ੁਹਰਤ ਦੂਰ ਹੋ ਗਏ ਹਨ।
English
Evil-mindedness has been dispelled, along with sin and my bad reputation.
ਸੀਲਵੰਤਿ ਪਰਧਾਨਿ; ਰਿਦੈ ਸਚਾਵੀਆ ॥
seelavant paradhaan; ridai sachaaveea |
Punjabi
ਮੈਂ ਮਿੱਠੇ ਸੁਭਾਅ ਵਾਲਾ ਤੇ ਸ਼੍ਰੋਮਣੀ ਥੀ ਗਿਆ ਹਾਂ ਅਤੇ ਸੱਚ ਹੁਣ ਮੇਰੇ ਹਿਰਦੇ ਅੰਦਰ ਵਸਦਾ ਹੈ।
English
I am well-known as being calm and good-natured; my heart is filled with Truth.
ਅੰਤਰਿ ਬਾਹਰਿ ਇਕੁ; ਇਕ ਰੀਤਾਵੀਆ ॥
antar baahar ik; ik reetaaveea |
Punjabi
ਅੰਦਰ ਅਤੇ ਬਾਹਰ ਮੈਂ ਇਕ ਸੁਆਮੀ ਨੂੰ ਹੀ ਵੇਖਦਾ ਹਾਂ ਅਤੇ ਇਕੋ ਹੀ ਮੇਰਾ ਮਾਰਗ।
English
Inwardly and outwardly, the One and only Lord is my way.
ਮਨਿ ਦਰਸਨ ਕੀ ਪਿਆਸ; ਚਰਣ ਦਾਸਾਵੀਆ ॥
man darasan kee piaas; charan daasaaveea |
Punjabi
ਮੇਰੇ ਰਿਦੇ ਅੰਦਰ, ਸਾਹਿਬ ਦੇ ਦੀਦਾਰ ਦੀ ਤ੍ਰੇਹ ਹੈ ਅਤੇ ਮੈਂ ਉਸ ਦੇ ਕੰਵਲ ਚਰਨਾਂ ਦੀ ਦਾਸੀ ਹਾਂ।
English
My mind is thirsty for the Blessed Vision of His Darshan. I am a slave at His feet.
ਸੋਭਾ ਬਣੀ ਸੀਗਾਰੁ; ਖਸਮਿ ਜਾਂ ਰਾਵੀਆ ॥
sobhaa banee seegaar; khasam jaan raaveea |
Punjabi
ਜਦ ਮੇਰਾ ਪਤੀ ਮੈਨੂੰ ਮਾਣਦਾ ਹੈ ਤਾਂ ਮੈਂ ਸੁਭਾਇਮਾਨ ਅਤੇ ਸ਼ਸ਼ੋਭਤ ਥੀ ਵੰਝਦੀ ਹਾਂ।
English
I am glorified and embellished, when my Lord and Master enjoys me.
ਮਿਲੀਆ ਆਇ ਸੰਜੋਗਿ; ਜਾਂ ਤਿਸੁ ਭਾਵੀਆ ॥੧੫॥
mileea aae sanjog; jaan tis bhaaveea |15|
Punjabi
ਜਦ ਐਕਰ ਦੀ ਉਸ ਸੁਆਮੀ ਦੀ ਰਜ਼ਾ ਹੋ ਗਈ, ਤਾ ਮੈਂ ਚੰਗੀ ਪ੍ਰਾਲਬਧ ਰਾਹੀਂ ਉਸ ਨੂੰ ਮਿਲ ਪਈ।
English
I meet Him through my blessed destiny, when it is pleasing to His Will. ||15||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਹਭਿ ਗੁਣ ਤੈਡੇ ਨਾਨਕ ਜੀਉ, ਮੈ ਕੂ ਥੀਏ; ਮੈ ਨਿਰਗੁਣ ਤੇ. ਕਿਆ ਹੋਵੈ ॥
habh gun taidde naanak jeeo, mai koo thee; mai niragun te. kiaa hovai |
Punjabi
ਸਾਰੀਆਂ ਨੇਕੀਆਂ ਮੈਨੂੰ ਤੇਰੇ ਕੋਲੋਂ ਥਿਆਈਆਂ (ਮਿਲੀਆਂ) ਹਨ, ਹੇ ਮਹਾਰਾਜ ਮਾਲਕ! ਮੈਂ ਨਿਗੁਣਾ, ਇਨ੍ਹਾਂ ਨੂੰ ਹੋਰ ਕਿਸੇ ਤਰ੍ਹਾਂ ਪ੍ਰਾਪਤ ਕਰ ਸਕਦਾ ਸਾਂ, ਹੇ ਨਾਨਕ?
English
All virtues are Yours, Dear Lord; You bestow them upon us. I am unworthy - what can I achieve, O Nanak?
ਤਉ ਜੇਵਡੁ ਦਾਤਾਰੁ. ਨ ਕੋਈ; ਜਾਚਕੁ ਸਦਾ ਜਾਚੋਵੈ ॥੧॥
tau jevadd daataar. na koee; jaachak sadaa jaachovai |1|
Punjabi
ਤੇਰੇ ਜਿੱਡਾ ਵੱਡਾ, ਹੇ ਸੁਆਮੀ! ਹੋਰ ਕੋਈ ਦਾਤਾ ਨਹੀਂ। ਮੈਂ ਮੰਗਤਾਂ, ਸਦੀਵ ਹੀ ਤੇਰੇ ਕੋਲੋਂ ਮੰਗਦਾ ਹਾਂ।
English
There is no other Giver as great as You. I am a beggar; I beg from You forever. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਦੇਹ ਛਿਜੰਦੜੀ. ਊਣ ਮਝੂਣਾ; ਗੁਰਿ ਸਜਣਿ ਜੀਉ ਧਰਾਇਆ ॥
deh chhijandarree. aoon majhoonaa; gur sajan jeeo dharaaeaa |
Punjabi
ਆਪਣੇ ਸਰੀਰ ਨੂੰ ਸੁਕਦਾ ਸੜਦਾ ਵੇਖ ਕੇ, ਮੈਂ ਨਿਮੋਝੂਣਾ ਹੋ ਗਿਆ ਹਾਂ। ਗੁਰਦੇਵ ਜੀ, ਮੇਰੇ ਮਿਤ੍ਰ ਨੇ ਮੇਰਾ ਢਾਰਸ (ਹੌਸਲਾ) ਬੰਨ੍ਹ ਦਿੱਤਾ ਹੈ।
English
My body was wasting away, and I was depressed. The Guru, my Friend, has encouraged and consoled me.
ਹਭੇ ਸੁਖ ਸੁਹੇਲੜਾ ਸੁਤਾ; ਜਿਤਾ ਜਗੁ ਸਬਾਇਆ ॥੨॥
habhe sukh suhelarraa sutaa; jitaa jag sabaaeaa |2|
Punjabi
ਮੈਂ ਸਾਰੇ ਸੰਸਾਰ ਨੂੰ ਫ਼ਤਹ ਕਰ ਲਿਆ ਹੈ ਅਤੇ ਮੈਂ ਹੁਣ ਆਰਾਮ ਤੇ ਚੈਨ ਅੰਦਰ ਸੌਦਾਂ ਹਾਂ।
English
I sleep in total peace and comfort; I have conquered the whole world. ||2||
ਪਉੜੀ ॥
paurree |
Punjabi
ਪਉੜੀ।
English
Pauree:
ਵਡਾ ਤੇਰਾ ਦਰਬਾਰੁ; ਸਚਾ ਤੁਧੁ ਤਖਤੁ ॥
vaddaa teraa darabaar; sachaa tudh takhat |
Punjabi
ਵਿਸ਼ਾਹ ਹੈ ਤੇਰੀ ਦਰਗਾਹ, ਹੇ ਸੁਆਮੀ! ਅਤੇ ਸੱਚਾ ਹੈ ਤੇਰਾ ਰਾਜ ਸਿੰਘਾਸਣ।
English
The Darbaar of Your Court is glorious and great. Your holy throne is True.
ਸਿਰਿ ਸਾਹਾ ਪਾਤਿਸਾਹੁ; ਨਿਹਚਲੁ ਚਉਰੁ ਛਤੁ ॥
sir saahaa paatisaahu; nihachal chaur chhat |
Punjabi
ਤੂੰ ਰਾਜਿਆਂ ਦੇ ਸੀਸ ਉਤੇ ਮਹਾਰਾਜਾ ਹੈ ਅਤੇਂ ਸਦੀਵੀ ਸਥਿਰ ਹੈ ਤੇਰਾ ਤਖਤ ਤਾਜ।
English
You are the Emperor over the heads of kings. Your canopy and chauree (fly-brush) are permanent and unchanging.
ਜੋ ਭਾਵੈ ਪਾਰਬ੍ਰਹਮ; ਸੋਈ ਸਚੁ ਨਿਆਉ ॥
jo bhaavai paarabraham; soee sach niaau |
Punjabi
ਜਿਹੜਾ ਕੁੱਛ ਸ਼੍ਰੋਮਣੀ ਸਾਹਿਬ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਸੱਚਾ ਇਨਸਾਫ ਹੈ।
English
That alone is true justice, which is pleasing to the Will of the Supreme Lord God.
ਜੇ ਭਾਵੈ ਪਾਰਬ੍ਰਹਮ; ਨਿਥਾਵੇ ਮਿਲੈ ਥਾਉ ॥
je bhaavai paarabraham; nithaave milai thaau |
Punjabi
ਜੇਕਰ ਪਰਮ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਾਂ ਬੇ-ਟਿਕਾਣੇ ਪੁਰਸ਼ ਨੂੰ ਟਿਕਾਣਾ ਮਿਲ ਜਾਂਦਾ ਹੈ।
English
Even the homeless receive a home, when it is pleasing to the Will of the Supreme Lord God.
ਜੋ ਕੀਨੑੀ ਕਰਤਾਰਿ; ਸਾਈ ਭਲੀ ਗਲ ॥
jo keenaee karataar; saaee bhalee gal |
Punjabi
ਜਿਹੜਾ ਕੁੱਛ ਭੀ ਸਿਰਜਣਹਾਰ ਕਰਦਾ ਹੈ, ਕੇਵਲ ਉਹ ਹੀ ਚੰਗੀ ਬਾਤ ਹੈ।
English
Whatever the Creator Lord does, is a good thing.
ਜਿਨੑੀ ਪਛਾਤਾ ਖਸਮੁ; ਸੇ ਦਰਗਾਹ ਮਲ ॥
jinaee pachhaataa khasam; se daragaah mal |
Punjabi
ਜੋ ਆਪਣੇ ਸੁਆਮੀ ਨੂੰ ਅਨੁਭਵ ਕਰਦੇ ਹਨ, ਉਹ ਸੁਆਮੀ ਦੇ ਦਰਬਾਰ ਅੰਦਰ ਬਹਿੰਦੇ ਹਨ।
English
Those who recognize their Lord and Master, are seated in the Court of the Lord.
ਸਹੀ ਤੇਰਾ ਫੁਰਮਾਨੁ; ਕਿਨੈ. ਨ ਫੇਰੀਐ ॥
sahee teraa furamaan; kinai. na fereeai |
Punjabi
ਸੱਚਾ ਹੈ ਤੈਡਾਂ ਹੁਕਮ, ਹੇ ਪ੍ਰਭੂ! ਜਿਸ ਨੂੰ ਕੋਈ ਭੀ ਮੋੜ ਨਹੀਂ ਸਕਦਾ।
English
True is Your Command; no one can challenge it.
ਕਾਰਣ ਕਰਣ ਕਰੀਮ; ਕੁਦਰਤਿ ਤੇਰੀਐ ॥੧੬॥
kaaran karan kareem; kudarat tereeai |16|
Punjabi
ਹੇ ਹੇਤੂਆਂ ਦੇ ਹੇਤੂ! ਮਿਹਰਬਾਨ ਮਾਲਕ ਸਾਰੇ ਤੇਰੀ ਆਪਾਰ ਸ਼ਕਤੀ ਦੇ ਅਧੀਨ ਹਨ।
English
O Merciful Lord, Cause of causes, Your creative power is all-powerful. ||16||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਸੋਇ ਸੁਣੰਦੜੀ. ਮੇਰਾ ਤਨੁ ਮਨੁ ਮਉਲਾ; ਨਾਮੁ ਜਪੰਦੜੀ ਲਾਲੀ ॥
soe sunandarree. meraa tan man maulaa; naam japandarree laalee |
Punjabi
ਤੇਰੀ ਕੀਰਤੀ ਸ੍ਰਵਣ ਕਰ ਮੇਰੀ ਆਤਮਾ ਤੇ ਦੇਹ ਹਰੇ ਭਰੇ ਹੋ ਗਏ ਹਨ, ਹੇ ਪ੍ਰਭੂ ਅਤੇ ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਖੁਸ਼ੀ ਨਾਲ ਲਾਲ ਥੀ ਗਈ ਹਾਂ।
English
Hearing of You, my body and mind have blossomed forth; chanting the Naam, the Name of the Lord, I am flushed with life.
ਪੰਧਿ ਜੁਲੰਦੜੀ. ਮੇਰਾ ਅੰਦਰੁ ਠੰਢਾ; ਗੁਰ ਦਰਸਨੁ ਦੇਖਿ ਨਿਹਾਲੀ ॥੧॥
pandh julandarree. meraa andar tthandtaa; gur darasan dekh nihaalee |1|
Punjabi
ਤੇਰੇ ਮਾਰਗ ਟੁਰਨ ਦੁਆਰਾ, ਹੇ ਪ੍ਰਭੂ! ਮੈਡਾਂ ਮਨ ਸੀਤਲ ਹੋ ਗਿਆ ਹੈ ਅਤੇ ਗੁਰਾਂ ਦਾ ਦੀਦਾਰ ਵੇਖ ਕੇ, ਮੈਂ ਪਰਮ ਪ੍ਰਸੰਨ ਥੀ ਗਿਆ ਹਾਂ।
English
Walking on the Path, I have found cool tranquility deep within; gazing upon the Blessed Vision of the Guru's Darshan, I am enraptured. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਹਠ ਮੰਝਾਹੂ; ਮੈ ਮਾਣਕੁ ਲਧਾ ॥
hatth manjhaahoo; mai maanak ladhaa |
Punjabi
ਆਪਣੇ ਮਨ ਵਿਚੋਂ, ਮੈਂ ਹੀਰੇ ਨੂੰ ਲੱਭ ਲਿਆ ਹੈ।
English
I have found the jewel within my heart.
ਮੁਲਿ. ਨ ਘਿਧਾ; ਮੈ ਕੂ ਸਤਿਗੁਰਿ ਦਿਤਾ ॥
mul. na ghidhaa; mai koo satigur ditaa |
Punjabi
ਸੱਚੇ ਗੁਰਾਂ ਨੇ ਇਹ ਮੈਨੂੰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਕੋਈ ਕੀਮਤ ਨਹੀਂ ਲਈ।
English
I was not charged for it; the True Guru gave it to me.
ਢੂੰਢ ਵਞਾਈ ਥੀਆ; ਥਿਤਾ ॥
dtoondt vayaaee theea; thitaa |
Punjabi
ਮੇਰੀ ਖੋਜਭਾਲ ਮੁੱਕ ਗਈ ਹੈ, ਤੇ ਮੈਂ ਅਸਥਿਰ ਹੋ ਗਿਆ ਹਾਂ।
English
My search has ended, and I have become stable.
ਜਨਮੁ ਪਦਾਰਥੁ; ਨਾਨਕ ਜਿਤਾ ॥੨॥
janam padaarath; naanak jitaa |2|
Punjabi
ਮੈਂ ਆਪਣੇ ਅਮੋਲਕ ਮਨੁੱਖੀ-ਜੀਵਨ ਨੂੰ ਸਫਲ ਕਰ ਲਿਆ ਹੈ, ਹੇ ਨਾਨਕ!
English
O Nanak, I have conquered this priceless human life. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਸ ਕੈ ਮਸਤਕਿ. ਕਰਮੁ ਹੋਇ; ਸੋ ਸੇਵਾ ਲਾਗਾ ॥
jis kai masatak. karam hoe; so sevaa laagaa |
Punjabi
ਜਿਸ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ, ਕੇਵਲ ਉਹ ਹੀ ਸੁਆਮੀ ਦੀ ਟਹਿਲ ਅੰਦਰ ਜੁੜਦਾ ਹੈ।
English
One who has such good karma inscribed upon his forehead, is committed to the Lord's service.
ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ; ਸੋ ਅਨਦਿਨੁ ਜਾਗਾ ॥
jis gur mil kamal pragaasiaa; so anadin jaagaa |
Punjabi
ਜਿਸ ਦਾ ਦਿਲ ਕੰਵਲ ਗੁਰਾਂ ਨੂੰ ਮਿਲ ਕੇ ਖਿੜ ਗਿਆ ਹੈ, ਉਹ ਰਾਤ ਦਿਨ ਜਾਗਦਾ ਰਹਿੰਦਾ ਹੈ।
English
One whose heart lotus blossoms forth upon meeting the Guru, remains awake and aware, night and day.
ਲਗਾ ਰੰਗੁ ਚਰਣਾਰਬਿੰਦ; ਸਭੁ ਭ੍ਰਮੁ ਭਉ ਭਾਗਾ ॥
lagaa rang charanaarabind; sabh bhram bhau bhaagaa |
Punjabi
ਜਿਸ ਦਾ ਪ੍ਰਭੂ ਦੇ ਕੰਵਲ ਚਰਨਾਂ ਨਾਲ ਪਿਆਰ ਪਿਆ ਹੋਇਆ ਹੈ, ਉਸ ਦੇ ਸਮੂਹ ਸੰਦੇਹ ਤੇ ਡਰ ਦੌੜ ਜਾਂਦੇ ਹਨ।
English
All doubt and fear run away from one who is in love with the Lord's lotus feet.