Ang 965
ਆਤਮੁ ਜਿਤਾ ਗੁਰਮਤੀ; ਆਗੰਜਤ ਪਾਗਾ ॥
aatam jitaa guramatee; aaganjat paagaa |
Punjabi
ਜੋ ਗੁਰਾਂ ਦੀ ਸਿਖਮੱਤ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ, ਉਹ ਅਬਿਨਾਸੀ ਪ੍ਰਭੂ ਨੂੰ ਪਾ ਲੈਂਦਾ ਹੈ।
English
He conquers his soul, following the Guru's Teachings, and attains the Imperishable Lord.
ਜਿਸਹਿ ਧਿਆਇਆ ਪਾਰਬ੍ਰਹਮੁ; ਸੋ ਕਲਿ ਮਹਿ ਤਾਗਾ ॥
jiseh dhiaaeaa paarabraham; so kal meh taagaa |
Punjabi
ਜੋ ਆਪਣੇ ਉੱਚੇ ਸੁਆਮੀ ਦਾ ਸਿਮਰਨ ਕਰਦਾ ਹੈ, ਕੇਵਲ ਉਹ ਹੀ ਇਸ ਕਾਲਯੁਗ ਅੰਦਰ ਤਰਦਾ ਹੈ।
English
He alone keeps up in this Dark Age of Kali Yuga, who meditates on the Supreme Lord God.
ਸਾਧੂ ਸੰਗਤਿ ਨਿਰਮਲਾ; ਅਠਸਠਿ ਮਜਨਾਗਾ ॥
saadhoo sangat niramalaa; atthasatth majanaagaa |
Punjabi
ਜੋ ਸਤਿਸੰਗਤ ਅੰਦਰ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਅਠਾਹਟ ਤੀਰਥ ਅਸਥਾਨਾਂ ਤੇ ਇਸ਼ਨਾਨ ਕਰ ਲੈਣਾ ਮੰਨ ਲਿਆ ਜਾਂਦਾ ਹੈ।
English
In the Saadh Sangat, the Company of the Holy, he is immaculate, as if he has bathed at the sixty-eight sacred shrines of pilgrimage.
ਜਿਸੁ ਪ੍ਰਭੁ ਮਿਲਿਆ ਆਪਣਾ; ਸੋ ਪੁਰਖੁ ਸਭਾਗਾ ॥
jis prabh miliaa aapanaa; so purakh sabhaagaa |
Punjabi
ਜਿਸ ਨੂੰ ਉਸ ਦਾ ਸੁਆਮੀ ਮਿਲ ਪੈਂਦਾ ਹੈ, ਕੇਵਲ ਉਹ ਹੀ ਚੰਗੇ ਨਸੀਬਾਂ ਵਾਲਾ ਪੁਰਸ਼ ਹੈ।
English
He alone is a man of good fortune, who has met with God.
ਨਾਨਕ. ਤਿਸੁ ਬਲਿਹਾਰਣੈ; ਜਿਸੁ ਏਵਡ ਭਾਗਾ ॥੧੭॥
naanak. tis balihaaranai; jis evadd bhaagaa |17|
Punjabi
ਨਾਨਕ ਉਸ ਉੱਤੋਂ ਕੁਰਬਾਨ ਹੈ, ਐਡੀ ਵੱਡੀ ਹੈ ਜਿਸ ਦੀ ਕਿਸਮਤ।
English
Nanak is a sacrifice to such a one, whose destiny is so great! ||17||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਜਾਂ ਪਿਰੁ ਅੰਦਰਿ; ਤਾਂ ਧਨ ਬਾਹਰਿ ॥
jaan pir andar; taan dhan baahar |
Punjabi
ਜਦ ਵਾਹਿਗੁਰੂ, ਪਤੀ, ਬੰਦੇ ਦੇ ਅੰਦਰ ਹੁੰਦਾ ਹੈ, ਤਦ ਮਾਇਆ, ਉਸ ਦੀ ਪਤਨੀ, ਬੰਦੇ ਨੂੰ ਛੱਡ ਜਾਂਦੀ ਹੈ।
English
When the Husband Lord is within the heart, then Maya, the bride, goes outside.
ਜਾਂ ਪਿਰੁ ਬਾਹਰਿ; ਤਾਂ ਧਨ ਮਾਹਰਿ ॥
jaan pir baahar; taan dhan maahar |
Punjabi
ਜਦ ਪਤੀ ਬੰਦੇ ਦੇ ਅੰਦਰ ਨਹੀਂ ਹੁੰਦਾ, ਤਦ ਮਾਇਆ ਚੌਧਰਾਨੀ ਬਣ ਬਹਿੰਦੀ ਹੈ।
English
When one's Husband Lord is outside of oneself, then Maya, the bride, is supreme.
ਬਿਨੁ ਨਾਵੈ; ਬਹੁ ਫੇਰ ਫਿਰਾਹਰਿ ॥
bin naavai; bahu fer firaahar |
Punjabi
ਨਾਮ ਦੇ ਬਗੈਰ, ਬੰਦਾ ਘਣੇਰਾ ਹੀ ਭਟਕਦਾ ਹੈ।
English
Without the Name, one wanders all around.
ਸਤਿਗੁਰਿ. ਸੰਗਿ ਦਿਖਾਇਆ ਜਾਹਰਿ ॥
satigur. sang dikhaaeaa jaahar |
Punjabi
ਸੱਚੇ ਗੁਰਾਂ ਨੇ ਜ਼ਾਹਰ ਤੌਰ ਤੇ ਮੈਨੂੰ ਸੁਆਮੀ ਮੇਰੇ ਨਾਲ ਵਿਖਾਲ ਦਿੱਤਾ।
English
The True Guru shows us that the Lord is with us.
ਜਨ ਨਾਨਕ; ਸਚੇ ਸਚਿ ਸਮਾਹਰਿ ॥੧॥
jan naanak; sache sach samaahar |1|
Punjabi
ਦਾਸ ਨਾਨਕ, ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋਇਆ ਹੋਇਆ ਹੈ।
English
Servant Nanak merges in the Truest of the True. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਆਹਰ ਸਭਿ ਕਰਦਾ ਫਿਰੈ; ਆਹਰੁ ਇਕੁ ਨ ਹੋਇ ॥
aahar sabh karadaa firai; aahar ik na hoe |
Punjabi
ਇਨਸਾਨ ਸਾਰੇ ਉਪਰਾਲੇ ਕਰਦਾ ਤੁਰਿਆ ਫਿਰਦਾ ਹੈ, ਪ੍ਰੰਤੂ ਆਪਣੇ ਸੁਆਮੀ ਨੂੰ ਮਿਲਣ ਦਾ ਉਹ ਇਕ ਉਪਰਾਲਾ ਨਹੀਂ ਕਰਦਾ।
English
Making all sorts of efforts, they wander around; but they do not make even one effort.
ਨਾਨਕ. ਜਿਤੁ ਆਹਰਿ ਜਗੁ ਉਧਰੈ; ਵਿਰਲਾ ਬੂਝੈ ਕੋਇ ॥੨॥
naanak. jit aahar jag udharai; viralaa boojhai koe |2|
Punjabi
ਨਾਨਕ ਕੋਈ ਟਾਵਾਂ ਟੱਲਾ ਪੁਰਸ਼ ਹੀ ਉਸ ਉਪਰਾਲੇ ਨੂੰ ਅਨੁਭਵ ਕਰਦਾ ਹੈ, ਜਿਸ ਦੁਆਰਾ ਜਗਤ ਦਾ ਪਾਰ ਉਤਾਰਾ ਹੁੰਦਾ ਹੈ।
English
O Nanak, how rare are those who understand the effort which saves the world. ||2||
ਪਉੜੀ ॥
paurree |
Punjabi
ਪਉੜੀ।
English
Pauree:
ਵਡੀ ਹੂ ਵਡਾ ਅਪਾਰੁ; ਤੇਰਾ ਮਰਤਬਾ ॥
vaddee hoo vaddaa apaar; teraa maratabaa |
Punjabi
ਉੱਚਿਆਂ ਦਾ ਪਰਮ ਉੱਚਾ ਅਤੇ ਲਾਸਾਨੀ ਹੈ ਤੇਰਾ ਰੁਤਬਾ, ਹੇ ਸੁਆਮੀ!
English
The greatest of the great, infinite is Your dignity.
ਰੰਗ ਪਰੰਗ ਅਨੇਕ; ਨ ਜਾਪਨਿੑ ਕਰਤਬਾ ॥
rang parang anek; na jaapana karatabaa |
Punjabi
ਘਣੇਰੇ ਹਨ ਤੈਂਡੇ ਵਰਨ ਅਤੇ ਮਹਾਨ ਵਰਨ। ਤੇਰੇ ਅਦਭੁਤ ਕੌਤਕਾਂ ਨੂੰ ਬੰਦਾ ਅਨੁਭਵ ਨਹੀਂ ਕਰ ਸਕਦਾ।
English
Your colors and hues are so numerous; no one can know Your actions.
ਜੀਆ ਅੰਦਰਿ ਜੀਉ; ਸਭੁ ਕਿਛੁ ਜਾਣਲਾ ॥
jeea andar jeeo; sabh kichh jaanalaa |
Punjabi
ਕੇਵਲ ਤੂੰ ਹੀ ਪ੍ਰਾਣਧਾਰੀਆਂ ਦੀ ਅੰਤ੍ਰੀਵੀਂ ਜਿੰਦ ਜਾਨ ਹੈ ਅਤੇ ਸਭ ਕੁਝ ਜਾਣਦਾ ਹੈ।
English
You are the Soul within all souls; You alone know everything.
ਸਭੁ ਕਿਛੁ ਤੇਰੈ ਵਸਿ; ਤੇਰਾ ਘਰੁ ਭਲਾ ॥
sabh kichh terai vas; teraa ghar bhalaa |
Punjabi
ਹਰ ਸ਼ੈ ਤੇਰੇ ਇਖਤਿਆਰ ਵਿੱਚ ਹੈ ਅਤੇ ਸੁੰਦਰ ਹੈ ਤੇਰਾ ਮੰਦਰ।
English
Everything is under Your control; Your home is beautiful.
ਤੇਰੈ ਘਰਿ ਆਨੰਦੁ; ਵਧਾਈ ਤੁਧੁ ਘਰਿ ॥
terai ghar aanand; vadhaaee tudh ghar |
Punjabi
ਤੇਰੇ ਧਾਮ ਅੰਦਰ ਖੁਸ਼ੀ ਹੈ ਅਤੇ ਇਹ ਤੇਰਾ ਹੀ ਘਰ ਹੈ, ਜਿਸ ਵਿੱਚ ਸਦਾ ਹੀ ਮੁਬਾਰਕਾਂ ਮਿਲਦੀਆਂ ਹਨ।
English
Your home is filled with bliss, which resonates and resounds throughout Your home.
ਮਾਣੁ ਮਹਤਾ ਤੇਜੁ; ਆਪਣਾ ਆਪਿ ਜਰਿ ॥
maan mahataa tej; aapanaa aap jar |
Punjabi
ਤੇਰੀ ਕੀਰਤੀ ਬਜ਼ੁਰਗੀ ਅਤੇ ਪ੍ਰਤਾਪ ਕੇਵਲ ਤੈਨੂੰ ਹੀ ਸ਼ੋਭਦੇ ਹਨ।
English
Your honor, majesty and glory are Yours alone.
ਸਰਬ ਕਲਾ ਭਰਪੂਰੁ; ਦਿਸੈ ਜਤ ਕਤਾ ॥
sarab kalaa bharapoor; disai jat kataa |
Punjabi
ਤੂੰ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਹਰ ਥਾਂ ਵੇਖਿਆ ਜਾਂਦਾ ਹੈ।
English
You are overflowing with all powers; wherever we look, there You are.
ਨਾਨਕ ਦਾਸਨਿ ਦਾਸੁ; ਤੁਧੁ ਆਗੈ ਬਿਨਵਤਾ ॥੧੮॥
naanak daasan daas; tudh aagai binavataa |18|
Punjabi
ਤੈਂਡੇ ਗੋਲਿਆਂ ਦਾ ਗੋਲਾ ਨਾਨਕ, ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ।
English
Nanak, the slave of Your slaves, prays to You alone. ||18||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਛਤੜੇ ਬਾਜਾਰ; ਸੋਹਨਿ ਵਿਚਿ ਵਪਾਰੀਏ ॥
chhatarre baajaar; sohan vich vapaaree |
Punjabi
ਤੈਂਡੇ ਛੱਤੇ ਹੋਏ ਬਜ਼ਾਰਾਂ ਅੰਦਰ, ਹੇ ਸੁਆਮੀ! ਸੋਹਣੇ ਲਗਦੇ ਹਨ ਵਣਜਾਰੇ।
English
Your streets are covered with canopies; under them, the traders look beautiful.
ਵਖਰੁ ਹਿਕੁ ਅਪਾਰੁ; ਨਾਨਕ. ਖਟੇ ਸੋ ਧਣੀ ॥੧॥
vakhar hik apaar; naanak. khatte so dhanee |1|
Punjabi
ਨਾਨਕ, ਕੇਵਲ ਉਹ ਹੀ ਸ਼ਾਹੂਕਾਰ ਹੈ, ਜੋ ਵਾਹਿਗੁਰੂ ਦੇ ਨਾਮ ਦੇ ਇਕ ਅਮੋਲਕ ਸੌਦੇ ਨੂੰ ਖਰੀਦਦਾ ਹੈ।
English
O Nanak, he alone is truly a banker, who buys the infinite commodity. ||1||
ਮਹਲਾ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਕਬੀਰਾ. ਹਮਰਾ ਕੋ ਨਹੀ; ਹਮ ਕਿਸ ਹੂ ਕੇ ਨਾਹਿ ॥
kabeeraa. hamaraa ko nahee; ham kis hoo ke naeh |
Punjabi
ਕਬੀਰ, ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।
English
Kabeer, no one is mine, and I belong to no one.
ਜਿਨਿ ਇਹੁ ਰਚਨੁ ਰਚਾਇਆ; ਤਿਸ ਹੀ ਮਾਹਿ ਸਮਾਹਿ ॥੨॥
jin ihu rachan rachaaeaa; tis hee maeh samaeh |2|
Punjabi
ਜਿਸ ਨੇ ਇਹ ਆਲਮ ਰਚਿਆ ਹੈ, ਉਸ ਦੇ ਅੰਦਰ ਹੀ ਮੈਂ ਲੀਨ ਹੋ ਗਿਆ ਹਾਂ।
English
I am absorbed in the One, who created this creation. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਫਲਿਉ ਬਿਰਖੁ ਸੁਹਾਵੜਾ; ਹਰਿ ਸਫਲ ਅੰਮ੍ਰਿਤਾ ॥
safaliau birakh suhaavarraa; har safal amritaa |
Punjabi
ਵਾਹਿਗੁਰੂ, ਅੰਮ੍ਰਿਤਮਈ ਨਾਮ ਦੇ ਫਲਾਂ ਸਹਿਤ, ਸੁੰਦਰ ਫਲਦਾਰ ਪੌਦਾ ਹੈ।
English
The Lord is the most beautiful fruit tree, bearing fruits of Ambrosial Nectar.
ਮਨੁ ਲੋਚੈ ਉਨੑ ਮਿਲਣ ਕਉ; ਕਿਉ ਵੰਞੈ ਘਿਤਾ ॥
man lochai una milan kau; kiau vanyai ghitaa |
Punjabi
ਮੇਰੀ ਜਿੰਦੜੀ ਉਸ ਸੁਆਮੀ ਨਾਲ ਮਿਲਣ ਨੂੰ ਤਰਸਦੀ ਹੈ। ਉਹ ਕਿਸ ਤਰ੍ਹਾਂ ਲਾਇਆ ਜਾ ਸਕਦਾ ਹੈ?
English
My mind longs to meet Him; how can I ever find Him?
ਵਰਨਾ ਚਿਹਨਾ ਬਾਹਰਾ; ਓਹੁ ਅਗਮੁ ਅਜਿਤਾ ॥
varanaa chihanaa baaharaa; ohu agam ajitaa |
Punjabi
ਸਾਹਿਬ ਰੰਗ ਅਤੇ ਚਿੰਨ੍ਹ ਤੋਂ ਬਿਨਾ ਹੈ। ਉਹ ਪਹੁੰਚ ਤੋਂ ਪਰੇ ਅਤੇ ਨਾਂ-ਜਿੱਤੇ ਜਾਣ ਵਾਲਾ ਹੈ।
English
He has no color or form; He is inaccessible and unconquerable.
ਓਹੁ ਪਿਆਰਾ ਜੀਅ ਕਾ; ਜੋ ਖੋਲੑੈ ਭਿਤਾ ॥
ohu piaaraa jeea kaa; jo kholai bhitaa |
Punjabi
ਮੈਂ ਉਸ ਨੂੰ ਦਿਲੋਂ ਮੁਹੱਬਤ ਕਰਦਾ ਹਾਂ, ਮੈਂ ਮੇਰੇ ਲਈ ਸਾਹਿਬ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ।
English
I love Him with all my soul; He opens the door for me.
ਸੇਵਾ ਕਰੀ ਤੁਸਾੜੀਆ; ਮੈ ਦਸਿਹੁ ਮਿਤਾ ॥
sevaa karee tusaarreea; mai dasihu mitaa |
Punjabi
ਤੂੰ ਮੈਨੂੰ ਮੇਰੇ ਮਿਤ੍ਰ ਬਾਰੇ ਗੱਲਬਾਤ ਦੱਸ। ਮੈਂ ਸਦਾ ਹੀ ਤੇਰੀ ਟਹਿਲ ਕਮਾਵਾਂਗਾ।
English
I shall serve you forever, if you tell me of my Friend.
ਕੁਰਬਾਣੀ ਵੰਞਾ ਵਾਰਣੈ; ਬਲੇ ਬਲਿ ਕਿਤਾ ॥
kurabaanee vanyaa vaaranai; bale bal kitaa |
Punjabi
ਮੈਂ ਆਪਣੇ ਸਾਈਂ ਤੋਂ ਘੋਲੀ ਤੇ ਸਦਕੇ ਜਾਂਦਾ ਹਾਂ ਅਤੇ ਉਸ ਤੋਂ ਪੂਰੀ ਤਰ੍ਹਾਂ ਵਾਰਣੇ ਹਾਂ।
English
I am a sacrifice, a dedicated, devoted sacrifice to Him.
ਦਸਨਿ ਸੰਤ ਪਿਆਰਿਆ; ਸੁਣਹੁ ਲਾਇ ਚਿਤਾ ॥
dasan sant piaariaa; sunahu laae chitaa |
Punjabi
ਪਿਆਰੜੇ ਸਾਧੂ ਉਚਾਰਨ ਕਰਦੇ ਹਨ! ਤੁਸੀਂ ਆਪਣੇ ਦਿਲ ਲਾ ਕੇ ਸ੍ਰਵਣ ਕਰੋ।
English
The Beloved Saints tell us, to listen with our consciousness.
ਜਿਸੁ ਲਿਖਿਆ. ਨਾਨਕ ਦਾਸ; ਤਿਸੁ ਨਾਉ ਅੰਮ੍ਰਿਤੁ, ਸਤਿਗੁਰਿ ਦਿਤਾ ॥੧੯॥
jis likhiaa. naanak daas; tis naau amrit, satigur ditaa |19|
Punjabi
ਜਿਸ ਦੀ ਪ੍ਰਾਲਬਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਗੁਮਾਸ਼ਤੇ ਨਾਨਕ! ਉਸ ਨੂੰ ਸੱਚੇ ਗੁਰੂ ਜੀ ਸੁਧਾ ਸਰੂਪ ਨਾਮ ਪ੍ਰਦਾਨ ਕਰਦੇ ਹਨ।
English
One who has such pre-ordained destiny, O slave Nanak, is blessed with the Ambrosial Name by the True Guru. ||19||
ਸਲੋਕ ਮਹਲਾ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਕਬੀਰ. ਧਰਤੀ ਸਾਧ ਕੀ; ਤਸਕਰ ਬੈਸਹਿ ਗਾਹਿ ॥
kabeer. dharatee saadh kee; tasakar baiseh gaeh |
Punjabi
ਕਬੀਰ, ਜ਼ਮੀਨ ਸੰਤਾਂ ਦੀ ਮਲਕੀਅਤ ਹੈ, ਪ੍ਰੰਤੂ ਚੋਰ ਉਨ੍ਹਾਂ ਵਿੱਚ ਆ ਕੇ ਬੈਠ ਜਾਂਦੇ ਹਨ।
English
Kabeer, the earth belongs to the Holy, but the thieves have come and now sit among them.
ਧਰਤੀ ਭਾਰਿ. ਨ ਬਿਆਪਈ; ਉਨ ਕਉ ਲਾਹੂ ਲਾਹਿ ॥੧॥
dharatee bhaar. na biaapee; un kau laahoo laeh |1|
Punjabi
ਜ਼ਮੀਨ ਉਨ੍ਹਾਂ ਦੇ ਬੋਝ ਨੂੰ ਮਹਿਸੂਸ ਨਹੀਂ ਕਰਦੀ ਅਤੇ ਉਨ੍ਹਾਂ ਚੋਰਾਂ ਨੂੰ ਇਸ ਦਾ ਸਮੂਹ ਲਾਭ ਹੀ ਹੈ।
English
The earth does not feel their weight; even they profit. ||1||
ਮਹਲਾ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਕਬੀਰ. ਚਾਵਲ ਕਾਰਣੇ; ਤੁਖ ਕਉ ਮੁਹਲੀ ਲਾਇ ॥
kabeer. chaaval kaarane; tukh kau muhalee laae |
Punjabi
ਕਬੀਰ, ਚਾਉਲ ਦੀ ਖਾਤਰ, ਛਿੱਲੜ ਨੂੰ ਭੀ ਮੁੰਗਲੀ ਨਾਲ ਕੁੱਟਿਆ ਜਾਂਦਾ ਹੈ।
English
Kabeer, for the sake of the rice, the husks are beaten and threshed.
ਸੰਗਿ ਕੁਸੰਗੀ ਬੈਸਤੇ; ਤਬ ਪੂਛੇ ਧਰਮ ਰਾਇ ॥੨॥
sang kusangee baisate; tab poochhe dharam raae |2|
Punjabi
ਜਦ ਬੰਦਾ ਮੰਦਿਆਂ ਦੀ ਸੰਗਤ ਅੰਦਰ ਬਹਿੰਦਾ ਹੈ, ਤਦ ਧਰਮਰਾਜ ਉਸ ਪਾਸੋਂ ਲੇਖਾ ਮੰਗਦਾ ਹੈ।
English
When one sits in the company of evil people, then he will be called to account by the Righteous Judge of Dharma. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਹੀ ਵਡ ਪਰਵਾਰੁ; ਆਪਿ ਇਕਾਤੀਆ ॥
aape hee vadd paravaar; aap ikaateea |
Punjabi
ਸੁਆਮੀ ਖੁਦ ਭਾਰੇ ਟੱਬਰ ਕਬੀਲੇ ਵਾਲਾ ਹੈ ਅਤੇ ਖੁਦ ਹੀ ਕੱਲਮਕੱਲਾ।
English
He Himself has the greatest family; He Himself is all alone.
ਆਪਣੀ ਕੀਮਤਿ ਆਪਿ; ਆਪੇ ਹੀ ਜਾਤੀਆ ॥
aapanee keemat aap; aape hee jaateea |
Punjabi
ਆਪਣਾ ਮੁੱਲ ਉਹ ਖੁਦ-ਬ-ਖੁਦ ਹੀ ਜਾਣਦਾ ਹੈ।
English
He alone knows His own worth.
ਸਭੁ ਕਿਛੁ ਆਪੇ ਆਪਿ; ਆਪਿ ਉਪੰਨਿਆ ॥
sabh kichh aape aap; aap upaniaa |
Punjabi
ਖੁਦ, ਖੁਦ-ਬ-ਖੁਦ ਹੀ, ਉਸ ਨੇ ਸਾਰਾ ਕੁੱਝ ਰਚਿਆ ਹੈ।
English
He Himself, by Himself, created everything.
ਆਪਣਾ ਕੀਤਾ ਆਪਿ; ਆਪਿ ਵਰੰਨਿਆ ॥
aapanaa keetaa aap; aap varaniaa |
Punjabi
ਆਪਣੀ ਰਚਨਾ ਨੂੰ, ਕੇਵਲ ਉਹ ਖੁਦ ਹੀ ਬਿਆਨ ਕਰ ਸਕਦਾ ਹੈ।
English
Only He Himself can describe His own creation.
ਧੰਨੁ ਸੁ ਤੇਰਾ ਥਾਨੁ; ਜਿਥੈ ਤੂ ਵੁਠਾ ॥
dhan su teraa thaan; jithai too vutthaa |
Punjabi
ਮੁਬਾਰਕ ਹੈ ਉਹ ਤੈਂਡੀ ਜਗ੍ਹਾ। ਜਿੱਥੇ ਤੂੰ ਨਿਵਾਸ ਰਖਦਾ ਹੈ, ਮੇਰੇ ਮਾਲਕ।
English
Blessed is Your place, where You dwell, Lord.