Ang 966
ਧੰਨੁ ਸੁ ਤੇਰੇ ਭਗਤ; ਜਿਨੑੀ ਸਚੁ ਤੂੰ ਡਿਠਾ ॥
dhan su tere bhagat; jinaee sach toon dditthaa |
Punjabi
ਮੁਬਾਰਕ ਹਨ, ਤੈਂਡੇ ਉਹ ਸੰਤ ਜੋ ਤੈਨੂੰ ਵੇਖਦੇ ਹਨ, ਹੇ ਮੇਰੇ ਸੱਚੇ ਸੁਆਮੀ।
English
Blessed are Your devotees, who see You, O True Lord.
ਜਿਸ ਨੋ ਤੇਰੀ ਦਇਆ; ਸਲਾਹੇ ਸੋਇ ਤੁਧੁ ॥
jis no teree deaa; salaahe soe tudh |
Punjabi
ਕੇਵਲ ਉਹ ਹੀ ਤੇਰੀ ਉਸਤਤੀ ਗਾਉਂਦਾ ਹੈ, ਹੇ ਹਰੀ! ਜਿਸ ਉੱਤੇ ਤੇਰੀ ਮਿਹਰ ਹੈ।
English
He alone praises You, who is blessed by Your Grace.
ਜਿਸੁ ਗੁਰ ਭੇਟੇ ਨਾਨਕ; ਨਿਰਮਲ ਸੋਈ ਸੁਧੁ ॥੨੦॥
jis gur bhette naanak; niramal soee sudh |20|
Punjabi
ਮੂਲ-ਰਹਿਤ ਅਤੇ ਪਵਿੱਤਰ ਹੈ ਉਹ, ਹੇ ਨਾਨਕ! ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ।
English
One who meets the Guru, O Nanak, is immaculate and sanctified. ||20||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਫਰੀਦਾ. ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗੁ ॥
fareedaa. bhoom rangaavalee; manjh visoolaa baag |
Punjabi
ਹੇ ਫਰੀਦ! ਸੁੰਦਰ ਹੈ ਇਹ ਦੁਨੀਆਂ। ਇਸ ਦੇ ਅੰਦਰ ਇਕ ਕੰਡਿਆਂ ਵਾਲਾ ਬਗੀਚਾ ਹੈ।
English
Fareed, this world is beautiful, but there is a thorny garden within it.
ਜੋ ਨਰ. ਪੀਰਿ ਨਿਵਾਜਿਆ; ਤਿਨੑਾ ਅੰਚ. ਨ ਲਾਗ ॥੧॥
jo nar. peer nivaajiaa; tinaa anch. na laag |1|
Punjabi
ਜਿਨ੍ਹਾਂ ਪੁਰਸ਼ਾਂ ਉੱਤੇ ਗੁਰਾਂ ਦੀ ਰਹਿਮਤ ਹੈ, ਉਨ੍ਹਾਂ ਨੂੰ ਇਕ ਝਰੀਟ ਭੀ ਨਹੀਂ ਲਗਦੀ।
English
Those who are blessed by their spiritual teacher are not even scratched. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਫਰੀਦਾ. ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ ॥
fareedaa. umar suhaavarree; sang suvanarree deh |
Punjabi
ਫਰੀਦਾ, ਸੋਹਣੀ ਹੈ ਆਯੂ, ਸੁੰਦਰ ਰੰਗ ਵਾਲੇ ਸਰੀਰ ਸਹਿਤ।
English
Fareed, blessed is the life, with such a beautiful body.
ਵਿਰਲੇ ਕੇਈ ਪਾਈਅਨਿੑ; ਜਿਨੑਾ ਪਿਆਰੇ ਨੇਹ ॥੨॥
virale keee paaeeana; jinaa piaare neh |2|
Punjabi
ਬਹੁਤ ਹੀ ਥੋੜੇ, ਐਹੋ ਜੇਹੇ ਪੁਰਸ਼ ਮਿਲਦੇ ਹਨ, ਜਿਨ੍ਹਾਂ ਦਾ ਆਪਣੇ ਪ੍ਰੀਤਮ ਨਾਲ ਪ੍ਰੇਮ ਹੈ।
English
How rare are those who are found to love their Beloved Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਪੁ ਤਪੁ ਸੰਜਮੁ ਦਇਆ ਧਰਮੁ; ਜਿਸੁ ਦੇਹਿ ਸੁ ਪਾਏ ॥
jap tap sanjam deaa dharam; jis dehi su paae |
Punjabi
ਕੇਵਲ ਉਹ ਹੀ ਬੰਦਗੀ, ਕਰੜੀ ਘਾਲ ਸਵੈ-ਜ਼ਬਤ, ਰਹਿਮ ਅਤੇ ਈਮਾਨ ਨੂੰ ਹਾਸਿਲ ਕਰਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।
English
He alone obtains meditation, austerities, self-discipline, compassion and Dharmic faith, whom the Lord so blesses.
ਜਿਸੁ ਬੁਝਾਇਹਿ ਅਗਨਿ ਆਪਿ; ਸੋ ਨਾਮੁ ਧਿਆਏ ॥
jis bujhaaeihi agan aap; so naam dhiaae |
Punjabi
ਜਿਸ ਦੀ ਅੱਗ ਪ੍ਰਭੂ ਆਪੇ ਬੁਝਾਉਂਦਾ ਹੈ, ਉਹ ਨਾਮ ਦਾ ਆਰਾਧਨ ਕਰਦਾ ਹੈ।
English
He alone meditates on the Naam, the Name of the Lord, whose fire the Lord puts out.
ਅੰਤਰਜਾਮੀ ਅਗਮ ਪੁਰਖੁ; ਇਕ ਦ੍ਰਿਸਟਿ ਦਿਖਾਏ ॥
antarajaamee agam purakh; ik drisatt dikhaae |
Punjabi
ਮੇਰਾ ਪਹੁੰਚ ਤੋਂ ਪਰੇ ਪ੍ਰਭੂ, ਅੰਦਰਲੀਆਂ ਜਾਣਨਹਾਰ, ਬੰਦੇ ਨੂੰ ਪੱਖ-ਪਾਤ ਰਹਿਤ ਅੱਖ ਨਾਲ ਵਿਖਾਲ ਦਿੰਦਾ ਹੈ।
English
The Inner-knower, the Searcher of hearts, the Inaccessible Primal Lord, inspires us to look upon all with an impartial eye.
ਸਾਧਸੰਗਤਿ ਕੈ ਆਸਰੈ; ਪ੍ਰਭ ਸਿਉ ਰੰਗੁ ਲਾਏ ॥
saadhasangat kai aasarai; prabh siau rang laae |
Punjabi
ਸਤਿ ਸੰਗਤ ਦੇ ਸਹਾਰੇ ਨਾਲ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈ ਜਾਂਦੀ ਹੈ।
English
With the support of the Saadh Sangat, the Company of the Holy, one falls in love with God.
ਅਉਗਣ ਕਟਿ ਮੁਖੁ ਉਜਲਾ; ਹਰਿ ਨਾਮਿ ਤਰਾਏ ॥
aaugan katt mukh ujalaa; har naam taraae |
Punjabi
ਬਦੀਆਂ ਨੂੰ ਮੇਟ ਕੇ, ਬੰਦੇ ਦਾ ਚਿਹਰਾ ਰੌਸ਼ਨ ਹੋ ਜਾਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਰਾਹੀਂ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
One's faults are eradicated, and one's face becomes radiant and bright; through the Lord's Name, one crosses over.
ਜਨਮ ਮਰਣ ਭਉ ਕਟਿਓਨੁ; ਫਿਰਿ ਜੋਨਿ. ਨ ਪਾਏ ॥
janam maran bhau kattion; fir jon. na paae |
Punjabi
ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ।
English
The fear of birth and death is removed, and he is not reincarnated again.
ਅੰਧ ਕੂਪ ਤੇ ਕਾਢਿਅਨੁ; ਲੜੁ ਆਪਿ ਫੜਾਏ ॥
andh koop te kaadtian; larr aap farraae |
Punjabi
ਉਸ ਨੂੰ ਆਪਣਾ ਪੱਲਾ ਪਕੜਾ ਕੇ ਸੁਆਮੀ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਧੂ ਲੈਂਦਾ ਹੈ।
English
God lifts him up and pulls him out of the deep, dark pit, and attaches him to the hem of His robe.
ਨਾਨਕ. ਬਖਸਿ ਮਿਲਾਇਅਨੁ; ਰਖੇ ਗਲਿ ਲਾਏ ॥੨੧॥
naanak. bakhas milaaeian; rakhe gal laae |21|
Punjabi
ਪ੍ਰਭੂ ਮਾਫ ਕਰਕੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਈ ਰਖੱਦਾ ਹੈ।
English
O Nanak, God forgives him, and holds him close in His embrace. ||21||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਮੁਹਬਤਿ ਜਿਸੁ ਖੁਦਾਇ ਦੀ; ਰਤਾ ਰੰਗਿ ਚਲੂਲਿ ॥
muhabat jis khudaae dee; rataa rang chalool |
Punjabi
ਜੋ ਪ੍ਰਭੂ ਨੂੰ ਪਿਆਰ ਕਰਦਾ ਹੈ, ਉਹ ਗੜ੍ਹੀ ਲਾਲ ਰੰਗਤ ਨਾਲ ਰੰਗਿਆ ਜਾਂਦਾ ਹੈ।
English
One who loves God is imbued with the deep crimson color of His love.
ਨਾਨਕ. ਵਿਰਲੇ ਪਾਈਅਹਿ; ਤਿਸੁ ਜਨ ਕੀਮ. ਨ ਮੂਲਿ ॥੧॥
naanak. virale paaeeeh; tis jan keem. na mool |1|
Punjabi
ਐਹੋ ਜੇਹਾ ਪੁਰਸ਼ ਕੋਈ ਵਿਰਲਾ ਮਿਲਦਾ ਹੈ। ਇਨਸਾਨ ਉਸ ਮਨੁੱਖ ਦਾ ਮੁਲ ਕਦੇ ਭੀ ਨਹੀਂ ਪਾ ਸਕਦਾ।
English
O Nanak, such a person is rarely found; the value of such a humble person can never be estimated. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਅੰਦਰੁ ਵਿਧਾ ਸਚਿ ਨਾਇ; ਬਾਹਰਿ ਭੀ ਸਚੁ ਡਿਠੋਮਿ ॥
andar vidhaa sach naae; baahar bhee sach dditthom |
Punjabi
ਸੱਚੇ ਨਾਮ ਨੇ ਮੇਰਾ ਅੰਦਰਵਾਰ ਵਿੰਨ੍ਹ ਦਿੱਤਾ ਹੈ। ਬਾਹਰਵਾਰ ਭੀ ਮੈਂ ਸੱਚੇ ਸਾਈਂ ਨੂੰ ਵੇਖਦਾ ਹਾਂ।
English
The True Name has pierced the nucleus of my self deep within. Outside, I see the True Lord as well.
ਨਾਨਕ. ਰਵਿਆ ਹਭ ਥਾਇ; ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥
naanak. raviaa habh thaae; van trin tribhavan rom |2|
Punjabi
ਨਾਨਕ, ਸੁਆਮੀ ਸਾਰੀਆਂ ਥਾਵਾਂ ਜੰਗਲਾਂ, ਬੇਲਿਆਂ, ਬਨਸਪਤੀ, ਤਿੰਨਾਂ ਜਹਾਨਾਂ ਅਤੇ ਵਾਲ-ਵਾਲ ਅੰਦਰ ਵਿਆਪਕ ਹੋ ਰਿਹਾ ਹੈ।
English
O Nanak, He is pervading and permeating all places, the forests and the meadows, the three worlds, and every hair. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਕੀਤੋ ਰਚਨੁ; ਆਪੇ ਹੀ ਰਤਿਆ ॥
aape keeto rachan; aape hee ratiaa |
Punjabi
ਪ੍ਰਭੂ ਨੇ ਖੁਦ ਰਚਨਾ ਰਚੀ ਹੈ ਅਤੇ ਖੁਦ ਹੀ ਇਸ ਨਾਲ ਰੰਗਿਆ ਹੋਇਆ ਹੈ।
English
He Himself created the Universe; He Himself imbues it.
ਆਪੇ ਹੋਇਓ ਇਕੁ; ਆਪੇ ਬਹੁ ਭਤਿਆ ॥
aape hoeo ik; aape bahu bhatiaa |
Punjabi
ਆਪ ਸੁਆਮੀ ਇਕ ਥੀ ਵੰਝਦਾ ਹੈ ਅਤੇ ਆਪ ਹੀ ਅਨੇਕਾਂ ਪ੍ਰਕਾਰ ਦਾ।
English
He Himself is One, and He Himself has numerous forms.
ਆਪੇ ਸਭਨਾ ਮੰਝਿ; ਆਪੇ ਬਾਹਰਾ ॥
aape sabhanaa manjh; aape baaharaa |
Punjabi
ਉਹ ਆਪ ਸਾਰਿਆਂ ਦੇ ਅੰਦਰ ਹੈ ਅਤੇ ਆਪ ਹੀ ਉਨ੍ਹਾਂ ਦੇ ਬਾਹਰ।
English
He Himself is within all, and He Himself is beyond them.
ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ ॥
aape jaaneh door; aape hee jaaharaa |
Punjabi
ਵਾਹਿਗੁਰੂ ਖੁਦ ਬੰਦੇ ਨੂੰ ਜਣਾਉਂਦਾ ਹੈ ਕਿ ਉਹ ਦੁਰੇਡੇ ਹੈ ਅਤੇ ਖੁਦ ਹੀ ਐਨ ਹਾਜ਼ਰ ਨਾਜ਼ਰ।
English
He Himself is known to be far away, and He Himself is right here.
ਆਪੇ ਹੋਵਹਿ ਗੁਪਤੁ; ਆਪੇ ਪਰਗਟੀਐ ॥
aape hoveh gupat; aape paragatteeai |
Punjabi
ਤੂੰ ਖੁਦ, ਹੇ ਸੁਆਮੀ! ਅਦ੍ਰਿਸ਼ਟ ਹੋ ਜਾਂਦਾ ਹੈ ਅਤੇ ਖੁਦ ਹੀ ਜ਼ਾਹਿਰਾ ਜ਼ਹੂਰ।
English
He Himself is hidden, and He Himself is revealed.
ਕੀਮਤਿ ਕਿਸੈ. ਨ ਪਾਇ; ਤੇਰੀ ਥਟੀਐ ॥
keemat kisai. na paae; teree thatteeai |
Punjabi
ਕੋਈ ਭੀ ਤੇਰੀ ਰਚਨਾ ਦਾ ਮੁੱਲ ਨਹੀਂ ਪਾ ਸਕਦਾ, ਹੇ ਮੈਂਡੇ ਮਾਲਕ!
English
No one can estimate the value of Your Creation, Lord.
ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ॥
gahir ganbheer athaahu; apaar aganat toon |
Punjabi
ਤੂੰ, ਹੇ ਸਾਹਿਬ! ਡੁੰਘਾ, ਗੂੜ੍ਹਾ, ਬੇਥਾਹ, ਬੇਅੰਤ ਅਤੇ ਅਣਗਿਣਤ ਹੈਂ।
English
You are deep and profound, unfathomable, infinite and invaluable.
ਨਾਨਕ ਵਰਤੈ ਇਕੁ; ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥
naanak varatai ik; iko ik toon |22|1|2| sudh |
Punjabi
ਨਾਨਕ, ਇਕ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਤੂੰ ਹੇ ਪ੍ਰਭੂ! ਕੇਵਲ ਇਕ ਹੀ ਹੈਂ।
English
O Nanak, the One Lord is all-pervading. You are the One and only. ||22||1||2|| Sudh||
ਰਾਮਕਲੀ ਕੀ ਵਾਰ. ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥
raamakalee kee vaar. raae balavandd tathaa satai ddoom aakhee |
Punjabi
ਰਾਮਕਲੀ ਦੀ ਵਾਰ। ਰਾਇ ਬਲਵੰਡ ਅਤੇ ਸਤੇ ਮਰਾਸੀ ਦੀ ਉਚਾਰਨ ਕੀਤੀ ਹੋਈ।
English
Vaar Of Raamkalee, Uttered By Satta And Balwand The Drummer:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਨਾਉ ਕਰਤਾ ਕਾਦਰੁ ਕਰੇ; ਕਿਉ ਬੋਲੁ ਹੋਵੈ. ਜੋਖੀਵਦੈ ॥
naau karataa kaadar kare; kiau bol hovai. jokheevadai |
Punjabi
ਉਸ ਦੇ ਬਚਨ, ਜੋ ਸਰਬ ਸ਼ਕਤੀਵਾਨ ਸਿਰਜਨਹਾਰ ਦੇ ਨਾਮ ਨੂੰ ਉਚਾਰਦਾ ਹੈ, ਕਿਸ ਤਰ੍ਹਾਂ ਤੋਲੋ ਜਾ ਸਕਦੇ ਹਨ?
English
One who chants the Name of the Almighty Creator - how can his words be judged?
ਦੇ ਗੁਨਾ ਸਤਿ ਭੈਣ ਭਰਾਵ ਹੈ; ਪਾਰੰਗਤਿ ਦਾਨੁ ਪੜੀਵਦੈ ॥
de gunaa sat bhain bharaav hai; paarangat daan parreevadai |
Punjabi
ਦੈਵੀ ਗੁਣ ਸੱਚੀਆਂ ਭੈਣਾਂ ਅਤੇ ਵੀਰ ਹਨ। ਉਨ੍ਹਾਂ ਦੇ ਰਾਹੀਂ ਮੋਖਸ਼ ਦੀ ਦਾਤ ਪ੍ਰਾਪਤ ਹੁੰਦੀ ਹੈ।
English
His divine virtues are the true sisters and brothers; through them, the gift of supreme status is obtained.
ਨਾਨਕਿ. ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥
naanak. raaj chalaaeaa; sach kott sataanee neev dai |
Punjabi
ਨਾਨਕ ਨੇ ਪ੍ਰਭੂ ਦੀ ਪਾਤਿਸ਼ਾਹੀ ਕਾਇਮ ਕੀਤੀ ਅਤੇ ਸੱਚ ਦੇ ਕਿਲ੍ਹੇ ਦੀ ਨਿਹਾਇਤ ਮਜ਼ਬੂਤ ਬੁਨਿਆਦ ਰੱਖੀ।
English
Nanak established the kingdom; He built the true fortress on the strongest foundations.
ਲਹਣੇ ਧਰਿਓਨੁ ਛਤੁ ਸਿਰਿ; ਕਰਿ ਸਿਫਤੀ. ਅੰਮ੍ਰਿਤੁ ਪੀਵਦੈ ॥
lahane dharion chhat sir; kar sifatee. amrit peevadai |
Punjabi
ਨਾਨਕ ਨੇ ਪਾਤਸ਼ਾਹੀ ਰਾਜ ਅੰਗਦ ਦੇ ਸੀਸ ਤੇ ਟਿਕਾਇਆ, ਜਿਸ ਨੇ ਸੁਆਮੀ ਦੀ ਕੀਰਤੀ ਗਾਇਨ ਕਰ ਅੰਮ੍ਰਿਤ ਪਾਨ ਕੀਤਾ।
English
He installed the royal canopy over Lehna's head; chanting the Lord's Praises, He drank in the Ambrosial Nectar.
ਮਤਿ ਗੁਰ ਆਤਮ ਦੇਵ ਦੀ; ਖੜਗਿ ਜੋਰਿ. ਪਰਾਕੁਇ ਜੀਅ ਦੈ ॥
mat gur aatam dev dee; kharrag jor. paraakue jeea dai |
Punjabi
ਗੁਰੂ ਨਾਨਕ ਨੇ ਜਿੰਦੜੀ ਨੂੰ ਰੌਸ਼ਨ ਕਰਨ ਵਾਲੀ ਆਪਣੇ ਉਪਦੇਸ਼ ਦੀ ਪਰਮ ਤਾਕਤਵਰ ਤਲਵਾਰ ਨੂੰ ਲਹਿਣੇ ਦੇ ਹਿਰਦੇ ਅੰਦਰ ਟਿਕਾ ਦਿੱਤਾ।
English
The Guru implanted the almighty sword of the Teachings to illuminate his soul.
ਗੁਰਿ ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ ॥
gur chele raharaas keeee; naanak salaamat theevadai |
Punjabi
ਗੁਰੂ ਨਾਨਕ ਨੇ, ਜੀਉਂਦੇ ਜੀਅ, ਅੰਦਰ, ਆਪਣੇ ਮੁਰੀਦ ਨੂੰ ਪ੍ਰਣਾਮ ਕੀਤੀ।
English
The Guru bowed down to His disciple, while Nanak was still alive.
ਸਹਿ ਟਿਕਾ ਦਿਤੋਸੁ; ਜੀਵਦੈ ॥੧॥
seh ttikaa ditos; jeevadai |1|
Punjabi
ਗੁਰੂ ਨਾਨਕ ਪਾਤਸ਼ਾਹ ਨੇ, ਜੀਉਂਦੇ ਜੀ ਹੀ, ਗੁਰਿਆਈ ਦਾ ਤਿਲਕ ਅੰਗਦ ਨੂੰ ਦੇ ਦਿੱਤਾ।
English
The King, while still alive, applied the ceremonial mark to his forehead. ||1||
ਲਹਣੇ ਦੀ ਫੇਰਾਈਐ; ਨਾਨਕਾ. ਦੋਹੀ ਖਟੀਐ ॥
lahane dee feraaeeai; naanakaa. dohee khatteeai |
Punjabi
ਉਸ ਦੀ ਸੇਵਾ ਦੇ ਸਿਲੇ ਵਜੋਂ, ਨਾਨਕ ਨੇ ਲਹਿਣੇ ਦੀ ਜਾਨਸ਼ੀਨੀ ਦੀ ਮੁਨਾਦੀ ਕਰਵਾ ਦਿੱਤੀ।
English
Nanak proclaimed Lehna's succession - he earned it.
ਜੋਤਿ ਓਹਾ. ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ ॥
jot ohaa. jugat saae; seh kaaeaa fer palatteeai |
Punjabi
ਉਹ ਹੀ ਈਸ਼ਵਰੀ ਨੂਰ ਹੈ ਅਤੇ ਵੈਸੀ ਹੀ ਜੀਵਨ ਰਹੁ ਰੀਤੀ। ਪਾਤਿਸ਼ਾਹ (ਗੁਰੂ ਨਾਨਕ) ਨੇ ਮੁੜ ਕੇ ਕੇਵਲ ਆਪਣਾ ਸਰੀਰ ਹੀ ਬਦਲਿਆ ਹੈ।
English
They shared the One Light and the same way; the King just changed His body.
ਝੁਲੈ ਸੁ ਛਤੁ ਨਿਰੰਜਨੀ; ਮਲਿ ਤਖਤੁ ਬੈਠਾ. ਗੁਰ ਹਟੀਐ ॥
jhulai su chhat niranjanee; mal takhat baitthaa. gur hatteeai |
Punjabi
ਸੁੰਦਰ ਨਿਰੰਕਾਰੀ ਛਤ੍ਰ ਉਨ੍ਹਾਂ (ਗੁਰੂ ਅੰਗਦ) ਉੱਤੇ ਝੁਲਦਾ ਹੈ ਅਤੇ ਉਹ ਨਾਨਕ ਦੀ ਦੁਕਾਨ ਵਿੱਚ ਪਰਵਿਰਤ ਹੋ ਗਏ ਹਨ ਤੇ ਉਨ੍ਹਾਂ ਦੇ ਰਾਜ ਸਿੰਘਾਸਣ ਉੱਤੇ ਬਹਿੰਦੇ ਹਨ।
English
The immaculate canopy waves over Him, and He sits on the throne in the Guru's shop.
ਕਰਹਿ ਜਿ ਗੁਰ ਫੁਰਮਾਇਆ; ਸਿਲ ਜੋਗੁ ਅਲੂਣੀ ਚਟੀਐ ॥
kareh ji gur furamaaeaa; sil jog aloonee chatteeai |
Punjabi
ਉਹ, ਉਹੋ ਕੁੱਛ ਕਰਦੇ ਹਨ ਜੋ ਗੁਰੂ ਨਾਨਕ ਨੇ ਉਨ੍ਹਾਂ ਨੂੰ ਹੁਕਮ ਕੀਤਾ ਸੀ ਅਤੇ ਪ੍ਰਭੂ ਨਾਲ ਮਿਲਾਪ ਕਰਾਉਣ ਵਾਲੇ ਫਿਕਲੇ ਪੱਥਰ ਨੂੰ ਚੱਖਦੇ ਹਨ।
English
He does as the Guru commands; He tasted the tasteless stone of Yoga.