Ang 968
ਸੋ ਟਿਕਾ ਸੋ ਬੈਹਣਾ; ਸੋਈ ਦੀਬਾਣੁ ॥
so ttikaa so baihanaa; soee deebaan |
Punjabi
ਗੁਰੂ ਅਮਰਦਾਸ ਜੀ ਨੂੰ ਉਹ ਹੀ ਗੁਰਿਆਈ ਦਾ ਤਿਲਕ, ਓਹੀ ਤਖਤ ਅਤੇ ਉਹ ਹੀ ਦਰਬਾਰ ਪ੍ਰਾਪਤ ਹੋਇਆ।
English
The same mark on the forehead, the same throne, and the same Royal Court.
ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ ॥
piyoo daade jevihaa; potaa paravaan |
Punjabi
ਪੋਤਰਾ ਆਪਣੇ ਬਾਬਲ (ਗੁਰੂ ਅੰਗਦ) ਅਤੇ ਬਾਬੇ (ਗੁਰੂ ਨਾਨਕ) ਵਰਗਾ ਹੀ ਪ੍ਰਮਾਣੀਕ ਹੈ।
English
Just like the father and grandfather, the son is approved.
ਜਿਨਿ ਬਾਸਕੁ ਨੇਤ੍ਰੈ ਘਤਿਆ; ਕਰਿ ਨੇਹੀ ਤਾਣੁ ॥
jin baasak netrai ghatiaa; kar nehee taan |
Punjabi
ਇਹ ਗੁਰੂ ਅਮਰਦਾਸ ਹੀ ਹਨ, ਜਿਨ੍ਹਾਂ ਨੇ ਈਸ਼ਵਰੀ ਪ੍ਰੀਤ ਦੇ ਬਲ ਰਾਹੀਂ ਹਜ਼ਾਰ ਮੂੰਹਾਂ ਵਾਲੇ ਸ੍ਰਪ ਨੂੰ ਆਪਣੇ ਨੇਤ੍ਰ ਬਣਾਇਆ ਅਤੇ ਇਸ ਨੂੰ ਮਧਾਣੀ ਦੇ ਉਦਾਲੇ ਪਾ ਲਿਆ,
English
He took the thousand-headed serpent as his churning string, and with the force of devotional love,
ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥
jin samund viroliaa; kar mer madhaan |
Punjabi
ਅਤੇ ਜਿਨ੍ਹਾਂ ਨੇ ਸਮੇਰ ਪਰਬਤ ਨੂੰ ਆਪਣੀ ਮਧਾਣੀ ਬਣਾ ਕੇ, ਜਗਤ ਦੇ ਸਮੁੰਦਰ ਨੂੰ ਰਿੜਕ ਲਿਆ।
English
he churned the ocean of the world with his churning stick, the Sumayr mountain.
ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥
chaudah ratan nikaalian; keeton chaanaan |
Punjabi
ਉਨ੍ਹਾਂ ਨੇ ਚੌਦਾਂ ਰਤਨ ਕਢਿ ਲਿਆਂਦੇ ਅਤੇ ਸਾਰੇ ਰੱਬੀ ਨੂਰ ਫੈਲਾ ਦਿੱਤਾ।
English
He extracted the fourteen jewels, and brought forth the Divine Light.
ਘੋੜਾ ਕੀਤੋ ਸਹਜ ਦਾ; ਜਤੁ ਕੀਓ ਪਲਾਣੁ ॥
ghorraa keeto sehaj daa; jat keeo palaan |
Punjabi
ਬ੍ਰਹਮ ਗਿਆਨ ਨੂੰ ਉਨ੍ਹਾਂ ਨੇ ਆਪਣਾ ਘੋੜਾ ਬਣਾਇਆ ਅਤੇ ਪ੍ਰਹੇਜ਼ਗਾਰੀ ਨੂੰ ਉਨ੍ਹਾਂ ਨੇ ਬਣਾਇਆ ਆਪਣਾ ਪਲਾਣਾ (ਤਾਹਰੂ)।
English
He made intuition his horse, and chastity his saddle.
ਧਣਖੁ ਚੜਾਇਓ ਸਤ ਦਾ; ਜਸ ਹੰਦਾ ਬਾਣੁ ॥
dhanakh charraaeo sat daa; jas handaa baan |
Punjabi
ਸੱਚੇ ਦੀ ਕਮਾਣ ਉੱਤੇ ਉਨ੍ਹਾਂ ਨੇ ਸੁਆਮੀ ਦੀ ਸਿਫ਼ਤ-ਸਲਾਹ ਦਾ ਤੀਰ ਚਾੜਿਆ ਹੈ।
English
He placed the arrow of the Lord's Praise in the bow of Truth.
ਕਲਿ ਵਿਚਿ ਧੂ ਅੰਧਾਰੁ ਸਾ; ਚੜਿਆ ਰੈ ਭਾਣੁ ॥
kal vich dhoo andhaar saa; charriaa rai bhaan |
Punjabi
ਕਾਲੇ ਸਮੇਂ ਅੰਦਰੋਂ ਘੋਰ ਅਨ੍ਹੇਰਾ ਸੀ। ਗੁਰੂ ਜੀ ਰਾਤ ਨੂੰ ਰੌਸ਼ਨ ਕਰਨ ਵਾਲੇ ਸੂਰਜ ਦੀ ਮਾਨੰਦ ਪ੍ਰਗਟ ਹੋਵੇ।
English
In this Dark Age of Kali Yuga, there was only pitch darkness. Then, He rose like the sun to illuminate the darkness.
ਸਤਹੁ. ਖੇਤੁ ਜਮਾਇਓ; ਸਤਹੁ ਛਾਵਾਣੁ ॥
satahu. khet jamaaeo; satahu chhaavaan |
Punjabi
ਉਨ੍ਹਾਂ ਨੇ ਸੱਚ ਦੀ ਪੈਲੀ ਉਗਾਈ ਹੈ ਅਤੇ ਸੋਚ ਦਾ ਸ਼ਮਿਆਨਾ ਤਾਣਿਆ ਹੈ।
English
He farms the field of Truth, and spreads out the canopy of Truth.
ਨਿਤ ਰਸੋਈ ਤੇਰੀਐ; ਘਿਉ ਮੈਦਾ ਖਾਣੁ ॥
nit rasoee tereeai; ghiau maidaa khaan |
Punjabi
ਤੇਰੇ ਲੰਗਰ ਵਿੱਚ ਸਦਾ ਹੀ ਘੀ ਅਤੇ ਕਣਕ ਦਾ ਨਿਰਮਲ ਆਟਾ ਖਾਣ ਲਈ ਹਨ।
English
Your kitchen always has ghee and flour to eat.
ਚਾਰੇ ਕੁੰਡਾਂ ਸੁਝੀਓਸੁ; ਮਨ ਮਹਿ. ਸਬਦੁ ਪਰਵਾਣੁ ॥
chaare kunddaan sujheeos; man meh. sabad paravaan |
Punjabi
ਤੁਸੀਂ ਹੇ ਅਮਰਦਾਸ ਜੀ! ਜਗਤ ਦੇ ਚਾਰੇ ਹੀ ਪਾਸਿਆਂ ਨੂੰ ਜਾਣਦੇ ਹੋ ਅਤੇ ਤੁਹਾਡੇ ਚਿੱਤ ਵਿਚੋਂ ਤੁਹਾਨੂੰ ਨਾਮ ਚੰਗਾ ਲਗਦਾ ਹੈ।
English
You understand the four corners of the universe; in your mind, the Word of the Shabad is approved and supreme.
ਆਵਾ ਗਉਣੁ ਨਿਵਾਰਿਓ; ਕਰਿ ਨਦਰਿ ਨੀਸਾਣੁ ॥
aavaa gaun nivaario; kar nadar neesaan |
Punjabi
ਤੂੰ ਪ੍ਰਗਟ ਤੌਰ ਤੇ ਉਸ ਦਾ ਆਉਣਾ ਤੇ ਜਾਣਾ ਮੇਟ ਦਿੰਦਾ ਹੈ ਜਿਸ ਤੇ ਤੂੰ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈਂ।
English
You eliminate the comings and goings of reincarnation, and bestow the insignia of Your Glance of Grace.
ਅਉਤਰਿਆ ਅਉਤਾਰੁ ਲੈ; ਸੋ ਪੁਰਖੁ ਸੁਜਾਣੁ ॥
aautariaa aautaar lai; so purakh sujaan |
Punjabi
ਉਹ ਸਿਆਣਾ ਪ੍ਰਭੂ ਗੁਰੂ ਰਾਮਦਾਸ ਦੇ ਸਰੂਪ ਅੰਦਰ ਆ ਉਤਰਿਆ।
English
You are the Avataar, the Incarnation of the all-knowing Primal Lord.
ਝਖੜਿ ਵਾਉ. ਨ ਡੋਲਈ; ਪਰਬਤੁ ਮੇਰਾਣੁ ॥
jhakharr vaau. na ddolee; parabat meraan |
Punjabi
ਤੂੰ ਸੁਮੇਰ ਪਰਬਤ ਦੀ ਤਰ੍ਹਾਂ ਅਹਿੱਲ ਹੈਂ ਅਤੇ ਹਨ੍ਹੇਰੀ ਤੇ ਹਵਾ ਦੇ ਬੱਲ੍ਹਿਆਂ ਨਾਲ ਡਿੱਕੋਡੋਲੇ ਨਹੀਂ ਖਾਂਦਾ।
English
You are not pushed or shaken by the storm and the wind; you are like the Sumayr Mountain.
ਜਾਣੈ ਬਿਰਥਾ ਜੀਅ ਕੀ; ਜਾਣੀ ਹੂ ਜਾਣੁ ॥
jaanai birathaa jeea kee; jaanee hoo jaan |
Punjabi
ਤੂੰ, ਹੇ ਦਿਲਾਂ ਦੀਆਂ ਜਾਣਨਹਾਰ! ਸਾਰਿਆਂ ਮਨਾਂ ਦੀਆਂ ਹਾਲਾਤਾਂ ਨੂੰ ਜਾਣਦਾ ਹੈਂ।
English
You know the inner state of the soul; You are the Knower of knowers.
ਕਿਆ ਸਾਲਾਹੀ ਸਚੇ ਪਾਤਿਸਾਹ; ਜਾਂ ਤੂ ਸੁਘੜੁ ਸੁਜਾਣੁ ॥
kiaa saalaahee sache paatisaah; jaan too sugharr sujaan |
Punjabi
ਮੈਂ ਤੇਰੀ ਕੀਰਤੀ ਕਿਸ ਤਰ੍ਹਾਂ ਕਰ ਸਕਦਾ ਹਾਂ, ਹੇ ਸੱਚੇ ਸੁਲਤਾਨ! ਜਦ ਤੂੰ ਸਿਆਣਾ ਅਤੇ ਸਰਬੱਗ ਹੈਂ?
English
How can I praise You, O True Supreme King, when You are so wise and all-knowing?
ਦਾਨੁ. ਜਿ ਸਤਿਗੁਰ ਭਾਵਸੀ; ਸੋ ਸਤੇ ਦਾਣੁ ॥
daan. ji satigur bhaavasee; so sate daan |
Punjabi
ਜਿਹੜੀਆਂ ਬਖਸ਼ਸ਼ਾਂ ਤੂੰ, ਹੇ ਸੱਚੇ ਗੁਰਦੇਵ ਜੀ ਦੇਣੀਆਂ ਪਸੰਦ ਕਰਦਾ ਹੈਂ, ਉਹੀ ਦਾਤਾਂ ਤੂੰ ਸੱਤੇ ਨੂੰ ਬਖਸ਼।
English
Those blessings granted by the Pleasure of the True Guru - please bless Satta with those gifts.
ਨਾਨਕ ਹੰਦਾ ਛਤ੍ਰੁ ਸਿਰਿ; ਉਮਤਿ ਹੈਰਾਣੁ ॥
naanak handaa chhatru sir; umat hairaan |
Punjabi
ਨਾਨਕ ਦਾ ਛਤ੍ਰ ਤੇਰੇ ਸੀਸ ਉਤੇ ਝੁਲਦਾ ਦੇਖ, ਸਾਰਾ ਸਿੱਖ ਜਗਤ ਅਸਚਰਜ ਹੋ ਗਿਆ ਹੈ।
English
Seeing Nanak's canopy waving over Your head, everyone was astonished.
ਸੋ ਟਿਕਾ ਸੋ ਬੈਹਣਾ; ਸੋਈ ਦੀਬਾਣੁ ॥
so ttikaa so baihanaa; soee deebaan |
Punjabi
ਗੁਰੂ ਅਮਰਦਾਸ ਜੀ ਦਾ ਓਹੀ ਤਿਲਕ, ਉਹ ਹੀ ਰਾਜ ਸਿੰਘਾਸਣ ਅਤੇ ਉਹ ਹੀ ਦਰਬਾਰ ਹੈ।
English
The same mark on the forehead, the same throne, and the same Royal Court.
ਪਿਯੂ ਦਾਦੇ ਜੇਵਿਹਾ; ਪੋਤ੍ਰਾ ਪਰਵਾਣੁ ॥੬॥
piyoo daade jevihaa; potraa paravaan |6|
Punjabi
ਪੋਤਾ ਆਪਣੇ ਬਾਬਲ ਅਤੇ ਬਾਬੇ ਵਰਗਾ ਹੀ ਪ੍ਰਮਾਣੀਕ ਹੈ।
English
Just like the father and grandfather, the son is approved. ||6||
ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ. ਤਿਨੈ ਸਵਾਰਿਆ ॥
dhan dhan raamadaas gur; jin siriaa. tinai savaariaa |
Punjabi
ਮੁਬਾਰਕ, ਮੁਬਾਰਕ ਹਨ ਗੁਰੂ ਰਾਮਦਾਸ ਜੀ। ਜਿਸ ਸਾਹਿਬ ਨੇ ਉਨ੍ਹਾਂ ਨੂੰ ਸਜਿਆ ਹੈ, ਉਸ ਨੇ ਹੀ ਉਨ੍ਹਾਂ ਨੂੰ ਸ਼ਸ਼ੋਭਤ ਕੀਤਾ ਹੈ।
English
Blessed, blessed is Guru Raam Daas; He who created You, has also exalted You.
ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ ਧਾਰਿਆ ॥
pooree hoee karaamaat; aap sirajanahaarai dhaariaa |
Punjabi
ਮੁਕੰਮਲ ਹੈ ਤੇਰਾ ਮੋਜਿਜ਼ਾ, ਕਰਤਾਰ ਨੇ ਖੁਦ ਹੀ ਤੈਨੂੰ ਤਖਤ ਤੇ ਸਥਾਪਨ ਕੀਤਾ ਹੈ।
English
Perfect is Your miracle; the Creator Lord Himself has installed You on the throne.
ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥
sikhee atai sangatee; paarabraham kar namasakaariaa |
Punjabi
ਤੈਨੂੰ ਪ੍ਰਮ ਪ੍ਰਭੂ ਜਾਣ ਕੇ, ਤੇਰੇ ਮੁਰੀਦ ਅਤੇ ਸਾਧ ਸੰਗਤ ਤੈਨੂੰ ਪ੍ਰਣਾਮ ਕਰਦੇ ਹਨ।
English
The Sikhs and all the Congregation recognize You as the Supreme Lord God, and bow down to You.
ਅਟਲੁ ਅਥਾਹੁ ਅਤੋਲੁ ਤੂ; ਤੇਰਾ. ਅੰਤੁ ਨ ਪਾਰਾਵਾਰਿਆ ॥
attal athaahu atol too; teraa. ant na paaraavaariaa |
Punjabi
ਤੂੰ ਅਹਿੱਲ, ਅਗਾਧ ਅਤੇ ਅਮਾਪ ਹੈਂ, ਤੇਰਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
English
You are unchanging, unfathomable and immeasurable; You have no end or limitation.
ਜਿਨੑੀ. ਤੂੰ ਸੇਵਿਆ ਭਾਉ ਕਰਿ; ਸੇ. ਤੁਧੁ ਪਾਰਿ ਉਤਾਰਿਆ ॥
jinaee. toon seviaa bhaau kar; se. tudh paar utaariaa |
Punjabi
ਜੋ ਤੇਰੀ ਪਿਆਰ ਨਾਲ, ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਤੂੰ ਤਾਰ ਦਿੰਦਾ ਹੈ।
English
Those who serve You with love - You carry them across.
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ; ਮਾਰਿ ਕਢੇ ਤੁਧੁ ਸਪਰਵਾਰਿਆ ॥
lab lobh kaam krodh mohu; maar kadte tudh saparavaariaa |
Punjabi
ਤੂੰ ਲਾਲਚ, ਤਮ੍ਹਾਂ, ਕਾਮ-ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਨੂੰ ਉਨ੍ਹਾਂ ਦੇ ਟੱਬਰ ਕਬੀਲਿਆਂ ਸਮੇਤ ਕੁਟ ਫਾਟ ਕੇ ਬਾਹਰ ਕੱਢ ਦਿੱਤਾ ਹੈ।
English
Greed, envy, sexual desire, anger and emotional attachment - You have beaten them and driven them out.
ਧੰਨੁ ਸੁ ਤੇਰਾ ਥਾਨੁ ਹੈ; ਸਚੁ ਤੇਰਾ ਪੈਸਕਾਰਿਆ ॥
dhan su teraa thaan hai; sach teraa paisakaariaa |
Punjabi
ਸ਼ਲਾਘਾਯੋਗ ਹੈ ਤੇਰਾ ਅਸਥਾਨ ਅਤੇ ਸੱਚੀਆਂ ਹਨ ਤੇਰੀਆਂ ਦਾਤਾਂ।
English
Blessed is Your place, and True is Your magnificent glory.
ਨਾਨਕੁ ਤੂ. ਲਹਣਾ ਤੂਹੈ; ਗੁਰੁ ਅਮਰੁ, ਤੂ ਵੀਚਾਰਿਆ ॥
naanak too. lahanaa toohai; gur amar, too veechaariaa |
Punjabi
ਤੂੰ ਨਾਨਕ ਹੈ, ਤੂੰ ਹੀ ਅੰਗਦ ਹੈ ਅਤੇ ਗੁਰੂ ਅਮਰਦਾਸ ਭੀ ਤੂੰ ਹੀ ਹੈਂ। ਮੈਂ ਤੈਨੂੰ ਇਸ ਤਰ੍ਹਾਂ ਖਿਆਲ ਕਰਦਾ ਹਾਂ।
English
You are Nanak, You are Angad, and You are Amar Daas; so do I recognize You.
ਗੁਰੁ ਡਿਠਾ; ਤਾਂ ਮਨੁ ਸਾਧਾਰਿਆ ॥੭॥
gur dditthaa; taan man saadhaariaa |7|
Punjabi
ਜਦ ਮੈਂ ਗੁਰਦੇਵ ਜੀ ਨੂੰ ਵੇਖਿਆ, ਤਦ ਮੇਰੀ ਆਤਮਾ ਨੂੰ ਸਹਾਰਾ ਮਿਲ ਗਿਆ।
English
When I saw the Guru, then my mind was comforted and consoled. ||7||
ਚਾਰੇ ਜਾਗੇ. ਚਹੁ ਜੁਗੀ; ਪੰਚਾਇਣੁ ਆਪੇ ਹੋਆ ॥
chaare jaage. chahu jugee; panchaaein aape hoaa |
Punjabi
ਚਹੁ ਗੁਰਾਂ ਨੇ ਆਪਣੇ ਚੌਹਾਂ ਵੇਲਿਆਂ ਨੂੰ ਪ੍ਰਕਾਸ਼ ਕੀਤਾ। ਤੂੰ ਹੇ ਨਾਨਕ! ਖੁਦ ਹੀ ਪੰਜਵਾਂ ਸਰੂਪ ਧਾਰਨ ਕੀਤਾ ਹੈ।
English
The four Gurus enlightened the four ages; the Lord Himself assumed the fifth form.
ਆਪੀਨੑੈ ਆਪੁ ਸਾਜਿਓਨੁ; ਆਪੇ ਹੀ ਥੰਮਿੑ ਖਲੋਆ ॥
aapeenai aap saajion; aape hee thama khaloaa |
Punjabi
ਤੂੰ ਖੁਦ ਹੀ ਸੰਸਾਰ ਨੂੰ ਰਚਿਆ ਹੈ ਅਤੇ ਖੁਦ ਹੀ ਇਸ ਦਾ ਸਦੀਵੀ ਖੜੇ ਰਹਿਣ ਵਾਲਾ ਸਤੂਨ ਹੈਂ।
English
He created Himself, and He Himself is the supporting pillar.
ਆਪੇ ਪਟੀ. ਕਲਮ ਆਪਿ; ਆਪਿ ਲਿਖਣਹਾਰਾ ਹੋਆ ॥
aape pattee. kalam aap; aap likhanahaaraa hoaa |
Punjabi
ਤੂੰ ਆਪ ਤਖਤੀ ਹੈ, ਆਪ ਹੀ ਲੇਖਣੀ ਅਤੇ ਆਪੇ ਹੀ ਲਿਖਾਰੀ ਹੋ ਗਿਆ ਹੈਂ।
English
He Himself is the paper, He Himself is the pen, and He Himself is the writer.
ਸਭ ਉਮਤਿ. ਆਵਣ ਜਾਵਣੀ; ਆਪੇ ਹੀ ਨਵਾ ਨਿਰੋਆ ॥
sabh umat. aavan jaavanee; aape hee navaa niroaa |
Punjabi
ਤੇਰੇ ਸਾਰੇ ਸਿੱਖ ਸੇਵਕ ਆਉਣ ਜਾਣ ਵਾਲੇ ਹਨ। ਤੂੰ ਖੁਦ ਸਦੀਵੀ ਸਹੀ ਸਲਾਮਤ ਹੈਂ।
English
All His followers come and go; He alone is fresh and new.
ਤਖਤਿ ਬੈਠਾ. ਅਰਜਨ ਗੁਰੂ; ਸਤਿਗੁਰ ਕਾ ਖਿਵੈ ਚੰਦੋਆ ॥
takhat baitthaa. arajan guroo; satigur kaa khivai chandoaa |
Punjabi
ਗੁਰੂ ਅਰਜਨ ਜੀ ਗੁਰੂ ਨਾਨਕ ਦੇ ਰਾਜ ਸਿੰਘਾਸਣ ਤੇ ਬਿਰਾਜਦੇ ਹਨ ਅਤੇ ਸੱਚੇ ਗੁਰਾਂ ਦੀ ਚਾਨਣੀ ਉਨ੍ਹਾਂ ਉੱਤੇ ਚਮਕਦੀ ਹੈ।
English
Guru Arjun sits on the throne; the royal canopy waves over the True Guru.
ਉਗਵਣਹੁ ਤੈ ਆਥਵਣਹੁ; ਚਹੁ ਚਕੀ ਕੀਅਨੁ ਲੋਆ ॥
augavanahu tai aathavanahu; chahu chakee keean loaa |
Punjabi
ਚੜ੍ਹਦੇ ਤੋਂ ਛਿਪਦੇ ਤਾਈਂ, ਤੂੰ ਚਾਰਿਆ ਪਾਸਿਆਂ ਨੂੰ ਪ੍ਰਕਾਸ਼ ਕਰ ਦਿੱਤਾ ਹੈ।
English
From east to west, He illuminates the four directions.
ਜਿਨੑੀ ਗੁਰੂ. ਨ ਸੇਵਿਓ; ਮਨਮੁਖਾ ਪਇਆ ਮੋਆ ॥
jinaee guroo. na sevio; manamukhaa peaa moaa |
Punjabi
ਅਧਰਮੀ, ਜੋ ਆਪਣੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ, ਕੁਮੌਤੇ ਮਰਦੇ ਹਨ।
English
Those self-willed manmukhs who do not serve the Guru die in shame.
ਦੂਣੀ ਚਉਣੀ ਕਰਾਮਾਤਿ; ਸਚੇ ਕਾ ਸਚਾ ਢੋਆ ॥
doonee chaunee karaamaat; sache kaa sachaa dtoaa |
Punjabi
ਸੱਚੇ ਗੁਰਾਂ ਦਾ ਤੈਨੂੰ ਇਹ ਸੱਚਾ ਵਰ ਹੈ, ਕਿ ਤੇਰੀਆਂ ਕਰਾਮਾਤਾਂ ਦੂਣੀਆਂ ਚੌਣੀਆਂ ਹੁੰਦੀਆਂ ਜਾਣ।
English
Your miracles increase two-fold, even four-fold; this is the True Lord's true blessing.
ਚਾਰੇ ਜਾਗੇ. ਚਹੁ ਜੁਗੀ; ਪੰਚਾਇਣੁ ਆਪੇ ਹੋਆ ॥੮॥੧॥
chaare jaage. chahu jugee; panchaaein aape hoaa |8|1|
Punjabi
ਚਾਰ ਗੁਰਾਂ ਨੇ ਆਪਣੇ ਚਾਰ ਸਮਿਆਂ ਨੂੰ ਪ੍ਰਕਾਸ਼ ਕੀਤਾ ਤੂੰ ਹੇ ਨਾਨਕ! ਖੁਦ ਹੀ ਪੰਜਵਾਂ ਸਰੂਪ ਧਾਰਨ ਕੀਤਾ ਹੈ।
English
The four Gurus enlightened the four ages; the Lord Himself assumed the fifth form. ||8||1||
ਰਾਮਕਲੀ ਬਾਣੀ ਭਗਤਾ ਕੀ ॥ ਕਬੀਰ ਜੀਉ ॥
raamakalee baanee bhagataa kee | kabeer jeeo |
Punjabi
ਰਾਮਕਲੀ ਭਗਤਾਂ ਦੀ ਬਾਣੀ। ਸ਼੍ਰੀ ਕਬੀਰ।
English
Raamkalee, The Word Of The Devotees. Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਕਾਇਆ ਕਲਾਲਨਿ ਲਾਹਨਿ ਮੇਲਉ; ਗੁਰ ਕਾ ਸਬਦੁ ਗੁੜੁ. ਕੀਨੁ ਰੇ ॥
kaaeaa kalaalan laahan melau; gur kaa sabad gurr. keen re |
Punjabi
ਤੂੰ ਆਪਣੀ ਦੇਹ ਨੂੰ ਮੱਟ ਅਤੇ ਗੁਰਾਂ ਦੇ ਉਪਦੇਸ਼ ਨੂੰ ਆਪਣਾ ਗੁੜ ਬਣਾ,
English
Make your body the vat, and mix in the yeast. Let the Word of the Guru's Shabad be the molasses.