Ang 969
ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ; ਕਾਟਿ ਕਾਟਿ ਕਸੁ ਦੀਨੁ ਰੇ ॥੧॥
trisanaa kaam krodh mad matasar; kaatt kaatt kas deen re |1|
Punjabi
ਖਾਹਿਸ਼ਾਂ, ਕਾਮ-ਚੇਸ਼ਟਾ, ਰੋਹ ਹੰਕਾਰ ਅਤੇ ਈਰਖਾ ਨੂੰ ਟੋਟੇ ਟੋਟੇ, ਕਰ ਤੂੰ ਇਸ ਨੂੰ ਆਪਣੇ ਕਿੱਕਰ ਦੇ ਸੱਕ ਵਜੋਂ ਇਸਤਿਮਾਲ ਕਰ, ਇਸ ਤਰ੍ਹਾਂ ਤੂੰ ਆਪਣੇ ਖਮੀਰ ਨੂੰ ਰਲਾ ਮਿਲਾ ਲੈ।
English
Cut up desire, sexuality, anger, pride and envy, and let them be the fermenting bark. ||1||
ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ; ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥
koee hai re sant sehaj sukh antar; jaa kau jap tap deo dalaalee re |
Punjabi
ਕੀ ਕੋਈ ਐਹੋ ਜੇਹਾ ਸਾਧੂ ਹੈ, ਜਿਸ ਦੇ ਹਿਰਦੇ ਅੰਦਰ ਅਡੋਲਤਾ ਅਤੇ ਆਰਾਮ ਵਸਦੇ ਹਨ, ਐਸੀ ਸ਼ਰਾਬ ਮੈਨੂੰ ਦੇਣ ਦੇ ਲਈ, ਜਿਸ ਨੂੰ ਮੈਂ ਆਪਣੀ ਸ਼ਰਧਾ ਅਤੇ ਤਪੱਸਿਆ ਦਸਤੂਰੀ ਵਜੋਂ ਭੇਟ ਕਰਾਂ?
English
Is there any Saint, with intuitive peace and poise deep within, unto whom I might offer my meditation and austerities as payment?
ਏਕ ਬੂੰਦ ਭਰਿ ਤਨੁ ਮਨੁ ਦੇਵਉ; ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥
ek boond bhar tan man devau; jo mad dee kalaalee re |1| rahaau |
Punjabi
ਮੈਂ ਆਪਣੀ ਜਿੰਦੜੀ ਤੇ ਦੇਹ ਉਸ ਨੂੰ ਸਮਰਪਨ ਕਰ ਦਿਆਂਗਾ ਜਿਹੜਾ ਮੈਨੂੰ ਐਸੇ ਮੱਟ ਵਿਚੋਂ ਇਕ ਕਤਰੇ ਜਿੰਨੀ ਸ਼ਰਾਬ ਪੀ ਦੇਵੇ। ਠਹਿਰਾਉ।
English
I dedicate my body and mind to whoever gives me even a drop of this wine from such a vat. ||1||Pause||
ਭਵਨ ਚਤੁਰ ਦਸ ਭਾਠੀ ਕੀਨੑੀ; ਬ੍ਰਹਮ ਅਗਨਿ ਤਨਿ ਜਾਰੀ ਰੇ ॥
bhavan chatur das bhaatthee keenaee; braham agan tan jaaree re |
Punjabi
ਚੌਦਾਂ ਜਹਾਨਾਂ ਨੂੰ ਮੈਂ ਆਪਣੀ ਭੱਠੀ ਬਣਾਇਆ ਹੈ ਆਪਣੇ ਸਰੀਰ ਅੰਦਰ ਪ੍ਰਭੂ ਦੀ ਅਨੁਭਵਤਾ ਦੀ ਅੱਗ ਮੈਂ ਭੱਠੀ ਵਿੱਚ ਬਾਲੀ ਹੈ।
English
I have made the fourteen worlds the furnace, and I have burnt my body with the fire of God.
ਮੁਦ੍ਰਾ ਮਦਕ ਸਹਜ ਧੁਨਿ ਲਾਗੀ; ਸੁਖਮਨ ਪੋਚਨਹਾਰੀ ਰੇ ॥੨॥
mudraa madak sehaj dhun laagee; sukhaman pochanahaaree re |2|
Punjabi
ਮੱਟ ਵਿੱਚ ਸ਼ਰਾਬ ਪੁਚਾਉਣ ਲਈ ਪ੍ਰਭੂ ਨਾਲ ਪ੍ਰੀਤ ਪਾਉਣਾ ਹੀ ਮੇਰਾ ਘੜੇ ਨੂੰ ਮੁੰਦਣਾ ਹੈ ਅਤੇ ਚਿੱਤ ਦੀ ਠੰਡ ਚੈਨ ਮੇਰੀ ਠੰਡਾ ਕਰਨ ਵਾਲੀ ਲੀਰ ਹੈ।
English
My mudra - my hand-gesture, is the pipe; tuning into the celestial sound current within, the Shushmanaa - the central spinal channel, is my cooling pad. ||2||
ਤੀਰਥ ਬਰਤ ਨੇਮ ਸੁਚਿ ਸੰਜਮ; ਰਵਿ ਸਸਿ ਗਹਨੈ ਦੇਉ ਰੇ ॥
teerath barat nem such sanjam; rav sas gahanai deo re |
Punjabi
ਉਸ ਸ਼ਰਾਬ ਦੇ ਵਾਸਤੇ ਮੈਂ ਯਾਤ੍ਰਾ, ਉਪਹਾਸ, ਪ੍ਰਤਿੱਗਿਆ, ਪਵਿੱਤਰਤਾ, ਸਵੈ ਜ਼ਬਤ ਤੇ ਸੂਰਜ ਤੇ ਚੰਦ ਤੇ ਗ੍ਰਹਿਣ ਵੇਲੇ ਦੀਆਂ ਤਪਸਿਆਵਾਂ ਗਿਰਵੀ ਕਰ ਦਿਆਂਗਾ।
English
Pilgrimages, fasting, vows, purifications, self-discipline, austerities and breath control through the sun and moon channels - all these I pledge.
ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ; ਏਹੁ ਮਹਾ ਰਸੁ ਪੇਉ ਰੇ ॥੩॥
surat piaal sudhaa ras amrit; ehu mahaa ras peo re |3|
Punjabi
ਸਿਮਰਨ ਨੂੰ ਮੈਂ ਪਿਆਲਾ ਅਤੇ ਰੱਬ ਦੇ ਅੰਮ੍ਰਿਤ ਨਾਮ ਨੂੰ ਪਵਿੱਤਰ ਰਹੁ (ਰਸ) ਬਣਾਉਂਦਾ ਹਾਂ। ਇਸ ਪਰਮ ਰਸ ਨੂੰ ਮੈਂ ਪੀਂਦਾ ਹਾਂ।
English
My focused consciousness is the cup, and the Ambrosial Nectar is the pure juice. I drink in the supreme, sublime essence of this juice. ||3||
ਨਿਝਰ ਧਾਰ ਚੁਐ ਅਤਿ ਨਿਰਮਲ; ਇਹ ਰਸ ਮਨੂਆ ਰਾਤੋ ਰੇ ॥
nijhar dhaar chuai at niramal; ih ras manooaa raato re |
Punjabi
ਇਸ ਭੱਠੀ ਤੋਂ ਇਕ ਪਰਮ ਪਵਿੱਤਰ ਨਦੀ ਲਗਾਤਾਰ ਜਾਰੀ ਹੁੰਦੀ ਹੈ ਅਤੇ ਇਸ ਅਮ੍ਰਿਤ ਨਾਲ ਮੇਰੀ ਆਤਮਾ ਮਤਵਾਲੀ ਹੋਈ ਹੋਈ ਹੈ।
English
The pure stream constantly trickles forth, and my mind is intoxicated by this sublime essence.
ਕਹਿ ਕਬੀਰ. ਸਗਲੇ ਮਦ ਛੂਛੇ; ਇਹੈ ਮਹਾ ਰਸੁ ਸਾਚੋ ਰੇ ॥੪॥੧॥
keh kabeer. sagale mad chhoochhe; ihai mahaa ras saacho re |4|1|
Punjabi
ਕਬੀਰ ਜੀ ਆਖਦੇ ਹਨ, ਹੋਰ ਸਾਰੀਆਂ ਸ਼ਰਾਬਾਂ ਤੁੱਛ ਹਨ। ਕੇਵਲ ਇਹ ਹੀ ਸੱਚਾ ਪਰਮ ਅਮ੍ਰਿਤ ਹੈ।
English
Says Kabeer, all other wines are trivial and tasteless; this is the only true, sublime essence. ||4||1||
ਗੁੜੁ ਕਰਿ ਗਿਆਨੁ. ਧਿਆਨੁ ਕਰਿ ਮਹੂਆ; ਭਉ ਭਾਠੀ ਮਨ ਧਾਰਾ ॥
gurr kar giaan. dhiaan kar mahooaa; bhau bhaatthee man dhaaraa |
Punjabi
ਬ੍ਰਹਮ-ਬੋਧ ਨੂੰ ਆਪਦਾ ਗੁੜ ਬਣ ਸਿਮਰਨ ਨੂੰ ਆਪਣੇ ਧਾਵੇ ਦੇ ਫੁਲ ਬਣਾ ਅਤੇ ਤੇਰੇ ਚਿੱਤ ਅੰਦਰ ਟਿਕਿਆ ਹੋਇਆ ਰੱਬ ਦਾ ਡਰ ਤੇਰੀ ਭੱਠੀ ਹੋਵੇ।
English
Make spiritual wisdom the molasses, meditation the flowers, and the Fear of God the fire enshrined in your mind.
ਸੁਖਮਨ ਨਾਰੀ ਸਹਜ ਸਮਾਨੀ; ਪੀਵੈ ਪੀਵਨਹਾਰਾ ॥੧॥
sukhaman naaree sehaj samaanee; peevai peevanahaaraa |1|
Punjabi
ਸੁਖਮਨਾ ਨਾਮ ਦੀ ਨਾਰੀ, ਅਡੋਲਤਾ ਅੰਦਰ ਲੀਨ ਹੋ ਜਾਂਦੀ ਹੈ ਅਤੇ ਪੀਣ ਵਾਲੀ ਆਤਮਾ ਇਸ ਸ਼ਰਾਬ ਨੂੰ ਪਾਨ ਕਰਦੀ ਹੈ।
English
The Shushmanaa, the central spinal channel, is intuitively balanced, and the drinker drinks in this wine. ||1||
ਅਉਧੂ; ਮੇਰਾ ਮਨੁ ਮਤਵਾਰਾ ॥
aaudhoo; meraa man matavaaraa |
Punjabi
ਹੇ ਯੋਗੀ! ਇਸ ਸ਼ਰਾਬ ਨਾਲ ਮੇਰੀ ਆਤਮਾ ਨਸ਼ਈ ਹੋਈ ਹੋਈ ਹੈ।
English
O hermit Yogi, my mind is intoxicated.
ਉਨਮਦ ਚਢਾ. ਮਦਨ ਰਸੁ ਚਾਖਿਆ; ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥
aunamad chadtaa. madan ras chaakhiaa; tribhavan bheaa ujiaaraa |1| rahaau |
Punjabi
ਜਦ ਉਹ ਸ਼ਰਾਬ ਦਮਾਗ ਨੂੰ ਚੜ੍ਹ ਜਾਂਦੀ ਹੈ, ਬੰਦਾ ਹੋਰਸ ਸੰਰਾਬ ਦਾ ਸੁਆਦ ਨਹੀਂ ਚੱਖਦਾ ਅਤੇ ਤਿੰਨਾਂ ਹੀ ਜਹਾਨਾਂ ਨੂੰ ਉਹ ਸਾਫ ਤੌਰ ਤੇ ਵੇਖ ਲੈਂਦਾ ਹੈ। ਠਹਿਰਾਉ।
English
When that wine rises up, one tastes the sublime essence of this juice, and sees across the three worlds. ||1||Pause||
ਦੁਇ ਪੁਰ ਜੋਰਿ. ਰਸਾਈ ਭਾਠੀ; ਪੀਉ ਮਹਾ ਰਸੁ ਭਾਰੀ ॥
due pur jor. rasaaee bhaatthee; peeo mahaa ras bhaaree |
Punjabi
ਵਾਹਿਗੁਰੂ ਅਤੇ ਆਤਮਾਂ ਦੇ ਦੋਹਾਂ ਖਿੱਤਿਆਂ ਨੂੰ ਜੋੜ ਕੇ, ਮੈਂ ਭੱਠੀ ਬਣਾਈ ਹੈ ਅਤੇ ਮੈਂ ਅਤੀ ਮਹਾਨ ਅੰਮ੍ਰਿਤ ਨੂੰ ਪਾਨ ਕਰਦਾ ਹਾਂ।
English
Joining the two channels of the breath, I have lit the furnace, and I drink in the supreme, sublime essence.
ਕਾਮੁ ਕ੍ਰੋਧੁ ਦੁਇ. ਕੀਏ ਜਲੇਤਾ; ਛੂਟਿ ਗਈ ਸੰਸਾਰੀ ॥੨॥
kaam krodh due. kee jaletaa; chhoott gee sansaaree |2|
Punjabi
ਸ਼ਹਿਵਤ ਅਤੇ ਰੂਹ ਦੋਨਾਂ ਨੂੰ ਮੈਂ ਬਾਲਣ ਵਜੋਂ ਬਾਲ ਸੁੱਟਿਆ ਹੈ ਤੇ ਐਕੁਰ ਦੁਨੀਆਦਾਰੀ ਤੋਂ ਖਲਾਸੀ ਪਾ ਗਿਆ ਹਾਂ।
English
I have burnt both sexual desire and anger, and I have been emancipated from the world. ||2||
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ; ਸਤਿਗੁਰ ਤੇ ਸੁਧਿ ਪਾਈ ॥
pragatt pragaas giaan gur gamit; satigur te sudh paaee |
Punjabi
ਜਦ ਵਿਸ਼ਾਲ ਸੱਚੇ ਗੁਰਾਂ ਨੂੰ ਮਿਲ ਕੇ ਮੈਨੂੰ ਸੋਚ ਸਮਝ ਪ੍ਰਾਪਤ ਹੋ ਗਈ, ਤਦ ਬ੍ਰਹਮ ਬੋਧ ਦੀ ਰੋਸ਼ਨੀ ਮੇਰੇ ਤੇ ਜ਼ਾਹਰ ਹੋ ਗਈ ਹੈ।
English
The light of spiritual wisdom enlightens me; meeting with the Guru, the True Guru, I have obtained this understanding.
ਦਾਸੁ ਕਬੀਰੁ, ਤਾਸੁ ਮਦ ਮਾਤਾ; ਉਚਕਿ ਨ ਕਬਹੂ ਜਾਈ ॥੩॥੨॥
daas kabeer, taas mad maataa; uchak na kabahoo jaaee |3|2|
Punjabi
ਗੋਲਾ ਕਬੀਰ ਉਸ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ, ਜਿਸ ਦਾ ਨਸ਼ਾ ਕਦਾਚਿਤ ਘਟਦਾ ਨਹੀਂ।
English
Slave Kabeer is intoxicated with that wine, which never wears off. ||3||2||
ਤੂੰ ਮੇਰੋ. ਮੇਰੁ ਪਰਬਤੁ ਸੁਆਮੀ; ਓਟ ਗਹੀ ਮੈ ਤੇਰੀ ॥
toon mero. mer parabat suaamee; ott gahee mai teree |
Punjabi
ਤੂੰ ਮੈਡਾਂ ਸੁਮੇਰ ਪਹਾੜ ਹੈ, ਹੇ ਸਾਹਿਬ! ਮੈਂ ਤੇਰੀ ਪਨਾਹ ਪਕੜੀ ਹੈ।
English
You are my Sumayr Mountain, O my Lord and Master; I have grasped Your Support.
ਨਾ ਤੁਮ ਡੋਲਹੁ. ਨਾ ਹਮ ਗਿਰਤੇ; ਰਖਿ ਲੀਨੀ ਹਰਿ ਮੇਰੀ ॥੧॥
naa tum ddolahu. naa ham girate; rakh leenee har meree |1|
Punjabi
ਤੂੰ ਹਿਲਦਾ ਨਹੀਂ, ਨਾਂ ਹੀ ਮੈਂ ਡਿਗਦਾ ਹੈਂ। ਤੂੰ ਹੇ ਸਾਹਿਬ! ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
English
You do not shake, and I do not fall. You have preserved my honor. ||1||
ਅਬ ਤਬ ਜਬ ਕਬ; ਤੁਹੀ ਤੁਹੀ ॥
ab tab jab kab; tuhee tuhee |
Punjabi
ਹੁਣ ਅਤੇ ਤਦੋਂ, ਅਤੇ ਏਥੇ ਤੇ ਓਥੇ ਕੇਵਲ ਤੂੰ ਹੀ ਹੈਂ।
English
Now and then, here and there, You, only You.
ਹਮ ਤੁਅ ਪਰਸਾਦਿ; ਸੁਖੀ ਸਦ ਹੀ ॥੧॥ ਰਹਾਉ ॥
ham tua parasaad; sukhee sad hee |1| rahaau |
Punjabi
ਤੇਰੀ ਦਇਆ ਦੁਆਰਾ, ਹੇ ਮੇਰੇ ਮਾਲਕ! ਮੈਂ ਹਮੇਸ਼ਾਂ ਹੀ ਆਰਾਮ ਅੰਦਰ ਵਸਦਾ ਹਾਂ। ਠਹਿਰਾਉ।
English
By Your Grace, I am forever in peace. ||1||Pause||
ਤੋਰੇ ਭਰੋਸੇ ਮਗਹਰ ਬਸਿਓ; ਮੇਰੇ ਤਨ ਕੀ ਤਪਤਿ ਬੁਝਾਈ ॥
tore bharose magahar basio; mere tan kee tapat bujhaaee |
Punjabi
ਤੇਰੇ ਉੱਤੇ ਵਿਸਵਾਸ਼ ਧਾਰ, ਮੈਂ ਮਗਹਰ ਵਿੱਚ ਵਸਦਾ ਹਾਂ ਤੇ ਤੂੰ ਮੇਰੇ ਚਿੱਤ ਦੀ ਅੱਗ ਬੁਝਾ ਦਿੱਤੀ ਹੈ।
English
Relying upon You, I can live even in the cursed place of Magahar; You have put out the fire of my body.
ਪਹਿਲੇ ਦਰਸਨੁ. ਮਗਹਰ ਪਾਇਓ; ਫੁਨਿ ਕਾਸੀ ਬਸੇ ਆਈ ॥੨॥
pahile darasan. magahar paaeo; fun kaasee base aaee |2|
Punjabi
ਪਹਿਲ ਪ੍ਰਿਥਮੇ ਮੈਨੂੰ ਤੇਰਾ ਦੀਦਾਰ ਮਗਹਰ ਵਿੱਚ ਪ੍ਰਾਪਤ ਹੋਇਆ ਤੇ ਮਗਰੋਂ ਮੈਂ ਬਨਾਰਸ ਆ ਕੇ ਵੱਸ ਪਿਆ।
English
First, I obtained the Blessed Vision of Your Darshan in Magahar; then, I came to dwell at Benares. ||2||
ਜੈਸਾ ਮਗਹਰੁ. ਤੈਸੀ ਕਾਸੀ; ਹਮ ਏਕੈ ਕਰਿ ਜਾਨੀ ॥
jaisaa magahar. taisee kaasee; ham ekai kar jaanee |
Punjabi
ਜੇਹੋ ਜੇਹਾ ਮਗਹਰ ਹੈ ਉਹੋ ਜਿਹੀ ਹੀ ਹੈ ਕਾਂਸ਼ੀ। ਮੈਂ ਉਨ੍ਹਾਂ ਦੋਨਾਂ ਨੂੰ ਇਥ ਸਮਾਨ ਜਾਣਦਾ ਹਾਂ।
English
As is Magahar, so is Benares; I see them as one and the same.
ਹਮ ਨਿਰਧਨ. ਜਿਉ ਇਹੁ ਧਨੁ ਪਾਇਆ; ਮਰਤੇ ਫੂਟਿ ਗੁਮਾਨੀ ॥੩॥
ham niradhan. jiau ihu dhan paaeaa; marate foott gumaanee |3|
Punjabi
ਮੈਂ, ਗਰੀਬ ਮਨੁਸ਼ ਨੂੰ ਸਾਈਂ ਦੀ ਇਹ ਦੌਲਤ ਪ੍ਰਾਪਤ ਹੋ ਗਈ ਹੈ, ਜਦ ਕਿ ਹੰਕਾਰੀ ਪੁਰਸ਼ ਪਾਟ ਕੇ ਮਰ ਮੁੱਕ ਰਹੇ ਹਨ।
English
I am poor, but I have obtained this wealth of the Lord; the proud are bursting with pride, and die. ||3||
ਕਰੈ ਗੁਮਾਨੁ. ਚੁਭਹਿ ਤਿਸੁ ਸੂਲਾ; ਕੋ ਕਾਢਨ ਕਉ ਨਾਹੀ ॥
karai gumaan. chubheh tis soolaa; ko kaadtan kau naahee |
Punjabi
ਜੋ ਆਪਣੇ ਆਪ ਉੱਤੇ ਹੰਕਾਰ ਕਰਦਾ ਹੈ, ਉਸ ਨੂੰ ਕੰਡੇ ਚੁਭਦੇ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਵਾਲਾ ਕੋਈ ਨਹੀਂ।
English
One who takes pride in himself is stuck with thorns; no one can pull them out.
ਅਜੈ ਸੁ ਚੋਭ ਕਉ ਬਿਲਲ ਬਿਲਾਤੇ; ਨਰਕੇ ਘੋਰ ਪਚਾਹੀ ॥੪॥
ajai su chobh kau bilal bilaate; narake ghor pachaahee |4|
Punjabi
ਏਥੇ ਉਹ ਚੋਭ ਦੀ ਦਰਦ ਨਾਲ ਬੁਰੀ ਤਰ੍ਹਾਂ ਰੋਂਦਾ ਹੈ ਅਤੇ ਮਗਰੋਂ ਭਿਆਨਕ ਦੋਜ਼ਕ ਅੰਦਰ ਸੜਦਾ ਹੈ।
English
Here, he cries bitterly, and hereafter, he burns in the most hideous hell. ||4||
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ; ਸੰਤਨ ਦੋਊ ਰਾਦੇ ॥
kavan narak kiaa surag bichaaraa; santan doaoo raade |
Punjabi
ਕੀ ਦੋਜ਼ਕ ਹੈ ਅਤੇ ਕੀ ਗਰੀਬੜਾ ਬਹਿਸ਼ਤ। ਸਾਧੂ ਦੋਨਾਂ ਨੂੰ ਹੀ ਰੱਦ ਕਰ ਦਿੰਦੇ ਹਨ।
English
What is hell, and what is heaven? The Saints reject them both.
ਹਮ ਕਾਹੂ ਕੀ ਕਾਣਿ. ਨ ਕਢਤੇ; ਅਪਨੇ ਗੁਰ ਪਰਸਾਦੇ ॥੫॥
ham kaahoo kee kaan. na kadtate; apane gur parasaade |5|
Punjabi
ਆਪਣੇ ਗੁਰਦੇਵ ਜੀ ਦੀ ਦਇਆ ਦੁਆਰਾ, ਮੈਂ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ।
English
I have no obligation to either of them, by the Grace of my Guru. ||5||
ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ॥
ab tau jaae chadte singhaasan; mile hai saaringapaanee |
Punjabi
ਹੁਣ ਮੈਂ ਮਾਲਕ ਦੇ ਤਖਤ ਉੱਤੇ ਜਾ ਚੜਿ੍ਹਆ ਹਾਂ ਅਤੇ ਸੰਸਾਰ ਦੇ ਥੰਮਣਹਾਰ ਨਾਲ ਇਕ ਮਿੱਕ ਪਿਆ ਹਾਂ।
English
Now, I have mounted to the throne of the Lord; I have met the Lord, the Sustainer of the World.
ਰਾਮ ਕਬੀਰਾ. ਏਕ ਭਏ ਹੈ; ਕੋਇ. ਨ ਸਕੈ ਪਛਾਨੀ ॥੬॥੩॥
raam kabeeraa. ek bhe hai; koe. na sakai pachhaanee |6|3|
Punjabi
ਵਿਆਪਕ ਵਾਹਿਗੁਰੂ ਤੇ ਕਬੀਰ ਐਨ ਇਕ ਹੋ ਗਏ ਹਨ ਅਤੇ ਕੋਈ ਭੀ ਉਨ੍ਹਾਂ ਵਿੱਚ ਪਛਾਣ ਨਹੀਂ ਕੱਢ ਸਕਦਾ।
English
The Lord and Kabeer have become one. No one can tell them apart. ||6||3||
ਸੰਤਾ ਮਾਨਉ ਦੂਤਾ ਡਾਨਉ; ਇਹ ਕੁਟਵਾਰੀ ਮੇਰੀ ॥
santaa maanau dootaa ddaanau; ih kuttavaaree meree |
Punjabi
ਮੈਂ ਸਾਧੂਆਂ ਦਾ ਆਦਰਮਾਣ ਕਰਦਾ ਹਾਂ ਤੇ ਦੁਸ਼ਟਾਂ ਨੂੰ ਸਜ਼ਾ ਦਿੰਦਾ ਹਾਂ। ਸਾਈਂ ਦੇ ਪੁਲਸ ਅਫਸਰ ਵਜੋਂ ਇਹ ਮੇਰਾ ਫਰਜ਼ ਹੈ।
English
I honor and obey the Saints, and punish the wicked; this is my duty as God's police officer.
ਦਿਵਸ ਰੈਨਿ ਤੇਰੇ ਪਾਉ ਪਲੋਸਉ; ਕੇਸ ਚਵਰ ਕਰਿ ਫੇਰੀ ॥੧॥
divas rain tere paau palosau; kes chavar kar feree |1|
Punjabi
ਦਿਨ ਰਾਤ ਮੈਂ ਤੇਰੇ ਪੈਰ ਧੋਦਾਂ ਹਾਂ, ਹੇ ਸੁਆਮੀ! ਅਤੇ ਚੌਰੀ ਵਜੋਂ ਆਪਣੇ ਕੇਸ਼ ਤੇਰੇ ਉਤੇ ਝੁਲਾਉਂਦਾ ਹਾਂ।
English
Day and night, I wash Your feet, Lord; I wave my hair as the chauree, to brush away the flies. ||1||
ਹਮ ਕੂਕਰ; ਤੇਰੇ ਦਰਬਾਰਿ ॥
ham kookar; tere darabaar |
Punjabi
ਮੈਂਡੇ ਮਾਲਕ! ਮੈਂ ਤੇਰੀ ਦਰਗਾਹ ਦਾ ਕੁੱਤਾ ਹਾਂ।
English
I am a dog at Your Court, Lord.
ਭਉਕਹਿ; ਆਗੈ ਬਦਨੁ ਪਸਾਰਿ ॥੧॥ ਰਹਾਉ ॥
bhaukeh; aagai badan pasaar |1| rahaau |
Punjabi
ਆਪਣੀ ਬੂਥੀ ਟੱਡ ਕੇ ਮੈਂ ਇਸ ਦੇ ਮੂਹਰੇ ਭੌਂਕਦਾ ਹਾਂ। ਠਹਿਰਾਉ।
English
I open my snout and bark before it. ||1||Pause||