Ang 970
ਪੂਰਬ ਜਨਮ. ਹਮ ਤੁਮੑਰੇ ਸੇਵਕ; ਅਬ ਤਉ ਮਿਟਿਆ. ਨ ਜਾਈ ॥
poorab janam. ham tumare sevak; ab tau mittiaa. na jaaee |
Punjabi
ਪਿਛਲੇ ਜਨਮ ਵਿੱਚ ਮੈਂ ਤੇਰਾ ਗੁਮਾਸ਼ਤਾ ਸੀ। ਹੁਣ ਮੈਂ ਤੈਨੂੰ ਛੱਡ ਨਹੀਂ ਸਕਦਾ।
English
In my past life, I was Your servant; now, I cannot leave You.
ਤੇਰੇ ਦੁਆਰੈ. ਧੁਨਿ ਸਹਜ ਕੀ; ਮਾਥੈ ਮੇਰੇ ਦਗਾਈ ॥੨॥
tere duaarai. dhun sehaj kee; maathai mere dagaaee |2|
Punjabi
ਤੇਰੇ ਦਰ ਤੇ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਮੇਰੇ ਮਸਤਕ ਉੱਤੇ ਮੇਰੀ ਮੋਹਰ ਲੱਗੀ ਪਈ ਹੈ।
English
The celestial sound current resounds at Your Door. Your insignia is stamped upon my forehead. ||2||
ਦਾਗੇ ਹੋਹਿ. ਸੁ ਰਨ ਮਹਿ ਜੂਝਹਿ; ਬਿਨੁ ਦਾਗੇ. ਭਗਿ ਜਾਈ ॥
daage hohi. su ran meh joojheh; bin daage. bhag jaaee |
Punjabi
ਜਿਨ੍ਹਾਂ ਦੇ ਠੱਪਾ ਲੱਗਿਆ ਹੋਇਆ ਹੈ, ਉਹ ਲੜਾਈ ਵਿੱਚ ਬਹਾਦਰੀ ਨਾਲ ਲੜਦੇ ਹਨ, ਜਿਨ੍ਹਾਂ ਦੇ ਠੱਪਾ ਨਹੀਂ ਲੱਗਾ, ਉਹ ਭੱਜ ਜਾਂਦੇ ਹਨ।
English
Those who are branded with Your brand fight bravely in battle; those without Your brand run away.
ਸਾਧੂ ਹੋਇ ਸੁ ਭਗਤਿ ਪਛਾਨੈ; ਹਰਿ ਲਏ ਖਜਾਨੈ ਪਾਈ ॥੩॥
saadhoo hoe su bhagat pachhaanai; har le khajaanai paaee |3|
Punjabi
ਜੋ ਸੰਤ ਹੈ, ਉਹ ਸੁਆਮੀ ਦੀ ਪ੍ਰੇਮਮਈ ਸੇਵਾ ਦੀ ਕਦਰ ਨੂੰ ਜਾਣਦਾ ਹੈ ਅਤੇ ਸੁਆਮੀ ਉਸ ਨੂੰ ਆਪਦੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ।
English
One who becomes a Holy person, appreciates the value of devotional worship to the Lord. The Lord places him in His treasury. ||3||
ਕੋਠਰੇ ਮਹਿ ਕੋਠਰੀ; ਪਰਮ ਕੋਠੀ ਬੀਚਾਰਿ ॥
kotthare meh kottharee; param kotthee beechaar |
Punjabi
ਸਰੀਰ ਦੇ ਘਰ ਅੰਦਰ ਮਨ ਦੀ ਕੋਠੜੀ ਹੈ, ਜੋ ਸੁਆਮੀ ਦੀ ਸਿਮਰਨ ਰਾਹੀਂ ਮਹਾਨ ਸ੍ਰੇਸ਼ਟ ਕੋਠੜੀ ਥੀ ਵੰਝਦੀ ਹੈ।
English
In the fortress is the chamber; by contemplative meditation it becomes the supreme chamber.
ਗੁਰਿ ਦੀਨੀ ਬਸਤੁ. ਕਬੀਰ ਕਉ; ਲੇਵਹੁ ਬਸਤੁ ਸਮੑਾਰਿ ॥੪॥
gur deenee basat. kabeer kau; levahu basat samaar |4|
Punjabi
ਗੁਰਦੇਵ ਜੀ ਨੇ ਕਬੀਰ ਨੂੰ ਨਾਮ ਦੀ ਵਸਤੂ ਇਹ ਆਖ ਕੇ ਪ੍ਰਦਾਨ ਕੀਤੀ ਹੈ, ਤੂੰ ਨਾਮ ਦੀ ਵਸਤੂ ਨੂੰ ਲੈ ਅਤੇ ਇਸ ਨੂੰ ਸਾਂਭ ਕੇ ਰਖ।
English
The Guru has blessed Kabeer with the commodity, saying, "Take this commodity; cherish it and keep it secure." ||4||
ਕਬੀਰਿ. ਦੀਈ ਸੰਸਾਰ ਕਉ; ਲੀਨੀ ਜਿਸੁ ਮਸਤਕਿ ਭਾਗੁ ॥
kabeer. deeee sansaar kau; leenee jis masatak bhaag |
Punjabi
ਕਬੀਰ ਇਸ ਨੂੰ ਦੁਨੀਆ ਨੂੰ ਦੇ ਦਿੰਦਾ ਹੈ, ਪਰ ਕੇਵਲ ਉਹ ਹੀ ਉਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ।
English
Kabeer gives it to the world, but he alone receives it, upon whose forehead such destiny is recorded.
ਅੰਮ੍ਰਿਤ ਰਸੁ ਜਿਨਿ ਪਾਇਆ; ਥਿਰੁ ਤਾ ਕਾ ਸੋਹਾਗੁ ॥੫॥੪॥
amrit ras jin paaeaa; thir taa kaa sohaag |5|4|
Punjabi
ਸਦੀਵੀ ਸਥਿਰ ਹੈ ਉਸ ਦਾ ਵਿਆਹੁਤਾ ਜੀਵਨ, ਜਿਸ ਨੂੰ ਇਸ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਦੀ ਦਾਤ ਮਿਲੀ ਹੈ।
English
Permanent is the marriage, of one who receives this ambrosial essence. ||5||4||
ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ; ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥
jih mukh bed gaaeitree nikasai; so kiau brahaman bisar karai |
Punjabi
ਜਿਸ ਦੇ ਮੁਖਾਰਬਿੰਦ ਤੋਂ ਵੇਦ ਅਤੇ ਗਾਇਤ੍ਰੀ ਨਿਕਲੇ ਹਨ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ, ਹੇ ਬ੍ਰਾਹਮਣ!
English
O Brahmin, how can you forget the One, from whose mouth the Vedas and the Gayitri prayer issured forth?
ਜਾ ਕੈ ਪਾਇ ਜਗਤੁ ਸਭੁ ਲਾਗੈ; ਸੋ ਕਿਉ ਪੰਡਿਤੁ ਹਰਿ. ਨ ਕਹੈ ॥੧॥
jaa kai paae jagat sabh laagai; so kiau panddit har. na kahai |1|
Punjabi
ਜਿਸ ਦੇ ਪੈਰੀਂ ਸਾਰਾ ਜਹਾਨ ਪੈਂਦਾ ਹੈ, ਤੂੰ ਉਸ ਹਰੀ ਦੇ ਨਾਮ ਦਾ ਉਚਾਰਨ ਕਿਉਂ ਨਹੀਂ ਰਕਦਾ, ਹੇ ਪੰਡਤ?
English
The whole world falls at His feet; why don't you chant the Name of that Lord, O Pandit? ||1||
ਕਾਹੇ ਮੇਰੇ ਬਾਮੑਨ; ਹਰਿ. ਨ ਕਹਹਿ ॥
kaahe mere baaman; har. na kaheh |
Punjabi
ਹੇ ਮੈਂਡੇ ਬ੍ਰਾਹਮਣ! ਤੂੰ ਕਿਉਂ ਸਾਈਂ ਦਾ ਜਾਪ ਨਹੀਂ ਕਰਦਾ?
English
Why, O my Brahmin, do you not chant the Lord's Name?
ਰਾਮੁ. ਨ ਬੋਲਹਿ; ਪਾਡੇ ਦੋਜਕੁ ਭਰਹਿ ॥੧॥ ਰਹਾਉ ॥
raam. na boleh; paadde dojak bhareh |1| rahaau |
Punjabi
ਜੇ ਤੂੰ ਮਾਲਕ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਤਾਂ ਤੂੰ ਬੜੀ ਮੁਸੀਬਤ ਭੋਗੇਂਗਾ। ਠਹਿਰਾਉ।
English
If you don't chant the Lord's Name, O Pandit, you will only suffer in hell. ||1||Pause||
ਆਪਨ ਊਚ. ਨੀਚ ਘਰਿ ਭੋਜਨੁ; ਹਠੇ ਕਰਮ ਕਰਿ ਉਦਰੁ ਭਰਹਿ ॥
aapan aooch. neech ghar bhojan; hatthe karam kar udar bhareh |
Punjabi
ਤੂੰ ਆਪਣੇ ਆਪ ਨੂੰ ਉੱਚਾ ਆਖਦਾ ਹੈਂ, ਪਰ ਤੂੰ ਨੀਵਿਆਂ ਦੇ ਘਰਾਂ ਵਿੱਚੱ ਰੋਟੀਆਂ ਖਾਂਦਾ ਹੈ। ਜ਼ਿੱਦ ਵਾਲੇ ਅਮਲ ਕਮਾ ਕੇ ਤੂੰ ਆਪਣਾ ਢਿਡ ਭਰਦਾ ਹੈਂ।
English
You think that you are high, but you take food from the houses of the lowly; you fill up your belly by forcibly practicing your rituals.
ਚਉਦਸ ਅਮਾਵਸ ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ. ਕੂਪਿ ਪਰਹਿ ॥੨॥
chaudas amaavas rach rach maangeh; kar deepak lai. koop pareh |2|
Punjabi
ਚੌਧਵੀਂ ਅਤੇ ਮੱਸਿਆ ਦੇ ਦਿਹਾੜੇ ਤੂੰ ਬਣਾ ਸੁਆਰ ਕੇ ਮੰਗਦਾ ਹੈਂ ਅਤੇ ਆਪਣੇ ਹੱਥ ਵਿੱਚੱ ਦੀਵਾ ਲੈ ਕੇ ਤੂੰ ਖੂਹ ਵਿੱਚ ਡਿੱਗਦਾ ਹੈਂ।
English
On the fourteenth day, and the night of the new moon, you go out begging; even though you hold the lamp in your hands, still, you fall into the pit. ||2||
ਤੂੰ ਬ੍ਰਹਮਨੁ. ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ ਕੈਸੇ, ਕੈ ਬਨਹਿ ॥
toon brahaman. mai kaaseek julahaa; muhi tohi baraabaree kaise, kai baneh |
Punjabi
ਤੂੰ ਬ੍ਰਾਹਮਣ ਹੈਂ ਤੇ ਮੈਂ ਬਨਾਰਸ ਦਾ ਇਕ ਜੁਲਾਹਾ। ਕਿਸ ਤਰ੍ਹਾਂ ਅਤੇ ਕਿਸ ਤਰੀਕੇ ਨਾਲ ਮੈਂ ਤੇਰੀ ਤੁਲਨਾ ਕਰ ਸਕਦਾ ਹਾਂ?
English
You are a Brahmin, and I am only a weaver from Benares. How can I compare to you?
ਹਮਰੇ. ਰਾਮ ਨਾਮ ਕਹਿ ਉਬਰੇ; ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥
hamare. raam naam keh ubare; bed bharose paandde ddoob mareh |3|5|
Punjabi
ਸਾਈਂ ਦੇ ਨਾਮ ਨੂੰ ਉਚਾਰ ਕੇ ਮੈਂ ਬੱਚ ਗਿਆ ਹਾਂ, ਤੇ ਤੂੰ ਹੇ ਪੰਡਤ! ਵੇਦਾਂ ਤੇ ਵਿਸ਼ਵਾਸ ਰੱਖ ਕੇ ਡੁੱਬ ਮਰੇਂਗਾ।
English
Chanting the Lord's Name, I have been saved; relying on the Vedas, O Brahmin, you shall drown and die. ||3||5||
ਤਰਵਰੁ ਏਕੁ. ਅਨੰਤ ਡਾਰ ਸਾਖਾ; ਪੁਹਪ ਪਤ੍ਰ ਰਸ ਭਰੀਆ ॥
taravar ek. anant ddaar saakhaa; puhap patr ras bhareea |
Punjabi
ਬਿਰਛ ਇਕ ਹੈ। ਇਸ ਦੀਆਂ ਅਣਗਿਣਤ ਟਹਿਣੀਆਂ ਅਤੇ ਡਾਲੀਆਂ ਹਨ। ਇਸ ਦੇ ਫੁੱਲ ਅਤੇ ਪੱਤੇ ਅਮ੍ਰਿਤ ਨਾਲ ਪਰੀਪੂਰਨ ਹਨ।
English
There is a single tree, with countless branches and twigs; its flowers and leaves are filled with its juice.
ਇਹ ਅੰਮ੍ਰਿਤ ਕੀ ਬਾੜੀ ਹੈ ਰੇ; ਤਿਨਿ ਹਰਿ ਪੂਰੈ ਕਰੀਆ ॥੧॥
eih amrit kee baarree hai re; tin har poorai kareea |1|
Punjabi
ਇਹ ਸੰਸਾਰ ਸੁਧਾਰਸ ਦਾ ਬਾਗ ਹੈ। ਉਸ ਪੂਰਨ ਪ੍ਰਭੂ ਨੇ ਇਸ ਨੂੰ ਰੱਚਿਆ ਹੈ।
English
This world is a garden of Ambrosial Nectar. The Perfect Lord created it. ||1||
ਜਾਨੀ ਜਾਨੀ ਰੇ; ਰਾਜਾ ਰਾਮ ਕੀ ਕਹਾਨੀ ॥
jaanee jaanee re; raajaa raam kee kahaanee |
Punjabi
ਹੇ ਮੇਰੇ ਜਾਨੀਆਂ! ਮੈਂ ਪਾਤਿਸ਼ਾਹ ਪ੍ਰਭੂ ਦੀ ਸਾਖੀ ਜਾਣ ਲਈ ਹੈ।
English
I have come to know the story of my Sovereign Lord.
ਅੰਤਰਿ ਜੋਤਿ ਰਾਮ ਪਰਗਾਸਾ; ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥
antar jot raam paragaasaa; guramukh biralai jaanee |1| rahaau |
Punjabi
ਕੋਈ ਵਿਰਲਾ ਜਣਾ ਹੀ, ਜਿਸ ਦੇ ਹਿਰਦੇ ਅੰਦਰ ਸੁਆਮੀ ਦਾ ਨੂਰ ਚਮਕਦਾ ਹੈ, ਗੁਰਾਂ ਦੀ ਦਇਆ ਦੁਆਰਾ ਇਸ ਨੂੰ ਜਾਣਦਾ ਹੈ। ਠਹਿਰਾਉ।
English
How rare is that Gurmukh who knows, and whose inner being is illumined by the Lord's Light. ||1||Pause||
ਭਵਰੁ ਏਕੁ. ਪੁਹਪ ਰਸ ਬੀਧਾ; ਬਾਰਹ ਲੇ. ਉਰ ਧਰਿਆ ॥
bhavar ek. puhap ras beedhaa; baarah le. ur dhariaa |
Punjabi
ਬਾਰਾ ਪੰਖੜੀਆਂ ਵਾਲੇ ਫੁਲ ਦੇ ਅਮ੍ਰਿਤ ਨਾਲ ਵਿੰਨ੍ਹਿਆ ਹੋਇਆ, ਇਕ ਭੌਰਾ, ਇਸ ਦੇ ਅੰਦਰ ਆਪਣਾ ਮਨ ਜੋੜ ਲੈਂਦਾ ਹੈ।
English
The bumble bee, addicted to the nectar of the twelve-petalled flowers, enshrines it in the heart.
ਸੋਰਹ ਮਧੇ. ਪਵਨੁ ਝਕੋਰਿਆ; ਆਕਾਸੇ ਫਰੁ ਫਰਿਆ ॥੨॥
sorah madhe. pavan jhakoriaa; aakaase far fariaa |2|
Punjabi
ਤਦ ਉਹ ਸੋਲਾਂ-ਪੰਖੜੀਆਂ ਵਾਲੇ ਆਸਮਾਨ ਵਿੱਚ ਆਪਣਾ ਸੁਆਸ ਚੜ੍ਹਾ ਲੈਂਦਾ ਹੈ ਅਤੇ ਓਥੇ ਖੁਸ਼ੀ ਵਿੱਚ ਆਪਣੇ ਪੰਖ ਮਾਰਦਾ ਹੈ।
English
He holds his breath suspended in the sixteen-petalled sky of the Akaashic Ethers, and beats his wings in esctasy. ||2||
ਸਹਜ ਸੁੰਨਿ. ਇਕੁ ਬਿਰਵਾ ਉਪਜਿਆ; ਧਰਤੀ ਜਲਹਰੁ ਸੋਖਿਆ ॥
sehaj sun. ik biravaa upajiaa; dharatee jalahar sokhiaa |
Punjabi
ਅਫੁਰ ਸਮਾਧੀ ਦੇ ਅੰਦਰ ਵਾਹਿਗੁਰੂ ਦਾ ਇਕ ਰੁੱਖ ਪ੍ਰਗਟ ਹੋ ਜਾਂਦਾ ਹੈ ਅਤੇ ਇਹ ਦੇਹ ਦੀ ਜ਼ਿਮੀ ਦੇ ਖਾਹਿਸ਼ ਦੇ ਪਾਣੀ ਨੂੰ ਸੁਕਾ ਦਿੰਦਾ ਹੈ।
English
In the profound void of intuitive Samaadhi, the one tree rises up; it soaks up the water of desire from the ground.
ਕਹਿ ਕਬੀਰ. ਹਉ ਤਾ ਕਾ ਸੇਵਕੁ; ਜਿਨਿ ਇਹੁ ਬਿਰਵਾ ਦੇਖਿਆ ॥੩॥੬॥
keh kabeer. hau taa kaa sevak; jin ihu biravaa dekhiaa |3|6|
Punjabi
ਕਬੀਰ ਜੀ ਆਖਦੇ ਹਨ, ਮੈਂ ਉਨ੍ਹਾਂ ਦਾ ਗੁਮਾਸ਼ਤਾ ਹਾਂ, ਜਿਨ੍ਹਾਂ ਨੇ ਇਹ ਪੇੜ ਵੇਖਿਆ ਹੈ।
English
Says Kabeer, I am the servant of those who have seen this celestial tree. ||3||6||
ਮੁੰਦ੍ਰਾ ਮੋਨਿ. ਦਇਆ ਕਰਿ ਝੋਲੀ; ਪਤ੍ਰ ਕਾ ਕਰਹੁ ਬੀਚਾਰੁ ਰੇ ॥
mundraa mon. deaa kar jholee; patr kaa karahu beechaar re |
Punjabi
ਚੁਪ ਚਾਪ ਨੂੰ ਆਪਣੀਆਂ ਕੰਨਾਂ ਦੀਆਂ ਵਾਲੀਆਂ ਤੇ ਰਹਿਮ ਨੂੰ ਆਪਣਾ ਥੇਲਾ ਬਣਾ। ਸਾਈਂ ਦੇ ਸਿਮਰਨ ਨੂੰ ਤੂੰ ਆਪਣਾ ਪਿਆਲਾ ਕਰ, ਹੇ ਯੋਗੀ!
English
Make silence your ear-rings, and compassion your wallet; let meditation be your begging bowl.
ਖਿੰਥਾ ਇਹੁ ਤਨੁ ਸੀਅਉ ਅਪਨਾ; ਨਾਮੁ ਕਰਉ ਆਧਾਰੁ ਰੇ ॥੧॥
khinthaa ihu tan seeo apanaa; naam krau aadhaar re |1|
Punjabi
ਆਪਣੀ ਖੱਫਣੀ ਲਈ ਇਸ ਆਪਣੀ ਦੇਹ ਨੂੰ ਸਿਉਂ ਲੈ ਅਤੇ ਸੁਆਮੀ ਦੇ ਨਾਮ ਨੂੰ ਤੂੰ ਆਪਣਾ ਆਸਰਾ ਬਣਾ।
English
Sew this body as your patched coat, and take the Lord's Name as your support. ||1||
ਐਸਾ ਜੋਗੁ ਕਮਾਵਹੁ ਜੋਗੀ ॥
aisaa jog kamaavahu jogee |
Punjabi
ਹੇ ਯੋਗੀ! ਤੂੰ ਐਹੋ ਜੇਹੇ ਯੋਗ ਦਾ ਅਭਿਆਸ ਕਰ।
English
Practice such Yoga, O Yogi.
ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥
jap tap sanjam guramukh bhogee |1| rahaau |
Punjabi
ਗੁਰਾਂ ਦੀ ਦਇਆ ਦੁਆਰਾ, ਤੂੰ ਇਸ ਤਰ੍ਹਾਂ ਸਾਈਂ ਦੇ ਸਿਮਰਨ, ਕਰੜੀ ਘਾਲ ਤੇ ਸਵੈ-ਜ਼ਬਤ ਦਾ ਅਨੰਦ ਮਾਣ ਲਵੇਂਗਾ। ਠਹਿਰਾਉ।
English
As Gurmukh, enjoy meditation, austerities and self-discipline. ||1||Pause||
ਬੁਧਿ ਬਿਭੂਤਿ ਚਢਾਵਉ ਅਪੁਨੀ; ਸਿੰਗੀ ਸੁਰਤਿ ਮਿਲਾਈ ॥
budh bibhoot chadtaavau apunee; singee surat milaaee |
Punjabi
ਸਿਆਣਪ ਦੀ ਸੁਆਹ ਤੂੰ ਆਪਣੀ ਦੇਹ ਨੂੰ ਮਲ ਅਤੇ ਆਪਣੇ ਮਨ ਨੂੰ ਰੱਬ ਨਾਲ ਜੋੜਨਾਂ ਨੂੰ ਤੂੰ ਆਪਣਾ ਸਿੰਗ ਬਣਾ।
English
Apply the ashes of wisdom to your body; let your horn be your focused consciousness.
ਕਰਿ ਬੈਰਾਗੁ. ਫਿਰਉ ਤਨਿ ਨਗਰੀ; ਮਨ ਕੀ ਕਿੰਗੁਰੀ ਬਜਾਈ ॥੨॥
kar bairaag. firau tan nagaree; man kee kinguree bajaaee |2|
Punjabi
ਇੱਛਾ-ਰਹਿਤ ਹੋ ਤੂੰ ਆਪਣੇ ਦੇਹ ਦੇ ਸ਼ਹਿਰ ਅੰਦਰ ਫੇਰਾ ਪਾ ਅਤੇ ਆਪਣੇ ਚਿੱਤ ਦੀ ਵੀਣਾ ਨੂੰ ਵਜਾ।
English
Become detached, and wander through the city of your body; play the harp of your mind. ||2||
ਪੰਚ ਤਤੁ ਲੈ. ਹਿਰਦੈ ਰਾਖਹੁ; ਰਹੈ ਨਿਰਾਲਮ ਤਾੜੀ ॥
panch tat lai. hiradai raakhahu; rahai niraalam taarree |
Punjabi
ਪੰਜਾਂ ਮੂਲ ਅੰਸ਼ਾਂ ਦੀਆਂ ਨੇਕੀਆਂ ਨੂੰ ਤੂੰ ਆਪਣੇ ਰਿਦੇ ਅੰਦਰ ਟਿਕਾ, ਤਾਂ ਜੋ ਤੇਰੀ ਸਮਾਧੀ ਅਹਿਲ ਰਹੇ।
English
Enshrine the five tatvas - the five elements, within your heart; let your deep meditative trance be undisturbed.
ਕਹਤੁ ਕਬੀਰੁ. ਸੁਨਹੁ ਰੇ ਸੰਤਹੁ; ਧਰਮੁ ਦਇਆ ਕਰਿ ਬਾੜੀ ॥੩॥੭॥
kehat kabeer. sunahu re santahu; dharam deaa kar baarree |3|7|
Punjabi
ਕਬੀਰ ਜੀ ਆਖਦੇ ਹਨ, ਤੁਸੀਂ ਸੁਣ, ਹੇ ਸਾਧੂਓ। ਸਚਾਈ ਤੇ ਰਹਿਮ ਨੂੰ ਤੁਸੀਂ ਆਪਣਾ ਬਗੀਚਾ ਬਣਾਓ।
English
Says Kabeer, listen, O Saints: make righteousness and compassion your garden. ||3||7||
ਕਵਨ ਕਾਜ. ਸਿਰਜੇ ਜਗ ਭੀਤਰਿ; ਜਨਮਿ ਕਵਨ ਫਲੁ ਪਾਇਆ ॥
kavan kaaj. siraje jag bheetar; janam kavan fal paaeaa |
Punjabi
ਕਿਹੜੇ ਕੰਮ ਲਈ ਤੈਨੂੰ ਸੰਸਾਰ ਅੰਦਰ ਪੈਂਦਾ ਕੀਤਾ ਗਿਆ ਹੈ ਤੇ ਤੂੰ ਇਸ ਜੀਵਨ ਤੋਂ ਕੀ ਲਾਭ ਉਠਾਇਆ ਹੈ?
English
For what purpose were you created and brought into the world? What rewards have you received in this life?
ਭਵ ਨਿਧਿ. ਤਰਨ ਤਾਰਨ ਚਿੰਤਾਮਨਿ; ਇਕ ਨਿਮਖ. ਨ ਇਹੁ ਮਨੁ ਲਾਇਆ ॥੧॥
bhav nidh. taran taaran chintaaman; ik nimakh. na ihu man laaeaa |1|
Punjabi
ਇਕ ਮੁਹਤ ਭਰ ਲਈ ਭੀ ਤੂੰ ਆਪਣੇ ਇਸ ਚਿੱਤ ਨੂੰ ਵਾਹਿਗੁਰੂ ਨਾਲ ਨਹੀਂ ਜੋੜਿਆ, ਜੋ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ ਅਤੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਕਰਨਹਾਰ ਹੈ।
English
God is the boat to carry you across the terrifying world-ocean; He is the Fulfiller of the mind's desires. You have not centered your mind on Him, even for an instant. ||1||