Ang 971
ਗੋਬਿੰਦ. ਹਮ ਐਸੇ ਅਪਰਾਧੀ ॥
gobind. ham aise aparaadhee |
Punjabi
ਹੇ ਕੁਲ ਆਲਮ ਦੇ ਸੁਆਮੀ, ਵਾਹਿਗੁਰੂ! ਮੈਂ ਐਹੋ ਜੇਹਾ ਪਾਪੀ ਹਾਂ।
English
O Lord of the Universe, I am such a sinner!
ਜਿਨਿ ਪ੍ਰਭਿ. ਜੀਉ ਪਿੰਡੁ ਥਾ ਦੀਆ; ਤਿਸ ਕੀ ਭਾਉ ਭਗਤਿ. ਨਹੀ ਸਾਧੀ ॥੧॥ ਰਹਾਉ ॥
jin prabh. jeeo pindd thaa deea; tis kee bhaau bhagat. nahee saadhee |1| rahaau |
Punjabi
ਜਿਸ ਸੁਆਮੀ ਨੇ ਮੈਨੂੰ ਜਿੰਦੜੀ ਅਤੇ ਦੇਹ ਪਰਦਾਨ ਕੀਤੇ ਹਨ, ਉਸ ਦੀ ਪਿਆਰੀ ਉਪਾਸ਼ਨਾ ਮੈਂ ਨਹੀਂ ਕੀਤੀ। ਠਹਿਰਾਉ।
English
God gave me body and soul, but I have not practiced loving devotional worship to Him. ||1||Pause||
ਪਰ ਧਨ. ਪਰ ਤਨ ਪਰ ਤੀ ਨਿੰਦਾ; ਪਰ ਅਪਬਾਦੁ. ਨ ਛੂਟੈ ॥
par dhan. par tan par tee nindaa; par apabaad. na chhoottai |
Punjabi
ਹੋਰਸ ਦੀ ਦੌਲਤ, ਹੋਰਸ ਦੀ ਦੇਹ, ਹੋਰਸ ਦੀ ਪਤਨੀ, ਹੋਰਸ ਦੀ ਬਦਖੋਈ ਅਤੇ ਬਖੇੜੇ, ਮੈਂ ਛੱਡ ਨਹੀਂ ਸਕਦਾ।
English
Others' wealth, others' bodies, others' wives, others' slander and others' fights - I have not given them up.
ਆਵਾ ਗਵਨੁ ਹੋਤੁ ਹੈ ਫੁਨਿ ਫੁਨਿ; ਇਹੁ ਪਰਸੰਗੁ. ਨ ਤੂਟੈ ॥੨॥
aavaa gavan hot hai fun fun; ihu parasang. na toottai |2|
Punjabi
ਇਸ ਦੇ ਰਾਹੀਂ ਮੁੜ ਮੁੜ ਕੇ ਆਉਣਾ ਤੇ ਜਾਣਾ ਹੁੰਦਾ ਹੈ ਅਤੇ ਇਹ ਕਹਾਣੀ ਮੁੱਕਦੀ ਹੀ ਨਹੀਂ।
English
For the sake of these, coming and going in reincarnation happens over and over again, and this story never ends. ||2||
ਜਿਹ ਘਰਿ ਕਥਾ ਹੋਤ. ਹਰਿ ਸੰਤਨ; ਇਕ ਨਿਮਖ. ਨ ਕੀਨੑੋ ਮੈ ਫੇਰਾ ॥
jih ghar kathaa hot. har santan; ik nimakh. na keenao mai feraa |
Punjabi
ਜਿਸ ਗ੍ਰਹਿ ਵਿੱਚ ਸਾਧੂ ਵਾਹਿਗੁਰੂ ਦੀ ਵਾਰਤਾ ਕਰਦੇ ਹਨ, ਉਹ ਗ੍ਰਹਿ ਵਿੱਚ ਮੈਂ ਇਕ ਮੁਹਤ ਭਰ ਲਈ ਨਹੀਂ ਜਾਂਦਾ।
English
That house, in which the Saints speak of the Lord - I have not visited it, even for an instant.
ਲੰਪਟ ਚੋਰ ਦੂਤ ਮਤਵਾਰੇ; ਤਿਨ ਸੰਗਿ ਸਦਾ ਬਸੇਰਾ ॥੩॥
lanpatt chor doot matavaare; tin sang sadaa baseraa |3|
Punjabi
ਲੁੱਚੇ ਲੰਡੇ, ਚੋਰ, ਦੱਲੇ ਅਤੇ ਸ਼ਰਾਬੀ, ਮੇਰਾ ਹਮੇਸ਼ਾਂ। ਉਨ੍ਹਾਂ ਨਾਲ ਵਾਸਾ ਹੈ।
English
Drunkards, thieves, and evil-doers - I constantly dwell with them. ||3||
ਕਾਮ ਕ੍ਰੋਧ ਮਾਇਆ ਮਦ ਮਤਸਰ; ਏ ਸੰਪੈ ਮੋ ਮਾਹੀ ॥
kaam krodh maaeaa mad matasar; e sanpai mo maahee |
Punjabi
ਜਨਾਹਕਾਰੀ, ਗੁੱਸਾ, ਧਨ-ਦੌਲਤ ਦੀ ਖਾਹਿਸ਼ ਹੰਕਾਰ ਤੇ ਈਰਖਾ, ਇਹ ਪਦਾਰਥ ਮੇਰੇ ਅੰਦਰ ਹੈ।
English
Sexual desire, anger, the wine of Maya, and envy - these are what I collect within myself.
ਦਇਆ ਧਰਮੁ ਅਰੁ ਗੁਰ ਕੀ ਸੇਵਾ; ਏ ਸੁਪਨੰਤਰਿ ਨਾਹੀ ॥੪॥
deaa dharam ar gur kee sevaa; e supanantar naahee |4|
Punjabi
ਰਹਿਮ, ਪਵਿੱਤ੍ਰਤਾ ਅਤੇ ਗੁਰਾਂ ਦੀ ਟਹਿਲ ਸੇਵਾ, ਇਹ ਮੇਰੇ ਕੋਲ ਸੁਫਨੇ ਵਿੱਚ ਭੀ ਨਹੀਂ ਆਉਂਦੀਆਂ।
English
Compassion, righteousness, and service to the Guru - these do not visit me, even in my dreams. ||4||
ਦੀਨ ਦਇਆਲ ਕ੍ਰਿਪਾਲ ਦਮੋਦਰ; ਭਗਤਿ ਬਛਲ ਭੈ ਹਾਰੀ ॥
deen deaal kripaal damodar; bhagat bachhal bhai haaree |
Punjabi
ਆਪਣੇ ਢਿੱਡ ਉਦਾਲੇ ਰੱਸੀ ਰੱਖਣ ਵਾਲਾ, ਮਿਹਰਬਾਨ ਮਾਲਕ ਮਸੀਕਨਾਂ ਉੱਤੇ ਮਇਆਵਾਨ, ਸੰਤਾਂ ਦਾ ਪਿਆਰਾ ਅਤੇ ਡਰ ਦੇ ਨਾਸ ਕਰਨ ਵਾਲਾ ਹੈ।
English
He is merciful to the meek, compassionate and benevolent, the Lover of His devotees, the Destroyer of fear.
ਕਹਤ ਕਬੀਰ. ਭੀਰ ਜਨ ਰਾਖਹੁ; ਹਰਿ ਸੇਵਾ ਕਰਉ ਤੁਮੑਾਰੀ ॥੫॥੮॥
kehat kabeer. bheer jan raakhahu; har sevaa krau tumaaree |5|8|
Punjabi
ਕਬੀਰ ਜੀ ਆਖਦੇ ਹਨ, ਤੂੰ ਆਪਣੇ ਗੋਲੇ ਨੂੰ ਤਬਾਹੀ ਤੋਂ ਬਚਾ, ਹੇ ਪ੍ਰਭੂ, ਅਤੇ ਮੈਂ ਤੇਰੀ ਟਹਿਲ ਸੇਵਾ ਕਮਾਵਾਂਗਾ।
English
Says Kabeer, please protect Your humble servant from disaster; O Lord, I serve only You. ||5||8||
ਜਿਹ ਸਿਮਰਨਿ; ਹੋਇ ਮੁਕਤਿ ਦੁਆਰੁ ॥
jih simaran; hoe mukat duaar |
Punjabi
ਜਿਸ ਦਾ ਆਰਾਧਨ ਕਰਨ ਨਾਲ ਤੂੰ ਮੋਖਸ਼ ਦਾ ਦਰਵਾਜ਼ਾ ਪਾ ਲਵੇਗਾਂ,
English
Remembering Him in meditation, the door of liberation is found.
ਜਾਹਿ ਬੈਕੁੰਠਿ; ਨਹੀ ਸੰਸਾਰਿ ॥
jaeh baikuntth; nahee sansaar |
Punjabi
ਸੱਚਖੰਡ ਪੁੱਜ ਜਾਵੇਗਾਂ ਤੇ ਮੁੜ ਕੇ ਇਸ ਜੱਗ ਵਿੱਚ ਨਹੀਂ ਆਵੇਂਗਾ,
English
You shall go to heaven, and not return to this earth.
ਨਿਰਭਉ ਕੈ ਘਰਿ; ਬਜਾਵਹਿ ਤੂਰ ॥
nirbhau kai ghar; bajaaveh toor |
Punjabi
ਨਿਡਰ ਸੁਆਮੀ ਦੇ ਧਾਮ ਅੰਦਰ ਵਾਜੇ ਵਜਾਵੇਗਾਂ,
English
In the home of the Fearless Lord, the celestial trumpets resound.
ਅਨਹਦ ਬਜਹਿ; ਸਦਾ ਭਰਪੂਰ ॥੧॥
anahad bajeh; sadaa bharapoor |1|
Punjabi
ਅਤੇ ਸੁਤੇਸਿਧ ਹੋਣ ਵਾਲਾ ਕੀਰਤਨ ਤੇਰੇ ਲਈ ਹਮੇਸ਼ਾਂ ਹੀ ਪੂਰਨ ਤੌਰ ਤੇ ਗੂੰਜੇਗਾ।
English
The unstruck sound current will vibrate and resonate forever. ||1||
ਐਸਾ ਸਿਮਰਨੁ; ਕਰਿ ਮਨ ਮਾਹਿ ॥
aisaa simaran; kar man maeh |
Punjabi
ਐਹੋ ਜੇਹੀ ਬੰਦਗੀ ਤੂੰ ਆਪਣੇ ਹਿਰਦੇ ਅੰਦਰ ਧਾਰਨ ਕਰ।
English
Practice such meditative remembrance in your mind.
ਬਿਨੁ ਸਿਮਰਨ; ਮੁਕਤਿ ਕਤ ਨਾਹਿ ॥੧॥ ਰਹਾਉ ॥
bin simaran; mukat kat naeh |1| rahaau |
Punjabi
ਸਾਹਿਬ ਦੇ ਭਜਨ ਦੇ ਬਾਝੋਂ ਕਲਿਆਣ ਕਦੇ ਭੀ ਪ੍ਰਾਪਤ ਨਹੀਂ ਹੋ ਸਕਦੀ। ਠਹਿਰਾਉ।
English
Without this meditative remembrance, liberation will never be found. ||1||Pause||
ਜਿਹ ਸਿਮਰਨਿ; ਨਾਹੀ ਨਨਕਾਰੁ ॥
jih simaran; naahee nanakaar |
Punjabi
ਜਿਸ ਨੂੰ ਚੇਤੇ ਕਰਨ ਦੁਆਰਾ, ਤੈਨੂੰ ਕੋਈ ਰੁਕਾਵਟ ਨਹੀਂ ਪਵੇਗੀ।
English
Remembering Him in meditation, you will meet with no obstruction.
ਮੁਕਤਿ ਕਰੈ; ਉਤਰੈ ਬਹੁ ਭਾਰੁ ॥
mukat karai; utarai bahu bhaar |
Punjabi
ਵਾਹਿਗੁਰੂ ਤੈਨੂੰ ਬੰਦਖਲਾਸ ਕਰ ਦੇਵੇਗਾ ਅਤੇ ਤੇਰਾ ਪਾਪਾਂ ਦਾ ਭਾਰਾ ਬੋਝ ਤੇਰੇ ਉਤੋਂ ਲਹਿ ਜਾਵੇਗਾ।
English
You will be liberated, and the great load will be taken away.
ਨਮਸਕਾਰੁ ਕਰਿ ਹਿਰਦੈ ਮਾਹਿ ॥
namasakaar kar hiradai maeh |
Punjabi
ਆਪਣੇ ਮਨ ਅੰਦਰ ਤੂੰ ਵਾਹਿਗੁਰੂ ਨੂੰ ਪ੍ਰਣਾਮ ਕਰ,
English
Bow in humility within your heart,
ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥
fir fir teraa aavan naeh |2|
Punjabi
ਅਤੇ ਤੂੰ ਮੁੜ ਮੁੜ ਕੇ ਨਹੀਂ (ਜੰਮਣ ਮਰਨ ਦੇ ਗੇੜ ਵਿੱਚ) ਆਵੇਗਾਂ।
English
and you will not have to be reincarnated over and over again. ||2||
ਜਿਹ ਸਿਮਰਨਿ; ਕਰਹਿ ਤੂ ਕੇਲ ॥
jih simaran; kareh too kel |
Punjabi
ਜਿਸ ਦਾ ਆਰਾਧਨ ਕਰਨ ਦੁਆਰਾ ਤੂੰ ਮੌਜਾਂ ਮਾਣੇਗਾਂ।
English
Remember Him in meditation, celebrate and be happy.
ਦੀਪਕੁ ਬਾਂਧਿ ਧਰਿਓ; ਬਿਨੁ ਤੇਲ ॥
deepak baandh dhario; bin tel |
Punjabi
ਤੇਰੇ ਅੰਦਰ, ਬਗੈਰ ਤੇਲ ਦੇ ਬਲਣ ਵਾਲਾ ਦੀਵਾ, ਸਾਈਂ ਨੇ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ।
English
God has placed His lamp deep within you, which burns without any oil.
ਸੋ ਦੀਪਕੁ; ਅਮਰਕੁ ਸੰਸਾਰਿ ॥
so deepak; amarak sansaar |
Punjabi
ਉਹ ਦੀਵਾ ਜਗਤ ਨੂੰ ਸਦ-ਜੀਵੀ ਬਣਾ ਦਿੰਦਾ ਹੈ,
English
That lamp makes the world immortal;
ਕਾਮ ਕ੍ਰੋਧ ਬਿਖੁ; ਕਾਢੀਲੇ ਮਾਰਿ ॥੩॥
kaam krodh bikh; kaadteele maar |3|
Punjabi
ਅਤੇ ਵਿਸ਼ੇ ਦੀ ਭੁੱਖ ਤੇ ਗੁੱਸੇ ਦੀ ਜ਼ਹਿਰ ਨੂੰ ਬਾਹਰ ਚਲਾ ਮਾਰਦਾ ਹੈ।
English
it conquers and drives out the poisons of sexual desire and anger. ||3||
ਜਿਹ ਸਿਮਰਨਿ; ਤੇਰੀ ਗਤਿ ਹੋਇ ॥
jih simaran; teree gat hoe |
Punjabi
ਜਿਸ ਦਾ ਆਰਾਧਨ ਕਰਨ ਦੁਆਰਾ ਤੂੰ ਬੰਦਖਲਾਸ ਹੁੰਦਾ ਹੈ,
English
Remembering Him in meditation, you shall obtain salvation.
ਸੋ ਸਿਮਰਨੁ; ਰਖੁ ਕੰਠਿ ਪਰੋਇ ॥
so simaran; rakh kantth paroe |
Punjabi
ਉਸ ਭਜਨ ਨੂੰ ਉਣ ਕੇ ਤੂੰ ਆਪਣੀ ਗਰਦਨ ਦੁਆਲੇ ਪਹਿਨ।
English
Wear that meditative remembrance as your necklace.
ਸੋ ਸਿਮਰਨੁ ਕਰਿ; ਨਹੀ ਰਾਖੁ ਉਤਾਰਿ ॥
so simaran kar; nahee raakh utaar |
Punjabi
ਉਸ ਸੁਆਮੀ ਦੀ ਬੰਦਗੀ ਨੂੰ ਧਾਰਨ ਕਰ ਅਤੇ ਇਸ ਨੂੰ ਕਦੇ ਭੀ ਨਾਂ ਤਿਆਗ।
English
Practice that meditative remembrance, and never let it go.
ਗੁਰ ਪਰਸਾਦੀ ਉਤਰਹਿ ਪਾਰਿ ॥੪॥
gur parasaadee utareh paar |4|
Punjabi
ਗੁਰਾਂ ਦੀ ਦਇਆ ਦੁਆਰਾ, ਤੂੰ ਪਾਰ ਲੰਘ ਜਾਵੇਗਾ।
English
By Guru's Grace, you shall cross over. ||4||
ਜਿਹ ਸਿਮਰਨਿ; ਨਾਹੀ ਤੁਹਿ ਕਾਨਿ ॥
jih simaran; naahee tuhi kaan |
Punjabi
ਉਸ ਨੂੰ ਚੇਤੇ ਕਰਨ ਨਾਲ ਤੈਨੂੰ ਕਿਸੇ ਦੀ ਮੁਛੰਦਗੀ ਨਹੀਂ ਰਹੇਗੀ।
English
Remembering Him in meditation, you shall not be obligated to others.
ਮੰਦਰਿ ਸੋਵਹਿ; ਪਟੰਬਰ ਤਾਨਿ ॥
mandar soveh; pattanbar taan |
Punjabi
ਤੂੰ ਆਪਣੇ ਘਰ ਵਿੱਚ ਰੇਸ਼ਮੀ ਬਸਤਰ ਵਿਛਾ ਕੇ ਸਵੇਂਗਾ।
English
You shall sleep in your mansion, in blankets of silk.
ਸੇਜ ਸੁਖਾਲੀ; ਬਿਗਸੈ ਜੀਉ ॥
sej sukhaalee; bigasai jeeo |
Punjabi
ਆਰਾਮ-ਦਿਹ ਪਲੰਘ ਉੱਤੇ ਤੇਰਾ ਦਿਲ ਪ੍ਰਸ਼ਨ ਹੋਵੇਗਾ,
English
Your soul shall blossom forth in happiness, on this comfortable bed.
ਸੋ ਸਿਮਰਨੁ; ਤੂ ਅਨਦਿਨੁ ਪੀਉ ॥੫॥
so simaran; too anadin peeo |5|
Punjabi
ਇਸ ਲਈ ਤੂੰ ਰੈਣ ਦਿਹੁੰ ਐਸੇ ਸਾਹਿਬ ਦੇ ਆਰਾਧਨ ਨੂੰ ਪਾਨ ਕਰ।
English
So drink in this meditative remembrance, night and day. ||5||
ਜਿਹ ਸਿਮਰਨਿ; ਤੇਰੀ ਜਾਇ ਬਲਾਇ ॥
jih simaran; teree jaae balaae |
Punjabi
ਜਿਸ ਦਾ ਚਿੰਤਨ ਕਰਨ ਨਾਲ ਤੇਰੇ ਤੋਂ ਬਲਾ ਟਲ ਜਾਊਗੀ।
English
Remembering Him in meditation, your troubles will depart.
ਜਿਹ ਸਿਮਰਨਿ; ਤੁਝੁ ਪੋਹੈ ਨ ਮਾਇ ॥
jih simaran; tujh pohai na maae |
Punjabi
ਜਿਸ ਦਾ ਚਿੰਤਨ ਕਰਨ ਨਾਲ ਮਾਇਆ ਤੇਰੇ ਤੇ ਅਸਰ ਨਹੀਂ ਕਰੇਗੀ।
English
Remembering Him in meditation, Maya will not bother you.
ਸਿਮਰਿ ਸਿਮਰਿ; ਹਰਿ ਹਰਿ ਮਨਿ ਗਾਈਐ ॥
simar simar; har har man gaaeeai |
Punjabi
ਆਪਣੇ ਰਿਦੇ ਵਿੱਚੱ ਤੂੰ ਆਪਣੇ ਸੁਆਮੀ ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰ ਅਤੇ ਉਸ ਦੀ ਮਹਿਮਾ ਗਾ।
English
Meditate, meditate in remembrance on the Lord, Har, Har, and sing His Praises in your mind.
ਇਹੁ ਸਿਮਰਨੁ; ਸਤਿਗੁਰ ਤੇ ਪਾਈਐ ॥੬॥
eihu simaran; satigur te paaeeai |6|
Punjabi
ਸੁਆਮੀ ਦੀ ਇਹ ਭਜਨ ਬੰਦਗੀ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ।
English
This meditative remembrance is obtained from the True Guru. ||6||
ਸਦਾ ਸਦਾ ਸਿਮਰਿ ਦਿਨੁ ਰਾਤਿ ॥
sadaa sadaa simar din raat |
Punjabi
ਹਮੇਸ਼ਾ, ਹਮੇਸ਼ਾਂ ਹੀ ਤੂੰ ਦਿਹੁੰ ਰੈਣ,
English
Forever and ever, remember Him, day and night,
ਊਠਤ ਬੈਠਤ; ਸਾਸਿ ਗਿਰਾਸਿ ॥
aootthat baitthat; saas giraas |
Punjabi
ਖਲੋਂਦਿਆਂ, ਬਹਿੰਦਿਆਂ, ਹਰ ਸੁਆਸ ਤੇ ਬੁਰਕੀ ਨਾਲ,
English
while standing up and sitting down, with every breath and morsel of food.
ਜਾਗੁ ਸੋਇ; ਸਿਮਰਨ ਰਸ ਭੋਗ ॥
jaag soe; simaran ras bhog |
Punjabi
ਜਾਗਦਿਆਂ ਅਤੇ ਸੁੱਤਿਆਂ, ਤੂੰ ਸੁਆਮੀ ਦੇ ਨਾਮ ਸਿਮਰਨ ਅੰਮ੍ਰਿਤ ਦਾ ਅਨੰਦ ਮਾਣ।
English
While awake and asleep, enjoy the essence of this meditative remembrance.
ਹਰਿ ਸਿਮਰਨੁ ਪਾਈਐ ਸੰਜੋਗ ॥੭॥
har simaran paaeeai sanjog |7|
Punjabi
ਚੰਗੀ ਪ੍ਰਾਲਬਧ ਦੁਆਰਾ ਹੀ ਹਰੀ ਦਾ ਭਜਨ ਪ੍ਰਾਪਤ ਹੁੰਦਾ ਹੈ।
English
The Lord's meditative remembrance is obtained by good destiny. ||7||
ਜਿਹ ਸਿਮਰਨਿ; ਨਾਹੀ ਤੁਝੁ ਭਾਰ ॥
jih simaran; naahee tujh bhaar |
Punjabi
ਉਸ ਦਾ ਆਰਾਧਨ ਕਰਨ ਦੁਆਰਾ, ਤੇਰੇ ਉੱਤੇ ਪਾਪਾਂ ਦਾ ਬੋਝ ਨਹੀਂ ਪਵੇਗਾ।
English
Remembering Him in meditation, you shall not be loaded down.
ਸੋ ਸਿਮਰਨੁ; ਰਾਮ ਨਾਮ ਅਧਾਰੁ ॥
so simaran; raam naam adhaar |
Punjabi
ਤੂੰ ਉਸ ਸਾਹਿਬ ਦੇ ਨਾਮ ਦੇ ਭਜਨ ਨੂੰ ਆਪਣਾ ਆਸਰਾ ਬਣਾ।
English
Make this meditative remembrance of the Lord's Name your Support.
ਕਹਿ ਕਬੀਰ; ਜਾ ਕਾ ਨਹੀ ਅੰਤੁ ॥
keh kabeer; jaa kaa nahee ant |
Punjabi
ਕਬੀਰ ਜੀ ਆਖਦੇ ਹਨ, ਜਿਸ ਦਾ ਕੋਈ ਓੜਕ ਨਹੀਂ,
English
Says Kabeer, He has no limits;
ਤਿਸ ਕੇ ਆਗੇ; ਤੰਤੁ ਨ ਮੰਤੁ ॥੮॥੯॥
tis ke aage; tant na mant |8|9|
Punjabi
ਉਸ ਦੇ ਨਾਲ ਕੋਈ ਜਾਦੂ ਅਤੇ ਟੂਣਾ ਕਾਰਗਰ ਨਹੀਂ ਹੁੰਦਾ।
English
no tantras or mantras can be used against Him. ||8||9||
ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ ॥
raamakalee ghar 2 baanee kabeer jee kee |
Punjabi
ਰਾਮਕਲੀ। ਸ਼ਬਦ ਭਗਤ ਕਬੀਰ ਜੀ ਦੇ।
English
Raamkalee, Second House, The Word Of Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਬੰਧਚਿ. ਬੰਧਨੁ ਪਾਇਆ ॥
bandhach. bandhan paaeaa |
Punjabi
ਫਾਹ ਲੈਣ ਲਈ ਮਾਇਆ ਨੇ ਪ੍ਰਾਨੀਆਂ ਨੂੰ ਫੜਿਆ ਹੋਇਆ ਹੈ।
English
Maya, the Trapper, has sprung her trap.
ਮੁਕਤੈ ਗੁਰਿ; ਅਨਲੁ ਬੁਝਾਇਆ ॥
mukatai gur; anal bujhaaeaa |
Punjabi
ਬੰਦਨ-ਰਹਿਤ ਗੁਰਦੇਵ ਜੀ ਨੇ ਮੇਰੀ ਅੱਗ ਬੁਝਾ ਦਿੱਤੀ ਹੈ।
English
The Guru, the Liberated One, has put out the fire.