Ang 973
ਅਖੰਡ ਮੰਡਲ ਨਿਰੰਕਾਰ ਮਹਿ; ਅਨਹਦ ਬੇਨੁ ਬਜਾਵਉਗੋ ॥੧॥
akhandd manddal nirankaar meh; anahad ben bajaavaugo |1|
Punjabi
ਸਰੂਪ-ਰਹਿਤ ਸੁਆਮੀ ਦੇ ਅਬਿਨਾਸ਼ੀ ਲੋਕ ਵਿੱਚੱ ਮੈਂ ਬੈਕੁੰਠੀ ਕੀਰਤਨ ਦੀ ਧੁਨ ਉਠਾਵਾਂਗਾ।
English
In the imperishable realm of the Formless Lord, I play the flute of the unstruck sound current. ||1||
ਬੈਰਾਗੀ; ਰਾਮਹਿ ਗਾਵਉਗੋ ॥
bairaagee; raameh gaavaugo |
Punjabi
ਇੱਛਾ-ਰਹਿਤ ਹੈ, ਮੈਂ ਸੁਆਮੀਂ ਦੀ ਕੀਰਤੀ ਗਾਇਨ ਕਰਦਾ ਹਾਂ।
English
Becoming detached, I sing the Lord's Praises.
ਸਬਦਿ ਅਤੀਤ ਅਨਾਹਦਿ ਰਾਤਾ; ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥
sabad ateet anaahad raataa; aakul kai ghar jaaugo |1| rahaau |
Punjabi
ਨਿਰਲੇਪ ਅਤੇ ਆਖੰਡ ਸੁਆਮੀ ਦੇ ਪ੍ਰੇਮ ਨਾਲ ਰੰਗਿਆ ਹੋਇਆ, ਮੈਂ ਵੰਜ ਰਹਿਤ ਪੁਰਖ ਦੇ ਮੰਦਰ ਨੂੰ ਜਾਵਾਂਗਾ। ਠਹਿਰਾਉ।
English
Imbued with the unattached, unstruck Word of the Shabad, I shall go to the home of the Lord, who has no ancestors. ||1||Pause||
ਇੜਾ ਪਿੰਗੁਲਾ ਅਉਰੁ ਸੁਖਮਨਾ; ਪਉਨੈ ਬੰਧਿ ਰਹਾਉਗੋ ॥
eirraa pingulaa aaur sukhamanaa; paunai bandh rahaaugo |
Punjabi
ਮੈਂ ਆਪਣੇ ਸੁਆਸ ਨੂੰ ਖੱਬੀ, ਸੱਜੀ ਤੇ ਵਿਚਕਾਰਲੀ ਹਵਾ-ਨਾੜੀਆਂ ਵਿੱਚ ਰੋਕਣਾ ਛੱਡ ਛੱਡਿਆ ਹੈ।
English
Then, I shall no longer control the breath through the energy channels of the Ida, Pingala and Shushmanaa.
ਚੰਦੁ ਸੂਰਜੁ ਦੁਇ. ਸਮ ਕਰਿ ਰਾਖਉ; ਬ੍ਰਹਮ ਜੋਤਿ ਮਿਲਿ ਜਾਉਗੋ ॥੨॥
chand sooraj due. sam kar raakhau; braham jot mil jaaugo |2|
Punjabi
ਮੈਂ ਦੋਨੋਂ, ਚੰਦਰਮੇਂ ਅਤੇ ਸੂਰਜ ਨੂੰ ਇਕ ਸਮਾਨ ਜਾਣਦਾ ਹਾਂ ਅਤੇ ਮੈਂ ਸਰਬ-ਵਿਆਪਕ ਸੁਆਮੀ ਦੇ ਪ੍ਰਕਾਸ਼ ਅੰਦਰ ਲੀਨ ਹੋ ਜਾਵਾਂਗਾ।
English
I look upon both the moon and the sun as the same, and I shall merge in the Light of God. ||2||
ਤੀਰਥ ਦੇਖਿ. ਨ ਜਲ ਮਹਿ ਪੈਸਉ; ਜੀਅ ਜੰਤ. ਨ ਸਤਾਵਉਗੋ ॥
teerath dekh. na jal meh paisau; jeea jant. na sataavaugo |
Punjabi
ਮੈਂ ਯਾਤ੍ਰਾ ਅਸਥਾਨ ਵੇਖਣ ਲਈ ਨਹੀਂ ਜਾਂਦਾ, ਨਾਂ ਮੈਂ ਉਨ੍ਹਾਂ ਦੇ ਪਾਣੀ ਵਿੱਚ ਪ੍ਰਵੇਸ਼ ਕਰਦਾ ਹਾਂ, ਨਾਂ ਹੀ ਮੈਂ ਪ੍ਰਾਣੀਆਂ ਤੇ ਹੋਰ ਨੀਵੇਂ ਜੀਵਾਂ ਨੂੰ ਦੁੱਖ ਦਿੰਦਾ ਹਾਂ।
English
I do not go to see sacred shrines of pilgrimage, or bathe in their waters; I do not bother any beings or creatures.
ਅਠਸਠਿ ਤੀਰਥ ਗੁਰੂ ਦਿਖਾਏ; ਘਟ ਹੀ ਭੀਤਰਿ ਨੑਾਉਗੋ ॥੩॥
atthasatth teerath guroo dikhaae; ghatt hee bheetar naaugo |3|
Punjabi
ਗੁਰਾਂ ਨੇ ਮੈਨੂੰ ਅਠਾਹਟ ਧਰਮ ਅਸਥਾਨ ਮੇਰੇ ਮਨ ਵਿੱਚ ਹੀ ਵਿਖਾਲ ਦਿੱਤੇ ਹਨ, ਜਿਨ੍ਹਾਂ ਵਿੱਚ ਮੈਂ ਹੁਣ ਇਸ਼ਨਾਨ ਕਰਦਾ ਹਾਂ।
English
The Guru has shown me the sixty-eight places of pilgrimage within my own heart, where I now take my cleansing bath. ||3||
ਪੰਚ ਸਹਾਈ ਜਨ ਕੀ ਸੋਭਾ; ਭਲੋ ਭਲੋ. ਨ ਕਹਾਵਉਗੋ ॥
panch sahaaee jan kee sobhaa; bhalo bhalo. na kahaavaugo |
Punjabi
ਮੈਂ ਖੁਸ਼ਾਮਦੀ ਪੁਰਸ਼ਾਂ ਦੀ ਤਾਰੀਫ ਨਹੀਂ ਸੁਣਦਾ, ਨਾਂ ਹੀ ਮੈਂ ਚੰਗਾ ਤੇ ਨੇਕ ਅਖਵਾਉਂਦਾ ਹਾਂ।
English
I do not pay attention to anyone praising me, or calling me good and nice.
ਨਾਮਾ ਕਹੈ ਚਿਤੁ ਹਰਿ ਸਿਉ ਰਾਤਾ; ਸੁੰਨ ਸਮਾਧਿ ਸਮਾਉਗੋ ॥੪॥੨॥
naamaa kahai chit har siau raataa; sun samaadh samaaugo |4|2|
Punjabi
ਨਾਮਦੇਵ ਜੀ ਆਖਦੇ ਹਨ, ਮੈਡਾਂ ਮਨ ਹਰੀ ਨਾਲ ਰੰਗਿਆ ਗਿਆ ਹੈ ਅਤੇ ਮੈਂ ਹੁਣ ਉਸ ਦੀ ਅਫੁਰ ਤਾੜੀ ਵਿੱਚ ਲੀਨ ਹੋ ਜਾਵਾਂਗਾ।
English
Says Naam Dayv, my consciousness is imbued with the Lord; I am absorbed in the profound state of Samaadhi. ||4||2||
ਮਾਇ. ਨ ਹੋਤੀ, ਬਾਪੁ ਨ ਹੋਤਾ; ਕਰਮੁ ਨ ਹੋਤੀ ਕਾਇਆ ॥
maae. na hotee, baap na hotaa; karam na hotee kaaeaa |
Punjabi
ਜਦ ਮਾਂ ਨਹੀਂ ਸੀ, ਪਿਉ ਨਹੀਂ ਸੀ, ਨਾਂ ਕੋਈ ਅਮਲ ਸੀ ਤੇ ਨਾਂ ਹੀ ਮਨੁੱਖੀ ਦੇਹ।
English
When there was no mother and no father, no karma and no human body,
ਹਮ ਨਹੀ ਹੋਤੇ. ਤੁਮ ਨਹੀ ਹੋਤੇ; ਕਵਨੁ ਕਹਾਂ ਤੇ ਆਇਆ ॥੧॥
ham nahee hote. tum nahee hote; kavan kahaan te aaeaa |1|
Punjabi
ਅਸੀਂ ਨਹੀਂ ਸੀ ਤੇ ਤੁਸੀਂ ਨਹੀਂ ਸਉ, ਤਦ ਕੌਣ ਹੁੰਦਾ ਸੀ ਅਤੇ ਉਹ ਕਿੱਥੋਂ ਆਇਆ ਸੀ?
English
when I was not and you were not, then who came from where? ||1||
ਰਾਮ; ਕੋਇ. ਨ ਕਿਸ ਹੀ ਕੇਰਾ ॥
raam; koe. na kis hee keraa |
Punjabi
ਮੈਂਡੇ ਮਾਲਕ, ਕੋਈ ਕਿਸੇ ਦਾ ਨਹੀਂ।
English
O Lord, no one belongs to anyone else.
ਜੈਸੇ; ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥
jaise; taravar pankh baseraa |1| rahaau |
Punjabi
ਆਪਾਂ ਏਥੇ ਪਰਿੰਦੇ ਦੇ ਦਰਖਤ ਉਤੇ ਬੈਠਣ ਦੀ ਮਾਨੰਦ ਹਾਂ। ਠਹਿਰਾਉ।
English
We are like birds perched on a tree. ||1||Pause||
ਚੰਦੁ. ਨ ਹੋਤਾ, ਸੂਰੁ. ਨ ਹੋਤਾ; ਪਾਨੀ ਪਵਨੁ ਮਿਲਾਇਆ ॥
chand. na hotaa, soor. na hotaa; paanee pavan milaaeaa |
Punjabi
ਜਦੋਂ ਨਾਂ ਚੰਦਰਮਾਂ ਸੀ, ਨਾਂ ਹੀ ਸੂਰਜ, ਤਦ ਜਲ ਅਤੇ ਹਵਾ ਪ੍ਰਭੂ ਅੰਦਰ ਲੀਨ ਸਨ।
English
When there was no moon and no sun, then water and air were blended together.
ਸਾਸਤੁ. ਨ ਹੋਤਾ, ਬੇਦੁ. ਨ ਹੋਤਾ; ਕਰਮੁ ਕਹਾਂ ਤੇ ਆਇਆ ॥੨॥
saasat. na hotaa, bed. na hotaa; karam kahaan te aaeaa |2|
Punjabi
ਜਦ ਨਾਂ ਸ਼ਾਸਤਰ ਸਨ ਅਤੇ ਨਾਂ ਹੀ ਵੇਦ, ਤਦ ਚੰਗੇ ਤੇ ਮੰਦੇ ਅਮਲ ਕਿੱਥੋਂ ਆਏ ਸਨ?
English
When there were no Shaastras and no Vedas, then where did karma come from? ||2||
ਖੇਚਰ ਭੂਚਰ ਤੁਲਸੀ ਮਾਲਾ; ਗੁਰ ਪਰਸਾਦੀ ਪਾਇਆ ॥
khechar bhoochar tulasee maalaa; gur parasaadee paaeaa |
Punjabi
ਸੁਆਸਾਂ ਦਾ ਅਟਕਾਉਣਾ, ਬਿਰਤੀ ਦਾ ਜੋੜਨਾ ਅਤੇ ਨਿਆਜ਼ਬੋਂ ਦੀ ਜਪਨੀ ਪਾਉਣੀ, ਇਨ੍ਹਾਂ ਨੂੰ ਮੈਂ ਗੁਰਾਂ ਦੀ ਦਇਆ ਵਿੱਚ ਸਮਾਏ ਹੋਏ ਪਾ ਲਿਆ ਹੈ।
English
Control of the breath and positioning of the tongue, focusing at the third eye and wearing malas of tulsi beads, are all obtained through Guru's Grace.
ਨਾਮਾ ਪ੍ਰਣਵੈ. ਪਰਮ ਤਤੁ ਹੈ; ਸਤਿਗੁਰ ਹੋਇ ਲਖਾਇਆ ॥੩॥੩॥
naamaa pranavai. param tat hai; satigur hoe lakhaaeaa |3|3|
Punjabi
ਨਾਮਦੇਵ ਬੇਨਤੀ ਕਰਦਾ ਹੈ, ਪ੍ਰਭੂ ਮਹਾਨ ਅਸਲੀਅਤ ਹੈ। ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਹੀ ਉਹ ਉਸ ਨੂੰ ਅਨੁਭਵ ਕਰਦਾ ਹੈ।
English
Naam Dayv prays, this is the supreme essence of reality; the True Guru has inspired this realization. ||3||3||
ਰਾਮਕਲੀ ਘਰੁ ੨ ॥
raamakalee ghar 2 |
Punjabi
ਰਾਮਕਲੀ।
English
Raamkalee, Second House:
ਬਾਨਾਰਸੀ ਤਪੁ ਕਰੈ ਉਲਟਿ. ਤੀਰਥ ਮਰੈ; ਅਗਨਿ ਦਹੈ. ਕਾਇਆ ਕਲਪੁ ਕੀਜੈ ॥
baanaarasee tap karai ulatt. teerath marai; agan dahai. kaaeaa kalap keejai |
Punjabi
ਜੇਕਰ ਬੰਦਾ, ਕਾਂਸ਼ੀ ਵਿੱਚ ਤਪੱਸਿਆ ਕਰੇ, ਜਾਂ ਪੁੱਠਾ ਟੰਗਿਆ ਧਰਮ ਅਸਥਾਨਾਂ ਤੇ ਮਰ ਜਾਵੇ, ਜਾਂ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ ਜਾਂ ਆਪਣੀ ਦੇਹ ਨੂੰ ਚਿਰੰਜੀਵੀ ਬਣਾ ਲਵੇ;
English
Someone may practice austerities at Benares, or die upside-down at a sacred shrine of pilgrimage, or burn his body in fire, or rejuvenate his body to live almost forever;
ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ. ਨ ਪੂਜੈ ॥੧॥
asumedh jag keejai, sonaa garabh daan deejai; raam naam sar taoo. na poojai |1|
Punjabi
ਜੇਕਰ ਉਹ ਘੋੜੇ ਦੀ ਕੁਰਬਾਨੀ ਵਾਲਾ ਭੰਡਾਰਾ ਕਰੇ, ਜਾਂ ਸੁਵਰਨ ਦਾ ਗੁਪਤਦਾਨ ਕਰੇ; ਤਦ ਭੀ ਇਹ ਸਾਰੇ ਸੁਆਮੀ ਦੇ ਨਾਮ ਦੇ ਤੁਲ ਨਹੀਂ ਪੁਜਦੇ।
English
he may perform the horse-sacrifice ceremony, or give donations of gold covered over, but none of these is equal to the worship of the Lord's Name. ||1||
ਛੋਡਿ ਛੋਡਿ ਰੇ ਪਾਖੰਡੀ; ਮਨ ਕਪਟੁ. ਨ ਕੀਜੈ ॥
chhodd chhodd re paakhanddee; man kapatt. na keejai |
Punjabi
ਹੇ ਦੰਭੀ ਇਨਸਾਨ! ਵਲਛਲ ਨੂੰ ਤਰਕ ਅਤੇ ਤਿਆਗ ਕਰ ਦੇ ਅਤੇ ਇਸ ਨੂੰ ਨਾਂ ਕਰ।
English
O hypocrite, renounce and abandon your hypocrisy; do not practice deception.
ਹਰਿ ਕਾ ਨਾਮੁ; ਨਿਤ ਨਿਤਹਿ ਲੀਜੈ ॥੧॥ ਰਹਾਉ ॥
har kaa naam; nit niteh leejai |1| rahaau |
Punjabi
ਸਦਾ, ਸਦਾ ਹੀ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
English
Constantly, continually, chant the Name of the Lord. ||1||Pause||
ਗੰਗਾ ਜਉ ਗੋਦਾਵਰਿ ਜਾਈਐ, ਕੁੰਭਿ ਜਉ ਕੇਦਾਰ ਨੑਾਈਐ; ਗੋਮਤੀ ਸਹਸ ਗਊ ਦਾਨੁ ਕੀਜੈ ॥
gangaa jau godaavar jaaeeai, kunbh jau kedaar naaeeai; gomatee sehas gaoo daan keejai |
Punjabi
ਜੇਕਰ ਇਨਸਾਨ ਹਰ ਬਾਰ੍ਹਵੇਂ ਸਾਲ ਗੰਗਾ ਅਤੇ ਗੋਦਾਵਰੀ ਜਾਵੇ, ਜਾਂ ਕਿਦਾਰਨਾਥ ਦਾ ਇਸ਼ਨਾਨ ਕਰੇ, ਜਾਂ ਗੋਮਤੀ ਤੇ ਹਜ਼ਾਰਾਂ ਹੀ ਗਾਈਆਂ ਪੁੰਨ ਦਾਨ ਕਰੇ,
English
Someone may go to the Ganges or the Godaavari, or to the Kumbha festival, or bathe at Kaydaar Naat'h, or make donations of thousands of cows at Gomti;
ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ; ਰਾਮ ਨਾਮ ਸਰਿ ਤਊ. ਨ ਪੂਜੈ ॥੨॥
kott jau teerath karai, tan jau hivaale gaarai; raam naam sar taoo. na poojai |2|
Punjabi
ਜੇਕਰ ਉਹ ਕ੍ਰੋੜਾਂ ਹੀ ਧਰਮ ਅਸਥਾਨਾਂ ਦੀਆਂ ਯਾਤ੍ਰਾ ਕਰ ਲਵੇ, ਜਾਂ ਆਪਣੀ ਦੇਹ ਨੂੰ ਹਿਮਾਲਿਆ ਵਿੱਚ ਠੰਡ ਨਾਲ ਗਾਲ ਦੇਵੇ, ਤਾਂ ਭੀ ਇਹ ਸਾਰੇ ਸੁਆਮੀ ਦੇ ਨਾਮ ਦੇ ਤੁਲ ਨਹੀਂ ਪੁਜਦੇ।
English
he may make millions of pilgrimages to sacred shrines, or freeze his body in the Himalayas; still, none of these is equal to the worship of the Lord's Name. ||2||
ਅਸੁ ਦਾਨ ਗਜ ਦਾਨ. ਸਿਹਜਾ ਨਾਰੀ. ਭੂਮਿ ਦਾਨ; ਐਸੋ ਦਾਨੁ ਨਿਤ ਨਿਤਹਿ ਕੀਜੈ ॥
as daan gaj daan. sihajaa naaree. bhoom daan; aiso daan nit niteh keejai |
Punjabi
ਜੇਕਰ ਇਨਸਾਨ ਘੋੜਿਆਂ ਦੀਆਂ ਦਾਤਾ, ਹਾਥੀਆਂ ਦੀਆਂ ਦਾਤਾ, ਪਲੰਘਾ ਸਣੇ ਇਸਤ੍ਰੀਆਂ ਤੇ ਜ਼ਮੀਨਾਂ ਦੀਆਂ ਦਾਤਾਂ ਦੇਵੇ ਅਤੇ ਐਹੋ ਜੇਹੀਆਂ ਬਖਸ਼ੀਸਾਂ ਸਦਾ ਤੇ ਸਦਾ ਹੀ ਕਰੇ।
English
Someone may give away horses and elephants, or women on their beds, or land; he may give such gifts over and over again.
ਆਤਮ ਜਉ ਨਿਰਮਾਇਲੁ ਕੀਜੈ, ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ਤਊ. ਨ ਪੂਜੈ ॥੩॥
aatam jau niramaaeil keejai, aap baraabar kanchan deejai; raam naam sar taoo. na poojai |3|
Punjabi
ਜੇਕਰ ਉਹ ਆਪਣੇ ਆਪ ਨੂੰ ਪਵਿੱਤਰ ਕਰ ਲਵੇ ਅਤੇ ਆਪਣੀ ਦੇਹ ਦੇ ਭਾਰ ਦੇ ਸਮਾਨ ਸੋਨਾ ਦਾਨ ਵਿੱਚੱ ਦੇਵੇ; ਤਾਂ ਭੀ ਇਹ ਸਾਰੇ ਸਾਈਂ ਦੇ ਨਾਮ ਦੇ ਤੁਲ ਨਹੀਂ ਪੁਜਦੇ।
English
He may purify his soul, and give away in charity his body weight in gold; none of these is equal to the worship of the Lord's Name. ||3||
ਮਨਹਿ. ਨ ਕੀਜੈ ਰੋਸੁ, ਜਮਹਿ. ਨ ਦੀਜੈ ਦੋਸੁ; ਨਿਰਮਲ ਨਿਰਬਾਣ ਪਦੁ ਚੀਨਿੑ ਲੀਜੈ ॥
maneh. na keejai ros, jameh. na deejai dos; niramal nirabaan pad cheena leejai |
Punjabi
ਤੂੰ ਆਪਣੇ ਚਿੱਤ ਅੰਦਰ ਗੁੱਸਾ ਨਾਂ ਧਾਰ ਅਤੇ ਮੌਤ ਦੇ ਦੂਤ ਉੱਤੇ ਇਲਜ਼ਾਮ ਨਾਂ ਲਾ, ਤੂੰ ਮੋਖਸ਼ ਦੇ ਪਵਿੱਤਰ ਮਰਤਬੇ ਦੀ ਪਛਾਣ ਕਰ।
English
Do not harbor anger in your mind, or blame the Messenger of Death; instead, realize the immaculate state of Nirvaanaa.
ਜਸਰਥ ਰਾਇ ਨੰਦੁ, ਰਾਜਾ ਮੇਰਾ ਰਾਮ ਚੰਦੁ; ਪ੍ਰਣਵੈ ਨਾਮਾ, ਤਤੁ ਰਸੁ, ਅੰਮ੍ਰਿਤੁ ਪੀਜੈ ॥੪॥੪॥
jasarath raae nand, raajaa meraa raam chand; pranavai naamaa, tat ras, amrit peejai |4|4|
Punjabi
ਨਾਮਦੇਵ ਬੇਨਤੀ ਕਰਦਾ ਹੈ, ਮੇਰਾ ਸ਼ਹਿਨਸ਼ਾਹ ਸੁਆਮੀ ਰਾਜੇ ਦਸਰਥ ਦਾ ਪੁੱਤ੍ਰ, ਰਾਮ ਚੰਦ ਹੈ ਅਤੇ ਮੈਂ ਸੁਰਜੀਤ ਕਰਨਹਾਰ ਅੰਮ੍ਰਿਤ ਦਾ ਜੌਹਰ ਪਾਨ ਕਰਦਾ ਹਾਂ।
English
My Sovereign Lord King is Raam Chandra, the Son of the King Dasrat'h; prays Naam Dayv, I drink in the Ambrosial Nectar. ||4||4||
ਰਾਮਕਲੀ ਬਾਣੀ ਰਵਿਦਾਸ ਜੀ ਕੀ ॥
raamakalee baanee ravidaas jee kee |
Punjabi
ਰਾਮਕਲੀ। ਸ਼ਬਦ ਪੂਜਯ ਰਵਿਦਾਸ ਜੀ ਦੇ।
English
Raamkalee, The Word Of Ravi Daas Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਪੜੀਐ ਗੁਨੀਐ ਨਾਮੁ ਸਭੁ ਸੁਨੀਐ; ਅਨਭਉ ਭਾਉ. ਨ ਦਰਸੈ ॥
parreeai guneeai naam sabh suneeai; anbhau bhaau. na darasai |
Punjabi
ਪ੍ਰਾਨੀ ਪ੍ਰਭੂ ਦੇ ਅਣਗਿਣਤ ਨਾਵਾਂ ਨੂੰ ਵਾਚਦੇ, ਸ੍ਰਵਨ ਕਰਦੇ ਅਤੇ ਵੀਚਾਰਦੇ ਹਨ, ਪ੍ਰੰਤੂ ਉਹ ਗਿਆਨ ਅਤੇ ਪਿਆਰ ਦੇ ਪੁੰਜ ਨੂੰ ਵੇਖ ਨਹੀਂ ਸਕਦੇ।
English
They read and reflect upon all the Names of God; they listen, but they do not see the Lord, the embodiment of love and intuition.
ਲੋਹਾ. ਕੰਚਨੁ ਹਿਰਨ ਹੋਇ ਕੈਸੇ; ਜਉ ਪਾਰਸਹਿ. ਨ ਪਰਸੈ ॥੧॥
lohaa. kanchan hiran hoe kaise; jau paaraseh. na parasai |1|
Punjabi
ਲੋਹਾ ਕਿਸ ਤਰ੍ਹਾਂ ਅਮੋਲਕ ਸੋਨਾ ਬਣ ਸਕਦਾ ਹੈ, ਜੇਕਰ ਉਹ ਕਸਵੱਟੀ ਦੇ ਪੱਥਰ ਨਾਲ ਨਾਂ ਲੱਗੇ।
English
How can iron be transformed into gold, unless it touches the Philosopher's Stone? ||1||