Ang 977
ਹਰਿ ਤੁਮ ਵਡ ਅਗਮ ਅਗੋਚਰ ਸੁਆਮੀ; ਸਭਿ ਧਿਆਵਹਿ ਹਰਿ ਰੁੜਣੇ ॥
har tum vadd agam agochar suaamee; sabh dhiaaveh har rurrane |
Punjabi
ਹੇ ਸਾਹਿਬ ਮਾਲਕ! ਤੂੰ ਵਿਸ਼ਾਲ, ਪਹੁੰਚ ਤੋਂ ਪਰੇ ਅਤੇ ਅਗਾਧ ਹੈਂ। ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਸੋਹਣੇ ਸੁਨੱਖੇ ਵਾਹਿਗੁਰੂ।
English
O my Lord and Master, You are great, inaccessible and unfathomable; all meditate on You, O Beautiful Lord.
ਜਿਨ ਕਉ ਤੁਮੑਰੇ ਵਡ ਕਟਾਖ ਹੈ; ਤੇ ਗੁਰਮੁਖਿ ਹਰਿ ਸਿਮਰਣੇ ॥੧॥
jin kau tumare vadd kattaakh hai; te guramukh har simarane |1|
Punjabi
ਜਿਨ੍ਹਾਂ ਨੂੰ ਤੂੰ ਆਪਣੀ ਭਾਰੀ ਮਿਹਰ ਦੀ ਅੱਖ ਨਾਲ ਵੇਖਦਾ ਹੈਂ, ਉਹ ਗੁਰਾਂ ਦੇ ਰਾਹੀਂ, ਤੈਨੂੰ ਆਰਾਧਦੇ ਹਨ, ਹੇ ਸੁਆਮੀ!
English
Those whom You view with Your Great Eye of Grace, meditate on You, Lord, and become Gurmukh. ||1||
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ; ਸਭੁ ਜਗਜੀਵਨੁ ਜੁਗਣੇ ॥
eihu parapanch keea prabh suaamee; sabh jagajeevan jugane |
Punjabi
ਇਹ ਸੰਸਾਰ ਸੁਆਮੀ ਮਾਲਕ ਦੀ ਰਚਨਾ ਹੈ। ਉਹ ਆਲਮ ਦੀ ਜਿੰਦ ਜਾਨ ਹੈ ਅਤੇ ਸਾਰਿਆਂ ਨਾਲ ਜੁੜਿਆ ਹੋਇਆ ਹੈ।
English
The expanse of this creation is Your work, O God, my Lord and Master, Life of the entire universe, united with all.
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ; ਮਿਲਿ ਸਲਲੈ ਸਲਲ ਸਮਣੇ ॥੨॥
jiau salalai salal uttheh bahu laharee; mil salalai salal samane |2|
Punjabi
ਜਿਸ ਤਰ੍ਹਾਂ ਕ੍ਰੋੜਾਂ ਦੀ ਪਾਣੀ ਦੀਆਂ ਲਹਿਰਾਂ ਪਾਣੀ ਤੋਂ ਉਤਪੰਨ ਹੁੰਦੀਆਂ ਹਨ ਅਤੇ ਓੂੜਕ ਨੂੰ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਹੀ ਅਭੇਦ ਅਤੇ ਪਾਣੀ ਵਿੱਚ ਲੀਨ ਹੋ ਜਾਂਦੀਆਂ ਹਨ, ਏਸੇ ਤਰ੍ਹਾਂ ਦੀ ਹੀ ਹੈ ਸੁਆਮੀ ਦੀ ਰਚਨਾ।
English
Countless waves rise up from the water, and then they merge into the water again. ||2||
ਜੋ ਪ੍ਰਭ ਕੀਆ, ਸੁ ਤੁਮ ਹੀ ਜਾਨਹੁ; ਹਮ ਨਹ ਜਾਣੀ, ਹਰਿ ਗਹਣੇ ॥
jo prabh keea, su tum hee jaanahu; ham neh jaanee, har gahane |
Punjabi
ਮੇਰੇ, ਸੁਆਮੀ, ਜਿਹੜਾ ਕੁਛ ਤੂੰ ਕਰਦਾ ਹੈਂ, ਉਸ ਨੂੰ ਕੇਵਲ ਤੂੰ ਹੀ ਜਾਣਦਾ ਹੈ। ਮੈਂ ਤੇਰਿਆਂ ਕੌਤਕਾਂ ਨੂੰ ਅਨੁਭਵ ਜਾਂ ਪਕੜ ਨਹੀਂ ਸਕਦਾ।
English
You alone, God, know whatever You do. O Lord, I do not know.
ਹਮ ਬਾਰਿਕ ਕਉ. ਰਿਦ ਉਸਤਤਿ ਧਾਰਹੁ; ਹਮ ਕਰਹ ਪ੍ਰਭੂ ਸਿਮਰਣੇ ॥੩॥
ham baarik kau. rid usatat dhaarahu; ham karah prabhoo simarane |3|
Punjabi
ਮੈਂ ਤਰਾ ਬੱਚਾ ਹਾਂ, ਹੇ ਸੁਆਮੀ! ਤੂੰ ਆਪਣੀ ਕੀਰਤੀ ਮੇਰੇ ਹਿਰਦੇ ਅੰਦਰ ਟਿਕਾ, ਤਾਂ ਜੋ ਮੈਂ ਤੇਰਾ ਆਰਾਧਨ ਕਰਾਂ।
English
I am Your child; please enshrine Your Praises within my heart, God, so that I may remember You in meditation. ||3||
ਤੁਮ ਜਲ ਨਿਧਿ ਹਰਿ ਮਾਨ ਸਰੋਵਰ; ਜੋ ਸੇਵੈ ਸਭ ਫਲਣੇ ॥
tum jal nidh har maan sarovar; jo sevai sabh falane |
Punjabi
ਤੂੰ, ਹੇ ਸਾਈਂ। ਪਾਣੀ ਦਾ ਖਜ਼ਾਨਾ, ਮਾਨਸਰੋਵਰ ਛੰਭ ਹੈਂ। ਜਿਹੜੇ ਭੀ ਤੇਰੀ ਟਹਿਲ ਕਮਾਉਂਦੇ ਹਨ, ਉਹ ਸਾਰੇ ਮੇਵੇ ਨੂੰ ਪ੍ਰਾਪਤ ਕਰ ਲੈਂਦੇ ਹਨ।
English
You are the treasure of water, O Lord, the Maansarovar Lake. Whoever serves You receives all fruitful rewards.
ਜਨੁ ਨਾਨਕੁ. ਹਰਿ, ਹਰਿ, ਹਰਿ ਹਰਿ ਬਾਂਛੈ; ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥
jan naanak. har, har, har har baanchhai; har devahu kar kripane |4|6|
Punjabi
ਨਫਰ ਨਾਨਕ ਸਾਂਈਂ, ਸਾਂਈਂ, ਸਾਈਂ ਦੇ ਨਾਮ ਨੂੰ ਲੋਚਦਾ ਹੈ। ਹੇ ਵਾਹਿਗੁਰੂ! ਆਪਣੀ ਦਇਆ ਦੁਆਰਾ ਤੂੰ ਉਸ ਨੂੰ ਇਸ ਦੀ ਦਾਤ ਬਖਸ਼।
English
Servant Nanak longs for the Lord, Har, Har, Har, Har; bless him, Lord, with Your Mercy. ||4||6||
ਨਟ ਨਾਰਾਇਨ ਮਹਲਾ ੪ ਪੜਤਾਲ ॥
natt naaraaein mahalaa 4 parrataal |
Punjabi
ਨਟ ਨਾਰਾਇਨ। ਚੌਥੀ ਪਾਤਸ਼ਾਹੀ।
English
Nat Naaraayan, Fourth Mehl, Partaal:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮੇਰੇ ਮਨ; ਸੇਵ ਸਫਲ ਹਰਿ ਘਾਲ ॥
mere man; sev safal har ghaal |
Punjabi
ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਦੀ ਟਹਿਲ ਕਮਾ, ਤਾਂ ਜੋ ਤੈਨੂੰ ਫਲ ਪ੍ਰਾਪਤ ਹੋ ਜਾਵੇ।
English
O my mind, serve the Lord, and receive the fruits of your rewards.
ਲੇ ਗੁਰ ਪਗ ਰੇਨ ਰਵਾਲ ॥
le gur pag ren ravaal |
Punjabi
ਤੂੰ ਗੁਰਾਂ ਦੇ ਪੈਰਾਂ ਦੀ ਖਾਕ ਤੇ ਧੂੜ ਨੂੰ ਪ੍ਰਾਪਤ ਕਰ।
English
Receive the dust of the Guru's feet.
ਸਭਿ ਦਾਲਿਦ ਭੰਜਿ; ਦੁਖ ਦਾਲ ॥
sabh daalid bhanj; dukh daal |
Punjabi
ਇਸ ਤਰ੍ਹਾਂ, ਤੇਰੀ ਸਾਰੀ ਗਰੀਬੀ ਦੂਰ ਹੋ ਜਾਊਗੀ ਅਤੇ ਤਕਲੀਫ ਅਲੋਪ।
English
All poverty will be eliminated, and your pains will disappear.
ਹਰਿ ਹੋ; ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥
har ho; ho ho nadar nihaal |1| rahaau |
Punjabi
ਤਦ ਤੂੰ ਵਾਹਿਗੁਰੂ ਦੀ ਦਇਆ ਦੁਆਰਾ ਅਵੱਸ਼ ਪਰਮ ਪ੍ਰਸੰਨ ਥੀ ਵੰਝੇਗਾ। ਠਹਿਰਾਉ।
English
The Lord shall bless you with His Glance of Grace, and you shall be enraptured. ||1||Pause||
ਹਰਿ ਕਾ ਗ੍ਰਿਹੁ. ਹਰਿ ਆਪਿ ਸਵਾਰਿਓ; ਹਰਿ ਰੰਗ ਰੰਗ ਮਹਲ ਬੇਅੰਤ; ਲਾਲ ਲਾਲ ਹਰਿ ਲਾਲ ॥
har kaa grihu. har aap savaario; har rang rang mehal beant; laal laal har laal |
Punjabi
ਵਾਹਿਗੁਰੂ ਦੇ ਘਰ ਨੂੰ ਵਾਹਿਗੁਰੂ ਖੁਦ ਹੀ ਸ਼ਸ਼ੋਭਤ ਕਰਦਾ ਹੈ। ਈਸ਼ਵਰੀ ਆਨੰਦ ਮਾਨਣ ਲਈ ਇਹ ਰਸੀਲਾ ਮੰਦਰ ਹੈ ਅਤੇ ਇਹ ਅਣਗਿਣਤ ਜਵਾਹਿਰਾਤ ਪਿਆਰੇ ਪ੍ਰਭੂ ਦੇ ਜਵਾਹਿਰਾਤ ਨਾਲ ਜੜਿਆ ਹੋਇਆ ਹੈ।
English
The Lord Himself embellishes His household. The Lord's Mansion of Love is studded with countless jewels, the jewels of the Beloved Lord.
ਹਰਿ ਆਪਨੀ ਕ੍ਰਿਪਾ ਕਰੀ, ਆਪਿ ਗ੍ਰਿਹਿ ਆਇਓ; ਹਮ. ਹਰਿ ਕੀ ਗੁਰ ਕੀਈ ਹੈ ਬਸੀਠੀ; ਹਮ. ਹਰਿ ਦੇਖੇ, ਭਈ ਨਿਹਾਲ. ਨਿਹਾਲ ਨਿਹਾਲ ਨਿਹਾਲ ॥੧॥
har aapanee kripaa karee, aap grihi aaeo; ham. har kee gur keeee hai baseetthee; ham. har dekhe, bhee nihaal. nihaal nihaal nihaal |1|
Punjabi
ਆਪਣੀ ਰਹਿਮਤ ਧਾਰ ਕੇ, ਵਾਹਿਗੁਰੂ ਖੁਦ ਹੀ ਮੇਰੇ ਹਿਰਦੇ-ਘਰ ਵਿੱਚ ਆ ਗਿਆ ਹੈ। ਗੁਰਦੇਵ ਜੀ ਨੇ ਪ੍ਰਭੂ ਅੱਗੇ ਮੇਰੇ ਪੱਖ ਦੀ ਵਕਾਲਤ ਕੀਤੀ ਹੈ। ਆਪਣੇ ਮਾਲਕ ਨੂੰ ਵੇਖ ਕੇ, ਮੈਂ ਅਨੰਦ, ਅਨੰਦ, ਅਨੰਦ, ਅਨੰਦ ਥੀ ਗਿਆ ਹਾਂ।
English
The Lord Himself has granted His Grace, and He has come into my home.The Guru is my advocate before the Lord. Gazing upon the Lord, I have become blissful, blissful, blissful. ||1||
ਹਰਿ ਆਵਤੇ ਕੀ ਖਬਰਿ. ਗੁਰਿ ਪਾਈ, ਮਨਿ ਤਨਿ ਆਨਦੋ ਆਨੰਦ ਭਏ; ਹਰਿ ਆਵਤੇ ਸੁਨੇ. ਮੇਰੇ ਲਾਲ ਹਰਿ ਲਾਲ ॥
har aavate kee khabar. gur paaee, man tan aanado aanand bhe; har aavate sune. mere laal har laal |
Punjabi
ਗੁਰਦੇਵ ਜੀ ਪਾਸੋਂ ਮੈਨੂੰ ਆਪਣੇ ਸੁਆਮੀ ਦੇ ਆਉਣ ਦੀ ਕਣਸੋ ਮਿਲੀ! ਵਾਹਿਗੁਰੂ ਆਪਣੇ ਪ੍ਰੀਤਮ ਵਾਹਿਗੁਰੂ ਦਾ ਆਉਣਾ ਸੁਣ ਕੇ, ਮੇਰਾ ਚਿੱਤ ਅਤੇ ਸਰੀਰ ਪਰਮ ਪ੍ਰਸੰਨ ਹੋ ਗਏ।
English
From the Guru, I received news of the Lord's arrival. My mind and body became ecstatic and blissful, hearing of the arrival of the Lord, my Beloved Love, my Lord.
ਜਨੁ ਨਾਨਕੁ. ਹਰਿ ਹਰਿ ਮਿਲੇ; ਭਏ ਗਲਤਾਨ ਹਾਲ. ਨਿਹਾਲ ਨਿਹਾਲ ॥੨॥੧॥੭॥
jan naanak. har har mile; bhe galataan haal. nihaal nihaal |2|1|7|
Punjabi
ਸੁਆਮੀ ਵਾਹਿਗੁਰੂ ਨਾਲ ਮਿਲ ਕੇ, ਨਫਰ ਨਾਨਕ ਮਗਨਤਾ ਦੀ ਹਾਲਤ ਵਿੱਚ ਹੋ ਗਿਆ ਹੈ ਅਤੇ ਨਿਹਾਹਿਤ ਹੀ ਖੁਸ਼ ਹੈ।
English
Servant Nanak has met with the Lord, Har, Har; he is intoxicated, enraptured, enraptured. ||2||1||7||
ਨਟ ਮਹਲਾ ੪ ॥
natt mahalaa 4 |
Punjabi
ਨਟ ਚੌਥੀ ਪਾਤਸ਼ਾਹੀ।
English
Nat, Fourth Mehl:
ਮਨ ਮਿਲੁ ਸੰਤਸੰਗਤਿ; ਸੁਭਵੰਤੀ ॥
man mil santasangat; subhavantee |
Punjabi
ਸਾਧ ਸੰਗਤ ਨਾਲ ਜੁੜ ਕੇ, ਹੇ ਮੇਰੀ ਜਿੰਦੜੀਏ! ਤੂੰ ਕੀਰਤੀਮਾਨ ਥੀ ਵੰਝ।
English
O mind, join the Society of the Saints, and become noble and exalted.
ਸੁਨਿ ਅਕਥ ਕਥਾ ਸੁਖਵੰਤੀ ॥
sun akath kathaa sukhavantee |
Punjabi
ਤੂੰ ਅਕਹਿ ਸੁਆਮੀ ਦੀ, ਸੁਖਦਾਨੀ ਕਥਾ ਵਾਰਤਾ ਨੂੰ ਸ੍ਰਵਣ ਕਰ।
English
Listen to the Unspoken Speech of the peace-giving Lord.
ਸਭ ਕਿਲਬਿਖ ਪਾਪ; ਲਹੰਤੀ ॥
sabh kilabikh paap; lahantee |
Punjabi
ਤੇਰੇ ਸਾਰੇ ਕੁਕਰਮ ਅਤੇ ਗੁਨਾਹ ਧੋਤੇ ਜਾਣਗੇ।
English
All sins will be washed away.
ਹਰਿ ਹੋ; ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥
har ho; ho ho likhat likhantee |1| rahaau |
Punjabi
ਆਪਣੇ ਲਈ ਪੂਰਬਲੀ ਲਿਖੀ ਹੋਈ ਲਿਖਤਕਾਰ ਅਨੁਸਾਰ ਤੂੰ ਆਪਣੇ ਵਾਹਿਗੁਰੂ ਦੇ ਸਮਰਪਣ ਥੀ ਵੰਝ। ਠਹਿਰਾਉ।
English
Meet with the Lord, according to your pre-ordained destiny. ||1||Pause||
ਹਰਿ ਕੀਰਤਿ ਕਲਜੁਗ ਵਿਚਿ ਊਤਮ; ਮਤਿ ਗੁਰਮਤਿ ਕਥਾ ਭਜੰਤੀ ॥
har keerat kalajug vich aootam; mat guramat kathaa bhajantee |
Punjabi
ਸ਼੍ਰੇਸ਼ਟ ਹੈ ਸੁਆਮੀ ਦੀ ਸਿਫ਼ਤ ਸ਼ਲਾਘਾ ਇਸ ਕਾਲੇਯੁੱਗ ਅੰਦਰ। ਗੁਰਾਂ ਦੀ ਸਿਖਿਆ ਰਾਹੀਂ ਸਮਝ ਪ੍ਰਾਪਤ ਕਰ। ਤੂੰ ਆਪਣੇ ਪ੍ਰਭੁ ਦੀ ਕਥਾ ਵਾਰਤਾ ਦੀ ਸੋਚ ਵਿਚਾਰ ਕਰ।
English
In this Dark Age of Kali Yuga, the Kirtan of the Lord's Praise is lofty and exalted. Following the Guru's Teachings, the intellect dwells on the sermon of the Lord.
ਜਿਨਿ; ਜਨਿ ਸੁਣੀ. ਮਨੀ ਹੈ ਜਿਨਿ ਜਨਿ; ਤਿਸੁ ਜਨ ਕੈ. ਹਉ ਕੁਰਬਾਨੰਤੀ ॥੧॥
jin; jan sunee. manee hai jin jan; tis jan kai. hau kurabaanantee |1|
Punjabi
ਜੋ ਪੁਰਸ਼ ਵਾਹਿਗੁਰੂ ਦੀ ਮਹਿਮਾ ਸੁਣਦਾ ਹੈ ਅਤੇ ਜੋ ਪੁਰਸ਼ ਇਸ ਅੰਦਰ ਵਿਸ਼ਵਾਸ਼ ਧਾਰਦਾ ਹੈ; ਉਸ ਪੁਰਸ਼ ਉੱਤੋਂ ਮੈਂ ਬਲਿਹਾਰਨੇ ਵੰਝਦਾ ਹਾਂ।
English
I am a sacrifice to that person who listens and believes. ||1||
ਹਰਿ ਅਕਥ ਕਥਾ ਕਾ. ਜਿਨਿ ਰਸੁ ਚਾਖਿਆ; ਤਿਸੁ ਜਨ ਸਭ ਭੂਖ ਲਹੰਤੀ ॥
har akath kathaa kaa. jin ras chaakhiaa; tis jan sabh bhookh lahantee |
Punjabi
ਜੋ ਵਾਹਿਗੁਰੂ ਦੀ ਅਕਹਿ ਵਾਰਤਾ ਦੇ ਅੰਮ੍ਰਿਤ ਨੂੰ ਚੱਖਦਾ ਹੈ; ਉਸ ਇਨਸਾਨ ਦੀ ਸਾਰੀ ਭੁੱਖ ਨਵਿਰਤ ਹੋ ਜਾਂਦੀ ਹੈ।
English
One who tastes the sublime essence of the Unspoken Speech of the Lord - all his hunger is satisfied.
ਨਾਨਕ ਜਨ. ਹਰਿ ਕਥਾ ਸੁਣਿ ਤ੍ਰਿਪਤੇ; ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥
naanak jan. har kathaa sun tripate; jap har har har hovantee |2|2|8|
Punjabi
ਗੋਲਾ ਨਾਨਕ ਵਾਹਿਗੁਰੂ ਦੀ ਕਥਾਵਾਰਤਾ ਸ੍ਰਵਨ ਕਰਨ ਦੁਆਰਾ ਰੱਜ ਗਿਆ ਹੈ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰ ਕੇ ਖੁਦ ਵਾਹਿਗੁਰੂ ਦਾ ਰੂਪ ਥੀ ਗਿਆ ਹੈ।
English
Servant Nanak listens to the sermon of the Lord, and is satisfied; chanting the Lord's Name, Har, Har, Har, he has become like the Lord. ||2||2||8||
ਨਟ ਮਹਲਾ ੪ ॥
natt mahalaa 4 |
Punjabi
ਨਟ ਚੌਥੀ ਪਾਤਸ਼ਾਹੀ।
English
Nat, Fourth Mehl:
ਕੋਈ ਆਨਿ ਸੁਨਾਵੈ; ਹਰਿ ਕੀ ਹਰਿ ਗਾਲ ॥
koee aan sunaavai; har kee har gaal |
Punjabi
ਕੋਈ ਜਣਾ ਆ ਕੇ ਮੈਨੂੰ ਪ੍ਰਭੂ ਦੀ ਈਸ਼ਵਰੀ ਗੱਲਬਾਤ ਸੁਣਾਵੇਂ।
English
If only someone would come and tell me the Lord's sermon.
ਤਿਸ ਕਉ ਹਉ; ਬਲਿ ਬਲਿ ਬਾਲ ॥
tis kau hau; bal bal baal |
Punjabi
ਉਸ ਉਤੋਂ ਮੈਂ ਘੋਲੀ, ਘੋਲੀ, ਘੋਲੀ ਵੰਝਦਾ ਹਾਂ।
English
I would be a sacrifice, a sacrifice, a sacrifice to him.
ਸੋ ਹਰਿ ਜਨੁ ਹੈ; ਭਲ ਭਾਲ ॥
so har jan hai; bhal bhaal |
Punjabi
ਉਹ ਰੱਬ ਦਾ ਬੰਦਾ ਸ਼੍ਰੇਸ਼ਟਾਂ ਦਾ ਪਰਮ ਸ਼੍ਰੇਸ਼ਟ ਹੈ।
English
That humble servant of the Lord is the best of the best.